ਬਿਗ ਬੌਸ ਦੇ ਘਰ ਦਾਖ਼ਲ ਹੋਣਗੇ ਸਲਮਾਨ ਖਾਨ
Date: Oct 28, 2010
ਮੁੰਬਈ, 28 ਅਕਤੂਬਰ ਬਿਗ ਬੌਸ ਦੇ ਘਰ ਵਿਚ ਹੁਣ ਸਲਮਾਨ ਖਾਨ ਵੀ ਕੈਦ ਹੋਣਗੇ, ਜਿਥੇ ਉਹ ਘਰ ਦੇ ਅੰਦਰ ਜਾ ਕੇ ਇਸ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਮਿਲਣਗੇ ਤੇ ਦਰਸ਼ਕਾਂ ਦਾ ਮਨੋਰੰਜਨ ਵੀ ਕਰਨਗੇ। ਇੰਨਾ ਹੀ ਨਹੀਂ ਸਲਮਾਨ ਖਾਨ ਘਰ ਵਿਚ ਬੰਦ ਹੋ ਕੇ ਉਥੋਂ ਦੇ ਲੋਕਾਂ ਨਾਲ ਦਿਵਾਲੀ ਵੀ ਮਨਾਉਣਗੇ।
ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਦੇ ਬਿਗ ਬੌਸ ਦੇ ਘਰ ਪਹੁੰਚਣ ਦੀ ਖੁਸ਼ੀ ਇਸ ਘਰ ਦੇ ਅੰਦਰ ਬੰਦ ਲੋਕਾਂ ਨੂੰ ਹੋਵੇਗੀ ਕਿਉਂਕਿ ਸਲਮਾਨ ਖਾਨ ਦੀ ਮੌਜੂਦਗੀ ਸਦਕਾ ਇਸ ਹਫ਼ਤੇ ਕਿਸੇ ਨੂੰ ਵੀ ਬਿਗ ਬੌਸ ਦੇ ਘਰ ਤੋਂ ਬੇਘਰ ਨਹੀਂ ਕੀਤਾ ਜਾਵੇਗਾ। ਦੂਸਰੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਨੂੰ ਬਿਗ ਬੌਸ ਦੇ ਘਰ ਅੰਦਰ ਦੇਖਣ ਲਈ ਦਰਸ਼ਕਾਂ ਵਿਚ ਕਾਫੀ ਉਤਸੁਕਤਾ ਪਾਈ ਜਾ ਰਹੀ ਹੈ।





