E-Paper

|
| Tag Search for "ਕੈਂਸਰ" |
ਕ੍ਰਿਕਟਰ ਯੁਵਰਾਜ ਨੂੰ ਕੈਂਸਰ
ਅਮਰੀਕਾ ‘ਚ ਚੱਲ ਰਿਹਾ ਹੈ ਇਲਾਜ
ਨਵੀਂ ਦਿੱਲੀ, ਪਿਛਲੇ ਸਾਲ ਭਾਰਤ ਦੀ ਇਕ ਰੋਜ਼ਾ ਵਿਸ਼ਵ ਕੱਪ ਖ਼ਿਤਾਬੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੂੰ ਕੈਂਸਰ ਹੈ ਤੇ ਉਹ ਅਮਰੀਕਾ ‘ਚ ਕੀਮੋਥਰੈਪੀ ਕਰਵਾ ਰਿਹਾ ਹੈ। ਯੁਵਰਾਜ ਪਿਛਲੇ ਮਹੀਨੇ ਤੋਂ ਇਲਾਜ ਲਈ ਅਮਰੀਕਾ ‘ਚ ਹੀ ਰਹਿ ਰਿਹਾ ਹੈ। ਉਸ ਦੇ ਪਰਿਵਾਰ ਨੇ ਪਹਿਲਾਂ ਯੁਵਰਾਜ ਦੇ ਫੇਫੜਿਆਂ ‘ਚ ਟਿਊਮਰ ਦੀ ਪੁਸ਼ਟੀ ਕੀਤੀ ਸੀ ਪਰ ਜਾਂਚ ਦੌਰਾਨ ਇਹ ਘਾਤਕ ਪਾਇਆ ਗਿਆ।
ਯੁਵਰਾਜ ਇਸ ਵੇਲੇ ਬੋਸਟਨ ਕੈਂਸਰ ਹਸਪਤਾਲ ‘ਚ ਕੀਮੋਥਰੈਪੀ ਕਰਵਾ ਰਿਹਾ ਹੈ। ਉਂਜ ਡਾਕਟਰ ਜਤਿਨ ਚੌਧਰੀ ਨੇ ਭਰੋਸਾ ਦਵਾਇਆ ਹੈ ਕਿ ... Read Full Story
|
ਇਕ ਦਹਾਕੇ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵੀਹ ਫ਼ੀਸਦੀ ਵਧੀ
ਲੰਡਨ,ਦੁਨੀਆਂ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਇਕ ਦਹਾਕੇ ਵਿੱਚ 20 ਫੀਸਦੀ ਵਧ ਗਈ ਹੈ ਤੇ ਹਰ ਸਾਲ ਸਵਾ ਕਰੋੜ ਲੋਕ ਇਸ ਬਿਮਾਰੀ ਦੀ ਮਾਰ ਹੇਠ ਆ ਰਹੇ ਹਨ। ਦੁਨੀਆਂ ਵਿੱਚ ਜਿੰਨੇ ਲੋਕ ਐਚ.ਆਈ.ਵੀ. ਤੋਂ ਪ੍ਰਭਾਵਿਤ ਹੁੰਦੇ ਹਨ, ਉਸ ਤੋਂ ਚਾਰ ਗੁਣਾ ਕੈਂਸਰ ਦੀ ਲਪੇਟ ਵਿੱਚ ਆ ਰਹੇ ਹਨ। ਸਾਲ ਵਿੱਚ ਸਵਾ ਕਰੋੜ ਕੈਂਸਰ ਮਰੀਜ਼ਾਂ ਵਿੱਚੋਂ 28 ਲੱਖ ਲੋਕਾਂ ਨੂੰ ਇਹ ਬਿਮਾਰੀ ਅਸੰਤੁਲਤ ਖੁਰਾਕ, ਕਸਰਤ ਦੀ ਘਾਟ ਤੇ ਮੋਟਾਪੇ ਕਾਰਨ ਲੱਗੀ ਹੈ। ਜੇਕਰ ਦੁਨੀਆਂ ਵਿੱਚ ਲੋਕ ਸੰਤੁਲਤ ਖੁਰਾਕ ਲੈਣ, ਕਸਰਤ ਕਰਨ ਤੇ ਮੋਟਾਪਾ ਘਟਾਉਣ ਤਾਂ ਅਗਲੇ ਦਹਾਕੇ ਵਿੱਚ ਇਸ ਬਿਮਾਰੀ ਤੋਂ ਪੀੜਤਾਂ ਦੀ ਗਿਣਤੀ ਨਾਟਕੀ ਢੰਗ ਨਾਲ ... Read Full Story
|
ਸੀਨੇ ਦੇ ਕੈਂਸਰ ਦੀ ਪਛਾਣ ਲਈ ਨਵੇਂ ਯੰਤਰ ਦੀ ਖੋਜ
ਲੰਡਨ,ਸਾਇੰਸਦਾਨਾਂ ਨੇ ਇਕ ਅਜਿਹੇ ਸਕੈਨਰ ਦੀ ਕਾਢ ਕੱਢੀ ਹੈ ਜਿਸ ਰਾਹੀਂ ਔਰਤਾਂ ਵਿਚ ਛਾਤੀ ਦੇ ਕੈਂਸਰ ਦੀ ਪਛਾਣ ਬਿਨਾਂ ਕਿਸੇ ਰੇਡੀਏਸ਼ਨ ਰਾਹੀਂ ਕੀਤੀ ਜਾ ਸਕਦੀ ਹੈ। ਇਹ ਯਤੰਰ ਐਕਸ-ਰੇ ਮੈਮੋਗਰਾਮ ਨਾਲੋਂ ਵਧੇਰੇ ਕਾਰਜਸ਼ੀਲ ਹੈ। ਅਖਬਾਰ ‘ਸੰਡੇ ਐਕਸਪ੍ਰੈੱਸ’ ‘ਚ ਛਪੀ ਖਬਰ ਅਨੁਸਾਰ ਇਜ਼ਰਾਈਲ ਦੇ ਸਾਇੰਸਦਾਨਾਂ ਦੀ ‘ਰੀਅਲ ਇਮੇਜਿੰਗ’ ਟੀਮ ਨੇ ਇਸ ਯੰਤਰ ਦੀ ਖੋਜ ਕੀਤੀ ਹੈ ਅਤੇ ਇਹ ਯੰਤਰ ਇਨਫਰਾ ਰੈੱਡ ਤਰੰਗਾਂ ਅਤੇ ਥਰਮਲ ਊਰਜਾ ਰਾਹੀਂ ਔਰਤਾਂ ਵਿਚ ਛਾਤੀ ਦੇ ਕੈਂਸਰ ਦੀ ਪਛਾਣ ਕਰਦਾ ... Read Full Story
|
ਕੈਨੇਡਾ ਦੀ ਡੈਮੋਕਰੈਟਿਕ ਪਾਰਟੀ ਦਾ ਆਗੂ ਕੈਂਸਰ ਹੱਥੋਂ ਹਾਰਿਆ
ਟੋਰਾਂਟੋ,ਕੈਨੇਡਾ ਦੀ ਪ੍ਰਮੁੱਖ ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਦੇ ਆਗੂ ਜੈਕ ਲੇਅਟਨ (61 ਸਾਲ) ਦੀ ਕੈਂਸਰ ਨਾਲ ਮੌਤ ਹੋ ਗਈ।
ਜ਼ਿਕਰਯੌਗ ਹੈ ਕਿ ਜੈਕ ਨੇ ਬੀਤੀ 25 ਜੁਲਾਈ ਨੂੰ ਕੈਂਸਰ ਦੇ ਇਲਾਜ ਲਈ ਆਪਣੇ ਆਪ ਨੂੰ ਪਾਰਟੀ ਦੀ ਲੀਡਰਸ਼ਿਪ ਤੋਂ ਆਰਜ਼ੀ ਤੌਰ ‘ਤੇ ਅਲੱਗ ਕਰ ਲਿਆ ਸੀ ਅਤੇ ਆਸਵੰਦ ਸੀ ਕਿ ਸਾਲ ਦੇ ਅਖੀਰ ਤੱਕ ਉਹ ਠੀਕ ਹੋ ਕੇ ਪਾਰਲੀਮੈਂਟ ‘ਚ ਪਰਤ ਆਵੇਗਾ। ਇਹ ਸਿਆਸੀ ਯੋਧਾ ਕੈਂਸਰ ਅੱਗੇ ਹਾਰ ਗਿਆ। 18 ਜੁਲਾਈ, 1950 ਨੂੰ ਮਾਂਟਰੀਆਲ ‘ਚ ਪੈਦਾ ਹੋਏ ਜੈਕ ਨੇ 1983 ਵਿੱਚ ਰਾਜਨੀਤੀ ਸ਼ਾਸਤਰ ਵਿੱਚ ਪੀ.ਐਚ.ਡੀ. ਕੀਤੀ। ਇਸੇ ਦੌਰਾਨ ਉਹ ਸਿਟੀ ਕੌਂਸਲਰ ਬਣਿਆ ਅਤੇ ਉਸਨੇ ਯੂਨੀਵਰਸਿਟੀ ‘ਚ ਪੜ੍ਹਾਇਆ। ... Read Full Story
|
ਫਲ-ਸਬਜ਼ੀਆਂ ਅਤੇ ਤੁਹਾਡੀ ਸਿਹਤ
ਤੰਦਰੁਸਤੀ ਤੋਂ ਵਧ ਕੇ ਕੁਝ ਨਹੀਂ ਹੈ। ਚੰਗੀ ਸਿਹਤ ਤੁਹਾਡੇ ਹੱਥ ਵਿਚ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਤਾਜ਼ੇ ਫਲ ਅਤੇ ਸਬਜ਼ੀਆਂ ਸਿਹਤ ਦੇ ਲਈ ਵਰਦਾਨ ਹੁੰਦੇ ਹਨ। ਜਿੰਨੇ ਤਰ੍ਹਾਂ ਦੇ ਫਲ-ਸਬਜ਼ੀਆਂ, ਓਨੀ ਤਰ੍ਹਾਂ ਦੇ ਹੀ ਲਾਭ। ਤਾਂ ਕਿਉਂ ਨਾ ਤੁਸੀਂ ਆਪਣੀ ਸਿਹਤ ਦੇ ਅਨੁਸਾਰ ਆਪਣੇ ਹਰ ਰੋਜ਼ ਦੇ ਆਹਾਰ ਵਿਚ ਇਨ੍ਹਾਂ ਨੂੰ ਸੰਤੁਲਿਤ ਢੰਗ ਨਾਲ ਸ਼ਾਮਿਲ ਕਰੋ ਅਤੇ ਰੋਗਾਂ ਤੋਂ ਰਹੋ ਕੋਹਾਂ ਦੂਰ। ਭਲਾ ਕਿਵੇਂ? ਦੱਸ ਰਹੀ ਹੈ ਇਸ਼ੀ ਖੋਸਲਾ
ਅਸੀਂ ਉਚਿਤ ਅਤੇ ਪੌਸ਼ਟਿਕ ਆਹਾਰ ਦੇ ਨਾਂਅ ’ਤੇ ਤਾਜ਼ੇ ਫਲ ਅਤੇ ਸਬਜ਼ੀਆਂ ਦੇ ਜ਼ਿਆਦਾ ਤੋਂ ਜ਼ਿਆਦਾ ਸੇਵਨ ਨੂੰ ਹੀ ਜਾਣਦੇ ਹਾਂ, ਅਸਲ ਵਿਚ ਮਾਹਿਰਾਂ ਦਾ ਮੰਨਣਾ ਹੈ ... Read Full Story
|
ਬੜੀਆਂ ਨਾਮੁਰਾਦ ਬਿਮਾਰੀਆਂ ਨੇ ਬਵਾਸੀਰ ਤੇ ਭਗੰਦਰ
ਤੰਦਰੁਸਤ ਤੇ ਨਰੋਏ ਸਰੀਰ ਵਿਚ ਹੀ ਜ਼ਿੰਦਗੀ ਜਿਊਣ ਦਾ ਆਨੰਦ ਆਉਂਦਾ ਹੈ। ਇਕ ਤੰਦਰੁਸਤ ਹੀ ਦੁਨੀਆ ਦਾ ਸਭ ਤੋਂ ਅਮੀਰ ਤੇ ਖੁਸ਼ਹਾਲ ਆਦਮੀ ਹੁੰਦਾ ਹੈ। ਅਜੋਕੇ ਆਧੁਨਿਕ ਯੁੱਗ ਵਿਚ ਜਿਥੇ ਟੈਕਨਾਲੋਜੀ ਵਧੀ, ਲੋਕਾਂ ਦੇ ਸੁੱਖ, ਆਰਾਮ ਦੇ ਸਾਧਨ ਵਧੇ, ਉਥੇ ਹੀ ਪ੍ਰਦੂਸ਼ਣ ਤੇ ਵਿਹਲੇ ਰਹਿਣ ਕਾਰਨ ਅਨੇਕਾਂ ਬਿਮਾਰੀਆਂ ਨੇ ਵੀ ਸਾਡੇ ਬੂਹੇ ਦਸਤਕ ਦਿੱਤੀ ਹੈ। ਅੱਜ ਵੱਖ-ਵੱਖ ਤਰ੍ਹਾਂ ਦੀਆਂ ਅਨੇਕਾਂ ਬਿਮਾਰੀਆਂ ਤੋਂ ਲੋਕ ਪੀੜਤ ਹਨ, ਉਨ੍ਹਾਂ ਵਿਚੋਂ ਹੀ ਇਕ ਨਾਮੁਰਾਦ ਬਿਮਾਰੀ ਭਗੰਦਰ ਅਤੇ ਬਵਾਸੀਰ ਹੈ, ਜਿਸ ਤੋਂ ਤਕਰੀਬਨ 40 ਫੀਸਦੀ ਤੋਂ ਵਧੇਰੇ ਲੋਕ ਪੀੜਤ ਹਨ। ਬਵਾਸੀਰ ਤੇ ਭਗੰਦਰ ਦੇ ਉ¤ਘੇ ਮਾਹਿਰ ਡਾ: ... Read Full Story
|
1 |
 Loading...
|
|
|