ਪਾਕਿ ਮਹਿਲਾ ਕੈਦੀ ਦੀ 4 ਸਾਲ ਦੀ ਬੇਟੀ ਦੇ ਹਾਲ ਤੋਂ ਸੁਪਰੀਮ ਕੋਰਟ ਚਿੰਤਤ
Date: Dec 03, 2011
ਨਵੀਂ ਦਿੱਲੀ, ਡਰੱਗ ਸਮੱਗਲਿੰਗ ਦੇ ਮਾਮਲੇ ਵਿਚ ਅੰਮ੍ਰਿਤਸਰ ਦੀ ਜੇਲ ਵਿਚ ਬੰਦ ਇਕ ਪਾਕਿਸਤਾਨੀ ਔਰਤ ਨਾਲ ਰਹਿ ਰਹੀ ਉਸਦੀ 4 ਸਾਲ ਦੀ ਬੇਟੀ ਹਿਨਾ ਦੀ ਦਸ਼ਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਬਾਲ ਕਲਿਆਣ ਕਮੇਟੀ ਤੋਂ ਮਾਂ ਦੀ ਜ਼ਰੂਰੀ ਇਜਾਜ਼²ਤ ਲੈ ਕੇ ਬੱਚੇ ਦੀ ਦੇਖਭਾਲ ਕਰਨ ਨੂੰ ਕਿਹਾ ਹੈ। ਜਸਟਿਸ ਆਰ. ਐੱਮ. ਲੋਢਾ ਦੇ ਪ੍ਰਧਾਨਗੀ ਵਾਲੇ ਬੈਂਚ ਨੇ ਭਾਰਤੀ ਜੇਲਾਂ ਵਿਚ ਬੰਦ ਪਾਕਿਸਤਾਨੀ ਨਾਗਰਿਕਾਂ 'ਤੇ ਕੇਂਦਰ ਦੀ ਰਿਪੋਰਟ ਦਾ ਅਧਿਐਨ ਕਰਨ ਤੋਂ ਬਾਅਦ ਕਿਹਾ ਕਿ ਉਹ ਨਿਰਦੋਸ਼ ਹੈ ਅਤੇ ਆਪਣੀ ਮਾਂ ਦੇ ਹਿਰਾਸਤ ਵਿਚ ਹੋਣ ਕਾਰਨ ਉਸਦੇ ਨਾਲ ਰਹਿ ਰਹੀ ਹੈ। ਉਸਨੂੰ ਇਸ ਲਈ ਨਹੀਂ ਜੇਲ ਵਿਚ ਰਹਿਣਾ ਚਾਹੀਦਾ ਕਿ ਉਹ ਪਾਕਿਸਤਾਨੀ ਨਾਗਰਿਕ ਦੀ ਬੇਟੀ ਹੈ। ਕੇਂਦਰ ਸਰਕਾਰ ਨੇ 11 ਨਵੰਬਰ ਨੂੰ ਇਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਰਿਪੋਰਟ ਦਾਖਲ ਕੀਤੀ ਸੀ।





