‘ਮੈਂ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ‘ਚ ਸ਼ਾਮਿਲ ਨਹੀਂ’ : ਗਡਕਰੀ
ਗੁਹਾਟੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਸਾਫ ਤੌਰ ‘ਤੇ ਕਿਹਾ ਤਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਸ਼ਾਮਿਲ ਨਹੀਂ ਹਨ। ਗਡਕਰੀ ਨੇ ਕਿਹਾ, “ਮੈਨੂੰ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ ਅਤੇ ਨਾ ਹੀ ਕੋਈ ਮੈਨੂੰ ਇਸ ਲਈ ਪ੍ਰੇਰਿਤ ਕਰ ਰਿਹਾ ਹੈ।” ਉਨ੍ਹਾਂ ਕਿਹਾ ਕਿ “ਉਹ ਰਾਜਨੀਤੀ ਨੂੰ ਸਮਾਜਿਕ ਤਬਦੀਲੀ ਦੇ ਇਕ ਹਥਿਆਰ ਦੇ ਰੂਪ ਵਿਚ ਦੇਖਦੇ ਹਨ ਅਤੇ ਆਪਣੀ ਪੂਰੀ ਸਮਰੱਥਾ ਨਾਲ ਪਾਰਟੀ ਦੀ ਸੇਵਾ ਕਰਦੇ ... Read Full Story
|
ਕੇਂਦਰ ਕਾਰਨ ਖੋਖਲਾ ਹੋ ਚੁੱਕਾ ਹੈ ਦੇਸ਼ : ਗਡਕਰੀ
ਨਾਹਨ, ਕੇਂਦਰ ਦੀ ਬਦੌਲਤ ਦੇਸ਼ ਅੱਜ ਖੋਖਲਾ ਹੋ ਚੁੱਕਾ ਹੈ। ਭਾਜਪਾ ਦੇਸ਼ ਨੂੰ ਦੁਨੀਆ ਦੀ ਤਾਕਤ ਬਣਾਉਣਾ ਚਾਹੁੰਦੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਬੁੱਧਵਾਰ ਇਹ ਟਿੱਪਣੀ ਚੌਗਾਨ ਵਿਖੇ ਸੂਬਾ ਸਰਕਾਰ ਦੀ ਅਟਲ ਸਕੂਲ ਯੂਨੀਫਾਰਮ ਯੋਜਨਾ ਦਾ ਸ਼ੁਭ ਆਰੰਭ ਕਰਨ ਪਿੱਛੋਂ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਯੂ. ਪੀ. ਏ. ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਹੀ ਦੇਸ਼ ਅੱਜ ਸੰਕਟ ਦੇ ਕੰਢੇ 'ਤੇ ਆ ਖੜ੍ਹਾ ਹੋਇਆ ... Read Full Story
|
ਬੰਗਾਰੂ ਨੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ, ਭਾਜਪਾ ਦੇ ਸਾਬਕਾ ਪ੍ਰਧਾਨ ਬੰਗਾਰੂ ਲਕਸ਼ਮਣ ਨੇ ਰਿਸ਼ਵਤ ਲੈਣ ਦੇ ਇਕ ਮਾਮਲੇ ਵਿਚ ਇਕ ਅਦਾਲਤ ਵਲੋਂ ਚਾਰ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਦੇ ਸੂਤਰਾਂ ਮੁਤਾਬਕ ਲਕਸ਼ਮਣ ਨੇ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ... Read Full Story
|
ਆਖ਼ਰ ਭਾਜਪਾ ਨੇ ਆਹਲੂਵਾਲੀਆ ਨੂੰ ਰਾਜ ਸਭਾ ਟਿਕਟ ਦਿੱਤੀ
ਨਵੀਂ ਦਿੱਲੀ, ਆਖਰ ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਵਿਚ ਪਾਰਟੀ ਦੇ ਸਾਬਕਾ ਉਪ ਨੇਤਾ ਤੇ ਚਾਰ ਵਾਰ ਰਾਜ ਸਭਾ ਦੇ ਮੈਂਬਰ ਰਹੇ ਐਸ.ਐਸ. ਆਹਲੂਵਾਲੀਆ ਨੂੰ ਝਾਰਖੰਡ ਤੋਂ ਰਾਜ ਸਭਾ ਲਈ ਟਿਕਟ ਦੇ ਹੀ ਦਿਤੀ। ਇਸ ਤੋਂ ਪਹਿਲਾਂ ਪਾਰਟੀ ਨੇ ਝਾਰਖੰਡ ਵਿਚ ਆਪਣੇ ਹਮਾਇਤੀ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ ਉਮੀਦਵਾਰ ਦੀ ਹਮਾਇਤ ਦਾ ਐਲਾਨ ਕੀਤਾ ਸੀ ਪਰ ਹੁਣ ਪਾਰਟੀ ਨੇ ਫੈਸਲਾ ਬਦਲ ਲਿਆ ਹੈ। ਸੂਤਰਾਂ ਮੁਤਾਬਕ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਭਾਜਪਾ ਦੇ ਕੌਮੀ ਅਹੁਦੇਦਾਰਾਂ ਨਾਲ ਦੋ ਦਿਨ ਪਹਿਲਾਂ ਮੀਟਿੰਗ ਕਰ ਕੇ ਉਨ੍ਹਾਂ ਨੂੰ ਹਦਾਇਤ ਦਿੱਤੀ ਸੀ ਕਿ ਉਹ ਲੋਕਾਂ ਦੀ ਆਵਾਜ਼ ਸੁਨਣ ... Read Full Story
|
ਭਾਜਪਾ ਦੇ ਆਰਮਾਨਾਂ ਨੂੰ ਲੱਗੇ ਨਵੇਂ ਖੰਭ
ਨਵੀਂ ਦਿੱਲੀ, ਦਿੱਲੀ ਨਗਰ ਨਿਗਮ ਚੋਣਾਂ ਵਿਚ ਕਾਗਰਸ ਨੂੰ ਬੁਰੀ ਤਰ੍ਹਾਂ ਨਾਲ ਪਛਾੜਨ ਦੇ ਬਾਅਦ ਭਾਜਪਾ ਇਨ੍ਹਾਂ ਨਤੀਜਿਆਂ ਨੂੰ ਪੂਰੇ ਦੇਸ਼ ਦੇ ਪੱਧਰ 'ਤੇ ਦੇਖ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਲੋਕਲ ਬਾਡੀਜ਼ ਦੇ ਬਾਵਜੂਦ ਦਿੱਲੀ ਦੇ ਲੋਕਾਂ ਨੇ ਰਾਸ਼ਟਰੀ ਮੁੱਦਿਆਂ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਧਿਆਨ ਵਿਚ ਰੱਖ ਕੇ ਭਾਜਪਾ ਨੂੰ ਸੱਤਾ ਦਾ ਮੌਕਾ ਦਿੱਤਾ ਹੈ, ਉਸ ਤੋਂ ਸਾਫ ਹੈ ਕਿ ਅਗਲੇ 2 ਸਾਲ ਵਿਚ ਉਸ ਨੇ ਨਾ ਸਿਰਫ ਹੋਰ ਸੂਬਿਆਂ ਵਿਚ, ਸਗੋਂ ਦਿੱਲੀ ਵਿਚ ਵੀ ਸੱਤਾ ਦੀ ਚਾਬੀ ਮਿਲ ਸਕਦੀ ਹੈ।
ਭਾਜਪਾ ਦੇ ਮੰਨਣਾ ਹੈ ਕਿ ਪਿਛਲੇ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਗੋਆ ... Read Full Story
|
ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਲਈ ਖ਼ਤਰੇ ਦੀ ਘੰਟੀ: ਗਡਕਰੀ
* ਭਾਜਪਾ ਦੇ ਹੌਸਲੇ ਬੁਲੰਦ
* ਕੇਂਦਰ ਵਿੱਚ ਮੱਧਕਾਲੀ ਚੋਣਾਂ ਦੀ ਸੰਭਾਵਨਾ: ਸੁਸ਼ਮਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਪਾਰਟੀ ਲਈ ਖਤਰੇ ਦੀ ਘੰਟੀ ਹਨ ਤੇ 2014 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਹੋਰ ਹੌਸਲੇ ਤੇ ਸ਼ਕਤੀ ਨਾਲ ਚੋਣ ਮੈਦਾਨ ਵਿੱਚ ਉਤਰੇਗੀ। ਭਾਜਪਾ ਪ੍ਰਧਾਨ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਨਾਲ ਕੇਂਦਰ ਵਿੱਚ ਵੀ ਸਮੀਕਰਨ ਬਦਲਣਗੇ ਅਤੇ ਮੱਧਕਾਲੀ ਚੋਣਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇੱਥੇ ਅੱਜ ਭਾਜਪਾ ਦੇ ... Read Full Story
|
100 'ਚੋਂ 5 ਅੰਕ ਦੇ ਵੀ ਯੋਗ ਨਹੀਂ ਪ੍ਰਧਾਨਮੰਤਰੀ— ਗਡਕਰੀ
ਪਣਜੀ, ਮੌਜੂਦਾ ਸਰਕਾਰ 'ਤੇ ਨਿਸ਼ਾਨਾ ਵਿੰਨਦੇ ਹੋਏ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਰਥਿਕ ਮੋਰਚੇ 'ਤੇ ਆਪਣੇ ਪ੍ਰਦਰਸ਼ਨ ਦੇ ਲਈ 100 ਵਿੱਚੋਂ 25 ਅੰਕ ਪ੍ਰਾਪਤ ਕਰਨ ਦੇ ਵੀ ਯੋਗ ਨਹੀਂ ਹਨ। ਗੋਆ ਵਿੱਚ 3 ਮਾਰਚ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਅਰਥਸ਼ਾਸਤਰੀ ਪ੍ਰਧਾਨਮੰਤਰੀ ਮੁਦਰਾ ਸਫੀਤੀ 'ਤੇ ਕਾਬੂ ਪਾਉਣ 'ਚ ਬੁਰੀ ਤਰ੍ਹਾਂ ਅਸਫਲ ਰਹੇ ... Read Full Story
|
ਯੇਦੀਯੁਰੱਪਾ ਵਲੋਂ ਬਗਾਵਤੀ ਰਾਗ ਬੰਦ
ਬੰਗਲੌਰ¸ ਬਗਾਵਤ ਦਾ ਝੰਡਾ ਫੜੀ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਬੀ. ਐੱਸ. ਯੇਦੀਯੁਰੱਪਾ ਨੇ ਸੋਮਵਾਰ ਸ਼ਾਂਤ ਪੈਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਾਂ ਸੰਗਠਨ 'ਚ ਕੋਈ ਅਹੁਦਾ ਹਾਸਲ ਕਰਨ ਦੀ ਇੱਛਾ ਨਹੀਂ ਹੈ ਅਤੇ ਉਹ ਪਾਰਟੀ ਦੇ ਆਮ ਵਰਕਰਾਂ ਵਾਂਗ ਕੰਮ ਕਰਨਗੇ। ਆਪਣੇ 70ਵੇਂ ਜਨਮ ਦਿਨ ਦੇ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਨਾਲ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਲੰਬੀ ਗੱਲਬਾਤ ਕੀਤੀ ਹੈ। ਮੈਂ 2014 'ਚ ਹੋਣ ਵਾਲੀਆਂ ਚੋਣਾਂ 'ਚ ਪਾਰਟੀ ਦੀ ਜਿੱਤ ਅਤੇ ਸੂਬੇ 'ਚ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ... Read Full Story
|
ਮੋਦੀ ਦੇ ਕੌਮੀ ਸਿਆਸਤ 'ਚ ਆਉਣ ਲਈ ਗਡਕਰੀ ਵਲੋਂ ਹਰੀ ਝੰਡੀ
ਲਖਨਊ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਇਕ ਬਿਆਨ ਵਿਚ ਕਿਹਾ ਹੈ ਕਿ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਜਦੋਂ ਚਾਹੁਣ ਕੌਮੀ ਸਿਆਸਤ ਵਿਚ ਆ ਸਕਦੇ ਹਨ। ਗਡਕਰੀ ਦੇ ਇਸ ਬਿਆਨ ਨੂੰ ਰਾਜਸੀ ਹਲਕਿਆਂ ਵਿਚ ਸ਼੍ਰੀ ਨਰਿੰਦਰ ਮੋਦੀ ਲਈ ਕੌਮੀ ਰਾਜਨੀਤੀ ਵਿਚ ਪ੍ਰਵੇਸ਼ ਕਰਨ ਲਈ ਹਰੀ ਝੰਡੀ ਸਮਝਿਆ ਜਾ ਰਿਹਾ ਹੈ।
ਸ਼੍ਰੀ ਗਡਕਰੀ ਨੇ ਸਵਾਲਾਂ ਦਾ ਉਤਰ ਦਿੰਦੇ ਹੋਏ ਕਿਹਾ ਕਿ ਵਿਚੋਲਿਆਂ ਕਾਰਨ ਉਨ੍ਹਾਂ ਦੀ ਗੱਲ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਤਕ ਨਹੀਂ ਪਹੁੰਚਦੀ ਜਿਸ ਦਾ ਉਨ੍ਹਾਂ ਨੂੰ ਅਫਸੋਸ ਹੈ। ਇਕ ਹੋਰ ਸਵਾਲ ਦੇ ਉਤਰ 'ਚ ਗਡਕਰੀ ਨੇ ਕਿਹਾ ਕਿ ਕਰਨਾਟਕਾ ਦੇ ਸਾਬਕਾ ... Read Full Story
|
ਗਡਕਰੀ-ਮੋਦੀ 'ਚ ਰੁਤਬੇ ਦੀ ਲੜਾਈ ਤੇਜ਼
ਨਵੀਂ ਦਿੱਲੀ, ਭਾਜਪਾ 'ਚ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਰਮਿਆਨ ਰੁਤਬੇ ਦੀ ਲੜਾਈ ਤੇਜ਼ ਹੁੰਦੀ ਜਾ ਰਹੀ ਹੈ। ਇਸ ਲੜਾਈ ਦਾ ਨਤੀਜਾ ਹੈ ਕਿ ਮੋਦੀ ਹੁਣ ਤਕ ਉੱਤਰ ਪ੍ਰਦੇਸ਼ ਦੇ ਚੋਣ ਪ੍ਰਚਾਰ ਤੋਂ ਦੂਰ ਹਨ। ਇਸ ਰੁਤਬੇ ਦੀ ਲੜਾਈ ਨਾਲ ਜੁੜੇ ਕਾਰਨਾਂ ਨੂੰ ਲੱਭਣ ਲਈ ਜਦੋਂ ਗਡਕਰੀ ਤੋਂ ਮੋਦੀ ਨਾਲ ਜੁੜੇ ਸਵਾਲ ਕੀਤੇ ਗਏ ਤਾਂ ਪਹਿਲਾਂ ਉਹ ਇਨ੍ਹਾਂ ਤੋਂ ਬਚਣ ਲਈ ਟਾਲਾ ਵੱਟਦੇ ਰਹੇ ਪਰ ਅਖੀਰ 'ਚ ਉਹ ਨਰਿੰਦਰ ਮੋਦੀ ਨਾਲ ਆਪਣੀ ਨਾਰਾਜ਼ਗੀ ਛੁਪਾ ਨਾ ਸਕੇ। ਦੂਜੇ ਪਾਸੇ ਮੋਦੀ ਆਪਣੀ ਨਾਰਾਜ਼ਗੀ ਦੇ ਮੁੱਦੇ 'ਤੇ ਚੁੱਪ ਹਨ। ਹੁਣ ਤਕ ਉਨ੍ਹਾਂ ਇਕ ਵਾਰ ਵੀ ... Read Full Story
|
ਭਾਜਪਾ ਸਰਕਾਰ ਬਣਨ 'ਤੇ ਉਮਾ ਹੋਵੇਗੀ ਮੁਖ ਮੰਤਰੀ : ਕੁਲਕਰਨੀ
ਆਗਰਾ, ਭਾਜਪਾ ਨੇਤਾ ਸੁਧਿੰਦਰ ਕੁਲਕਰਨੀ ਨੇ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਦੀ ਗੱਲ ਨੂੰ ਦੋਹਰਾਉਂਦੇ ਹੋਏ ਐਤਵਾਰ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਜੇ ਭਾਜਪਾ ਦੀ ਸਰਕਾਰ ਬਣੀ ਤਾਂ ਉਮਾ ਭਾਰਤੀ ਹੀ ਮੁਖ ਮੰਤਰੀ ਬਣੇਗੀ। ਕੁਝ ਦਿਨ ਪਹਿਲਾਂ ਗਡਕਰੀ ਨੇ ਕਿਹਾ ਸੀ ਕਿ ਮੁਖ ਮੰਤਰੀ ਦੀ ਦੌੜ ਵਿਚ ਉਮਾ ਭਾਰਤੀ ਦਾ ਨਾਂ ਸਭ ਤੋਂ ਉਤੇ ਹੈ। ਕੁਲਕਰਨੀ ਨੇ ਆਗਰਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਡਕਰੀ ਪਾਰਟੀ ਪ੍ਰਧਾਨ ਹਨ, ਇਸ ਲਈ ਉਨ੍ਹਾਂ ਦੀ ਗੱਲ ਸਭ ਤੋਂ ਉਪਰ ... Read Full Story
|
ਯੇਦੀਯੁਰੱਪਾ ਦੀ ਤਤਕਾਲ ਬਹਾਲੀ ਦੀ ਮੰਗ ਖਾਰਜ
ਬੰਗਲੌਰ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਨੀਤਿਨ ਗਡਕਰੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਦੀ ਉਹ ਮੰਗ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ, ਜਿਸ 'ਚ ਉਨ੍ਹਾਂ ਨੇ ਮੁੱਖ ਮੰਤਰੀ ਅਹੁਦੇ 'ਤੇ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਪਰ ਗਡਕਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਸਨਮਾਨਜਨਕ ਅਹੁਦਾ ਦਿੱਤਾ ਜਾ ਸਕਦਾ ਹੈ।
ਗਡਕਰੀ ਨੇ ਬੰਗਲੌਰ ਤੋਂ ਬਾਹਰ ਇਕ ਰਿਸੋਰਟ 'ਚ ਸੂਬੇ ਦੇ ਮੰਤਰੀਆਂ, ਵਿਧਾਇਕਾਂ ਤੇ ਸੰਸਦਾਂ ਦੀ ਇਕ ਬੈਠਕ ਨੂੰ ਸੰਬੋਧਿਤ ਕਰਨ ਤੋਂ ... Read Full Story
|
ਮੋਦੀ ਪਾਰਟੀ ਨਾਲ ਨਾਰਾਜ਼ ਨਹੀਂ : ਗਡਕਰੀ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਨਿਤਿਨ ਗਡਕਰੀ ਨੇ ਇਸ ਗੱਲ ਦੀ ਤਰਦੀਦ ਕੀਤੀ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਹਨ ਤੇ ਉਦਾਸ ਹਨ। ਇਕ ਟੀ. ਵੀ. ਚੈਨਲ ਨਾਲ ਭੇਟਵਾਰਤਾ ਵਿਚ ਸ਼੍ਰੀ ਗਡਕਰੀ ਨੇ ਕਿਹਾ ਕਿ ਸ਼੍ਰੀ ਮੋਦੀ ਗੁਜਰਾਤ ਵਿਚ ਸਦਭਾਵਨਾ ਮਿਸ਼ਨ ਵਿਚ ਵਿਅਸਤ ਹਨ। ਅਸੀਂ ਉਨ੍ਹਾਂ ਨੂੰ ਯੂ. ਪੀ. ਚੋਣਾਂ ਵਿਚ ਭਾਗ ਲੈਣ ਲਈ ਕਿਹਾ ਸੀ ਕਿ ਗੁਜਰਾਤ ਵਿਚ ਮਸ਼ਰੂਫੀਅਤ ਕਾਰਨ ਉਹ ਉੱਤਰ ਪ੍ਰਦੇਸ਼ ਆ ਨਹੀਂ ਸਕੇ। ਇਕ ਹੋਰ ਸਵਾਲ ਦੇ ਜਵਾਬ ਵਿਚ ਭਾਜਪਾ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ... Read Full Story
|
ਕਾਂਗਰਸ ਦਿੱਲੀ ਤਾਂ ਬਸਪਾ ਲਖਨਊ ਰਹੀ ਹੈ ਲੁੱਟ : ਗਡਕਰੀ
ਓਰਈਆ, 19 ਫਰਵਰੀ (ਭਾਸ਼ਾ)¸ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਕਾਂਗਰਸ ਤੇ ਬਸਪਾ ਨੂੰ ਭ੍ਰਿਸ਼ਟਾਚਾਰੀ ਤੇ ਸਪਾ ਨੂੰ ਅੱਤਿਆਚਾਰੀ ਕਰਾਰ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਕਾਂਗਰਸ ਦਿੱਲੀ ਵਿਚ ਤਾਂ ਬਸਪਾ ਲਖਨਊ ਵਿਚ ਲੁੱਟਮਾਰ ਕਰ ਰਹੀ ਹੈ। ਗਡਕਰੀ ਨੇ ਦਿਬੀਆਪੁਰ ਵਿਚ ਭਾਜਪਾ ਉਮੀਦਵਾਰ ਸ਼ਿਵਪ੍ਰਤਾਪ ਰਾਜਪੂਤ ਦੀ ਹਮਾਇਤ ਵਿਚ ਆਯੋਜਿਤ ਚੋਣ ਸਭਾ ਵਿਚ ਖੁਦ ਨੂੰ ਕਿਸਾਨ ਦਾ ਬੇਟਾ ਦੱਸਦੇ ਹੋਏ ਆਪਣੀ ਗੱਲ ਸ਼ੁਰੂ ਕੀਤੀ। ਯੂ. ਪੀ. ਦੀ ਬਦਹਾਲੀ 'ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਮੀਨ ਦੇਖ ਕੇ ਦੂਜੇ ਸੂਬਿਆਂ ਨੂੰ ਈਰਖਾ ਹੁੰਦੀ ਹੈ ਪਰ ਗੰਦੀ ਸਿਆਸਤ ਕਰਨ ਵਾਲਿਆਂ ਨੇ ਇਸ ਨੂੰ ... Read Full Story
|
ਰਾਹੁਲ ਕੌਮੀ ਰਾਜਨੀਤੀ ਦੇ ਯੋਗ ਨਹੀਂ : ਗਡਕਰੀ
ਨਵੀਂ ਦਿੱਲੀ, ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵਲੋਂ ਲਖਨਊ ਵਿਖੇ ਚੋਣ ਰੈਲੀ ਦੌਰਾਨ ਸਮਾਜਵਾਦੀ ਪਾਰਟੀ ਦੇ ਵੋਟਰਾਂ ਤਾਈਂ ਵਾਅਦਿਆਂ ਦੀ ਲਿਸਟ ਪਾੜੇ ਜਾਣ ਵਿਰੁੱਧ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਕੌਮੀ ਰਾਜਨੀਤੀ ਦੇ ਲਾਇਕ ਨਹੀਂ। ਗਡਕਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇਕ ਸਿਆਸੀ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਜਿਸ ਤਰ੍ਹਾਂ ਪਾੜਿਆ ਹੈ, ਉਸ ਤੋਂ ਰਾਹੁਲ ਦੇ ਬਚਕਾਨਾ ਰਵੱਈਏ ਦਾ ਪਤਾ ਲੱਗਦਾ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਕੌਮੀ ਸਿਆਸਤ ਦੇ ਯੋਗ ਨਹੀਂ।
ਗਡਕਰੀ ਨੇ ਸਪਾ ਦੇ ਪ੍ਰਧਾਨ ... Read Full Story
|
ਗਡਕਰੀ ਦੀ ਜ਼ੁਬਾਨ ਨੇ ਖਾਧਾ ਗੋਤਾ, ਵਿਰੋਧੀ ਲੀਡਰਾਂ ਨੂੰ ਕਿਹਾ ਖੋਤਾ
ਲਖਨਊ, ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਦੀ ਜ਼ੁਬਾਨ ਇਕ ਵਾਰ ਫਿਰ ਗੋਤਾ ਖਾ ਗਈ ਅਤੇ ਉਨ੍ਹਾਂ ਸ਼ਾਇਰਾਨਾ ਅੰਦਾਜ਼ ਵਿਚ ਵਿਰੋਧੀ ਧਿਰ ਦੇ ਲੀਡਰਾਂ ਨੂੰ ਖੋਤਾ ਕਹਿ ਦਿੱਤਾ। ਓਰਈ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਘੋੜਿਆਂ ਨੂੰ ਮਿਲ ਰਿਹਾ ਘਾਹ ਅਤੇ ਗਧੇ ਖਾ ਰਹੇ ਹਨ ਚਵਨ ਪਰਾਸ਼। ਉਨ੍ਹਾਂ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਦੀ ਪਾਰਟੀ ਬਸਪਾ ਅਤੇ ਸੋਸ਼ਲਿਸਟ ਪਾਰਟੀ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਇਨ੍ਹਾਂ ਪਾਰਟੀਆਂ ਦੀ ਹੀ ਗਰੀਬੀ ਘੱਟ ਹੋਈ ਹੈ ਜਦ ਕਿ ਆਮ ਜਨਤਾ ਭ੍ਰਿਸ਼ਟਾਚਾਰ ਅਤੇ ਗਰੀਬੀ ਕਾਰਨ ਪ੍ਰੇਸ਼ਾਨ ... Read Full Story
|
ਅਯੁੱਧਿਆ ਵਿਚ ਰਾਮ ਮੰਦਰ ਬਣ ਕੇ ਰਹੇਗਾ : ਗਡਕਰੀ
ਲਖਨਊ, ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਇਕ ਵਾਰ ਫਿਰ ਰਾਮ ਮੰਦਰ ਦਾ ਪੱਤਾ ਖੇਡਣ ਦਾ ਯਤਨ ਕੀਤਾ ਗਿਆ ਹੈ। ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਯੁਧਿਆ ਵਿਚ ਸ਼੍ਰੀ ਰਾਮ ਮੰਦਰ ਹਰ ਕੀਮਤ 'ਤੇ ਬਣ ਕੇ ਰਹੇਗਾ ਅਤੇ ਉਸਨੂੰ ਕੋਈ ਤਾਕਤ ਵੀ ਰੋਕ ਨਹੀਂ ਸਕਦੀ। ਸ਼੍ਰੀ ਗਡਕਰੀ ਨੇ ਕਿਹਾ ਕਿ ਸ਼੍ਰੀ ਰਾਮ ਮੰਦਰ ਬਣਨ ਤੋਂ ਬਾਅਦ ਹੀ ਅਯੁਧਿਆ ਵਿਖੇ ਮਸਜਿਦ ਬਣੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਮਸਜਿਦ ਬਣਾਉਣ ਲਈ ਭਾਜਪਾ ਮੁਸਲਿਮ ਭਾਈਚਾਰੇ ਦੀ ਸਹਾਇਤਾ ਕਰੇਗੀ।
ਗਡਕਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ... Read Full Story
|
ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਸੱਤਾ ਵਿਚ ਆਵੇਗਾ : ਗਡਕਰੀ
ਪਣਜੀ, ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ ਕਿ ਪੰਜ ਸੂਬਿਆਂ ਵਿਚ ਅਸੈਂਬਲੀ ਚੋਣਾਂ ਮਗਰੋਂ 2014 ਵਿਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ ਅਤੇ ਇਹ ਮੌਜੂਦਾ ਚੋਣਾਂ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਦਾ ਸੈਮੀਫਾਈਨਲ ਹੈ। ਗਡਕਰੀ ਨੇ ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਦਾ ਮੌਜੂਦਾ ਪੜਾਅ ਆਉਂਦੀਆਂ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦਾ ਸੈਮੀਫਾਇਨਲ ਹੈ। ਭਾਜਪਾ ਪੰਜਾਬ ਵਿਚ ਅਕਾਲੀ ਦਲ ਨਾਲ ਮਿਲ ਕੇ ਸੱਤਾ ਵਿਚ ਆਵੇਗੀ, ਜਦੋਂਕਿ ਉਤਰਾਖੰਡ ਵਿਚ ਵੀ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਆਸਵੰਦ ਹੈ। ... Read Full Story
|
ਮੁਸਲਮਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਗੈਰ-ਭਾਜਪਾਈ ਦਲ : ਗਡਕਰੀ
ਬਲਰਾਮਪੁਰ, ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਰਿਜ਼ਰਵੇਸ਼ਨ ਦੇ ਨਾਂ 'ਤੇ ਮੁਸਲਮਾਨਾਂ ਨੂੰ ਗੈਰ-ਭਾਜਪਾਈ ਦਲ ਗੁੰਮਰਾਹ ਕਰ ਰਹੇ ਹਨ। ਸ਼੍ਰੀ ਗਡਕਰੀ ਨੇ ਉਤਰੌਲਾ ਖੇਤਰ ਦੇ ਬਰਦਹੀ ਬਾਜ਼ਾਰ ਵਿਚ ਇਕ ਸਭਾ ਵਿਚ ਕਿਹਾ ਕਿ ਸਮਾਜਵਾਦੀ ਪਾਰਟੀ (ਸਪਾ) ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਕਾਂਗਰਸ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੇ ਨਾਂ 'ਤੇ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਨੇ ਇਨ੍ਹਾਂ ਪਾਰਟੀਆਂ ਤੋਂ ਪੁੱਛਿਆ ਕਿ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੇਣ ਦੀ ਗੱਲ ਕਿਸ ਕੋਟੇ ਤੋਂ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮੁਸਲਮਾਨਾਂ ਦਾ ਵਿਕਾਸ ਨਹੀਂ ... Read Full Story
|
ਭਾਜਪਾ ਪ੍ਰਧਾਨ ਮੰਤਰੀ ਦੀ ਦੌੜ 'ਚ ਸੁਸ਼ਮਾ, ਜੇਤਲੀ ਵੀ : ਗਡਕਰੀ
ਨਵੀਂ ਦਿੱਲੀ, ਭਾਜਪਾ ਦੇ ਸੰਸਦੀ ਦਲ ਦੇ ਚੇਅਰਮੈਨ ਐੱਲ. ਕੇ. ਅਡਵਾਨੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੀ ਭਾਜਪਾ ਦੇ ਸੰਭਾਵੀ ਪ੍ਰਧਾਨ ਮੰਤਰੀ ਅਹੁਦੇ ਲਈ ਲੜਾਈ ਨਹੀਂ ਹੈ, ਬਲਕਿ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਸੀਨੀਅਰ ਨੇਤਾਵਾਂ ਅਰੁਣ ਜੇਤਲੀ ਅਤੇ ਸੁਸ਼ਮਾ ਸਵਰਾਜ ਨੂੰ ਵੀ ਇਸ ਦੌੜ ਵਿਚ ਸ਼ਾਮਲ ਕਰ ਦਿੱਤਾ ਹੈ। ਇਸ ਅਖ਼ਬਾਰ ਨਾਲ ਇਕ ਵਿਸ਼ੇਸ਼ ਇੰਟਰਵਿਊ ਵਿਚ ਗਡਕਰੀ ਨੇ 2014 ਦੀਆਂ ਆਮ ਚੋਣਾਂ ਲਈ ਭਾਜਪਾ ਦੇ ਪੀ. ਐੱਮ. ਉਮੀਦਵਾਰ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਿਹਾ,'' ਇਸ ਅਹੁਦੇ ਲਈ ਸਾਡੇ ਕੋਲ ਕਈ ਯੋਗ ਉਮੀਦਵਾਰ ਹਨ, ਜਿਨ੍ਹਾਂ ਵਿਚ ਅਡਵਾਨੀ, ਨਰਿੰਦਰ ... Read Full Story
|