ਕਸ਼ਮੀਰ 'ਚ ਭੂਚਾਲ ਦੇ ਝਟਕੇ
ਸ਼੍ਰੀਨਗਰ, ਕਸ਼ਮੀਰ ਘਾਟੀ ਵਿਚ ਅੱਜ ਤੜਕੇ ਮੱਧ ਦਰਜੇ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਕਸ਼ਮੀਰ ਆਪਦਾ ਪ੍ਰਬੰਧਨ ਦੇ ਮੁਖੀ ਆਮਿਰ ਅਲੀ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.6 ਮਾਪੀ ਗਈ। ਭੂਚਾਲ ਦਾ ਕੇਂਦਰ ਲੱਦਾਖ ਖੇਤਰ ਵਿਚ ਚੀਨੀ ਸਰਹੱਦ ਦੇ ਨੇੜੇ ਲੇਹ ਦੇ ਉੱਤਰ ਪੱਛਮ ਵਿਚ 285 ਕਿਲੋ ਮੀਟਰ ਦੂਰ ਸੀ। ਭੂਚਾਲ ਦੇ ਕਾਰਨ ਲੋਕ ਕੜਾਕੇ ਦੀ ਠੰਢ ਵਿਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।
ਭੂਚਾਲ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ... Read Full Story
|
ਕਾਂਗਰਸੀ ਵਿਧਾਇਕਾਂ ਦੇ ਸਮਾਜਿਕ ਬਾਈਕਾਟ ਦੀ ਧਮਕੀ
ਸ਼੍ਰੀਨਗਰ, ਜੰਮੂ-ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਨੇ ਧਮਕੀ ਦਿੱਤੀ ਹੈ ਕਿ ਜੇ ਕਾਂਗਰਸ ਵਿਧਾਇਕ 30 ਦਿਨਾਂ ਵਿਚ ਉਮਰ ਅਬਦੁਲਾ ਦੀ ਅਗਵਾਈ ਵਾਲੀ ਸਰਕਾਰ ਤੋਂ ਹਮਾਇਤ ਵਾਪਸ ਨਹੀਂ ਲੈਂਦੇ ਤਾਂ ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
ਪਾਰਟੀ ਪ੍ਰਧਾਨ ਭੀਮ ਸਿੰਘ ਨੇ ਸੋਮਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਸੂਬੇ ਦੀ ਗਠਜੋੜ ਸਰਕਾਰ 'ਚ ਸ਼ਾਮਲ ਕਾਂਗਰਸ 30 ਦਿਨ ਵਿਚ ਮੁਖ ਮੰਤਰੀ ਤੋਂ ਹਮਾਇਤ ਵਾਪਸ ਨਹੀਂ ਲੈਂਦੀ ਤਾਂ ਕਾਂਗਰਸੀ ਵਿਧਾਇਕਾਂ ਦਾ ਸਮਾਜਿਕ ਬਾਈਕਾਟ ਸ਼ੁਰੂ ਕਰ ਦਿੱਤਾ ... Read Full Story
|
ਜੰਮੂ ਕਸ਼ਮੀਰ ਹਾਈ ਕੋਰਟ ਵੱਲੋਂ ਐਡਹਾਕ ਗੁਰਦੁਆਰਾ ਕਮੇਟੀ ਦੇ ਹੱਕ ’ਚ ਫੈਸਲਾ
ਜੰਮੂ, ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਜੰਮੂ-ਕਸ਼ਮੀਰ ਹਾਈ ਕੋਰਟ ਨੇ ਆਪਣੇ ਫੈਸਲੇ ’ਚ ਪਹਿਲੀ ਐਡਹਾਕ ਕਮੇਟੀ ਨੂੰ ਹੀ ਕੰਮਕਾਜ ਜਾਰੀ ਰੱਖਣ ਦੀ ਹਦਾਇਤ ਦਿੱਤੀ ਹੈ।
ਗੁਰਦੁਆਰਾ ਮਹਾਰਾਣੀ ਚੰਦ ਕੌਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਰਾਣੀ ਐਡਹਾਕ ਕਮੇਟੀ ਦੇ ਪ੍ਰਧਾਨ ਦਲੀਪ ਸਿੰਘ ਨੇ ਦੱਸਿਆ ਕਿ ਜੰਮੂ-ਕਸ਼ਮੀਰ ਹਾਈ ਕੋਰਟ ਦੀ ਡਬਲ ਬੈਂਚ ਨੇ ਪੁਰਾਣੀ ਐਡਹਾਕ ਕਮੇਟੀ ਨੂੰ ਰਾਹਤ ਦਿੰਦਿਆਂ ਕੰਮਕਾਜ ਜਾਰੀ ਰੱਖਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਪਿਛਲੇ ਤਿੰਨ ਸਾਲਾ ਤੋਂ ਹਾਈ ਕੋਰਟ ... Read Full Story
|
ਅੱਤਵਾਦੀਆਂ ਦੇ ਟਿਕਾਣੇ ਤੋਂ ਭਾਰੀ ਮਾਤਰਾ 'ਚ ਹਥਿਆਰ ਤੇ ਗੋਲੀ-ਸਿੱਕਾ ਮਿਲਿਆ
ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੇ ਇਕ ਲੁਕਣ ਵਾਲੇ ਟਿਕਾਣੇ ਤੋਂ ਭਾਰੀ ਮਾਤਰਾ 'ਚ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਕੀਤਾ। ਪੁਲਸ ਦੇ ਇਕ ਬੁਲਾਰੇ ਨੇ ਐਤਵਾਰ ਦੱਸਿਆ ਕਿ ਫੌਜ ਅਤੇ ਸੂਬਾਈ ਪੁਲਸ ਨੇ ਦਿਆਲ ਗਾਮ ਵਿਖੇ ਸਾਂਝੀ ਮੁਹਿੰਮ ਦੌਰਾਨ ਅੱਤਵਾਦੀਆਂ ਦੇ ਇਕ ਲੁਕਣ ਦੇ ਟਿਕਾਣੇ ਦਾ ਪਤਾ ਲਾ ਕੇ ਉਥੋਂ ਅੰਡਰ ਬੈਰਲ ਗ੍ਰਨੇਡ ਲਾਂਚਰ, ਯੂ. ਵੀ. ਜੀ. ਐੱਲ., ਉਸ ਦੇ ਦੋ ਗ੍ਰਨੇਡ, 5 ਕਿਲੋ ਵਿਸਫੋਟਕ ਸਮੱਗਰੀ, ਇਕ ਦੂਰਬੀਨ, ਸ਼ਕਤੀਸ਼ਾਲੀ ਵਿਸਫੋਟਕ ਉਪਕਰਨ (ਆਈ. ਈ. ਡੀ.) ਦੀਆਂ 8 ਬੈਟਰੀਆਂ, ਚੀਨ ਵਿਚ ਬਣੇ ਗ੍ਰਨੇਡ, ਰਾਈਫਲ ਦਾ ਇਕ ਸਾਈਲੈਂਸਰ, ... Read Full Story
|
ਜੇ. ਕੇ. ਐੱਲ. ਐੱਫ. ਦੇ ਵਰਕਰਾਂ ਤੇ ਪੁਲਸ 'ਚ ਝੜਪਾਂ, ਯਾਸੀਨ ਮਲਿਕ ਹਿਰਾਸਤ 'ਚ
ਸ਼੍ਰੀਨਗਰ, ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਸੰਸਥਾਪਕ ਮਕਬੂਲ ਭੱਟ ਦੀ ਲਾਸ਼ ਨੂੰ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਯੂ. ਐੱਨ. ਮਿਲਟਰੀ ਦਰਸ਼ਕ ਦੇ ਦਫਤਰ ਤਕ ਰੈਲੀ ਕੱਢਣ ਦੀ ਕੋਸ਼ਿਸ਼ ਕਰ ਰਹੇ ਵਿਖਾਵਾਕਾਰੀਆਂ 'ਤੇ ਸੁਰੱਖਿਆ ਫੋਰਸਾਂ ਨੇ ਸ਼ੁੱਕਰਵਾਰ ਤਾਕਤ ਦੀ ਵਰਤੋਂ ਕੀਤੀ ਅਤੇ ਯਾਸੀਨ ਮਲਿਕ ਨੂੰ ਹਿਰਾਸਤ ਵਿਚ ਲੈ ਲਿਆ। ਖਬਰਾਂ ਮੁਤਾਬਕ ਜਿਸ ਸਮੇਂ ਸ਼ਹਿਰ ਦੇ ਮੁਖ ਵਪਾਰਕ ਕੇਂਦਰ ਲਾਲ ਚੌਕ ਵਿਖੇ ਦਰਜਨਾਂ ਦੀ ਗਿਣਤੀ ਵਿਚ ਜੇ.ਕੇ. ਐੱਲ. ਐੱਫ. ਦੇ ਵਰਕਰ ਇਕੱਠੇ ਹੋਏ ਤਾਂ ਉਨ੍ਹਾਂ ਸੋਨਵਾਰ ਖੇਤਰ ਵੱਲ ਸਥਿਤ ਯੂ. ਐੱਨ. ਦੇ ਦਫਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਤੇ ਸੀ. ਆਰ. ... Read Full Story
|
ਮਕਬੂਜ਼ਾ ਕਸ਼ਮੀਰ 'ਚ ਚੀਨੀ ਫੌਜੀਆਂ ਦੀ ਮੌਜੂਦਗੀ ਦਾ ਮੁੱਦਾ ਭਾਰਤ ਨੇ ਉਠਾਇਆ ਚੀਨ ਕੋਲ
ਬੀਜਿੰਗ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਚੀਨੀ ਫੌਜੀਆਂ ਦੀ ਮੌਜੂਦਗੀ ਤੋਂ ਚਿੰਤਤ ਭਾਰਤ ਨੇ ਇਥੇ ਚੀਨ ਦੀ ਚੋਟੀ ਦੀ ਲੀਡਰਸ਼ਿਪ ਕੋਲ ਇਸ ਸੰਬੰਧੀ ਮਾਮਲਾ ਉਠਾਇਆ ਹੈ। ਚੀਨ ਦੇ ਦੌਰੇ 'ਤੇ ਆਏ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਚੀਨੀ ਆਗੂਆਂ ਨਾਲ ਆਪਣੀ ਗੱਲਬਾਤ ਦੌਰਾਨ ਇਹ ਮੁੱਦਾ ਉਠਾਇਆ। ਚੀਨ ਦੇ ਆਪਣੇ ਹਮ-ਅਹੁਦਾ ਯਾਂਗ ਜੀਚੀ ਸਮੇਤ ਇਥੇ ਕਈ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਕਰਨ ਵਾਲੇ ਕ੍ਰਿਸ਼ਨਾ ਨੇ ਕਿਹਾ ਕਿ ਗੱਲਬਾਤ ਦੌਰਾਨ ਭਾਰਤ ਦੀ ਚਿੰਤਾ ਦੱਸੀ ਗਈ। ਕ੍ਰਿਸ਼ਨਾ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ... Read Full Story
|
ਪਾਕਿਸਤਾਨ ਕਸ਼ਮੀਰ ਮੁੱਦੇ 'ਤੇ ਯੁੱਧ ਨਹੀਂ ਝੱਲ ਸਕਦਾ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਅੱਜ ਮੰਨਿਆ ਕਿ ਕਸ਼ਮੀਰ ਮੁੱਦੇ ਦਾ ਗੱਲਬਾਤ ਤੇ ਕੂਟਨੀਤੀ ਨਾਲ ਹੱਲ ਕਰਨਾ ਹੋਵੇਗਾ ਕਿਉਂਕਿ ਪਾਕਿਸਤਾਨ 21ਵੀਂ ਸਦੀ ਵਿਚ ਯੁੱਧ ਨਹੀਂ ਝੱਲ ਸਕਦਾ। ਗਿਲਾਨੀ ਨੇ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਪਹਿਲਾਂ ਹੀ 4 ਲੜਾਈਆਂ ਲੜੀਆਂ ਜਾ ਚੁੱਕੀਆਂ ਹਨ ਅਤੇ ਇਹ ਖੇਤਰ ਅਜੇ ਵੀ ਕੇਂਦਰ ਵਿਚ ਹੈ ਪਰ 21ਵੀਂ ਸਦੀ ਵਿਚ ਅਸੀਂ ਯੁੱਧ ਨਹੀਂ ਝੱਲ ਸਕਦੇ। ਉਨ੍ਹਾਂ ਕਸ਼ਮੀਰ ਇਕਜੁੱਟਤਾ ਦਿਵਸ 'ਤੇ ਪ੍ਰਧਾਨ ਮੰਤਰੀ ਸਕੱਤਰੇਤ ਵਿਚ ਇਕ ਪ੍ਰੋਗਰਾਮ 'ਚ ਕਿਹਾ ਕਿ ਅਸੀਂ ਗੱਲਬਾਤ, ਕੂਟਨੀਤੀ, ਚੌਕਸ ਨੀਤੀ ਅਤੇ ਰਾਸ਼ਟਰੀ ਸਹਿਮਤੀ ਨਾਲ ਮੁੱਦਿਆਂ ... Read Full Story
|
ਫੌਜ ਦੇ ਜਵਾਨ ਨੇ ਜੇ. ਸੀ. ਓ. ਦੀ ਕੀਤੀ ਹੱਤਿਆ
ਜੰਮੂ, ਜੰਮੂ ਕਸ਼ਮੀਰ ’ਚ ਰਾਜੌਰੀ ਜਿਲੇ ਦੇ ਇਕ ਸਰਹੱਦੀ ਇਲਾਕੇ ’ਚ ਫੌਜ ਦੇ ਇਕ ਜਵਾਨ ਨੇ ਇਕ ਜੂਨੀਅਰ ਕਮਿਸ਼ਨ ਅਧਿਕਾਰੀ (ਜੇ. ਸੀ. ਓ.) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਫੌਜ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਗੋਪਾਲ ਸਿੰਘ ਨਾਮੀ ਜਵਾਨ ਨੇ ਸਿੱਖ ਰੈਜੀਮੈਂਟ ਦੇ ਜੇ. ਸੀ. ਓ. ਸੂਬੇਦਾਰ ਦਿਲਬਾਗ ਸਿੰਘ ਨੂੰ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਦੋਸ਼ੀ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਕਤਲ ਤੇ ਕਾਰਨਾਂ ਦਾ ਪਤਾ ਨਹੀਂ ਲੱਗ ... Read Full Story
|
ਕਸ਼ਮੀਰ ਆਜ਼ਾਦ ਕਰਾ ਕੇ ਰਹਾਂਗੇ : ਸਈਦ
ਲਾਹੌਰ, ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੇ ਭਾਰਤ ਵਿਰੁੱਧ ਜ਼ਹਿਰ ਉਗਲਦੇ ਹੋਏ ਕਿਹਾ ਹੈ ਕਿ ਉਹ ਕਸ਼ਮੀਰ ਨੂੰ ਆਜ਼ਾਦ ਕਰਵਾ ਕੇ ਰਹੇਗਾ। ਉਸ ਨੇ ਇਕ ਵਾਰ ਮੁੜ ਆਪਣੇ ਲੜਾਕਿਆਂ ਨੂੰ ਭਾਰਤ ਵਿਚ ਤਬਾਹੀ ਮਚਾਉਣ ਲਈ ਕਿਹਾ ਹੈ। ਸਈਦ ਨੇ ਮੰਗ ਕੀਤੀ ਹੈ ਕਿ ਪਾਕਿ ਸਰਕਾਰ ਨੂੰ ਅਮਰੀਕਾ ਤੋਂ ਆਪਣੇ ਰਾਹ ਵੱਖਰੇ ਕਰਨ ਲਈ ਮਿਤੀ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਅਤੇ ਉਸ ਦੀ ਅੱਤਵਾਦ ਵਿਰੁੱਧ ਜੰਗ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ। ... Read Full Story
|
ਬਹਾਦੁਰੀ 'ਚ ਪੰਜਾਬ ਦੇ ਬਹਾਦੁਰ ਬੱਚੇ 'ਗਾਇਬ'
ਨਵੀਂ ਦਿੱਲੀ, ਪੰਜਾਬ ਸੂਬਾ ਬਹਾਦੁਰੀ ਦੇ ਖੇਤਰ ਵਿਚੋਂ 'ਗਾਇਬ' ਹੈ। ਕੌਮੀ ਬਾਲ ਵੀਰਤਾ ਪੁਰਸਕਾਰ ਵਿਚ ਇਸ ਵਾਰ ਪੰਜਾਬ ਤੋਂ ਕਿਸੇ ਵੀ ਬਹਾਦੁਰ ਬੱਚੇ ਦੀ ਚੋਣ ਨਹੀਂ ਹੋਈ। ਪੰਜਾਬ ਹੀ ਨਹੀਂ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕਿਸੇ ਬੱਚੇ ਨੂੰ ਵੀ ਥਾਂ ਨਹੀਂ ਮਿਲੀ। ਇਨ੍ਹਾਂ ਸਾਰੇ ਸੂਬਿਆਂ ਵਿਚੋਂ ਇਕ ਵੀ ਅਜਿਹਾ ਬੱਚਾ ਨਹੀਂ ਨਿਕਲਿਆ ਜਿਹੜਾ ਆਪਣੇ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕੇ। ਇਸ ਦੇ ਉਲਟ ਉੱਤਰ ਪ੍ਰਦੇਸ਼ ਦੇ ਦੋ ਬੱਚਿਆਂ ਨੂੰ ਬਹਾਦੁਰੀ ਦਾ ਪੁਰਸਕਾਰ ਮਿਲਿਆ ਹੈ ਜਿਨ੍ਹਾਂ ਵਿਚੋਂ ਇਕ ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿਤਾ ਗਿਆ ਹੈ। ... Read Full Story
|
ਉਮਰ ਨੇ ਆਪਣੇ ਘਰ ਦੀ ਬਿਜਲੀ ਸਪਲਾਈ ਰੋਕਣ ਦਾ ਦਿੱਤਾ ਹੁਕਮ
ਸ੍ਰੀਨਗਰ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਲੋੜੀਂਦੀਆਂ ਸੇਵਾਵਾਂ ਨੂੰ ਬਿਜਲੀ ਦੀ ਸਪਲਾਈ ਯਕੀਨੀ ਕਰਨ ਲਈ ਆਪਣੇ ਘਰ ਸਮੇਤ ਵੀ. ਆਈ. ਪੀ. ਗਰਿੱਡ ਦੀ ਬਿਜਲੀ ਸਪਲਾਈ ਰੋਕਣ ਦਾ ਹੁਕਮ ਦਿੱਤਾ ਹੈ। ਬਿਜਲੀ ਵਿਕਾਸ ਵਿਭਾਗ ਦੇ ਇਕ ਚੋਟੀ ਦੇ ਅਧਿਕਾਰੀ ਨੇ ਐਤਵਾਰ ਦੱਸਿਆ ਕਿ ਸਾਨੂੰ ਉਸ ਹੁਕਮ ਨੂੰ ਸਮਝਣ 'ਚ ਦੇਰ ਲੱਗੇਗੀ ਪਰ ਸਾਨੂੰ ਤੁਰੰਤ ਲਾਗੂ ਕਰਨਾ ਪਿਆ ਕਿਉਂਕਿ ਇਹ ਹੁਕਮ ਮੁੱਖ ਮੰਤਰੀ ਵਲੋਂ ਆਇਆ ਸੀ। ਉਮਰ ਨੇ ਸ਼ਨੀਵਾਰ ਲੋੜੀਂਦੀਆਂ ਸੇਵਾਵਾਂ ਵਿਚ ਬਿਜਲੀ ਦੀ ਸਪਲਾਈ ਅਤੇ ਮੁਰੰਮਤ ਦਾ ਪ੍ਰਬੰਧ ਵੇਖਣ ਲਈ ਹਸਪਤਾਲਾਂ ਦਾ ਦੌਰਾ ਕੀਤਾ ਸੀ। ਇਸ ਦੌਰੇ ਦੇ ਤੁਰੰਤ ਪਿੱਛੋਂ ... Read Full Story
|
ਸਿੱਖਾਂ ਨੇ ਮੰਗਿਆ ਕਸ਼ਮੀਰ 'ਚ ਘੱਟ ਗਿਣਤੀ ਦਰਜਾ
ਜੰਮੂ, ਜੰਮੂ ਕਸ਼ਮੀਰ 'ਚ ਸਿੱਖਾਂ ਨੇ ਆਪਣੀ ਕਮਿਊਨਿਟੀ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਲਈ ਘੱਟ ਗਿਣਤੀ ਦਰਜਾ ਦੇਣ ਦੀ ਮੰਗ ਕੀਤੀ ਹੈ। ਸਰਵਦਲ ਸਿੱਖ ਕਮੇਟੀ ਦੇ ਪ੍ਰਧਾਨ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਿੱਖ ਸਮੁਦਾਏ ਨੂੰ ਜੰਮੂ ਕਸ਼ਮੀਰ 'ਚ ਘੱਟ ਗਿਣਤੀ ਦਰਜਾ ਦਿੱਤਾ ਜਾਏ ਤਾਂ ਜੋ ਸੂਬੇ 'ਚ ਉਨ੍ਹਾਂ ਦੀ ਸਮਾਜਿਕ, ਆਰਥਿਕ ਹਾਲਾਤਾਂ 'ਚ ਸੁਧਾਰ ਹੋ ਸਕੇ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਜੰਮੂ ਕਸ਼ਮੀਰ 'ਚ ਘੱਟ ਗਿਣਤੀ ਦਰਜਾ ਹਾਸਲ ਕਰਨ ਲਈ ਲੜਨਾ ਪੈ ਰਿਹਾ ਹੈ ਜਦੋਂਕਿ ਸਿੱਖਾਂ ਨੂੰ ਭਾਰਤੀ ਘੱਟ ਗਿਣਤੀ ਆਯੋਗ ਅਤੇ ਘੱਟ ਗਿਣਤੀ ਕਾਨੂੰਨ ਤਹਿਤ ਮੁਸਲਮਾਨਾਂ, ... Read Full Story
|
ਚੀਨ ਨੇ ਹਵਾਈ ਫੌਜ ਦੇ ਅਧਿਕਾਰੀ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ, ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਨਿਵਾਸੀ ਭਾਰਤੀ ਹਵਾਈ ਫੌਜ ਦੇ ਇਕ ਅਧਿਕਾਰੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੀ ਪ੍ਰਤੀਕਿਰਿਆ ਵਜੋਂ ਭਾਰਤ ਨੇ ਇਕ ਭਾਰਤੀ ਫੌਜੀ ਵਫਦ ਮੰਡਲ ਦੀ ਚੀਨ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਭਾਰਤ-ਚੀਨ ਰੱਖਿਆ ਅਦਾਨ-ਪ੍ਰਦਾਨ ਪ੍ਰੋਗਰਾਮ ਦੇ ਤਹਿਤ ਭਾਰਤੀ ਫੌਜੀ ਵਫਦ ਨੂੰ 10 ਜਨਵਰੀ ਨੂੰ ਚੀਨ ਦੇ ਇਕ ਰੱਖਿਆ ਸਟਾਫ ਕਾਲਜ ਜਾਣਾ ਸੀ। ਇਸ ਤੋਂ ਪਹਿਲਾਂ ਵੀ ਚੀਨ ਨੇ ਜੰਮੂ-ਕਸ਼ਮੀਰ ਦੇ ਇਕ ਸੀਨੀਅਰ ਫੌਜੀ ਅਧਿਕਾਰੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ... Read Full Story
|
ਅਮਰੀਕੀ ਵਿਦੇਸ਼ ਮੰਤਰਾਲਾ ਨੇ ਆਪਣੀ ਵੈੱਬਸਾਈਟ 'ਤੇ ਭਾਰਤ ਦਾ ਨਵਾਂ ਨਕਸ਼ਾ ਪਾਇਆ
ਵਾਸ਼ਿੰਗਟਨ, ਅਮਰੀਕੀ ਵਿਦੇਸ਼ ਮੰਤਰਾਲਾ ਨੇ ਆਪਣੀ ਵੈੱਬਸਾਈਟ 'ਤੇ ਭਾਰਤ ਦਾ ਨਵਾਂ ਨਕਸ਼ਾ ਪਾ ਦਿੱਤਾ ਹੈ ਜਿਸ ਵਿਚ ਦੇਸ਼ ਦੀਆਂ ਭੂਗੋਲਿਕ ਹੱਦਾਂ 'ਤੇ ਉਸ ਦੇ ਦੂਰ ਦ੍ਰਿਸ਼ਟੀ ਵਾਲੇ ਰੁਖ਼ ਨੂੰ ਦਿਖਾਇਆ ਗਿਆ ਹੈ। ਉਸ ਨੇ ਮੰਨਿਆ ਕਿ ਪਹਿਲਾਂ ਉਸ ਕੋਲੋਂ ਗੜਬੜ ਹੋ ਗਈ ਸੀ ਜਿਸ ਕਾਰਨ ਭਾਰਤ ਨੇ ਤਿੱਖਾ ਵਿਰੋਧ ਜਤਾਇਆ ਸੀ। ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਕੋਲੋਂ ਗੜਬੜ ਹੋ ਗਈ ਸੀ ਜਿਸ ਨੂੰ ਅਸੀਂ ਠੀਕ ਕਰ ਲਿਆ ਹੈ।
ਅਸੀਂ ਹੁਣ ਸਹੀ ਨਕਸ਼ਾ ਪਾ ਦਿੱਤਾ ਹੈ। ਪਹਿਲੇ ਵਾਦ-ਵਿਵਾਦ ਵਾਲੇ ਨਕਸ਼ੇ ਵਿਚ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਨੂੰ ਪਾਕਿਸਤਾਨ ... Read Full Story
|
ਲਸ਼ਕਰ ਵਲੋਂ ਭਾਰਤ ਵਿਰੁੱਧ 21 ਮਹਿਲਾ ਦਹਿਸ਼ਤਗਰਦਾਂ ਦਾ ਗਿਰੋਹ ਤਿਆਰ
ਮੁਜ਼ੱਫਰਾਬਾਦ, ਲਸ਼ਕਰ-ਏ-ਤੋਇਬਾ ਨੇ ਭਾਰਤ ਵਿਰੁੱਧ ਤੋੜ-ਭੰਨ ਅਤੇ ਕਤਲੇਆਮ ਦੀ ਖਤਰਨਾਕ ਸਾਜ਼ਿਸ਼ ਦੇ ਹਿੱਸੇ ਵਜੋਂ 21 ਮਹਿਲਾ ਦਹਿਸ਼ਤਗਰਦਾਂ ਦਾ ਗਿਰੋਹ ਤਿਆਰ ਕੀਤਾ ਹੈ। ਖੁਫੀਆ ਵਿਭਾਗ ਦੇ ਹਲਕਿਆਂ ਅਨੁਸਾਰ 21 ਇਸਤਰੀ ਦਹਿਸ਼ਤਗਰਦਾਂ ਦੇ ਇਕ ਟੋਲੇ ਨੂੰ ਘੁਸਪੈਠ ਅਤੇ ਤੋੜ-ਭੰਨ ਦੀ ਸਿਖਲਾਈ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ਵਿਚ ਦਿੱਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਔਰਤਾਂ ਨੂੰ ਊੜੀ ਖੇਤਰ ਰਾਹੀਂ ਭਾਰਤ ਵਿਚ ਭੇਜਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ।
ਇਨ੍ਹਾਂ ਨੂੰ ਆਪਣੇ ਅੱਤਵਾਦੀ ਮੰਤਵਾਂ ਲਈ ਭਾਰਤ ਦੇ ਸਕੂਲਾਂ ਅਤੇ ਹਸਪਤਾਲਾਂ ਵਿਚ ਭਰਤੀ ਹੋਣ ਲਈ ਕਿਹਾ ਜਾਵੇਗਾ ... Read Full Story
|
ਕਸ਼ਮੀਰ 'ਚ ਭੂਚਾਲ ਦੇ ਹਲਕੇ ਝਟਕੇ
ਸ਼੍ਰੀਨਗਰ,ਜੰਮੂ-ਕਸ਼ਮੀਰ ਦੀ ਗਰਮ ਰੁੱਤ ਦੀ ਰਾਜਧਾਨੀ ਸ਼੍ਰੀਨਗਰ ਸਮੇਤ ਪੂਰੀ ਕਸ਼ਮੀਰ ਵਾਦੀ ਵਿਚ ਅੱਜ ਰਾਤ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਾਤ 10 ਵਜੇ ਆਏ ਭੂਚਾਲ ਦੇ ਝਟਕੇ ਕੁਝ ਸੈਕਿੰਡ ਮਹਿਸੂਸ ਕੀਤੇ ਗਏ। ਲੋਕ ਡਰ ਦੇ ਮਾਰੇ ਘਰੋਂ ਬਾਹਰ ਨਿਕਲ ਆਏ। ਭੂਚਾਲ ਨਾਲ ਕਿਸੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ... Read Full Story
|
ਲਸ਼ਕਰ ਦੇ 2 ਟਿਕਾਣੇ ਤਬਾਹ
ਸ਼੍ਰੀਨਗਰ, ਉੱਤਰ ਕਸ਼ਮੀਰ ਦੇ ਬਾਂਦੀਪੁਰਾ ਜ਼ਿਲੇ 'ਚ ਪੁਲਸ ਨੇ ਲਸ਼ਕਰ-ਏ-ਤੋਇਬਾ ਦੇ 2 ਟਿਕਾਣਿਆਂ ਨੂੰ ਤਬਾਹ ਕਰਕੇ 6 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਉਕਤ ਅੱਤਵਾਦੀ ਮੁੱਖ ਧਾਰਾ ਦੀਆਂ ਰਾਜਨੀਤੀ ਪਾਰਟੀਆਂ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਜਿਨ੍ਹਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੀ ਪਛਾਣ ਅਹਿਮਦ ਮੀਰ, ਜ਼ੁਬੇਦ ਅਹਿਮਦ ਪਾਰੇ, ਅਸ਼ਰਫ ਬਾਬਾ ਸਾਰੇ ਵਾਸੀ ਹਾਜਿਨ ਅਤੇ ਜ਼ਹੂਰ ਅਹਿਮਦ ਡਾਰ, ਗੁਲਾਮ ਮੁਹੰਮਦ ਬੱਟ ਅਤੇ ਨਿਸਾਰ ਅਹਿਮਦ ਗਨਈ ਦੇ ਰੂਪ 'ਚ ਹੋਈ ਹੈ। ਇਨ੍ਹਾਂ ਤੋਂ ਪੁਲਸ ਅਧਿਕਾਰੀਆਂ ਅਤੇ ਰਾਜਨੀਤਕ ਆਗੂਆਂ ਦੀ ... Read Full Story
|
ਜੰਮੂ ਦੀ ਆਵਾਜ਼ ਦਬਾਉਣ ਦੀ ਇਕ ਹੋਰ ਸਾਜ਼ਿਸ਼
ਜੰਮੂ-ਕਸ਼ਮੀਰ ਸੂਬੇ 'ਚ ਪਹਿਲੀ ਵਾਰ ਭਾਜਪਾ ਦੇ 11 ਵਿਧਾਇਕ ਵਿਧਾਨ ਸਭਾ 'ਚ ਪਹੁੰਚੇ ਸਨ ਅਤੇ ਸੰਵਿਧਾਨਿਕ, ਲੋਕਤੰਤਰਿਕ ਮੰਚ 'ਤੇ ਰਾਸ਼ਟਰੀਅਤਾ ਦੀ ਆਵਾਜ਼ ਬੁਲੰਦ ਕਰਦਿਆਂ ਵੱਖਵਾਦੀ ਮਾਨਸਿਕਤਾ ਅਤੇ ਸਾਜ਼ਿਸ਼ਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜੰਮੂ ਤੇ ਲੱਦਾਖ ਨਾਲ ਹੋ ਰਹੇ ਵਿਤਕਰੇ ਨੂੰ ਜ਼ਾਹਿਰ ਕੀਤਾ ਜਾ ਰਿਹਾ ਸੀ ਤਾਂ 13 ਅਪ੍ਰੈਲ 2011 ਦਾ ਉਹ ਮੰਦਭਾਗਾ ਦਿਨ ਆਇਆ, ਜਦੋਂ ਰਾਜ ਵਿਧਾਨ ਪ੍ਰੀਸ਼ਦ ਦੀਆਂ 6 ਸੀਟਾਂ ਲਈ ਕ੍ਰਾਸਵੋਟਿੰਗ ਦੇ ਨਾਂ 'ਤੇ ਭਾਜਪਾ ਨੂੰ ਖਤਮ ਕਰ ਦਿੱਤਾ ਗਿਆ।
ਜਿੱਤ-ਹਾਰ 'ਤੇ ਚਿੰਤਨ ਕੀਤੇ ਬਿਨਾਂ, ਸੰਗਠਨ ਅੰਦਰ ਝਾਕੇ ਬਿਨਾਂ ਪਾਰਟੀ ਨੂੰ ਦਾਅ 'ਤੇ ਲਗਾ ਦਿੱਤਾ ਗਿਆ। ... Read Full Story
|
ਭਾਰਤ ਦੀ ਤੀਜੀ ਪਣਬਿਜਲੀ ਯੋਜਨਾ 'ਤੇ ਪਾਕਿ ਨੇ ਮੁੜ ਖੜ੍ਹਾ ਕੀਤਾ ਵਿਵਾਦ
ਇਸਲਾਮਾਬਾਦ, ਪਾਕਿਸਤਾਨ ਸਰਕਾਰ ਨੇ ਇਕ ਵਾਰ ਮੁੜ ਭਾਰਤ ਦੀ ਜੰਮੂ-ਕਸ਼ਮੀਰ ਵਿਚ ਸਿੰਧੂ ਨਦੀ ਤੀਜੀ ਪਣਬਿਜਲੀ ਯੋਜਨਾ 'ਤੇ ਵਿਵਾਦ ਖੜ੍ਹਾ ਕਰਕੇ ਇਸ ਵਿਰੁੱਧ ਕੌਮਾਂਤਰੀ ਅਥਾਰਟੀ ਵਿਚ ਜਾਣ ਦੀ ਧਮਕੀ ਦਿੱਤੀ ਹੈ। ਪਾਕਿ ਸਰਕਾਰ ਨੇ ਤਾਜ਼ਾ ਵਿਵਾਦ ਸਿੰਧੂ ਨਦੀ 'ਤੇ ਭਾਰਤ ਦੀ 45 ਮੈਗਾਵਾਟ ਦੀ ਨਿੰਬੂ-ਬਾਜਗੋ ਪਣਬਿਜਲੀ ਯੋਜਨਾ 'ਤੇ ਖੜ੍ਹਾ ਕੀਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਇਸ ਯੋਜਨਾ ਨੂੰ ਕੌਮਾਂਤਰੀ ਅਥਾਰਟੀ ਵਿਚ ਚੁਣੌਤੀ ਦੇਣ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਐਕਸਪ੍ਰੈੱਸ ਟ੍ਰਿਬਿਊਨ ਦੀ ਇਕ ਖਬਰ ਮੁਤਾਬਕ ਪਣ ਤੇ ਊਰਜਾ ਮੰਤਰਾਲਾ ਦੇ ਇਕ ... Read Full Story
|
ਫਾਇਰਿੰਗ 'ਚ ਨੌਜਵਾਨ ਦੀ ਮੌਤ ਵਿਰੁੱਧ ਵਿਖਾਵਾ ਜਾਰੀ
* ਉਮਰ ਦੇ ਕਾਫਲੇ 'ਤੇ ਪਥਰਾਅ
* ਪੀੜਤ ਪਰਿਵਾਰ ਨੂੰ ਮੁਆਵਜ਼ਾ ਤੇ ਤਰਸ ਦੇ ਆਧਾਰ 'ਤੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ
ਸ਼੍ਰੀਨਗਰ, ਉੱਤਰੀ ਕਸ਼ਮੀਰ 'ਚ ਬਾਰਾਮੂਲਾ ਜ਼ਿਲੇ ਦੇ ਗੋਨੀਆਰ ਖੇਤਰ ਵਿਚ ਸੋਮਵਾਰ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਵਲੋਂ ਕੀਤੀ ਗਈ ਫਾਇਰਿੰਗ ਕਾਰਨ ਇਕ ਨੌਜਵਾਨ ਅਵਤਾਰ ਅਹਿਮਦ ਦੇ ਮਾਰੇ ਜਾਣ ਪਿੱਛੋਂ ਖੇਤਰ ਵਿਚ ਮੰਗਲਵਾਰ ਰੋਹ ਭਰੇ ਵਿਖਾਵੇ ਹੁੰਦੇ ਰਹੇ। ਮੁੱਖ ਮੰਤਰੀ ਉਮਰ ਅਬਦੁੱਲਾ ਜਿਹੜੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਆਏ, ਨੂੰ ਵਿਖਾਵਾਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਵਿਖਾਵਾਕਾਰੀਆਂ ਨੇ ਉਨ੍ਹਾਂ ਦੇ ਕਾਫਲੇ 'ਤੇ ... Read Full Story
|