Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਧੱਕੇ ਨਾਲ ਵਸੂਲੀ ਜਾ ਰਹੀ ਫੀਸ ਬਾਰੇ ਕੀਤਾ ਗਿਆ ਵਿਚਾਰ ਵਟਾਂਦਰਾ

Date: Aug 30, 2010

Report By: Parminder Pal Singh
Patiala
ਪਟਿਆਲਾ,30 ਅਗਸਤ 2010 (ਪੀ ਐਸ ਗਰੇਵਾਲ) – ਯੂਥ ਅਕਾਲੀ ਦਲ ਲੌਗੋਂਵਾਲ ਦੇ ਪ੍ਰਧਾਨ ਰਣਜੀਤ ਸਿੰਘ ਨਿਕੜਾ ਵਲੌਂ ਮੁੱਖ ਦਫਤਰ ਵਿੱਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਾਈਵੇਟ ਕਾਲਜਾਂ ਵਲੌਂ ਧੱਕੇ ਨਾਲ ਵਿਦਿਆਰਥੀਆਂ ਤੋਂ ਵਸੂਲੀ ਜਾ ਰਹੀ ਫੀਸ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਅਤੇ ਇਹ ਫੈਸਲਾ ਲਿਆ ਗਿਆ ਕਿ ਜੇਕਰ ਜਲਦੀ ਹੀ ਪੰਜਾਬੀ ਯੂਨੀਵਰਸਟੀ,ਪਟਿਆਲਾ ਨੇ ਕੋਈ ਐਕਸ਼ਨ ਨਾ ਲਿਆ ਤਾਂ ਯੂਥ ਅਕਾਲੀ ਦਲ ਵਲੌਂ ਯੂਨੀਵਰਸਟੀ ਦਾ ਪੂਰਣ ਘਿਰਾਓ ਕੀਤਾ ਜਾਵੇਗਾ। ਪ੍ਰਧਾਨ ਸ. ਨਿਕੜਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਹੀ ਵਿਦਿਆਰਥੀਆਂ ਨਾਲ ਧੱਕਾ ਹੋ ਰਿਹਾ ਹੈ, ਕਾਲਜਾਂ ਵਾਲੇ ਆਪਣੀ ਮਨ-ਮਰਜ਼ੀ ਨਾਲ ਵਿਦਿਆਰਥੀਆਂ ਤੇ ਸ਼ਰਤਾਂ ਠੋਪ ਰਹੇ ਹਨ। ਅਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਜਿਸ ਅਧੀਨ ਇਹ ਕਾਲਜ ਆਦੇ ਹਨ,ਚੁੱਪ ਧਾਰੀ ਬੈਠੀ ਹੈ। ਉਹਨਾਂ ਇਸ ਮੀਟਿੰਗ ਵਿੱਚ ਕਸ਼ਮੀਰ ਵਿੱਚ ਰਹਿੰਦੇ ਸਿੱਖਾਂ ਨੂੰ ਦਿੱਤੀ ਗਈ ਧਮਕੀ ਦਾ ਸਖ਼ਤ ਨੋਟਿਸ ਲੈਂਦਿਆ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਸ਼ਮੀਰ ਵਿੱਚ ਰਹਿੰਦੇ ਸਿੱਖਾਂ ਦੀ ਜਾਨ-ਮਾਲ ਦੀ ਰਖਿੱਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ਰਤਪਾਲ ਪਾਲ ਸਿੰਘ ਜਿਲਾ ਪ੍ਰਧਾਨ ਪਟਿਆਲਾ, ਰਾਜਨ, ਕੁਲਦੀਪ ਸਿੰਘ ਪਿੰਕੀ, ਪਰਮਜੀਤ ਸੰਧੂ, ਹਰਿੰਦਰ ਖਾਲਸਾ, ਗੁਰਬਚਨ ਸਿੰਘ, ਜਸਵਿੰਦਰ ਸਰਾ, ਜਤਿੰਦਰ ਪਾਲ ਫੋਜੀ ਆਦਿ ਹਾਜ਼ਰ ਸਨ।



© 2012 punjabinfoline.com

punjab infoline arash info