ਪਾਕਿ ਆਪਣੇ ਲੋਕਾਂ ਪ੍ਰਤੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਵੇ : ਕ੍ਰਿਸ਼ਨਾ
ਨਵੀਂ ਦਿੱਲੀ, ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂਆਂ ਵਲੋਂ ਝੱਲਣੀਆਂ ਪੈ ਰਹੀਆਂ ਸਮੱਸਿਆਵਾਂ 'ਤੇ ਚਿੰਤਾ ਪ੍ਰਗਟਾਉਂਦਿਆਂ
ਭਾਰਤ ਨੇ ਅੱਜ ਗੁਆਂਢੀ ਦੇਸ਼ ਨੂੰ ਕਿਹਾ ਕਿ ਉਹ ਆਪਣੇ ਨਾਗਰਿਕਾਂ ਪ੍ਰਤੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਪੂਰਾ ਕਰੇ। ਪਿਛਲੇ ਹਫਤੇ ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ ਵਲੋਂ ਚੁਕੇ ਗਏ ਮੁੱਦੇ ਕਿ ਪਾਕਿਸਤਾਨ ਵਿਚ ਹਿੰਦੂਆਂ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ, ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਲੋਕ ਸਭਾ ਵਿਚ ਕਿਹਾ ਕਿ ਇਹ ਪਾਕਿਸਤਾਨ ਸਰਕਾਰ ਦੀ ਡਿਊਟੀ ਹੈ ਕਿ ਉਹ ਆਪਣੇ ਨਾਗਰਿਕਾਂ ਪ੍ਰਤੀ ਆਪਣੀ ਸੰਵਿਧਾਨਕ ... Read Full Story
|
ਸਈਦ ਖਿਲਾਫ ਸਖਤ ਕਾਰਵਾਈ ਕਰੇ ਪਾਕਿ
ਨਵੀਂ ਦਿੱਲੀ, ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਅੱਤਵਾਦ ਤੇ ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾਵਾਂ ਖਿਲਾਫ ਸਖਤ ਕਾਰਵਾਈ ਕਰੇ। ਇਸ ਵਿਚ ਇਸਲਾਮਾਬਾਦ ਦਾ ਹੀ ਹਿੱਤ ਹੈ। ਦੂਜੇ ਪਾਸੇ ਭਾਰਤ ਨੇ ਅਮਰੀਕਾ ਨੂੰ ਸਾਫ ਕਰ ਦਿੱਤਾ ਹੈ ਕਿ ਉਹ ਈਰਾਨ ਤੋਂ ਤੇਲ ਦੀ ਦਰਾਮਦ ਕਰਦਾ ਰਹੇਗਾ ਅਤੇ ਜੋ ਤੇਲ ਦਰਾਮਦ ਵਿਚ ਕਟੌਤੀ ਕੀਤੀ ਗਈ ਹੈ, ਉਹ ਅਮਰੀਕੀ ਦਬਾਅ ਵਿਚ ਨਹੀਂ ਕੀਤੀ ਗਈ।
ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਅੱਜ ਮੁਲਾਕਾਤ ਕਰਨ ਤੋਂ ਬਾਅਦ ਸਾਂਝੇ ਪੱਤਰਕਾਰ ਸੰਮੇਲਨ ਵਿਚ ਉਕਤ ਗੱਲ ਕਹੀ। ... Read Full Story
|
ਭਾਰਤ ਨੇ ਚੀਨ ਨੂੰ ਉਸੇ ਦੀ ਭਾਸ਼ਾ 'ਚ ਦਿੱਤਾ ਜਵਾਬ
ਦੱਖਣੀ ਚੀਨ ਸਾਗਰ ਕਿਸੇ ਦੀ ਜਾਗੀਰ ਨਹੀਂ
ਬੰਗਲੌਰ, ਦੱਖਣੀ ਚੀਨ ਸਾਗਰ ਵਿਚ ਆਪਣੇ ਤੇਲ ਪ੍ਰਾਜੈਕਟਾਂ 'ਤੇ ਚੀਨ ਦੇ ਇਤਰਾਜ਼ ਦਾ ਜਵਾਬ ਦਿੰਦਿਆਂ ਭਾਰਤ ਨੇ ਅੱਜ ਕਿਹਾ ਕਿ ਇਸ ਖੇਤਰ ਨੂੰ ਕਿਸੇ ਕੌਮੀ ਦਖਲਅੰਦਾਜ਼ੀ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ 'ਚ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਦੱਖਣੀ ਚੀਨ ਸਾਗਰ ਦੁਨੀਆ ਦੀ ਜਾਇਦਾਦ ਹੈ। ਮੇਰਾ ਮੰਨਣਾ ਹੈ ਕਿ ਵਪਾਰ ਦੇ ਉਨ੍ਹਾਂ ਰਸਤਿਆਂ ਨੂੰ ਯਕੀਨੀ ਤੌਰ 'ਤੇ ਕਿਸੇ ਕੌਮੀ ਦਖਲ-ਅੰਦਾਜ਼ੀ ਤੋਂ ਮੁਕਤ ਰੱਖਣਾ ਚਾਹੀਦਾ ਹੈ।
ਚੀਨ ਦੀ ਚੇਤਾਵਨੀ ਦੇ ... Read Full Story
|
ਭਾਰਤ ਤੇ ਚੀਨ ਸਮੁੰਦਰੀ ਸੁਰੱਖਿਆ 'ਚ ਕਰਨਗੇ ਸਹਿਯੋਗ
ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਅਰੁਣਾਚਲ, ਤਿੱਬਤ ਤੇ ਚੀਨੀ ਅਧਿਕਾਰੀਆਂ ਵਲੋਂ ਭਾਰਤੀ ਵਪਾਰੀਆਂ ਨਾਲ ਬਦਸਲੂਕੀ ਵਰਗੇ ਮੁੱਦਿਆਂ 'ਤੇ ਕੀਤੀ ਚਰਚਾ
ਨਵੀਂ ਦਿੱਲੀ, ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦਰਮਿਆਨ ਵੀਰਵਾਰ ਨੂੰ ਹੋਈ ਗੱਲਬਾਤ ਦੌਰਾਨ ਅਰੁਣਾਚਲ ਪ੍ਰਦੇਸ਼, ਤਿੱਬਤ ਅਤੇ ਚੀਨੀ ਅਧਿਕਾਰੀਆਂ ਹੱਥੋਂ ਭਾਰਤੀ ਵਪਾਰੀਆਂ ਨਾਲ ਹੋਏ ਮਾੜੇ ਵਰਤਾਓ ਵਰਗੇ ਮੁੱਦੇ ਉਠੇ ਅਤੇ ਉਭਰਦੀਆਂ ਅਰਥ ਵਿਵਸਥਾਵਾਂ ਤੇ ਆਉਂਦੇ ਸਿਖਰ ਸੰਮੇਲਨ ਦੀਆਂ ਤਿਆਰੀਆਂ 'ਤੇ ਵੀ ਚਰਚਾ ਹੋਈ। ਚੀਨ ਦੇ ਵਿਦੇਸ਼ ਮੰਤਰੀ ਯਾਂਗ ਜੀਚੀ ਨਾਲ ਬੈਠਕ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ... Read Full Story
|
ਚੀਨੀ ਵਿਦੇਸ਼ ਮੰਤਰੀ ਦੇ ਭਾਰਤੀ ਦੌਰੇ ਮੌਕੇ ਕ੍ਰਿਸ਼ਨਾ ਵਲੋਂ ਤਿੱਖੀ ਟਿੱਪਣੀ
ਨਵੀਂ ਦਿੱਲੀ, ਚੀਨ ਦੇ ਵਿਦੇਸ਼ ਮੰਤਰੀ ਯੰਗ ਯਾਇਚੀ ਦੇ ਭਾਰਤ ਦੌਰੇ ਮੌਕੇ ਭਾਰਤੀ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਅਰੁਣਾਚਲ ਪ੍ਰਦੇਸ਼ ਬਾਰੇ ਭਾਰਤੀ ਬਿਆਨ ਕੁਦਰਤੀ ਸੀ ਅਤੇ ਕਿਸੇ ਨੂੰ ਵੀ ਇਸ ਸੂਬੇ ਦਾ ਭਾਰਤ ਦਾ ਅਟੁਟ ਅੰਗ ਹੋਣ ਬਾਰੇ ਗਲਤਫਹਿਮੀ ਨਹੀਂ ਹੋਣੀ ਚਾਹੀਦੀ । ਸ਼੍ਰੀ ਕ੍ਰਿਸ਼ਨਾ ਨੇ ਹੋਰ ਕਿਹਾ ਕਿ ਭਾਰਤੀ ਬਿਆਨ ਚੀਨ ਵਲੋਂ ਰੱਖਿਆ ਮੰਤਰੀ ਦੇ ਅਰੁਣਾਚਲ ਦੌਰੇ ਉੱਪਰ ਕੀਤੀ ਟਿੱਪਣੀ ਦਾ ਸਰਲ ਉੱਤਰ ਸੀ ਜੋ ਕਿ ਤੱਥਾਂ 'ਤੇ ਨਿਰਭਰ ਕਰਦਾ ਹੈ। ਯਾਦ ਰਹੇ ਕਿ ਸ਼੍ਰੀ ਕ੍ਰਿਸ਼ਨਾ ਨੇ ਆਪਣੀ ਹਾਲੀਆ ਚੀਨ ਫੇਰੀ ਦੌਰਾਨ ਦਲਾਈ ਲਾਮਾ ਸੰਬੰਧੀ ... Read Full Story
|
ਐਂਟਨੀ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾ ਸਕਦੇ ਹਨ : ਕ੍ਰਿਸ਼ਨਾ
ਨਵੀਂ ਦਿੱਲੀ¸ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਰੱਖਿਆ ਮੰਤਰੀ ਏ. ਕੇ. ਐਂਟਨੀ ਦੀ ਅਰੁਣਾਚਲ ਪ੍ਰਦੇਸ਼ ਯਾਤਰਾ ਬਾਰੇ ਚੀਨ ਸਰਕਾਰ ਦਾ ਇਤਰਾਜ਼ ਖਾਰਜ ਕਰਦੇ ਹੋਏ ਅੱਜ ਕਿਹਾ ਕਿ ਰੱਖਿਆ ਮੰਤਰੀ ਦੇ ਰੂਪ ਵਿਚ ਸ਼੍ਰੀ ਐਂਟਨੀ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾ ਸਕਦੇ ਹਨ। ਸ਼੍ਰੀ ਕ੍ਰਿਸ਼ਨਾ ਨੇ ਕਿਹਾ ਕਿ ਇਸ ਸਬੰਧ ਵਿਚ ਕਿਸੇ ਵੀ ਦੇਸ਼ ਨੂੰ ਇਤਰਾਜ਼ ਜਾਹਰ ਕਰਨ ਦਾ ਅਧਿਕਾਰ ਨਹੀਂ ਹੈ। ਸ਼੍ਰੀ ਐਂਟਨੀ ਨੇ ਵੀ ਚੀਨ ਦੀ ਟਿੱਪਣੀ ਨੂੰ ਇਤਰਾਜ਼ਯੋਗ ਕਰਾਰ ਦਿੰਦੇ ਹੋਏ ਨਕਾਰ ਦਿੱਤਾ ... Read Full Story
|
ਧਮਾਕੇ ਦੀ ਜਾਂਚ ਲਈ ਇਸਰਾਈਲੀ ਰਾਜਦੂਤ ਕ੍ਰਿਸ਼ਨਾ ਨੂੰ ਮਿਲੇ
ਨਵੀਂ ਦਿੱਲੀ, ਇਸਰਾਈਲੀ ਰਾਜਦੂਤ ਐਲਨ ਉਸਫੀਜ਼ ਦੋ ਦਿਨ ਪਹਿਲਾਂ ਆਪਣੇ ਦੇਸ਼ ਦੇ ਡਿਪਲੋਮੈਟ 'ਤੇ ਹੋਏ ਬੰਬ ਹਮਲੇ ਦੀ ਜਾਂਚ 'ਤੇ ਚਰਚਾ ਕਰਨ ਲਈ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੂੰ ਅੱਜ ਮਿਲੇ। ਕ੍ਰਿਸ਼ਨਾ ਨਾਲ ਮੁਲਾਕਾਤ ਤੋਂ ਬਾਅਦ ਉਸਫੀਜ ਨੇ ਦੱਸਿਆ ਕਿ ਬੈਠਕ ਕਾਫੀ ਚੰਗੀ ਰਹੀ, ਇਹ ਸਹਿਯੋਗ ਦੋਸਤੀ ਅਤੇ ਆਪਸੀ ਰਿਸ਼ਤਿਆਂ ਦੀ ਇਕ ਜਿਊਂਦੀ ਜਾਗਦੀ ਉਦਾਹਰਣ ਹੈ ਕਿ ਨਵੀਂ ਦਿੱਲੀ ਵਿਚ ਸਾਡੇ ਇਕ ਮੈਂਬਰ ਉਤੇ ਅੱਤਵਾਦੀ ਹਮਲਾ ਹੋਣ ਤੋਂ ਬਾਅਦ ਅਸੀਂ ਪਿਛਲੀਆਂ 48 ਘੰਟਿਆਂ ਦੀਆਂ ਸਰਗਰਮੀਆਂ ਤੋਂ ਜਾਣੂੰ ... Read Full Story
|
ਸਿਖਲਾਈ ਪ੍ਰਾਪਤ ਅੱਤਵਾਦੀ ਨੇ ਕੀਤਾ ਹਮਲਾ : ਚਿਦਾਂਬਰਮ
ਕੌਮੀ ਜਾਂਚ ਏਜੰਸੀ ਨੇ ਧਮਾਕੇ ਵਾਲੀ ਥਾਂ ਦੀ ਕੀਤੀ ਜਾਂਚ, ਕੋਈ ਠੋਸ ਸੁਰਾਗ ਨਹੀਂ
ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਹੈ ਕਿ ਇਸਰਾਈਲ ਦੇ ਇਕ ਡਿਪਲੋਮੈਟ ਦੀ ਪਤਨੀ 'ਤੇ ਸੋਮਵਾਰ ਹੋਇਆ ਹਮਲਾ ਅੱਤਵਾਦੀ ਹਮਲਾ ਸੀ ਅਤੇ ਇਸ ਨੂੰ ਕਿਸੇ ਸਿਖਲਾਈ ਪ੍ਰਾਪਤ ਵਿਅਕਤੀ ਨੇ ਅੰਜਾਮ ਦਿੱਤਾ। ਘਟਨਾ ਦੀ ਤਿੱਖੀ ਨਿਖੇਧੀ ਕਰਦਿਆਂ ਚਿਦਾਂਬਰਮ ਨੇ ਕਿਹਾ ਕਿ ਹਰ ਦੇਸ਼ ਦੇ ਡਿਪਲੋਮੈਟ ਨੂੰ ਭਾਰਤ ਵਿਚ ਰਹਿਣ ਅਤੇ ਸ਼ਾਂਤੀ ਤੇ ਸੁਰੱਖਿਆ ਨਾਲ ਕੰਮ ਕਰਨ ਦਾ ਅਧਿਕਾਰ ਹੈ। ਉੁਨ੍ਹਾਂ ਕਿਹਾ ਕਿ ਭਾਰਤ ਫਿਲਹਾਲ ਕਿਸੇ ਵਿਅਕਤੀ ਜਾਂ ਸੰਗਠਨ ਵਿਸ਼ੇਸ਼ ਵੱਲ ਉਂਗਲ ਨਹੀਂ ਉਠਾ ... Read Full Story
|
ਮਕਬੂਜ਼ਾ ਕਸ਼ਮੀਰ 'ਚ ਚੀਨੀ ਫੌਜੀਆਂ ਦੀ ਮੌਜੂਦਗੀ ਦਾ ਮੁੱਦਾ ਭਾਰਤ ਨੇ ਉਠਾਇਆ ਚੀਨ ਕੋਲ
ਬੀਜਿੰਗ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਚੀਨੀ ਫੌਜੀਆਂ ਦੀ ਮੌਜੂਦਗੀ ਤੋਂ ਚਿੰਤਤ ਭਾਰਤ ਨੇ ਇਥੇ ਚੀਨ ਦੀ ਚੋਟੀ ਦੀ ਲੀਡਰਸ਼ਿਪ ਕੋਲ ਇਸ ਸੰਬੰਧੀ ਮਾਮਲਾ ਉਠਾਇਆ ਹੈ। ਚੀਨ ਦੇ ਦੌਰੇ 'ਤੇ ਆਏ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਚੀਨੀ ਆਗੂਆਂ ਨਾਲ ਆਪਣੀ ਗੱਲਬਾਤ ਦੌਰਾਨ ਇਹ ਮੁੱਦਾ ਉਠਾਇਆ। ਚੀਨ ਦੇ ਆਪਣੇ ਹਮ-ਅਹੁਦਾ ਯਾਂਗ ਜੀਚੀ ਸਮੇਤ ਇਥੇ ਕਈ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਕਰਨ ਵਾਲੇ ਕ੍ਰਿਸ਼ਨਾ ਨੇ ਕਿਹਾ ਕਿ ਗੱਲਬਾਤ ਦੌਰਾਨ ਭਾਰਤ ਦੀ ਚਿੰਤਾ ਦੱਸੀ ਗਈ। ਕ੍ਰਿਸ਼ਨਾ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ... Read Full Story
|
ਭਾਰਤ ਤੇ ਚੀਨ ਵੱਲੋਂ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਦਾ ਐਲਾਨ
ਪੇਈਚਿੰਗ, ਭਾਰਤ ਤੇ ਚੀਨ ਨੇ ਫੈਸਲਾ ਕੀਤਾ ਹੈ ਕਿ ਦੁਵੱਲੇ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਲਈ ਵਿਵਾਦਿਤ ਮਾਮਲੇ ਫਿਲਹਾਲ ਠੰਢੇ ਬਸਤੇ ਵਿਚ ਪਾ ਦਿੱਤੇ ਜਾਣ। ਭਾਰਤ ਨੇ ਬੁੱਧਵਾਰ ਨੂੰ ਚੀਨ ਨੂੰ ਭਰੋਸਾ ਦਿੱਤਾ ਕਿ ਉਹ ਤਿੱਬਤ ਖੁਦਮੁਖਤਾਰ ਖਿੱਤੇ ਨੂੰ ਚੀਨ ਦਾ ਹਿੱਸਾ ਮੰਨਦਾ ਹੈ ਅਤੇ ਉਹ ਭਾਰਤੀ ਭੂਮੀ ਤੋਂ ਕਿਸੇ ਵੀ ‘ਤਾਕਤ’ ਨੂੰ ਚੀਨ ਵਿਰੋਧੀ ਗਤੀਵਿਧੀਆਂ ਚਲਾਉਣ ਦੀ ਆਗਿਆ ਨਹੀਂ ਦੇਵੇਗਾ। ਇਹ ਭਰੋਸਾ ਚੀਨ ਦੇ ਦੌਰੇ ‘ਤੇ ਗਏ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਚੀਨੀ ਨੇਤਾਵਾਂ ਨਾਲ ਆਪਣੀ ਗੱਲਬਾਤ ਦੌਰਾਨ ਦਿੱ ਸਾਮ ਵੇਲੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ... Read Full Story
|
ਸੁਪਰੀਮ ਕੋਰਟ ਵਲੋਂ ਐੱਸ.ਐੱਮ ਕ੍ਰਿਸ਼ਨਾ ਵਿਰੁਧ ਲੋਕਾਯੁਕਤ ਜਾਂਚ 'ਤੇ ਰੋਕ
ਨਵੀਂ ਦਿੱਲੀ, ਵਿਦੇਸ਼ ਮੰਤਰੀ ਐੱਮ.ਐੱਸ. ਕ੍ਰਿਸ਼ਨਾ ਨੂੰ ਰਾਹਤ ਦਿੰਦਿਆਂ ਸੁਮਰੀਮਕੋਰਟ ਨੇ ਅੱਜ ਕਰਨਾਟਕ ਦੇ ਹਾਈਕੋਰਟ ਦੇ ਉਸ ਆਦੇਸ਼ 'ਤੇ ਰੋਕ ਲਾ ਦਿੱਤੀ ਹੈ, ਜਿਸ 'ਚ ਲੋਕਾਯੁਕਤ ਪੁਲਸ ਨਾਲ ਉਨ੍ਹਾਂ (ਕ੍ਰਿਸ਼ਣਾ) ਦੇ ਰਾਜ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਹੋਏ ਗੈਰ-ਕਨੂੰਨੀ ਖਨਨ ਦੀ ਜਾਂਚ ਕਰਨ ਨੂੰ ਕਿਹਾ ਗਿਆ ਸੀ।
ਸੁਪਰੀਮਕੋਰਟ 'ਚ ਨਿਆਂਮੂਰਤੀ ਅਲਤਮਸ ਕਬੀਰ ਅਤੇ ਨਿਆਂਮੂਰਤੀ ਗਿਆਨ ਸੁਧਾ ਮਿਸ਼ਰਾ ਦੀ ਜੀਊਰੀ ਨੇ ਕਿਹਾ, '' ਅਸੀਂ ਪ੍ਰਕਿਰਿਆ 'ਤੇ ਰੋਕ ਲਗਾ ਰਿਹੇਂ ਹਾਂ। ਇਸ ਦੇ ਅਨੁਸਾਰ ਐੱਫ.ਆਈ.ਆਰ. ਦੀ ਪ੍ਰਕਿਰਿਆ 'ਤੇ ਕਰਨਾਟਕ ਲੋਕਾਯੁਕਤ ਦੇ ਆਦੇਸ਼ 'ਤੇ ਰੋਕ ਲੱਗ ਰਹੀ ... Read Full Story
|
ਦਰਬਾਰ ਸਾਹਿਬ ਬਾਰੇ ਜੇਅ ਲਿਨੋ ਦੀ ਟਿੱਪਣੀ ’ਤੇ ਭਾਰਤ ਵੱਲੋਂ ਭਾਰੀ ਇਤਰਾਜ਼
ਵਾਸ਼ਿੰਗਟਨ, ਲੋਕਪ੍ਰਿਆ ਅਮਰੀਕੀ ਟੀ.ਵੀ. ਮੇਜ਼ਬਾਨ ਜੇਅ ਲਿਨੋ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਕੀਤੀ ਗਈ ਟਿੱਪਣੀ ’ਤੇ ਭਾਰਤ ਨੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ‘ਬੇਹੱਦ ਮੰਦਭਾਗੀ ਗੱਲ’ ਕਰਾਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਕਿ ਅਮਰੀਕਾ ’ਚ ਦੇਰ ਰਾਤ ਦਿਖਾਏ ਜਾਂਦੇ ਟਾਕ ਸ਼ੋਅ ਬਹੁਤੀ ਵਾਰ ਬਹੁਤ ਹੋਛੇ ਤੇ ਹਲਕੇ ਪੱਧਰ ਦੇ ਹੁੰਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਪਰ ਇਹ ਟਾਕ ਸ਼ੋਅ ਦੇਸ਼ ਵਿਚਲੇ ਤੇ ਬਾਹਰਲੇ ਧਾਰਮਿਕ ਸਮੂਹਾਂ ਦੀਆਂ ਸੰਵੇਦਨਾਵਾਂ ਪ੍ਰਤੀ ਬਿਲਕੁਲ ਸੰਵੇਦਨਸ਼ੀਲ ਹੋਣੇ ਚਾਹੀਦੇ ਹਨ। ਵਿਦੇਸ਼ ਮੰਤਰੀ ਨੇ ... Read Full Story
|
ਸੰਕਟ 'ਚ ਕ੍ਰਿਸ਼ਨਾ, ਜਾਰੀ ਰਹੇਗੀ ਜਾਂਚ
ਬੰਗਲੌਰ, ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੂੰ ਝਟਕਾ ਦਿੰਦੇ ਹੋਏ ਕਰਨਾਟਕ ਹਾਈ ਕੋਰਟ ਨੇ ਅੱਜ ਉਨ੍ਹਾਂ ਵਿਰੁੱਧ ਲੋਕ ਆਯੁਕਤ ਪੁਲਸ ਦੀ ਜਾਂਚ ਨੂੰ ਰੋਕਣ ਤੋਂ ਇਨਕਾਰ ਕਰ ਦਿਤਾ। ਕ੍ਰਿਸ਼ਨਾ ਵਿਰੁੱਧ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 1999 ਤੋਂ 2003 ਵਿਚਾਲੇ ਬਤੌਰ ਮੁਖ ਮੰਤਰੀ ਆਪਣੇ ਕਾਰਜਕਾਲ ਦੌਰਾਨ ਵਣ ਖੇਤਰ ਨੂੰ ਗੈਰ-ਅਧਿਸੂਚਤ ਕੀਤਾ ਸੀ ਹਾਲਾਂਕਿ ਅਦਾਲਤ ਨੇ ਕ੍ਰਿਸ਼ਨਾ ਨੂੰ ਅੰਸ਼ਕ ਰਾਹਤ ਦਿੰਦੇ ਹੋਏ ਸੂਬਾਈ ਸਰਕਾਰ ਦੀ ਮਾਲਕੀ ਵਾਲੀ ਮੈਸੂਰ ਮਿਨਰਲਜ਼ ਲਿਮਟਿਡ ਦੇ ਭੈੜੇ ਪ੍ਰਬੰਧਾਂ ਦੇ ਦੋਸ਼ਾਂ ਨੂੰ ਰੱਦ ਕਰ ... Read Full Story
|
ਭਾਰਤ-ਚੀਨ ਰਿਸ਼ਤਿਆਂ ਦੀ ਨੀਂਹ ਮਜ਼ਬੂਤ : ਕ੍ਰਿਸ਼ਨਾ
ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਕਿਹਾ ਹੈ ਕਿ ਚੀਨ ਨਾਲ ਭਾਰਤ ਦੇ ਸੰਬੰਧਾਂ ਦੀ ਨੀਂਹ ਮਜ਼ਬੂਤ ਹੈ ਅਤੇ ਕਿਸੇ ਨੂੰ ਇਸ ਨੂੰ ਲੈ ਕੇ ਬਹੁਤਾ ਨਾਜ਼ੁਕ ਨਹੀਂ ਹੋਣਾ ਚਾਹੀਦਾ। ਸ਼੍ਰੀਲੰਕਾ ਦੀ ਯਾਤਰਾ 'ਤੇ ਗਏ ਹੋਏ ਕ੍ਰਿਸ਼ਨਾ ਨੇ ਵਾਪਸ ਆਉਂਦਿਆਂ ਰਾਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਨਾਲ ਸਾਡੇ ਸੰਬੰਧਾਂ ਨੂੰ ਲੈ ਕੇ ਕਿਸੇ ਨੂੰ ਵੀ ਬਹੁਤਾ ਨਾਜ਼ੁਕ ਹੋਣ ਦੀ ਲੋੜ ਨਹੀਂ। ਭਾਰਤ ਤੇ ਚੀਨ ਦੇ ਸੰਬੰਧ ਮਜ਼ਬੂਤ ਹਨ।
ਭਾਰਤੀ ਵਪਾਰੀਆਂ ਨੂੰ ਚੀਨ ਵਿਚ ਫੜੇ ਜਾਣ ਅਤੇ ਬੀਜਿੰਗ ਵਲੋਂ ਅਰੁਣਾਂਚਲ ਪ੍ਰਦੇਸ਼ ਨਾਲ ਸੰੰਬੰਧ ਰੱਖਣ ਵਾਲੇ ਭਾਰਤੀ ਫੌਜੀ ਅਧਿਕਾਰੀ ਨੂੰ ... Read Full Story
|
ਭਾਰਤੀ ਬਣਿਆ ਹਾਰਵਰਡ ਯੂਨੀਵਰਸਿਟੀ ਦੇ ਚੇਅਰਮੈਨ ਦਾ ਸਲਾਹਕਾਰ
ਨਿਊਯਾਰਕ, ਭਾਰਤੀ ਸਿੱਖਿਆ ਮਾਹਿਰ ਕ੍ਰਿਸ਼ਨਾ ਪਾਲੇਪੂ ਨੂੰ ਹਾਰਵਰਡ ਯੂਨੀਵਰਸਿਟੀ ਦੇ ਚੇਅਰਮੈਨ ਦਾ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਪਾਲੇਪੂ ਇਸ ਵੱਕਾਰੀ ਸੰਸਥਾ ਦੀ ਕੌਮਾਂਤਰੀ ਰਣਨੀਤੀ ਤਿਆਰ ਕਰਨ ਵਿਚ ਮਦਦ ਕਰਨਗੇ। ਹਾਰਵਰਡ ਦੇ ਚੇਅਰਮੈਨ ਡ੍ਰਿਊ ਫਰਾਸਟ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ 3 ਦਹਾਕਿਆਂ ਤੱਕ ਹਾਰਵਰਡ ਬਿਜ਼ਨੈੱਸ ਸਕੂਲ 'ਚ ਪੜ੍ਹਾਉਣ ਵਾਲੇ ਪਾਲੇਪੂ ਫੌਰੀ ਪ੍ਰਭਾਵ ਨਾਲ ਸੰਸਾਰਿਕ ਰਣਨੀਤੀ ਨਾਲ ਸੰਬੰਧਤ ਸੀਨੀਅਰ ਸਲਾਹਕਾਰ ਦਾ ਅਹੁਦਾ ਸੰਭਾਲਣਗੇ। ਹਾਰਵਰਡ ਬਿਜ਼ਨੈੱਸ ਸਕੂਲ 'ਚ ਕਾਰੋਬਾਰ ਪ੍ਰਸ਼ਾਸਨ ਦੇ ਪ੍ਰੋਫੈਸਰ ਅਤੇ ਸੀਨੀਅਰ ਐਸੋਸੀਏਟ ਡੀਨ ... Read Full Story
|
ਭਾਰਤ ਤੇ ਇਸਰਾਈਲ ਨੂੰ ਅਤਿਵਾਦ ਖ਼ਿਲਾਫ਼ ਰਲ ਕੇ ਲੜਨ ਦੀ ਲੋੜ: ਕ੍ਰਿਸ਼ਨਾ
ਯੇਰੂਸ਼ਲਮ, ਇਥੇ ਇਸਰਾਈਲ ਦੇ ਦੌਰੇ ’ਤੇ ਆਏ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਨੂੰ ਅਤਿਵਾਦ ਖਿਲਾਫ ਆਪਸੀ ਸਹਿਯੋਗ ਵਧਾਉਣਾ ਚਾਹੀਦਾ ਹੈ ਤਾਂ ਜੋ ਦੁਨੀਆਂ ਲਈ ਖਤਰਾ ਬਣੇ ਅਤਿਵਾਦ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ।
ਇਸੇ ਦੌਰਾਨ ਭਾਰਤ ਨੇ ਇਸਰਾਈਲ ਨੂੰ ਬੰਗਲੌਰ ਵਿਖੇ ਕੌਂਸਲਖਾਨਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।
ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਇਸਰਾਈਲ ਆਉਣ ਵਾਲੇ ਭਾਰਤੀ ਵਿਦੇਸ਼ ਮੰਤਰੀ ਕ੍ਰਿਸ਼ਨਾ ਨੇ ਇਥੇ ਇਸ ਮੁਲਕ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਕੌਮਾਂਤਰੀ ਅਤਿਵਾਦ ... Read Full Story
|