Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਕੈਦ" |
ਵਿਸਾਖੀ ਦੇ ਅਵਸਰ ’ਤੇ ਕੈਦੀਆਂ ਦੀ ਸਜ਼ਾ ’ਚ ਛੋਟ ਤਹਿਤ ਪਟਿਆਲਾ ਦੀ ਕੇਂਦਰੀ ਜੇਲ ਵਿੱਚੋਂ ਕੁੱਲ 33 ਕੈਦੀ ਰਿਹਾਅ-ਰੱਖੜਾ
ਪਟਿਆਲਾ: 16 ਅਪ੍ਰੈਲ(ਪੀ.ਐਸ.ਗਰੇਵਾਲ) - ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਵੱਲੋਂ ਵਿਸਾਖੀ ਦੇ ਅਵਸਰ ’ਤੇ ਕੈਦੀਆਂ ਦੀ ਸਜ਼ਾ ਵਿੱਚ ਛੋਟ ਦੇਣ ਦੀ ਕੜੀ ਤਹਿਤ ਪਟਿਆਲਾ ਦੀ ਕੇਂਦਰੀ ਜੇਲ ਵਿੱਚੋਂ ਕੁੱਲ 33 ਕੈਦੀ ਰਿਹਾਅ ਕੀਤੇ ਗਏ ਹਨ ਜਿਹਨਾਂ ਵਿੱਚ 20 ਕੈਦੀ ਵਿਸਾਖੀ ਵਾਲੇ ਦਿਨ ਅਤੇ ਬਾਕੀ ਦੇ 13 ਕੈਦੀ ਅੱਜ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਰਿਹਾਅ ਕਰਵਾਏ।
ਇਸ ਮੌਕੇ ਸ੍ਰ: ਰੱਖੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਜੇਲ ਵਿੱਚੋਂ ... Read Full Story
|
ਪੰਜਾਬ ਦੀਆਂ ਜੇਲਾਂ ਵਿੱਚ ਕੈਦੀਆਂ ਨੂੰ ਖੇਡਾਂ ਨਾਲ ਜੋੜ ਕੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣਾ ਮੁੱਖ ਮੰਤਵ:-ਡੀ.ਜੀ.ਪੀ. ਜੇਲਾਂ
ਪਟਿਆਲਾ: 1 ਮਾਰਚ (ਪੀ.ਐਸ.ਗਰੇਵਾਲ) - ਪੰਜਾਬ ਦੀਆਂ ਜੇਲਾਂ ਵਿੱਚ ਖੇਡਾਂ ਕਰਵਾਉਣ ਦਾ ਮੁੱਖ ਮੰਤਵ ਕੈਦੀਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜ ਕੇ ਸਿਹਤਮੰਦ ਰੱਖਣਾ ਹੈ ਤਾਂ ਜੋ ਉਹ ਜਦੋਂ ਜੇਲਾਂ ਵਿੱਚੋਂ ਸਜਾ ਕੱਟ ਕੇ ਬਾਹਰ ਜਾਣ ਤਾਂ ਨਰੋਏ ਸਮਾਜ ਦੀ ਸਿਰਜਣਾ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਣ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਜੀ.ਪੀ.(ਜੇਲਾਂ) ਸ਼੍ਰੀ ਸ਼ਸ਼ੀ ਕਾਂਤ ਨੇ ਅੱਜ ਪਟਿਆਲਾ ਦੀ ਕੇਂਦਰੀ ਜੇਲ ਵਿਖੇ ਸ਼ੁਰੂ ਹੋਈਆਂ ਪਹਿਲੀਆਂ ਪੰਜਾਬ ਸੁਧਾਰ ਘਰ ਖੇਡਾਂ-2012 ਦਾ ਰਸਮੀ ਤੌਰ ’ਤੇ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ... Read Full Story
|
ਪੰਜਾਬ ਦੀਆਂ ਜੇਲਾਂ ਅੰਦਰ ਕੈਦੀਆਂ ਨੂੰ ਕ੍ਰਿਕਟ ਦੇ ਵਿਸ਼ਵ ਕੱਪ ਦੇ ਮੈਚ ਵਿਖਾਉਣ ਦੇ ਪ੍ਰਬੰਧ ਕੀਤੇ ਜਾਣਗੇ: ਗਾਬੜੀਆ
ਬਨੂੜ (ਪਟਿਆਲਾ): 22 ਫਰਵਰੀ (ਪੀ.ਐਸ.ਗਰੇਵਾਲ) -‘‘ਕੈਦੀਆਂ ਵੱਲੋਂ ਕ੍ਰਿਕਟ ਦੇ ‘ਵਿਸ਼ਵ ਕੱਪ’ ਦੇ ਮੈਚ ਵੇਖਣ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀਆਂ ਜੇਲਾਂ ਅੰਦਰ ਕੈਦੀਆਂ ਨੂੰ ਇਹ ਮੈਚ ਵਿਖਾਉਣ ਦੇ ਯੋਗ ਪ੍ਰਬੰਧ ਕੀਤੇ ਜਾਣਗੇ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸੱਭਿਆਚਾਰਕ ਮਾਮਲੇ ਅਤੇ ਜੇਲਾਂ ਬਾਰੇ ਮੰਤਰੀ ਸ. ਹੀਰਾ ਸਿੰਘ ਗਾਬੜੀਆ ਨੇ ਅੱਜ ਚਿੱਤਕਾਰਾ ਯੂਨੀਵਰਸਿਟੀ ਕੈਂਪਸ ਵਿਖੇ ‘ਹੁਨਰ-ਸੇ-ਰੋਜ਼ਗਾਰ’ ਯੋਜਨਾਂ ਅਧੀਨ 19 ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਵਜੀਫੇ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਚਿੱਤਕਾਰਾ ... Read Full Story
|
ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ 7 ਸਾਲ ਕੈਦ
ਬਠਿੰਡਾ, 5 ਫਰਵਰੀ (ਸ਼ਰਮਾ)-ਬਠਿੰਡਾ ਦੀ ਤੇਜ਼ੀ ਨਾਲ ਕੇਸ ਨਿਪਟਾਉਣ ਵਾਲੀ ਫਾਸਟ ਟਰੈਕ ਕੋਰਟ ਦੇ ਐਡੀਸ਼ਨ ਸੈਸ਼ਨ ਜੱਜ ਸ੍ਰੀ ਐਚ.ਕੇ. ਸਚਦੇਵਾ ਨੇ ਅੱਜ ਇਥੇ ਇਕ ਨਾਬਾਲਗ ਲੜਕੀ ਰੇਨੂ (15) (ਅਸਲੀ ਨਾਂ ਨਹੀਂ) ਵਸਨੀਕ ਰਾਮਾਂ ਮੰਡੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਤਾਰੀ ਉਰਫ਼ ਸੰਜੇ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਸਨੀਕ ਰਾਮਾਂ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਅੱਜ 7 ਸਾਲ ਕੈਦ ਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਵਿਰੁੱਧ ਰਾਮਾਂ ਮੰਡੀ ਪੁਲਿਸ ਪਾਸ ਪੀੜਤ ਲੜਕੀ ਦੀ ਮਾਤਾ ਸ਼ਾਂਤੀ ਦੇਵੀ ਵਲੋਂ ਸ਼ਿਕਾਇਤ ਦਰਜ ਕਰਵਾਈ ... Read Full Story
|
1 |
 Loading...
|
|
|
© 2012 punjabinfoline.com
|