Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਕੇ."
ਰੈੱਡੀ ਨੂੰ ਨਹੀਂ ਮਿਲੀ ਜ਼ਮਾਨਤ

ਨਵੀਂ ਦਿੱਲੀ, ਦਿੱਲੀ ਹਾਈਕੋਰਟ ਨੇ ਰਾਸ਼ਟਰਮੰਡਲ ਖੇਡਾਂ ਨਾਲ ਜੁੜੇ 141 ਕਰੋੜ ਰੁਪਏ ਦੇ ਠੇਕੇ ਵਿਚ ਬੇਨਿਯਮੀਆਂ ਵਰਤਣ ਦੇ ਦੋਸ਼ੀ ਏ. ਕੇ. ਰੈੱਡੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਠੇਕਾ ਟਾਈਮਿੰਗ, ਸਕੋਰਿੰਗ ਅਤੇ ਰਿਜ਼ਲਟ ਨਾਲ ਜੁੜੇ ਉਪਕਰਨ ਖਰੀਦਣ ਨਾਲ ਜੁੜਿਆ ਸੀ। ਜੱਜ ਮੁਕਤਾ ਗੁਪਤਾ ਨੇ ਰੈੱਡੀ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰਦਿਆਂ ਕਿਹਾ ਕਿ ਮੈਂ ਪਟੀਸ਼ਨਕਰਤਾ ਦੇ ਵਕੀਲ ਦੀਆਂ ਦਲੀਲਾਂ ਵਿਚ ਕੋਈ ਦਮ ਨਹੀਂ ਦੇਖਦੀ। ਲਿਹਾਜ਼ਾ ਉਸ ਦੀ ਪਟੀਸ਼ਨ ਖਾਰਿਜ ਕੀਤੀ ਜਾਂਦੀ ਹੈ। ਰੈੱਡੀ ਜੋ ਕਿ ਹੈਦਰਾਬਾਦ ਦੀ ਕੰਪਨੀ ਏ. ਕੇ.ਆਰ. ਕੰਸਟ੍ਰਕਸ਼ਨ ਦਾ ਅਧਿਕਾਰੀ ਹੈ, ...
Read Full Story


ਗੁਜਰਾਤ ਦੰਗੇ : ਰਾਘਵਨ ਦੀ ਰਿਪੋਰਟ 'ਚ ਮੋਦੀ ਸਨ ਕੁਝ ਹੱਦ ਤਕ ਦੋਸ਼ੀ

ਅਹਿਮਦਾਬਾਦ, ਵਿਸ਼ੇਸ਼ ਜਾਂਚ ਟੀਮ ਦੇ ਪ੍ਰਮੁੱਖ ਆਰ. ਕੇ. ਰਾਘਵਨ ਨੇ 2002 ਦੇ ਦੰਗਿਆਂ ਵਿਚ ਦੋ ਸਾਲ ਪਹਿਲਾਂ ਸੌਂਪੀ ਗਈ ਆਪਣੀ ਸ਼ੁਰੂਆਤੀ ਰਿਪੋਰਟ ਵਿਚ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਹੱਦ ਤਕ ਦੋਸ਼ੀ ਦੱਸਿਆ ਸੀ ਪਰ ਉਨ੍ਹਾਂ ਨੂੰ ਇਹ ਕਹਿ ਕੇ ਕਲੀਨ ਚਿੱਟ ਦੇ ਦਿਤੀ ਸੀ ਕਿ ਕਾਨੂੰਨ ਤਹਿਤ ਕਾਰਵਾਈ ਲਈ ਕੋਈ ਅਹਿਮ ਆਧਾਰ ਨਹੀਂ ਹੈ। ਸ਼ੁਰੂਆਤੀ ਜਾਂਚ ਰਿਪੋਰਟ ਮਈ 2010 ਵਿਚ ਹਾਈ ਕੋਰਟ ਨੂੰ ਸੌਂਪੀ ਗਈ ਜਿਸ ਵਿਚ ਮੋਦੀ ਵਲੋਂ ਗੋਧਰਾ ਦੇ ਲੋਕਾਂ ਦੀ ਅਪਰਾਧਿਕ ਸਾਜ਼ਿਸ਼ 'ਤੇ ਇਕ ਟੈਲੀਵਿਜ਼ਨ ਚੈਨਲ ਨੂੰ ਦਿਤੀ ਗਈ ਇੰਟਰਵਿਊ ਵਿਚ ਜ਼ਿਕਰ ਸੀ। ਰਿਪੋਰਟ ਵਿਚ ਰਾਘਵਨ ਦੀਆਂ ਟਿੱਪਣੀਆਂ ਵਿਚ ...
Read Full Story


ਯਕੀਨੀ ਕਰੋ ਕਿ ਭਵਿੱਖ 'ਚ ਅਧਿਕਾਰੀਆਂ ਤੇ ਜਵਾਨਾਂ ਵਿਚਾਲੇ ਨਾ ਹੋਵੇ ਸੰਘਰਸ਼ : ਐਂਟੋਨੀ

ਨਵੀਂ ਦਿੱਲੀ, ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਫੌਜ ਨੂੰ ਤੁਰੰਤ ਸੁਧਾਰ ਭਰੇ ਕਦਮ ਚੁੱਕਣ ਲਈ ਕਿਹਾ ਹੈ ਤਾਂ ਜੋ ਭਾਰਤ-ਚੀਨ ਸਰਹੱਦ ਦੇ ਨੇੜੇ ਨਿਜੋਮਾ, ਲੱਦਾਖ ਸਥਿਤ ਇਕ ਫਾਇਰਿੰਗ ਰੇਂਜ ਵਿਚ ਹੋਏ ਜਵਾਨਾਂ ਤੇ ਅਧਿਕਾਰੀਆਂ ਵਿਚਾਲੇ ਸੰਘਰਸ਼ ਵਰਗੀ ਘਟਨਾ ਮੁੜ ਨਾ ਵਾਪਰੇ। ਉੱਚ ਪੱਧਰੀ ਸੂਤਰਾਂ ਨੇ ਭਾਸ਼ਾ ਨੂੰ ਦਸਿਆ ਕਿ ਮੰਨਿਆ ਜਾਂਦਾ ਹੈ ਕਿ ਮੰਤਰੀ ਨੇ ਫੌਜ ਦੇ ਚੋਟੀ ਦੇ ਅਧਿਕਾਰੀਆਂ ਨਾਲ ਇਸ ਮੁਢਲੀ ਰਿਪੋਰਟ 'ਤੇ ਚਿੰਤਾ ਪ੍ਰਗਟਾਈ ਕਿ ਸੰਘਰਸ਼ ਦੀ ਘਟਨਾ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੇ ਹੁਣ ਇਸ ਘਟਨਾ ਦਾ ਪੂਰਾ ਵੇਰਵਾ ਮੰਗਿਆ ਹੈ। ...
Read Full Story


ਛੋਟੇ ਮਾਮਲਿਆਂ ਦੀ ਸੁਣਵਾਈ ਲਈ ਜੇਲਾਂ 'ਚ ਰਾਤ ਨੂੰ ਲੱਗਣ ਅਦਾਲਤਾਂ : ਬਾਲਾਕ੍ਰਿਸ਼ਨਨ

ਨਵੀਂ ਦਿੱਲੀ, ਦੇਸ਼ ਭਰ ਵਿਚ ਕੈਦੀਆਂ ਦੀ ਵਿਸ਼ਾਲ ਗਿਣਤੀ ਨਾਲ ਨਜਿੱਠਣ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਛੋਟੇ ਮਾਮਲਿਆਂ ਦੀ ਸੁਣਵਾਈ ਜੇਲਾਂ ਵਿਚ ਹੀ ਰਾਤ ਨੂੰ ਅਦਾਲਤਾਂ ਲਾ ਕੇ ਕਰਨ ਦਾ ਸੁਝਾਅ ਦਿੱਤਾ ਹੈ। ਕਮਿਸ਼ਨ ਦੇ ਮੁਖੀ ਕੇ.ਜੀ. ਬਾਲਾਕ੍ਰਿਸ਼ਨਨ ਦਾ ਕਹਿਣਾ ਹੈ ਕਿ ਜੇਲਾਂ ਵਿਚ ਕੈਦੀਆਂ ਦੀ ਗਿਣਤੀ ਘੱਟ ਕਰਨ ਲਈ ਕਈ ਰਣਨੀਤੀਆਂ ਅਪਣਾਈਆਂ ਜਾ ਸਕਦੀਆਂ ਹਨ। ਇਨ੍ਹਾਂ ਵਿਚ ਪੁਲਸ ਵਲੋਂ ਕੋਈ ਵਿਤਕਰੇ ਭਰੀ ਗ੍ਰਿਫਤਾਰੀ ਨਾ ਕਰਨੀ ਅਤੇ ਗਰੀਬਾਂ ਨੂੰ ਕਾਨੂੰਨੀ ਮਦਦ ਯਕੀਨੀ ਕਰਨ ਵਰਗੇ ਕਦਮ ਸ਼ਾਮਲ ਹਨ। ਭਾਰਤ ਵਿਚ ਵਿਚਾਰ ਅਧੀਨ ਕੈਦੀਆਂ ਦੀ ਗਿਣਤੀ ਬਹੁਤ ਵਧ ਹੈ ਅਤੇ ਅਜਿਹਾ ...
Read Full Story


ਕੈਪਟਨ ਅਮਰਿੰਦਰ ਸਿੰਘ ਨੂੰ ਕਾਰਪੋਰੇਸ਼ਨ ਚੋਣਾਂ 'ਚ ਪਕੜ ਮਜ਼ਬੂਤ ਕਰਨ ਦਾ ਮੌਕਾ

ਨਵੀਂ ਦਿੱਲੀ, ਸੂਬਾਈ ਚੋਣਾਂ ਵਿਚ ਸ਼ਰਮਨਾਕ ਹਾਰ ਦੀ ਪੜਤਾਲ ਕਰਨ ਲਈ ਕਾਂਗਰਸ ਹਾਈਕਮਾਂਡ ਵਲੋਂ ਏ. ਕੇ. ਐਂਟੋਨੀ ਦੀ ਅਗਵਾਈ ਵਿਚ ਬਣਾਈ ਪੜਤਾਲੀਆ ਕਮੇਟੀ ਨੇ ਆਪਣੀ ਰਿਪੋਰਟ ਵਿਚ ਪੰਜਾਬ ਅਤੇ ਗੋਆ 'ਚ ਕਾਂਗਰਸ ਦੀ ਕਰਾਰੀ ਹਾਰ ਲਈ ਜ਼ਿੰਮੇਵਾਰ ਲੀਡਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ ਪਰ ਕਾਂਗਰਸ ਹਾਈਕਮਾਂਡ ਨੇ ਪੰਜਾਬ ਦੇ ਲੀਡਰਾਂ ਨੂੰ ਸੰਕੇਤ ਦਿੱਤਾ ਹੈ ਕਿ ਉਹ ਜੂਨ ਦੇ ਤੀਜੇ ਹਫਤੇ ਵਿਚ ਹੋਣ ਵਾਲੀਆਂ ਨਗਰ ਕੌਂਸਲਾਂ ਦੀਆਂ ਚੋਣਾਂ ਇਕਮੁੱਠ ਹੋ ਕੇ ਲੜਨ ਅਤੇ 4 ਮਿਊਂਸੀਪਲ ਕਾਰਪੋਰੇਸ਼ਨਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ। ਹਾਈਕਮਾਂਡ ਦੇ ਹੁਕਮ ਨਾਲ ...
Read Full Story


3 ਹਜ਼ਾਰ ਕਰੋੜ ਰੁਪਏ ਦੇ ਤੋਪ ਸੌਦੇ ਨੂੰ ਮਨਜ਼ੂਰੀ

ਨਵੀਂ ਦਿੱਲੀ, ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ 145 ਅਲਟਰਾ ਲਾਈਟ ਹੋਵਿਟਜ਼ਰ ਤੋਪਾਂ ਨੂੰ ਖਰੀਦਣ ਦੇ ਫੌਜ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਫੌਜ ਦਾ 3 ਹਜ਼ਾਰ ਕਰੋੜ ਰੁਪਏ ਦਾ ਇਹ ਪ੍ਰਸਤਾਵ ਕਾਫੀ ਸਮੇਂ ਤੋਂ ਪੈਂਡਿੰਗ ਸੀ। ਰੱਖਿਆ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਪਿਛਲੇ 27 ਸਾਲਾਂ ਵਿਚ ਇਹ ਪਹਿਲੀ ਵਾਰ ਹੈ, ਜਦੋਂ ਫੌਜ ਤੋਪਾਂ ਦੀ ਖਰੀਦਦਾਰੀ ਕਰਨ ਜਾ ਰਹੀ ਹੈ। 1980 ਦੇ ਅੰਤ ਵਿਚ ਬੋਫੋਰਸ ਤੋਪ ਸੌਦੇ ਵਿਚ ਦਲਾਲੀ ਦਾ ਮਾਮਲਾ ਸਾਹਮਣਏ ਆਉਣ ਤੋਂ ਬਾਅਦ ਫੌਜ ਨੂੰ ਨਵੀਆਂ ਤੋਪਾਂ ਨਹੀਂ ਮਿਲੀਆਂ ਸਨ। ਰੱਖਿਆ ਮੰਤਰੀ ਏ. ਕੇ. ਐਂਟੋਨੀ ਦੀ ਪ੍ਰਧਾਨਗੀ ਵਿਚ ਰੱਖਿਆ ਇਕਵਾਇਰਿੰਗ ...
Read Full Story


ਚੀਨ ਭਾਰਤ ਲਈ ਵੱਡਾ ਖਤਰਾ : ਜਨਰਲ ਸਿੰਘ

ਮੇਰਠ, ਫੌਜ ਮੁਖੀ ਜਨਰਲ ਵੀ.ਕੇ. ਸਿੰਘ ਨੇ ਮੌਜੂਦਾ ਸਮੇਂ 'ਚ ਚੀਨ ਨੂੰ ਭਾਰਤ ਲਈ ਸਭ ਤੋਂ ਵੱਡਾ ਖਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੀਨ ਫੌਜ ਦਾ ਵਿਸਥਾਰ ਕਰ ਰਿਹਾ ਹੈ ਤਾਂ ਭਾਰਤ ਨੂੰ ਵੀ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸੋਚ ਕੇ ਨਹੀਂ ਬੈਠਣਾ ਚਾਹੀਦਾ ਕਿ ਅਸੀਂ ਇੰਝ ਹੀ ਠੀਕ ਹਾਂ। ਵੀ.ਕੇ. ਸਿੰਘ ਇਥੇ ਬੁੱਧਵਾਰ ਨੂੰ ਪਾਈਨ ਡਵੀਜ਼ਨ ਦੇ ਪਾਈਨ ਹਾਲ ਵਿਚ ਫੌਜੀ ਅਧਿਕਾਰੀਆਂ ਦਰਮਿਆਨ 'ਇੰਡੀਆ ਸਕਿਓਰਿਟੀਜ਼ ਚੈਲੇਂਜਸ ਇਨ ਦਿ ਇਮਰਜਿੰਗ ਜਿਓ ਸਟੈਟੇਜਿਕ ਇਨਵਾਇਰਮੈਂਟ' ਵਿਸ਼ੇ 'ਤੇ ਬੋਲ ਰਹੇ ਸਨ। ਜਨਰਲ ਨੇ ਕਿਹਾ ਕਿ ਭਾਰਤ ਨੇ ਗੁਆਢੀ ਦੇਸ਼ਾਂ 'ਤੇ ਹਮੇਸ਼ਾ ਭਰੋਸਾ ਕੀਤਾ ਪਰ ...
Read Full Story


ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਵਿੱਚ ਸਮੁੰਦਰੀ ਪੁਲਿਸ ਸਟੇਸ਼ਨਾਂ ਦੀ ਸਥਾਪਨਾ

ਨਵੀਂ ਦਿੱਲੀ, ਭਾਰਤੀ ਤੱਟਵਰਤੀ ਸੁਰੱਖਿਆ ਅਤੇ ਭਾਰਤੀ ਸਮੁੰਦਰੀ ਫੌਜ ਵੱਲੋਂ ਸਾਰੇ ਤੱਟਵਰਤੀ ਖੇਤਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਸਰਕਾਰ ਵੱਲੋਂ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਸਤੇ ਕਈ ਉਪਰਾਲੇ ਕੀਤੇ ਗਏ ਹਨ, ਜਿਸ ਵਿੰਚ ਸੰਗਠਿਤ ਪਹੁੰਚ ਹੇਠ ਤੰਤਰ ਵਿੱਚ ਸੁਧਾਰ ਅਤੇ ਗਸ਼ਤ ਨੂੰ ਵਧਾਉਣਾ ਆਦਿ ਸ਼ਾਮਿਲ ਹੈ। ਸਮੁੰਦਰੀ ਸੁਰੱਖਿਆ ਸਕੀਮ ਦੇ ਪਹਿਲੇ ਪੜਾਅ ਹੇਠ ਗ੍ਰਹਿ ਮੰਤਰਾਲੇ ਨੇ ਮਹਾਰਾਸ਼ਟਰ ਵਿੱਚ 12 ਅਤੇ ਆਂਧਰਾ ਪ੍ਰਦੇਸ਼ ਵਿੱਚ 6 ਸਮੁੰਦਰੀ ਪੁਲਿਸ ਸਟੇਸ਼ਨ ਬਣਾਉਣ ਲਈ 692 ਕਰੋੜ 6 ਲੱਖ ਅਤੇ 267 ਲੱਖ ਰੁਪਏ ਮਨਜ਼ੂਰ ਕੀਤੇ ਹਨ। ਸਮੁੰਦਰੀ ਸੁਰੱਖਿਆ ਸਕੀਮ ...
Read Full Story


ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਫੌਜ ਤਿਆਰ : ਜਨਰਲ ਸਿੰਘ

ਤਿਰੂਵਨੰਤਪੁਰਮ, ਫੌਜ ਮੁਖੀ ਜਨਰਲ ਵੀ. ਕੇ. ਸਿੰਘ ਨੇ ਅੱਜ ਕਿਹਾ ਕਿ ਫੌਜ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਤਿਆਰ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇਸ਼ ਦੀਆਂ ਰੱਖਿਆ ਤਿਆਰੀਆਂ ਵਿਚ ਵੱਡੀਆਂ ਖਾਮੀਆਂ ਨੂੰ ਉਜਾਗਰ ਕੀਤਾ ਸੀ। ਰੱਖਿਆ ਸੌਦਿਆਂ ਵਿਚ 9 ਭ੍ਰਿਸ਼ਟਾਚਾਰ 'ਤੇ ਉਨ੍ਹਾਂ ਕਿਹਾ ਕਿ ਈਮਾਨਦਾਰੀ ਅਤੇ ਪਾਰਦਰਸ਼ਤਾ ਯਕੀਨੀ ਬਣਾਉਣਾ ਮਹੱਤਵਪੂਰਨ ਹੈ। ਦੇਸ਼ ਦੀਆਂ ਰੱਖਿਆ ਤਿਆਰੀਆਂ ਬਾਰੇ ਫੌਜ ਮੁਖੀ ਨੇ ਕਿਹਾ ਕਿ ਪੂਰੇ ਭਰੋਸੇ ਨਾਲ ਮੈਂ ਕਹਿ ਸਕਦਾ ਹਾਂ ਕਿ ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਸਿੰਘ ਨੇ ਕਿਹਾ ਕਿ ਰੱਖਿਆ ਤਿਆਰੀਆਂ ...
Read Full Story


ਪਾਕਿਸਤਾਨ ਦੀ ਜੇਲ 'ਚ ਬੰਦ ਹਨ 54 ਭਾਰਤੀ ਸੈਨਿਕ

ਨਵੀਂ ਦਿੱਲੀ, ਭਾਰਤ ਅਤੇ ਪਾਕਿਸਤਾਨ ਵਿਚਾਲੇ 1965 ਅਤੇ 1971 'ਚ ਹੋਈਆਂ ਜੰਗਾਂ 'ਚ ਲਾਪਤਾ 54 ਸੈਨਿਕਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਦੀ ਜੇਲਾਂ 'ਚ ਬੰਦ ਹਨ। ਇਹ ਗੱਲ ਸੋਮਵਾਰ ਨੂੰ ਸੰਸਦ 'ਚ ਕਹੀ ਗਈ। ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਲੋਕ ਸਭਾ 'ਚ ਇਕ ਸਵਾਲ ਦੇ ਲਿਖਤ ਜਵਾਬ 'ਚ ਕਿਹਾ ਕਿ ਭਾਰਤ ਇਹ ਮੁੱਦਾ ਪਾਕਿਸਤਾਨ ਸਾਹਮਣਏ ਉਠਾਉਂਦਾ ਰਿਹਾ ਹੈ, ਪਰ ਪਾਕਿਸਤਾਨ ਨੇ ਇਸ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ 1965 ਅਤੇ 1971 ਦੀਆਂ ਜੰਗਾਂ 'ਚ ਲਾਪਤਾ 54 ਲਾਪਤਾ ਸੈਨਿਕਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਦੀਆਂ ਜੇਲਾਂ 'ਚ ਬੰਦ ਹਨ। ਸਰਕਾਰ ਨੇ ਵਾਰ-ਵਾਰ ਪਾਕਿਸਤਾਨ ...
Read Full Story


ਬਾਬਰੀ ਕੇਸ 'ਚ ਸਾਜ਼ਿਸ਼ ਦੋਸ਼ਾਂ ਦਾ ਸਾਹਮਣਾ ਕਰਨਗੇ ਅਡਵਾਨੀ : ਸੀ. ਬੀ. ਆਈ.

ਨਵੀਂ ਦਿੱਲੀ, ਸੀ. ਬੀ. ਆਈ. ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਬਾਬਰੀ ਮਸਜਿਦ ਢਾਹੁਣ ਦੇ ਕੇਸ ਵਿਚ ਭਾਜਪਾ ਨੇਤਾ ਐੱਲ. ਕੇ. ਅਡਵਾਨੀ ਵਿਰੁੱਧ ਸਾਜ਼ਿਸ਼ ਦੇ ਦੋਸ਼ਾਂ ਨੂੰ ਰਫਾਦਫਾ ਕੀਤੇ ਜਾਣ ਦੇ ਵਿਰੁੱਧ ਹੈ ਬਲਕਿ ਚਾਹੁੰਦੀ ਵੀ ਹੈ ਕਿ ਉਹ ਅਤੇ ਹੋਰ ਲੀਡਰਾਂ ਨੂੰ ਮੁਲਜ਼ਮ ਕਾਰ ਸੇਵਕਾਂ ਸਮੇਤ ਸੁਣਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ। ਬਾਬਰੀ ਮਸਜਿਦ ਢਾਹੁਣ ਦੀ ਘਟਨਾ ਵਿਚ ਦੋ ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ। ਐੱਫ. ਆਈ. ਆਰ. ਨੰ. 197/92 ਉਨ੍ਹਾਂ ਕਾਰ ਸੇਵਕਾਂ ਦੇ ਵਿਰੁੱਧ ਸੀ ਜਿਨ੍ਹਾਂ ਮਸਜਿਦ ਨੂੰ ਕਥਿਤ ਤੌਰ 'ਤੇ ਡੇਗਣ ਵਿਚ ਹਿੱਸਾ ਲਿਆ ਸੀ ਜਦਕਿ ਐੱਫ. ਆਈ. ਆਰ. 198/92 ਵਿਚ ਅਡਵਾਨੀ, ...
Read Full Story


ਰਾਜਗ ਦੇ ਰਾਜਕਾਲ 'ਚ ਖਰੀਦੇ ਗਏ ਟਾਟਰਾ ਟਰੱਕ : ਐਂਟੋਨੀ

ਨਵੀਂ ਦਿੱਲੀ, ਟਾਟਰਾ ਟਰੱਕਾਂ ਦੀ ਖਰੀਦ ਵਿਚ ਘਪਲੇ ਨੂੰ ਪਹਿਲ ਦੇਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਸਰਕਾਰ ਨੇ ਅੱਜ ਕਿਹਾ ਕਿ ਟਾਟਰਾ ਟਰੱਕਾਂ ਦੀ ਖਰੀਦ 1973 ਵਿਚ ਸ਼ੁਰੂ ਕੀਤੀ ਗਈ ਜੋ 2001 ਤੋਂ 2003 ਵਿਚ ਵੀ ਜਾਰੀ ਰਹੀ। 1997 ਤੇ 2003 ਦਰਮਿਆਨ ਮੌਜੂਦਾ ਖਰੀਦ ਸਮਝੌਤਾ ਹੋਇਆ। 2001 ਤੋਂ 2003 ਵਿਚ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਦਾ ਸ਼ਾਸਨ ਸੀ। ਫੌਜ ਦੀ ਬੇਨਤੀ 'ਤੇ ਹੀ ਇਹ ਟਰੱਕ ਖਰੀਦੇ ਗਏ। ਲੋਕ ਸਭਾ ਵਿਚ ਰਾਕੇਸ਼ ਸਿੰਘ ਦੇ ਸਵਾਲ ਦੇ ਜਵਾਬ ਵਿਚ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਕਿਹਾ ਕਿ ਫੌਜ ਦੀ ਗੁਣਵੱਤਾ ਜ਼ਰੂਰਤਾਂ ਸੰਬੰਧੀ ਮਾਪਦੰਡਾਂ ਵਿਚ ਬਦਲਾਅ ਤੋਂ ਬਾਅਦ ...
Read Full Story


ਮੌਕਾ ਮਿਲਿਆ ਤਾਂ ਪੂਰੇ ਜੋਸ਼ ਨਾਲ ਲੜੇਗੀ ਫੌਜ : ਵੀ. ਕੇ. ਸਿੰਘ

ਹਨੂਮਾਨਗੜ, ਭਾਰਤੀ ਫੌਜ ਕੋਲ ਗੋਲਾ-ਬਾਰੂਦ ਆਦਿ ਅਨੇਕਾਂ ਯੁੱਧ ਕਰਨ ਵਾਲੇ ਸਾਮਾਨ ਦੀ ਕਮੀ ਦੀਆਂ ਖਬਰਾਂ ਦਰਮਿਆਨ ਫੌਜੀ ਸਮਰੱਥਾ ਵਿਚ ਕਿਸੇ ਤਰ੍ਹਾਂ ਦੀ ਕਮੀ ਨੂੰ ਨਕਾਰਦਿਆਂ ਫੌਜ ਮੁਖੀ ਵੀ. ਕੇ. ਸਿੰਘ ਨੇ ਅੱਜ ਇਥੇ ਕਿਹਾ ਕਿ ਜੇਕਰ ਫੌਜ ਨੂੰ ਲੜਾਈ ਦਾ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਸਮਰੱਥਾ ਅਤੇ ਪੂਰੇ ਜੋਸ਼ ਨਾਲ ਲੜਾਈ ਲਈ ਤਿਆਰ ਹੈ। ਉਹ ਪਿਛਲੇ 2 ਮਹੀਨਿਆਂ ਤੋਂ ਚੱਲ ਰਹੇ ਯੁੱਧ ਅਭਿਆਸ 'ਸ਼ੂਰਵੀਰ' ਦੀ ਸਮਾਪਤੀ ਮੌਕੇ ਆਖਰੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਏ ਹੋਏ ਸਨ। ਬੁੱਧਵਾਰ ਨੂੰ ਸੂਰਤਗੜ੍ਹ ਪੁੱਜੇ ਫੌਜ ਮੁਖੀ ਵੀ. ਕੇ. ਸਿੰਘ ਨੇ ਪਹਿਲਾਂ ਰਾਤ ਨੂੰ ਅਤੇ ਫਿਰ ਵੀਰਵਾਰ ਦੀ ਸਵੇਰੇ ...
Read Full Story


ਟਾਟਰਾ ਟਰੱਕ ਮਾਮਲੇ ਦੀ ਜਾਂਚ ਨੂੰ ਤੇਜ਼ ਕਰੇ ਸੀ. ਬੀ. ਆਈ. : ਐਂਟੋਨੀ

ਨਵੀਂ ਦਿੱਲੀ, ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਅੱਜ ਕਿਹਾ ਕਿ ਸਰਕਾਰ ਕੇਂਦਰੀ ਜਾਂਚ ਬਿਊਰੋ ਨੂੰ ਟਾਟਰਾ ਟਰੱਕ ਸੌਦੇ ਵਿਚ ਘੁਟਾਲੇ ਦੀ ਜਾਂਚ ਨੂੰ ਤੇਜ਼ ਕਰਨ ਲਈ ਕਹੇਗੀ। ਐਂਟੋਨੀ ਨੇ ਅੱਜ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਜਵਾਬ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਦਾ ਰਵੱਈਆ ਪੂਰੀ ਤਰ੍ਹਾਂ ਸਾਫ ਹੈ ਅਤੇ ਉਸ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਸੰਸਦ ਅੰਦਰ ਮੈਂਬਰਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਸੀ.ਬੀ.ਆਈ. ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਅਤੇ ਉਹ ਜਾਂਚ ਏਜੰਸੀ ਨੂੰ ਕਹਿਣਗੇ ਕਿ ਉਹ ਇਸ ...
Read Full Story


ਆਦਰਸ਼ ਜ਼ਮੀਨ ਫੌਜ ਦੀ ਹੈ : ਜਨਰਲ ਵੀ. ਕੇ. ਸਿੰਘ

ਮੁੰਬਈ, ਫੌਜ ਮੁਖੀ ਜਨਰਲ ਵੀ. ਕੇ. ਸਿੰਘ ਨੇ ਅੱਜ ਕਿਹਾ ਕਿ ਦੱਖਣੀ ਮੁੰਬਈ ਵਿਚ ਜਿਸ ਜ਼ਮੀਨ 'ਤੇ ਘਪਲੇ ਨਾਲ ਕਥਿਤ ਦਾਗ਼ਦਾਰ ਆਦਰਸ਼ ਕੋਆਪਰੇਟਿਵ ਹਾਊਸਿੰਗ ਸੋਸਾਇਟੀ ਹੈ, ਉਹ ਫੌਜ ਦੀ ਜ਼ਮੀਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਲਟ ਸਿੱਟਾ ਕੱਢਣ ਵਾਲਾ ਨਿਆਇਕ ਕਮਿਸ਼ਨ 'ਕੋਈ ਅਦਾਲਤ ਨਹੀਂ ਹੈ'। ਉਨ੍ਹਾਂ ਕਿਹਾ ਕਿ ਕਮਿਸ਼ਨ ਨੂੰ ਕੋਈ ਮਾਨਤਾ ਨਹੀਂ ...
Read Full Story


ਗੋਲਾ-ਬਾਰੂਦ ਤੇ ਤੋਪਾਂ ਤਕ ਦੇ ਮਾਮਲੇ 'ਚ ਕਮੀਆਂ ਖਤਰੇ ਦੀ ਘੰਟੀ

ਨਵੀਂ ਦਿੱਲੀ, ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਦੀ ਪੂਰੀ ਤਿਆਰੀ ਹੋਣ ਦੇ ਰੱਖਿਆ ਮੰਤਰਾਲਾ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ ਸੰਸਦ ਦੀ ਸਥਾਈ ਕਮੇਟੀ ਨੇ ਅੱਜ ਕਿਹਾ ਕਿ ਹੈਲੀਕਾਪਟਰਾਂ ਤੋਂ ਲੈ ਕੇ ਟੈਂਕਾਂ ਦੇ ਗੋਲਾ-ਬਾਰੂਦ ਅਤੇ ਤੋਪਾਂ ਤਕ ਦੇ ਮਾਮਲੇ ਵਿਚ ਜੋ ਕਮੀਆਂ ਹਨ ਉਹ ਖਤਰੇ ਦੀ ਘੰਟੀ ਹਨ। ਫੌਜ ਮੁਖੀ ਵੀ. ਕੇ. ਸਿੰਘ ਵਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਿਖੀ ਚਿੱਠੀ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਫੌਜ ਕੋਲ ਟੈਂਕਾਂ ਅਤੇ ਤੋਪਾਂ ਦੇ ਗੋਲਿਆਂ ਦੀ ਭਾਰੀ ਕਮੀ ਹੈ ਪਰ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ ਸਿਰਫ ਅਫਵਾਹ ...
Read Full Story


ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਗੈਰ-ਕਾਨੂੰਨੀ ਤੌਰ 'ਤੇ ਹਥਿਆਏ ਦੋ ਪਲਾਟ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਲਾਹਕਾਰ ਟੀ. ਕੇ. ਏ. ਨਾਇਰ ਨੇ ਸਰਕਾਰੀ ਕੰਪਨੀ ਬੀ. ਈ. ਐੱਮ. ਐੱਲ. ਦੀ ਕੋਆਪ੍ਰੇਟਿੰਗ ਸੁਸਾਇਟੀ ਵਿਚ ਦੋ ਪਲਾਟ ਗੈਰ-ਕਾਨੂੰਨੀ ਤਰੀਕੇ ਨਾਲ 2008 ਵਿਚ ਅਲਾਟ ਕਰਵਾਏ ਸਨ। ਇਸ ਵਿਚੋਂ ਇਕ ਪਲਾਟ ਆਪਣੀ ਭਾਣਜੀ ਪ੍ਰੀਤੀ ਪ੍ਰਭਾ ਅਤੇ ਦੂਜਾ ਪਲਾਟ ਆਪਣੀ ਦੋਸਤ ਉਮਾ ਦੇਵੀ ਨਾਂਬਿਆਰ ਨੂੰ ਬੰਗਲੌਰ ਦੇ ਦੱਖਣੀ ਇਲਾਕੇ ਵਿਚ ਗਲਤ ਢੰਗ ਨਾਲ ਅਲਾਟ ਕਰਕੇ ਫਾਇਦਾ ਪਹੁੰਚਾਇਆ ਗਿਆ ਸੀ। ਇਸ ਦਾ ਖੁਲਾਸਾ ਇਕ ਅਖਬਾਰ ਨੇ ਕੀਤਾ ਹੈ। 2400 ਵਰਗ ਫੁੱਟ ਦੇ ਇਹ ਪਲਾਟ ਦੱਖਣੀ ਬੰਗਲੌਰ ਵਿਚ ਚੰਨਾਸੰਦਰਾ ਵਿਚ ਹਨ। ਦੱਖਣੀ ਬੰਗਲੌਰ ਦੇ ਪਾਸ਼ ਇਲਾਕੇ ਦੀ ਸੁਸਾਇਟੀ ਦੇ ...
Read Full Story


'ਇਕ ਰੈਂਕ, ਇਕ ਪੈਨਸ਼ਨ' ਸਿਧਾਂਤ 'ਤੇ ਸਹਿਮਤ ਹੈ ਕੇਂਦਰ

ਫੌਜ ਮੁਖੀ ਜਨਰਲ ਵੀ. ਕੇ. ਸਿੰਘ ਨੇ ਅੱਜ ਇਥੇ ਕਿਹਾ ਕਿ ਸਾਬਕਾ ਫੌਜੀਆਂ ਦੀ ਮੰਗ 'ਇਕ ਰੈਂਕ ਇਕ ਪੈਨਸ਼ਨ' ਦੇ ਪੱਖ ਵਿਚ ਰੱਖਿਆ ਮੰਤਰਾਲਾ ਵੀ ਹੈ। ਸਾਬਕਾ ਫੌਜੀਆਂ ਦੀ ਇਕ ਰੈਲੀ ਨੂੰ ਇਥੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਕਤ ਸਿਧਾਂਤ ਨੂੰ ਲਾਗੂ ਕਰਨ ਵਿਚ 1300 ਕਰੋੜ ਰੁਪਏ ਦਾ ਖਰਚਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸਮਾਂਬੱਧ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜਿਹੇ ਫੈਸਲੇ 'ਤੇ ਪੁੱਜਣ ਤੋਂ ਪਹਿਲਾਂ ਕਈ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੰਗ 'ਤੇ ਸਹਿਮਤ ਹੈ। ਜਨਰਲ ਸਿੰਘ ਨੇ ਕਿਹਾ ਕਿ ਸੇਵਾਮੁਕਤ ਅਤੇ ਨੌਕਰੀ ਕਰ ਰਹੇ ਫੌਜੀ ਅਧਿਕਾਰੀਆਂ ਦਰਮਿਆਨ ...
Read Full Story


ਫੌਜ ਤੇ ਰੱਖਿਆ ਮੰਤਰਾਲਾ ਵਿਚਾਲੇ ਬੇਭਰੋਸਗੀ ਪੈਦਾ ਕਰ ਰਹੇ ਹਨ ਕੁਝ ਅਧਿਕਾਰੀ : ਐਂਟੋਨੀ

ਫੌਜ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ 'ਚ ਸਮਰਥ ਨਵੀਂ ਦਿੱਲੀ, ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਅੱਜ ਕਿਹਾ ਕਿ ਫੌਜ ਦੇ ਹੈੱਡਕੁਆਰਟਰ ਨੇ ਰਿਪੋਰਟ ਦਿਤੀ ਹੈ ਕਿ ਕੁਝ ਸੇਵਾਮੁਕਤ ਤੇ ਕਾਰਜਸ਼ੀਲ ਅਧਿਕਾਰੀ ਫੌਜ ਤੇ ਰੱਖਿਆ ਮੰਤਰਾਲਾ ਵਿਚਾਲੇ ਬੇਭਰੋਸੇਗੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਂਟੋਨੀ ਨੇ ਰਾਜ ਸਭਾ ਵਿਚ ਕਿਹਾ ਕਿ ਸੀ. ਬੀ. ਆਈ. ਨੇ ਫੌਜ ਮੁਖੀ ਵੀ. ਕੇ. ਸਿੰਘ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਟਾਟਰਾ ਟਰੱਕਾਂ ਦੇ ਸੌਦੇ ਵਿਚ ਉਨ੍ਹਾਂ ਨੂੰ 14 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਐਂਟੋਨੀ ਨੇ ਸਦਨ ਨੂੰ ਭਰੋਸਾ ਦਿਤਾ ਕਿ ਹਥਿਆਰਬੰਦ ਫੋਰਸ ...
Read Full Story


ਸੋਨੀਆ ਨੇ ਮਮਤਾ ਨੂੰ ਦਿੱਤਾ ਗੱਲਬਾਤ ਦਾ ਸੱਦਾ

ਨਵੀਂ ਦਿੱਲੀ, ਭਾਰਤ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਯੂ. ਪੀ. ਏ. ਦੀਆਂ ਪਾਰਟੀਆਂ ਵਿਚ ਸਹਿਮਤੀ ਬਣਾਉਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੂੰ ਚੇਨਈ ਵਿਖੇ ਡੀ. ਐੱਮ. ਕੇ. ਲੀਡਰ ਕਰੁਨਾਨਿਧੀ ਨਾਲ ਵਿਚਾਰ-ਵਟਾਂਦਰੇ ਲਈ ਭੇਜਿਆ ਜਾ ਰਿਹਾ ਹੈ। ਕਰੁਨਾਨਿਧੀ ਲਈ ਦਿੱਲੀ ਦਾ ਸਫਰ ਕਰਨਾ ਮੁਸ਼ਕਿਲ ਹੈ। ਇਸ ਲਈ ਐਂਟੋਨੀ ਉਨ੍ਹਾਂ ਨੂੰ ਮਿਲ ਕੇ ਅਗਲੇ ਰਾਸ਼ਟਰਪਤੀ ਬਾਰੇ ਉਨ੍ਹਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਨਗੇ। ਇਸ ਉਪਰੰਤ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਗੱਲਬਾਤ ਲਈ ਸੱਦਾ ਦਿੱਤਾ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info