Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

ਡੀ.ਐਮ.ਡਬਲਿਊ ਪਟਿਆਲਾ ਦੇ ਕਰਮਚਾਰੀਆਂ ਨੇ ਇੱਕਠਿਆਂ ਹੋ ਕੇ ਕੱਢੀ ਰੋਸ ਰੈਲੀ

Date: Sep 02, 2010

Report By: Parminder Pal Singh
Patiala
ਡੀ.ਐਮ.ਡਬਲਿਊ ਪਟਿਆਲਾ ਦੇ ਕਰਮਚਾਰੀਆਂ ਨੇ ਇੱਕਠਿਆਂ ਹੋ ਕੇ ਕੱਢੀ ਰੋਸ ਰੈਲੀ
ਪਟਿਆਲਾ,01ਸਤੰਬਰ 2010 ( ਪੀ ਐਸ ਗਰੇਵਾਲ) – ਅੱਜ ਡੀ.ਐਮ.ਡਬਲਿਯੂ ਦੇ ਸਾਰੇ ਕਰਮਚਾਰੀਆਂ ਵਲੌਂ ਲੰਚ ਟਾਈਮ ਤੇ ਆਪਣੀਆਂ ਮੰਗਾਂ ਪ੍ਰਤੀ ਇੱਕ ਸ਼ਾਤਪੂਰਵਕ ਰੋਸ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਡੀ.ਐਮ.ਡਬਲਿਯੂ ਦੇ ਸਟਾਫ਼ ਕਾਊਂਸਲ ਅਤੇ ਟੀਅਰ ਨੇ ਕੀਤੀ। ਕਰਮਚਾਰੀਆਂ ਨੇ ਇਸ ਗੱਲ ਤੇ ਰੋਸ ਪ੍ਰਗਟਾਇਆ ਕਿ ਰੇਲਵੇ ਬੋਰਡ ਵਲੌਂ ਆਇਆ ਆਰਡਰ ਜਿਸ ਤਹਿਤ ਕਰਮਚਾਰੀਆਂ ਦੇ ਇੰਨਸੈਂਟਿਵ ਬੋਨਸ ਵਿੱਚ 70% ਦੀ ਸੀਲਿੰਗ ਲਗਾਈ ਹੈ, ਲੀਵ ਰਿਜ਼ਰਵ 16% ਤੋਂ ਘਟਾ ਕੇ 12.5% ਕਰ ਦਿੱਤੀ ਹੈ, ਅਤੇ 5% ਕੀਤੇ ਜਾ ਰਹੇ ਕੰਮ ਦੇ ਸਮੇਂ ਵਿੱਚ ਵੀ ਜੋ ਕਟੋਤੀ ਕੀਤੀ ਗਈ ਹੈ ,ਨੂੰ ਫੌਰਨ ਰੱਦ ਕੀਤਾ ਜਾਵੇ। ਇਸ ਨਵੇਂ ਆਰਡਰ ਤਹਿਤ ਹਰੇਕ ਕਰਮਚਾਰੀ ਦਾ ਨੁਕਸਾਨ ਹੋ ਰਿਹਾ ਹੈ। ਇਸ ਰੈਲੀ ਨੂੰ ਸੰਬੋਧਿਨ ਕਰਦਿਆਂ ਸਟਾਫ ਦੇ ਜੋਆਇੰਟ ਸੈਕਟਰੀ ਅਤੇ ਟੀਅਰ ਦੇ ਜਨਰਲ ਸੱਕਤਰ ਸ਼੍ਰੀ ਜੁਮੇਰਦੀਨ ਨੇ ਇਸ ਨਵੇਂ ਆਰਡਰ ਪੱਤਰ ਬਾਰੇ ਵਿਸਥਾਰ ਪੂਰਵਕ ਦਸਿੱਆ ਅਤੇ ਸ. ਗੁਰਦੀਪ ਸਿੰਘ ਢਿਲੋਂ ਪ੍ਰਧਾਨ ਟੀਅਰ ਨੇ ਵੀ ਕਰਮਚਾਰੀਆਂ ਨਾਲ ਹੋ ਰਹੇ ਧੱਕੇ ਸ਼ਾਹੀ ਬਾਰੇ ਜਾਣੂ ਕਰਵਾਇਆ। ਉਹਨਾਂ ਡੀ.ਐਮ.ਡਬਲਿਉ ਦੇ ਐਡਮਨਿਸਟ੍ਰੇਸ਼ਨ ਨੂੰ ਇਹ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਉਪਰੋਕਤ ਦੱਸੀਆਂ ਮੰਗਾਂ ਨੂੰ 15 ਦਿਨਾਂ ਦੇ ਅੰਦਰ ਨਾ ਮੰਨੀਆ ਗਈਆਂ ਤਾਂ ਸਟਾਫ ਕੌਂਸਲ ਅਤੇ ਟੀਅਰ ਵਲੌਂ ਇੱਕ ਵਿਸ਼ਾਲ ਰੋਸ ਪੂਰਵਕ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੇ ਹੋਂਣ ਬਾਰੇ ਨੁਕਸਾਨ ਦਾ ਪ੍ਰਸ਼ਾਸ਼ਣ ਆਪ ਖੁੱਦ ਜਿੰਮੇਵਾਰ ਹੋਵੇਗਾ। ਇਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਰਤਨ ਚੰਦ, ਸ਼ੇਰ ਸਿੰਘ, ਦਵਿੰਦਰ ਨੰਡਾ, ਅਰਵਿੰਦ ਖੰਨਾ, ਸ਼੍ਰੀ ਚੋਪੜਾ, ਗੁਰਮੀਤ ਸਿੰਘ, ਸ਼ੁਰੇਸ਼ ਗੁਪਤਾ, ਸ਼੍ਰੀ ਧਰਮਿੰਦਰ , ਸ਼ਾਂਤੀ ਸਵਰੂਪ, ਕੁਲਦੀਪ ਸਿੰਘ, ਰਵਿੰਦਰ ਹਾਂਡਾਂ ਆਦਿ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।



© 2012 punjabinfoline.com

punjab infoline arash info