Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਭਾਖੜਾ ਡੈ ਦੇ ਫਲੱਡ ਗੇਟ ਖੋਲੇ

Date: Aug 22, 2010

Report By: SARWAN SINGH
AMRITSAR
ਭਾਖੜਾ ਡੈ ਦੇ ਫਲੱਡ ਗੇਟ ਖੋਲੇ
ਨੰਗਲ/ਆਨੰਦਪੁਰ ਸਾਹਿਬ/ 21 ਅਗਸਤ (ਸਰਵਨ ਸਿੰਘ ਰੰਧਾਵਾ): ਹਿਮਾਚਲ ਪ੍ਰਦੇਸ਼ ਵਿਖੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਖੜਾ ਡੈਮ ਵਿਖੇ ਲਗਾਤਾਰਾ ਪਾਣੀ ਦੀ ਮਾਤਰਾ ਵਿਚ ਭਾਰੀ ਵਾਧਾ ਹੋ ਰਿਹਾ ਹੈ ਜਿਸ ਕਾਰਨ ਭਾਖੜਾ ਡੈਮ ਵਿਖੇ ਖਤਰੇ ਦਾ ਨਿਸ਼ਾਨ ਸਿਰਫ 9 ਫੁੱਟ ਤੇ ਰਹਿ ਗਿਆ ਹੈ। ਭਾਖੜਾ ਡੇਮ ਵਿਖੇ 1671 ਫੁੱਟ ਪਾਣੀ ਦ ਪੱਧਰ ਹੋ ਚੁੱਕਾ ਹੈ। ਭਾਖੜਾ ਡੈਮ ਵਿਖੇ ਲਗਾਤਾਰ ਹੋ ਰਹੇ ਪਾਣੀ ਦੇ ਵਾਧੇ ਨੂੰ ਘਟਾਉਣ ਲਈ ਭਾਖੜਾ ਮੇਨੈਜਮੇਟ ਵੱਲੋ ਭਾਖੜਾ ਤੋ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਵਿਚ ਲਗਾਤਾਰ ਥੋੜਾ ਥੋੜਾ ਵਾਧਾ ਕੀਤਾ ਜਾ ਰਿਹਾ ਹੈ। ਇਸ ਸਮੇਂ ਭਾਖੜਾ ਤੋ ਛੱਡੇ ਜਾਣ ਵਾਲੀ ਪਾਣੀ ਦੀ ਮਾਤਰਾ 35,000 ਕਿਊਸਕ ਪਾਣੀ ਤੋ ਵਧਾ ਕੇ 51500 ਕਰ ਦਿਤੀ ਗਈ ਹੈ। ਜਿਸ ਕਾਰਨ ਸਤਲੁਜ਼ ਦਰਿਆ ਵਿਚ ਲਗਾਤਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਜੋ ਕਿ ਕਿ ਚੰਗੇ ਸੰਕਤੇ ਨਹੀ ਹਨ। ਪ੍ਰਅੰਕੜਆ ਅਨੁਸਾਰ ਇਸ ਸਮੇਂ ਭਾਖੜਾ ਡੇਮ ਵਿਖੇ ਪਾਣੀ ਆਉਣ ਨਾਲ ਪਾਣੀ ਦੀ ਆਮਦ 75 ਹਜਾਰ ਤੋ ਲੈ ਕੇ 85 ਹਜਾਰ ਦੇ ਲਗਭਗ ਹੈ । ਅਤੇ ਭਾਖੜਾ ਤੋ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ 51500 ਹੈ ਜੋ ਕਿ ਆਮ ਨਾਲੋ 30-35 ਹਜ਼ਾਰ ਕਿਉਸਿਕ ਵੱਧ ਹੈ।ਸ਼ਨੀਵਾਰ ਨੁੰ ਸਵੇਰੇ 8:5 ਤੇ ਭਾਖੜਾ ਦੇ ਫਲੱਡ ਗੇਟ ਖੋਲ ਦਿਤੇ ਗਏ ਸੀ। ਭਾਖੜਾ ਤੋ ਵੱਧ ਮਾਤਰਾ ਵਿਚ ਛੱਡੇ ਪਾਣੀ ਕਾਰਨ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਲੋਦੀਪੁਰ , ਬਰਜ਼ ਦੇ ਕਿਨਾਰਿਆਂ ਤੇ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ, ਪਰੰਤੂ ਮੋਕੇ ਤੇ ਤਾਇਨਾਤ ਅਧਿਕਾਰੀਆਂ ਨੇ ਤੁਰੰਤ ਟਰੈਕਟਰ ਟਰਾਲੀਆਂ ਰਾਹੀ ਮਿੱਟੀ ਪਾ ਕੇ ਮੋਕਾ ਸੰਭਾਲ ਲਿਆ ਰੂਪਨਗਰ ਜਿਲਾ ਪ੍ਰਸ਼ਾਸ਼ਨ ਨੇ ਜਿਲੇ ਦੇ 91 ਪਿੰਡ ਵਿਚ ਹਾਈ ਅਲਰਟ ਕਰ ਦਿਤਾ ਹੈ ਅਤੇ ਜਨਤਾ ਨੂੰ ਉਚੀ ਅਤੇ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਦਿਤੀ ਹੈ। ਇਸ ਸਬੰਧ ਵਿਚ ਜਿਲਾ ਰੂਪਨਗਰ ਦੇ ਮਾਲ ਕਮ ਫਲੱਡ ਕੰਟਰੋਲ ਅਫਸਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ ਭਾਖੜਾ ਵਿਖੇ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਅਤੇ ਉਸੇ ਮੁਤਾਬਿਕ ਭਾਖੜਾ ਤੋ ਛੱਡਿਆ ਜਾਣ ਵਾਲੇ ਪਾਣੀ ਦੀ ਮਾਤਰਾ ਥੋੜੀ ਥੋੜੀ ਵਧਾਈ ਜਾ ਰਹੀ ਹੈ। ਪਰੰਤੁ ਇਸ ਨਾਲ ਕੋਈ ਘਬਰਾਉਣ ਦੀ ਜਰੂਰਤ ਨਹੀ ਹੈ ਕਿਊਕਿ ਭਾਖੜਾ ਤੋ 51000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ 51000 ਹਜ਼ਾਰ ਕਿਊਸਕਿ ਪਾਣੀ ਵਿਚ 28850 ਕਿਊਸਿਕ ਪਾਣੀ ਸਤਲੱਜ ਦਰਿਆ ਵਿਚ ਆ ਰਿਹਾ ਹੈ ਬਾਕੀ ਦਾ ਪਾਣੀ ਦੂਜਿਆ ਵੱਖ ਵੱਖ ਨਦੀਆਂ ਰਾਹਛੱਡਿਆ ਜਾ ਰਿਹਾ ਹੈ।ਨਾਲ ਹੀ ਉਨਾਂ ਦੱਸਿਆ ਕਿ ਜਿਸ ਸਮੇ ਭਾਖੜਾ ਤੋ ਪਾਣੀ ਛੱੜਿਆ ਜਾਂਦਾ ਹੈ ਤਾਂ ਉਹ ਪਾਣੀ ਨੁੰ ਰੋਪੜ ਹੈਡ ਵਰਕਸ ਤੇ ਪਹੁੰਚਣ ਵਿਚ ਲਗਭਗ 10 ਘੰਟੇ ਦਾ ਸਮਾਂ ਲੱਗਦਾਹੈ ਕਿਊਕਿ ਪਾਣੀ ਦੀ ਰਫਤਾਰ 3-4 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਫਲੱਡ ਕੰਟਰੋਲ ਅਫਸਰ ਨੇ ਦੱਸਿਆ ਕਿ ਇਸ ਸਮੇਂ ਬੇਸਤਲੱਜ ਦਰਿਆ ਵਿਚ ਪਾਣੀ ਦਾ ਵਾਧਾ ਹੋ ਰਿਹਾ ਹੈ। ਪਰੰਤੂ ਘਬਰਾਉਣ ਦੀ ਕੋਈ ਗੱਲ ਨਹੀ ਹੈ ਅਗਰ ਹੜ ਆਉਣ ਦਾ ਕੋਈਡ ਖਤਰਾ ਲੱਗਿਅ ਤਾਂ ਤੁਰੰਤ ਪ੍ਰਭਾਵਿਤ ਲੋਕਾਂ ਨੂੰ ਸੂਚਿਤ ਕਰ ਦਿਤਾ ਜਾਵੇਗਾ ਇਸ ਦੇ ਲਈ ਜਿਲਾ ਪ੍ਰਸ਼ਾਸ਼ਨ ਦੇ ਪੁਖਤਾ ਇੰਤਜਾਮ ਕਰੇ ਹੋਏ ਹਨ। ਇਸ ਸਬੰਧ ਵਿਚ ਫਲੱਡ ਕੰਟਰੋਲ ਅਸਫਰ ਨੇ ਦੱਸਿਆ ਕਿ ਇਸ ਸਮੇ ਵਿਚ ਪਾਣੀ ਦਾ ਪੱਧਰ ਪੂਰਾ ਹੈ ਪਰੰਤੂ ਅਗਰ ਅਚਾਨਕ ਮੀਹ ਆ ਜਾਂਦਾ ਹੈ ਤਾ ਹਾਲਤ ਖਰਾਬ ਹੋ ਸਕਦੇ ਹਨ । ਜਿਸ ਨਾਲ ਜਿਲਾ ਰੂਪਨਗਰ, ਨਵਾਂਸ਼ਹਿਰ, ਮ’ੰਗਾ ਫਿਰੋਜਪੁਰ, ਲੁਧਿਆਣਾ ਦੇ ਹੇਠਲੇ ਇਲਾਕਿਆਂ ਵਿਚ ਸਤਲੂਂਜ ਦੇ ਪਾਣੀ ਦੀ ਮਾਰ ਪੇ ਸਕਦੀ ਹੈ। ਪਰੰਤੁ ਜਿਲਾ ਪ੍ਰਸ਼ਾਸ਼ਨ ਦੇ ਇਨਾਂ ਪਿੰਡੈ ਦੇ ਵਾਸੀਆਂ ਨੂੰ ਪਹਿਲਾਂ ਹੀ ਹਾਈ ਅਲਰਟ ਕਰ ਦਿਤਾ ਹੈ। ਸ. ਪਰਮਜੀਤ ਸਿੰਘ ਨੇ ਦੱਸਿਆ ਕਿ ਰੂਪਨਗਰ ਹੈਡ ਵਰਕਸ ਦੇ ਗੇਟਾਂ ਦੀ ਰਿਪੇਅਰ ਲਈ ਸਬੰਧਤ ਮਹਿਕਮੇ ਨੇ 23 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਸਰਕਾਰ ਨੇ ਤੁਰੰਤ ਹੈਡ ਵਰਕਸ ਦੇ ਗੇਟਾਂ ਦੀ ਰਿਪੇਅਰ ਲਈ 23 ਲੱਖ ਰੁਪਏ ਦੀ ਰਾਸ਼ੀ ਮਨਜੂਰ ਕਰ ਦਿਤੀ ਹੈ, ਸ਼ਨੀਵਾਰ ਨੂੰ ਜਿਲਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਅਰੁਣਜੀਤ ਸਿੰਘ ਮਿਗਲਾਨੀ, ਐਸ.ਡੀ.ਐਮ. ਅਨਿਦਿਤਾ ਮਿਤਰਾ, ਤਹਿਸੀਲਦਾਰ ਗੁਰਨਾਮ ਸਿੰਘ ਰਾਏਪੁਰੀ ਨੇ ਮੋਕਾ ਦਾ ਜਾਇਜ਼ਾ ਲਿਆ ਅਤੇ ਕਮੀਆਂ ਦੂਰ ਕਰਨ ਦੇ ਅਦੇਸ਼ ਦਿਤੇ।ਜਿਕਰਯੋਗ ਹੈ ਕਿ ਜੇਕਰ ਹਿਮਾਚਲ ਇਲਾਕ ਵਿਚ ਮੀਹਂ ਜਿਆਦਾ ਪੇਦਾ ਹੈ ਤਾ ਪੰਜਾਬ ਦੇ ਹੇਠਲੇ ਇਲਾਕੇਆਂ ਵਿਚ ਪਾਣੀ ਦੀ ਮਾਰ ਪੇ ਸਕਦੀ ਹੈ। ਅਗਰ ਪਾਣੀ ਭਾਖੜਾ ਤੋ ਸਵੇਰੇ ਛੱਡਿਆ ਗਿਆ ਹੈ ਤਾਂ ਸਤਲੁਜ ਦੇ ਕਿਨਾਰੇ ਤੇ ਲੋਕਾਂ ਨੁੰ ਪਾਣੀ ਰਾਤ ਤੱਕ ਮਾਰ ਪਾ ਸਕਦੀ ਹੈ ਸੂਤਰਾਂ ਅਨੁਸਾਰ ਪਾਣੀ ਦੀ ਰਫਤਰ 3-4 ਕਿਲੋਮੀਟਰ ਪ੍ਰਤੀ ਘੰਟਾ ਨੋਟ ਕੀਤੀ ਗਈਹੈ। ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਅੱਜ 51500 ਕਿਉਸ਼ਿਕ ਛੱਡਿਆ ਗਿਆ। ਅੱਜ ਸਵੇਰੇ ਅੱਠ ਵਜੇ ਭਾਖੜਾ ਡੈਮ ਦੇ ਸੰਕਟ ਕਲੀਨ ਗੇਟ ਖੋਲ ਦਿੱਤੇ ਗਏ। ਬਿਜਲੀ ਪੈਦਾ ਕਰਨ ਵਾਲੀਆਂ ਟਰਬਾਈਨ ਮਸ਼ੀਨਾ ਦੁਆਰਾ 35000 ਕਿਉੂਸ਼ਿਕ ਅਤੇ ਸੰਕਟ ਕਲੀਨ ਗੇਟਾਂ ਰਾਂਹੀ 16000 ਕਿਉੁਸ਼ਿਕ ਪਾਣੀ ਛੱਡਿਆ ਗਿਆ। ਅਧਿਕਾਰਤ ਸੂਤਰਾਂ ਅਨੁਸਾਰ ਨੰਗਲ ਹਾਈਡਲ ਨਹਿਰ ਰਾਂਹੀ 12500 ਕਿਉਸ਼ਿਕ, ਆਨੰਦਪੁਰ ਸਾਹਿਬ ਨਹਿਰ ਰਾਂਹੀ 10150 ਅਤੇ ਦਰਿਆ ਸਤੁਲਜ਼ ਰਾਹੀ 28850 ਕਿਉਸ਼ਿਕ ਪਾਣੀ ਛੱਡਿਆ ਗਿਆ। ਪ੍ਰਸ਼ਾਸ਼ਨ ਵੱਲੋਂ ਹੜ ਤੋਂ ਬਚਾਅ ਲਈ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ ਅੱਜ ਤਹਿਸੀਲ ਨੰਗਲ ਦੇ ਹਲਕੇ ਵਿੱਚ ਨੰਗਲ ਦੇ ਐਸ.ਡੀ.ਐਮ ਲਖਵੀਰ ਸਿੰਘ ਅਤੇ ਤਹਿਸੀਲਦਾਰ ਰਜੀਵਪਾਲ ਵੱਲੋਂ ਦੌਰਾ ਕੀਤਾ ਗਿਆ ਅਤੇ ਸਥਿਤੀ ਦਾ ਜਾਇਜਾ ਲਿਆ ਐਸ.ਡੀ.ਐਮ ਲਖਵੀਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਹੜ ਤੋਂ ਬਚਾਅ ਦੇ ਯੋਗ ਪ੍ਰਬੰਧ ਕੀਤੇ ਗਏ ਹਨ।ਜਿਕਰਯੋਗ ਹੈ ਕਿ ਅੱਜ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1670 ਫੁੱਟ ਤੇ ਪਹੁੰਚ ਗਿਆ ਹੈ। ਭਾਖੜਾ ਡੈਮ ਵਿੱਚ 72817 ਕਿਉੁਸ਼ਿਕ ਪਾਣੀ ਆ ਰਿਹਾ ਹੈ ਅਤੇ 51500 ਕਿਉਸ਼ਿਕ ਪਾਣੀ ਛੱਡਿਆ ਗਿਆ ਹੈ। ਜਦੋਂ ਕਿ ਭਾਖੜਾ ਡੈਮ ਵਿੱਚ 1680 ਫੁੱਟ ਤੱਕ ਹੀ ਪਾਣੀ ਰੱਖਿਆ ਜਾ ਸਕਦਾ ਹੈ। ਭਾਵੇਂ ਸੰਕਟ ਕਲੀਨ ਗੇਟ 1680 ਫੁੱਟ ਤੋਂ ਬਾਅਦ ਹੀ ਖੋਲੇ ਜਾਦੇ ਹਨ ਪਰ ਇਸ ਵਾਰ ਚੰਗੀ ਬਰਸਾਤ ਹੋਣ ਕਾਰਣ ਪਾਣੀ ਦਾ ਪੱਧਰ 1670 ਫੁੱਟ ਹੋਣ ਤੇ ਹੀ ਖੋਲੇ ਗਏ ਹਨ। ਇਸੇ ਦੌਰਾਨ ਇਸ ਪੱਤਰਕਾਰ ਵੱਲੋਂ ਜਦੋਂ ਹਲਕੇ ਦੇ ਸੰਭਾਵੀ ਹੜ ਵਾਲੇ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਲੋਕਾਂ ਵਿੱਚ ਸੰਭਾਵੀ ਹੜ ਬਾਰੇ ਸਹਿਮ ਪਾਇਆ ਗਿਆ। ਲੋਕਾਂ ਵੱਲੋਂ ਪੁਰੀ ਤਰਾਂ ਸਖਤੀ ਵਰਤੀ ਜਾ ਰਹੀ ਹੈ ਕਿਉਂਕਿ ਜੇਕਰ ਆਉਣ ਸਮੇਂ ਦਿਨਾਂ ਵਿੱਚ ਇਸ ਹਲਕੇ ਵਿੱਚ ਭਾਰੀ ਬਰਸਾਤ ਹੁੰਦੀ ਹੈ ਅਤੇ ਹਿਮਾਂਚਲ ਪ੍ਰਦੇਸ਼ ਤੋਂ ਨਿਕਲਣ ਵਾਲੀ ਸੁਵਾ ਨਦੀ ਵਿੱਚ ਹੜ ਆ ਗਿਆ ਤਾਂ ਇਸ ਖਿੱਤੇ ਵਿੱਚ ਹੜਾਂ ਨਾਲ ਤਬਾਹੀ ਮੱਚ ਸਕਦੀ ਹੈ। ਪ੍ਰਸ਼ਾਸ਼ਨ ਵੱਲੋਂ ਹੜਾਂ ਵਰਗੇ ਹਲਾਤ ਪੈਦਾ ਹੋਣ ਦੀ ਸਥਿਤੀ ਵਿੱਚ ਨਿਪਟਣ ਦੀਆਂ ਪੁਖਤਾ ਤਿਆਰੀਆ ਕਰ ਲਈਆਂ ਗਈਆਂ ਹਨ। ਹੜ ਆਉਣ ਦੀ ਸੂਰਤ ਵਿੱਚ ਓ.ਬੀ.ਐਮ.ਇੰਜਣ, ਕਿਸ਼ਤੀਆਂ ਚੱਪੂ, ਲਾਈਫ ਜੈਕੇਟ, ਸਰਚ ਲਾਈਟਾਂ, ਕਿਸ਼ਤੀਆਂ ਤੇ ਕਿਸ਼ਤੀ ਚਾਲਕਾ ਦਾ ਇੰਤਜਾਮ ਕਰ ਲਿਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਹਲਕੇ ਵਿੱਚ ਕਿਸੇ ਵੀ ਤਰਾਂ ਦੇ ਜਾਨ ਅਤੇ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀ।



© 2012 punjabinfoline.com

punjab infoline arash info