Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ’ਚ ਬਿਜਲੀ ਹੋਈ ਹੋਰ ਮਹਿੰਗੀ

ਪ੍ਰਤੀ ਯੂਨਿਟ 8 ਪੈਸੇ ਫਿਊਲ ਸਰਚਾਰਜ ਲਾਉਣ ਦਾ ਫੈਸਲਾ
ਪਟਿਆਲਾ, ਵਧਦੀ ਮਹਿੰਗਾਈ ਦਾ ਅਸਰ ਹੁਣ ਪੰਜਾਬ ਦੇ ਖਪਤਕਾਰਾਂ ’ਤੇ ਵੀ ਪਵੇਗਾ ਕਿਉਂਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਆਪਣੇ ਹਰੇਕ ਖਪਤਕਾਰ ਵਰਗ ’ਤੇ ਫਿਊਲ ਸਰਚਾਰਜ ਵਜੋਂ 8 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਸਟੇਟ ਪਾਵਰ ਰੈਗੂਲੇਟਰੀ ਕਮਿਸ਼ਨ ਵੱਲੋਂ ਇਸ ਵਾਧੇ ਲਈ ਪਾਵਰਕੌਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਬਿਜਲੀ ਖਪਤਕਾਰਾਂ ’ਤੇ ਇਹ ਬੋਝ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਪਾਵਰਕੌਮ ਦਾ ਤਰਕ ਹੈ ਕਿ ਤੇਲ ਕੀਮਤਾਂ ’ਚ ਹੋਏ ਵਾਧੇ ਨਾਲ ਥਰਮਲ ਪਲਾਂਟਾਂ ਤੋਂ ਬਿਜਲੀ ਦਾ ਉਤਪਾਦਨ ਮਹਿੰਗਾ ਹੋ ਰਿਹਾ ਹੈ। ਰੈਗੂਲੇਟਰੀ ਕਮਿਸ਼ਨ ਨੇ ਤਿਮਾਹੀ ਮੀਟਿੰਗ ’ਚ ਪਾਵਰਕੌਮ ਨੂੰ ਫਿਊਲ ਚਾਰਜ ਦੇ 8 ਪੈਸੇ ਪ੍ਰਤੀ ਯੂਨਿਟ ਹੀ ਦਰਾਂ ਨਾਲ ਵਾਧਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਇਹ ਵਾਧਾ ਸਾਰੇ ਖਪਤਕਾਰਾਂ ਤੇ ਵਰਗਾਂ ’ਤੇ ਅਗਲੇ ਮਹੀਨੇ ਦੇ ਨਵੰਬਰ ਬਿੱਲਾਂ ‘ਤੇ ਲਾਗੂ ਹੋ ਜਾਵੇਗਾ। ਉਧਰ ਖਪਤਕਾਰਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਪਹਿਲਾਂ ਹੀ ਬਿਜਲੀ ਦੇ ਵੱਧ ਬਿੱਲ ਆ ਰਹੇ ਹਨ ਤੇ ਹੁਣ ਫਿਊਲ ਸਰਚਾਰਜ ਲੱਗਣ ਨਾਲ ਇਹ ਬਿੱਲ ਹੋਰ ਵਧ ਜਾਣਗੇ।


© 2013 punjabinfoline.com

punjab infoline arash info