Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਏ.ਕੇ."
ਭਾਰਤੀ ਮਛੇਰਿਆਂ ਨੂੰ ਮਾਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ: ਐਂਟਨੀ

ਨਵੀਂ ਦਿੱਲੀ, ਭਾਰਤ ਨੇ ਅੱਜ ਕਿਹਾ ਹੈ ਕਿ ਕੇਰਲਾ ਦੇ ਤੱਟ ’ਤੇ ਫਾਇਰਿੰਗ ਕਰਕੇ ਦੋ ਭਾਰਤੀ ਮਛੇਰਿਆਂ ਨੂੰ ਮਾਰਨ ਵਾਲੇ ਇਤਾਲਵੀ ਮਾਰਚੈਂਟ ਜਹਾਜ਼ ਦੇ ਹਥਿਆਰਬੰਦ ਗਾਰਡਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਕਿਹਾ ਕਿ ਗਾਰਡਾਂ ਦੀ ਇਹ ਕਾਰਵਾਈ ਕਾਨੂੰਨ ਤੇ ਨਿਯਮਾਂ ਦੇ ਖ਼ਿਲਾਫ਼ ਹੈ ਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਮਿਲਣਗੀਆਂ। ਭਾਰਤ ਵੱਲੋਂ ਸਖ਼ਤ ਰੁਖ਼ ...
Read Full Story


ਸਰਕਾਰ ਨੂੰ ਥਲ ਸੈਨਾ ਮੁਖੀ ’ਚ ਪੂਰਾ ਭਰੋਸਾ: ਐਂਟੋਨੀ

ਨਵੀਂ ਦਿੱਲੀ, ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਥਲ ਸੈਨਾ ਮੁਖੀ ਜਨਰਲ ਵੀ.ਕੇ. ਸਿੰਘ ਵਿਚ ਪੂਰਾ ਭਰੋਸਾ ਹੈ। ਇਸ ਤੋਂ ਜਾਪਦਾ ਹੈ ਕਿ ਦੋਵਾਂ ਸਰਕਾਰ ਅਤੇ ਜਨਰਲ ਵੀ.ਕੇ. ਸਿੰਘ ਨੇ ਜਨਰਲ ਦੀ ਜਨਮ ਤਰੀਕ ਸਬੰਧੀ ਵਿਵਾਦ ਉਤੇ ਮਿੱਟੀ ਪਾ ਦਿੱਤੀ ਹੈ। ਜਨਰਲ ਵੀ.ਕੇ. ਸਿੰਘ ਦੀਆਂ ਟਿੱਪਣੀਆਂ ਅਤੇ ਸ੍ਰੀ ਐਂਟੋਨੀ ਦੇ ਇਸ ਬਿਆਨ ਤੋਂ ਜਾਪਦਾ ਹੈ ਕਿ ਜਨਰਲ ਵੀ.ਕੇ. ਸਿੰਘ ਅਹੁਦੇ ਉਤੇ ਬਣੇ ਰਹਿਣਗੇ ਅਤੇ ਉਨ੍ਹਾਂ ਵੱਲੋਂ ਅਹੁਦਾ ਤਿਆਗੇ ਜਾਣ ਦੇ ਆਸਾਰ ਨਹੀਂ ਹਨ, ਜਿਹੇ ਕਿ ਕਿਆਸ ਲਾਏ ਜਾ ਰਹੇ ਸਨ। ਜਦੋਂ ਪੱਤਰਕਾਰਾਂ ਨੇ ਰੱਖਿਆ ਮੰਤਰੀ ਨੂੰ ਪੁੱਛਿਆ ਕਿ ਕੀ ਥਲ ਸੈਨਾ ਮੁਖੀ ਨੇ ...
Read Full Story


ਐਂਟੋਨੀ ਵੱਲੋਂ ਪ੍ਰਧਾਨ ਮੰਤਰੀ ਨਾਲ ਮੀਟਿੰਗ

ਨਵੀਂ ਦਿੱਲੀ, ਥਲ ਸੈਨਾ ਮੁਖੀ ਜਨਰਲ ਵੀ.ਕੇ. ਸਿੰਘ ਦੀ ਉਮਰ ਦੇ ਵਿਵਾਦ ’ਚ ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਲੱਗੇ ਝਟਕੇ ਤੋਂ ਬਾਅਦ ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ। ਕਾਂਗਰਸ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਤੁਰੰਤ ਮਗਰੋਂ ਹੋਈ ਇਸ ਮੀਟਿੰਗ ਵਿਚ ਰੱਖਿਆ ਸਕੱਤਰ ਸ਼ਸ਼ੀਕਾਂਤ ਸ਼ਰਮਾ ਵੀ ਹਾਜ਼ਰ ਸਨ। ਇਕ ਘੰਟੇ ਤੱਕ ਚੱਲੀ ਇਸ ਮੀਟਿੰਗ ਦੇ ਵੇਰਵੇ ਪਤਾ ਨਹੀਂ ਲੱਗੇ, ਪਰ ਮੰਨਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਰਕਾਰ ਸਾਹਮਣੇ ਪੈਦਾ ਹੋਈ ਸਥਿਤੀ ’ਤੇ ਚਰਚਾ ਕੀਤੀ ...
Read Full Story


ਸਰਕਾਰ ਨੇ ਪੂਰਾ ਸੰਜਮ ਵਰਤਿਆ: ਐਂਟਨੀ

ਨਵੀਂ ਦਿੱਲੀ, ਥਲ ਸੈਨਾ ਦੇ ਮੁਖੀ ਜਨਰਲ ਵੀ.ਕੇ. ਸਿੰਘ ਦੀ ਉਮਰ ਨੂੰ ਲੈ ਕੇ ਛਿੜੇ ਵਿਵਾਦ ’ਤੇ ਆਪਣੀ ਚੁੱਪ ਤੋੜਦਿਆਂ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਅੱਜ ਕਿਹਾ ਕਿ ਇਹ ਵਿਵਾਦ ‘‘ਅਫਸੋਸਨਾਕ ਹੈ ਤੇ ਉਹ ਉਦਾਸ’’ ਹਨ। ਉਂਜ ਉਨ੍ਹਾਂ ਨੇ ਇਹ ਮਾਮਲਾ ਹੁਣ ਸੁਪਰੀਮ ਕੋਰਟ ਜ਼ਿੰਮੇ ਛੱਡ ਦਿੱਤਾ। ਉਨ੍ਹਾਂ ਕਿਹਾ ‘‘ਸੈਨਾ ਦਾ ਹੈੱਡਕੁਆਰਟਰ ਤੇ ਸਰਕਾਰ ਕਈ ਵਾਰ ਫੈਸਲੇ ਲੈਂਦੇ ਹਨ ਪਰ ਹੁਣ ਸਰਕਾਰ ਦੇ ਫੈਸਲੇ ’ਤੇ ਸੁਆਲ ਕਰਨ ਵਾਲੇ ਸੰਵਿਧਾਨਕ ਫੋਰਮ ਹਨ।’’ ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਰਕਾਰ ਵੱਧ ਤੋਂ ਵੱਧ ਸੰਜਮ ਤੇ ਇਹਤਿਆਤ ਵਰਤ ਰਹੀ ਹੈ ਤੇ ਇਹ ਮਾਮਲਾ ਸਨਸਨੀਖੇਜ਼ ਢੰਗ ਨਾਲ ਨਹੀਂ ...
Read Full Story


ਗੈਰ-ਮਾਨਤਾ ਪ੍ਰਾਪਤ ਸੰਸਥਾਵਾਂ ਦੇ ਸਰਟੀਫਿਕੇਟਾਂ ਨੂੰ ਮਾਨਤਾ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ, ਸੁਪਰੀਮ ਕੋਰਟ ਦਾ ਕਹਿਣਾ ਹੈ ਗੈਰ-ਮਾਨਤਾ ਪ੍ਰਾਪਤ ਨਿਜੀ ਸਿਖਿਆ ਸੰਸਥਾਵਾਂ ਵਲੋਂ ਜਾਰੀ ਕੀਤੇ ਜਾਣ ਵਾਲੇ ਸਰਟੀਫਿਕੇਟਾਂ ਨੂੰ ਕੋਈ ਮਾਨਤਾ ਨਹੀਂ ਹੈ। ਜੱਜ ਜੀ.ਐੇੱਸ. ਸਿੰਘਵੀ ਅਤੇ ਜੱਜ ਏ.ਕੇ.ਗਾਂਗੁਲੀ ਦੀ ਜਿਓੂਰੀ ਵਲੋਂ ਅੱਜ ਇਕ ਮਾਮਲੇ ਦੀ ਸੁਣਵਾਈ ਦੌਰਾਨ ਇਹ ਆਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਵਿਰੁਧ ਕਾਰਵਾਈ ਕਰਨਾ ਐੱਨ.ਸੀ.ਟੀ.ਦੀਆਂ ਖੇਤਰੀ ਕਮੇਟੀਆਂ ਦੀ ਜਿੰਮੇਵਾਰੀ ...
Read Full Story


ਜੰਮੂ-ਕਸ਼ਮੀਰ 'ਚ ਖਤਰਾ ਜਾਰੀ : ਐਂਟੋਨੀ

ਨਵੀਂ ਦਿੱਲੀ, ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦ ਦਾ ਖਤਰਾ ਅਜੇ ਵੀ ਜਾਰੀ ਹੈ ਅਤੇ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ। ਸ਼ੁੱਕਰਵਾਰ ਇਥੇ ਇੰਡੀਆ ਗੇਟ ਵਿਖੇ ਵਿਜੈ ਦਿਵਸ ਦੇ ਮੌਕੇ 'ਤੇ ਅਮਰ ਜਵਾਨ ਜਯੋਤੀ 'ਤੇ ਸ਼ਰਧਾਂਜਲੀ ਭੇਟ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਹੋ ਰਹੀ ਘੁਸਪੈਠ ਦੀ ਕੋਸ਼ਿਸ਼ ਕਾਰਨ ਜੰਮੂ-ਕਸ਼ਮੀਰ ਵਿਚ ਸਾਨੂੰ ਲਗਾਤਾਰ 24 ਘੰਟੇ ਚੌਕਸ ਰਹਿਣ ਦੀ ਲੋੜ ਹੈ। ਫੌਜੀ ਮੁੱਖੀ ਵੀ.ਕੇ. ਸਿੰਘ ਦੀ ਉਮਰ ਨਾਲ ਜੁੜੇ ਵਿਵਾਦ ਬਾਰੇ ਪੁੱਛੇ ਜਾਣ 'ਤੇ ਅਕਸਰ ਸ਼ਾਂਤ ...
Read Full Story


ਭਾਰਤ ਤੇ ਚੀਨ ਫੌਜੀ ਤਾਲਮੇਲ ਵਧਾਉਣ ਲਈ ਸਹਿਮਤ

ਨਵੀਂ ਦਿੱਲੀ, ਭਾਰਤ ਤੇ ਚੀਨ ਨੇ ਰੱਖਿਆ ਮਾਮਲਿਆਂ ਸਬੰਧੀ ਸਾਲਾਨਾ ਗੱਲਬਾਤ ਦਾ ਚੌਥਾ ਦੌਰ (ਏ.ਡੀ.ਡੀ.) ਅੱਜ ਸ਼ੁਰੂ ਕਰਦਿਆਂ ਰੱਖਿਆ ਤੇ ਸੰਚਾਰ ਨੂੰ ਲੈ ਕੇ ਆਪਸੀ ਤਬਾਦਲੇ, ਬਿਹਤਰ ਦੁਵੱਲੀ ਸਮਝ ਬਣਾਉਣ ਤੇ ਆਪਸੀ ਭਰੋਸਾ ਪੈਦਾ ਕਰਨ ਲਈ ਸਹਿਮਤੀ ਪ੍ਰਗਟਾਈ। ਦੋਵੇਂ ਦੇਸ਼ ਦੋ ਸਾਲਾਂ ਦੌਰਾਨ ਗੜਬੜਗ੍ਰਸਤ ਰਹੇ ਸਬੰਧਾਂ ਮਗਰੋਂ ਇਸ ਸੰਵਾਦ ਦੇ ਰਾਹ ਪਏ ਹਨ। ਦੋਵੇਂ ਧਿਰਾਂ 2005 ਦੀ ਸੰਧੀ ਅਨੁਸਾਰ ਆਪਸੀ ਭਰੋਸੇ ਦੀ ਬਹਾਲੀ ਦੇ ਯਤਨ ਕਰਨ ਨੂੰ ਪੂਰੀ ਤਰ੍ਹਾਂ ਮੰਨਣ ਤੇ ਸਰਹੱਦੀ ਖੇਤਰਾਂ ’ਚ ਅਸਲ ਕੰਟਰੋਲ ਰੇਖਾ ਦੇ ਨਾਲ ਸ਼ਾਂਤੀ ਬਣਾਈ ਰੱਖਣ ਲਈ ਸਹਿਮਤ ਹੋਈਆਂ। ਇਸ ਸੰਵਾਦ ਅਧੀਨ ਇਸੇ ਮਹੀਨੇ ਦੇ ...
Read Full Story


2003 ਦੇ ਮੁੰਬਈ ਧਮਾਕਿਆਂ ਬਾਰੇ ਫ਼ੈਸਲਾ 12 ਦਸੰਬਰ ਨੂੰ

ਮੁੰਬਈ, ਸਾਲ 2003 ਵਿਚ ਹੋਏ ਮੁੰਬਈ ਬੰਬ ਧਮਾਕਿਆਂ ਦੇ ਤਿੰਨ ਦੋਸ਼ੀਆਂ ਦੀ ਸਜ਼ਾ-ਏ-ਮੌਤ ਦੀ ਪੁਸ਼ਟੀ ਬਾਰੇ ਬਹਿਸ ਅੱਜ ਬੰਬੇ ਹਾਈ ਕੋਰਟ ਵਿਚ ਮੁਕੰਮਲ ਹੋ ਗਈ। ਇਸ ’ਤੇ ਫੈਸਲਾ 12 ਦਸੰਬਰ ਨੂੰ ਸੁਣਾਇਆ ਜਾਵੇਗਾ। ਜਸਟਿਸ ਏ.ਕੇ. ਖਾਨਵਿਲਕਰ ਤੇ ਜਸਟਿਸ ਪੀ.ਡੀ. ਕੋਡੇ ਵੱਲੋਂ 12 ਦਸੰਬਰ ਨੂੰ ਫੈਸਲਾ ਸੁਣਾਇਆ ਜਾਵੇਗਾ। ਇਸ ਕੇਸ ’ਚ ਅਸ਼ਰਤ ਅੰਸਾਰੀ, ਹਨੀਫ ਸਈਦ ਅਨੀਸ ਤੇ ਉਸ ਦੀ ਪਤਨੀ ਫਹਮਿਦਾ ਸਈਦ ਦੋਸ਼ੀ ਹਨ। ਮੁੰਬਈ ’ਚ 25 ਅਗਸਤ 2003 ’ਚ ਗੇਟਵੇਅ ਆਫ ਇੰਡੀਆ ਤੇ ਜ਼ਾਵੇਰੀ ਬਾਜ਼ਾਰ ਵਿਚ ਹੋਏ ਧਮਾਕਿਆਂ ਕਾਰਨ 52 ਵਿਅਕਤੀ ਮਾਰੇ ਗਏ ...
Read Full Story


ਲੈਫਟੀਨੈਂਟ ਜਨਰਲ ਏ.ਕੇ ਸਿੰਘ ਫ਼ੌਜੀ ਅਧਿਕਾਰੀਆਂ ਨੂੰ ਮਿਲੇ

ਜੰਮੂ,ਦੱਖਣੀ ਕਮਾਂਡ ਦੇ ਲੈਫਟੀਨੈਂਟ ਜਨਰਲ ਏ.ਕੇ ਸਿੰਘ ਰੈਜੀਮੈਂਟ ਦੇ ਫੌਜੀ ਜਵਾਨਾਂ, 46 ਆਰਮਡ ਰੈਜੀਮੈਂਟ ਅਤੇ 51 ਆਰਮਡ ਰੈਜੀਮੈਂਟ ਦੇ ਕਰਨਲ ਨਾਲ ਜੰਮੂ ਵਿਖੇ ਮੁਲਾਕਾਤ ਕੀਤੀ। ਆਪਣੇ ਦੋ ਦਿਨਾਂ ਦੇ ਜੰਮੂ ਦੌਰੇ ’ਤੇ ਆਏ ਲੈਫਟੀਨੈਂਟ ਜਰਨਲ ਏ.ਕੇ. ਸਿੰਘ ਟਾਈਗਰ ਡਵੀਜ਼ਨ ਦੇ ਜਰਨਲ ਆਫਿਸਰ ਕਮਾਂਡ ਮੇਜਰ ਜਰਨਲ ਟੀ.ਪੀ.ਐਸ ਵੜੈਚ ਨੇ ਸਵਾਗਤ ਕੀਤਾ। ਬਾਅਦ ਵਿਚ ਇਕ ਸੰਮੇਲਨ ਦੌਰਾਨ ਜਨਰਲ ਏ.ਕੇ. ਸਿੰਘ ਨੇ ਫ਼ੌਜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਅਤੇ ਮੈਂ ਗਰਵ ਮਹਿਸੂਸ ਕਰ ਰਿਹਾ ਹਾਂ ਕਿ ਡਵੀਜ਼ਨ ਚੰਗਾ ਕੰਮ ਕਰ ਰਹੀ ...
Read Full Story


ਮੁੰਬਈ ਵਿੱਚ ਭਾਰੀ ਮੀਂਹ ਕਾਰਨ ਜਨ-ਜੀਵਨ ਠੱਪ

ਮੁੰਬਈ,ਸ਼ਹਿਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਹੀ ਰਹੀ ਭਾਰੀ ਬਾਰਸ਼ ਕਾਰਨ ਆਮ ਜਨ-ਜੀਵਨ ਠੱਪ ਹੋ ਗਿਆ ਹੈ ਅਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਨਿਗਮ ਵੱਲੋਂ ਉੱਚੀਆਂ ਲਹਿਰਾਂ ਬਾਰੇ ਚਿਤਾਵਨੀ ਦਿੱਤੀ ਗਈ ਹੈ। ਕੇਂਦਰੀ ਰੇਲਵੇ ਦੇ ਪੀ.ਆਰ.ਓ. ਏ.ਕੇ. ਸਿੰਘ ਨੇ ਦੱਸਿਆ ਕਿ ਸੈਂਟਰਲ ਰੇਲਵੇ ਅਤੇ ਹਾਰਬਰ ਲਾਈਨ ‘ਤੇ ਕੁਝ ਸਮੇਂ ਲਈ ਰੇਲ ਸੇਵਾਵਾਂ ਠੱਪ ਕੀਤੀਆਂ ਗਈਆਂ ਹਨ। ਸਾਰੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਦੋਂ ਹੀ ਪਟੜੀਆਂ ‘ਤੇ ਪਾਣੀ ਘਟੇਗਾ, ਰੇਲ ਸੇਵਾਵਾਂ ਮੁੜ ਚਾਲੂ ਕੀਤੀਆਂ ਜਾਣਗੀਆਂ। ਕਈ ਖੇਤਰਾਂ ਵਿਚ ਪਾਣੀ ਭਰ ਗਿਆ ਹੈ ਅਤੇ ਨਿਗਮ ਵੱਲੋਂ ਚਲਾਏ ਜਾਂਦੇ ...
Read Full Story


ਤਿੰਨ ਸਾਲ ਵਿਚ 26 ਲੜਾਕੂ ਹਵਾਈ ਜਹਾਜ਼ ਹਾਦਸਾਗ੍ਰਸਤ

ਨਵੀਂ ਦਿੱਲੀ,ਕੇਂਦਰੀ ਰੱਖਿਆ ਮੰਤਰੀ ਏ.ਕੇ. ਐਂਟਨੀ ਵੱਲੋਂ ਅੱਜ ਰਾਜ ਸਭਾ ਵਿਚ ਦਿੱਤੇ ਗਏ ਇਕ ਜੁਆਬ ਦੌਰਾਨ ਕਿਹਾ ਗਿਆ ਹੈ ਕਿ ਬੀਤੇ ਤਿੰਨ ਸਾਲਾਂ ਵਿਚ ਦੇਸ਼ ਵਿਚ ਹਵਾਈ ਸੈਨਾ ਦੇ 26 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਏ ਹਨ ਜਿਸ ਕਾਰਨ 12 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 25 ਨਾਗਰਿਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿਚ ਹਵਾਈ ਸੈਨਾ ਦੇ 6 ਅਧਿਕਾਰੀ ਸ਼ਾਮਲ ਹਨ। ਵੇਰਵਿਆਂ ਅਨੁਸਾਰ 2009-10 ਵਿਚ 10 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ, ਵਰ੍ਹਾ 2008-09 ਵਿਚ 8 ਅਤੇ 2010-11 ਵਿਚ 6 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਏ। ਇਸ ਸਾਲ ਅਗਸਤ ਤਕ ਹਵਾਈ ਸੈਨਾ ਦੇ ਦੋ ਜਹਾਜ਼ ਹੋਰ ਹਾਦਸਾਗ੍ਰਸਤ ਹੋ ਚੁੱਕੇ ...
Read Full Story


1

Loading...

© 2012 punjabinfoline.com

punjab infoline arash info