Warning: include(header.php): failed to open stream: No such file or directory in /home/punjabco/public_html/tags.php on line 24

Warning: include(): Failed opening 'header.php' for inclusion (include_path='.:/usr/local/lib/php') in /home/punjabco/public_html/tags.php on line 24
E-Paper
Photo News
Category
Tags Cloud
Tag Search for "ਐਂਟੋਨੀ"
ਸੋਨੀਆ ਨੇ ਮਨਮੋਹਨ ਨੂੰ ਚਾਲਾਕੀ ਨਾਲ ਬਣਾਇਆ ਪੀ. ਐੱਮ.

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਹਾਲੀਏ ਜਾਰੀ ਕਿਤਾਬ ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ...ਦਿ ਮੇਕਿੰਗ ਐਂਡ ਅਨਮੇਕਿੰਗ ਆਫ ਮਨਮੋਹਨ ਸਿੰਘ ਵਿਚ ਕਈ ਸਨਸਨੀਖੇਜ ਖੁਲਾਸੇ ਕੀਤੇ ਹਨ, ਜਿਸ ਚ ਉਨ੍ਹਾਂ ਮਨਮੋਹਨ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਦੱਸਿਆ ਹੈ। ਇਸ ਤੋਂ ਇਲਾਵਾ ਇਹ ਵੀ ਖੁਲਾਸਾ ਕੀਤਾ ਹੈ ਕਿ ਸੋਨੀਆ ਨੇ ਮਨਮੋਹਨ ਸਿੰਘ ਨੂੰ ਚਾਲਾਕੀ ਨਾਲ ਪੀ. ਐੱਮ ਬਣਾਇਆ ਸੀ ਤੇ ਖੁਦ ਨੂੰ ਸੋਨੀਆ ਦੇ ਸਾਹਮਣੇ ਸਰੰਡਰ ਕਰ ਦਿੱਤਾ ਸੀ। ਬਾਰੂ ਯੂ. ਪੀ. ਏ. 1 ਦੇ ਸ਼ੁਰੂਆਤੀ ਚਾਰ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸਨ। ਉਨ੍ਹਾਂ ਨੇ ...
Read Full Story


ਭਾਜਪਾ ਦਾ ਮੈਨੀਫੈਸਟੋ ਰੰਗੀਨ ਕਾਗਜ਼ ਚ ਲਪੇਟਿਆ ਫਿਰਕੂ ਏਜੰਡਾ : ਐਂਟੋਨੀ

ਤਿਰੂਅਨੰਤਪੁਰਮ, ਕਾਂਗਰਸੀ ਨੇਤਾ ਅਤੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਭਾਜਪਾ ਦੇ ਐਲਾਨ ਪੱਤਰ ਚ ਪਾਰਟੀ ਵਲੋਂ ਫਿਰਕੂ ਏਜੰਡੇ ਨੂੰ ਉਜਾਗਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਤੇ ਭਾਜਪਾ ਦਾ ਰੁਖ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਚੋਣ ਪ੍ਰਚਾਰ ਲਈ ਜਾਣ ਤੋਂ ਪਹਿਲਾਂ ਮੰਗਲਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦਾ ਐਲਾਨ ਪੱਤਰ ਹੋਰ ਕੁਝ ਨਹੀਂ ਸੀ ਸਗੋਂ ਰੰਗੀਨ ਕਾਗਜ਼ ਚ ਲਪੇਟਿਆ ਉਸ ਦਾ ਫਿਰਕੂ ਏਜੰਡਾ ਹੈ। ਧਾਰਾ 370 ਤੇ ਮੁੜ ਤੋਂ ਬਹਿਸ ਸ਼ੁਰੂ ਕਰਨ ਦਾ ਭਾਜਪਾ ਦਾ ਕਦਮ ਖਤਰਨਾਕ ਹੈ। ਇਸ ਨਾਲ ਅੱਤਵਾਦੀਆਂ ਤੇ ...
Read Full Story


ਖੱਬੇ-ਪੱਖੀ ਪਾਰਟੀਆਂ ਦੀ ਹਮਾਇਤ ਲੈਣ ਚ ਕਾਂਗਰਸ ਨੂੰ ਕੋਈ ਪ੍ਰਹੇਜ਼ ਨਹੀਂ : ਐਂਟੋਨੀ

ਕਸਰਗਾਡ, ਕਾਂਗਰਸ ਵਰਕਿੰਗ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਕਿਹਾ ਹੈ ਕਿ ਆਮ ਚੋਣਾਂ ਪਿੱਛੋਂ ਜੇ ਯੂ. ਪੀ. ਏ. ਗਠਜੋੜ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਦਾ ਤਾਂ ਕਾਂਗਰਸ ਨੂੰ ਖੱਬੇਪੱਖੀ ਪਾਰਟੀਆਂ ਤੋਂ ਹਮਾਇਤ ਲੈਣ ਚ ਕੋਈ ਪ੍ਰਹੇਜ਼ ਨਹੀਂ ਹੋਵੇਗਾ। ਐਤਵਾਰ ਇੱਥੇ ਇਕ ਚੋਣ ਜਲਸੇ ਚ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਖੱਬੇ-ਪੱਖੀ ਪਾਰਟੀਆਂ ਜੇ ਯੂ. ਪੀ. ਏ. ਨੂੰ ਸਹਿਯੋਗ ਦੇਣਾ ਚਾਹੁਣਗੀਆਂ ਤਾਂ ਕਾਂਗਰਸ ਨੂੰ ਕੋਈ ਇਤਰਾਜ਼ ਨਹੀਂ ...
Read Full Story


ਲੋਕ ਸਭਾ ਚੋਣ ਨਹੀਂ ਲੜਨਗੇ ਐਂਟੋਨੀ

ਤਿਰੂਅਨੰਤਪੁਰਮ, ਕਾਂਗਰਸ ਨੇ ਐਤਵਾਰ ਅਟਕਲਾਂ ਤੇ ਰੋਕ ਲਗਾਉਂਦੇ ਹੋਏ ਸਾਫ ਕਰ ਦਿਤਾ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਲੋਕ ਸਭਾ ਚੋਣ ਨਹੀਂ ਲੜਨਗੇ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਐਂਟੋਨੀ ਕੇਰਲ ਦੀ ਕਿਸੇ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਕੇਰਲ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ. ਐੱਮ. ਸੁਧੀਰਨ ਨੇ ਕਿਹਾ ਕਿ ਐਂਟੋਨੀ ਨੇ ਖੁਦ ਹੀ ਮੇਰੇ ਨਾਲ ਮੀਡੀਆ ਰਾਹੀਂ ਇਹ ਸਾਫ ਕਰ ਦੇਣ ਲਈ ਕਿਹਾ ਹੈ ਕਿ ਉਹ ਲੋਕ ਸਭਾ ਚੋਣ ਨਹੀਂ ...
Read Full Story


ਚੀਨ ਕਾਰਨ ਸਰਹੱਦੀ ਖੇਤਰਾਂ ਚ ਵਿਕਾਸ ਕਾਰਜ ਪ੍ਰਭਾਵਿਤ ਨਹੀਂ

ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਦੀਆਂ ਗਤੀਵਿਧੀਆਂ ਦੇ ਚਲਦੇ ਸਰਹੱਦ ਦੇ ਨੇੜਲੇ ਖੇਤਰਾਂ ਚ ਚਲਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਰੋਕਿਆ ਨਹੀਂ ਗਿਆ ਹੈ। ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਲੋਕਸਭਾ ਚ ਮੈਂਬਰਾਂ ਦੇ ਸਵਾਲਾਂ ਦੇ ਲਿਖਤੀ ਜਵਾਬ ਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਪਾਕਿਸਤਾਨ ਦੇ ਅਧਿਕਾਰਤ ਕਸ਼ਮੀਰ ਸਣੇ ਸਰਹੱਦ ਦੇ ਨੇੜਲੇ ਖੇਤਰਾਂ ਚ ਚੀਨੀ ਫੌਜੀਆਂ ਵਲੋਂ ਆਧੁਨਿਕੀਕਰਨ ਅਤੇ ਬੁਨਿਆਦੀ ਵਿਕਾਸ ਤੇ ਤਿੱਖੀ ਨਜ਼ਰ ਰੱਖਦੀ ਹੈ। ਸਰਕਾਰ ਖਤਰੇ ਦੀ ਸਮੇਂ-ਸਮੇਂ ਤੇ ਸਮੀਖਿਆ ਵੀ ਕਰਦੀ ਹੈ ਅਤੇ ਸਾਡੀਆਂ ਰਣਨੀਤਕ ਅਤੇ ਸੁਰੱਖਿਆ ...
Read Full Story


ਕਾਂਗਰਸ ਹਾਰੀ ਤਾਂ ਦੇਸ਼ ਦਾ ਨੁਕਸਾਨ ਹੋਵੇਗਾ : ਐਂਟੋਨੀ

ਕੋਲਮ, ਕਾਂਗਰਸੀ ਵਰਕਰਾਂ ਨੂੰ ਲੋਕ ਸਭਾ ਦੀਆਂ ਚੋਣਾਂ ਨੂੰ ਕੁਰੂਕਸ਼ੇਤਰ ਦੀ ਲੜਾਈ ਵਜੋਂ ਲੈਣ ਦੀ ਅਪੀਲ ਕਰਦਿਆਂ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਐਤਵਾਰ ਇਥੇ ਕਿਹਾ ਕਿ ਵਿਰੋਧੀਆਂ ਦੀ ਜਿੱਤ ਸਿਧਾਂਤਾਂ ਨੂੰ ਖਤਮ ਕਰ ਦੇਵੇਗੀ। ਜ਼ਿਲਾ ਕਾਂਗਰਸ ਕਮੇਟੀ ਦੀ ਬੈਠਕ ਵਿਚ ਬੋਲਦਿਆਂ ਐਂਟੋਨੀ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਕੁਰੂਕਸ਼ੇਤਰ ਦੀ ਜੰਗ ਹਨ। ਇਹ ਪਾਰਟੀ ਲਈ ਸਿਰਫ ਸੱਤਾ ਤੇ ਟਿਕੇ ਰਹਿਣ ਲਈ ਨਹੀਂ ਹਨ ਸਗੋਂ ਕੌਮੀ ਕਦਰਾਂ-ਕੀਮਤਾਂ ਤੇ ਵਿਰਾਸਤ ਦੀ ਰਾਖੀ ਲਈ ਵੀ ਹਨ। ਭਾਜਪਾ ਵਲੋਂ ਪੇਸ਼ ਚੁਨੌਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੰਗ ਦੀ ਰੇਖਾ ਦੇ ਦੂਜੇ ਪਾਸੇ ਜਿਹੜੇ ...
Read Full Story


ਦੇਸ਼ ਲਈ ਆਦਰਸ਼ ਨਹੀਂ ਰਹੀ ਕੇਰਲ ਵਿਧਾਨ ਸਭਾ : ਐਂਟੋਨੀ

ਤਿਰੂਵੰਤਪੁਰਮ, ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਇਥੇ ਸੋਮਵਾਰ ਨੂੰ ਕਿਹਾ ਕਿ ਕੇਰਲ ਵਿਧਾਨ ਸਭਾ ਦੇਸ਼ ਲਈ ਕੋਈ ਆਦਰਸ਼ ਖਰੜਾ ਨਹੀਂ ਹੈ। ਉਹ ਕੇਰਲ ਵਿਧਾਨ ਸਭਾ ਦੇ 125 ਵਰ੍ਹੇ ਪੂਰੇ ਹੋਣ ਦੇ ਮੌਕੇ ਸੰਬੰਧੀ ਆਯੋਜਿਤ ਇਕ ਸਮਾਗਮ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਐਂਟੋਨੀ ਕੇਰਲ ਦੇ 3 ਵਾਰ ਮੁਖ ਮੰਤਰੀ ਅਤੇ 5 ਵਾਰ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਕੇਰਲ ਵਿਧਾਨ ਸਭਾ ਦੇ ਕੰਮਕਾਜ ਦਾ ਢੰਗ ਦੇਸ਼ ਲਈ ਇਕ ਆਦਰਸ਼ ਖਰੜਾ ਹੋਇਆ ਕਰਦਾ ਸੀ ਪਰ ਹੁਣ ਵਧੀਆ ਨਹੀਂ ਮੰਨਿਆ ਜਾਂਦਾ ਕਿਉਂਕਿ ਬਿੱਲ ਬਿਨਾਂ ਚਰਚਾ ਦੇ ਪਾਸ ਕਰ ਦਿੱਤੇ ਜਾਂਦੇ ਹਨ। ਇਹ ਨਵੀਂ ਪੀੜ੍ਹੀ ਲਈ ...
Read Full Story


ਅਮਰੀਕਾ ਨਾਲ ਰੱਖਿਆ ਸੌਦਿਆਂ ਤੇ ਰੋਕ ਲਗਾਉਣ ਦਾ ਪ੍ਰਸਤਾਵ ਨਹੀਂ : ਐਂਟੋਨੀ

ਬੈਂਗਲੂਰ, ਭਾਰਤ ਨੇ ਦੇਵਯਾਨੀ ਡਿਪਲੋਮੈਟ ਮਾਮਲੇ ਵਿਚ ਅਮਰੀਕਾ ਨੂੰ ਸਬਕ ਸਿਖਾਉਣ ਲਈ ਉਸ ਨਾਲ ਰੱਖਿਆ ਸੌਦੇ ਤੇ ਰੋਕ ਲਗਾਉਣ ਦੇ ਸੁਝਾਵਾਂ ਨੂੰ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤਾ। ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਨਾਲ ਰੱਖਿਆ ਸੌਦਿਆਂ ਤੇ ਰੋਕ ਲਗਾਉਣ ਦਾ ਫਿਲਹਾਲ ਕੋਈ ਪ੍ਰਸਤਾਵ ਨਹੀਂ ਹੈ। ਉਨ੍ਹਾਂ ਤੋਂ ਪੁਛਿਆ ਗਿਆ ਸੀ ਕਿ ਕੀ ਭਾਰਤ ਸਰਕਾਰ ਅਮਰੀਕਾ ਨੂੰ ਦੇਵਯਾਨੀ ਖੋਬਰਾਗੜੇ ਨਾਲ ਕੀਤੇ ਗਏ ਮਾੜੇ ਵਤੀਰੇ ਦੇ ਵਿਰੋਧ ਚ ਉਨ੍ਹਾਂ ਨਾਲ ਰੱਖਿਆ ਸੌਦਿਆਂ ਤੇ ਰੋਕ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ, ਜਿਵੇਂ ਕਿ ਕਈ ਸੰਸਦ ਮੈਂਬਰਾਂ ਅਤੇ ...
Read Full Story


ਚੀਨ ਦੀ ਸਰਹੱਦ ਨਾਲ ਭਾਰਤ 73 ਸੜਕਾਂ ਬਣਾਏਗਾ : ਐਂਟੋਨੀ

ਨਵੀਂ ਦਿੱਲੀ, ਸਰਕਾਰ ਨੇ ਭਾਰਤ-ਚੀਨ ਸੜਕ ਯੋਜਨਾਵਾਂ ਤਹਿਤ 73 ਅਹਿਮ ਅਤੇ ਰਣਨੀਤਕ ਸੜਕਾਂ ਦੇ ਵਿਕਾਸ ਦੀ ਯੋਜਨਾ ਬਣਾਈ ਹੈ ਅਤੇ ਇਨ੍ਹਾਂ ਵਿਚੋਂ 61 ਦਾ ਕੰਮ ਸੀਮਾ ਸੜਕ ਸੁਰੱਖਿਆ ਨੂੰ ਸੌਂਪਿਆ ਗਿਆ ਹੈ। ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਇਕ ਸਵਾਲ ਦੇ ਜਵਾਬ ਵਿਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਐਂਟੋਨੀ ਨੇ ਦੱਸਿਆ ਕਿ ਇਸ ਸਾਲ ਸਤੰਬਰ ਤੇ ਅਕਤੂਬਰ ਵਿਚ ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿਚ ਫੌਜ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਕੋਈ ਅੱਤਵਾਦੀ ਪਾਕਿਸਤਾਨੀ ਖੇਤਰ ਤੋਂ ਘੁਸਪੈਠ ਕਰ ਕੇ ਕਸ਼ਮੀਰ ਘਾਟੀ ਵਿਚ ਨਹੀਂ ਆ ਸਕਿਆ। ਉਨ੍ਹਾਂ ਕਿਹਾ ਕਿ ਇਸ ਸਾਲ ਕੇਰਨ ਸੈਕਟਰ ਵਿਚ 11 ...
Read Full Story


ਘੁਸਪੈਠ ਲਈ ਪਾਕਿ ਜ਼ਿੰਮੇਵਾਰ : ਐਂਟੋਨੀ

ਨਵੀਂ ਦਿੱਲੀ, ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਬੁੱਧਵਾਰ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਗੋਲੀਬੰਦੀ ਦੀ ਉਲੰਘਣਾ ਦੀਆਂ ਵਧਦੀਆਂ ਘਟਨਾਵਾਂ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਪਾਕਿਸਤਾਨੀ ਫੌਜ ਦੇ ਖਾਮੋਸ਼ ਸਮਰਥਨ ਦੇ ਬਗੈਰ ਨਹੀਂ ਹੋ ਸਕਦੀ। ਉਨ੍ਹਾਂ ਇਸ ਲਈ ਪਾਕਿਸਤਾਨ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਦੱਸਿਆ। ਉਨ੍ਹਾਂ ਇਕ ਪ੍ਰੋਗਰਾਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਫੌਜ ਕਿਸੇ ਵੀ ਵੰਗਾਰ ਦਾ ਸਾਹਮਣਾ ਕਰ ਸਕਦੀ ਹੈ। ਐਂਟੋਨੀ ਨੇ ਕਿਹਾ ਕਿ ਭਾਰਤ, ਪਾਕਿਸਤਾਨ ਨਾਲ ਸੰਬੰਧ ਸੁਧਾਰਨ ਦੀ ਗੱਲ ਕਰਦਾ ਆਇਆ ਹੈ। ਉਨ੍ਹਾਂ ਸਵਾਲ ...
Read Full Story


ਭਾਰਤੀ ਹਵਾਈ ਫੌਜ 'ਚ ਸੀ-17 ਭਾਰ ਢੋਣ ਵਾਲੇ ਜਹਾਜ਼ ਨੂੰ ਸ਼ਾਮਲ ਕਰਨਗੇ ਐਂਟੋਨੀ

ਨਵੀਂ ਦਿੱਲੀ, ਹਵਾਈ ਫੌਜ ਦੀ ਜੰਗੀ ਸਮਰਥਾ ਨੂੰ ਵਧੀਆ ਬਣਾਉਣ ਦੀ ਕਵਾਇਦ ਦੇ ਤਹਿਤ ਰੱਖਿਆ ਮੰਤਰੀ ਏ. ਕੇ. ਐਂਟੋਨੀ 2 ਸਤੰਬਰ ਨੂੰ ਹਿੰਡਨ ਹਵਾਈ ਅੱਡੇ 'ਤੇ 75-80 ਟਨ ਸਮਰੱਥਾ ਵਾਲੇ ਸੀ.-17 ਭਾਰੀ ਭਾਰ ਢੋਹਣ ਵਾਲੇ ਜਹਾਜ਼ ਨੂੰ ਰਸਮੀ ਤੌਰ 'ਤੇ ਸੇਵਾ 'ਚ ਸ਼ਾਮਲ ਕਰਨਗੇ। ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਰੱਖਿਆ ਮੰਤਰੀ ਰਸਮੀ ਤੌਰ 'ਤੇ ਇਸ ਜਹਾਜ਼ ਨੂੰ ਨਵੀਂ ਤਿਆਰ ਕੀਤੀ 81ਵੀਂ ਸਕੁਐਡਰਨ 'ਚ ਸ਼ਾਮਲ ਕਰਨਗੇ ਜਿਸ ਨੂੰ ਅਮਰੀਕਾ ਦੇ ਸੌਦੇ ਦੇ ਤਹਿਤ ਖਰੀਦਿਆ ਗਿਆ ...
Read Full Story


ਅਮਰੀਕਾ ਭਾਰਤ ਵਿਚ ਆਪਣਾ ਫੌਜੀ ਹਵਾਈ ਜਹਾਜ਼ ਤਾਇਨਾਤ ਕਰੇਗਾ

ਨਵੀਂ ਦਿੱਲੀ, ਅਮਰੀਕਾ ਦੇ ਇਕ ਵੱਡੇ ਜਰਨੈਲ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਆਪਣੀ ਏਸ਼ੀਆ ਕੇਂਦਰਤ ਨੀਤੀ ਦੇ ਹਿੱਸੇ ਵਜੋਂ ਭਾਰਤ ਵਿਚ ਆਪਣਾ ਫ਼ੌਜੀ ਹਵਾਈ ਜਹਾਜ਼ ਤਾਇਨਾਤ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ ਅਤੇ ਉਹ ਸਥਾਨ ਜਿੱਥੇ ਉਹ ਆਪਣੇ ਫ਼ੌਜੀ ਅਸਾਸੇ ਆਧਾਰਤ ਕਰਨ ਬਾਰੇ ਸੋਚ ਰਿਹਾ ਹੈ, ਉਹ ਹੈ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ। ਭਾਰਤੀ ਰੱਖਿਆ ਵਜ਼ਾਰਤ ਦੇ ਇਕ ਸੂਤਰ ਨੇ ਇਸ 'ਤੇ ਟਿੱਪਣੀ ਕਰਦੇ ਹੋਏ ਕਿਹਾ ਹੈ,''ਅਸੀਂ ਅਜਿਹੀ ਕਿਸੇ ਤਜਵੀਜ਼ 'ਤੇ ਕਦੇ ਵਿਚਾਰ ਨਹੀਂ ਕੀਤੀ ਹੈ । '' ਰੱਖਿਆ ਮੰਤਰੀ ਸ਼੍ਰੀ ਏ.ਕੇ. ਐਂਟੋਨੀ ਦਾ ਸਬੰਧ ਕੇਰਲ ਰਾਜ ਨਾਲ ਹੈ, ਜਿਥੇ ਖੱਬੀਆਂ ਪਾਰਟੀਆਂ ਰਾਜ ...
Read Full Story


ਐਂਟੋਨੀ ਨੇ ਉਠਾਈ ਫੌਜ 'ਤੇ ਉਂਗਲੀ

ਪੁੰਛ ਨੇੜੇ ਕੰਟਰੋਲ ਲਾਈਨ ਨੇੜੇ ਪਾਕਿ ਫੌਜ ਨੇ ਜਿਸ ਤਰ੍ਹਾਂ ਭਾਰਤ ਦੇ ਪੰਜ ਜਵਾਨਾਂ ਨੂੰ ਸ਼ਹੀਦ ਕੀਤਾ, ਉਹ ਯਕੀਨੀ ਤੌਰ 'ਤੇ ਨਿੰਦਣਯੋਗ ਹੈ ਪਰ ਘਟਨਾਕ੍ਰਮ ਤੋਂ ਬਾਅਦ ਐਂਟੋਨੀ ਨੇ ਆਪਣੇ ਬਚਾਅ ਲਈ ਫੌਜ ਨੂੰ ਆਪਣੀ ਢਾਲ ਬਣਾਇਆ, ਉਹ ਅਤਿ-ਨਿੰਦਣਯੋਗ ਹੈ। ਘਟਨਾ ਦੇ ਤੁਰੰਤ ਬਾਅਦ ਰੱਖਿਆ ਮੰਤਰੀ ਨੇ ਬਿਆਨ ਦਿੱਤਾ ਕਿ ਪਾਕਿ ਫੌਜੀਆਂ ਨੇ ਨਹੀਂ, ਸਗੋਂ ਅੱਤਵਾਦੀਆਂ ਨੇ ਭਾਰਤ ਦੇ ਫੌਜੀਆਂ 'ਤੇ ਹਮਲਾ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਬਿਆਨ ਦੀ ਜਦ ਚਾਰੇ ਪਾਸਿਆਂ ਤੋਂ ਨਿੰਦਾ ਹੋਈ ਤਾਂ ਉਨ੍ਹਾਂ ਨੇ ਫੌਜ ਨੂੰ ਕਟਹਿਰੇ 'ਚ ਖੜ੍ਹਾ ਕਰਦੇ ਹੋਏ ਸਫਾਈ ਦਿੱਤੀ ਕਿ ਮੈਨੂੰ ਫੌਜ ਨੇ ਜੋ ਸੂਚਨਾ ...
Read Full Story


ਭਾਰਤੀ ਸੈਨਿਕਾਂ ਦੀ ਹੱਤਿਆ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਦੇਣ ਜਵਾਬ - ਸੁਸ਼ਮਾ

ਨਵੀਂ ਦਿੱਲੀ, ਪਾਕਿਸਤਾਨੀ ਸੈਨਿਕਾਂ ਵੱਲੋਂ ਪੰਜ ਭਾਰਤੀ ਸੈਨਿਕਾਂ ਦੀ ਹੱਤਿਆ ਦੇ ਮੁੱਦੇ 'ਤੇ ਰੱਖਿਆ ਮੰਤਰਾਲੇ ਅਤੇ ਰੱਖਿਆ ਮੰਤਰੀ ਦੇ ਵੱਖੋ-ਵੱਖਰੇ ਬਿਆਨਾਂ ਨੂੰ ਪਾਕਿਸਤਾਨ ਸੈਨਾ ਨੂੰ ਕਲੀਨ ਚਿੱਟ ਦੇਣ ਦੱਸਦੇ ਹੋਏ ਭਾਜਪਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਇਸ ਲਈ ਦੇਸ਼ ਤੋਂ ਮੁਆਫੀ ਮੰਗਣ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ 'ਤੇ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਮੰਗਲਵਾਰ ਨੂੰ ਅਸੀਂ ਪੰਜ ਭਾਰਤੀ ਸੈਨਿਕਾਂ ਦੀ ਸ਼ਹਾਦਤ 'ਤੇ ਰੱਖਿਆ ਮੰਤਰੀ ਤੋਂ ਬਿਆਨ ਦੇਣ ਦੀ ...
Read Full Story


ਭਾਰਤ ਦੇ ਅੱਤਵਾਦ ਵਿਰੋਧੀ ਮੁਹਿੰਮਾਂ ਤੋਂ ਸਿੱਖਣ ਨੂੰ ਉਤਸ਼ਾਹਿਤ ਹੈ ਅਮਰੀਕਾ

ਵਾਸ਼ਿੰਗਟਨ, ਭਾਰਤੀ ਫੌਜ ਦੇ ਸਫਲ ਅੱਤਵਾਦ ਵਿਰੋਧੀ ਮੁਹਿੰਮਾਂ ਤੋਂ ਪ੍ਰਭਾਵਿਤ ਅਮਰੀਕੀ ਫੌਜ ਮੁਖੀ ਨੇ ਦੋਵਾਂ ਦੇਸ਼ਾਂ ਦੀ ਫੌਜ ਵਿਚਾਲੇ ਸਾਂਝੇ ਪ੍ਰੀਖਣ ਦਾ ਮਤਾ ਦਿੱਤਾ ਹੈ। ਦੋਹਾਂ ਦੇਸ਼ਾਂ ਦੀ ਫੌਜ ਵਿਚਾਲੇ ਸਿੱਖਣ ਲਈ ਬਹੁਤ ਕੁਝ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਫੌਜ ਮੁਖੀ ਜਨਰਲ ਰੇ ਓਡਿਏਨੋ ਨੇ ਸਾਂਝੇ ਪ੍ਰੀਖਣ ਦਾ ਸੱਦਾ ਦਿੱਤਾ ਹੈ ਤਾਂਕਿ ਮੁਸ਼ਕਲ ਹਾਲਾਤਾਂ ‘ਚ ਅੱਤਵਾਦ ਵਿਰੋਧੀ ਮੁਹਿੰਮ ‘ਚ ਭਾਰਤ ਦੇ ਤਜ਼ਰਬੇ ਤੋਂ ਲਾਭ ਹਾਸਲ ਕੀਤਾ ਜਾ ਸਕੇ। ਓਡਿਐਨੋ ਨੇ ਦੱਸਿਆ ਕਿ ਅਸੀਂ ਪਰਵਤੀ ਹਾਲਾਤ ‘ਚ ਸਾਂਝਾ ਪ੍ਰੀਖਣ ਕਰਨਾ ਪਸੰਦ ਕਰਾਂਗੇ ਕਿਉਂਕਿ ਬੀਤੇ ਕਈ ਸਾਲਾਂ ...
Read Full Story


ਇਟਲੀ ਦੀ ਅਦਾਲਤ ਵਿਚ ਗਵਾਹੀ ਨਹੀਂ ਦੇਣਗੇ ਐਂਟੋਨੀ

ਨਵੀਂ ਦਿੱਲੀ, ਆਗਸਤਾ ਵੇਸਟਲੈਂਡ ਹੈਲੀਕਾਪਟਰ ਦੇ 3600 ਕਰੋੜ ਰੁਪਏ ਦੇ ਸੌਦੇ ਵਿਚ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰ ਰਹੀ ਦਿੱਲੀ ਦੀ ਅਦਾਲਤ ਦੇ ਇਕ ਜੱਜ ਦੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੂੰ ਸੰਭਾਵਿਤ ਗਵਾਹ ਦੇ ਰੂਪ ਵਿਚ ਸ਼ਾਮਲ ਕੀਤੇ ਜਾਣ ਦੇ ਫੈਸਲੇ ਤੋਂ ਹੈਰਾਨ ਭਾਰਤ ਨੇ ਅੱਜ ਰਾਤ ਉਨ੍ਹਾਂ ਦੇ ਅਦਾਲਤ 'ਚ ਹਾਜ਼ਰ ਹੋਣ ਦੀ ਗੱਲ ਸਿਰੇ ਤੋਂ ਖਾਰਜ ਕਰ ਦਿੱਤੀ। ਇਟਲੀ ਤੋਂ ਮਿਲ ਰਹੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਨਗਰ ਦੇ ਜਸਟਿਸ ਬੁਸਤੋ ਆਰਸੀਜੋ ਨੇ ਅੱਜ ਐਂਟੋਨੀ, ਸਾਬਕਾ ਬ੍ਰਿਟਿਸ਼ ਰੱਖਿਆ ਮੰਤਰੀ ਜਿਓਫ ਹੂਨਨ ਅਤੇ ਰਤਨ ਟਾਟਾ ਨੂੰ ਸੰਭਾਵਿਤ 80 ਗਵਾਹਾਂ ਦੀ ਸੂਚੀ ...
Read Full Story


ਭਾਰਤ ਦਾ ਆਪਣਾ ਜਹਾਜ਼ ਵਾਹਕ ਬੇੜਾ ਪਾਣੀ 'ਚ ਉਤਰਨ ਲਈ ਤਿਆਰ

ਨਵੀਂ ਦਿੱਲੀ, 10 ਸਾਲ ਦੇ ਅਣਥਕ ਯਤਨਾਂ ਅਤੇ 2 ਸਾਲ ਦੀ ਅਣਲੋੜੀਂਦੀ ਦੇਰੀ ਮਗਰੋਂ ਸਵਦੇਸ਼ੀ ਜਹਾਜ਼ ਵਾਹਕ ਬੇੜਾ (ਆਈ. ਏ. ਸੀ.) ਪਾਣੀ ਵਿਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਦੇ ਨਾਲ ਹੀ ਭਾਰਤ ਦੁਨੀਆ ਦੇ ਉਨ੍ਹਾਂ ਗਿਣੇ-ਚੁਣੇ ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ ਜੋ ਸਮੁੰਦਰ ਵਿਚ ਤੈਰਦੇ ਹਵਾਈ ਅੱਡੇ ਦੇ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਦੀ ਸਮਰਥਾ ਰੱਖਦੇ ਹਨ। ਰੱਖਿਆ ਮੰਤਰੀ ਏ. ਕੇ. ਐਂਟੋਨੀ ਆਜ਼ਾਦੀ ਦਿਹਾੜੇ 'ਤੇ ਦੇਸ਼ ਨੂੰ ਪਹਿਲੇ ਜਹਾਜ਼ ਵਾਹਕ ਬੇੜੇ ਦੇ ਪਾਣੀ ਵਿਚ ਉਤਰਨ ਦਾ ਤੋਹਫਾ ਭੇਟ ਕਰਨ ਵਾਲੇ ਹਨ। ਕੋਚੀ ਸ਼ਿਪਯਾਰਡ ਲਿਮਟਿਡ ਵਿਚ ਪਲ ਰਿਹਾ ਦੇਸ਼ ਦਾ ਇਹ ਸੁਪਨਾ 12 ਅਗਸਤ ਨੂੰ ...
Read Full Story


ਆਪਸੀ ਵਿਸ਼ਵਾਸ ਲਈ 'ਰਣਨੀਤਕ ਸੰਚਾਰ' 'ਤੇ ਸਹਿਮਤ ਹੋਏ ਭਾਰਤ-ਚੀਨ

ਨਵੀਂ ਦਿੱਲੀ, ਭਾਰਤ ਅਤੇ ਚੀਨ ਨੇ ਆਪਸੀ ਵਿਸ਼ਵਾਸ ਵਧਾਉਣ ਅਤੇ ਸ਼ਾਂਤੀ ਬਣਾਈ ਰੱਖਣ ਲਈ 'ਰਣਨੀਤਕ ਸੰਚਾਰ' ਕਾਇਮ ਕਰਨ 'ਤੇ ਅੱਜ ਸਹਿਮਤੀ ਜ਼ਾਹਿਰ ਕੀਤੀ। ਰੱਖਿਆ ਮੰਤਰੀ ਏ. ਕੇ. ਐਂਟੋਨੀ ਦੀ ਅਗਵਾਈ ਵਿਚ ਚੀਨ ਦੇ ਨਾਲ ਵਫਦ ਪੱਧਰ ਦੀ ਗੱਲਬਾਤ ਅਤੇ ਚੀਨੀ ਪ੍ਰਧਾਨ ਮੰਤਰੀ ਲੀ ਕੁਚਿਆਂਗ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਦੇ ਬਾਅਦ ਇਕ ਅਧਿਕਾਰਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਆਪਸੀ ਵਿਸ਼ਵਾਸ ਅਤੇ ਸਮਝ ਵਿਕਸਿਤ ਕਰਨ ਲਈ 'ਰਣਨੀਤਕ ਸੰਚਾਰ' ਦੀ ਜ਼ਰੂਰਤ 'ਤੇ ਸਹਿਮਤੀ ਬਣੀ ਹੈ। ਸ਼੍ਰੀ ਐਂਟੋਨੀ ਉੱਚ ਫੌਜੀ ਅਧਿਕਾਰੀਆਂ ਦੇ ਇਕ ਵਫਦ ਨਾਲ ਚੀਨ ਦੀ 4 ਦਿਨ ਦੀ ਅਧਿਕਾਰਕ ਯਾਤਰਾ 'ਤੇ ਹਨ ਅਤੇ ਅੱਜ ...
Read Full Story


ਰੱਖਿਆ ਖੇਤਰ ਵਿਚ ਐੱਫ. ਡੀ. ਆਈ. ਹੱਦ ਨਹੀਂ ਵਧੇਗੀ : ਐਂਟੋਨੀ

ਨਵੀਂ ਦਿੱਲੀ, 'ਇਤਿਆਦ-ਜੈੱਟ' ਸੌਦੇ ਨੂੰ ਲੈ ਕੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਪ੍ਰਧਾਨ ਮੰਤਰੀ ਦਫਤਰ ਵਿਚਾਲੇ ਮਤਭੇਦ ਦੀਆਂ ਖਬਰਾਂ ਦਰਮਿਆਨ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਹੱਦ ਵਧਾਉਣ ਦੇ ਮਾਮਲੇ ਨੂੰ ਲੈ ਕੇ ਹੁਣ ਰੱਖਿਆ ਮੰਤਰਾਲਾ ਤੇ ਵਣਜ ਮੰਤਰਾਲਾ ਵਿਚ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਵਣਜ ਮੰਤਰੀ ਆਨੰਦ ਸ਼ਰਮਾ ਨੇ ਰੱਖਿਆ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਐੱਫ. ਡੀ. ਆਈ. ਦੀ ਹੱਦ 26 ਤੋਂ ਵਧਾ ਕੇ 49 ਫੀਸਦੀ ਕਰਨ ਦੀ ਵਕਾਲਤ ਕੀਤਾ ਸੀ ਪਰ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਉਨ੍ਹਾਂ ਦੇ ਸੁਝਾਅ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਆਨੰਦ ਸ਼ਰਮਾ ਦੇ ਪੱਤਰ ਦੇ ਜਵਾਬ ਵਿਚ ...
Read Full Story


ਚੀਨ ਨਾਲ ਲੱਗਦੀਆਂ ਸੜਕਾਂ ਦੀ ਜਲਦੀ ਮੁਰੰਮਤ ਕਰੇ ਬੀ. ਆਰ. ਓ. : ਐਂਟੋਨੀ

ਨਵੀਂ ਦਿੱਲੀ, ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਉਤਰਾਖੰਡ ਤ੍ਰਾਸਦੀ ਵਿਚ ਚੀਨ ਦੀ ਸਰਹੱਦ ਨਾਲ ਲੱਗਦੀਆਂ ਰਣਨੀਤਕ ਦ੍ਰਿਸ਼ਟੀਕੋਨ ਤੋਂ ਅਹਿਮ ਸੜਕਾਂ ਸਮੇਤ ਕਈ ਹੋਰ ਸੜਕਾਂ ਨੂੰ ਹੋਏ ਨੁਕਸਾਨ ਦੀ ਅੱਜ ਸਮੀਖਿਆ ਕੀਤੀ ਅਤੇ ਸੀਮਾ ਸੜਕ ਸੰਗਠਨ (ਬੀ. ਆਰ. ਓ.) ਨੂੰ ਕਿਹਾ ਹੈ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਦੀ ਮੁਰੰਮਤ ਕਰੇ। ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿਚ ਹਾਲ ਹੀ ਵਿਚ ਆਏ ਜ਼ਬਰਦਸਤ ਹੜ੍ਹਾਂ ਕਾਰਨ ਚੀਨ ਦੀ ਸਰਹੱਦ ਨਾਲ ਲੱਗਦੀਆਂ ਉਨ੍ਹਾਂ ਇਕ ਦਰਜਨ ਤੋਂ ਵੱਧ ਸੜਕਾਂ ਨੂੰ ਨੁਕਸਾਨ ਪਹੁੰਚਿਆ ਜਿਨ੍ਹਾਂ ਨੂੰ ਭਾਰਤ ਨੇ ਫੌਜੀ ਸੰਰਚਨਾ ਨੂੰ ਮਜ਼ਬੂਤ ਕਰਨ ਦੀ ਕਵਾਇਦ ਤਹਿਤ ਬਣਵਾਇਆ ...
Read Full Story


1 2 3 > >>

Loading...

Warning: include(bot.php): failed to open stream: No such file or directory in /home/punjabco/public_html/tags.php on line 161

Warning: include(): Failed opening 'bot.php' for inclusion (include_path='.:/usr/local/lib/php') in /home/punjabco/public_html/tags.php on line 161