Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਵੱਧੀਆ ਕਾਰਗੁਜਾਰੀ ਦਿਖਾਉਣ ਤੇ ਕੀਤਾ ਸੰਨਮਾਨਤ

Date: Sep 02, 2010

Report By: Parminder Pal Singh
Patiala
ਵੱਧੀਆ ਕਾਰਗੁਜਾਰੀ ਦਿਖਾਉਣ ਤੇ ਕੀਤਾ ਸੰਨਮਾਨਤ
ਪਟਿਆਲਾ,01 ਸਤੰਬਰ 2010 ( ਪੀ ਐਸ ਗਰੇਵਾਲ) – ਅੱਜ ਟੀ.ਬੀ. ਹਸਪਤਾਲ ਪਟਿਆਲਾ ਦੇ ਸਮੂੰਹ ਡਾਕਟਰ ਸਟਾਫ, ਨਰਸਿੰਗ ਸਟਾਫ, ਪੈਰਾ ਮੈਡੀਕਲ ਸਟਾਫ, ਕਲੈਰੀਕਲ ਸਟਾਫ ਅਤੇ ਦਰਜਾ ਚਾਰ ਤੇ ਟੈਕਨੀਕਲ ਸਟਾਫ ਵਲੌਂ ਇੱਕ ਜਨਰਲ ਇਕਤਰਤਾ ਕੀਤੀ ਗਈ। ਇਸ ਇਕਤਰਤਾ ਵਿੱਚ ਕਰਮਚਾਰੀਆਂ ਦੇ ਹੋਂਸਲਾ ਅਫਜਾਈ ਵਾਸਤੇ ਅਤੇ ਕਰਮਚਾਰੀਆ ਵਿੱਚ ਕੰਮ ਪ੍ਰਤੀ ਲਗਨ ਪੈਦਾ ਕਰਨ ਦੇ ਮੰਤਵ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਕਿ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਨੂੰ ਇੱਕ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਜਾਇਆ ਕਰੇਗਾ। ਇਸ ਸਾਲ ਇਹ ਸਨਮਾਨ ਮੋਹਨ ਸਿੰਘ ਵਾਰਡ ਅਟੈਡੈਂਟ ਟੀ.ਬੀ. ਹਸਪਤਾਲ, ਪਟਿਆਲਾ ਨੂੰ ਉਹਨਾਂ ਦੀਆਂ ਪਿਛਲੇ ਸਮੇਂ ਵਿੱਚ ਸ਼ਾਨਦਾਰ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਦਿੱਤਾ ਗਿਆ। ਇਹ ਸਨਮਾਨ ਟੀ.ਬੀ.ਹਸਪਤਾਲ ਦੇ ਮੁੱਖੀ ਡਾਕਟਰ ਏ.ਪੀ. ਕਾਂਸਲ ਨੇ ਦਿੱਤਾ। ਇਸ ਸਨਮਾਨ ਮੋਕੇ ਟੀ.ਬੀ.ਹਸਪਤਾਲ ਦੇ ਦਰਜਾ ਚਾਰ ਯੂਨੀਅਨ ਦੇ ਪ੍ਰਧਾਨ ਸ਼੍ਰੀ ਮਹੀ ਪਾਲ, ਮੀਤ ਪ੍ਰਧਾਨ ਚੰਦ ਸਿੰਘ ,ਸੱਕਤਰ ਜੋਗਿੰਦਰ ਸਿੰਘ, ਚੇਅਰਮੈਨ ਅਮਰਨਾਥ, ਆਦਿ ਹਾਜਰ ਸਨ। ਇਹ ਸਨਮਾਨ ਦੇਣ ਤੇ ਦਰਜਾ ਚਾਰ ਯੂਨੀਅਨ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸੱਕਤਰ ਮੋਹਨ ਸਿੰਘ ਨੇਗੀ, ਵਿੱਤ ਸੱਕਤਰ ਅਪਵਿੰਦਰ ਸਿੰਘ ਗੁਲੀ ਨੇ ਵੀ ਸਵਾਗਤ ਕੀਤਾ। ਇਹ ਸਨਮਾਨ ਦਰਜਾ ਚਾਰ ਕਰਮਚਾਰੀ ਨੂੰ ਦੇਣ ਤੇ ਮੁਲਾਜਮ ਆਗੂਆਂ ਨੇ ਟੀ.ਬੀ.ਹਸਪਤਾਲ ਦੇ ਸਾਰੇ ਡਾਕਟਰਾਂ, ਨਰਸਾਂ, ਸਟਾਫ ਮੈਂਬਰਾਂ, ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਹਨਾਂ ਟੀ.ਬੀ.ਹਸਪਤਾਲ ਦੇ ਮੁੱਖੀ ਡਾਕਟਰ ਏ.ਪੀ.ਕਾਂਸਲ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਦਸਿੱਆ ਕਿ ਉਹ ਹਸਪਤਾਲ ਨੂੰ ਬਹੁਤ ਹੀ ਸੁੱਚਜੇ ਢੰਗ ਨਾਲ ਚਲਾ ਰਹੇ ਹਨ।



© 2012 punjabinfoline.com

punjab infoline arash info