ਪਿੰਡ ਜਲਾਲ ਦੀ ਮਿੱਟੀ ‘ਚ ਸਮਾਇਆ ਬੁਲੰਦ ਆਵਾਜ਼ ਵਾਲਾ ‘ਮਾਣਕ’
ਭਗਤਾ ਭਾਈ, ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਗਾਇਕ ਅਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਜ਼ਿਲ੍ਹਾ ਬਠਿੰਡਾ ਵਿਚ ਉਨ੍ਹਾਂ ਦੇ ਜੱਦੀ ਪਿੰਡ ਜਲਾਲ ਵਿਖੇ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਇਸ ਮੌਕੇ ਇਕੱਤਰ ਹੋਏ ਗਾਇਕਾਂ, ਗੀਤਕਾਰਾਂ, ਰਾਜਸੀ ਆਗੂਆਂ ਅਤੇ ਹਜ਼ਾਰਾਂ ਪ੍ਰਸੰਸਕਾਂ ਨੇ ਉਨ੍ਹਾਂ ਨੂੰ ਨਮ-ਨੈਣਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਦੁਪਹਿਰੇ ਲਗਪਗ 12 ਵਜੇ ਸ੍ਰੀ ਮਾਣਕ ਦੀ ਮ੍ਰਿਤਕਦੇਹ ਫੁੱਲਾਂ ਨਾਲ ਸਜਾਈ ਹੋਈ ਗੱਡੀ ਰਾਹੀਂ ਇਕ ਕਾਫਲੇ ਦੇ ਰੂਪ ਵਿਚ ਪਿੰਡ ਜਲਾਲ ਪਹੁੰਚੀ। ਇਸ ਉਪਰੰਤ ਉਨ੍ਹਾਂ ਦੀ ਦੇਹ ਨੂੰ ਪਿੰਡ ਦੀ ਦਾਣਾ ਮੰਡੀ ਵਿਖੇ ਸਜਾਏ ਪੰਡਾਲ ਵਿਚ ... Read Full Story
|
ਗਾਇਕੀ ਦੇ ਇੱਕ ਯੁੱਗ ਦਾ ਹੋਇਆ ਦੁਖਿਦ ਅੰਤ
ਰਣਜੀਤ ਸਿੰਘ ਪ੍ਰੀਤ
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ 31 ਨਵੰਬਰ 2011 ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਕੁਲਦੀਪ ਮਾਣਕ ਦੇ ਨਾਲ ਹੀ ਪੰਜਾਬੀ ਗਾਇਕੀ ਦਾ ਮਾਣਮੱਤਾ ਯੁੱਗ ਹੋਇਆ ਸਮਾਪਤ। ਜਿਓਂ ਹੀ ਇਹ ਦੁਖਦਾਈ ਖ਼ਬਰ ਭਗਤਾ ਅਤੇ 8 ਜਲਾਲਾਂ ਇਲਾਕੇ ਦੇ ਲੋਕਾਂ ਤੱਕ ਪਹੁੰਚੀ ਤਾਂ ਸੋਗ ਦੀ ਲਹਿਰ ਫ਼ੈਲ ਗਈ, ਲੋਕ ਉਦਾਸ ਹੋ ਇੱਕ ਦੂਜੇ ਨਾਲ ਆਪਣੇ ਮਹਿਬੂਬ ਗਾਇਕ ਮਾਣਕ ਦੀਆਂ ਗੱਲਾਂ ਕਰਨ ਲੱਗੇ । ਸਿਰਫ਼ 62 ਵਰ੍ਹਿਆਂ ਦਾ ਕੁਲਦੀਪ ਮਾਣਕ ਆਪਣੇ ਪਿੱਛੇ ਪਤਨੀ ਸਰਬਜੀਤ, ਗਾਇਕ ਪੁੱਤਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਨੂੰ ਆਪਣੇ ਲੱਖਾਂ ਚਹੇਤਿਆਂ ਸਮੇਤ ... Read Full Story
|
ਤੁਰ ਗਿਆ 'ਕਲੀਆਂ ਦਾ ਬਾਦਸ਼ਾਹ
2 ਨੂੰ ਜਲਾਲ ਪਿੰਡ ਵਿਖੇ ਹੋਵੇਗਾ ਸਸਕਾਰ
ਜਲੰਧਰ, ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਕਲੀਆਂ ਦੇ ਬਾਦਸ਼ਾਹ ਅਤੇ ਤਵਿਆਂ ਵਾਲੇ ਯੁੱਗ ਤੋਂ ਸੀ. ਡੀ. ਕਲਚਰ ਤਕ ਹਿੱਕ ਦੇ ਜ਼ੋਰ 'ਤੇ ਧੁੰਮਾਂ ਪਾਉਣ ਵਾਲੇ ਕੁਲਦੀਪ ਮਾਣਕ ਅੱਜ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦੀ ਸਿਹਤ ਦੀ ਖਰਾਬੀ ਨੇ ਕਈ ਵਾਰ 'ਮੌਤ' ਵਾਲੀ ਅਫ਼ਵਾਹ ਨੂੰ ਜਨਮ ਦਿੱਤਾ, ਪਰ ਅੱਜ ਜਦੋਂ ਸੱਚਮੁੱਚ ਮੌਤ ਦੇ ਜ਼ਾਲਮ ਪੰਜੇ ਨੇ ਉਨ੍ਹਾਂ ਨੂੰ ਜਕੜ ਲਿਆ ਤਾਂ ਪਹਿਲੀ ਵਾਰ ਸੁਣਨ 'ਤੇ ਕਿਸੇ ਨੂੰ ਯਕੀਨ ਜਿਹਾ ਨਾ ਆਇਆ। ਉਹ ਪਿਛਲੇ ਕਈ ਦਿਨਾਂ ਤੋਂ ਲਿਵਰ ਦੀ ਬੀਮਾਰੀ ਵਧਣ ਕਰਕੇ ਲੁਧਿਆਣਾ ਡੀ. ਐੱਮ. ਸੀ. ਹਸਪਤਾਲ 'ਚ ਦਾਖ਼ਲ ਸਨ।
15 ... Read Full Story
|
ਚੁੱਪ ਹੋ ਗਈ ਕਲੀਆਂ ਦੇ ਬਾਦਸ਼ਾਹ ਦੀ ਬੁਲੰਦ ਆਵਾਜ਼
ਲੁਧਿਆਣਾ, ਪੰਜਾਬੀ ਗਾਇਕੀ ਨੂੰ ਅੱਜ ਉਸ ਵੇਲੇ ਡੂੰਘਾ ਝਟਕਾ ਲੱਗਾ ਜਦੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੁਲੰਦ ਆਵਾਜ਼ ਚੁੱਪ ਹੋ ਗਈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਸੀ। ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ 62 ਸਾਲ ਦੇ ਸਨ। ਉਹ ਲੀਵਰ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਕਾਫੀ ਦਿਨਾਂ ਤੋਂ ਇਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਉਹ ਜ਼ਿੰਦਗੀ ਤੇ ਮੌਤ ਦੀ ਜੰਗ 'ਚ ਹਾਰ ਗਏ। ਉਨ੍ਹਾਂ ਦੇ ਦੇਹਾਂਤ ਦੇ ਨਾਲ ਹੀ ਪੰਜਾਬ 'ਚ ਪੰਜਾਬੀ ਗਾਇਕੀ ਦੇ ਇਕ ਯੁੱਗ ਦਾ ਅੰਤ ਹੋ ਗਿਆ। ਕੁਲਦੀਪ ਮਾਣਕ ਆਪਣੇ ਜੋਸ਼ੀਲੇ ਅੰਦਾਜ਼ ਦੀ ... Read Full Story
|
ਕਾਰ ਦੀ ਬੈਟਰੀ ਫਟਣ ਨਾਲ ਅੱਗ ਲੱਗੀ
ਡੱਬਵਾਲੀ, ਇਥੇ ਕਲੋਨੀ ਰੋਡ ’ਤੇ ਕਾਰ ਦੀ ਬੈਟਰੀ ਫਟਣ ਨਾਲ ਅੱਗ ਲੱਗ ਗਈ। ਪਿੰਡ ਡੱਬਵਾਲੀ ਦਾ ਵਾਸੀ ਜਸਕਰਨ ਸਿੰਘ ਪੁੱਤਰ ਕੁਲਦੀਪ ਸਿੰਘ ਆਪਣੀ ਜੈਨ ਕਾਰ ਵਿੱਚ ਕਲੋਨੀ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਆਪਣੀ ਭੈਣ ਨੂੰ ਦਵਾਈ ਦਿਵਾਉਣ ਆਇਆ ਸੀ। ਉਹ ਆਪਣੀ ਕਾਰ ਨੂੰ ਹਸਪਤਾਲ ਦੇ ਬਾਹਰ ਖੜ੍ਹੀ ਕਰ ਕੇ ਦਵਾਈ ਲੈਣ ਚਲਾ ਗਿਆ। ਉਸ ਸਮੇਂ ਅਚਾਨਕ ਉਸ ਦੀ ਕਾਰ ਦੀ ਬੈਟਰੀ ਫਟ ਗਈ ਅਤੇ ਅੱਗ ਲੱਗ ਗਈ। ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਕਾਰ ਵਿੱਚੋਂ ਧੂੰਆਂ ਨਿਕਲਦਾ ਵੇਖ ਤੁਰੰਤ ਹਸਪਤਾਲ ਵਿੱਚੋਂ ਕਾਰ ਦੇ ਮਾਲਕ ਨੂੰ ਬੁਲਾਇਆ ਅਤੇ ਉਨ੍ਹਾਂ ਕਾਰ ਖੋਲ੍ਹ ਕੇ ਤੁਰੰਤ ਪਾਣੀ ਪਾ ਕੇ ਅੱਗ ... Read Full Story
|
ਚੋਟੀ ਦੇ ਅੱਤਵਾਦੀ ਖਤਮ ਹੋਏ ਹਨ, ਅੱਤਵਾਦ ਨਹੀਂ : ਡੀ. ਜੀ. ਪੀ.
ਜੰਮੂ, ਜੰਮੂ-ਕਸ਼ਮੀਰ ਦੇ ਪੁਲਸ ਮੁਖੀ ਕੁਲਦੀਪ ਨੇ ਕਿਹਾ ਹੈ ਕਿ ਹੁਣੇ ਜਿਹੇ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਚੋਟੀ ਦੇ ਕਮਾਂਡਰਾਂ ਦੇ ਮਾਰੇ ਜਾਣ ਕਾਰਨ ਇਹ ਨਹੀਂ ਸਮਝਣਾ ਚਾਹੀਦਾ ਕਿ ਸੂਬੇ ਵਿਚੋਂ ਅੱਤਵਾਦ ਖਤਮ ਹੋ ਗਿਆ ਹੈ। ਜੰਮੂ ਪੁਲਸ ਵਲੋਂ ਇਥੇ ਆਯੋਜਿਤ ਤਿੰਨ ਦਿਨਾਂ ਖੇਡ ਆਯੋਜਨ ਦੇ ਉਦਘਾਟਨੀ ਸਮਾਰੋਹ ਵਿਚ ਡੀ. ਜੀ. ਪੀ. ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੱਟੜ ਤੇ ਚੋਟੀ ਦੀਆਂ ਅੱਤਵਾਦੀ ਘਟਨਾਵਾਂ ਵਿਚ ਕਮੀ ਆਈ ਹੈ ਪਰ ਸਾਨੂੰ ਇਸ ਤੋਂ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਅੱਤਵਾਦ ਬਿਲਕੁਲ ਖਤਮ ਹੋ ਗਿਆ ਹੈ। ਸਰਹੱਦ 'ਤੇ ਅਜੇ ਵੀ ਕਈ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ... Read Full Story
|
ਜੰਮੂ-ਕਸ਼ਮੀਰ ਦੀ ਪੁਲੀਸ ਟੀਮ ਅੰਬਾਲਾ ਪਹੁੰਚੀ
ਜੰਮੂ, ਜੰਮੂ ਅਤੇ ਕਸ਼ਮੀਰ ਪੁਲੀਸ ਵੱਲੋਂ ਲਸ਼ਕਰ-ਏ-ਤੋਇਬਾ ਤੇ ਬੱਬਰ ਖਾਲਸਾ ਦੇ ਅਤਿਵਾਦੀਆਂ ਵੱਲੋਂ ਦੀਵਾਲੀ ਮੌਕੇ। ਦਿੱਲੀ’ਚ ਧਮਾਕੇ ਕਰਨ ਲਈ ਲਿਆਂਦੇ ਗਏ 5 ਕਿਲੋ ਆਰ.ਡੀ.ਐਕਸ. ਦੀ ਬਰਾਮਦਗੀ ਬਾਰੇ ਜਾਂਚ ‘ਚ ਹਰਿਆਣਾ ਪੁਲੀਸ ਨੂੰ ਸਹਿਯੋਗ ਦੇਣ ਲਈ ਇਕ ਟੀਮ ਅੰਬਾਲਾ ਭੇਜੀ ਗਈ ਹੈ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਕੁਲਦੀਪ ਖੋਡਾ ਨੇ ਦੱਸਿਆ ਕਿ ਇਹ ਟੀਮ ਹਰਿਆਣਾ ਦੇ ਡੀ.ਜੀ.ਪੀ. ਰਾਜੀਵ ਦਲਾਲ ਵੱਲੋਂ ਜਾਂਚ ‘ਚ ਸਹਿਯੋਗ ਦੇਣ ਲਈ ਸਹਾਇਤਾ ਮੰਗਣ ਪਿੱਛੋਂ ਭੇਜੀ ਗਈ ਹੈ।
ਯਾਦ ਰਹੇ ਕਿ ਦਿੱਲੀ ਅਤੇ ਹਰਿਆਣਾ ਪੁਲੀਸ ਦੀ ਸਾਂਝੀ ਟੀਮ ਨੇ ਬੁੱਧਵਾਰ ਨੂੰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਪਾਰਕ ... Read Full Story
|
ਵਿਆਹੁਤਾ ਦੀ ਮੌਤ ਤੋਂ ਭੜਕੇ ਰਿਸ਼ਤੇਦਾਰਾਂ ਵੱਲੋਂ ਪ੍ਰਦਰਸ਼ਨ
ਯਮੁਨਾ ਨਗਰ,ਇੱਥੇ ਸੈਕਟਰ 17 ਵਿੱਚ ਵਿਆਹੁਤਾ ਦੀ ਮੌਤ ਤੋਂ ਰੋਹ ਵਿੱਚ ਆਏ ਉਸ ਦੇ ਰਿਸ਼ਤੇਦਾਰਾਂ ਨੇ ਜ਼ਿਲ੍ਹਾ ਸਕੱਤਰੇਤ ਦੇ ਆਹਾਤੇ ਵਿੱਚ ਲਾਸ਼ ਵਾਲੀ ਗੱਡੀ ਖੜ੍ਹੀ ਕਰਕੇ ਪ੍ਰਦਰਸ਼ਨ ਕੀਤਾ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚੰਡੀਗੜ੍ਹ ਤੋਂ ਆਏ ਮ੍ਰਿਤਕਾ ਰੇਣੂਬਾਲਾ ਦੇ ਭਰਾ ਹਰੀਸ਼ ਨੇ ਕਿਹਾ ਕਿ ਉਸ ਨੂੰ ਆਪਣੀ ਭੈਣ ਦੀ ਮ੍ਰਿਤਕ ਦੇਹ ਨਾਲ ਹਸਪਤਾਲ ਵੀ ਨਹੀਂ ਜਾਣ ਦਿੱਤਾ ਗਿਆ ਜਦਕਿ ਦੂਜੇ ਭਰਾ ਕੁਲਦੀਪ ਦਾ ਕਹਿਣਾ ਸੀ ਕਿ ਉਸ ਦੀ ਭੈਣ ਦਾ ਸਹੁਰਾ ਪਰਿਵਾਰ ਉਸ ਨੂੰ ਆਪਣੀ ਭੈਣ ਤੋਂ ਰੱਖੜੀ ਵੀ ਨਹੀਂ ਬਨਵਾਉਣ ਦਿੰਦਾ ਸੀ। ਮ੍ਰਿਤਕਾ ਦੀ ਮਾਂ ਸੰਤੋਸ਼ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ... Read Full Story
|
ਹਰਿਆਣਾ ਜਨਹਿੱਤ ਕਾਂਗਰਸ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ
ਜੀਂਦ,ਇੱਥੇ ਹਰਿਆਣਾ ਜਨਹਿੱਤ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੇ.ਕੇ. ਮਿਸ਼ਰਾ ਨੇ ਪਾਰਟੀ ਸੁਪਰੀਮੋ ਕੁਲਦੀਪ ਬਿਸ਼ਨੋਈ ਤੇ ਪਾਰਟੀ ਦੇ ਹੋਰ ਦੂਜੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕਰਕੇ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜ਼ਿਲ੍ਹਾ ਮੀਡੀਆ ਮੁਖੀ ਸ਼ਿਵ ਕੁਮਾਰ ਕੌਸ਼ਿਕ ਨੇ ਦੱਸਿਆ ਕਿ ਕਾਰਜਕਾਰਨੀ ਵਿਚ ਵੈਦ ਰਾਮ ਚੰਦਰ, ਮੰਗਤ ਰਾਮ ਡੇਅਰੀ ਵਾਲੇ, ਬੀਰਭਾਨ ਸਰੋਹਾ, ਧੂਪ ਸਿੰਘ, ਰਵਿੰਦਰ ਕੁੰਡੂ ਤੇ ਬਲਬੀਰ ਸਿੰਘ ਰਾਣਾ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ।
ਇਸੇ ਦੌਰਾਨ ਆਸ਼ਾ ਬਾਲਮਿਕੀ, ਗੁਲਾਬ ਪੰਚਾਲ, ਪਵਨ ਕੁਮਾਰ ਜੈਨ, ਸੁਖਪਾਲ ਚਹਿਲ ਨੂੰ ਜਨਰਲ ਸਕੱਤਰ ਦੇ ਪਦ ... Read Full Story
|
ਗੁਰਦੇਵ ਸਿੰਘ ਦੇਬੀ ਨੇ 65ਵੀਂ ਵਾਰ ਖੂਨਦਾਨ ਕੀਤਾ
ਖੰਨਾ, 28 ਦਸੰਬਰ (ਲਾਲ)-ਅਗਰ ਮਨ ਵਿਚ ਭਾਵਨਾ ਹੋਵੇ ਤਾਂ ਕਿਸੇ ਵੀ ਕਿੱਤੇ ਵਾਲਾ ਮਨੁੱਖ ਮਨੁੱਖਤਾ ਦੀ ਮਹਾਨ ਸੇਵਾ ਕਰ ਸਕਦਾ ਹੈ।
ਸ: ਗੁਰਦੇਵ ਸਿੰਘ ਦੇਬੀ ਜੋ ਖੰਨੇ ਵਿਚ ਟੈਕਸੀ ਚਾਲਕ ਦਾ ਕੰਮ ਕਰਦਾ ਹੈ ਨੇ 65ਵੀਂ ਵਾਰ ਖੂਨਦਾਨ ਕਰਕੇ ਇਕ ਮਿਸਾਲ ਪੈਦਾ ਕੀਤੀ ਹੈ। ਖੰਨੇ ਦੇ ਨਜ਼ਦੀਕੀ ਪਿੰਡ ਘੁਡਾਣੀ ਕਲਾਂ ਵਿਚ ਸ: ਜਸਬੀਰ ਸਿੰਘ ਜੱਸਾ ਤੇ ਸ੍ਰੀ ਕੇਵਲ ਸੇਖੋਂ ਦੀ ਸਰਪ੍ਰਸਤੀ ਹੇਠ ਕਰਤਾਰ ਸਿੰਘ ਮੈਮੋਰੀਅਲ ਮੀਰੀ ਪੀਰੀ ਵੈਲਫੇਅਰ ਕਲੱਬ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਸ੍ਰੀ ਚੰਦਰ ਸ਼ੇਖਰ ਵਧੀਕ ਡੀ. ਜੀ. ਪੀ. ਟ੍ਰੈਫਿਕ ਅਤੇ ਰੇਲਵੇ ਪੰਜਾਬ ਨੇ ਗੁਰਦੁਆਰਾ ਨਿਮਸਰ ਵਿਚ ਕੀਤਾ। ਸਮਾਗਮ ... Read Full Story
|