ਸੰਸਦ ਮੈਂਬਰਾਂ ਲਈ 'ਕੰਮ ਨਹੀਂ ਤਨਖਾਹ ਨਹੀਂ' ਸਿਧਾਂਤ ਲਾਗੂ ਹੋਵੇ : ਉਮਰ
Date: Nov 29, 2011
ਜੰਮੂ, ਪ੍ਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ 'ਤੇ ਸੰਸਦ ਦੀ ਕਾਰਵਾਈ ਨਾ ਚੱਲਣ ਤੋਂ ਨਾਰਾਜ਼ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਮਵਾਰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹੁਣ ਸੰਸਦ ਵਿਚ ਘੱਟੋ-ਘੱਟ ਘੰਟਿਆਂ ਦੀ ਕਾਰਵਾਈ ਨਾ ਚੱਲਣ ਦੀ ਸੂਰਤ ਵਿਚ ਸੰਸਦ ਮੈਂਬਰਾਂ 'ਤੇ 'ਕੰਮ ਨਹੀਂ ਤਨਖਾਹ ਨਹੀਂ' ਸਿਧਾਂਤ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਇਕ ਦਿਨ ਦੀ ਘੱਟੋ-ਘੱਟ ਕਾਰਵਾਈ ਪੂਰੀ ਨਹੀਂ ਹੁੰਦੀ ਤਾਂ ਸੰਸਦ ਮੈਂਬਰਾਂ ਦੀ ਤਨਖਾਹ ਵਿਚ ਕਟੌਤੀ ਹੋਣੀ ਚਾਹੀਦੀ ਹੈ। ਉਨ੍ਹਾਂ ਟਵੀਟਰ 'ਤੇ ਕਿਹਾ ਕਿ ਰਾਜਗ ਦੇ ਰਾਜਕਾਲ ਵਿਚ ਡਬਲਯੂ. ਟੀ. ਓ. ਵਚਨਬੱਧਤਾ ਅਧੀਨ ਦਰਾਮਦ ਵਿਚੋਂ ਮਾਤਰਾ ਮੁਤਾਬਕ ਪਾਬੰਦੀ ਨੂੰ ਵਾਪਸ ਲਿਆ ਗਿਆ ਸੀ ਤਾਂ ਭਾਰਤੀ ਉਦਯੋਗਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਸੀ।





