Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਜਰਮਨ ਦੇ ਸ਼ਹਿਰ ਨਿਉਨਬਰਗ ਵਿੱਚ ਵਿਸ਼ੇਸ਼ ਸੈਮੀਨਾਰ, ਸ੍ਰ. ਅਜਮੇਰ ਸਿੰਘ ਦਾ ਹੋਇਆ ਸਨਮਾਨ ।

Date: Aug 27, 2010

Report By: SARWAN SINGH
AMRITSAR
ਜਰਮਨ ਦੇ ਸ਼ਹਿਰ ਨਿਉਨਬਰਗ ਵਿੱਚ ਵਿਸ਼ੇਸ਼ ਸੈਮੀਨਾਰ, ਸ੍ਰ. ਅਜਮੇਰ ਸਿੰਘ ਦਾ ਹੋਇਆ ਸਨਮਾਨ ।
ਜਰਮਨ ਦੇ ਸ਼ਹਿਰ ਨਿਉਨਬਰਗ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਨਵੀਂ ਖਰੀਦੀ ਬਿਲਡਿੰਗ ਲਈ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਲਈ ਤੇ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਨੇ ਸਿੱਖ ਕੌਮ ਦੇ ਮਜੂੌਦਾਂ ਹਲਾਤਾਂ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਦੇਸ਼ ਪੰਜਾਬ ਦੀ ਧਰਤੀ ਤੋਂ ਵੀਹਵੀ ਸਦੀ ਦੀ ਸਿੱਖ ਰਾਜਨੀਤੀ ਦੇ ਲੇਖਕ ਤੇ ਚਿੰਤਕ ਸ੍ਰ. ਅਜਮੇਰ ਸਿੰਘ ਜੀ ਤੇ ਇੰਗਲੈਡ ਤੋਂ ਪੰਥਕ ਰਹਿਤ ਮਰਯਾਦਾ ਦਰਪਣ ਦੇ ਲੇਖਕ ਸਿੱਖ ਵਿਦਵਾਨ ਭਾਈ ਗੁਰਬਖਸ਼ ਸਿੰਘ ਗੁਲਸ਼ਨ ਜੀ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ਤੇ ਪੰਹੁਚੇ ਸਮਾਗਮ ਦੀ ਅਰੰਭਤਾ ਗੁਰਦੁਆਰਾ ਸਾਹਿਬ ਜੀ ਦੇ ਗੰਥੀ ਸਾਹਿਬਾਨ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਕੀਤੀ । ਸਟੇਜ ਦੀ ਸੇਵਾ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਦੇ ਪ੍ਰੈਸ ਸਕੱਤਰ ਭਾਈ ਤਰਸੇਮ ਸਿੰਘ ਨੇ ਕਰਦਿਆ ਹੋਇਆ ਅੱਜ ਦੇ ਸਮਾਗਮ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਹੋਇਆ ਸਿੱਖ ਵਿਦਵਾਨ ਭਾਈ ਗੁਰਬਖਸ਼ ਸਿੰਘ ਗੁਲਸ਼ਨ ਜੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਸ਼ਬਦ ਗੁਰੂ ਤੇ ਪੰਥਕ ਰਹਿਤ ਮਰਯਾਦਾ ਵਿਸ਼ੇ ਤੇ ਸੰਗਤਾਂ ਨੂੰ ਵੀਚਾਰ ਸਰਵਣ ਕਰਾਉਣ ਦੀ ਬੇਨਤੀ ਕੀਤੀ ਤੇ ਸੰਗਤਾਂ ਨੂੰ ਵੀ ਇਹਨਾਂ ਦੇ ਵੀਚਾਰ ਸਰਵਣ ਕਰਨ ਤੋਂ ਬਾਅਦ ਆਪਣੇ ਗੁਰਮਤਿ ਨਾਲ ਸਬੰਧਤ ਸਵਾਲ ਆਪ ਜਾਂ ਲਿਖਕੇ ਦੇਣ ਦੀ ਬੇਨਤੀ ਕੀਤੀ। ਭਾਈ ਗੁਰਬਖਸ਼ ਸਿੰਘ ਜੀ ਨੇ ਬਹੁਤ ਹੀ ਵਿਸਥਾਰ ਨਾਲ ਗੁਰਬਾਣੀ ਦੇ ਹਵਾਲਿਆ ਨਾਲ ਕਿ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਤੇ ਇਸ ਦੇ ਬਰਾਬਰ ਹੋਰ ਕੋਈ ਥਾਂ ਨਹੀ ਲੈ ਸਕਦਾ ਤੇ ਉਹਨਾਂ ਨੇ ਗੁਰਬਾਣੀ ਤੇ ਦੁਨਿਆਵੀ ਵੱਖ ਤੋਂ ਵੀ ਇੱਕ ਸੁਹਾਗਣ ਤਾਂ ਹੀ ਕਹਾ ਸਕਦੀ ਹੈ ਕਿ ਜੇਕਰ ਉਸਦਾ ਸਿਰਫ ਆਪਣੇ ਪਤੀ ਨਾਲ ਹੀ ਸਨੇਹ ਹੋਵੇ ਤੇ ਜੇਕਰ ਕੋਈ ਬੇਸ਼ੱਕ ਹਾਰ ਸ਼ਿਗਾਰ ਲਾਕੇ ਸੁਹਾਗਣ ਕਹਾਉਣ ਦਾ ਯਤਨ ਕਰੇ ਤੇ ਉਸਦੇ ਮਨ ਵਿੱਚ ਪਤੀ ਤੋਂ ਬਿਨ੍ਹਾਂ ਹੋਰ ਕਿਸੇ ਦਾ ਸਨੇਹ ਵੀ ਹੋਵੇ ਤਾਂ ਉਹ ਸੁਹਾਗਣ ਨਹੀ ਕਹਾ ਸਕਦੀ ਪਰ ਸੁਹਗਣ ਕਹਾਉਣ ਦਾ ਸਵਾਂਗ ਤਾਂ ਰਚਾ ਸਕਦੀ ਹੈ ਇਸੇ ਤਰ੍ਹਾਂ ਸਿੱਖ ਕਹਾਉਣ ਵਾਲਾ ਪੰਜ ਕਕਾਰੀ ਸਿੰਘ ਜੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਗ੍ਰੰਥ ਅੱਗੇ ਸੀਸ ਝੁਕਾਉਦੇ ਹਨ ।ਉਹ ਵੀ ਗੁਰੂ ਦੇ ਹੁਕਮਾਂ ਤੋਂ ਉਲਟ ਜਾਕੇ ਸਿੱਖ ਹੋਣ ਦਾ ਸਵਾਂਗ ਹੀ ਕਰ ਰਹੇ ਹਨ ।ਗੁਰੂ ਗੋਬਿੰਦ ਸਿੰਘ ਜੀ ਨੇ ਜੀ ਨੇ ਸਭ ਸਿੱਖਾਂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਆਤਮਾ ਗ੍ਰੰਥ ਵਿੱਚ ਸਰੀਰ ਖਾਲਸੇ ਵਿੱਚ ਸੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਤੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਹੀ ਮੰਨਣਾ ਚਾਹੀਦਾ ਹੈ ।ਇਸ ਤੋਂ ਬਾਅਦ ਦੇਸ਼ ਪੰਜਾਬ ਦੀ ਧਰਤੀ ਤੋਂ ਆਏ ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਜੀ ਨੂੰ ਸਿੱਖ ਰਾਜਨੀਤੀ ਦੇ ਵਿਸ਼ੇ ਤੇ ਵੀਚਾਰ ਸਾਝੇ ਕਰਨ ਲਈ ਬੇਨਤੀ ਕੀਤੀ ਗਈ ।ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਵਾਪਰੀ ਦੁੱਖਦਾਈ ਘਟਨਾ ਕਿ ਜਝਾਰੂ ਲਹਿਰ ਦੇ ਸਿਰਕੱਢ ਤੇ ਪੰਚ ਪ੍ਰਧਾਨੀ ਦੇ ਆਗੂ ਭਾਈ ਸੁਰਿੰਦਰਪਾਲ ਸਿੰਘ ਦੇ ਸਰੀਰਕ ਤੌਰਤੇ ਸਦੀਵੀ ਵਿਛੋੜਾ ਦੇ ਗਏ ਨੂੰ ਭਾਵਭਿੰਨੀ ਸ਼ਰਧਾਜਲੀ ਤੇ ਉਸ ਨਾਲ ਲੰਮੇ ਸਮੇਂ ਦੀ ਸਾਂਝ ਤੇ ਭਾਈ ਸੁਰਿੰਦਰਪਾਲ ਸਿੰਘ ਵੱਲੋਂ ਸਿੱਖ ਸੰਘਰਸ਼ ਵਿੱਚ ਦ੍ਰਿੜਤਾ ਨਾਲ ਨਿਭਾਏ ਰੋਲ ਤੇ ਸਿੱਖ ਸੰਘਰਸ਼ ਦੇ ਸਿਧਾਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਪਾਏ ਯੋਗਦਾਨ ਦੀ ਤੇ ਕੀਤੀਆਂ ਅਣਥੱਕ ਸੇਵਾਵਾਂ ਦੀ ਸਾਝ ਪਾਉਣ ਤੋਂ ਬਾਅਦ ਸਿੱਖ ਕੌਮ ਦੀ ਮੌਜੂਦਾਂ ਹਲਾਤਾਂ ਤੇ ਬਹੁਤ ਹੀ ਉੱਚ ਪਾਏ ਦੀਆਂ ਵੀਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਈ ਉਹਨਾਂ ਨੇ ਸਿੱਖ ਕੌਮ ਨਾਲ ਬ੍ਰਹਮਵਾਦ ਵੱਲੋ ਸਿੱਖ ਕੌਮ ਤੇ ਕੀਤੇ ਜਾ ਰਹੇ ਦਿੱਸ ਰਹੇ ਤੇ ਅਣਦਿੱਸ ਰਹੇ ਹਮਲਿਆਂ ਤੋਂ ਜਾਣੂ ਕਰਾਉਦਿਆਂ ਹੋਇਆ ਕਿਹਾ ਕਿ ਸਿੱਖ ਕੌਮ ਜੋ ਇਸ ਤੇ ਬਾਹਰੀ ਹਮਲੇ ਹੋ ਰਹੇ ਹਨ ਜਾਂ ਸਰੀਰਕ ਤੌਰਤੇ ਹੁੰਦੇ ਹਨ ਉਹਨਾਂ ਦਾ ਬਹੁਤ ਛੇਤੀ ਰੈਕਸ਼ਨ ਕਰਦੀ ਹੈ । ਪਰ ਜੋ ਹਮਲੇ ਲੁਕਵੇ ਰੂਪ ਵਿੱਚ ਜੋ ਕਿ ਉਹ ਬਹੁਤ ਹੀ ਲੰਮੇ ਸਮੇਂ ਕੀਤੇ ਜਾ ਰਹੇ ਹਨ । ਜਿਨ੍ਹਾਂ ਦਾ ਕੌਮ ਪੂਰੀ ਤਰ੍ਹਾਂ ਬ੍ਰਹਮਵਾਦ ਅਸਰ ਕਬੂਲ ਕਰ ਚੁੱਕੀ ਹੈ । ਜਿਵੇਂ ਕਿ ਬ੍ਰਹਮਵਾਦ ਦੀ ਸੋਚ ਸੀ ਕਿ ਸਿੱਖ ਕੌਮ ਕੋਲੋ ਗੁਰੂ ਸਾਹਿਬਾਂ ਦਾ ਸਿਧਾਤ ਗੁਰਬਾਣੀ ਦਾ ਭੰਡਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਵਿੱਚ ਤਾਂ ਕਿਸੇ ਤਰ੍ਹਾਂ ਦੀ ਮਿਲਾਵਟ ਹੋ ਨਹੀ ਸਕਦੀ । ਉਹਨਾਂ ਨੇ ਬਹੁਤ ਹੀ ਚਲਾਕੀ ਨਾਲ ਇਸਦੇ ਇਤਿਹਾਸ ਵਿੱਚ ਮਿਲਾਵਟ ਕਰਨ ਦੇ ਨਾਲ ਨਾਲ ਗੁਰੂ ਸਾਹਿਬਾਂ ਨੂੰ ਮਨੁੱਖਤਾ ਦੇ ਰਹਿਬਰ ਨਾ ਹੋਕੇ ਸ਼ਿਵਾ ਜੀ ਮਰਹੱਟਾ, ਰਾਣਾ ਪ੍ਰਤਾਪ ਵਾਂਗ ਰਾਸ਼ਟਰਵਾਦੀ ਜਾਂ ਇਸ ਤਰ੍ਹਾਂ ਕਿ ਉਹਨਾਂ ਨੇ ਹਿੰਦੋਸਤਾਨ ਲਈ ਕੁਰਬਾਨੀਆਂ ਕੀਤੀਆਂ ਤੇ ਸਿੱਖਾਂ ਦੇ ਮਨਾਂ ਅੰਦਰ ਇਹ ਭਰਨ ਦੀ ਕੋਸ਼ਿਸ਼ ਕੀਤੀ ਜਾਂ ਰਿਹੀ ਹੈ । ਕਿ ਦੇਸ਼ ਪਹਿਲਾਂ ਸਿੱਖੀ ਬਾਅਦ ਵਿੱਚ ਹੈ ।ਜੋ ਕਿ ਇਹ ਵਰਤਾਰਾ ਬਹੁਤ ਹੀ ਲੰਮੇਂ ਸਮੇਂ ਤੋਂ ਚਲਦਾ ਆ ਰਿਹਾ ਹੈ । ਜਿਸ ਦਾ ਸਰੂਪ ਤਹਾਡੇ ਸਾਹਮਣੇ ਹੈ, ਕਿ ਅੰਗਰੇਜ਼ਾਂ ਦੀ ਫੌਜ ਵਿੱਚ ਨੌਕਰੀ ਕਰਨ ਵਾਲੇ ਸੈਨਿਕ ਜੋ ਸੰਸਾਰ ਦੀ ਪਹਿਲੀ ਤੇ ਦੂਜੀ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਇਟਲੀ ਦੇ ਸਿੰਘ ਵੱਲੋਂ ਯਾਦਗਰ ਬਣਾਈ ਜਾਂ ਰਿਹੀ ਜਿਸ ਦਾ ਨੀਹ ਪੱਥਰ ਪੰਜ ਸਿੰਘਾਂ ਨੇ ਰੱਖਿਆਂ ਮੈਨੂੰ ਇਹ ਖਬਰ ਪੜ੍ਹਕੇ ਬੜੀ ਹੈਰਾਨੀ ਹੋਈ ਕਿ ਦੂਜੇ ਦੇਸ਼ ਦੀ ਖਾਤਰ ਲੜਨ ਵਾਲੇ ਫੌਜੀਆਂ ਦੀ ਯਾਦਗਰ ਤਾਂ ਸਿੱਖ ਬਣਾ ਰਹੇ ਹਨ ਮੈ ਇਹ ਨਹੀ ਕਹਿੰਦਾ ਕਿ ਯਾਦਗਰ ਨਹੀ ਬਣਨੀ ਚਹੀਦੀ ।ਪਰ ਸੋਚੋ ਕਿ ਸਿੱਖ ਕੌਮ ਦਾ ਆਪਣਾ ਦੇਸ਼ ਪੰਜਾਬ ਤੇ ਰਾਜ ਸੀ । ਸਿੱਖ ਰਾਜ ਦੀ ਖਾਤਰ ਲੜਨ ਵਾਲਿਆਂ ਦੀਆਂ ਸਿੱਖਾਂ ਨੇ ਕਿੰਨੀਆਂ ਕੁ ਯਾਦਗਾਰਾਂ ਬਣਾਈਆਂ ਹਨ ।ਅੱਜ ਤੋਂ 26 ਸਾਲ ਪਹਿਲਾਂ ਹਿੰਦੋਸਤਾਨ ਦੀ ਹਕੂਮਤ ਵੱਲੋ ਜੂਨ 84 ਦੇ ਵਿੱਚ ਵਰਤਾਏ ਖੂਨੀ ਘਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਕੌਮ ਤੇ ਲੀਡਰਾਂ ਨੇ ਯਾਦਗਰ ਕਿਉ ਨਹੀ ਬਣਾ ਰਿਹੀ । ਜਿਨ੍ਹਾਂ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾਂ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।ਉਨਾਂ ਸਿੰਘਾਂ ਦੀ ਯਾਦਗਰ ਨਾ ਬਣਾਕੇ ਕੀ ਅਸੀ ਬਜੱਰ ਗੁਨਾਹ ਕਰਨ ਦੇ ਭਾਗੀ ਤਾਂ ਨਹੀ ਬਣ ਰਹੇ । ਅੱਜ ਇਹਨਾਂ ਗੱਲ਼ ਨੂੰ ਸਮਝਣ ਦੀ ਲੋੜ ਹੈ ।ਤੇ ਹੋਰਾਂ ਲਈ ਸ਼ਹੀਦ ਹੋਣ ਵਾਲਿਆਂ ਦੀਆਂ ਯਾਦਗਾਰਾਂ ਬਣਾਉਣ ਤੋਂ ਪਹਿਲਾਂ ਆਪਣੇ ਧਰਮ ਤੇ ਸਿੱਖ ਰਾਜ ਲਈ ਆਪਾਂ ਵਾਰ ਗਿਆ ਦੀ ਯਾਦਗਰਾਂ ਬਣਾਉਣੀਆਂ ਚਾਹੀਦੀਆਂ । ਸ੍ਰ. ਅਜਮੇਰ ਸਿੰਘ ਦੇ ਵੀਚਾਰ ਤੇ ਬੋਲਣ ਦੀ ਸ਼ੈਲੀ ਨੇ ਸਾਹਮਣੇ ਬੈਠੀ ਸੰਗਤ ਨੂੰ ਇਸ ਤਰ੍ਹਾਂ ਪ੍ਰਭਾਵਤ ਕੀਤਾ ਕਿ ਸੰਗਤਾਂ ਵਿੱਚ ਕਈ ਪੜ੍ਹੇ ਲਿਖੇ ਸੱਜਣ ਇਹ ਕਹਿਣ ਲਈ ਮਜ਼ਬੂਰ ਹੋ ਗਏ ਕਿ ਸ੍ਰ: ਅਜਮੇਰ ਸਿੰਘ ਜੀ ਦੇ ਵੀਚਾਰਾਂ ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਸ੍ਰ. ਅਜਮੇਰ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਤਰੀਕੇ ਤੇ ਪਿਆਰ ਨਾਲ ਅਜ਼ਾਦੀ ਦੀ ਗੱਲ ਕਰਨ ਵਾਲੇ ਵੀਰਾਂ ਨੂੰ ਕਿਹਾ ਕਿ ਬਹੁਤ ਹੀ ਸਲੀਕੇ ਤੇ ਤਿਆਗ ਦੀ ਭਾਵਨਾਂ ਨਾਲ ਆਪਸੀ ਵਿਰੋਧ ਭਾਵਨਾਂ ਤੋਂ ਉਪਰ ਉਠਕੇ ਵਿਚਰਨਾਂ ਚਾਹੀਦਾ ਹੈ ।ਜਰਮਨ ਵਿੱਚ ਸ੍ਰ. ਅਜਮੇਰ ਸਿੰਘ ਜੋ ਕਿ ਗੁਰਦੁਆਰਾ ਕੇਂਦਰੀ ਕਮੇਟੀ ਦੇ ਸੱਦੇ ਤੇ ਪਿਛਲੇ ਇੱਕ ਮਹੀਨੇ ਤੋਂ ਸੈਮੀਨਾਰਾਂ ਵਿਸ਼ੇਸ਼ ਮੀਟਿੰਗਾਂ ਰਾਹੀ ਆਪਣੇ ਕੀਮਤੀ ਵੀਚਾਰਾਂ ਦੀ ਸਾਂਝ ਪਾਈ ਤੇ ਹਰ ਇਕ ਨੇ ਇਹਨਾਂ ਦੇ ਵੀਚਾਰਾਂ ਦੀ ਸ਼ਲਾਘਾਂ ਕੀਤੀ ਪਰ ਹੁਣ ਦੇਖਣਾ ਹੈ ਕਿ ਇਸ ਨੂੰ ਅਮਲ ਵਿੱਚ ਕਿਤਨਾ ਕੁ ਲੈ ਕੇ ਆਉਦੇ ਹਨ ।ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਦੇ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ ਨੇ ਸੰਗਤਾਂ ਤੇ ਪੰਥਕ ਜਥੇਬੰਦੀਆਂ ਵੱਲੋ ਮਿਲੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ । ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਉਨਬਰਗ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਨੇ ਸਮੂਹ ਸੰਗਤਾਂ ਤੇ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਬਿਲਡਿੰਗ ਖਰੀਦਣ ਲਈ ਵੱਖ ਵੱਖ ਗੁਰਦੁਆਰਿਆਂ ਵੱਲੋ ਮਾਈਕ ਤੌਰਤੇ ਮਿਲੀ ਸਾਹਾਇਤਾ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ । ਸੰਗਤਾਂ ਵਿੱਚੋ ਗੁਰਮਤਿ ਨਾਲ ਸਬੰਧਤ ਕਈ ਸਵਾਲ ਜਵਾਬ ਹੋਏ ਜਿਹਨਾਂ ਦੇ ਸਿੱਖ ਵਿਦਵਾਨਾਂ ਨੇ ਸੰਗਤਾਂ ਨਾਲ ਸ਼ਾਂਝੇ ਕੀਤੇ ।ਸਮਾਗਮ ਦੇ ਅੰਤ ਵਿੱਚ ਗੁਰਦੁਆਰਾ ਕੇਂਦਰੀ ਕਮੇਟੀ ਦੇ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ ਮੀਤ ਪ੍ਰਧਾਨ ਭਾਈ ਦਿਲਬਾਗ ਸਿੰਘ, ਸਕੱਤਰ ਭਾਈ ਮੁਖਤਿਆਰ ਸਿੰਘ, ਪ੍ਰੈਸ ਸਕੱਤਰ ਭਾਈ ਤਰਸੇਮ ਸਿੰਘ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ,ਬੱਬਰ ਖਾਲਸਾ ਇੰਟਰਨੈਸ਼ਨਲ ਜਰਮਨੀ ਦੇ ਆਗੂ ਭਾਈ ਸਤਨਾਮ ਸਿੰਘ ਬੱਬਰ ਬਾਬਾ ਬਕਾਲਾ, ਦਲ ਖਾਲਸਾ ਇੰਟਰਨੈਸ਼ਨਲ ਦੇ ਭਾਈ ਗੁਰਦੀਪ ਸਿੰਘ ਪ੍ਰਦੇਸੀ, ਗੁਰਦੁਆਰਾ ਸਿੱਖ ਸੈਟਰ ਫਰੈਕਫਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ ਗੁਰਦੁਆਰਾ ਲਾਇਪਸਿਕ ਦੇ ਪ੍ਰਧਾਨ ਤੇ ਮੀਡੀਆ ਪੰਜਾਬ ਦੇ ਮਾਲਕ ਭਾਈ ਬਲਦੇਵ ਸਿੰਘ ਬਾਜਵਾ,ਗੁਰਦੁਆਰਾ ਰੀਗਨਸਬਰਗ ਦੇ ਭਾਈ ਸੁਖਵਿੰਦਰ ਸਿੰਘ ਲਾਡੀ, ਗੁਰਦੁਆਰਾ ਅਕਸਬਰਗ ਦੇ ਭਾਈ ਕਸ਼ਮੀਰ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਉਨਬਰਗ ਨੇ ਸ੍ਰ. ਅਜਮੇਰ ਸਿੰਘ ਨੂੰ ਸਿੱਖ ਵਿਦਵਾਨ ਸ੍ਰ. ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ ਤੇ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦਾ ਯਾਦਗਰੀ ਸ਼ੀਲਡ ਤੇ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ ।ਇਸ ਸਮਾਗਮ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਕਫਰਟ ਤੇ ਮਿਉਚਿਨ ਦੀ ਪ੍ਰਬੰਧਕ ਕਮੇਟੀਆਂ ਸੰਗਤਾਂ ਦੀ ਬੱਸ ਕਰਕੇ ਪੰਹੁਚੀਆਂ ਹੋਈਆਂ ਸਨ ।ਇਸ ਸਮਗਾਮ ਵਿੱਚ ਦਲ ਖਾਲਸਾ ਦੇ ਆਗੂ ਭਾਈ ਸੁਰਿੰਦਰ ਸਿੰਘ ਸੇਖੋ, ਭਾਈ ਬਲਜਿੰਦਰ ਸਿੰਘ ਪੰਨੂ, ਗੁਰਦੁਆਰਾ ਬਰਲਿਨ ਦੇ ਖਜਾਨਚੀ ਭਾਈ ਮਨਜੀਤ ਸਿੰਘ ਭੰਡਾਲ, ਭਾਈ ਸੁਖਦੇਵ ਸਿੰਘ ਕਾਮੈਸਿਟ, ਬੱਬਰ ਖਾਲਸਾ ਜਰਮਨੀ ਦੇ ਭਾਈ ਗੁਰਵਿੰਦਰ ਸਿੰਗ ਗੋਲਡੀ,ਭਾਈ ਰਾਸ਼ਪਾਲ ਸਿੰਘ ਬੀਰਪਿੰਡ ਭਾਈ ਗੁਰਵਿੰਦਰ ਸਿੰਘ, ਸ੍ਰ. ਰਣਜੀਤ ਸਿੰਘ ਦੂਲੇ, ਸ੍ਰ. ਗੁਲਜ਼ਾਰ ਸਿੰਘ ਨਿਉਨਬਰਗ ਭਾਈ ਮਲਕੀਤ ਸਿੰਘ ਮਨਹਾਈਮ , ਸ੍ਰ, ਮੰਗਲ ਸਿੰਘ ਭਾਈ ਹਰਮਿੰਦਰ ਸਿੰਘ ਇਸ ਸਮਾਗਮ ਸ਼ਾਮਲ ਹੋਏ ਅੰਤ ਵਿੱਚ ਸਮਾਪਤੀ ਦੀ ਅਰਦਾਸ ਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ



© 2012 punjabinfoline.com

punjab infoline arash info