ਕੁਸ਼ਵਾਹਾ ਕੋਲੋਂ ਕਟਿਆਰ ਤੇ ਸ਼ਾਹੀ ਨੇ ਪੈਸੇ ਲਏ : ਰਾਹੁਲ
ਦੇਵਰਿਆ, ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬਹੁਜਨ ਸਮਾਜ ਪਾਰਟੀ ਅਤੇ ਮੰਤਰੀ ਮੰਡਲ 'ਚੋਂ ਕੱਢੇ ਗਏ ਬਾਬੂ ਸਿੰਘ ਕੁਸ਼ਵਾਹਾ ਨੂੰ ਪੈਸੇ ਲੈ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਕਰਨ ਦਾ ਦੋਸ਼ ਲਾਇਆ ਹੈ ਅਤੇ ਕਿਹਾ ਹੈ ਕਿ ਪਾਰਟੀ ਦੇ ਇਕ ਉਪ ਪ੍ਰਧਾਨ ਤੇ ਸੂਬਾਈ ਪ੍ਰਧਾਨ ਨੇ ਵੱਡੀ ਰਕਮ ਲਈ ਹੈ। ਰਾਹੁਲ ਨੇ 5 ਦਿਨ ਆਪਣੀ ਚੌਥੀ ਜਨ ਸੰਪਰਕ ਮੁਹਿੰਮ 'ਚ ਇਥੇ ਸਲੇਮਪੁਰ ਵਿਖੇ ਇਕ ਜਲਸੇ ਦੌਰਾਨ ਕਿਹਾ ਕਿ ਬਸਪਾ 'ਚੋਂ ਕੱਢੇ ਗਏ ਬਾਬੂ ਸਿੰਘ ਕੁਸ਼ਵਾਹਾ ਨੂੰ ਭਾਜਪਾ ਵਿਚ ਸ਼ਾਮਲ ਕਰਨ ਲਈ ਉਪ ਪ੍ਰਧਾਨ ਵਿਨੇ ਕਟਿਆਰ ਤੇ ਸੂਬਾਈ ਪ੍ਰਧਾਨ ਸੂਰਿਆ ਪ੍ਰਤਾਪ ਸ਼ਾਹੀ ਨੇ ਵੱਡੀ ਰਕਮ ਲਈ ਭਾਜਪਾ ... Read Full Story
|
ਕੁਸ਼ਵਾਹਾ ਨੇ ਭਾਜਪਾ ਦੀ ਖੋਲ੍ਹੀ ਪੋਲ
ਲਖਨਊ, ਲੋਕ ਮੰਚ ਦੇ ਮੁਖੀ ਅਮਰ ਸਿੰਘ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਵਿਚ ਸਾਬਕਾ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਦੇ ਸ਼ਾਮਲ ਹੋਣ ਨਾਲ ਭਾਜਪਾ ਦੀ ਪੋਲ ਖੁਲ੍ਹ ਗਈ ਹੈ। ਐਤਵਾਰ ਸਥਾਨਕ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰ ਸਿੰਘ ਨੇ ਕਿਹਾ ਕਿ ਕੁਸ਼ਵਾਹਾ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਜਿਹੜਾ ਨੁਕਸਾਨ ਹੋਇਆ ਹੈ, ਉਹ ਤਾਂ ਹੋਇਆ ਹੀ ਹੈ, ਨਾਲ ਹੀ ਭਾਜਪਾ ਦਾ ਅੰਦਰੂਨੀ ਵਿਵਾਦ ਵੀ ਖੁਲ੍ਹ ਕੇ ਸਾਹਮਣੇ ਆ ਗਿਆ ਹੈ। ਭਾਜਪਾ ਦਾ ਦੋਹਰਾ ਚਰਿੱਤਰ ਲੋਕਾਂ ਨੇ ਦੇਖ ਲਿਆ ਹੈ। ਕੁਸ਼ਵਾਹਾ ਨੂੰ ਲੈ ਕੇ ਭਾਜਪਾ ਦੇ ਆਗੂਆਂ ਦੀ ਬਿਆਨਬਾਜ਼ੀ ਤੋਂ ਪਤਾ ਲੱਗਦਾ ਹੈ ਕਿ ... Read Full Story
|
ਕੁਸ਼ਵਾਹਾ ਦੀ ਐਂਟਰੀ 'ਤੇ ਹੁਣ ਉਮਾ ਭਾਰਤੀ ਨੇ ਦਿਖਾਏ ਤਿੱਖੇ ਤੇਵਰ
ਲਖਨਊ, ਐਨ. ਆਰ. ਐਚ. ਐਮ. ਘੋਟਾਲੇ 'ਚ ਫਸੇ ਬਾਬੂ ਸਿੰਘ ਕੁਸ਼ਵਾਹਾ ਨੂੰ ਲੈ ਕੇ ਬੀ. ਜੇ. ਪੀ. ਅੰਦਰ ਮਚਿਆ ਘਮਸਾਣ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਹੁਣ ਯੂ. ਪੀ. 'ਚ ਪਾਰਟੀ ਕਰਤਾ-ਧਰਤਾ ਉਮਾ ਭਾਰਤੀ ਨੇ ਨਾਰਾਜ਼ਗੀ ਜ਼ਾਹਿਰ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ 9 ਜਨਵਰੀ ਤੋਂ ਬਾਅਦ ਉਹ ਚੋਣ ਪ੍ਰਚਾਰ ਵੀ ਨਹੀਂ ਕਰੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਚੋਣਾਂ ਨਹੀਂ ਲੜੇਗੀ।
ਇਸ ਵਿਚਾਲੇ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਗਡਕਰੀ ਨੇ ਉਮਾ ਨਾਲ ਗੱਲ ਕੀਤੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਮਾ ਭਾਰਤੀ ਕੁਝ ਦੇਰ 'ਚ ਪ੍ਰੈੱਸ ਰਿਲੀਜ਼ ਜਾਰੀ ਕਰ ਸਕਦੀ ਹੈ। ਉਧਰ ਬੀ. ਜੇ. ਪੀ. ਦੀ ... Read Full Story
|
ਕੁਸ਼ਵਾਹਾ ਨੂੰ ਭਾਜਪਾ 'ਚ ਲੈਣ ਤੋਂ ਨਾਰਾਜ਼ ਟੀਮ ਅੰਨਾ
ਦਿੱਲੀ, ਟੀਮ ਅੰਨਾ ਨੇ ਬਾਬੂ ਸਿੰਘ ਕੁਸ਼ਵਾਹਾ ਨੂੰ ਭਾਜਪਾ 'ਚ ਸ਼ਾਮਲ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਪਹਿਲੀ ਵਾਰ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਟੀਮ ਅੰਨਾ ਦੇ ਅਹਿਮ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਕੁਸ਼ਵਾਹਾ ਨੂੰ ਭਾਜਪਾ 'ਚ ਸ਼ਾਮਲ ਕੀਤਾ ਜਾਣਾ ਇਹ ਸਾਬਿਤ ਕਰਦਾ ਹੈ ਕਿ ਭਾਜਪਾ ਵੀ ਭ੍ਰਿਸ਼ਟਾਚਾਰੀਆਂ ਨਾਲ ਰਿਸ਼ਤੇ ਜੋੜਨ ਤੋਂ ਪਿੱਛੇ ਨਹੀਂ ਹੈ। ਸੰਜੇ ਸਿੰਘ ਨੇ ਭਾਜਪਾ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ ਕਿ ਜਿਸ 'ਚ ਕਿਹਾ ਗਿਆ ਸੀ ਕਿ ਗੰਗਾ 'ਚ ਨਾਲੇ ਪਵਿੱਤਰ ਹੋ ਜਾਂਦੇ ਹਨ। ਸੰਜੇ ਸਿੰਘ ਨੇ ਕਿਹਾ ਕਿ ਇਹ ਬਿਆਨ ਹਾਸੋਹੀਣਾ ਹੈ, ਗੰਗਾ ਪਹਿਲਾਂ ਤੋਂ ਹੀ ਮੈਲੀ ਹੈ ਉਸ ਨੂੰ ਹੋਰ ... Read Full Story
|
ਕੁਸ਼ਵਾਹਾ ਨੂੰ ਟਿਕਟ ਦੇਣੀ ਅਫਸੋਸਨਾਕ
ਨਵੀਂ ਦਿੱਲੀ, ਰਾਜਗ ਦੇ ਕਨਵੀਨਰ ਤੇ ਜਨਤਾ ਦਲ (ਯੂ) ਦੇ ਕੌਮੀ ਪ੍ਰਧਾਨ ਸ਼ਰਦ ਯਾਦਵ ਨੇ ਬਾਬੂ ਸਿੰਘ ਕੁਸ਼ਵਾਹਾ ਨੂੰ ਭਾਜਪਾ ਵਲੋਂ ਟਿਕਟ ਦੇਣ 'ਤੇ ਅਫਸੋਸ ਪ੍ਰਗਟਾਇਆ ਹੈ। ਭਾਜਪਾ ਨਾਲੋਂ ਚੋਣ ਗਠਜੋੜ ਟੁੱਟਣ ਪਿੱਛੋਂ ਜਨਤਾ ਦਲ (ਯੂ) ਵਲੋਂ ਆਪਣੀ ਪਹਿਲੀ ਸੂਚੀ ਜਾਰੀ ਕਰਨ ਦੇ ਮੌਕੇ 'ਤੇ ਜਦੋਂ ਯਾਦਵ ਦਾ ਧਿਆਨ ਭਾਜਪਾ ਵਲੋਂ ਕੁਸ਼ਵਾਹਾ ਨੂੰ ਟਿਕਟ ਦਿੱਤੇ ਜਾਣ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਯੂ. ਪੀ. ਵਿਚ ਕਿਸੇ ਵੀ ਬਾਗੀ ਨੂੰ ਟਿਕਟ ਨਹੀਂ ਦਿੱਤੀ ਜਾਣੀ ਚਾਹੀਦੀ। ਸਾਡੀ ਸਹਿਯੋਗੀ ਭਾਜਪਾ ਨੇ ਕੁਸ਼ਵਾਹਾ ਨੂੰ ਜੇ ਟਿਕਟ ਦਿੱਤੀ ਹੈ ਤਾਂ ਮੈਂ ਕੁਝ ਕਰ ਨਹੀਂ ਸਕਦਾ ਪਰ ਇੰਨਾ ਜ਼ਰੂਰ ... Read Full Story
|