ਮੀਰਾ ਕੁਮਾਰ ਵੱਲ 1.98 ਕਰੋੜ ਰੁਪਏ ਦਾ ਕਿਰਾਇਆ ਬਕਾਇਆ
Date: Nov 22, 2011
ਨਵੀਂ ਦਿੱਲੀ, ਸ਼ਹਿਰੀ ਵਿਕਾਸ ਮੰਤਰਾਲਾ ਦੇ ਜਾਇਦਾਦ ਵਿਭਾਗ ਨੇ ਕ੍ਰਿਸ਼ਨਾ ਮੈਨਨ ਮਾਰਗ 'ਤੇ 6 ਨੰਬਰ ਦੇ ਬੰਗਲੇ ਨੂੰ 1986 ਤੋਂ ਆਪਣੇ ਕਬਜ਼ੇ ਹੇਠ ਰੱਖਣ ਦੇ ਮਾਮਲੇ ਵਿਚ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੂੰ 1.98 ਕਰੋੜ ਰੁਪਏ ਦੇ ਬਕਾਇਆ ਕਿਰਾਏ ਦਾ ਬਿੱਲ ਭੇਜਿਆ ਹੈ। ਉਨ੍ਹਾਂ 1986 ਵਿਚ ਆਪਣੇ ਪਿਤਾ ਜਗਜੀਵਨ ਰਾਮ ਦੇ ਦਿਹਾਂਤ ਪਿੱਛੋਂ ਵੀ ਇਸ ਬੰਗਲੇ ਨੂੰ ਖਾਲੀ ਨਹੀਂ ਕੀਤਾ। ਇਸ ਆਰ. ਟੀ. ਆਈ. ਦੇ ਜਵਾਬ ਵਿਚ ਦੱਸਿਆ ਗਿਆ ਹੈ ਕਿ ਜਾਇਦਾਦ ਵਿਭਾਗ ਨੂੰ 10 ਵਿਅਕਤੀਆਂ ਦੀ ਸੂਚੀ ਸੌਂਪੀ ਗਈ, ਜਿਨ੍ਹਾਂ ਨੇ ਕਿਰਾਏ ਦਾ ਭੁਗਤਾਨ ਨਹੀਂ ਕੀਤਾ। ਸੂਤਰਾਂ ਮੁਤਾਬਕ ਮੀਰਾ ਵੱਲ ਕੁਲ 198,22,723 ਦੀ ਰਕਮ ਬਕਾਇਆ ਪਈ ਹੈ





