ਜੇ. ਪੀ. ਕੰਪਨੀ ਨੂੰ ' 100 ਕਰੋੜ ਦਾ ਜੁਰਮਾਨਾ
ਸ਼ਿਮਲਾ, ਹਿਮਾਚਲ ਹਾਈਕੋਰਟ ਨੇ ਇਕ ਇਤਿਹਾਸਕ ਫੈਸਲੇ ਅਧੀਨ ਜੈ ਪ੍ਰਕਾਸ਼ (ਜੇ. ਪੀ.) ਐਸੋਸੀਏਟ ਲਿਮਟਿਡ ਕੰਪਨੀ ਦੇ ਸੋਲਨ ਸਥਿਤ ਥਰਮਲ ਪਲਾਂਟ ਨੂੰ ਨਸ਼ਟ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਕਤ ਕੰਪਨੀ ਨੂੰ ਅਦਾਲਤ ਨੇ 100 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਮਾਨਯੋਗ ਜੱਜ ਦੀਪਕ ਗੁਪਤਾ ਅਤੇ ਜਸਟਿਸ ਸੰਜੇ ਕਰੋਲ ਉੱਤੇ ਆਧਾਰਿਤ ਇਕ ਬੈਂਚ ਨੇ ਆਪਣੇ ਫੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਸੋਲਨ ਜ਼ਿਲੇ ਦੇ ਬਘੇਰੀ ਪਿੰਡ 'ਚ ਸੀਮੈਂਟ ਪਲਾਂਟ ਝੂਠੇ ਦਸਤਾਵੇਜ਼ਾਂ ਦੇ ਆਧਾਰ 'ਤੇ ਲਾਇਆ ਹੈ। ਅਦਾਲਤ ਨੇ ਨੋਟ ਕੀਤਾ ਕਿ ਝੂਠੇ ਬਿਆਨ ਦੇ ਕੇ ਚੌਗਿਰਦੇ ਸੰਬੰਧੀ ਪ੍ਰਵਾਨਗੀ ਹਾਸਲ ਕੀਤੀ ਗਈ। ... Read Full Story
|
ਆਈ.ਜੀ. ਕਮਾਂਡੋ ਪੰਜਾਬ ਨੇ ਗੋਆ ਵਿਖੇ ਚੋਣ ਡਿਊਟੀ ਲਈ ਕਮਾਂਡੋ ਫੋਰਸ ਦੀਆਂ ਚਾਰ ਕੰਪਨੀਆਂ ਰਵਾਨਾਂ ਕੀਤੀਆਂ
ਪਟਿਆਲਾ: 22 ਫਰਵਰੀ (ਪੀ.ਐਸ.ਗਰੇਵਾਲ) -ਗੋਆ ਰਾਜ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ਲਈ ਅੱਜ ਕਮਾਂਡੋ ਫੋਰਸ ਦੀਆਂ 4 ਕੰਪਨੀਆਂ ਚੰਡੀਗੜ ਕੋਚੀਵਲੀ ਸੰਪਰਕ ਕੇਰਲਾ ਕ੍ਰਾਂਤੀ ਐਕਸਪ੍ਰੈਸ-1218 ਰਾਹੀਂ ਚੰਡੀਗੜ ਦੇ ਰੇਲਵੇ ਸਟੇਸ਼ਨ ਤੋਂ ਸਵੇਰੇ 9:00 ਵਜੇ ਆਈ.ਜੀ. ਕਮਾਂਡੋ , ਪੰਜਾਬ ਬਹਾਦਰਗੜ ਸ੍ਰ: ਟਹਿਲ ਸਿੰਘ ਧਾਲੀਵਾਲ ਨੇ ਰਵਾਨਾਂ ਕੀਤਾ। ਉਨ੍ਹਾਂ ਦੱਸਿਆ ਕਿ ਇਹਨਾਂ ਕੰਪਨੀਆਂ ਵਿੱਚ ਕਮਾਂਡੋ ਦੇ ਕੁੱਲ 379 ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ ਜਿਹਨਾਂ ਵਿੱਚ 1 ਡੀ.ਐਸ.ਪੀ., 4 ਇੰਸਪੈਕਟਰ, 12 ਐਨ.ਜੀ.ਓ., 40 ਮੁੱਖ ਸਿਪਾਹੀ, 280 ਸਿਪਾਹੀ, 18 ਦਰਜਾ ਚਾਰ ਕਰਮਚਾਰੀ ਅਤੇ 24 ਵਾਇਰਲੈਸ ਸਟਾਫ ਤੋਂ ... Read Full Story
|
ਊਰਜਾ ਕੰਪਨੀਆਂ ਵਲੋਂ 6000 ਕਰੋੜ ਦੇ ਆਰਡਰ ਰੱਦ
ਨਵੀਂ ਦਿੱਲੀ, ਊਰਜਾ ਕੰਪਨੀਆਂ ਪਿਛਲੇ ਕੁਝ ਮਹੀਨਿਆਂ ਵਿਚ ਕਰੀਬ 6000 ਕਰੋੜ ਦੇ ਸਾਜ਼ੋ-ਸਾਮਾਨ ਦੇ ਆਰਡਰ ਰੱਦ ਕਰ ਚੁੱਕੀਆਂ ਹਨ ਜਿਸ ਨਾਲ ਘਰੇਲੂ ਸਪਲਾਇਰ ਮੁਸ਼ਕਲ ਵਿਚ ਫਸ ਗਏ ਹਨ ਕਿਉਂਕਿ ਚਾਲੂ ਮਾਲੀ ਸਾਲ ਵਿਚ ਬਹੁਤ ਘੱਟ ਠੇਕੇ ਜਾਰੀ ਕੀਤੇ ਗਏ ਹਨ। ਈਂਧਨ ਦੀ ਕਿੱਲਤ ਦੇ ਕਾਰਨ ਮੁਸ਼ਕਲ ਵਿਚ ਊਰਜਾ ਖੇਤਰ ਵੰਡ ਸੁਧਾਰਾਂ ਦੀ ਕਮੀ ਅਤੇ ਲੇਟ ਮਨਜ਼ੂਰੀਆਂ ਦਾ ਵੀ ਸ਼ਿਕਾਰ ਹੈ। ਖੇਤਰ ਦੀ ਮੁਸ਼ਕਲ ਨੇ ਸਾਜ਼ੋ-ਸਾਮਾਨ ਸਪਲਾਇਰਾਂ ਉਪਰ ਵੀ ਅਸਰ ਪਾਇਆ ਹੈ ਜਿਨ੍ਹਾਂ ਨੂੰ ਪਿਛਲੇ 10 ਮਹੀਨਿਆਂ ਵਿਚ 9466 ਕਰੋੜ ਦੇ ਆਰਡਰ ਹੀ ਦਿੱਤੇ ਗਏ ਹਨ ਜੋ ਕਿ ਉਦਯੋਗ ਦੇ ਮਾਪਦੰਡਾਂ ਅਨੁਸਾਰ ਬਹੁਤ ਮਾਮੂਲੀ ਹਨ। ... Read Full Story
|
ਚੰਡੀਗੜ੍ਹ ਦੀਆਂ ਇੰਮੀਗਰੇਸ਼ਨ ਕੰਪਨੀਆਂ ਨੇ ਪੰਜਾਬੀਆਂ ਤੋਂ 6 ਕਰੋੜ ਰੁਪਏ ਠੱਗੇ
ਹੈਲਦੀਵੇਅ ਵਿਰੁੱਧ ਮਿਲੀਆਂ ਕਰੀਬ 200 ਸ਼ਿਕਾਇਤਾਂ
ਚੰਡੀਗੜ੍ਹ, ਇੱਥੋਂ ਦੀ ਪੁਲੀਸ ਨੇ ਕੁਝ ਫਰਾਡ ਇੰਮੀਗਰੇਸ਼ਨ ਕੰਪਨੀਆਂ ਵੱਲੋਂ ਪੰਜਾਬ ਦੇ ਨੌਜਵਾਨਾਂ ਨਾਲ ਕੀਤੀ ਕਰੀਬ 5-6 ਕਰੋੜ ਰੁਪਏ ਦੀ ਠੱਗੀ ਦਾ ਪਰਦਾਫ਼ਾਸ਼ ਕੀਤਾ ਹੈ। ਚੰਡੀਗੜ੍ਹ ਪੁਲੀਸ ਨੇ ਹੁਣ ਤੱਕ ਸਟੂਡੈਂਟਸ ਵੀਜ਼ੇ ਦਿਵਾਉਣ ਦੀ ਆੜ ਹੇਠ 34 ਕੰਪਨੀਆਂ ਵੱਲੋਂ 300 ਦੇ ਕਰੀਬ ਵਿਅਕਤੀਆਂ ਨਾਲ 6-7 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਬੇਨਕਾਬ ਕੀਤਾ ਹੈ ਜਿਨ੍ਹਾਂ ਵਿਚੋਂ 90 ਫੀਸਦ ਨੌਜਵਾਨ ਪੰਜਾਬ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਸਟੂਡੈਂਟਸ ਵੀਜ਼ਿਆਂ ਲਈ ਕਰਜ਼ਿਆਂ ਦੇ ਬਣਾਏ ਫਰਜ਼ੀ ਦਸਤਾਵੇਜ਼ ਵੀ ਪੰਜਾਬ ਨਾਲ ਸਬੰਧਿਤ ... Read Full Story
|
ਫਰਾਂਸੀਸੀ ਕੰਪਨੀ ਨੂੰ 126 ਲੜਾਕੂ ਜਹਾਜ਼ਾਂ ਦਾ ਠੇਕਾ
ਨਵੀਂ ਦਿੱਲੀ, ਫਰਾਂਸੀਸੀ ਕੰਪਨੀ ਡਸੌਲਟ ਰੈਫੇਲ ਨੂੰ ਭਾਰਤੀ ਹਵਾਈ ਫੌਜ ਲਈ 126 ਲੜਾਕੂ ਹਵਾਈ ਜਹਾਜ਼ ਸਪਲਾਈ ਕਰਨ ਦਾ ਸਭ ਤੋਂ ਵੱਡਾ ਠੇਕਾ ਮਿਲਿਆ ਹੈ। ਅਰਬਾਂ ਡਾਲਰ ਦੇ ਇਕ ਠੇਕੇ ਲਈ ਉਸ ਨੂੰ ਯੂਰਪੀ ਕੰਪਨੀ ਈਡਜ਼ ਨਾਲ ਆਢਾ ਲੈਣਾ ਪਿਆ।
ਸੂਤਰਾਂ ਨੇ ਦੱਸਿਆ ਕਿ ਫਰਾਂਸੀਸੀ ਫਰਮ ਨੂੰ ਸਭ ਤੋਂ ਘੱਟ ਬੋਲੀ ਵਾਲੀ ਫ਼ਰਮ ਐਲਾਨਿਆ ਗਿਆ ਜਿਸ ਕਰਕੇ ਇਸ ਨੂੰ ਭਾਰਤੀ ਰੱਖਿਆ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਦਾ ਠੇਕਾ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਫਰਾਂਸੀਸੀ ਕੰਪਨੀ ਡਸੌਲਟ ਰੈਫੇਲ ਨੂੰ ਐਲ-1 (ਭ ਤੋਂ ਘੱਟ ਬੋਲੀਕਾਰ) ਐਲਾਨਿਆ ਗਿਆ ਅਤੇ ਇਸ ਦੇ ਜਹਾਜ਼ ਈਡਜ਼ (ਯੂਰੋਫਾਈਟਰ) ਦੇ ਜਹਾਜ਼ਾਂ ... Read Full Story
|
ਮਹਾਰਾਜਾ ਰਣਜੀਤ ਸਿੰਘ ਕਾਲ ਦੀ ਸੋਨੇ ਦੀ ਮੋਹਰ ਭਾਰਤੀ ਗਾਹਕ ਨੇ ਖਰੀਦੀ
ਲੁਡਲੋਅ (ਯੂ.ਕੇ.), ਭਾਰਤ ਵਿਚ ਰਹਿੰਦੇ ਇਕ ਗੁਪਤ ਖਰੀਦਦਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀ ਸੁਨਹਿਰੀ ਮੋਹਰ 10 ਹਜ਼ਾਰ ਪੌਂਡ ਸਟਰਲਿੰਗ (ਤਕਰੀਬਨ 8 ਲੱਖ ਰੁਪਏ) ਦੀ ਬੋਲੀ ਦੇ ਕੇ ਖਰੀਦ ਲਈ ਹੈ। ਇਹ ਖਰੀਦ ਰਣਜੀਤ ਸਿੰਘ ਕਾਲ ਤੇ ਉਸ ਤੋਂ ਬਾਅਦ ਦੇ ਪੰਜਾਬ ਨਾਲ ਸਬੰਧਤ ਯਾਦਗਾਰੀ ਵਸਤਾਂ ਦੀ ਨਿਲਾਮੀ ਸਮੇਂ ਕੀਤੀ ਗਈ। ਇਸ ਖਰੀਦਦਾਰ ਨੂੰ ਇਸ ਨਿਲਾਮੀ ਬਾਰੇ ਜਾਣਕਾਰੀ ਟ੍ਰਿਬਿਊਨ ਸਮੂਹ ਦੇ ਅਖਬਾਰ ਪੜ੍ਹ ਕੇ ਮਿਲੀ। ਉਸ ਨੇ ਇਹ ਖਬਰ ਪੜ੍ਹ ਕੇ ਤੁਰੰਤ ਸਬੰਧਤ ਨਿਲਾਮਘਰ (ਮੁਲੌਕੰਸ) ਨਾਲ ਸੰਪਰਕ ਕੀਤਾ।
ਸੋਨੇ ਦੀ ਇਸ ਮੋਹਰ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹ ਸਵਰਗੀ ਡਾ. ਜੌਹਨ ਲੌਗਿਨ ਦੀ ... Read Full Story
|
ਮਹਿੰਗਾਈ ਦੀ ਮਾਰ : ਪੈਟਰੋਲ 1.80 ਪੈਸੈ ਹੋਰ ਮਹਿੰਗਾ
ਨਵੀਂ ਦਿੱਲੀ, ਪੈਟਰੋਲ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਇੰਡੀਅਨ ਆਇਲ ਨੇ ਆਪਣੇ ਤੇਲ ਦੀ ਕੀਮਤ 'ਚ 1.80 ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਹ ਵਾਧਾ ਅੱਧੀ ਰਾਤ ਤੋਂ ਲਾਗੂ ਹੋ ਜਾਏਗਾ। ਪਿਛਲੇ ਸਾਲ ਜੂਨ ਤੋਂ ਲੈ ਕੇ ਅੱਜ ਤੱਕ ਤੇਲ ਦੀਆਂ ਕੀਮਤਾਂ 'ਚ 30 ਫੀਸਦੀ ਦਾ ਵਾਧਾ ਹੋ ਗਿਆ ਹੈ। ਅਜੇ ਪਿਛਲੀ 16 ਸਤੰਬਰ ਨੂੰ ਹੀ ਤੇਲ ਕੰਪਨੀਆਂ ਨੇ 3.15 ਰੁਪਏ ਦਾ ਵਾਧਾ ਕੀਤਾ ਸੀ ਅਤੇ ਦੋ ਮਹੀਨਿਆਂ ਬਾਅਦ ਫਿਰ ਇਨ੍ਹਾਂ 'ਚ ਵਾਧਾ ਕਰ ਦਿੱਤਾ ਹੈ। ਪਿਛਲੇ ਸਾਲ ਦੀ ਜੂਨ ਤੋਂ ਤੇਲ ਕੰਪਨੀਆਂ ਨੇ 12 ਵਾਰ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਜਦੋਂ ਤੋਂ ਸਰਕਾਰ ਨੇ ਤੇਲ ... Read Full Story
|
ਆਈ.ਟੀ.ਆਈ. ਪਟਿਆਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ,,ਮਾਰੂਤੀ ਸਜ਼ੂਕੀ ਕੰਪਨੀ ਵੱਲੋਂ 600 ਸਿੱਖਿਆਰਥੀਆਂ ਦੀ ਚੋਣ
ਪਟਿਆਲਾ: 25 ਅਪ੍ਰੈਲ (ਪੀ.ਐਸ.ਗਰੇਵਾਲ) -ਪੰਜਾਬ ਸਰਕਾਰ ਵੱਲੋਂ ਪੜੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਮਾਰੂਤੀ ਸਜ਼ੂਕੀ ਇੰਡੀਆ ਲਿਮਟਿਡ ਗੁੜਗਾਵਾਂ ਨਾਲ ਤਾਲਮੇਲ ਕਰਕੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਪਟਿਆਲਾ ਵਿਖੇ ਇੱਕ ਰੋਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਟਰੇਡਾਂ ਦੇ 1500 ਸਿੱਖਿਆਰਥੀਆਂ ਨੇ ਹਿੱਸਾ ਲਿਆ ਜਿਹਨਾਂ ਵਿੱਚੋਂ ਮਾਰੂਤੀ ਸਜ਼ੂਕੀ ਕੰਪਨੀ ਵੱਲੋਂ 600 ਦੇ ਕਰੀਬ ਸਿੱਖਿਆਰਥੀਆਂ ਨੂੰ ਰੋਜ਼ਗਾਰ ਦੇਣ ਦਾ ਫੈਸਲਾ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ਰੰਸੀਪਲ ਸ਼੍ਰੀ ਮਨੋਜ ਗੁਪਤਾ ਨੇ ਦੱਸਿਆ ਕਿ ਤਕਨੀਕੀ ... Read Full Story
|
ਕੋਰੀਆਈ ਕੰਪਨੀ ਨਾਲ ਟਾਟਾ ਦਾ ਕਰਾਰ
ਟਾਟਾ ਸਮੂਹ ਦੀ ਕੰਪਨੀ ਟਾਟਾ ਪਾਵਰ ਕੰਪਨੀ ਲਿਮੀਟੇਡ ਨੇ ਏਸ਼ੀਆ ਮੱਧ ਪੂਰਬ ਤੇ ਅਫ਼ਰੀਕਾ ਵਿੱਚ ਕਾਰੋਬਾਰ ਵਿਸਤਾਰ ਦੀ ਸੰਭਾਵਨਾ ਤਲਾਸ਼ਣ ਦੇ ਲਈ ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਕੰਪਨੀ ਕੋਰੀਆ ਈਸਟ ਵੈਸਟ ਪਾਵਰ ਕੰਪਨੀ ਲਿਮੀਟੇਡ ਦੇ ਨਾਲ ਕਰਾਰ ਕੀਤਾ ਹੈ।
ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਇਸ ਕਰਾਰ ਦੇ ਤਹਿਤ ਬਿਜਲੀ ਉਤਪਾਦਨ ਪਲਾਂਟਾਂ ਦੇ ਪਰਿਚਾਲਨ ਅਤੇ ਦੇਖਭਾਲ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਦੇ ਮਕਸਦ ਨਾਲ ਕੀਤਾ ਗਿਆ ਹੈ।
ਤਕਨੀਕੀ ਸਹਿਯੋਗ ਦੇ ਤਹਿਤ ਸੂਚਨਾ ਅਤੇ ਓ ਐਂਡ ਐੱਮ ਨਾਲ ਜੁੜ੍ਹੇ ਕਰਮਚਾਰੀਆਂ ਦੀ ਅਦਲਾ ਬਦਲੀ ਕੀਤੀ ਜਾ ... Read Full Story
|
ਇਲੈਕਟ੍ਰਾਨਿਕ ਸ਼ੋਅ ਰੂਮ ’ਚੋਂ ਲੱਖਾਂ ਦਾ ਸਾਮਾਨ ਚੋਰੀ
ਜਲੰਧਰ, 6 ਜਨਵਰੀ (ਪੱਤਰ ਪ੍ਰੇਰਕ)-ਬੀਤੀ ਰਾਤ ਚੋਰਾਂ ਨੇ ਇਕ ਵਾਰ ਫਿਰ ਪੀ. ਸੀ. ਆਰ. ਟੀਮ ਦੀ ਢਿੱਲੀ ਕਾਰਵਾਈ ਦਾ ਫਾਇਦਾ ਚੁੱਕਦੇ ਹੋਏ ਨਾਮਦੇਵ ਚੌਕ ਨੇੜੇ ਸਥਿਤ ਸੈਮਸੰਗ ਕੰਪਨੀ ਦੇ ਸ਼ੋਅ ਰੂਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਅੰਦਰੋਂ ਕਰੀਬ 15 ਲੱਖ ਰੁਪਏ ਦੇ ਕੈਮਰੇ, ਲੈਪਟਾਪ, ਐਲ. ਸੀ. ਡੀ. ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਦੱਸਣਯੋਗ ਹੈ ਕਿ ਘਟਨਾ ਵਾਲੀ ਥਾਂ ਦੇ ਬਿਲਕੁਲ ਸਾਹਮਣੇ ਵਾਲੀ ਸੜਕ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰ ਹਨ, ਜਿੱਥੇ 24 ਘੰਟੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਰਹਿੰਦੇ ਹਨ ਤੇ ਪੀ. ਸੀ. ਆਰ. ਟੀਮ ਦੇ ਕਰਮਚਾਰੀ ਲਗਾਤਾਰ ਗਸ਼ਤ ਕਰਦੇ ਰਹਿੰਦੇ ਹਨ। ਘਟਨਾ ... Read Full Story
|
ਪਿਪਰਾਮੈਂਟ ਕੰਪਨੀ ਵੱਲੋਂ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕਿਲੋ ਹੋਰ ਦੇਣ ਦੀ ਪੇਸ਼ਕਸ਼
ਸਿੱਧਵਾਂ ਬੇਟ, 5 ਦਸੰਬਰ (ਪ.ਪ.)-ਕਿਸਾਨਾਂ ਵੱਲੋਂ ਲਗਾਏ ਜਾ ਰਹੇ ਪੁਦੀਨਾ (ਪਿਪਰਾਮੈਂਟ) ਤੇਲ ਨੂੰ ਕਿਸਾਨਾਂ ਨਾਲ ਇਕਰਾਰ ਕਰਕੇ ਖ਼੍ਰੀਦ ਰਹੀ ਅਮਰੀਕਾ ਦੀ ਏ.ਐਮ. ਟੋਡ ਕੰਪਨੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਉ¤ਚ ਅਧਿਕਾਰੀਆਂ ਨੇ ਕਿਸਾਨਾਂ ਦੇ ਵਫ਼ਦ ਨਾਲ ਮੀਟਿੰਗ ਕਰਕੇ ਉਨ੍ਹਾਂ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ, ਜੋ ਕੰਪਨੀ ਵੱਲੋਂ ਕੀਤੇ ਇਕਰਾਰ ਅਨੁਸਾਰ ਖ਼੍ਰੀਦੇ ਤੇਲ ਦੀ 400 ਰੁਪਏ ਪ੍ਰਤੀ ਕਿਲੋ ਦੀ ਹੋਰ ਮੰਗ ਕਰ ਰਹੇ ਹਨ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜ ਘੋਗਲੇ ਨੇ ਪੁਦੀਨਾ ਕਾਸ਼ਤਕਾਰਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਉਪਰੰਤ ਦੱਸਿਆ ਕਿ ਭਾਵੇਂ ਕੰਪਨੀ ਵੱਲੋਂ ... Read Full Story
|