ਪਾਸਪੋਰਟ ਦਫਤਰ ਕੋਲ ਰਿਕਾਰਡ ਨਹੀਂ ਹੈ ਇੰਦਰਾ-ਰਾਜੀਵ ਬਾਰੇ
ਨਵੀਂ ਦਿੱਲੀ, ਵਿਦੇਸ਼ ਜਾਣ ਵਾਲੇ ਹਰੇਕ ਭਾਰਤੀ ਲਈ ਪਾਸਪੋਰਟ ਜਾਰੀ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਪਾਸਪੋਰਟ ਵਿਭਾਗ ਦੇ ਕੋਲ ਲਗਭਗ 20 ਸਾਲਾਂ ਤੱਕ ਦੇਸ਼ 'ਤੇ ਰਾਜ ਕਰਨ ਵਾਲੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਸ਼੍ਰ੍ਰੀ ਰਾਜੀਵ ਗਾਂਧੀ ਦੇ ਪਾਸਪੋਰਟ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਹੈ। ਵਿਦੇਸ਼ ਮੰਤਰਾਲਾ ਅਧੀਨ ਕੰਮ ਕਰਨ ਵਾਲੇ ਪਾਸਪੋਰਟ ਵਿਭਾਗ ਦੇ ਰਾਜਧਾਨੀ ਵਿਖੇ ਖੇਤਰੀ ਦਫਤਰ ਨੇ ਸੂਚਨਾ ਦੇ ਅਧਿਕਾਰ ਆਰ. ਟੀ. ਆਈ. ਦੇ ਤਹਿਤ ਦਿੱਤੀ ਅਰਜ਼ੀ ਦਾ ਜਵਾਬ ਦਿੰਦੇ ਹੋਏ ਇਨਾਂ ਦੋਵੇਂ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਾਸਪੋਰਟ ਬਾਰੇ ਆਪਣੇ ਕੋਲ ... Read Full Story
|
ਰਾਹੁਲ ਗਾਂਧੀ ਤੇ ਦਿਗਵਿਜੇ ਨੂੰ ਨੋਟਿਸ
ਇੰਦੌਰ, ਕਾਂਗਰਸ ਦੇ ਵਿਦਿਆਰਥੀ ਸੰਗਠਨ ਭਾਰਤੀ ਰਾਸ਼ਟਰੀ ਵਿਦਿਆਰਥੀ ਸੰਗਠਨ (ਐੱਨ. ਐੱਸ. ਯੂ. ਆਈ.) ਦੀਆਂ ਬੀਤੇ ਦਿਨੀਂ ਹੋਈਆਂ ਸੂਬਾਈ ਚੋਣਾਂ ਨੂੰ ਲੈ ਕੇ ਇੰਦੌਰ ਦੀ ਅਦਾਲਤ ਨੂੰ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਅਤੇ ਦਿਗਵਿਜੇ ਸਿੰਘ ਨੂੰ ਨੋਟਿਸ ਜਾਰੀ ਕਰਕੇ 26 ਜੂਨ ਤਕ ਅਦਾਲਤ 'ਚ ਆਪਣਾ ਪੱਖ ਰੱਖਣ ਲਈ ਕਿਹਾ ਹੈ। ਬੀਤੀ ਮਾਰਚ 'ਚ ਐੱਨ. ਐੱਸ. ਯੂ. ਆਈ. ਦੇ ਸੂਬਾ ਪ੍ਰਧਾਨ ਦੇ ਅਹੁਦੇ 'ਤੇ ਵਿਪਿਨ ਵਾਨਖੇੜੇ ਦੀ ਚੋਣ ਹੋਈ ਸੀ। ਇਨ੍ਹਾਂ ਦੀ ਚੋਣ ਪ੍ਰਕਿਰਿਆ 'ਤੇ ਉਸ ਸਮੇਂ ਵੀ ਵਿਵੇਕ ਤੰਵਰ ਅਤੇ ਸ਼ਿਵਮਣੀ ਨਾਂ ਦੇ ਵਿਦਿਆਰਥੀ ਨੇਤਾਵਾਂ ਨੇ ਇਤਰਾਜ਼ ਪ੍ਰਗਟਾਇਆ ਸੀ। ਇਸ ਸੰਬੰਧੀ ਰਾਹੁਲ ਅਤੇ ... Read Full Story
|
ਦੇਸ਼ ਭਗਤ ਹਿੰਦੂ ਸੰਗਠਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੇ ਹਨ ਚਿਦਾਂਬਰਮ : ਸੰਘ
ਨਵੀਂ ਦਿੱਲੀ, ਰਾਸ਼ਟਰੀ ਸਵੈਮ ਸੇਵਕ ਸੰਘ ਨੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ 'ਤੇ ਦੋਸ਼ ਲਗਾਇਆ ਹੈ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਇਸ਼ਾਰੇ 'ਤੇ ਚਰਚ ਦੀਆਂ ਸਾਜ਼ਿਸ਼ਾਂ ਨੂੰ ਭਾਰਤ ਵਿਚ ਸਾਕਾਰ ਕਰਨ ਵਿਚ ਲੱਗੇ ਹੋਏ ਹਨ। ਇਸ ਅਧੀਨ ਉਹ ਹਿੰਦੂ ਅੱਤਵਾਦ ਅਤੇ ਭਗਵਾ ਅੱਤਵਾਦ ਵਰਗੀ ਜੁੰਮਲੇਬਾਜ਼ੀ ਕਰਕੇ ਉਸ ਵਰਗੀਆਂ ਦੇਸ਼ ਭਗਤ ਹਿੰਦੂ ਸੰਗਠਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੇ ਹਨ।
ਆਰ. ਐੱਸ. ਐੱਸ. ਦੇ ਮੁਖ ਰਸਾਲੇ 'ਪਾਚਜਨਯ' ਦੇ ਤਾਜ਼ਾ ਅੰਕ ਦੇ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰੀ ਵਰਗੇ ਅਹਿਮ ਅਹੁਦੇ 'ਤੇ ਇਕ ਅਸਮਰਥ ਅਤੇ ਲਗਾਤਾਰ ਨਾਕਾਮ ਰਹੇ ਇਹ ... Read Full Story
|
ਕਾਂਗਰਸ 'ਚ ਹੁਣ ਰਿਸ਼ਤੇਦਾਰਾਂ ਨੂੰ ਟਿਕਟਾਂ ਵੰਡਣ ਦੇ ਦਿਨ ਗਏ
ਜਲੰਧਰ, ਕਾਂਗਰਸ 'ਚ ਹੁਣ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ 'ਚ ਪਾਰਟੀ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਦੇ ਦਿਨ ਖਤਮ ਹੋ ਗਏ ਹਨ। ਕੇਂਦਰੀ ਰੱਖਿਆ ਮੰਤਰੀ ਐਂਟੋਨੀ ਦੀ ਅਗਵਾਈ 'ਚ ਗਠਿਤ ਕੀਤੀ ਗਈ 3 ਮੈਂਬਰੀ ਕਮੇਟੀ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰਾਜ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਦੇ ਕਾਰਨਾਂ ਨੂੰ ਜਾਣਨ ਲਈ ਸੌਂਪੀ ਗਈ ਰਿਪੋਰਟ 'ਚ ਸਿਫਾਰਿਸ਼ ਕੀਤੀ ਗਈ ਹੈ ਕਿ ਪਾਰਟੀ ਨੂੰ ਹੁਣ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਐਂਟੋਨੀ ਕਮੇਟੀ ਦੀ ਰਿਪੋਰਟ 'ਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਪੰਜਾਬ 'ਚ ਕਾਂਗਰਸ ਦੀ ਹਾਰ ਦਾ ਇਕ ਮੁੱਖ ... Read Full Story
|
ਅਨੁਸ਼ਾਸਨਹੀਣਤਾ ਨਹੀਂ ਹੋਵੇਗੀ ਸਹਿਣ : ਸੋਨੀਆ
ਨਵੀਂ ਦਿੱਲੀ, ਪਿਛਲੀਆਂ ਚੋਣਾਂ ਤੋਂ ਸਬਕ ਲੈਣ ਦਾ ਪਾਰਟੀ ਨੇਤਾਵਾਂ ਨੂੰ ਸੱਦਾ ਦਿੰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਨੇਤਾਵਾਂ ਨੂੰ ਗੁੱਟਬਾਜ਼ੀ ਛੱਡ ਕੇ ਇਕ ਅਨੁਸ਼ਾਸਿਤ ਟੀਮ ਵਾਂਗ ਸੰਘਰਸ਼ ਕਰਨਾ ਪਵੇਗਾ ਕਿਉਂਕਿ ਆਉਣ ਵਾਲੇ ਮਹੀਨਿਆਂ ਵਿਚ ਪਾਰਟੀ ਨੇ ਕਈ ਸੂਬਿਆਂ ਦਾ ਸਾਹਮਣਾ ਕਰਨਾ ਹੈ। ਇਹੀ ਇਕਮਾਤਰ ਮਹੱਤਵਪੂਰਨ ਕਾਰਜ ਹੈ ਜੋ ਤੈਅ ਕਰੇਗਾ ਕਿ ਅਸੀਂ ਹਾਰਾਂਗੇ ਜਾਂ ਜਿੱਤਾਂਗੇ। ਉਨ੍ਹਾਂ ਕਿਹਾ ਕਿ ਜਨਤਾ ਨੂੰ ਸਾਡੇ ਕੋਲੋਂ ਕਾਫੀ ਉਮੀਦਾਂ ਹਨ ਪਰ ਜੇਕਰ ਅਸੀਂ ਇਸ ਭਾਵਨਾ ਨੂੰ ਚੋਣਾਂ ਦੀ ਜਿੱਤ ਵਿਚ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਜਨਤਾ ਨੂੰ ਆਪਣੀ ... Read Full Story
|
ਗੁਜਰਾਤ ਨਹਿਰੂ ਦੇ ਸਾਹਮਣੇ ਨਹੀਂ ਝੁਕਿਆ ਤਾਂ ਸੋਨੀਆ ਦੀ ਕੀ ਹਸਤੀ ਹੈ : ਮੋਦੀ
ਅਹਿਮਦਾਬਾਦ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਨੀਆ ਗਾਂਧੀ 'ਤੇ ਤਿੱਖਾ ਵਿਅੰਗ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸੂਬਾ ਜਵਾਹਰ ਲਾਲ ਨਹਿਰੂ ਅੱਗੇ ਨਹੀਂ ਝੁਕਿਆ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੀ ਹਸਤੀ ਹੈ। ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਵਿਅੰਗ ਕੀਤਾ ਤੇ ਕਿਹਾ ਕਿ ਮਨਮੋਹਨ ਸਿੰਘ ਦੀ ਰਿਹਾਇਸ਼ ਜਨਰੇਟਰਾਂ ਨਾਲ ਚਲਦੀ ਹੈ, ਜਦਕਿ ਗੁਜਰਾਤ ਵਾਧੂ ਬਿਜਲੀ ਵਾਲਾ ਸੂਬਾ ਹੈ। ਉਹ ਇਥੋਂ ਕਰੀਬ 120 ਕਿਲੋਮੀਟਰ ਭਾਵ ਨਗਰ ਜ਼ਿਲੇ ਦੇ ਬੋਟਾਡ ਵਿਚ ਨਵਾਦਾ ਤੋਂ ਬੋਟਾਡ ਤੱਕ ਦੀ 32 ਕਿਲੋਮੀਟਰ ਲੰਮੀ ਨਰਮਦਾ ਪਾਈਪਲਾਈਨ ਨੂੰ ਸੂਬੇ ਨੂੰ ਸਮਰਪਿਤ ਕਰਨ ਦੇ ... Read Full Story
|
ਮਮਤਾ ਦੇਵੇਗੀ ਕਾਂਗਰਸੀ ਉਮੀਦਵਾਰ ਨੂੰ ਹਮਾਇਤ
ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਰਾਸ਼ਟਰਪਤੀ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਉੱਭਰ ਕੇ ਸਾਹਮਣੇ ਆ ਰਹੇ ਹਨ। ਮੁਖਰਜੀ ਤੋਂ ਇਲਾਵਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਵੀ ਕਾਂਗਰਸ ਦੇ ਸੰਭਾਵਿਤ ਉਮੀਦਵਾਰਾਂ ਵਿਚ ਸ਼ਾਮਲ ਹਨ। ਕਾਂਗਰਸ ਨੂੰ ਰਾਸ਼ਟਰਪਤੀ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਕਰਨ ਵਿਚ ਉਸ ਸਮੇਂ ਬਹੁਤ ਵੱਡਾ ਉਤਸ਼ਾਹ ਮਿਲਿਆ ਜਦੋਂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਨਿਵਾਸ 'ਤੇ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਨੂੰ ਹਮਾਇਤ ਦੇਣ ਦਾ ਭਰੋਸਾ ਦਿੱਤਾ।
ਸੋਨੀਆ ਨਾਲ ਮੁਲਾਕਾਤ ... Read Full Story
|
ਸੋਨੀਆ ਤੇ ਮਨਮੋਹਨ ਸਿੰਘ ਨੂੰ ਮਿਲਣਗੇ ਮੁਲਾਇਮ ਤੇ ਮਮਤਾ
ਨਵੀਂ ਦਿੱਲੀ, ਯੂ. ਪੀ. ਏ.-2 ਦੇ ਮਹੱਤਵਪੂਰਨ ਸਹਿਯੋਗੀ ਅਤੇ ਸਾਥੀ (ਤ੍ਰਿਣਮੂਲ ਕਾਂਗਰਸ ਨੇਤਾ ਮਮਤਾ ਬੈਨਰਜੀ ਅਤੇ ਸਪਾ ਨੇਤਾ ਮੁਲਾਇਮ ਸਿੰਘ ਯਾਦਵ) ਅਗਲੇ ਰਾਸ਼ਟਰਪਤੀ ਦੇ ਨਾਂ ਨੂੰ ਲੈ ਕੇ ਅਜੇ ਤਕ ਖਾਮੋਸ਼ ਹਨ ਅਤੇ ਇਸ ਹਫਤੇ ਇਨ੍ਹਾਂ ਦੋਵਾਂ ਦੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ। ਮਮਤਾ ਦਾ 4 ਮਈ ਨੂੰ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ ਜਦਕਿ ਮੁਲਾਇਮ ਸਿੰਘ ਹਫਤੇ ਦੇ ਅਖੀਰ ਵਿਚ ਯੂ. ਪੀ. ਏ. ਪ੍ਰਧਾਨ ਨੂੰ ਮਿਲਣਗੇ। ਅਜਿਹੀ ਸੰਭਾਵਨਾ ਹੈ ਕਿ ਕਾਂਗਰਸ ਬਹੁਜਨ ਸਮਾਜ ਪਾਰਟੀ ਦੀ ਨੇਤਾ ਮਾਇਆਵਤੀ ਨਾਲ ... Read Full Story
|
ਸੁਪਰੀਮ ਕੋਰਟ ਕਰੇਗੀ ਰਾਜੀਵ ਦੇ ਹੱਤਿਆਰਿਆਂ ਦੀ ਸੁਣਵਾਈ
ਨਵੀਂ ਦਿੱਲੀ, ਸੁਪਰੀਮ ਕੋਰਟ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੱਤਿਆਰਿਆਂ ਦੀ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਸਬੰਧੀ ਪਟੀਸ਼ਨ ਦੀ ਸੁਣਵਾਈ ਖੁਦ ਕਰੇਗੀ। ਰਾਜੀਵ ਦੀ ਹੱਤਿਆ ਦੇ ਤਿੰਨੋਂ ਦੋਸ਼ੀਆਂ ਸੰਥਨ, ਮੁਰੁਗਨ ਅਤੇ ਪੇਰਾਰਿਵਾਲਨ ਨੇ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਸਬੰਧੀ ਆਪਣੀ ਪਟੀਸ਼ਨ ਤਾਮਿਲਨਾਡੂ ਤੋਂ ਬਾਹਰ ਤਬਦੀਲ ਕਰਨ ਦੀ ਅਦਾਲਤ ਨੂੰ ਅਪੀਲ ਕੀਤੀ ਸੀ ਜਿਸ ਨੂੰ ਮਨਜ਼ੂਰ ਕਰਦੇ ਹੋਏ ਅਦਾਲਤ ਨੇ ਖੁਦ ਇਸ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ। ਸੁਪਰੀਮ ਕੋਰਟ ਨੇ 1999 ਵਿਚ ਤਿੰਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਤਿੰਨਾਂ ਨੇ ਰਾਸ਼ਟਰਪਤੀ ਕੋਲ ਦਇਆ ਦੀ ... Read Full Story
|
ਗੋਪਾਲ ਗਾਂਧੀ ਹੋ ਸਕਦੇ ਹਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ
ਨਵੀਂ ਦਿੱਲੀ, ਭਾਜਪਾ ਨੇ ਜੁਲਾਈ ਵਿਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਵਿਚ ਆਪਣਾ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਕੀਤਾ ਹੈ। ਭਾਜਪਾ ਨੇ ਕਿਹਾ ਕਿ ਆਪਣਾ ਉਮੀਦਵਾਰ ਉਤਾਰਨ ਦੀ ਬਜਾਏ ਉਹ ਹੋਰ ਗੈਰ-ਕਾਂਗਰਸੀ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕਰ ਕੇ ਖੜ੍ਹੇ ਕੀਤੇ ਗਏ ਉਮੀਦਵਾਰ ਨੂੰ ਜਿਤਾਉਣ ਲਈ ਹਰ ਸੰਭਵ ਯਤਨ ਕਰੇਗੀ। ਭਾਜਪਾ ਨੇ 4 ਪ੍ਰਮੁਖ ਆਗੂਆਂ ਦੀ ਇਕ ਟੋਲੀ ਬਣਾਈ ਹੈ ਜੋ ਦੂਜੀਆਂ ਪਾਰਟੀਆਂ ਨਾਲ ਇਸ ਮੁੱਦੇ 'ਤੇ ਆਮ ਸਹਿਮਤੀ ਬਣਾਉਣ ਦਾ ਕੰਮ ਕਰੇਗੀ।। ਭਾਜਪਾ ਪ੍ਰਧਾਨ ਨਿਤਿਨ ਗਡਕਰੀ, ਲਾਲ ਕ੍ਰਿਸ਼ਨ ਅਡਵਾਨੀ, ਸੁਸ਼ਮਾ ਸਵਰਾਜ ਤੇ ਅਰੁਣ ਜੇਤਲੀ, ਸਪਾ, ਬੀਜਦ, ਅੰਨਾ ਦਰੁਮਕ, ਬਸਪਾ ਤੇ ... Read Full Story
|
ਸੋਨੀਆ ਨੇ ਮਮਤਾ ਨੂੰ ਦਿੱਤਾ ਗੱਲਬਾਤ ਦਾ ਸੱਦਾ
ਨਵੀਂ ਦਿੱਲੀ, ਭਾਰਤ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਯੂ. ਪੀ. ਏ. ਦੀਆਂ ਪਾਰਟੀਆਂ ਵਿਚ ਸਹਿਮਤੀ ਬਣਾਉਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੂੰ ਚੇਨਈ ਵਿਖੇ ਡੀ. ਐੱਮ. ਕੇ. ਲੀਡਰ ਕਰੁਨਾਨਿਧੀ ਨਾਲ ਵਿਚਾਰ-ਵਟਾਂਦਰੇ ਲਈ ਭੇਜਿਆ ਜਾ ਰਿਹਾ ਹੈ। ਕਰੁਨਾਨਿਧੀ ਲਈ ਦਿੱਲੀ ਦਾ ਸਫਰ ਕਰਨਾ ਮੁਸ਼ਕਿਲ ਹੈ। ਇਸ ਲਈ ਐਂਟੋਨੀ ਉਨ੍ਹਾਂ ਨੂੰ ਮਿਲ ਕੇ ਅਗਲੇ ਰਾਸ਼ਟਰਪਤੀ ਬਾਰੇ ਉਨ੍ਹਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਨਗੇ। ਇਸ ਉਪਰੰਤ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਗੱਲਬਾਤ ਲਈ ਸੱਦਾ ਦਿੱਤਾ ... Read Full Story
|
ਤੇਲੰਗਾਨਾ ਖੇਤਰ ਦੇ ਮੁਅੱਤਲ ਮੈਂਬਰਾਂ ਵਲੋਂ ਮੌਨ ਧਰਨਾ
ਨਵੀਂ ਦਿੱਲੀ, ਵੱਖਰੇ ਤੇਲੰਗਾਨਾ ਸੂਬੇ ਦੇ ਗਠਨ ਦੀ ਮੰਗ ਨੂੰ ਲੈ ਕੇ ਲੋਕਸਭਾ ਦੀ ਕਾਰਵਾਈ ਪ੍ਰਭਾਵਿਤ ਕਰਨ 'ਤੇ 4 ਦਿਨ ਲਈ ਮੁਅੱਤਲ ਕੀਤੇ ਗਏ ਤੇਲੰਗਾਨਾ ਖੇਤਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਮੌਨ ਧਰਨਾ ਦਿੱਤਾ। ਮੈਂਬਰ ਆਪਣੇ ਮੂੰਹ 'ਤੇ ਕਾਲਾ ਰਿਬਨ ਬੰਨ੍ਹੇ ਹੋਏ ਸਨ। ਮੁਅੱਤਲ ਮੈਂਬਰਾਂ ਨੇ ਕਿਹਾ ਕਿ ਇਹ ਮੰਗ ਪੂਰੀ ਹੋਣ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਸਦਨ 'ਚ ਇਸ ਵਿਸ਼ੇ ਨੂੰ ਅੱਗੇ ਚੁੱਕਣ ਬਾਰੇ ਆਪਣੀ ਰਣਨੀਤੀ ਸੋਮਵਾਰ ਨੂੰ ਤੈਅ ਕਰਨਗੇ। ਮੁਅੱਤਲ ਮੈਂਬਰ ਪੋਨਮ ਪ੍ਰਭਾਕਰ ਨੇ ਕਿਹਾ ਕਿ ਜਦੋਂ ਤਕ ਅਸੀਂ ... Read Full Story
|
ਭਾਜਪਾ ਵਲੋਂ ਬੋਫੋਰਸ ਮਾਮਲੇ 'ਚ ਸੋਨੀਆ 'ਤੇ ਨਿਸ਼ਾਨਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੋਫੋਰਸ ਤੋਪ ਸੌਦੇ 'ਚ ਇਟਲੀ ਦੇ ਵਪਾਰੀ ਓਤਾਵੀਓ ਕਵੋਤ੍ਰੋਚੀ ਵਲੋਂ ਦਲਾਲੀ ਲਏ ਜਾਣ ਬਾਰੇ ਹੋਏ ਨਵੇਂ ਖੁਲਾਸੇ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸੰਸਦ ਦੇ ਦੋਵੇਂ ਸਦਨਾਂ 'ਚ ਬੋਫੋਰਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਪਾਰਟੀ ਦੀ ਪ੍ਰੈੱਸ ਬ੍ਰੀਫਿੰਗ 'ਚ ਅੱਜ ਕਿਹਾ ਕਿ ਸ਼੍ਰੀਮਤੀ ਗਾਂਧੀ ਨੇ ਵਾਰ-ਵਾਰ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਸਰਕਾਰ ਈਮਾਨਦਾਰ ... Read Full Story
|
ਰਾਹੁਲ ਦਾ ਯੂਥ ਕਾਂਗਰਸ ਨਾਲੋਂ ਤੋੜ-ਵਿਛੋੜਾ ਸ਼ੁਰੂ
ਨਵੀਂ ਦਿੱਲੀ, ਪੰਜ ਰਾਜਾਂ ਵਿਚ ਹਾਲ ਵਿਚ ਹੀ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਵਲੋਂ ਇੰਡੀਆ ਯੂਥ ਕਾਂਗਰਸ ਅਤੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਨਾਲੋਂ ਤੋੜ -ਵਿਛੋੜਾ ਕੀਤੇ ਜਾਣ ਦੀ ਸ਼ੁਰੂਆਤ ਹੋ ਗਈ ਹੈ। ਰਾਜਨੀਤੀ ਵਿਚ ਪਰਿਵਾਰਕ ਸਰਪ੍ਰਸਤੀ ਅਤੇ ਪੈਸੇ ਦੀ ਵਰਤੋਂ ਦੀ ਨੀਤੀ ਵਿਚ ਸੁਧਾਰ ਲਈ ਰਾਹੁਲ ਨੇ ਇਨ੍ਹਾਂ ਦੋਹਾਂ ਜਥੇਬੰਦੀਆਂ ਨੂੰ ਆਧਾਰ ਬਣਾਇਆ ਸੀ। ਉਹ ਜ਼ਮਾਨੇ ਲੱਦ ਗਏ ਜਦੋਂ ਰਾਹੁਲ ਵਲੋਂ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਕਾਂਗਰਸ ਦੀ ਮੈਂਬਰਸ਼ਿਪ ਮੁਹਿੰਮ ਚਲਾਈ ਜਾਂਦੀ ਸੀ। ਹੁਣ ਕਾਫੀ ਸਮੇਂ ਤੋਂ ਅਤੇ ਇੰਡੀਅਨ ਯੂਥ ... Read Full Story
|
ਸਿੰਘਵੀ ਨੇ ਸੰਸਦ ਦੀ ਸਥਾਈ ਕਮੇਟੀ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ, ਅਸ਼ਲੀਲ ਸੀ. ਡੀ. ਦਾ ਮਾਮਲਾ ਸੰਸਦ ਦੇ ਸੈਸ਼ਨ ਵਿਚ ਜ਼ੋਰ ਫੜਨ ਦੇ ਖਦਸ਼ਿਆਂ ਨੂੰ ਦੇਖਦਿਆਂ ਕਾਂਗਰਸ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੇ ਅੱਜ ਕਾਨੂੰਨੀ ਮਾਮਲਿਆਂ 'ਤੇ ਸੰਸਦ ਦੀ ਸਥਾਈ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਸਿੰਘਵੀ ਨੇ ਕਾਂਗਰਸ ਬੁਲਾਰੇ ਦਾ ਵੀ ਅਹੁਦਾ ਛੱਡ ਦਿਤਾ।
ਸਿੰਘਵੀ ਨੇ ਅੱਜ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਇਹ ਵੀ ਫੈਸਲਾ ਲਿਆ ਹੈ ਕਿ ਉਹ ਕਾਂਗਰਸ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੇ ਫੈਸਲੇ ਦੀ ਜਾਣਕਾਰੀ ਉਨ੍ਹਾਂ ਨੇ ਕਾਂਗਰਸ ਪ੍ਰਧਾਨ ... Read Full Story
|
ਰਾਸ਼ਟਰਪਿਤਾ ਦੀਆਂ ਚੀਜ਼ਾਂ ਦੀ ਨੀਲਾਮੀ ਅੱਜ, ਅੰਨਾ ਨੇ ਕੀਤਾ ਵਿਰੋਧ
ਨਵੀਂ ਦਿੱਲੀ, ਮਹਾਤਮਾ ਗਾਂਧੀ ਨਾਲ ਜੁੜੀਆਂ ਅਹਿਮ ਚੀਜ਼ਾਂ ਦੀ ਨੀਲਾਮੀ ਅੱਜ ਬ੍ਰਿਟੇਨ 'ਚ ਕੀਤੀ ਜਾਏਗੀ। ਨੀਲਾਮੀ ਕਰਨ ਵਾਲੀ ਸੰਸਥਾ ਨੂੰ ਇਸ ਤੋਂ ਕਰੀਬ 80 ਲੱਖ ਰੁਪਏ ਇਕੱਠੇ ਹੋਣ ਦੀ ਉਮੀਦ ਹੈ। ਬਾਪੂ ਦੀਆਂ ਜਿਨ੍ਹਾਂ ਨਿਸ਼ਾਨੀਆਂ ਦੀ ਨੀਲਾਮੀ ਅੱਜ ਹੋਵੇਗੀ, ਉਨ੍ਹਾਂ 'ਚ ਉਨ੍ਹਾਂ ਦਾ ਚਸ਼ਮਾ, ਚਰਖਾ, ਪ੍ਰਾਰਥਨਾ ਪੁਸਤਕ, ਚਿੱਠੀਆਂ ਅਤੇ ਉਨ੍ਹਾਂ ਦੇ ਖੂਨ ਨਾਲ ਲਿੱਬੜੀ ਘਾਹ ਅਤੇ ਮਿੱਟੀ ਸ਼ਾਮਲ ਹੈ।
ਰਾਸ਼ਟਰਪਿਤਾ ਦੀਆਂ ਚੀਜ਼ਾਂ ਦੀ ਨੀਲਾਮੀ 'ਤੇ ਪ੍ਰਸਿੱਧ ਸਮਾਜ ਸੇਵੀ ਅੰਨਾ ਹਜ਼ਾਰੇ ਸਣੇ ਦੇਸ਼ ਦੇ ਕਈ ਗਾਂਧੀਵਾਦੀ ਨੇਤਾਵਾਂ ਨੇ ਇਸ ਨੀਲਾਮੀ ਦਾ ਸਖਤ ਵਿਰੋਧ ਕੀਤਾ ਹੈ। ਸਾਬਰਮਤੀ ... Read Full Story
|
'ਮੈਂ ਬ੍ਰਾਹਮਣ ਹਾਂ ਅਤੇ ਪਾਰਟੀ 'ਚ ਜਨਰਲ ਸਕੱਤਰ ਹਾਂ'
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਦੀ ਸਮੀਖਿਆ ਬੈਠਕ ਵਿਚ ਰਾਹੁਲ ਗਾਂਧੀ ਨੇ ਕਿਹਾ, ''ਮੈਂ ਬ੍ਰਾਹਮਣ ਹਾਂ ਅਤੇ ਪਾਰਟੀ ਵਿਚ ਜਨਰਲ ਸਕੱਤਰ ਹਾਂ।'' ਦਰਅਸਲ ਹੋਇਆ ਕੁਝ ਇਸ ਤਰ੍ਹਾਂ ਕਿ ਸਮੀਖਿਆ ਬੈਠਕ ਦੌਰਾਨ ਰਾਹੁਲ ਗਾਂਧੀ ਦੇ ਸਾਹਮਣੇ ਕੁਝ ਨੇਤਾਵਾਂ ਨੇ ਪਾਰਟੀ 'ਤੇ ਉਨ੍ਹਾਂ ਅਣਦੇਖੀ ਕਰਨ ਦਾ ਦੋਸ਼ ਲਗਾਇਆ ਤਾਂ ਉਨ੍ਹਾਂ ਨੇ ਇਹ ਗੱਲ ਕਹੀ। ਉੱਤਰ ਪ੍ਰਦੇਸ਼ ਵਿਚ ਕਾਂਗਰਸੀ ਨੇਤਾ ਇਸ ਗੱਲ ਦੀ ਉਡੀਕ ਕਰ ਰਹੇ ਹਨ ਪਾਰਟੀ ਕਿਸ ਤਰ੍ਹਾਂ ਦੀ ਜਾਤੀ ਦੀ ਰਾਜਨੀਤੀ ਨੂੰ ਅਪਨਾਉਂਦੀ ਹੈ।
ਪਾਰਟੀ ਵਿਚ ਬ੍ਰਾਹਮਣ ਨੇਤਾ ਕਾਂਗਰਸ ਦੇ ਘੱਟ ਗਿਣਤੀ ਅਤੇ ਪੱਛੜੀਆਂ ਜਾਤੀਆਂ 'ਤੇ ਜਿਆਦਾ ... Read Full Story
|
ਕੈਪਟਨ ਵਿਰੁੱਧ 5 ਸਾਬਕਾ ਪ੍ਰਧਾਨਾਂ ਬੋਲਿਆ ਹੱਲਾ
ਸੋਨੀਆ ਤੇ ਐਂਟੋਨੀ ਨੇ ਨਹੀਂ ਦਿੱਤਾ ਸਮਾਂ, ਸਾਰਾ ਦਿਨ ਹੁੰਦੀਆਂ ਰਹੀਆਂ ਮੀਟਿੰਗਾਂ
ਨਵੀਂ ਦਿੱਲੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈਕਮਾਨ ਤੋਂ ਭਾਵੇਂ ਹੀ ਜੀਵਨਦਾਨ ਦੇ ਸੰਕੇਤ ਮਿਲ ਗਏ ਹੋਣ ਪਰ ਵਿਰੋਧੀ ਗੁੱਟ ਰਾਜਾ ਨੂੰ ਕਿਸੇ ਵੀ ਸੂਰਤ 'ਚ ਬਖਸ਼ਣ ਦੇ ਮੂਡ 'ਚ ਨਹੀਂ ਹਨ। ਇਹੀ ਕਾਰਨ ਹੈ ਕਿ ਰਾਜਾ ਵਿਰੁੱਧ ਹੁਣ ਪੂਰੀ ਤਰ੍ਹਾਂ ਹੱਲਾ ਬੋਲ ਦਿੱਤਾ ਗਿਆ ਹੈ। ਕੈਪਟਨ ਵਿਰੁੱਧ ਬੀਬੀ ਰਾਜਿੰਦਰ ਕੌਰ ਭੱਠਲ ਦਾ ਹੋਣਾ ਤਾਂ ਪੱਕਾ ਹੀ ਹੈ ਪਰ ਹੁਣ ਪੂਰੀ ਦੀ ਪੂਰੀ ਕਾਂਗਰਸ ਯੂਨਿਟ ਉਨ੍ਹਾਂ ਵਿਰੁੱਧ ਮੈਦਾਨ 'ਚ ਹੈ। ... Read Full Story
|
ਮਹਾਤਮਾ ਗਾਂਧੀ ਦੇ ਆਸ਼ਰਮ 'ਤੇ ਵੀ ਟੈਕਸ ਲਾਗੂ
ਅਹਿਮਦਾਬਾਦ, ਛੋਟਾ ਸਰਦਾਰ, ਨਰਿੰਦਰ ਮੋਦੀ ਦੇ ਸ਼ਾਸਨ ਕਾਲ ਦੌਰਾਨ ਵੱਡੇ ਸਰਦਾਰ, ਵੱਲਭ ਭਾਈ ਪਟੇਲ ਵੇਲੇ ਦੀਆਂ ਗੱਲਾਂ ਨਹੀਂ ਰਹੀਆਂ। ਜਦਕਿ ਰਾਜ ਸਰਕਾਰ 400 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਹਾਤਮਾ ਮੰਦਰ ਦੀ ਉਸਾਰੀ ਤੇਜ਼ੀ ਨਾਲ ਮੁਕੰਮਲ ਕਰਨ 'ਚ ਲੱਗੀ ਹੋਈ ਹੈ ਜੋ ਕਿ ਗਾਂਧੀ ਨਗਰ ਵਿਖੇ ਕਲਾ ਦਾ ਇਕ ਨਮੂਨਾ ਹੋਵੇਗਾ ਪਰ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ (ਏ. ਐੱਮ. ਸੀ.) ਨੇ ਸਾਬਰਮਤੀ ਗਾਂਧੀ ਆਸ਼ਰਮ ਵਿਚ 1917 ਵਿਚ ਬਣੀਆਂ ਕੁਝ ਇਮਾਰਤਾਂ ਉਪਰ ਕਰੀਬ 16 ਲੱਖ ਰੁਪਏ ਦਾ ਟੈਕਸ ਲਾ ਦਿੱਤਾ ਹੈ। ਇਨ੍ਹਾਂ ਢਾਂਚਿਆਂ ਵਿਚ ਆਸ਼ਰਮ ਲੜਕੀਆਂ ਲਈ ਸਕੂਲ ਅਤੇ ਹੋਸਟਲ ਆਦਿ ਚਲਾ ਰਿਹਾ ਹੈ। ... Read Full Story
|
ਹਾਰ ਲਈ ਮੈਂ ਹੀ ਜ਼ਿੰਮੇਵਾਰ ਨਹੀਂ : ਕੈਪਟਨ
ਨਵੀਂ ਦਿੱਲੀ, ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਹੋਈ ਕਰਾਰੀ ਹਾਰ ਸਬੰਧੀ ਸ਼ਨੀਵਾਰ ਨਿੱਜੀ ਤੌਰ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਸੋਨੀਆ ਦੇ ਨਿਵਾਸ 10 ਜਨਪਥ ਵਿਖੇ ਇਕੱਲੇ ਮਿਲਣ ਗਏ ਕੈਪਟਨ ਨੂੰ ਤੁਰੰਤ ਰਾਹਤ ਦੇ ਸੰਕੇਤ ਤਾਂ ਸ਼ੁੱਕਰਵਾਰ ਨੂੰ ਹੀ ਮਿਲ ਗਏ ਸਨ ਪਰ ਇਸ ਦੇ ਬਾਵਜੂਦ ਉਹ ਸੋਨੀਆ ਨੂੰ ਮਿਲਣ ਪੁੱਜੇ। ਸੂਤਰਾ ਮੁਤਾਬਕ ਰਾਜਾ ਨੇ ਪੰਜਾਬ ਵਿਚ ਹੋਈ ਕਾਂਗਰਸ ਦੀ ਹਾਰ ਲਈ ਖੁਦ ਨੂੰ ਕਸੂਰਵਾਰ ਮੰਨਦੇ ਹੋਏ ਕਈ ਗੱਲਾਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਦਾ ਇਸ਼ਾਰਾ ਪਾਰਟੀ ਅੰਦਰ ਆਏ ਭੂਚਾਲ ਤੇ ਵਿਰੋਧ ਵਲ ਵੀ ਸੀ। ... Read Full Story
|