Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਖੁਰਸ਼ੀਦ"
ਹਾਈਕੋਰਟਾਂ 'ਚ 42 ਤੇ ਸੁਪਰੀਮ ਕੋਰਟ ਵਿਚ 56 ਹਜ਼ਾਰ ਮਾਮਲੇ ਪੈਂਡੰਗ

ਨਵੀਂ ਦਿੱਲੀ, ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਸੋਮਵਾਰ ਰਾਜ ਸਭਾ ਵਿਚ ਦੱਸਿਆ ਕਿ ਇਸ ਸਾਲ 31 ਅਕਤੂਬਰ ਤਕ ਸੁਪਰੀਮ ਕੋਰਟ ਵਿਚ 56 ਹਜ਼ਾਰ ਤੋਂ ਵੱਧ ਮਾਮਲੇ ਪੈਂਡਿੰਗ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 20 ਹਜ਼ਾਰ ਮਾਮਲੇ ਇਕ ਸਾਲ ਪੁਰਾਣੇ ਹਨ, ਜਿਨ੍ਹਾਂ ਨੂੰ ਪੈਂਡਿੰਗ ਮਾਮਲਿਆਂ ਦੀ ਸ਼੍ਰੇਣੀ ਵਿਚ ਨਹੀਂ ਰੱਖਿਆ ਗਿਆ। ਇਸ ਤੋਂ ਇਲਾਵਾ ਦੇਸ਼ ਭਰ ਦੀਆਂ ਵੱਖ-ਵੱਖ ਹਾਈਕੋਰਟਾਂ ਵਿਚ 30 ਸਤੰਬਰ 2010 ਤਕ 42 ਲੱਖ ਤੋਂ ਵੱਧ ਮਾਮਲੇ ਪੈਂਡਿੰਗ ...
Read Full Story


ਅੰਨਾ ਹਜ਼ਾਰੇ ਦੇਸ਼ 'ਚ ਹਿੰਸਾ ਫੈਲਾ ਰਿਹੈ : ਕਾਂਗਰਸ

ਨਵੀਂ ਦਿੱਲੀ, ਅੰਨਾ ਹਜ਼ਾਰੇ ਜਿੱਥੇ ਸਟੈਂਡਿੰਗ ਕਮੇਟੀ ਦੇ ਬਣਾਏ ਡ੍ਰਾਫਟ ਨੂੰ ਲੈ ਕੇ ਕਾਂਗਰਸ 'ਤੇ ਦਬਾਅ ਬਣਾ ਰਹੀ ਹੈ, ਉਧਰ ਕਾਂਗਰਸ ਵੀ ਅੰਦੋਲਨ ਤੋਂ ਨਾਰਾਜ਼ ਹੈ। ਕਾਂਗਰਸ ਪਾਰਟੀ ਦੀ ਨਾਰਾਜ਼ਗੀ ਸਾਫ ਦਿਖਾਈ ਦਿੱਤੀ ਜਦੋਂ ਉਸਨੇ ਜੰਤਰ-ਮੰਤਰ 'ਤੇ ਅੰਨਾ ਦੀ ਬੁਲਾਈ ਬਹਿਸ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਪਹਿਲਾਂ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਅੰਨਾ 'ਤੇ ਨਿਸ਼ਾਨਾ ਸਾਧਿਆ ਤਾਂ ਬਾਅਦ 'ਚ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਦੋਸ਼ ਲਗਾਇਆ ਕਿ ਅੰਨਾ ਹਜ਼ਾਰੇ ਦੇਸ਼ 'ਚ ਹਿੰਸਾ ਫੈਲਾ ਰਹੇ ਹਨ। ਸੰਸਦੀ ਕਾਰਜਮੰਤਰੀ ਪਵਨ ਬਾਂਸਲ ਨੇ ਕਿਹਾ ਕਿ ਅੰਨਾ ਹਿੰਸਾ ਦਾ ਪ੍ਰਚਾਰ ਕਰ ਰਹੇ ਹਨ ਅਤੇ ...
Read Full Story


2-ਜੀ ਸਪੈਕਟ੍ਰਮ ਮੁੱਦੇ 'ਤੇ ਸੰਸਦ 'ਚ ਹੰਗਾਮਾ, ਕਾਰਵਾਈ ਰੁਕੀ

ਚਿਦਾਂਬਰਮ ਦੀ ਹਮਾਇਤ 'ਚ ਆਈ ਸਰਕਾਰ, ਕਿਹਾ-ਅਸਤੀਫਾ ਨਹੀਂ ਦੇਣਗੇ : ਖੁਰਸ਼ੀਦ ਨਵੀਂ ਦਿੱਲੀ, ਸਰਕਾਰ ਨੇ 2-ਜੀ ਸਪੈਕਟ੍ਰਮ ਵੰਡ ਘਪਲੇ ਵਿਚ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੀ ਕਥਿਤ ਭੂਮਿਕਾ ਨੂੰ ਦੇਖਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਵਿਰੋਧੀ ਧਿਰ ਰਾਜਗ ਦੀ ਮੰਗ ਨੂੰ ਵੀਰਵਾਰ ਇਕ ਸਿਰਿਓਂ ਰੱਦ ਕਰ ਦਿੱਤਾ। ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਇਸ ਸੰਬੰਧੀ ਸੀ. ਬੀ. ਆਈ. ਤੇ ਵਿੱਤ ਮੰਤਰਾਲਾ ਦੇ ਅਧਿਕਾਰੀਆਂ ਕੋਲੋਂ ਪੁੱਛਗਿੱਛ ਦੀ ਦਿੱਲੀ ਦੀ ਇਕ ਅਦਾਲਤ ਦੀ ਆਗਿਆ ਸਰਕਾਰ ਲਈ ਕੋਈ ਧੱਕਾ ਨਹੀਂ। ਇਸ ਮਾਮਲੇ ਵਿਚ ਚਿਦਾਂਬਰਮ ਦੇ ਅਸਤੀਫੇ ਦੀ ਮੰਗ ਕਰਨ ਦੀ ਵੀ ਕੋਈ ਤੁਕ ਨਹੀਂ। ਇਥੇ ...
Read Full Story


ਪਛੜੇ ਮੁਸਲਮਾਨਾਂ ਨੂੰ ਓ. ਬੀ. ਸੀ. ਕੋਟੇ 'ਚੋਂ ਰਿਜ਼ਰਵੇਸ਼ਨ 'ਤੇ ਵਿਚਾਰ : ਖੁਰਸ਼ੀਦ

ਨਵੀਂ ਦਿੱਲੀ, ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਯੂ. ਪੀ. ਦੀ ਮੁੱਖ ਮੰਤਰੀ ਮਾਇਆਵਤੀ ਦੀ ਕੂਟਨੀਤੀ 'ਤੇ ਕੇਂਦਰ ਦੀ ਸਿਆਸਤ ਦਾ ਦਹਿਲਾ ਲਾਉਂਦੇ ਹੋਏ ਕਿਹਾ ਕਿ ਮੁਸਲਮਾਨਾਂ ਨੂੰ ਓ. ਬੀ. ਸੀ. ਕੋਟੇ 'ਚੋਂ ਹੀ ਰਿਜ਼ਰਵੇਸ਼ਨ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵੀਰਵਾਰ ਕਿਹਾ ਕਿ ਮੰਤਰੀ ਮੰਡਲ 'ਚ ਓ. ਬੀ. ਸੀ. ਮੁਸਲਮਾਨਾਂ ਦੀ ਰਿਜ਼ਰਵੇਸ਼ਨ ਦਾ ਮਾਮਲਾ ਲਿਆਂਦਾ ਜਾਏਗਾ। ਓ. ਬੀ. ਸੀ. ਮੁਸਲਮਾਨਾਂ ਨੂੰ ਵੀ 27 ਫੀਸਦੀ ਰਿਜ਼ਰਵੇਸ਼ਨ ਅਧੀਨ ਰਿਜ਼ਰਵੇਸ਼ਨ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੰਸਦ 'ਚ ਆਪਣੇ ਕਾਰਜਕਾਲ ਦੇ ਢਾਈ ਸਾਲ ਪੂਰੇ ਕਰ ਲਏ ਹਨ, ਇਸ ਲਈ ਅਸੀਂ ਜੋ ਵੀ ...
Read Full Story


ਮੁਸਲਮਾਨਾਂ ਲਈ 6 ਫੀਸਦੀ ਵੱਖਰਾ ਕੋਟਾ

ਯੂ. ਪੀ. ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਕੇਂਦਰ ਦਾ ਫੈਸਲਾ ਲਖਨਊ, ਕੇਂਦਰੀ ਕਾਨੂੰਨ ਅਤੇ ਘੱਟ ਗਿਣਤੀ ਮਾਮਲਿਆਂ ਸੰਬੰਧੀ ਮੰਤਰੀ ਸਲਮਾਨ ਖੁਰਸ਼ੀਦ ਨੇ ਇਕ ਸਥਾਨਕ ਪ੍ਰਾਈਵੇਟ ਕਾਲਜ ਦੇ ਸੰਮੇਲਨ ਵਿਚ ਬੋਲਦਿਆਂ ਕਿਹਾ ਕਿ ਜਲਦੀ ਹੀ ਮੁਸਲਮਾਨਾਂ ਨੂੰ ਵੱਖਰਾ 6 ਫੀਸਦੀ ਕੋਟਾ ਦਿੱਤਾ ਜਾਵੇਗਾ, ਜਿਸ ਦਾ ਐਲਾਨ ਸਰਕਾਰ ਵਲੋਂ ਅਗਲੇ ਤਿੰਨ ਮਹੀਨਿਆਂ ਵਿਚ ਕੀਤੇ ਜਾਣ ਦੀ ਸੰਭਾਵਨਾ ਹੈ। ਮੰਤਰੀ ਨੇ ਦੱਸਿਆ ਕਿ ਹੋਰ ਪਛੜੀਆਂ ਜਾਤੀਆਂ ਲਈ, 8.4 ਫੀਸਦੀ ਕੋਟਾ ਵੱਖਰਾ ਰੱਖਿਆ ਜਾਵੇਗਾ ਜਿਸ ਵਿਚ 6 ਫੀਸਦੀ ਮੁਸਲਮਾਨਾਂ ਲਈ ਹੋਵੇਗਾ। ਯਾਦ ਰਹੇ ਕਿ ਇਸ ਵੇਲੇ ਨੌਕਰੀਆਂ ਵਿਚ 27 ਫੀਸਦੀ ਰਾਖਵਾਂਕਰਨ ਹੈ। ...
Read Full Story


ਲੋਕਪਾਲ ਹੋਵੇਗਾ ਸੁਪਰੀਮ ਕੋਰਟ ਵਾਂਗ ਸ਼ਕਤੀਸ਼ਾਲੀ: ਖੁਰਸ਼ੀਦ

ਨਵੀਂ ਦਿੱਲੀ, ਜਨ ਲੋਕਪਾਲ ਬਿੱਲ ਦੇ ਮਾਮਲੇ ‘ਤੇ ਸਰਕਾਰ ਵੱਲੋਂ ਅੰਨਾ ਹਜ਼ਾਰੇ ਦੀ ਟੀਮ ਨੂੰ ਮਾਤ ਦੇਣ ਲਈ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਜਿਹੜਾ ਲੋਕਪਾਲ ਬਿੱਲ ਲਿਆਂਦਾ ਜਾ ਰਿਹਾ ਹੈ, ਉਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸੁਪਰੀਮ ਕੋਰਟ ਵਾਂਗ ਹੀ ਤਾਕਤਵਰ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਭ੍ਰਿਸ਼ਟਾਚਾਰ ਦੀ ਨਕੇਲ ਕਸਣ ਲਈ ਛੇ ਹੋਰ ਬਿੱਲ ਲਿਆ ਰਹੀ ਹੈ। ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਇੱਥੇ ਭਾਰਤੀ ਮਹਿਲਾ ਪ੍ਰੈਸ ਕੋਰ ਨਾਲ ਗੱਲਬਾਤ ਦੌਰਾਨ ਕਿਹਾ, ”ਲੋਕਪਾਲ ਬਿੱਲ ਤੋਂ ਇਲਾਵਾ ਸੰਸਦ ਵਿੱਚ ਨਾਗਰਿਕ ਸ਼ਿਕਾਇਤ ਨਿਵਾਰਨ ਬਿੱਲ, ਨਿਆਂਪਾਲਿਕਾ ਜੁਆਬਦੇਹੀ ਬਿੱਲ, ...
Read Full Story


ਨਵਾਂ ਕੰਪਨੀ ਬਿੱਲ ਤਿਆਰ: ਖੁਰਸ਼ੀਦ

ਨਵੀਂ ਦਿੱਲੀ, ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਅੱਜ ਦੱਸਿਆ ਕਿ ਅੱਧੀ ਸਦੀ ਪੁਰਾਣੇ ਐਕਟ ਦੀ ਥਾਂ ਲੈਣ ਵਾਸਤੇ ਕੰਪਨੀ ਬਿੱਲ 2009 ਤਿਆਰ ਹੋ ਗਿਆ ਹੈ ਅਤੇ ਛੇਤੀ ਹੀ ਕੈਬਨਿਟ ਵੱਲੋਂ ਇਸ ’ਤੇ ਵਿਚਾਰ ਕੀਤਾ ਜਾਵੇਗਾ। ਇਥੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਰਪੋਰੇਟ ਮਾਮਲਿਆਂ ਸਬੰਧੀ ਮੰਤਰੀ ਵੀਰੱਪਾ ਮੋਇਲੀ ਨੇ ਇਸ ਸਬੰਧੀ ਕੈਬਨਿਟ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਛੇਤੀ ਹੀ ਲੋੜੀਂਦੀ ਪ੍ਰਕਿਰਿਆ ਵਿੱਚੋਂ ਲੰਘਣ ਬਾਅਦ ਇਹ ਬਿੱਲ ਕੈਬਨਿਟ ਕੋਲ ਪਹੁੰਚ ਜਾਵੇਗਾ। ਸ੍ਰੀ ਖੁਰਸ਼ੀਦ, ਜਿਹੜੇ ਪਹਿਲਾਂ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਸਨ, ਨੇ ਆਸ ...
Read Full Story


ਚੋਣ ਸੁਧਾਰਾਂ ਬਾਰੇ ਖੁਰਸ਼ੀਦ ਵਲੋਂ ਪ੍ਰਧਾਨ ਮੰਤਰੀ ਨਾਲ ਮੀਟਿੰਗ

ਨਵੀਂ ਦਿੱਲੀ, ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੀਟਿੰਗ ਕੀਤੀ ਤੇ ਚੋਣ ਸੁਧਾਰਾਂ ਨੂੰ ਲਾਗੂ ਕਰਨ ਲਈ ਆਪਣੇ ਮੰਤਰਾਲੇ ਵੱਲੋਂ ਸੁਝਾਅ ਪੇਸ਼ ਕੀਤੇ। ਸਮਝਿਆ ਜਾ ਰਿਹਾ ਹੈ ਕਿ ਖੁਰਸ਼ੀਦ ਨੇ ਪ੍ਰਧਾਨ ਮੰਤਰੀ ਨੂੰ ਕਾਨੂੰਨ ਮੰਤਰਾਲੇ ਦੀਆਂ ਇਸੇ ਮਹੀਨੇ ਦੇ ਅਖੀਰ ’ਚ ਚੋਣ ਸੁਧਾਰਾਂ ਬਾਰੇ ਸਰਬ ਪਾਰਟੀ ਮੀਟਿੰਗ ਬੁਲਾਉਣ ਦੀਆਂ ਯੋਜਨਾਵਾਂ ਬਾਰੇ ਵੀ ਜਾਣੂ ਕਰਾਇਆ। ਇਹ ਮੰਨਿਆ ਜਾ ਰਿਹਾ ਹੈ ਕਿ ਸ੍ਰੀ ਖੁਰਸ਼ੀਦ ਨੇ ਪ੍ਰਧਾਨ ਮੰਤਰੀ ਨੂੰ ਇਸ ਮੀਟਿੰਗ ਨੂੰ ਸੰਬੋਧਨ ਕਰਨ ਦੀ ਬੇਨਤੀ ਕੀਤੀ। ਚੋਣ ਸੁਧਾਰਾਂ ਬਾਰੇ ਕਾਨੂੰਨ ਮੰਤਰਾਲੇ ਦੀਆਂ ਤਜਵੀਜ਼ਾਂ ...
Read Full Story


2ਜੀ ਬਾਰੇ ਚਿਦੰਬਰਮ ਨਹੀਂ ਬਦਲ ਸਕਦੇ ਸਨ ਕੈਬਨਿਟ ਦਾ ਫੈਸਲਾ: ਖੁਰਸ਼ੀਦ

ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਅਤੇ ਪੀ.ਚਿਦੰਬਰਮ ਵਿਚਾਲੇ ਵਿਵਾਦਗ੍ਰਸਤ 2ਜੀ ਨੋਟ ਦੇ ਮਾਮਲੇ ‘ਤੇ ‘ਕਾਫੀ ਮੱਤਭੇਦ’ ਹੋਏ ਸਵੀਕਾਰ ਕਰਦਿਆਂ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਗ੍ਰਹਿ ਮੰਤਰੀ ਦਾ ਬਚਾਓ ਕਰਨ ਦਾ ਯਤਨ ਕੀਤਾ ਹੈ। ਖੁਰਸ਼ੀਦ ਦਾ ਕਹਿਣਾ ਹੈ ਕਿ ਸਪੈਕਟਰਮ ਦੇ ਲਾਇਸੈਂਸ ਜਾਰੀ ਕਰਨ ਲਈ ‘ਪਹਿਲਾਂ ਆਓ, ਪਹਿਲਾਂ ਪਾਓ’ ਦੀ ਗ੍ਰਹਿ ਮੰਤਰੀ ਦੀ ਨੀਤੀ ਠੀਕ ਸੀ, ਕਿਉਂਕਿ ਉਹ ਮੰਤਰੀ ਮੰਡਲ ਦਾ ਫੈਸਲਾ ਨਹੀਂ ਬਦਲ ਸਕਦੇ ਸਨ। ਕਾਨੂੰਨ ਮੰਤਰੀ ਨੇ ਕਿਹਾ ਕਿ ” ਸ੍ਰੀ ਚਿਦੰਬਰਮ, ਕੈਬਨਿਟ ਦੇ ਫੈਸਲੇ ਮਗਰੋਂ ਵੀ, ਬੋਲੀ ਲਈ ਦਲੀਲਬਾਜ਼ੀ ਕਰਦੇ ਰਹੇ ਸਨ। ਉਸ ਵੇਲੇ ਦੇ ਵਿੱਤ ...
Read Full Story


ਜਸਟਿਸ ਸੇਨ ਲੋਕ ਸਭਾ ਵਿੱਚ ਮਹਾਂਦੋਸ਼ ਤੋਂ ਬਚੇ

ਨਵੀਂ ਦਿੱਲੀ,ਜਸਟਿਸ ਸੌਮਿੱਤਰ ਸੇਨ ਅੱਜ ਲੋਕ ਸਭਾ ‘ਚ ਮਹਾਂਦੋਸ਼ ਲਾਏ ਜਾਣ ਦੀ ਕਾਰਵਾਈ ਤੋਂ ਬਚ ਗਏ ਕਿਉਂਕਿ ਕਲਕੱਤਾ ਹਾਈ ਕੋਰਟ ਦੇ ਜੱਜ ਵਜੋਂ ਉਨ੍ਹਾਂ ਦੇ ਅਸਤੀਫੇ ਤੋਂ ਮਗਰੋਂ ਸਦਨ ਨੇ ਇਹ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ। ਇਹ ਕਾਰਵਾਈ, ਜੋ ਬਾਅਦ ਦੁਪਹਿਰ ਲਈ ਏਜੰਡੇ ‘ਤੇ ਸੀ ਪਰ ਜਦੋਂ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਲੋਕ ਸਭਾ ਨੂੰ ਜਸਟਿਸ ਸੇਨ ਦੇ ਅਸਤੀਫੇ ਬਾਰੇ ਦੱਸਿਆ ਤਾਂ ਸਦਨ ਦੀ ਰਾਏ ਲੈ ਕੇ ਇਹ ਕਾਰਵਾਈ ਨਾ ਕਰਨ ਦਾ ਫੈਸਲਾ ਲੈ ਲਿਆ ...
Read Full Story


1

Loading...

© 2012 punjabinfoline.com

punjab infoline arash info