ਪੰਜਾਬ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ **** 57ਵੀਆਂ ਪੰਜਾਬ ਸਕੂਲ ਖੇਡਾਂ ਵਿੱਚ ਪਟਿਆਲਾ ਜ਼ਿਲਾ ਓਵਰ ਆਲ ਜੇਤੂ ਰਿਹਾ
ਪਟਿਆਲਾ: 13 ਸਤੰਬਰ (ਪੀ.ਐਸ.ਗਰੇਵਾਲ) -57ਵੀਂਆਂ ਪੰਜਾਬ ਸਕੂਲ ਖੇਡਾਂ ਵਿੱਚ ਪਟਿਆਲਾ ਜ਼ਿਲਾ ਓਵਰ ਆਲ ਜੇਤੂ ਰਿਹਾ। ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿਖੇ ਹੋਈਆਂ ਇਨ੍ਹਾਂ ਪੰਜ ਰੋਜ਼ਾ ਖੇਡਾਂ ਦੇ ਅੰਤਿਮ ਦਿਨ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਨੇ ਕੀਤੀ। ਇਹਨਾਂ ਖੇਡਾਂ ਵਿੱਚ ਪੰਜਾਬ ਦੇ 20 ਜ਼ਿਲਿਆਂ ਦੇ ਕਰੀਬ 1500 ਖਿਡਾਰੀਆਂ ਨੇ ਸਾਫਟਬਾਲ, ਬਾਕਸਿੰਗ ਅਤੇ ਖੋ-ਖੋ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਇਸ ਮੌਕੇ ਸ਼੍ਰੀਮਤੀ ਮਿੱਤਰਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਕਿ ਭਰੂਣ ਹੱਤਿਆ ਵਰਗੀ ਲਾਹਣਤ ਕਾਰਨ ਲੜਕੀਆਂ ਨੂੰ ਕੁੱਖਾਂ ਵਿੱਚ ਮਾਰਨ ਦਾ ਰੁਝਾਨ ਵੱਧ ਰਿਹਾ ਹੈ ਉਥੇ ਇਹਨਾਂ ਖੇਡਾਂ ਵਿੱਚ ਜਿਸ ਜੋਸ਼ ਅਤੇ ਉਤਸ਼ਾਹ ਨਾਲ ਲੜਕੀਆਂ ਨੇ ਭਾਗ ਲੈ ਕੇ ਮੱਲਾਂ ਮਾਰੀਆਂ ਹਨ ਉਹ ਸਮਾਜ ਦੇ ਨਾਮ ਇੱਕ ਸੰਦੇਸ਼ ਹੈ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ । ਉਨ੍ਹਾਂ ਕਿਹਾ ਕਿ ਲੜਕੀਆਂ ਸਾਡੇ ਸਮਾਜ ਦਾ ਅਹਿਮ ਅੰਗ ਹਨ ਅਤੇ ਇਹਨਾਂ ਤੋਂ ਬਿਨਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ ਅਤੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਖੇਡਾਂ ਜਿਥੇ ਖਿਡਾਰੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ ਉਥੇ ਹੀ ਖੇਡਾਂ ਨਾਲ ਖਿਡਾਰੀ ਮਾਨਸਿਕ ਤੇ ਸ਼ਰੀਰਕ ਤੌਰ ’ਤੇ ਵੀ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਹਮੇਸ਼ਾਂ ਅਨੁਸ਼ਾਸ਼ਨ ਵਿੱਚ ਰਹਿਕੇ ਖੇਡ ਭਾਵਨਾਂ ਨਾਲ ਖੇਡਣ ਅਤੇ ਜਿੱਤ ਤੇ ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰਨ। ਸ਼੍ਰੀਮਤੀ ਮਿੱਤਰਾ ਨੇ ਖਿਡਾਰੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਹੋਰ ਵੀ ਵਧੇਰੇ ਮਿਹਨਤ ਕਰਕੇ ਆਪਣੇ ਮਿੱਥੇ ਨਿਸ਼ਾਨੇ ਪ੍ਰਾਪਤ ਕਰਕੇ ਅੰਤਰ-ਰਾਸ਼ਟਰੀ ਪੱਧਰ ’ਤੇ ਆਪਣਾ, ਆਪਣੇ ਮਾਪਿਆਂ ਅਤੇ ਰਾਜ ਤੇ ਦੇਸ਼ ਦਾ ਨਾਮ ਰੌਸ਼ਨ ਕਰਨ।
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸ਼੍ਰੀ ਪ੍ਰਮੋਦ ਕੁਮਾਰ ਨੇ ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸ਼੍ਰੀਮਤੀ ਹਰਿੰਦਰ ਕੌਰ ਨੇ ਧੰਨਵਾਦ ਕੀਤਾ । ਇਸ ਮੌਕੇ ਆਰ.ਟੀ.ਸੀ. ਸਕੂਲ ਰਾਜਪੁਰਾ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦੇ ਰਵਾਇਤੀ ਲੋਕ ਨਾਚ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਅਤੇ ਜ਼ਿਲਾ ਸਿੱਖਿਆ ਵਿਭਾਗ ਪਟਿਆਲਾ ਵੱਲੋਂ ਸ਼੍ਰੀਮਤੀ ਮਿੱਤਰਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸੰਚਾਲਨ ਦਾ ਕੰਮ ਸ਼੍ਰੀਮਤੀ ਸੁਮਨ ਬੱਤਰਾ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਜ਼ਿਲਾ ਸਿੱਖਿਆ ਅਫਸਰ ਸ੍ਰ: ਸੁਰਜੀਤ ਸਿੰਘ ਭੱਠਲ, ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕਡੰਰੀ ਸਕੂਲ ਦੇ ਪਿੰ੍ਰਸੀਪਲ ਸ੍ਰ: ਤੋਤਾ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਫੀਲਖਾਨਾਂ ਦੇ ਪਿ੍ਰੰਸੀਪਲ ਸ੍ਰ: ਅਜੀਤ ਸਿੰਘ ਭੱਟੀ, ਸ੍ਰ: ਜਗਤਾਰ ਸਿੰਘ ਟਿਵਾਣਾ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਮੁੱਖ ਅਧਿਆਪਕ, ਕੋਚ, ਖੇਡ ਪ੍ਰੇਮੀ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਮੌਜੂਦ ਸਨ।
ਅੰਤਿਮ ਦਿਨ ਦੇ ਨਤੀਜ਼ੇ ਇਸ ਪ੍ਰਕਾਰ ਰਹੇ:- 19 ਸਾਲ ਤੋਂ ਘੱਟ ਉਮਰ ਵਰਗ ਵਿੱਚ ਲੜਕਿਆਂ ਦੇ ਖੋ-ਖੋ ਮੁਕਾਬਲਿਆਂ ਵਿੱਚ ਜ਼ਿਲਾ ਪਟਿਆਲਾ ਪਹਿਲੇ, ਜਲੰਧਰ ਦੂਜੇ ਅਤੇ ਸੰਗਰੂਰ ਤੀਜੇ ਸਥਾਨ ’ਤੇ ਰਿਹਾ, ਜਦਕਿ ਲੜਕੀਆਂ ਦੇ 19 ਸਾਲ ਤੋਂ ਘੱਟ ਉਮਰ ਵਰਗ ਦੇ ਖੋ-ਖੋ ਮੁਕਾਬਲਿਆਂ ਵਿੱਚ ਸੰਗਰੂਰ ਪਹਿਲੇ, ਲੁਧਿਆਣਾ ਦੂਜੇ ਅਤੇ ਜਲੰਧਰ ਤੀਜੇ ਸਥਾਨ ’ਤੇ ਰਿਹਾ। ਲੜਕਿਆਂ ਦੇ 14 ਸਾਲ ਤੋਂ ਘੱਟ ਉਮਰ ਦੇ ਸਾਫਟਬਾਲ ਮੁਕਾਬਲਿਆਂ ਵਿੱਚ ਪਟਿਆਲਾ ਪਹਿਲੇ, ਅੰਮਿ੍ਰਤਸਰ ਦੂਜੇ ਅਤੇ ਲੁਧਿਆਣਾ ਤੀਜੇ, ਜਦਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਪਹਿਲੇ, ਮੋਗਾ ਦੂਜੇ ਅਤੇ ਫਿਰੋਜਪੁਰ ਤੀਜੇ ਸਥਾਨ ’ਤੇ ਰਿਹਾ। ਇਸੇ ਤਰਾਂ 19 ਸਾਲ ਤੋਂ ਘੱਟ ਉਮਰ ਵਰਗ ਵਿੱਚ ਹੋਏ ਲੜਕਿਆਂ ਦੇ ਸਾਫਟਬਾਲ ਮੁਕਾਬਲਿਆਂ ਵਿੱਚ ਪਟਿਆਲਾ ਪਹਿਲੇ, ਅੰਮਿ੍ਰਤਸਰ ਦੂਜੇ ਅਤੇ ਮੋਗਾ ਤੀਜੇ ਸਥਾਨ ’ਤੇ ਰਿਹਾ। ਜਦਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਪਹਿਲੇ, ਜਲੰਧਰ ਦੂਜੇ ਅਤੇ ਅੰਮਿ੍ਰਤਸਰ ਤੀਜੇ ਸਥਾਨ ’ਤੇ ਰਿਹਾ। ਲੜਕਿਆਂ ਦੇ 14 ਸਾਲ ਤੋਂ ਘੱਟ ਉਮਰ ਵਰਗ ਵਿੱਚ ਬਾਕਸਿੰਗ ਮੁਕਾਬਲਿਆਂ ਵਿੱਚ ਅੰਮਿ੍ਰਤਸਰ ਪਹਿਲੇ, ਸੰਗਰੂਰ ਦੂਜੇ ਅਤੇ ਪਟਿਆਲਾ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਦੇ 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਹੋਏ ਬਾਕਸਿੰਗ ਮੁਕਾਬਲਿਆਂ ਵਿੱਚ ਗੁਰਦਾਸਪੁਰ ਪਹਿਲੇ, ਬਠਿੰਡਾ ਦੂਜੇ ਅਤੇ ਹੁਸ਼ਿਆਰਪੁਰ ਤੀਜੇ ਸਥਾਨ ’ਤੇ ਰਿਹਾ। ਇਸੇ ਤਰਾਂ ਲੜਕੀਆਂ ਦੇ 19 ਸਾਲ ਤੋਂ ਘੱਟ ਉਮਰ ਵਰਗ ਦੇ ਬਾਕਸਿੰਗ ਮੁਕਾਬਲਿਆਂ ਵਿੱਚ ਗੁਰਦਾਸਪੁਰ ਪਹਿਲੇ, ਬਠਿੰਡਾ ਦੂਜੇ ਅਤੇ ਅੰਮਿ੍ਰਤਸਰ ਤੀਜੇ ਸਥਾਨ ’ਤੇ ਰਿਹਾ।
ਇਸੇ ਤਰਾਂ ਵਿਅਕਤੀਗਤ ਪੱਧਰ ਦੇ 17 ਸਾਲ ਤੋਂ ਘੱਟ ਉਮਰ ਵਰਗ (ਲੜਕੀਆਂ) ਵਿੱਚ ਬਾਕਸਿੰਗ ਦੇ 44-46 ਕਿਲੋ ਭਾਰ ਵਰਗ ਵਿੱਚ ਗੁਰਦਾਸਪੁਰ ਦੀ ਲਖਵਿੰਦਰ ਕੌਰ ਨੇ ਗੋਲਡ, ਬਠਿੰਡਾ ਦੀ ਮਨੀਸ਼ਾ ਰਾਣੀ ਨੇ ਸਿਲਵਰ ਅਤੇ ਬਰਨਾਲਾ ਦੀ ਸਤਬੀਰ ਕੌਰ ਤੇ ਪਟਿਆਲਾ ਦੀ ਸ਼ਿਲਪਾ ਰਾਣੀ ਨੇ ਕਾਂਸੀ ਦਾ ਤਮਗਾ ਜਿੱਤਿਆ। ਜਦਕਿ 46-48 ਕਿਲੋ ਵਰਗ ਵਿੱਚ ਬਠਿੰਡਾ ਦੀ ਹਰਪ੍ਰੀਤ ਕੌਰ ਨੇ ਗੋਲਡ, ਸੰਗਰੂਰ ਦੀ ਰਜੀਆ ਕੁਮਾਰੀ ਨੇ ਸਿਲਵਰ ਅਤੇ ਹੁਸ਼ਿਆਰਪੁਰ ਦੀ ਮੰਨੂ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ, 48-50 ਕਿਲੋ ਵਰਗ ਵਿੱਚ ਗੁਰਦਾਸਪੁਰ ਦੀ ਸਿੰਮੀ ਸੱਤੀ ਨੇ ਗੋਲਡ, ਪਟਿਆਲਾ ਦੀ ਕਮਲਜੀਤ ਕੌਰ ਨੇ ਸਿਲਵਰ ਤੇ ਮੁਕਤਸਰ ਦੀ ਜਸਵੰਤ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸੇ ਤਰਾਂ 50-52 ਕਿਲੋ ਵਰਗ ਵਿੱਚ ਬਠਿੰਡਾ ਦੀ ਸੰਦੀਪ ਕੌਰ ਨੇ ਗੋਲਡ, ਗੁਰਦਾਸਪੁਰ ਦੀ ਅਰਵਿੰਦਰ ਕੌਰ ਨੇ ਸਿਲਵਰ ਅਤੇ ਸੰਗਰੂਰ ਦੀ ਹਰਦੀਪ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ, 52-54 ਕਿਲੋ ਵਰਗ ਵਿੱਚ ਮੋਗਾ ਦੀ ਅਮਨਦੀਪ ਕੌਰ ਨੇ ਗੋਲਡ, ਹੁਸ਼ਿਆਰਪੁਰ ਦੀ ਭਾਰਤੀ ਨੇ ਸਿਲਵਰ ਅਤੇ ਸੰਗਰੂਰ ਦੀ ਅਮਨਦੀਪ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸੇ ਤਰਾਂ 54-57 ਕਿਲੋ ਭਾਰ ਵਰਗ ਵਿੱਚ ਗੁਰਦਾਸਪੁਰ ਦੀ ਹਰਮਨਦੀਪ ਕੌਰ ਨੇ ਗੋਲਡ, ਬਠਿੰਡਾ ਦੀ ਕਿਰਨਦੀਪ ਕੌਰ ਨੇ ਸਿਲਵਰ ਅਤੇ ਮੋਗਾ ਦੀ ਮਨਜੀਤ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸੇ ਤਰਾਂ 57-60 ਕਿਲੋ ਵਰਗ ਵਿੱਚ ਗੁਰਦਾਸਪੁਰ ਦੀ ਨੀਰਜਬਾਲਾ ਨੇ ਗੋਲਡ, ਜਲੰਧਰ ਦੀ ਅਮਨਦੀਪ ਕੌਰ ਨੇ ਸਿਲਵਰ ਅਤੇ ਬਠਿੰਡਾ ਦੀ ਸੁਖਪ੍ਰੀਤ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ, 63-66 ਕਿਲੋ ਵਰਗ ਵਿੱਚ ਹੁਸ਼ਿਆਰਪੁਰ ਦੀ ਮਾਇਆ ਨੇ ਗੋਲਡ, ਮੋਗਾ ਦੀ ਜਸਪ੍ਰੀਤ ਕੌਰ ਨੇ ਸਿਲਵਰ ਅਤੇ ਬਠਿੰਡਾ ਦੀ ਹਰਮਨਦੀਪ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਲੜਕੀਆਂ ਦੇ 19 ਸਾਲ ਤੋਂ ਘੱਟ ਉਮਰ ਵਿੱਚ ਹੋਏ ਬਾਕਸਿੰਗ ਮੁਕਾਬਲਿਆਂ ’ਚ 45-48 ਕਿਲੋ ਵਰਗ ਵਿੱਚ ਗੁਰਦਾਸਪੁਰ ਦੀ ਰਜਵੰਤ ਕੌਰ ਨੇ ਗੋਲਡ, ਬਠਿੰਡਾ ਦੀ ਵਿਮਲਜੀਤ ਕੌਰ ਨੇ ਸਿਲਵਰ ਅਤੇ ਪਟਿਆਲਾ ਦੀ ਪਿ੍ਰਆ ਸ਼ਰਮਾ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸੇ ਤਰਾਂ 48-51 ਕਿਲੋ ਵਰਗ ਵਿੱਚ ਅੰਮਿ੍ਰਤਸਰ ਦੀ ਨੈਨਾਂ ਰਾਣੀ ਨੇ ਗੋਲਡ, ਗੁਰਦਾਸਪੁਰ ਦੀ ਗੁਰਪ੍ਰੀਤ ਕੌਰ ਨੇ ਸਿਲਵਰ ਅਤੇ ਹੁਸ਼ਿਆਰਪੁਰ ਦੀ ਪਰਮਜੀਤ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ, 51-54 ਕਿਲੋ ਭਾਰ ਵਰਗ ਵਿੱਚ ਅੰਮਿ੍ਰਤਸਰ ਦੀ ਰੰਜਨਾਂ ਆਨੰਦ ਨੇ ਗੋਲਡ, ਬਠਿੰਡਾ ਦੀ ਸਮਤਾ ਸ਼ਰਮਾ ਨੇ ਸਿਲਵਰ ਅਤੇ ਲੁਧਿਆਣਾ ਦੀ ਸਿਮਰਨਜੀਤ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸੇ ਤਰਾਂ 54-57 ਕਿਲੋ ਵਰਗ ਵਿੱਚ ਪਟਿਆਲਾ ਦੀ ਪਿ੍ਰਆ ਰਾਣੀ ਨੇ ਗੋਲਡ, ਲੁਧਿਆਣਾ ਦੀ ਗਨਪ੍ਰੀਤ ਕੌਰ ਨੇ ਸਿਲਵਰ ਅਤੇ ਗੁਰਦਾਸਪੁਰ ਦੀ ਕਿਰਨਦੀਪ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਜਦੋਂ ਕਿ 57-60 ਕਿਲੋ ਵਰਗ ਵਿੱਚ ਰੋਪੜ ਦੀ ਰੁਪਿੰਦਰ ਕੌਰ ਨੇ ਗੋਲਡ, ਬਠਿੰਡਾ ਦੀ ਮੁਸਕਾਨ ਨੇ ਸਿਲਵਰ ਅਤੇ ਜਲੰਧਰ ਦੀ ਨਿਸ਼ਾ ਥਾਪਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸੇ ਤਰਾਂ 60-64 ਕਿਲੋ ਵਰਗ ਵਿੱਚ ਗੁਰਦਾਸਪੁਰ ਦੀ ਇੰਦੂਬਾਲਾ ਨੇ ਗੋਲਡ, ਜਲੰਧਰ ਦੀ ਕਿਰਨਦੀਪ ਕੌਰ ਨੇ ਸਿਲਵਰ ਅਤੇ ਬਠਿੰਡਾ ਦੀ ਕਿੰਦਰਪਾਲ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸੇ ਤਰਾਂ 64-69 ਕਿਲੋ ਵਰਗ ਵਿੱਚ ਮੁਕਤਸਰ ਦੀ ਬੀਰਪਾਲ ਕੌਰ ਨੇ ਗੋਲਡ, ਗੁਰਦਾਸਪੁਰ ਦੀ ਨਵਪ੍ਰੀਤ ਕੌਰ ਨੇ ਸਿਲਵਰ ਅਤੇ ਬਠਿੰਡਾ ਦੀ ਯਾਦਵੀਰ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ, 69-75 ਕਿਲੋ ਵਰਗ ਵਿੱਚ ਬਠਿੰਡਾ ਦੀ ਰਮਨਦੀਪ ਕੌਰ ਨੇ ਗੋਲਡ, ਅੰਮਿ੍ਰਤਸਰ ਦੀ ਸਿਮਰਨਪ੍ਰੀਤ ਕੌਰ ਨੇ ਸਿਲਵਰ ਅਤੇ ਹੁਸ਼ਿਆਰਪੁਰ ਦੀ ਗੁਰਵਿੰਦਰ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ ਅਤੇ 75-81 ਕਿਲੋ ਵਰਗ ਵਿੱਚ ਗੁਰਦਾਸਪੁਰ ਦੀ ਰਮਾ ਨੇ ਗੋਲਡ ਅਤੇ ਬਠਿੰਡਾ ਦੀ ਕਰਨਬੀਰ ਕੌਰ ਨੇ ਸਿਲਵਰ ਦਾ ਤਮਗਾ ਹਾਸਲ ਕੀਤਾ।
ਇਸੇ ਤਰਾਂ ਲੜਕਿਆਂ ਦੇ 14 ਸਾਲ ਤੋਂ ਘੱਟ ਵਰਗ ਦੇ ਵਿਅਕਤੀਗਤ ਬਾਕਸਿੰਗ ਮੁਕਾਬਲਿਆਂ ਵਿੱਚ 28-30 ਕਿਲੋ ਵਰਗ ਵਿੱਚ ਪਟਿਆਲਾ ਦੇ ਪਰਮਿੰਦਰ ਸਿੰਘ ਨੇ ਗੋਲਡ, ਬਰਨਾਲਾ ਦੇ ਕਰਨਪਾਲ ਸਿੰਘ ਨੇ ਸਿਲਵਰ ਅਤੇ ਰੋਪੜ ਦੇ ਰੋਹਿਤ ਮੋਰੀਆ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ, 30-32 ਕਿਲੋ ਵਰਗ ਵਿੱਚ ਸੰਗਰੂਰ ਦੇ ਗੁਰਤੇਜ ਸਿੰਘ ਨੇ ਗੋਲਡ, ਪਟਿਆਲਾ ਦੇ ਅੰਕਿਤ ਨੇ ਸਿਲਵਰ ਅਤੇ ਤਰਨਤਾਰਨ ਦੇ ਜ਼ੋਰਾਵਰ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ, 32-34 ਕਿਲੋ ਵਰਗ ਵਿੱਚ ਅੰਮਿ੍ਰਤਸਰ ਦੇ ਸੁਖਜੀਤ ਸਿੰਘ ਨੇ ਗੋਲਡ, ਜਲੰਧਰ ਦੇ ਸੌਰਵ ਨੇ ਸਿਲਵਰ ਅਤੇ ਹੁਸ਼ਿਆਰਪੁਰ ਦੇ ਮੋਨੂੰ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ, 34-36 ਕਿਲੋ ਵਰਗ ਵਿੱਚ ਸੰਗਰੂਰ ਦੇ ਦੀਪਕ ਸਿੰਘ ਨੇ ਗੋਲਡ, ਪਟਿਆਲਾ ਦੇ ਅਕਾਸ਼ ਨੇ ਸਿਲਵਰ ਅਤੇ ਅੰਮਿ੍ਰਤਸਰ ਦੇ ਜੈ ਦੀਪ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ ਅਤੇ 36-38 ਕਿਲੋ ਵਰਗ ਵਿੱਚ ਸੰਗਰੂਰ ਦੇ ਅਵਤਾਰ ਸਿੰਘ ਨੇ ਗੋਲਡ, ਅੰਮਿ੍ਰਤਸਰ ਦੇ ਜਸ਼ਨਦੀਪ ਸਿੰਘ ਨੇ ਸਿਲਵਰ ਤੇ ਤਰਨਤਾਰਨ ਦੇ ਅਮਨਪ੍ਰੀਤ ਸਿੰਘ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ।
-------------------





