ਪੰਜਾਬ ਖੇਡ ਵਿਭਾਗ ਵਲੋਂ ਭਾਰਤੀ ਮਹਿਲਾ ਕਬੱਡੀ ਟੀਮ ਦੇ ਕੋਚ ਅਤੇ ਖਿਡਾਰਣਾਂ 'ਤੇ ਲਗਾਏ ਦੋਸ਼ਾਂ ਦੀ ਨਿਖੇਧੀ
ਮਿਲਾਨ (ਇਟਲੀ),ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਸ਼ਵ ਕਬੱਡੀ ਕੱਪ 'ਚ ਇੰਗਲੈਂਡ ਦੀ ਮਹਿਲਾ ਕਬੱਡੀ ਟੀਮ ਨੂੰ ਜ਼ਬਰਦਸਤ ਹਾਰ ਦੇ ਕੇ ਵਿਸ਼ਵ ਚੈਂਪੀਅਨ ਬਣੀ ਭਾਰਤ ਦੀ ਟੀਮ ਤੇ ਪੰਜਾਬ ਦੇ ਖੇਡ ਵਿਭਾਗ ਵਲੋਂ ਲਾਏ ਗਏ ਦੋਸ਼ਾਂ ਦੀ ਨਿਖੇਧੀ ਕਰਦਿਆਂ ਪਰਮਿੰਦਰ ਸ਼ਰਮਾ ਪ੍ਰਧਾਨ ਐਮਚਿਓਰ ਕਬੱਡੀ ਫੈੱਡਰੇਸ਼ਨ ਇਟਲੀ ਅਤੇ ਕੁਲਵਿੰਦਰ ਸਿੰਘ ਅਟਵਾਲ ਸਰਪ੍ਰਸਤ ਸ਼ਹੀਦ ਭਗਤ ਸਿੰਘ ਸਭਾ ਰੋਮ ਨੇ ਕਿਹਾ ਕਿ ਜਿਥੇ ਪੰਜਾਬ ਸਰਕਾਰ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ, ਉਥੇ ਖੇਡ ਵਿਭਾਗ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਅਤੇ ਸਰਕਾਰ ਨੂੰ ਬਦਨਾਮ ਕਰਨ ਲਈ ਅਜਿਹੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਜਿਸ ਨਾਲ ਲੋਕਾਂ 'ਚ ਸਰਕਾਰ ਦਾ ਅਕਸ ਖਰਾਬ ਹੋਵੇ।
ਇਸ ਵਿਸ਼ਵ ਕਬੱਡੀ ਕੱਪ 'ਚ ਚੈਂਪੀਅਨ ਬਣੀ ਭਾਰਤੀ ਮਹਿਲਾ ਟੀਮ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਥੇ ਨੌਕਰੀਆਂ ਦਾ ਵੀ ਐਲਾਨ ਕਰ ਚੁੱਕੇ ਹਨ, ਉਥੇ ਖੇਡ ਵਿਭਾਗ ਵਿਸ਼ਵ ਕਬੱਡੀ ਕੱਪ ਦੀ ਚੈਂਪੀਅਨ ਮਹਿਲਾ ਟੀਮ ਨਾਲ ਮਾੜਾ ਵਿਵਹਾਰ ਕਰ ਰਿਹਾ ਹੈ, ਉਹ ਖਿਡਾਰਣਾਂ, ਜਿਨ੍ਹਾਂ ਨੇ ਇਕ ਸੜਕ ਹਾਦਸੇ 'ਚ ਜ਼ਖ਼ਮੀ ਹੋਣ ਦੇ ਬਾਵਜੂਦ ਵੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਮੁੱਚੇ ਵਿਸ਼ਵ ਭਰ 'ਚ ਦੇਸ਼ ਦਾ ਨਾਂ ਚਮਕਾਇਆ।
ਖੇਡ ਵਿਭਾਗ ਉਸ ਟੀਮ ਦੇ ਕੋਚ ਜਸਕਰਨ ਕੌਰ ਲਾਡੀ ਅਤੇ ਖਿਡਾਰਣਾਂ ਨੂੰ ਸ਼ਰਾਬ ਪੀਣ ਅਤੇ ਹੋਰ ਇਲਜ਼ਾਮ ਲਗਾ ਕੇ ਵਿਸ਼ਵ ਚੈਂਪੀਅਨ ਖਿਡਾਰਣਾਂ ਦਾ ਅਪਮਾਨ ਕਰ ਰਿਹਾ ਹੈ। ਜਸਕਰਨ ਕੌਰ ਲਾਡੀ ਵਲੋਂ ਚਲਾਈ ਜਾ ਰਹੀ ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ (ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ), ਜਿਸ ਦੀਆਂ 9 ਕਬੱਡੀ ਖਿਡਾਰਣਾਂ ਨੇ ਵਿਸ਼ਵ ਕਬੱਡੀ ਕੱਪ 'ਚ ਹਿੱਸਾ ਲਿਆ ਅਤੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਰਮਾ ਨੇ ਕਿਹਾ ਕਿ ਜੇਕਰ ਖੇਡ ਵਿਭਾਗ ਨੇ ਆਪਣਾ ਦੋਸ਼ ਨਾ ਕਬੂਲਿਆ ਤਾਂ ਪੰਜਾਬ ਸਰਕਾਰ ਅਤੇ ਖੇਡ ਪ੍ਰੇਮੀ ਉਸ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।
Last 20 Storys
- ਰੂਸ ਤੋਂ ਲੜਾਕੂ ਹੈਲੀਕਾਪਟਰ ਖਰੀਦੇਗਾ ਅਮਰੀਕਾ
- ਬੰਗਲਾਦੇਸ਼ ਨੇ ਅਮਰੀਕਾ ਨਾਲ ਪ੍ਰਸਤਾਵਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਦਿੱਤੀ
- ਪਟਿਆਲਾ ਪੁਲਿਸ ਨੇ ਅਪੋਲੋ ਹਸਪਤਾਲ ਦੀ ਮਦਦ ਨਾਲ ਮੈਡੀਕਲ ਕੈਂਪ ਲਗਾਇਆ
- ਗੁਰਪਾਲ ਸਿੰਘ ਚਹਿਲ ਨੇ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
- ਹਰਿ ਸਹਾਇ ਸੇਵਾ ਦਲ ਵਲੋਂ ਗੁਰਦੁਆਰਾ ਨਿੰਮ ਸਾਹਿਬ ਵਿਖੇ ਦਸਤਾਰ ਸਜਾਓ ਮੁਕਾਬਲੇ ਕਰਵਾਏ
- ਡਾ. ਆਤਮਜੀਤ ‘ਪਹਿਲੇ ਕਪੂਰ ਸਿੰਘ ਘੁੰਮਣ ਯਾਦਗਾਰੀ ਐਵਾਰਡ’ ਨਾਲ ਸਨਮਾਨਤ
- ਪਟਿਆਲਾ ਪੁਲਿਸ ਵੱਲੋ ਵੱਖ-ਵੱਖ ਥਾਵਾਂ ਤੋਂ 80 ਕਿੱਲੋੋ ਭੁੱਕੀ, 50 ਹਜ਼ਾਰ ਨਸ਼ੀਲੀਆਂ ਗੋੋਲੀਆਂ ਅਤੇ 60 ਬੋੋਤਲਾਂ ਸ਼ਰਾਬ ਸਮੇਤ 6 ਵਿਅਕਤੀ ਗ੍ਰਿਫਤਾਰ
- ਮੈਂ ਕਰਮਚਾਰੀ ਵਿਰੋਧੀ ਨਹੀਂ- ਦਿਗਵਿਜੇ
- Madhya Pradesh: Congress still unsure of its CM candidate
- Narendra Modi to unveil agenda in Mumbai on June 27
- Bihar bandh: BJP, JD(U) supporters clash in Patna
- ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ, ਕੀਮਤ 10 ਕਰੋੜ ਡਾਲਰ
- ਬਾਦਲ ਨੇ ਕੀਤੀ ਉਤਰਾਖੰਡ ਸਰਕਾਰ ਨੂੰ ਸਹਾਇਤਾ ਦੀ ਪੇਸ਼ਕਸ਼
- ਬਾਦਲ ਸਰਕਾਰ ਅੱਤਵਾਦ ਦਾ ਸ਼ਿਕਾਰ ਹੋਏ ਬੇਗੁਨਾਹਾਂ ਦੀ ਯਾਦ 'ਚ ਵੀ ਬਣਵਾਏ ਪੀਸ ਮੈਮੋਰੀਅਲ : ਬਾਜਵਾ
- ਨੀਤਿਸ਼ ਹੈ ਧਰਮਨਿਰਪੱਖ, ਮੋਦੀ ਕੀ ਹੈ ਜਨਤਾ ਜਾਣਦੀ ਹੈ : ਮਨਮੋਹਨ
- ਅਡਵਾਨੀ ਨੂੰ ਭਾਜਪਾ ਦਾ ਫਿਰ ਤੋਂ ਸਿਖਰ ਦਾ ਨੇਤਾ ਬਣਾਉਣ 'ਤੇ ਵਾਪਸੀ ਬਾਰੇ ਸੋਚਾਂਗੇ : ਸ਼ਰਦ
- ਮਜਬੂਰੀ 'ਚ ਕੀਤੀ ਸੀ ਨਰਿੰਦਰ ਮੋਦੀ ਦੀ ਸ਼ਲਾਘਾ : ਨਿਤੀਸ਼ ਦੀ ਸਫਾਈ
- ਮਾਣਹਾਨੀ ਰਿਟ 'ਤੇ ਰਾਜਠਾਕਰੇ ਨੂੰ ਨੋਟਿਸ
- Rajya Sabha polls: Jayalalithaa decides to support D Raja
- ਉੱਤਰਾਖੰਡ 'ਚ ਬਾਰਸ਼ ਨਾਲ 30 ਲੋਕਾਂ ਦੀ ਮੌਤ, 100 ਦੇ ਕਰੀਬ ਲਾਪਤਾ





