ਕੋਲਕਾਤਾ ਹਾਈਕੋਰਟ 'ਚ ਬੰਬ ਦਾ ਖਦਸ਼ਾ
ਕੋਲਕਾਤਾ, ਕੋਲਕਾਤਾ ਹਾਈਕੋਰਟ ਦੇ ਕੰਪਲੈਕਸ 'ਚ ਅੱਜ ਇਕ ਲਾਵਾਰਿਸ ਬਰੀਫਕੇਸ 'ਚ ਬੰਬ ਹੋਣ ਦੇ ਖਦਸ਼ੇ ਨਾਲ ਹਫੜਾ-ਦਫੜੀ ਮਚ ਗਈ । ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅਦਾਲਤ ਸੰਖਿਆ-6 ਦੇ ਸਾਹਮਣੇ ਸਵੇਰੇ ਤੋਂ ਇਕ ਲਵਾਰਿਸ ਬਰੀਫਕੇਸ ਪਿਆ ਹੋਇਆ ਸੀ ਜਿਸ ਨਾਲ ਉਥੇ ਇਹ ਖਦਸ਼ਾ ਪੈਦਾ ਹੋ ਗਿਆ ਕਿ ਇਸ 'ਚ ਕਿਤੇ ਬੰਬ ਤਾਂ ਨਹੀਂ ... Read Full Story
|
ਰਾਜਪਾਲ ਨੇ ਕੋਲਕਾਤਾ ’ਚ ਵੱਧ ਰਹੇ ਅਪਰਾਧਾਂ ’ਤੇ ਚਿੰਤਾ ਪ੍ਰਗਟਾਈ
ਕੋਲਕਾਤਾ, ਨਵੇਂ ਸਾਲ ’ਚ ਕੋਲਕਾਤਾ ਅੰਦਰ ਵਾਪਰ ਰਹੀਆਂ ਅਪਰਾਧ ਘਟਨਾਵਾਂ ਦੇ ਕਾਰਨ ਜਿੱਥੇ ਆਮ ਸ਼ਹਿਰੀ ਚਿੰਤਤ ਹੈ, ਉਥੇ ਰਾਜ ਦੇ ਗਵਰਨਰ ਨੇ ਵੀ ਐਸੀਆਂ ਘਟਨਾਵਾਂ ’ਚ ਹੋ ਰਹੇ ਵਾਧੇ ’ਤੇ ਚਿੰਤਾ ਪ੍ਰਗਟ ਕੀਤੀ ਹੈ। ਤਾਜ਼ਾ ਘਟਨਾ ਐਤਵਾਰ ਨੂੰ ਭੀੜ-ਭਾੜ ਵਾਲੇ ਬੜਾ ਬਾਜ਼ਾਰ ਇਲਾਕੇ ਦੇ ਸਰ ਹਰੀ ਰਾਮ ਗੋਇਨਕਾ ਸਟ੍ਰੀਟ ਵਿਖੇ ਵਾਪਰੀ। ਇਕ ਹਲਵਾਈ ਦੀ ਦੁਕਾਨ ਤੋਂ ਸਵੇਰ ਦਾ ਨਾਸ਼ਤਾ ਕਰਨ ਉਪਰੰਤ ਜਦ ਅਮਿਤ ਰੁੰਗਟਾ ਅਤੇ ਉਸ ਦੀ ਪਤਨੀ ਆਪਣੀ ਕਾਰ ’ਚ ਬੈਠ ਰਹੇ ਸਨ ਤਾਂ ਅਚਾਨਕ ਦੋ ਬੰਦਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਚਾਕੂ ਵਿਖਾ ਕੇ ਅਮਿਤ ਦੀ ਸੋਨੇ ਦੀ ਜ਼ੰਜੀਰ ਅਤੇ ਅੰਗੂਠੀ ਖੋਹ ਕੇ ਫਰਾਰ ... Read Full Story
|
ਮਮਤਾ-ਮਾਰਵਾੜੀਆਂ 'ਚ ਠਣੀ
ਏ. ਐੱਮ. ਆਰ. ਆਈ. ਹਸਪਤਾਲ ਵਿਚ ਲੱਗੀ ਅੱਗ ਦਾ ਮਾਮਲਾ
ਕੋਲਕਾਤਾ, ਕੋਲਕਾਤਾ ਦੇ ਏ. ਐੱਮ. ਆਰ. ਆਈ. ਹਸਪਤਾਲ ਵਿਚ ਲੱਗੀ ਅੱਗ ਪਿੱਛੋਂ ਮੁਖ ਮੰਤਰੀ ਮਮਤਾ ਬੈਨਰਜੀ ਅਤੇ ਮਾਰਵਾੜੀਆਂ ਵਿਚਾਲੇ ਠਣ ਗਈ ਹੈ। ਮਾਰਵਾੜੀਆਂ ਦਾ ਕਹਿਣਾ ਹੈ ਕਿ ਸੂਬੇ ਵਿਚ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹਸਪਤਾਲ ਦੇ ਸੰਚਾਲਨ ਨਾਲ ਸੰਬੰਧਤ ਮੈਨੇਜਿੰਗ ਬੋਰਡ ਦੇ 10 ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ। ਸ਼ਹਿਰ ਦੇ ਮਾਰਵਾੜੀ ਭਾਈਚਾਰੇ ਨੇ ਸੂਬੇ ਵਿਚ ਨਿਵੇਸ਼ ਕਰਨ ਤੋਂ ਵੀ ਨਾਂਹ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਪੱਛਮੀ ਬੰਗਾਲ ਦੀ ਥਾਂ ਗੁਜਰਾਤ ਵਿਚ ... Read Full Story
|
ਕਾਂਗਰਸ ਮਮਤਾ ਨੂੰ ਬਾਏ-ਬਾਏ ਕਹਿਣ ਦੇ ਮੂਡ 'ਚ!
ਕਾਂਗਰਸ ਕੋਲਕਾਤਾ 'ਚ ਨਵੇਂ ਘਟਨਾਕ੍ਰਮ ਤਹਿਤ ਤ੍ਰਿਣਮੂਲ ਕਾਂਗਰਸ ਤੋਂ ਹੁਣ ਆਰ-ਪਾਰ ਦੇ ਮੂਡ 'ਚ ਦਿਖਾਈ ਦੇ ਰਹੀ ਹੈ। ਸੂਤਰਾਂ ਅਨੁਸਾਰ ਕਾਂਗਸ ਆਲਾਕਮਾਨ ਭੂਮੀ ਅਲਾਟਮੈਂਟ ਬਿੱਲ, ਰੀਟੇਲ 'ਚ ਐਫ. ਡੀ. ਆਈ. ਅਤੇ ਲੋਕਪਾਲ ਬਿੱਲ 'ਤੇ ਤ੍ਰਿਣਮੂਲ ਕਾਂਗਰਸ ਦੇ ਰਵੱਈਏ ਤੋਂ ਪ੍ਰੇਸ਼ਾਨ ਹੈ। ਕਾਂਗਰਸ ਅਤੇ ਤ੍ਰਿਣਮੂਲ ਦੇ ਰਿਸ਼ਤਿਆਂ ਨੂੰ ਲੈ ਕੇ ਆਏ ਦਿਨ ਤਣਾਅ ਨਾਲ ਮਾਹੌਲ 'ਚ ਗਰਮੀ ਆ ਗਈ ਹੈ। ਕਾਂਗਰਸ ਵਰਕਰ ਇੰਦਰਾ ਭਵਨ ਦਾ ਨਾਂ ਨਜਰੁਲ ਭਵਨ ਕੀਤੇ ਜਾਣ ਦੇ ਪ੍ਰਸਤਾਵ 'ਤੇ ਸਰਕਾਰ ਦੇ ਵਿਰੋਧ 'ਚ ਸੜਕਾਂ 'ਤੇ ਉਤਰ ਆਏ ਹਨ।
ਉਧਰ ਤ੍ਰਿਣਮੂਲ ਕਾਂਗਰਸ ਦੇ ਸੰਸਦੀ ਦਲ ਦੇ ਨੇਤਾ ਸੁਦੀਪ ਬੰਧੋਪਾਧਿਆਏ ਨੇ ... Read Full Story
|
ਕੋਲਕਾਤਾ ਦੇ ਏ. ਐਮ. ਆਰ. ਆਈ. ਹਸਪਤਾਲ 'ਚ ਫਿਰ ਲੱਗੀ ਅੱਗ
ਕੋਲਕਾਤਾ, ਕਲਕੱਤਾ ਦੇ ਏ. ਐਮ. ਆਰ. ਆਈ. ਹਸਪਤਾਲ 'ਚ ਫਿਰ ਲੱਗੀ ਅੱਗ ਲੱਗ ਗਈ ਜਿਸ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 8.45 ਵਜੇ ਹਸਪਤਾਲ ਦੀ ਬੇਸਮੈਂਟ 'ਚ ਅੱਗ ਲੱਗ ਗਈ। ਸਥਾਨਕ ਨਿਵਾਸੀਆਂ ਨੇ ਇਸਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪੁੱਜ ਗਈਆਂ। ਅੱਕ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਜ਼ਿਕਰਯੋਗ ਹੈ ਕਿ ਇਹ ਅੱਗ ਹਸਪਤਾਲ ਦੇ ਬੇਸਮੈਂਟ 'ਚ ਉਸੇ ਥਾਂ ਲੱਗੀ ਜਿੱਥੇ 9 ਦਸੰਬਰ ਨੂੰ ਭਿਆਨਕ ਅੱਗ ਲੱਗੀ ਸੀ। ਇਸ ਘਟਨਾ 'ਚ 93 ਲੋਕਾਂ ਦੀ ਮੌਤ ਹੋ ਗਈ ... Read Full Story
|
ਵਾਲ-ਵਾਲ ਬਚੀ ਰਾਜਧਾਨੀ ਐਕਸਪ੍ਰੈੱਸ
ਔਰੰਗਾਬਾਦ (ਬਿਹਾਰ), ਪੂਰਬ ਮੱਧ ਰੇਲਵੇ ਦੇ ਗਯਾ ਮੁਗਲਸਰਾਏ ਰੂਟ 'ਤੇ ਬਘੋਈ ਸਟੇਸ਼ਨ ਨੇੜੇ 12301 ਅ.ਪ. ਕੋਲਕਾਤਾ-ਨਵੀਂ ਦਿੱਲੀ ਰਾਜਧਾਨ ਐਕਸਪ੍ਰੈੱਸ ਕੱਲ ਹਾਦਸਾਗ੍ਰਸਤ ਹੋਣ ਤੋਂ ਵਾਲ-ਵਾਲ ਬਚ ਗਈ। ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਕੋਲਕਾਤਾ ਤੋਂ ਦਿੱਲੀ ਜਾ ਰਹੀ ਰਾਜਧਾਨੀ ਐਕਸਪ੍ਰੈੱਸ ਜਦੋਂ ਕੱਲ ਰਾਤ ਕਰੀਬ 1 ਵਜੇ ਬਘੋਈ ਸਟੇਸ਼ਨ ਤੋਂ ਲੰਘ ਰਹੀ ਸੀ ਤਾਂ ਸਟੇਸ਼ਨ ਮਾਸਟਰ ਐਮ. ਐਮ. ਨੂੰ ਇਕ ਕੋਚ ਦੇ ਚੱਕੇ ਦੇ ਘੜੀਸਣ ਦਾ ਸ਼ੱਕ ਹੋਇਆ। ਸਟੇਸ਼ਨ ਮਾਸਟਰ ਨੇ ਤੁਰੰਤ ਇਸਦੀ ਸੂਚਨਾ ਅਗਲੇ ਸਟੇਸ਼ਨ ਮਾਸਟਰ ਨਾਰਾਇਣ ਰੋਡ ਨੂੰ ਦਿੱਤੀ ਜਿਸ ਤੋਂ ਬਾਅਦ ਉਕਤ ਗੱਡੀ ਨੂੰ ਸਟੇਸ਼ਨ 'ਤੇ ਰੋਕ ਦਿੱਤਾ ਗਿਆ। ... Read Full Story
|
ਜ਼ਹਿਰੀਲੀ ਸ਼ਰਾਬ ਪੀਣ ਨਾਲ 107 ਦੀ ਮੌਤ
ਕੋਲਕਾਤਾ, ਪੱਛਮ ਬੰਗਾਲ ਦੇ ਦੱਖਣ 24 ਪਰਗਣਾ ਜ਼ਿਲੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 107 ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਸਵੇਰੇ 50 ਲੋਕਾਂ ਦੀ ਮੌਤ ਹਸਪਤਾਲ 'ਚ ਇਲਾਜ ਦੌਰਾਨ ਹੋ ਗਈ। 60 ਲੋਕ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਪੁਲਸ ਸੂਤਰਾਂ ਮੁਤਾਬਕ ਮਰਨ ਵਾਲਿਆਂ ਦਾ ਅੰਕੜਾ ਅਜੇ ਹੋਰ ਵੀ ਉੱਪਰ ਜਾ ਸਕਦਾ ਹੈ। ਅਜ ਸਵੇਰੇ ਵੱਖੋ-ਵੱਖ ਹਸਪਤਾਲਾਂ 'ਚ ਦਾਖਲ ਕੁਲ 51 ਲੋਕਾਂ ਦੀ ਮੌਤ ਹੋਗਈ। ਮਰਨ ਵਾਲਿਆਂ 'ਚ ਰਿਕਸ਼ਾ ਚਾਲਕ, ਮਜ਼ਦੂਰ ਸ਼ਾਮਲ ਹਨ। ਘਟਨਾ ਰਾਜਧਾਨੀ ਕੋਲਕਾਤਾ ਤੋਂ ਕਰੀਬ 52 ਕਿਲੋਮੀਟਰ ਦੂਰ ਦੱਖਣ 24 ਪਰਗਣਾ ਜ਼ਿਲੇ 'ਚ ਮਗਰਾਹਟ 1 ਬਲਾਕ ਦੇ ਸੰਗਰਾਮਪੁਰ ਪਿੰਡ ਦੀ ... Read Full Story
|
ਔਰਤਾਂ ਲਈ ਦੇਸ਼ ਦੀ ਰਾਜਧਾਨੀ ਸਭ ਤੋਂ ਵੱਧ ਅਸੁਰੱਖਿਅਤ
ਨਵੀਂ ਦਿੱਲੀ, ਦੇਸ਼ ਦੀਆਂ ਸੜਕਾਂ ’ਤੇ ਸਫ਼ਰ ਕਰਦੇ ਸਮੇਂ 50 ਫੀਸਦ ਤੋਂ ਵੱਧ ਔਰਤਾਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ ਜਦਕਿ ਰਾਜਧਾਨੀ ਨੂੰ ਸਾਰੇ ਮਹਾਂਨਗਰਾਂ ’ਚੋਂ ਵੱਧ ਅਸੁਰੱਖਿਅਤ ਮੰਨਿਆ ਜਾਂਦਾ ਹੈ।
ਸਰਵੇਖਣ ਅਨੁਸਾਰ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ ਕੁੱਲ 51 ਫੀਸਦ ਔਰਤਾਂ ਸੜਕ ’ਤੇ ਸਫ਼ਰ ਕਰਦੇ ਸਮੇਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ ਜਦਕਿ 73 ਫੀਸਦ ਔਰਤਾਂ ਨੂੰ ਰਾਤ ਵੇਲੇ ਇਕੱਲਿਆਂ ਸਫ਼ਰ ਕਰਦਿਆਂ ਡਰ ਲੱਗਦਾ ਹੈ।
ਸਮੁੰਦਰੀ ਆਵਾਜਾਈ ਲਈ ਨਕਸ਼ੇ ਬਣਾਉਣ ਵਾਲੀ ਕੰਪਨੀ ਨਵਟੇਕ ਅਤੇ ਟੀ.ਐਨ.ਐਸ. ਮਾਰਕੀਟ ਰਿਸਰਚ ਵੱਲੋਂ ਕਰਵਾਏ ਅਧਿਐਨ ਅਨੁਸਾਰ 87 ਫੀਸਦ ਔਰਤਾਂ ਦਿੱਲੀ ... Read Full Story
|
ਏ. ਐਮ. ਆਰ. ਆਈ. ਹਸਪਤਾਲ ''ਚ ਲੱਗੀ ਅੱਗ, 70 ਮਰੇ
ਕੋਲਕਾਤਾ, ਕੋਲਕਾਤਾ ਦੇ ਏ. ਐਮ. ਆਰ. ਆਈ. ਹਸਪਤਾਲ 'ਚ ਅੱਜ ਤੜਕੇ ਭਿਆਨਕ ਅੱਗ ਲੱਗ ਗਈ। ਇਸ ਅੱਗ 'ਚ 70 ਲੋਕਾਂ ਦੀ ਮੌਤ ਹੋ ਗਈ। ਬੰਗਾਲ ਸਰਕਾਰ ਨੇ ਇਸਦੀ ਪੁਸ਼ਟੀ ਕੀਤੀ ਹੈ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਸਪਤਾਲ ਖਿਲਾਫ ਐਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ ਨਾਲ ਹੀ ਹਸਪਤਾਲ ਦਾ ਲਾਇਸੰਸ ਵੀ ਰੱਦ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਨੇ ਮਰਨ ਵਾਲਿਆਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਮੁਆਵਜ਼ਾ ਅਤੇ ਜ਼ਖਮੀ ਲੋਕਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਸੂਤਰਾਂ ਮੁਤਾਬਕ 175 ਬੈਡ ਦੀ ਕਪੈਸਿਟੀ ਵਾਲੇ ਇਸ ਹਸਪਤਾਲ 'ਚ 162 ਮਰੀਜ਼ ਹਾਦਸੇ ਸਮੇਂ ਭਰਤੀ ਸਨ। ... Read Full Story
|
ਰਹਿਣ-ਸਹਿਣ ਪੱਖੋਂ ਬੰਗਲੌਰ ਭਾਰਤ ਦਾ ਸਰਵੋਤਮ ਸ਼ਹਿਰ
ਨਵੀਂ ਦਿੱਲੀ, ਨਵੀਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਨੂੰ ਪਛਾੜ ਕੇ ਬੰਗਲੌਰ ਰਹਿਣ-ਸਹਿਣ ਪੱਖੋਂ ਭਾਰਤ ਦਾ ਸਭ ਤੋਂ ਵਧੀਆ ਸ਼ਹਿਰ ਬਣ ਕੇ ਨਿੱਤਰਿਆ ਹੈ।
ਆਲਮੀ ਪੱਧਰ ਦੀ ਮਨੁੱਖੀ ਸਰੋਤ ਕੰਸਲਟੈਂਸੀ ਫਰਮ ‘ਮਰਸਰ’ ਵੱਲੋਂ ਕਰਵਾਏ ‘ਰਹਿਣ ਸਹਿਣ ਦੀ ਗੁਣਵੱਤਾ ਦੀ ਆਲਮੀ ਦਰਜਾਬੰਦੀ 2011′ ਸਰਵੇਖਣ ਮੁਤਾਬਕ ਭਾਵੇਂ ਬੰਗਲੌਰ ਦੀ ਭਾਰਤੀ ਦਰਜਾਬੰਦੀ ਚੋਟੀ ‘ਤੇ ਹੈ ਪਰ ਇਸ ਮਾਮਲੇ ‘ਚ ਦੁਨੀਆਂ ਦੇ 221 ਸ਼ਹਿਰਾਂ ‘ਚ ਇਸ ਦਾ ਮੁਕਾਮ 141ਵੇਂ ਨੰਬਰ ‘ਤੇ ਆਉਂਦਾ ਹੈ। ਆਲਮੀ ਸੂਚੀ ਮੁਤਾਬਕ ਵੀਏਨਾ ਦੁਨੀਆਂ ਦਾ ਸਭ ਤੋਂ ਵਧੀਆ ਸ਼ਹਿਰ ਹੈ ਅਤੇ ਇਸ ਸੂਚੀ ਵਿਚ ਪੰਜ ਭਾਰਤੀ ਸ਼ਹਿਰ ਬੰਗਲੌਰ (141ਵਾਂ ਸਥਾਨ) ਨਵੀਂ ... Read Full Story
|
ਗਾਂਧੀ ਜੀ ਦੇ ਸਾਥੀ ਦੀ 103ਵੇਂ ਸਾਲ 'ਚ ਮੌਤ
ਕੋਲਕਾਤਾ, ਅਜਾਦੀ ਸੈਨਾਪਤੀ ਅਤੇ ਕੋਲਕਾਤਾ ਵਿਚ ਸਾਲ 1947 ਵਿਚ ਬੇਲਿਆਘਾਟ ਵਿਚ ਦੰਗਾ ਵਿਰੋਧੀ ਵਰਤ ਦੌਰਾਨ ਗਾਂਧੀ ਜੀ ਦੇ ਸਾਥੀ ਰਹੇ ਪੁਸ਼ਪ ਰੰਜਨ ਚੈਟਰਜੀ ਦਾ ਹੁਗਲੀ ਜ਼ਿਲ੍ਹੇ ਵਿਚ ਅੱਜ ਉਨ੍ਹਾਂ ਦੇ ਨਬਾਗ੍ਰਾਮ ਘਰ 'ਚ ਨਿਧਨ ਹੋ ਗਿਆ। ਉਹ 103 ਸਾਲ ਦੇ ਸਨ। 9 ਨਵੰਬਰ 1909 ਨੂੰ ਬੰਗਲਾਦੇਸ਼ ਦੇ ਮਦਾਰਿਹਾਟ ਵਿਚ ਜਨਮੇ ਚੈਟਰਜੀ ਨੂੰ ਸਾਲ 2009 ਵਿਚ ਸਮਾਜਿਕ ਨਿਆਂ ਮੰਤਰਾਲੇ ਨੇ 'ਉੱਤਮ ਨਾਗਰਿਕ ਸਨਮਾਨ' ਨਾਲ ਨਵਾਜਿਆ ... Read Full Story
|
ਕਾਂਗਰਸ ਅਤੇ ਤ੍ਰਿਣਮੂਲ ਵਿਚਕਾਰ ਸ਼ਬਦੀ ਜੰਗ ਤੇਜ਼
ਨਵੀਂ ਦਿੱਲੀ, ਕੋਲਕਾਤਾ ਵਿਖੇ ਯੂਥ ਕਾਂਗਰਸ ਵਲੋਂ ਕੀਤੀ ਰੈਲੀ ਨੂੰ ਲੈ ਕੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਵਿਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਯਾਦ ਰਹੇ ਕਿ ਕਲ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਕਾਂਗਰਸ ਨੇ ਫੈਸਲਾ ਕਰਨਾ ਹੈ ਕਿ ਉੇਹ ਤ੍ਰਿਣਮੂਲ ਕਾਂਗਰਸ ਨਾਲ ਰਹਿਣਾ ਚਾਹੁੰਦੀ ਹੈ ਜਾਂ ਨਹੀਂ ਅਤੇ Àੁਨ੍ਹਾਂ ਦੋਸ਼ ਲਾਇਆ ਕਿ ਯੂਥ ਰੈਲੀ ਨੂੰ ਮਾਕਪਾ ਦੀ ਅਸਿੱਧੇ ਤੌਰ 'ਤੇ ਮਦਦ ਸੀ। ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਅੱਜ ਪਲਟਵਾਂ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਇਕ ਦੇਸ਼ਵਿਆਪੀ ਰਾਜਨੀਤਕ ਪਾਰਟੀ ਹੈ ਅਤੇ ਇਹ ਕੋਈ ਗੈਰ-ਸਰਕਾਰੀ ਸੰਸਥਾ ਨਹੀਂ। ਉਨ੍ਹਾਂ ਕਿਹਾ ਕਿ ਮਮਤਾ ਨੂੰ ਕਾਂਗਰਸ ਨੂੰ ... Read Full Story
|
ਤਲਾਸ਼ੀ ਵਾਲੀ ਘਟਨਾ ਨੂੰ ਬਹੁਤੀ ਵੱਕਤ ਦੇਣ ਦੀ ਲੋੜ ਨਹੀਂ: ਕਲਾਮ
ਕੋਲਕਾਤਾ, ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁੱਲ ਕਲਾਮ ਨੇ ਅਮਰੀਕੀ ਅਧਿਕਾਰੀਆਂ ਵੱਲੋਂ ਲਈ ਆਪਣੀ ਦੋ ਵਾਰ ਤਲਾਸ਼ੀ ਦੀ ਘਟਨਾ ਨੂੰ ਬਹੁਤੀ ਤਵਜੋ ਨਾ ਦਿੰਦਿਆਂ ਕਿਹਾ ਕਿ ਇਹ ਮਾਮਲਾ ਬਹੁਤੀ ਚਰਚਾ ਦਾ ਹੱਕਦਾਰ ਨਹੀਂ ਹੈ। ਇੱਥ ਆਈ.ਆਈ.ਐਮ.ਸੀ. ਦੇ ਇਕ ਸਮਾਗਮ ਮੌਕੇ ਇਸ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ, ”ਇਨ੍ਹਾਂ ਨੂੰ ਭੁੱਲ ਜਾਉ। ਇਸ ਨੂੰ ਬਹੁਤੀ ਤਵੱਜੋ ਦੀ ਲੋੜ ਨਹੀਂ ਹੈ।” ਇਹ ਘਟਨਾ 29 ਸਤੰਬਰ ਨੂੰ ਵਾਪਰੀ ਜਦੋਂ ਏਅਰ ਇੰਡੀਆ ਦੀ ਇਕ ਉਡਾਣ ਵਿਚ ਸਵਾਰ ਹੋਣ ਵੇਲੇ ਜੇ.ਐਫ.ਕੇ. ਹਵਾਈ ਅੱਡੇ ‘ਤੇ ਉਨ੍ਹਾਂ ਦੀ ਦੋ ਵਾਰ ਤਲਾਸ਼ੀ ਲਈ ਗਈ ਤਾਂ ਕਿ 80 ਸਾਲਾ ਡਾ. ਕਲਾਮ ਕੋਲ ਕੋਈ ਧਮਾਕਾਖੇਜ਼ ... Read Full Story
|
ਈ. ਡੀ. ਨੇ ਕੀਤੀ ਸ਼ਾਹਰੁਖ ਤੋਂ ਪੁੱਛਗਿੱਛ
ਮੁੰਬਈ, ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਕੋਲਕਾਤਾ ਨਾਈਟ ਰਾਈਡਰਸ (ਕੇ. ਕੇ. ਆਰ.) ਦੇ ਮਾਲਕ ਅਭਿਨੇਤਾ ਸ਼ਾਹਰੁਖ ਖਾਨ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬੀਤੇ ਸ਼ਨੀਵਾਰ ਨੂੰ ਪੁੱਛਗਿੱਛ ਕੀਤੀ। ਈ. ਡੀ. ਨੇ ਆਈ. ਪੀ. ਐੱਲ.-2 'ਚ ਖਿਡਾਰੀਆਂ ਨੂੰ ਡਾਲਰ 'ਚ ਭੁਗਤਾਨ ਕਰਨ ਦੇ ਮਾਮਲੇ 'ਚ ਸ਼ਾਹਰੁਖ ਨੂੰ ਆਪਣੇ ਮੁੰਬਈ ਸਥਿਤ ਦਫਤਰ 'ਚ ਤਲਬ ਕੀਤਾ, ਜਿਥੇ ਉਸ ਤੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਈ. ਡੀ. ਨੇ ਸ਼ਾਹਰੁਖ ਖਾਨ ਦੇ ਬਿਆਨ ਵੀ ਦਰਜ ਕੀਤੇ ... Read Full Story
|
ਭਾਰਤੀ ਮੂਲ ਦੇ ਨਾਗਰਿਕ ਨੂੰ 15 ਡਾਲਰ ਖਾਤਰ ਕੁੱਟ-ਕੁੱਟ ਕੇ ਮਾਰਿਆ
ਨਿਊਯਾਰਕ, ਇਥੇ ਦੋ ਵਿਅਕਤੀਆਂ ਨੇ 15 ਡਾਲਰ ਖਾਤਰ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਕੁੱਟ-ਕੁੱਟ ਕੇ ਜਾਨੋ ਮਾਰ ਦਿੱਤਾ। ਇਨ੍ਹਾਂ ਹਮਲਾਵਰਾਂ ਨੇ ਉਕਤ ਵਿਅਕਤੀ ਤੋਂ 15 ਡਾਲਰ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ।
ਪੁਲੀਸ ਨੇ ਦੱਸਿਆ ਕਿ ਕੋਲਕਾਤਾ ਦੇ ਰਹਿਣ ਵਾਲੇ ਬਿਮਲ ਚੰਦਰ ਨੂੰ ਉਸ ਦੇ ਗੁਆਂਢ ‘ਚ ਰਹਿੰਦੇ ਦੋ ਵਿਅਕਤੀਆਂ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੋ ਸ਼ੱਕੀ ਵਿਅਕਤੀਆਂ ਦੀ ਵੀਡੀਓ ਜਾਰੀ ਕੀਤੀ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।
ਪੁਲੀਸ ਅਨੁਸਾਰ ਸ੍ਰੀ ਚੰਦਰ ਨਿਊਯਾਰਕ ਦੇ ਬਰੋਨੈਕਸ ਇਲਾਕੇ ‘ਚ ਆਪਣੀ ਪਤਨੀ ਤੇ ... Read Full Story
|
ਕੋਲਕਾਤਾ 'ਚ 48 ਘੰਟਿਆਂ 'ਚ 14 ਬੱਚਿਆਂ ਦੀ ਮੌਤ
ਕੋਲਕਾਤਾ, ਕੋਲਕਾਤਾ ਦੇ ਸਰਕਾਰੀ ਵਿਧਾਨਚੰਦਰ ਰਾਏ ਹਸਪਤਾਲ 'ਚ ਬੀਤੇ 48 ਘੰਟਿਆਂ 'ਚ 14 ਨਵਜੰਮੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਲਾਜ ਲਈ ਲਿਆਏ ਗਏ ਬੱਚਿਆਂ ਦੀ ਹਾਲਤ ਬੇਹੱਦ ਗੰਭੀਰ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਉਧਰ, ਬੱਚਿਆਂ ਦੇ ਘਰਵਾਲਿਆਂ ਦਾ ਦੋਸ਼ ਹੈ ਕਿ ਇਲਾਜ 'ਚ ਲਾਪਰਵਾਹੀ ਕਾਰਨ ਬੱਚਿਆਂ ਦੀ ਮੌਤ ਹੋਈ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੀਵਾਲੀ ਦੀ ਰਾਤ ਜਦੋਂ ਬੱਚਿਆਂ ਨੂੰ ਹਸਪਤਾਲ ਲਿਆਇਆ ਗਿਆ ਉਸ ਸਮੇਂ ਡਾਕਟਰ ਮੌਜੂਦ ਨਹੀਂ ਸੀ। ਇਸਦੇ ਨਾਲ ਹੀ ਇਲਾਜ ਤੋਂ ਪਹਿਲਾਂ ਫਾਰਮੈਲਟੀਜ਼ ... Read Full Story
|
ਕੋਲਕਾਤਾ ਤੋਂ ਮਿਆਮੀ ਤਕ ਸਾਰੇ ਸਾਹਿਲੀ ਸ਼ਹਿਰ ਖ਼ਤਰੇ ’ਚ
ਸਮੁੰਦਰ ’ਚ ਲਗਾਤਾਰ ਵਧ ਰਿਹੈ ਪਾਣੀ ਦਾ ਪੱਧਰ
ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ-ਮੂਨ ਨੇ ਚਿਤਾਵਨੀ ਦਿੱਤੀ ਹੈ ਕਿ ਸਮੁੰਦਰਾਂ ਦੇ ਲਗਾਤਾਰ ਵਧ ਰਹੇ ਪੱਧਰ ਕਾਰਨ ਆਉਂਦੇ ਵਰ੍ਹਿਆਂ ’ਚ ਕੋਲਕਾਤਾ ਤੋਂ ਲੈ ਕੇ ਮਿਆਮੀ ਤਕ ਜਿਹੇ ਤੱਟੀ ਸ਼ਹਿਰਾਂ ਨੂੰ ‘ਗੰਭੀਰ’ ਖਤਰਾ ਹੈ। ਉਨ੍ਹਾਂ ਨੇ ਮੈਂਬਰ ਦੇਸ਼ਾਂ ਨੂੰ ਕਿਹਾ ਹੈ ਕਿ ਵਾਤਾਵਰਨ ’ਚ ਤਬਦੀਲੀਆਂ ਕਾਰਨ ਖੜ੍ਹੇ ਹੋ ਰਹੇ ਖ਼ਤਰਿਆਂ ਨਾਲ ਨਜਿੱਠਣ ਲਈ ਉਹ ਸਮਾਂ ਰਹਿੰਦੇ ਕਾਰਵਾਈ ਕਰਨ।
‘ਵਰਲਡ ਹੈਬੀਟੈਟ ਡੇ’ ਦੇ ਮੌਕੇ ’ਤੇ ਆਪਣੇ ਸੁਨੇਹੇ ’ਚ ਬਾਨ ਨੇ ਕਿਹਾ ਕਿ ਸਮੁੰਦਰਾਂ ’ਚ ਚੜ੍ਹ ਰਿਹਾ ਪਾਣੀ ਇਸ ਵੇਲੇ ਤਰਜੀਹੀ ਤੇ ... Read Full Story
|
ਜਸਟਿਸ ਸੇਨ ਨੇ ਰਾਸ਼ਟਰਪਤੀ ਨੂੰ ਅਸਤੀਫ਼ਾ ਸੌਂਪਿਆ
ਕੋਲਕਾਤਾ,ਕੋਲਕਾਤਾ ਹਾਈ ਕੋਰਟ ਦੇ ਜਸਟਿਸ ਸੌਮਿੱਤਰ ਸੇਨ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਸਟਿਸ ਸੇਨ ਦਾ ਅਸਤੀਫ਼ਾ ਲੋਕ ਸਭਾ ‘ਚ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਮਤੇ ‘ਤੇ ਚਰਚਾ ਹੋਣ ਤੋਂ 5 ਦਿਨ ਪਹਿਲਾਂ ਆਇਆ ਹੈ। ਆਪਣੇ ਅਸਤੀਫ਼ੇ ਸਬੰਧੀ ਜਾਣਕਾਰੀ ਦਿੰਦਿਆਂ ਜਸਟਿਸ ਸੇਨ ਨੇ ਕਿਹਾ ਕਿ ਮੈਂ ਲੋਕ ਸਭਾ ‘ਚ ਨਾ ਜਾਣ ਦਾ ਫ਼ੈਸਲਾ ਲਿਆ ਹੈ ਅਤੇ ਇਸੇ ਕਾਰਨ ਮੈਂ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੈਂ ਅਸਤੀਫ਼ੇ ਦੀ ਇਕ ਕਾਪੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੇ ਇਕ ਲੋਕ ਸਭਾ ਸਪੀਕਰ ਨੂੰ ਭੇਜ ਦਿੱਤੀ ਹੈ। ਜਸਟਿਸ ਸੇਨ ਦੇ ਵਕੀਲ ਸੁਭਾਸ਼ ਭੱਟਾਚਾਰੀਆ ਮੁਤਾਬਕ ... Read Full Story
|
ਉਦਯੋਗਪਤੀ ਜੀ.ਪੀ. ਬਿੜਲਾ ਦਾ ਦੇਹਾਂਤ
ਕੋਲਕਾਤਾ - ਪ੍ਰਸਿੱਧ ਉਦਯੋਗਪਤੀ ਜੀ.ਪੀ. ਬਿੜਲਾ ਦਾ ਸ਼ੁੱਕਰਵਾਰ ਰਾਤ ਦੇਹਾਂਤ ਹੋ ਗਿਆ। ਉਹ 86 ਵਰਿ੍ਹਆਂ ਦੇ ਸਨ। ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਬਿੜਲਾ ਨੇ ਕੋਲਕਾਤਾ ਵਿਚ ਆਪਣੀ ਰਿਹਾਇਸ਼ ਤੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ, ਬੇਟਾ ਤੇ ਬੇਟੀ ਹਨ।
ਸ੍ਰੀ ਬਿੜਲਾ ਜੀ.ਪੀ-ਸੀ.ਕੇ. ਬਿੜਲਾ ਸਮੂਹ ਦੇ ਮੁਖੀ ਸਨ ਅਤੇ ਬਿ੍ਰਜਮੋਹਨ ਬਿੜਲਾ ਦੇ ਪੁੱਤਰ ਸਨ। ਇਸ ਸਮੂਹ ਦਾ ਕਈ ਖੇਤਰਾਂ ਵਿਚ ਕਾਰੋਬਾਰ ਹੈ। ਇਸ ਕੰਪਨੀ ਸਮੂਹ ਵਿਚ ਹਿੰਦੋਸਤਾਨ ਮੋਟਰਸ, ਓਰੀਐਂਟ ਫੈਨ ਅਤੇ ਓਰੀਐਂਟ ਪੇਪਰਸ ਸ਼ਾਮਿਲ ... Read Full Story
|