ਪਟਿਆਲਾ,31 ਅਗਸਤ 2010 (ਪੀ ਐਸ ਗਰੇਵਾਲ) – ਅੱਜ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਅੱਗੇ ਭਾਰਤੀ ਮਜ਼ਦੂਰ ਸੰਘ ਨਾਲ ਸੰਬਧਿਤ ਸਾਰੀਆਂ ਯੂਨੀਅਨਾਂ ਜਿਵੇਂ ਕਿ ਮਿਸਪਲ ਵਰਕਰਜ਼ ਯੂਨੀਅਨ, ਟੈਕਨੀਕਲ ਇੰਮਪਲਾਈਜ਼ ਯੂਨੀਅਨ, ਸਫਾਈ ਮਜ਼ਦੂਰ ਯੂਨੀਅਨ, ਨਗਰ ਪਾਲਿਕਾ ਕਰਮਚਾਰੀ ਸੰਘ, ਅਤੇ ਨਗਰ ਨਿਗਮ ਇੰਜ਼ੀਨੀਅਰਜ਼ ਯੂਨੀਅਨ ਨੇ ਨਗਰ ਨਿਗਮ ਪ੍ਰਸਾਸ਼ਨ ਅਤੇ ਪੰਜਾਬ ਪੁਲਿਸ ਵਿੱਰੁਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਾਰੇ ਮਾਮਲੇ ਬਾਰੇ ਮਿਸਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸ. ਅਜੈਬ ਸਿੰਘ ਸਿੱਧੂ ਨੇ ਇਸ ਪੱਤਰਕਾਰ ਨੂੰ ਦਸਿੱਆ ਕਿ ਪਿਛਲੀ ਦਿਨੀ ਨਗਰ ਨਿਗਮ ਪਟਿਆਲਾ ਦ ਮੁਲਾਜ਼ਿਮ ਨੇੜਲੇ ਪਿੰਡ ਅਲੀਪੁਰ ਅਰਾਈਆਂ ਵਿੱਖੇ ਨਗਰ ਨਿਗਮ ਦੀ ਥਾਂ ਦਾ ਕਬਜ਼ਾ ਲੈਣ ਗਏ ਸਨ। ਤਾਂ ਸੰਬਧਿਤ ਏਰੀਏ ਦੇ ਮਿਸਪਲ ਕਾਸਲਰ ਸੁਖਦੇਵ ਸਿੰਘ ਨੇ ਲੋਕਾਂ ਨੂੰ ਇੱਕਠੇ ਕਰ ਕੇ ਨਿਗਮ ਵਿਰੁੱਧ ਭੜਕਾ ਕੇ ਨਿਗਮ ਦੀਆਂ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਾਹਿਆ ਅਤੇ ਮੁਲਾਜ਼ਮ ਵੀ ਮੌਕੇ ਤੋ ਬੜੀ ਮੁਸ਼ਕਿਲ ਨਾਲ ਬਚੇ। ਇਸ ਸਾਰੀ ਘਟਨਾ ਬਾਬਤ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ। ਜਿਸ ਤੋ ਭੜਕ ਕੇ ਰੋਸ ਵਜੋ ਨਗਰ ਨਿਗਮ ਮੁਲਾਜਿਮਾਂ ਨੇ ਸਰਹਿੰਦ ਮੇਨ ਰੋਡ ਤੇ ਧਰਨਾ ਵੀ ਲਗਾ ਦਿੱਤਾ ਸੀ ਜੋ ਕਿ ਪੁਲਿਸ ਅਤੇ ਪ੍ਰਸ਼ਾਸ਼ਣ ਦੇ ਭਰੋਸਾ ਦੇਣ ਤੋ ਬਾਅਦ ਹੀ ਚੁੱਕਿਆ ਗਿਆ ਸੀ। ਅੱਜ ਆਪਣੇ ਭਾਸ਼ਣ ਵਿੱਚ ਸ. ਅਜੈਬ ਸਿੰਘ ਸਿੱਧੂ ਨੇ ਕਿਹਾ ਕਿ ਕੁਝ ਰਾਜਨੀਤਕ ਆਗੂਆਂ ਵਲੌ ਇਸ ਮਾਮਲੇ ਨੰੂ ਧਾਰਮਿਕ ਰੂਪ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਦੋ ਕਿ ਨਗਰ ਨਿਗਮ ਦੇ ਕਰਮਚਾਰੀ ਸਰਕਾਰ ਅਤੇ ਨਗਰ ਨਿਗਮ ਕਮਿਸ਼ਨ ਦੇ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਨਿਗਮ ਦੀ ਬਣਦੀ ਜਗਾ ਦਾ ਕਬਜਾ ਲੈਣ ਗਏ ਸੀ। ਉਹਨਾਂ ਇਹ ਅਪੀਲ ਕੀਤੀ ਕਿ ਇਸ ਮਸਲੇ ਨੂੰ ਰਾਜਨੀਤਕ ਆਗੂ ਆਪਣੇ ਸਵਾਰਥ ਲਈ ਧਾਰਮਿਕ ਮਸਲਾ ਨਾ ਬਣਾਉਣ।
ਟੈਕਨੀਕਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸ.ਪਵਿੱਤਰ ਸਿੰਘ ਅਤੇ ਸਫਾਈ ਮਜਦੂਰ ਯੂਨੀਅਨ ਦੇ ਪ੍ਰਧਾਨ ਸ਼੍ਰੀ ਬਿੰਨੀ ਸਹੋਤਾ ਤੇ ਮੁਕੇਸ਼ ਹੰਸ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜੇਕਰ ਸਬੰਧਿਤ ਕੌਸਲਰ ਦੇ ਖਿਲਾਫ਼ ਬਣਦੀ ਕਾਰਵਾਈ ਨਾ ਕੀਤੀ ਤਾਂ ਸ਼ਹਿਰ ਵਿੱਚ ਸਾਫ-ਸਫਾਈ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ। ਮਿਸਪਲ ਵਰਕਰਜ਼ ਯੂਨੀਅਨ ਦੇ ਚੇਅਰਮੈਨ ਸ਼੍ਰੀ ਪੁਸ਼ਪਿੰਦਰ ਕੁਮਾਰ ਪਾਠਕ ਅਤੇ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚਾਵਲਾ ਨੇ ਸਾਂਝੇ ਤੋਰ ਤੇ ਦਸਿੱਆ ਕਿ ਜੇਕਰ ਸ਼ਾਮ ਤੱਕ ਸਬੰਧਿਤ ਕੌਸÿਰ ਖਿਲਾਫ਼ ਪਰਚਾ ਦਰਜ਼ ਨਾ ਕੀਤਾ ਗਿਆ ਅਤੇ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਨਾਰੰਗ ਤੇ ਨਿਗਮ ਦੇ ਮੇਅਰ ਸ. ਅਜੀਤਪਾਲ ਸਿੰਘ ਕੋਹਲੀ ਵਲੌ ਇਸ ਕਾਸਲਰ ਨੂੰ ਨਿਗਮ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਣ, ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਕਾਰਣਾਂ ਕਰ ਕੇ ਕੌਸਲਰ ਦੀ ਮੁਢਲੀ ਕੌਸਲਰਸ਼ਿਪ ਡਿਸਕੁਲਾਈਫਾਈ ਕਰਨ ਸੰਬੰਧੀ ਰਾਜ ਸਰਕਾਰ ਨੂੰ ਨਾ ਲਿਖਿਆ ਤਾਂ ਨਿਗਮ ਦੇ ਮੁਲਾਜਿਮ ਅੱਗੇ ਤੋ ਇਹੋ ਜਿਹੀ ਕਾਰਵਾਈ ਕਰਨ ਨਹੀ ਜਾਣਗੇ। ਅਤੇ ਹੋਣ ਵਾਲੇ ਨੁਕਸਾਨ ਦੀ ਜਿਮੇਵਾਰੀ ਲੋਕਲ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਤੋ ਇਲਾਵਾ ਰੋਸ ਧਰਨੇ ਨੂੰ ਤਰਵਿੰਦਰ ਸਿੰਘ ਸੱਕਤਰ, ਮੁਨੀਸ਼ ਪੁਰੀ, ਜੋਗਿੰਦਰ ਸਿੰਘ ਪੰਛੀ, ਜਤਿੰਦਰ ਕੁਮਾਰ, ਸ਼੍ਰੀਮਤੀ ਅੱਤਰੀ, ਮੁਕੇਸ਼ ਕੁਮਾਰ ਨੇ ਸੰਬੋਧਿਤ ਕੀਤਾ।

