Date:
Aug 30, 2010
|
|
| ਨੈਸ਼ਨਲ ਕੰਨਫੈਡਰੇਸ਼ਨ ਆਫ ਦਲਿਤ ਆਰਗੇਨਾਈਜੇਸ਼ਨ (ਨੈਕਡੋਰ) ਵਲੌੰ ਕਰਵਾਇਆ ਸੈਮੀਨਾਰ |
ਪਟਿਆਲਾ,29 ਅਗਸਤ 2010 ( ਪੀ ਐਸ ਗਰੇਵਾਲ) – ਅੱਜ ਨੈਸ਼ਨਲ ਕੰਨਫੈਡਰੇਸ਼ਨ ਆਫ ਦਲਿਤ ਆਰਗੇਨਾਈਜੇਸ਼ਨ ( ਨੈਕਡੋਰ) ਦੇ ਯੂਥ ਵਿੰਗ ਵਲੌਂ ਪ੍ਰਭਾਤ ਪ੍ਰਵਾਨਾਂ ਟਰੇਡ ਯੂਨੀਅਨ ਸੈਂਟਰ ਵਿੱਚ ‘21ਵੀਂ ਸਦੀ ਦਾ ਦਲਿਤ ਯੂਥ’ ਵਿਸ਼ੇ ਤੇ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਵਿੱਚ ਸ਼੍ਰੀ ਅਸ਼ੋਕ ਭਾਰਤੀ ( ਅਸ਼ੋਕਾ ਫੈਲੋ) ਨੈਸ਼ਨਲ ਚੇਅਰਮੈਨ (ਨੈਕਡੋਰ) ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ। ਇਸ ਮੌਕੇ ਪੰਜਾਬ ਭਰ ਤੋਂ ਆਏ ਨੌਜਵਾਨਾਂ ਦੇ ਭਾਰੀ ਇੱਕਠ ਵਿੱਚ ਸ਼੍ਰੀ ਵਿਨੋਦ ਰੱਤਾ (ਬੋਬੀ) ਨੂੰ ਨੈਸ਼ਨਲ ਕੰਨਫੈਡਰੇਸ਼ਨ ਆਫ ਦਲਿਤ ਆਰਗਾਈਨੇਸ਼ਨ (ਨੈਕਡੋਰ) ਦੇ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਐਲਾਨਿਆ ਗਿਆ। ਇਸ ਸੈਮੀਨਾਰ ਵਿੱਚ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਸ਼ੋਕ ਭਾਰਤੀ ਨੇ ਕਿਹਾ ਕਿ ਹੁਣ ਮੋਕਾ ਅਜਿਹਾ ਆ ਗਿਆ ਹੈ ਕਿ ਨੌਜਵਾਨਾ ਨੂੰ ਆਪਣੀ ਤਾਕਤ ਦਿਖਾਉਣ ਲਈ ਸੂਝਵਾਨ, ਸ਼ਹਿਨਸ਼ੀਲਤਾ, ਨਸ਼ਿਆਂ ਤੋਂ ਰਹਿਤ ਹੋ ਕੇ ਵਿਗਿਆਨਕ ਢੰਗ ਤਰੀਕੇ ਵਰਤਕੇ 21ਵੀਂ ਸਦੀ ਵਿੱਚ ਇਸ ਸਮਾਜ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਕਰਨ ਵਾਸਤੇ ਤਿਆਰ ਹੋਣਾ ਪਵੇਗਾ ਤਾਂ ਹੀ ਅਸੀਂ ਇੱਕਠੇ ਹੋ ਕੇ ਭਾਰਤ ਅੰਦਰ ਸੰਵਿਧਾਨਿਕ ਹੱਕ ਜੋ ਬਾਬਾ ਸਾਹਿਬ ਡਾ. ਬੀ.ਆਰ.ਅੰਬੇਦਕਰ ਨੇ ਬਹੁਤ ਲੰਬੇ ਸੰਘਰਸ਼ ਤੋਂ ਬਾਦ ਪ੍ਰਾਪਤ ਕਰਾ ਕੇ ਦਿੱਤੇ ਸਨ, ਉਹਨਾਂ ਦੀ ਪੂਰਤੀ ਕਰ ਸਕਾਂਗੇ। ਇਸ ਮੌਕੇ ਯੂਥ ਵਿੰਗ ਦੇ ਨਵਨਿਯੁੱਕਤ ਸੂਬਾ ਪ੍ਰਧਾਨ ਸ਼੍ਰੀ ਵਿਨੋਦ ਰੱਤਾ (ਬੋਬੀ) ਨੇ ਸੰਬੋਧਨ ਕਰਦੇ ਹੋਏ ਨੈਸ਼ਨਲ ਪ੍ਰਧਾਨ ਸ਼੍ਰੀ ਭਾਰਤੀ ਨੂੰ ਵਿਸ਼ਵਾਸ ਦਿਵਾਉਦੇਂ ਹੋਏ ਕਿਹਾ ਕਿ ਰਾਸ਼ਟਰ ਪੱਧਰ ਤੇ ਜੋ ਵੀ ਸੰਘਰਸ਼ ਦਾ ਐਲਾਨ ਉਹਨਾਂ ਵਲੌਂ ਕੀਤਾ ਜਾਵੇਗਾ, ਉਸ ਵਿੱਚ ਪੰਜਾਬ ਦਾ ਨੌਜਵਾਨ ਮੁਹਰਲੀਆਂ ਕਤਾਰਾਂ ਵਿੱਚ ਖੜਾ ਹੋਵੇਗਾ ਅਤੇ ਉਹਨਾਂ ਆਏ ਨੌਜਵਾਨਾਂ ਨੂੰ ਵੀ ਪ੍ਰੇਰਿਆ ਕਿ ਹੁਣ ਮੌਕਾ ਆ ਗਿਆ ਹੈ ਕਿ ਪੰਜਾਬ ਅੰਦਰ ਦਲਿਤਾਂ ਦੀ ਹਾਲਤ ਸੁਧਾਰਨ ਲਈ ਹੁਣ ਤੋਂ ਹੀ ਤਿਆਰੀਆਂ ਅਰੰਭੀਆਂ ਜਾਣ। ਇਸ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਅਮਰੀਕ ਸਿੰਘ ਬੰਗੜ ਸੂਬਾ ਪ੍ਰਧਾਨ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ, ਨੇ ਵੀ ਨੌਜਵਾਨਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ਵਿੱਚ ਦਲਿਤ ਸਮਾਜ ਦੇ ਹਰ ਵਰਗ ਨੂੰ ਚੁਣੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦਾ ਟਾਕਰਾ ਕਰਨ ਲਈ ਮੁਲਾਜ਼ਮ ਜੱਥੇਬੰਦੀਆਂ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ ਜਿਸ ਦਾ ਖੁਲਾਸਾ ਸਮਾਂ ਆਉਣ ਤੇ ਕੀਤਾ ਜਾਵੇਗਾ। ਇਸ ਸੈਮੀਨਾਰ ਨੂੰ ਹੋਰਨਾਂ ਤੋਂ ਇਲਾਵਾ ਸ਼੍ਰੀ ਹਰਭਜਨ ਲਾਲ ਕੋਆਰਡੀਨੇਟਰ ਨੈਕਡੋਰ, ਡਾ. ਸੁਰਿੰਦਰ ਸਿੰਘ ਪਿੰਸੀਪਲ ਗੋਰਮਿੰਟ ਮੈਡੀਕਲ ਕਾਲਜ ਪਟਿਆਲਾ, ਇੰਜ. ਐਸ.ਐਸ.ਮੱਲ, ਮਨਿੰਦਰ ਪਾਲ ਸਿੰਘ , ਮਹਿੰਦਰ ਸਿੰਘ ਡੀ.ਡੀ.ਪੀ.ਓ ਪਟਿਆਲਾ, ਸ਼ੁਸ਼ੀਲ ਕੁਮਾਰ, ਏ.ਡੀ.ਪੀ.ਸੀ,ਜਸਵੀਰ ਸਿੰਘ ਢਿਲੋਂ, ਜਿਲਾ ਭਲਾਈ ਅਫਸਰ ਪਟਿਆਲਾ,ਵਿਨੋਦ ਕੁਮਾਰ ਸੈਕਟਰੀ ਜਿਲਾ ਪ੍ਰੀਸ਼ਦ ਮੋਗਾ, ਦੀਪਕ, ਗੁਰਪਾਲ ਸਿੰਘ, ਸੁਖਦੇਵ ਸਿੰਘ ਸੋਨੀ, ਰਾਜੇਸ਼ ਅੱਤਰੀ, ਕਰਮਜੀਤ ਸਿੰਘ, ਡਾ. ਬਲਵਿੰਦਰ ਸਿੰਘ, ਗੁਰਚਰਨ ਸਿੰਘ ਗੁਣੀਕੇ, ਇੰਜ.ਮਨੋਹਰ ਲਾਲ, ਏ.ਈ ਸਤਪਾਲ ਸਿੰਘ, ਜੀ.ਡੀ ਸਿੰਘ ਪ੍ਰਧਾਨ ਆਲ ਇੰਡੀਆ ਰੇਲਵੇ ਐਸੋਸੇਸ਼ਨ ਡੀ.ਐਮ.ਡਬਲਿਯੂ ਪਟਿਆਲਾ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।