ਅਮ੍ਰਿਤਸਰ ਤੋਂ ਭਾਜਪਾ ਦੀ ਡਾ: ਨਵਜੋਤ ਕੌਰ ਸਿੱਧੂ ਨੇ ਵੀ ਆਖ਼ਿਰਕਰ ਵਿਧਾਇਕ ਪਦ ਦੀ ਸਹੁੰ ਚੁੱਕ ਲਈ
ਚੰਡੀਗੜ, ਅੱਜ ਅਮ੍ਰਿਤਸਰ ਤੋਂ ਭਾਜਪਾ ਦੀ ਡਾ: ਨਵਜੋਤ ਕੌਰ ਸਿੱਧੂ ਨੇ ਵੀ ਆਖ਼ਿਰਕਰ ਵਿਧਾਇਕ ਪਦ ਦੀ ਸਹੁੰ ਚੁੱਕ ਲਈ ਹਾਲਾਂਕਿ ਸਾਰੇ ਵਿਧਾਇਕ ਵੀਹ ਦਿਨ ਪਹਿਲਾਂ ਹੀ ਸਹੁੰ ਲੈ ਚੁੱਕੇ ਹਨ ਪਰ ਡਾ: ਸਿੱਧੂ ਬੀਮਾਰ ਹੋਣ ਦੇ ਕਾਰਨ ਸਹੁੰ ਨਹੀਂ ਲੈ ਸਕੀ ਸੀ । ਉਨ੍ਹਾਂ ਨੂੰ ਸੋਮਵਾਰ ਸ਼ਾਮ ਨੂੰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਆਪਣੇ ਕਮਰੇ ਵਿੱਚ ਸਹੁੰ ਦਵਾਈ। ਇਸ ਮੌਕੇ ਉੱਤੇ ਉਨ੍ਹਾਂ ਦੇ ਸਾਂਸਦ ਪਤੀ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਸੇਹਿਤ ਮੰਤਰੀ ਸਤਪਾਲ ਗੋਸਾਈਂ ਵੀ ਹਾਜਿਰ ਸਨ। ਡਾ: ਸਿੱਧੂ ਨੇ ਪੰਜਾਬੀ ਵਿੱਚ ਸਹੁੰ ਲਈ। ਦਰਅਸਲ ਕੱਲ ਉਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ ਦੀ ਸਹੁੰ ... Read Full Story
|
ਅਮਰਿੰਦਰ 'ਤੇ ਚੋਣਾਂ 'ਚ 500 ਕਰੋੜ ਰੁਪਏ ਇਕੱਠੇ ਕਰਨ ਦਾ ਦੋਸ਼ ਮੈਂ ਨਹੀਂ, ਅਖਬਾਰਾਂ ਨੇ ਲਾਇਆ : ਭੱਠਲ
ਚੰਡੀਗੜ੍ਹ, ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਰਜਿੰਦਰ ਕੌਰ ਭੱਠਲ ਨੇ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਉਸ ਬਿਆਨ 'ਤੇ ਸਖਤ ਇਤਰਾਜ਼ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮੋਟੀ ਰਕਮ ਇਕੱਠਾ ਕਰਨ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਹੈ।
ਇਥੇ ਜਾਰੀ ਇਕ ਬਿਆਨ 'ਚ ਭੱਠਲ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਤੋਂ ਪਹਿਲਾਂ ਕਾਲੀਆ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ, ਕਿਉਂਕਿ ਕਾਲੀਆ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰਨ ਕਾਰਨ ਬਾਦਲ ਮੰਤਰੀ ਮੰਡਲ ... Read Full Story
|
ਨਾਰਵੇ ਤੋਂ ਭਾਰਤੀ ਬੱਚਿਆਂ ਦੀ ਵਾਪਸੀ ਲਈ ਯਤਨ ਜਾਰੀ : ਪ੍ਰਨੀਤ ਕੌਰ
ਨਵੀਂ ਦਿੱਲੀ, ਸਰਕਾਰ ਨੇ ਲੋਕ ਸਭਾ ਵਿਚ ਦਸਿਆ ਕਿ ਐੱਨ. ਆਰ. ਆਈ. ਭਾਰਤੀ ਜੋੜੀ ਅਨੁਰੂਪ ਭੱਟਾਚਾਰੀਆ ਅਤੇ ਸ਼੍ਰੀਮਤੀ ਸਾਗਰਿਕਾ ਚੱਕਰਵਰਤੀ ਦੇ ਦੋਵੇਂ ਬੱਚੇ ਨਾਰਵੇ ਤੋਂ ਵਾਪਸ ਲਿਆਉਣ ਲਈ ਹਰੇਕ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਅਤੇ ਚਾਰ ਹੋਰ ਮੈਂਬਰਾਂ ਦੇ ਧਿਆਨ ਦਿਵਾਊ ਮਤੇ ਦੇ ਜਵਾਬ ਵਿਚ ਕਿਹਾ ਕਿ ਸਰਕਾਰ ਨਾਰਵੇ ਤੋਂ ਦੋਵੇਂ ਬੱਚਿਆਂ ਅਤਿਗਿਆਨ ਭੱਟਾਚਾਰੀਆ ਅਤੇ ਮਹੇਸ਼ਵਰ ਭੱਟਾਚਾਰੀਆ ਨੂੰ ਵਾਪਿਸ ਲਿਆਉਣ ਲਈ ਹਰ ਤਰ੍ਹਾਂ ਦੇ ਕਦਮ ਚੁੱਕੇਗੀ । ਸ਼੍ਰੀਮਤੀ ਕੌਰ ਨੇ ਦਸਿਆ ਕਿ ਸਰਕਾਰ ਨੇ ... Read Full Story
|
ਬੀਬੀ ਹਰਪ੍ਰੀਤ ਕੌਰ ਖਾਲਸਾ ਆਸਟ੍ਰੇਲੀਆ 'ਚ ਸਨਮਾਨਤ
ਸਿਡਨੀ, ਪੰਜਾਬ ਤੋਂ ਉਚੇਚੇ ਤੌਰ 'ਤੇ ਆਸਟ੍ਰੇਲੀਆ ਪਹੁੰਚ ਕੇ ਇਥੇ ਵੱਸਦੇ ਪੰਜਾਬੀਆਂ ਬਾਰੇ 'ਆਸਟ੍ਰੇਲੀਆ ਦੇ ਹੀਰੇ' ਨਾਮਕ ਕਿਤਾਬ ਲਿਖਣ ਲਈ ਪਹੁੰਚੀ ਬੀਬੀ ਹਰਪ੍ਰੀਤ ਕੌਰ ਖਾਲਸਾ ਦਾ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਭਰਵਾਂ ਸਨਮਾਨ ਕੀਤਾ ਗਿਆ। ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਸਵ. ਸ. ਬੇਅੰਤ ਸਿੰਘ ਖਾਲਸਾ ਦੀ ਬੇਟੀ ਤੇ ਵਿਧਾਇਕ ਬਿਕਰਮਜੀਤ ਸਿੰਘ ਖਾਲਸਾ ਦੀ ਭੈਣ ਹਰਪ੍ਰੀਤ ਕੌਰ ਖਾਲਸਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਰੀਬ ਤਿੰਨ ਸਾਲ ਇੰਗਲੈਂਡ 'ਚ ਬਿਤਾ ਕੇ ਗੌਰਿਆਂ ਵਲੋਂ ਪੰਜਾਬ ਤੋਂ ਇੰਗਲੈਂਡ ਲਿਜਾਉਣ ਵਾਲੀਆਂ ਵਸਤਾਂ ... Read Full Story
|
ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਧਾਨ ਮੰਤਰੀ ਨੂੰ ਕਾਲੀਆਂ ਝੰਡੀਆਂ ਵਿਖਾਉਣਾ ਮੰਦਭਾਗਾ : ਛੀਨਾ
ਐਡਮਿੰਟਨ, ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਨਵੇਂ ਸਾਲ ਦੀ ਆਮਦ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਧਰਮ-ਪਤਨੀ ਬੀਬੀ ਗੁਰਸ਼ਰਨ ਕੌਰ ਵਲੋਂ ਮੱਥਾ ਟੇਕਣ ਸਮੇਂ ਕੁਝ ਗਿਣੇ-ਚੁਣੇ ਸ਼ਰਾਰਤੀ ਤੱਤਾਂ ਵਲੋਂ ਕੀਤੀ ਨਾਅਰੇਬਾਜ਼ੀ ਅਤੇ ਕਾਲੇ ਝੰਡੇ ਵਿਖਾਏ ਜਾਣ ਦਾ ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ ਕੋਆਰਡੀਨੇਟਰ ਮਨਜਿੰਦਰ ਸਿੰਘ ਛੀਨਾ ਨੇ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਸਤੀ ਸ਼ੁਹਰਤ ਦੀ ਖਾਤਰ ਜਿਥੇ ਪ੍ਰਧਾਨ ਮੰਤਰੀ ਦੇ ਧਾਰਮਿਕ ਦੌਰੇ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ... Read Full Story
|
ਸੋਨੀਆ ਨੂੰ ਵਿਦੇਸ਼ੀ ਕਹਿਣ 'ਤੇ ਪੈਦਾ ਹੋਇਆ ਵਿਵਾਦ
ਮਾਨਸਾ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵਿਦੇਸ਼ੀ ਔਰਤ ਕਹਿਣ ਤੇ ਕਾਂਗਰਸੀ ਖੇਮੇ ਵਿਚ ਜਿੱਥੇ ਤਿੱਖਾ ਰੋਸ ਪੈਦਾ ਹੋ ਗਿਆ ਹੈ, ਉਥੇ ਹੀ ਇਸ ਗੱਲ ਨੂੰ ਲੈ ਕੇ ਕਾਂਗਰਸੀ ਅਤੇ ਅਕਾਲੀ ਇਕ ਦੂਜੇ ਦੇ ਸਾਹਮਣੇ ਆ ਗਏ ਹਨ, ਜਿੱਥੇ ਅਕਾਲੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਕਹੇ ਮੁਤਾਬਿਕ ਸੋਨੀਆ ਗਾਂਧੀ ਨੂੰ ਵਿਦੇਸ਼ੀ ਔਰਤ ਕਹਿ ਰਹੇ ਹਨ ਉਥੇ ਹੀ ਕਾਂਗਰਸੀ ਅਕਾਲੀਆਂ ਨੂੰ ਇਸ ਦੀ ਬੁਖਲਾਹਟ ਦੀ ਨਿਸ਼ਾਨੀ ਦੱਸ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਸ਼ੇਰ ਸਿੰਘ ਗਾਗੋਵਾਲ ਨੇ ਕਿਹਾ ਕਿ ਬੀਬੀ ਬਾਦਲ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਇਹ ਭੁੱਲ ਗਈ ਕਿ ... Read Full Story
|
ਵਿਦੇਸ਼ਾਂ 'ਚ ਸਿੱਖਾਂ ਦੀ ਪਗੜੀ ਦੀ ਜਾਂਚ ਦੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ 'ਚ ਸਰਕਾਰ : ਪ੍ਰਨੀਤ ਕੌਰ
ਨਵੀਂ ਦਿੱਲੀ, ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ 'ਚ ਹਵਾਈ ਅੱਡਿਆਂ 'ਤੇ ਸਿੱਖਾਂ ਦੀ ਪਗੜੀ ਦੀ ਜਾਂਚ ਦੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਵਿਰੋਧੀ ਧਿਰ ਦੇ ਉਸ ਦਾਅਵੇ ਨੂੰ ਖਾਰਜ ਕੀਤਾ, ਜਿਸ ਵਿਚ ਉਨ੍ਹਾਂ ਨੇ ਇਸ ਮੁੱਦੇ 'ਤੇ ਸਰਕਾਰ ਦੇ ਰਵੱਈਏ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ 'ਤੇ ਪਗੜੀ ਦੀ ਜਾਂਚ ਦੇ ਮੁੱਦੇ ਨੂੰ ਵਿਦੇਸ਼ ਮੰਤਰਾਲਾ ਨੇ ਇਟਲੀ, ਫਰਾਂਸ, ਪੋਲੈਂਡ, ਰੋਮਾਨੀਆ ਅਤੇ ਯੂਰਪੀ ਸੰਘ ਨਾਲ ਦੋ ਪੱਖੀ ਤੌਰ 'ਤੇ ਉਠਾਇਆ। ਇਨ੍ਹਾਂ ਦੇਸ਼ਾਂ 'ਚ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਬਹੁਤ ... Read Full Story
|
ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਹੋਰ ਉੱਚਾ ਚੁੱਕਣ ਦੀ ਲੋੜ: ਡਾ. ਜਸਪਾਲ ਸਿੰਘ
ਪਟਿਆਲਾ, ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਸ਼ਵ ਪੱਧਰੀ ਪ੍ਰਚਾਰ ਅਤੇ ਪਾਸਾਰ ਲਈ ਨੀਤੀ ਘੜਨ ਹਿਤ ਪੰਜਾਬੀ ਯੂਨੀਵਰਸਿਟੀ ਵੱਲੋਂ ਜਲਦੀ ਹੀ ਪੰਜਾਬੀ ਪ੍ਰੇਮੀਆਂ, ਸਾਹਿਤਕਾਰਾਂ ਤੇ ਵਿਦਵਾਨਾਂ ਦਾ ਵਿਸ਼ਾਲ ਇਕੱਠ ਕਰਨ ਦੀ ਤਜਵੀਜ਼ ਹੈ।
ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ‘ਸਮਕਾਲੀ ਪੰਜਾਬੀ ਸਾਹਿਤ: ਸਰੋਕਾਰ ਤੇ ਸੰਭਾਵਨਾਵਾਂ’ ਵਿਸ਼ੇ ‘ਤੇ ਕਾਰਵਾਈ ਜਾ ਰਹੀ ਦੋ ਰੋਜ਼ਾ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਪੰਜਾਬੀ ਭਾਸ਼ਾ ਨਾਲ ਸਬੰਧਤ ਸਾਹਿਤਕਾਰ, ਨਾਟਕਕਾਰ, ... Read Full Story
|
ਕਾਲਾ ਧਨ ਕਾਂਗਰਸ ਨੂੰ ਲੈ ਡੁੱਬੇਗਾ: ਅਡਵਾਨੀ
ਜਨ ਚੇਤਨਾ ਯਾਤਰਾ ਦਾ ਪੰਜਾਬ ਵਿੱਚ ਭਰਵਾਂ ਸਵਾਗਤ
ਬਠਿੰਡਾ,ਭਾਜਪਾ ਦੇ ਸੀਨੀਅਰ ਨੇਤਾ ਐਲ.ਕੇ.ਅਡਵਾਨੀ ਦੀ ਜਨ ਚੇਤਨਾ ਯਾਤਰਾ ਅੱਜ ਮਾਲਵੇ ਦੇ ਰਸਤੇ ਤੋਂ ਪੰਜਾਬ ‘ਚ ਦਾਖਲ ਹੋ ਗਈ ਜਿਸ ਦਾ ਅਕਾਲੀ-ਭਾਜਪਾ ਗਠਜੋੜ ਵਲੋਂ ਢੋਲ ਢਮੱਕਿਆਂ ਨਾਲ ਸਵਾਗਤ ਕੀਤਾ ਗਿਆ। ਪੰਜਾਬ ਹਰਿਆਣਾ ਸੀਮਾ ‘ਤੇ ਪੈਂਦੇ ਜ਼ਿਲ੍ਹੇ ਬਠਿੰਡਾ ਦੇ ਪਿੰਡ ਡੂਮਵਾਲੀ ਨੇੜੇ ਅਕਾਲੀ ਅਤੇ ਭਾਜਪਾ ਨੇਤਾਵਾਂ ਨੇ ਜਨ ਚੇਤਨਾ ਯਾਤਰਾ ਨੂੰ ‘ਜੀ ਆਇਆਂ ਆਖਿਆ। ਪੰਜਾਬ ਦੇਸ਼ ਦਾ 21ਵਾਂ ਰਾਜ ਹੈ ਜਿਸ ‘ਚ ਅੱਜ ਜਨ ਚੇਤਨਾ ਯਾਤਰਾ ਪੁੱਜੀ ਹੈ। 84 ਵਰ੍ਹਿਆਂ ਦੇ ਸ੍ਰੀ ਅਡਵਾਨੀ ਦੇ ਸਵਾਗਤ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ... Read Full Story
|
ਨੇਤਰਹੀਣ ਭਾਰਤੀ ਵਿਦਿਆਰਥਣ ਨੂੰ ਆਸਟਰੇਲੀਆ ‘ਚ ਰਹਿਣ ਦੀ ਆਗਿਆ ਮਿਲੀ
ਮੈਲਬਰਨ, ਤੀਹ ਸਾਲਾਂ ਦੀ ਇਕ ਭਾਰਤੀ ਮਹਿਲਾ ਨੂੰ ਆਸਟਰੇਲੀਆ ‘ਚ ਸਥਾਈ ਨਿਵਾਸ ਦੀ ਆਗਿਆ ਮਿਲ ਗਈ ਹੈ। ਨੇਤਰਹੀਣਤਾ (ਲੀਗਲੀ ਬਲਾਈਂਡ) ਕਰਕੇ ਪਹਿਲਾਂ ਉਸ ਦੀ ਵੀਜ਼ਾ ਅਰਜ਼ੀ ਰੱਦ ਕਰ ਦਿੱਤੀ ਗਈ ਸੀ।
ਸਿਮਰਨ ਕੌਰ ਦੋ ਸਾਲਾਂ ਤੋਂ ਆਪਣਾ ਕੇਸ ਲੜ ਰਹੀ ਸੀ ਅਤੇ ਪਿਛਲੇ ਹਫਤੇ ਹੀ ਇਕ ਰਾਸ਼ਟਰਮੰਡਲ ਮੈਡੀਕਲ ਅਫਸਰ ਨੇ ਉਸ ਦਾ ਕੇਸ ਲੀਗਲ ਬਲਾਈਂਡਨੈਸ ਦੇ ਪੈਮਾਨੇ ‘ਤੇ ਪੂਰਾ ਉਤਰਨ ਕਾਰਨ ਉਸ ਦੀ ਵੀਜ਼ਾ ਅਰਜ਼ੀ ਰੱਦ ਕਰ ਦਿੱਤੀ ਸੀ। ਸਿਮਰਨ 2007 ਵਿਚ ਵਿਦਿਆਰਥੀ ਵੀਜ਼ੇ ‘ਤੇ ਆਪਣੇ ਪਤੀ ਨਾਲ ਆਸਟਰੇਲੀਆ ਆਈ ਸੀ। ਜਨਮ ਤੋਂ ਹੀ ਉਸ ਦੇ ਰੈਟੀਨਾ ਵਿਚ ਨੁਕਸ ਪਾਇਆ ਗਿਆ ਸੀ।
ਸਿਮਰਨ ਕਮਿਊਨਿਟੀ ਵੈਲਫੇਅਰ ਐਂਡ ... Read Full Story
|
ਪ੍ਰਸ਼ਾਂਤ ਭੂਸ਼ਨ ’ਤੇ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਦਾ ਅਦਾਲਤੀ ਰਿਮਾਂਡ
ਨਵੀਂ ਦਿੱਲੀ, ਇਥੋਂ ਦੀ ਇਕ ਅਦਾਲਤ ਨੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਨ ਉਪਰ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਅੱਜ ਇਕ ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਮੈਟਰੋਪੋਲਿਟਨ ਮੈਜਿਸਟਰੇਟ ਜਸਜੀਤ ਕੌਰ ਨੇ ਪੁਲੀਸ ਵੱਲੋਂ ਨੌਜਵਾਨਾਂ ਦਾ ਰਿਮਾਂਡ ਲੈਣ ਲਈ ਕੀਤੀ ਗਈ ਬੇਨਤੀ ਨੂੰ ਰੱਦ ਕਰਦਿਆਂ ਕਿਹਾ, ‘‘ਮੈਂ ਤਿੰਨਾਂ ਮੁਲਜ਼ਮਾਂ ਨੂੰ ਇਕ ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਦੀ ਹਾਂ।’’ ਪੁਲੀਸ ਨੇ ਜੋਗਿੰਦਰਪਾਲ ਸਿੰਘ ਬੱਗਾ, ਵਿਸ਼ਨੂ ਗੁਪਤਾ ਅਤੇ ਇੰਦਰ ਵਰਮਾ ਦਾ ਦੋ ਦਿਨਾ ਰਿਮਾਂਡ ਲੈਣ ਲਈ ਬੇਨਤੀ ਕੀਤੀ ਸੀ। ਪੁਲੀਸ ਨੇ ਕਿਹਾ ਸੀ ਕਿ ਇਸ ਘਟਨਾ ਦੀ ਜਾਂਚ ਲਈ ਇਨ੍ਹਾਂ ਦਾ ... Read Full Story
|
ਗੋਬਿੰਦਪੁਰਾ ਥਰਮਲ ਪਲਾਟ ਦੇ ਚੁਫੇਰੇ ਕੰਧ ਕੱਢਣ ਦਾ ਵਿਰੋਧ ਕਰਦੇ ਕਿਸਾਨਾਂ ਦੇ ਪੁਲੀਸ ਨੇ ਵੱਟ ਕੱਢੇ
ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਲੱਗ ਰਹੇ ਵਿਵਾਂਦਤ ਥਰਮਲ ਪਲਾਂਟ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਕੇ ਇੰਡੀਆ ਬੁਲਜ਼ ਕੰਪਨੀ ਵੱਲੋਂ 560 ਏਕੜ ਜ਼ਮੀਨ ‘ਤੇ ਨਿਸ਼ਾਨਦੇਹੀ ਕਰਕੇ ਥਰਮਲ ਪਲਾਂਟ ਲਗਾਉਣ ਲਈ ਕੰਧ ਕੱਢਣ ਦਾ ਕੰਮ ਸ਼ੁਰੂ ਕੀਤਾ ਤਾਂ ਪਿੰਡ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਨੇ ਤਕਰੀਬਨ 300 ਕਿਸਾਨਾਂ, ਔਰਤਾਂ ਤੇ ਬੱਚਿਆਂ ‘ਤੇ ਲਾਠੀਚਾਰਜ ਕਰ ਦਿੱਤਾ। ਇਸ ਕਾਰਨ ਇਕ ਦਰਜਨ ਦੇ ਕਰੀਬ ਔਰਤਾਂ, ਕੁੜੀਆਂ ਤੇ ਬੱਚੇ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚ ਸੁਖਦੇਵ ਕੌਰ (65) ਤੇ ਰਣਜੀਤ ਕੌਰ (50) ਨੂੰ ਸੱਟਾਂ ਵੱਧ ਲੱਗਣ ਕਾਰਨ ... Read Full Story
|
ਅਕਾਲੀ ਦਲ ਦਿੱਲੀ-ਯੂ.ਕੇ. ਦਾ ਸਰਨਾ ਨਾਲ ਗਠਜੋੜ ਟੁੱਟਣ ਕੰਢੇ
ਨਵੀਂ ਦਿੱਲੀ,ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੀ ਇਸਤਰੀ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਹਰਵਿੰਦਰ ਕੌਰ ਗਗਨ ਨੇ ਪੱਤਰਕਾਰ ਮਿਲਣੀ ਦੌਰਾਨ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਨੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਗਠਜੋੜ ਕਰਨ ਵੇਲੇ ਗੁਰਦੁਆਰਿਆਂ ਅਤੇ ਵਿੱਦਿਅਕ ਅਦਾਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਈ ਕਈ ਮੰਗਾਂ ਰੱਖੀਆਂ ਸਨ ਪਰ ਹਾਲੇ ਤੱਕ ਸ੍ਰੀ ਸਰਨਾ ਵੱਲੋਂ ਇਨ੍ਹਾਂ ਮੁੱਦਿਆਂ ’ਤੇ ਕਾਰਵਾਈ ਦਾ ਕੋਈ ਜਤਨ ਨਹੀਂ ਕੀਤਾ ਗਿਆ, ਜਿਸ ਨਾਲ ਗਠਜੋੜ ਦੇ ਟੀਚੇ ’ਤੇ ਸਵਾਲੀਆ ਨਿਸ਼ਾਨ ਲਗਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ... Read Full Story
|
ਸੁਪਰੀਮ ਕੋਰਟ ਵੱਲੋਂ ਭੁੱਲਰ ਬਾਰੇ ਸੁਣਵਾਈ ਮੁਲਤਵੀ ਕਰਨ ਤੋਂ ਨਾਂਹ
ਨਵੀਂ ਦਿੱਲੀ,ਸੁਪਰੀਮ ਕੋਰਟ ਨੇ ਅੱਜ ਸਪਸ਼ਟ ਕੀਤਾ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜਿਸ ਨੂੰ ਬੰਬ ਧਮਾਕੇ ਦੇ ਦੋਸ਼ ’ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਦੀ ਪਤਨੀ ਨਵਨੀਤ ਕੌਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਪਟੀਸ਼ਨਾਂ ਦੇ ਮਾਮਲੇ ’ਤੇ ਸੁਣਵਾਈ ਬੇਵਜ੍ਹਾ ਮੁਲਤਵੀ ਨਹੀਂ ਕੀਤੀ ਜਾਵੇਗੀ। ਜਸਟਿਸ ਜੀ.ਐਸ. ਸਿੰਘਵੀ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਰਾਂ ਦੀ ਤਰਫੋਂ ਵਕੀਲ ਉਪਲ\ਬਧ ਨਾ ਹੋਣ ਕਰਕੇ ਇਕ ਹਫਤੇ ਲਈ ਸੁਣਵਾਈ ਮੁਲਤਵੀ ਕਰਨ ਦੀ ਕੀਤੀ ਅਪੀਲ ’ਤੇ ਸਖ਼ਤ ਇਤਰਾਜ਼ ਕੀਤਾ। ਬੈਂਚ ਨੇ ਕਿਹਾ ਕਿ ਪਟੀਸ਼ਨਰ ਭੁੱਲਰ ਵੱਲੋਂ ਪਾਈ ਰਹਿਮ ਦੀ ਅਪੀਲ ਦਾ ਨਿਬੇੜਾ ... Read Full Story
|
ਕੁੜੀਏ ਮੇਰੇ ਦੇਸ਼ ਦੀਏ : ਸਹੁਰੇ ਪਰਿਵਾਰ ਦੀ ਸਤਾਈ ਕੁੜੀ ਦੀ ਸਹਾਇਤਾ ਕਰਨ ਲਈ ਕਾਲਜ ਦੀਆਂ ਕੁੜੀਆਂ ਨੇ ਹੱਲਾ ਬੋਲਿਆ
ਯਮਨਾਨਗਰ ( ਹਰਿਆਣਾ) ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਸਹੇਲੀ ਦੇ ਸਹੁਰੇ ਘਰ ਜਾ ਕੇ ਡਟ ਕੇ ਨਾਅਰੇਬਾਜ਼ੀ ਕੀਤੀ ।
ਇਹ ਕੁੜੀਆਂ ਆਪਣੇ ਨਾਲ ਪੜ੍ਹਦੀ ਇਸ ਪਰਿਵਾਰ ਦੀ ਨੂੰਹ ਬਲਜੀਤ ਕੌਰ ਨੂੰ ਉਸਦੇ ਸਹੁਰੇ ਵੱਲੋਂ ਦਾਜ ਲਿਆਉਣ ਲਈ ਕੁੱਟਮਾਰ ਖਿਲਾਫ਼ ਧਾਵਾ ਬੋਲਣ ਆਈਆਂ ।
ਆਪਣੀ ਸਹੇਲੀ ਦੇ ਪਤੀ ਦੀ ਗ੍ਰਿਫ਼ਤਾਰੀ ਮਗਰੋਂ ਹੀ ਇਹਨਾਂ ਕੁੜੀਆਂ ਦਾ ਗੁੱਸਾ ਸ਼ਾਂਤ ਹੋਇਆ ।
ਯਮਨਾਨਗਰ ਦੇ ਸੰਤ ਨਿਸ਼ਚਲ ਸਿੰਘ ਕਾਲਜ ਆਫ ਐਜਕੇਸ਼ਨਜ਼ ਵਿੱਚ ਬਲਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਬੀਐਡ ਕਰ ਰਹੀ ਸੀ ।
ਸੋਮਵਾਰ ਨੂੰ ਉਹ ਜਦੋਂ ਕਾਲਜ ਪਹੁੰਚੀ ਤਾਂ ਸ਼ਰੀਰ ਤੇ ਜ਼ਖਮਾਂ ਦੇ ਨਿਸ਼ਾਨ ਸਨ । ... Read Full Story
|
ਫੇਸਬੁੱਕ ਤੇ ਇਨਸਾਨੀਅਤ ਗਰੁੱਪ ਬਚਾ ਰਿਹਾ ਹੈ ਗਰੀਬ ਮਰੀਜਾਂ ਦੀ ਜਿੰਦਗੀਆਂ
ਫੇਸਬੁੱਕ ਉਪਰ ‘ਇਨਸਾਨੀਅਤ ’ ਨਾਂਮ ਦੇ ਗਰੁੱਪ ਵੱਲੋਂ ਲੋੜਵੰਦ ਮਰੀਜਾਂ ਦੇ ਇਲਾਜ ਲਈ ਇੱਕ ਮੁਹਿੰਮ ਚਲਾਈ ਗਈ ਹੈ।ਜਿਹੜੇ ਮਰੀਜ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ ਉਹਨਾਂ ਦੇ ਇਲਾਜ ਲਈ ਵਿਦੇਸਾਂ ਵਿੱਚ ਬੈਠੇ ਇਸ ਗਰੁੱਪ ਦੇ ਮੈਂਬਰ ਆਪਣੇ ਵੱਲੋਂ ਆਰਥਿਕ ਸਹਾਇਤਾ ਭੇਜਦੇ ਹਨ ਅਤੇ ਭਾਰਤ ਵਿਚਲੇ ਗਰੁੱਪ ਮੈਂਬਰ ਆਪਣੇ ਖਰਚੇ ਤੇ ਲੋੜਵੰਦ ਲੋਕਾਂ ਤੱਕ ਇਹ ਰਾਸ਼ੀ ਪਹੁੰਚਦੀ ਕਰਦੇ ਹਨ।
ਉਹਨਾ ਦੱਸਿਆ ਕਿ ਭਾਵੇ ਲੋੜਵੰਦਾਂ ਦੀ ਸਹਾਇਤਾ ਪਹਿਲਾਂ ਵੀ ਕੁਝ ਐਨ ਆਰ ਆਈ ਦੋਸਤ ਆਰਥਿਕ ਤੌਰ ਤੇ ਭੇਜਦੇ ਸਨ ਪਰੰਤੂ ਇਸੇ ਵਰ੍ਹੇ ਆਜ਼ਾਦੀ ਦਿਵਸ ਦੀ ਸ਼ਾਮ ਨੂੰ ਰਸਮੀ ਤੌਰ ਤੇ ਹੋਂਦ ਵਿੱਚ ਆਏ ਇਸ ... Read Full Story
|
ਸਿਪਸਾ ਨੇ ਡਾ. ਸ਼ਰਨਜੀਤ ਕੌਰ ਤੋਂ ਪੁਰਸਕਾਰ ਵਾਪਸ ਮੰਗਿਆ
ਟੋਰਾਂਟੋ,ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਦਮੀ (ਸਿਪਸਾ) ਨੇ ਪਿਛਲੇ ਦਿਨੀਂ ਟੋਰਾਂਟੋ ਫੇਰੀ ’ਤੇ ਆਏ ਡਾ. ਸ਼ਰਨਜੀਤ ਕੌਰ ਨੂੰ ਦਿੱਤੇ ਗਏ ਪੁਰਸਕਾਰ ਵਾਪਸ ਲੈਣ ਦਾ ਫੈਸਲਾ ਲਿਆ ਹੈ।
ਸਿਪਸਾ ਦੇ ਪ੍ਰਧਾਨ ਗੁਰਦਿਆਲ ਕੰਵਲ ਨੇ ਕਿਹਾ ਕਿ ਡਾ. ਸ਼ਰਨਜੀਤ ਕੌਰ ਨੂੰ 21 ਅਗਸਤ ਨੂੰ ਟੋਰਾਂਟੋ ਵਿਖੇ ਦਿੱਤਾ ਗਿਆ ਡਾ. ਸੁਤਿੰਦਰ ਸਿੰਘ ਨੂਰ ਪੁਰਸਕਾਰ ਅਤੇ ਭਾਰਤ ਵਿੱਚ ਦਿੱਤਾ ਗਿਆ ਡਾ. ਅਤਰ ਸਿੰਘ ਪੁਰਸਕਾਰ ਵਾਪਸ ਲਏ ਜਾਣਗੇ। ਸ੍ਰੀ ਕੰਵਲ ਅਨੁਸਾਰ ਅਜਿਹਾ ਕਦਮ ਡਾ. ਸ਼ਰਨਜੀਤ ਕੌਰ ਵੱਲੋ ਸਿਪਸਾ ਵਿਰੋਧੀ ਟਿੱਪਣੀਆਂ ਕਰਕੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾ. ਸ਼ਰਨਜੀਤ ਦੀਆਂ ਅਜਿਹੀਆਂ ... Read Full Story
|
ਜਾਨੋਂ ਮਾਰਨ ਦੀ ਧਮਕੀ ਦੇਣ ‘ਤੇ ਪੁਲੀਸ ਵੱਲੋਂ ਕੇਸ ਦਰਜ
ਨਾਰਾਇਣਗੜ੍ਹ,ਨਾਰਾਇਣਗੜ੍ਹ ਪੁਲੀਸ ਨੇ ਪਿੰਡ ਬਾਕਰਪੁਰ ਨਿਵਾਸੀ ਦਵਿੰਦਰ ਕੌਰ ਪੁੱਤਰੀ ਗੁਰਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਇਕ ਵਿਅਕਤੀ ਖ਼ਿਲਾਫ਼ ਛੇੜਖਾਨੀ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਵਿੰਦਰ ਕੌਰ ਨੇ ਪੁਲੀਸ ਨੂੰ ਲਿਖਵਾਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦੇ ਮਾਪਿਆਂ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਉਹ ਆਪਣੇ ਭਰਾ ਦੇ ਨਾਲ ਆਪਣੇ ਚਾਚਾ ਨਰਿੰਦਰ ਸਿੰਘ ਦੇ ਘਰ ਪਿੰਡ ਬਾਕਰਪੁਰ ਵਿੱਚ ਹੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਉਸ ਦੇ ਚਾਚਾ ਨਰਿੰਦਰ ਸਿੰਘ ਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਕਿਸੇ ... Read Full Story
|
ਭ੍ਰਿਸ਼ਟਾਚਾਰ ਦੇ ਟਾਕਰੇ ਲਈ ਮਜ਼ਬੂਤ ਲੋਕਪਾਲ ਜ਼ਰੂਰੀ: ਹਰਸਿਮਰਤ
ਨਵੀਂ ਦਿੱਲੀ,ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਅੱਜ ਲੋਕ ਸਭਾ ਵਿਚ ਹੋਈ ਬਹਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਸ ਢੰਗ ਨਾਲ ਸਰਕਾਰ ਨੇ ਭ੍ਰਿਸ਼ਟਾਚਾਰ ਨਾਲ ਸਿੱਝਣ ਦੀ ਕੋਸ਼ਿਸ਼ ਕੀਤੀ ਹੈ, ਉਸ ਨਾਲ ਲੋਕਾਂ ਦਾ ਭਰੋਸਾ ਟੁਟਿਆ ਹੈ ਅਤੇ ਸਾਡੀ ਭਰੋਸੇਯੋਗਤਾ ਬਹੁਤ ਜ਼ਿਆਦਾ ਘਟੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਟਾਕਰੇ ਲਈ ਮਜ਼ਬੂਤ ਇਰਾਦੇ ਦੀ ਲੋੜ ਹੈ ਤੇ ਇਸ ਲਈ ਮਜ਼ਬੂਤ ਲੋਕ ਪਾਲ ਬਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਤੋਂ ਲੈ ਕੇ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਲੈਣ ਤੱਕ ਲੋਕਾਂ ਨੂੰ ਬਹੁਤ ਸਾਰੀਆਂ ਖੱਜਲ ਖੁਆਰੀਆਂ ਦਾ ... Read Full Story
|
ਪੰਜਾਬੀ ਮੁਟਿਆਰ ਗੁਰਪ੍ਰੀਤ ਕੌਰ ਭੁੱਲਰ ਅਮਰੀਕੀ ਫੌਜ ਵਲੋਂ ਅਫਗਾਨਿਸਤਾਨ ਲਈ ਰਵਾਨਾ
ਬੇਕਰਸਫੀਲਡ,ਪੰਜਾਬੀ ਭਾਈਚਾਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਕ ਪੰਜਾਬਣ ਗੁਰਪ੍ਰੀਤ ਕੌਰ ਭੁੱਲਰ ਅਮਰੀਕੀ ਫੌਜ ਵਿਚ ਭਰਤੀ ਹੋ ਕੇ ਅਫਗਾਨਿਸਤਾਨ ਵਿਚ ਚੱਲ ਰਹੀ ਸ਼ਾਂਤੀ ਦੀ ਲੜਾਈ ਲਈ ਰਵਾਨਾ ਹੋ ਗਈ ਹੈ। ਇਸ ਬਾਰੇ ਗੁਰਪ੍ਰੀਤ ਕੌਰ ਦੇ ਪਿਤਾ ਸ. ਸਤਨਾਮ ਸਿੰਘ ਭੁੱਲਰ ਨੇ ਗੱਲਬਾਤ ਕਰਦੇ ਹੋਏ ਦਸਿਆ ਕਿ ਗੁਰਪ੍ਰੀਤ ਦਾ ਜਨਮ 19 ਅਕਤੂਬਰ 1984 ਨੂੰ ਬੇਕਰਸਫੀਲਡ ਵਿਖੇ ਹੀ ਹੋਇਆ ਸੀ ਅਤੇ ਉਸ ਨੇ ਇਥੋਂ ਹੀ ਸਾਲ 2004 ਵਿਚ ਹਾਈ ਸਕੂਲ ਦੀ ਗ੍ਰੈਜੂਏਸ਼ਨ ਪਾਸ ਕੀਤੀ ਸੀ ਤੇ ਉਸ ਤੋਂ ਉਪਰੰਤ ਉਹ ਅਮਰੀਕੀ ਫੌਜ ਵਿਚ ਭਰਤੀ ਹੋ ਗਈ ਸੀ। ਇਸ ਵੇਲੇ ਉਹ ਬਤੌਰ ਸੀਨੀਅਰ ਸਾਰਜੈਂਟ ਫੌਜ ਵਿਚ ਸੇਵਾ ਨਿਭਾ ਰਹੀ ਹੈ। ... Read Full Story
|