Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਗਿਆ"
ਨਾਗਰਿਕ ਸੁਰੱਖਿਆ ਤੇ ਮੁੱਢਲੀ ਸਹਾਇਤਾ ਦਾ ਗਿਆਨ ਹਰੇਕ ਵਿਅਕਤੀ ਲਈ ਜਰੂਰੀ-ਸੇਖੋਂ *ਬੁੱਢਾ ਦਲ ਸਕੂਲ ਵਿਖੇ ਸਿਵਲ ਡਿਫੈਂਸ ਦੀ ਜਾਣਕਾਰੀ ਦੇਣ ਸਬੰਧੀ ਕੈਂਪ ਲਗਾਇਆ

ਪਟਿਆਲਾ, 21 ਮਈ (ਪਰਮਿੰਦਰ ਗਰੇਵਾਲ) - ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਸ਼੍ਰੀ ਜੀ.ਕੇ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗ੍ਰਹਿ ਅਤੇ ਕੁਦਰਤੀ ਆਫਤ ਪ੍ਰਬੰਧਨ ਵਿਭਾਗ ਅਧੀਨ ਕੰਮ ਕਰਦੀ ਸਿਵਲ ਡਿਫੈਂਸ ਦੀ ਪਟਿਆਲਾ ਇਕਾਈ ਵੱਲੋਂ ਸਥਾਨਕ ਬੁੱਢਾ ਦਲ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਅਤੇ ਮੁਢਲੀ ਸਹਾਇਤਾ ਦਾ ਗਿਆਨ ਦੇਣ ਲਈ ਇੱਕ ਵਿਸੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਵਲ ਡਿਫੈਂਸ ਪਟਿਆਲਾ ਦੇ ਚੀਫ ਵਾਰਡਨ ਸ਼੍ਰੀ ਕੇ.ਐਸ. ਸੇਖੋਂ ਨੇ ਕਿਹਾ ਕਿ ਸਿਵਲ ਡਿਫੈਂਸ ਨਾਗਰਿਕਾਂ, ਵਿਦਿਆਰਥੀਆਂ ਅਤੇ ...
Read Full Story


ਕਿ੍ਰਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਝੋਨੇ ਦੀ ਮੈਟ ਟਾਈਪ ਨਰਸਰੀ ਬੀਜਣ ਬਾਰੇ ਸਿਖਲਾਈ ਕਂੈਪ ਲੱਗਾ

ਪਟਿਆਲਾ, 17 ਮਈ (ਪਰਮਿੰਦਰ ਗਰੇਵਾਲ) - ਕਿ੍ਰਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਝੋਨੇ ਦੀ ਪਨੀਰੀ ਲਾਉਣ ਵਾਲੀ ਮਸ਼ੀਨ (ਪੈਡੀ ਟਰਾਂਸਪਲਾਂਟਰ) ਲਈ ਲੋੜੀਂਦੀ ਮੈਟ ਟਾਈਪ ਨਰਸਰੀ ਬੀਜਣ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ। ਇਸ ਸਿਖਲਾਈ ਕੈਂਪ ਵਿੱਚ ਮਾਹਿਰਾਂ ਨੇ ਕਿਸਾਨਾਂ ਨੂੰ ਪੈਡੀ ਟਰਾਂਸਪਲਾਂਟਰ ਬਾਰੇ ਅਤੇ ਮੈਟ ਟਾਈਪ ਨਰਸਰੀ ਬਾਰੇ ਵਿਸਥਾਰ ਵਿੱਚ ਤਕਨੀਕੀ ਜਾਣਕਾਰੀ ਦਿੱਤੀ। ਕੈਂਪ ਵਿੱਚ ਸ਼ਾਮਲ ਹੋਏ ਗਰੀਵਜ਼ ਕਾਟਨ ਲਿਮਟਡ ਕੰਪਨੀ ਦੇ ਨੁਮਾਇੰਦਿਆਂ ਨੇ ਝੋਨੇ ਦੀ ਪੀ ਆਰ 118 ਕਿਸਮ ਦੀ ਪਨੀਰੀ, ਤਕਨੀਕੀ ਢੰਗ ਨਾਲ ਟਰੇਆਂ ਵਿੱਚ ਬੀਜਣ ਦਾ ਪ੍ਰਦਰਸ਼ਨ ਕੀਤਾ। ਮਾਹਿਰਾਂ ਨੇ ਇਸ ਵਿਧੀ ਨੂੰ ...
Read Full Story


ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਜਿਣਸਾਂ ਦੀ ਵਿਕਰੀ ਕਰਨ ਲਈ ਸਾਨੂੰ ਵਿਗਿਆਨਕ ਤਰੀਕਿਆਂ ਨਾਲ ਖੇਤੀ ਕਰਕੇ ਚੰਗੀ ਕਿਸਮ ਦੀਆਂ ਜਿਣਸਾਂ ਤਿਆਰ ਕਰਨੀਆਂ ਪੈਣਗੀਆਂ-ਡਿਪਟੀ ਕਮਿਸ਼ਨਰ

ਪਟਿਆਲਾ: 20 ਮਾਰਚ (ਪੀ.ਐਸ.ਗਰੇਵਾਲ) - ਅਜੇ ਵੀ ਸਾਡੇ ਦੇਸ਼ ਵਿੱਚ ਪ੍ਰਤਿ ਹੈਕਟੇਅਰ ਉਪਜ ਦੂਜੇ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਜਿਣਸਾਂ ਦੀ ਵਿਕਰੀ ਕਰਨ ਲਈ ਸਾਨੂੰ ਵਿਗਿਆਨਕ ਤਰੀਕਿਆਂ ਨਾਲ ਖੇਤੀ ਕਰਕੇ ਚੰਗੀ ਕਿਸਮ ਦੀਆਂ ਜਿਣਸਾਂ ਤਿਆਰ ਕਰਨੀਆਂ ਪੈਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਇਫਕੋ ਵੱਲੋਂ ਕਿ੍ਰਸ਼ੀ ਵਿਗਿਆਨ ਕੇਂਦਰ, ਰੌਣੀ (ਪਟਿਆਲਾ) ਵਿਖੇ ਚਾਰ-ਦਿਨਾ ਟ੍ਰੇਨਿੰਗ ਅਤੇ ਵਿਜ਼ਿਟ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਉਪਰੰਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਕੈਂਪ ਵਿੱਚ ਵੱਖ-ਵੱਖ ...
Read Full Story


ਸਾਧਵੀ ਪ੍ਰਗਿਆ ਠਾਕੁਰ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼

ਭੋਪਾਲ, ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲੇ 'ਚ ਲਗਭਗ ਚਾਰ ਸਾਲ ਪਹਿਲਾਂ ਕੌਮੀ ਸਵੈ ਸੇਵਕ ਸੰਘ ਦੇ ਇਕ ਵਰਕਰ ਸੁਨੀਲ ਜੋਸ਼ੀ ਹੱਤਿਆਕਾਂਡ ਮਾਮਲੇ 'ਚ ਗ੍ਰਿਫਤਾਰ ਸਾਧਵੀ ਪ੍ਰਗਿਆ ਠਾਕੁਰ ਨੂੰ ਅੱਜ ਇਥੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ। ਪ੍ਰਗਿਆ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਐਨ. ਆਈ. ਏ. ਦੇ ਵਿਸ਼ੇਸ਼ ਜੱਜ ਵੀ. ਕੇ. ਪਾਂਡੇ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਲੇਗਾਂਵ ਵਿਸਫੋਟ ਮਾਮਲੇ ਦੀ ਦੋਸ਼ੀ ਪ੍ਰਗਿਆ ਠਾਕੁਰ ਅਜੇ ਤੱਕ ਮੁੰਬਈ ਦੀ ਜੇਲ 'ਚ ਬੰਦ ਸੀ। ਉਨ੍ਹਾਂ ਨੂੰ ਕੱਲ ਵੀ ਇਥੇ ਅਦਾਲਤ 'ਚ ਪੇਸ਼ ਕੀਤਾ ਜਾਏਗਾ ਜਿੱਥੇ ...
Read Full Story


ਮੈਨੂੰ ਜੇਲ 'ਚ ਅਣਮਨੁੱਖੀ ਤਸੀਹੇ ਦਿੱਤੇ ਗਏ : ਪ੍ਰਗਿਆ ਠਾਕੁਰ

ਨਵੀਂ ਦਿੱਲੀ, ਮਹਾਰਾਸ਼ਟਰ ਦੇ ਮਾਲੇਗਾਂਵ ਬੰਬ ਧਮਾਕਿਆਂ ਸੰਬੰਧੀ ਮੁੰਬਈ ਦੀ ਇਕ ਜੇਲ ਵਿਚ ਬੰਦ ਸਵਾਮੀ ਪੂਰਨ ਚੇਤਨਾਨੰਦਗਿਰੀ ਉਰਫ ਸਾਧਵੀ ਪ੍ਰਗਿਆ ਠਾਕੁਰ ਨੇ ਖੁਦ ਨੂੰ ਨਿਰਦੋਸ਼ ਦੱਸਦੇ ਹੋਏ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚਨ ਵਾਲਿਆਂ ਵਿਰੁੱਧ ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਗੈਰ-ਮਨੁੱਖੀ ਤਸੀਹੇ ਦੇਣ ਵਾਲੇ ਏ. ਟੀ. ਐੱਸ. ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਰਾਸ਼ਟਰਪਤੀ ਨੂੰ ਇਸ ਸੰਬੰਧੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਸਾਧਵੀ ਨੇ ਹੁਣੇ ਜਿਹੇ ਹੀ ਭੇਜੀ ...
Read Full Story


ਇੰਟਰ-ਇੰਸਟੀਚਿਊਸਨਲ ਵਿਗਿਆਨ ਮੇਲਾ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹੋਇਆ

ਪਟਿਆਲਾ : 20 ਅਕਤੂਬਰ (ਪੀ.ਐਸ.ਗਰੇਵਾਲ) - ਇੱਕ ਦਿਨ ਦਾ ਇੰਟਰ-ਇੰਸਟੀਚਿਊਸਨਲ ਵਿਗਿਆਨ ਮੇਲਾ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਚ ਅੱਜ 20 ਅਕਤੂਬਰ, 2011 ਨੂੰ ਹੋਇਆ ਹੈ। ਇਹ ਮੇਲਾ ਸੇਠ ਰਾਏ ਬਹਾਦੁਰ ਮੁਲਤਾਨੀ ਮੱਲ ਮੋਦੀ ਦੇ ਜਨਮ ਦਿਵਸ (21 ਅਕਤੂਬਰ) ਦੀ ਯਾਦ ਵਿੱਚ ਮਨਾਇਆ ਗਿਆ। ਇਹ ਵਿਗਿਆਨ ਮੇਲਾ ਪੰਜਾਬ ਸਟੇਟ ਕੌਂਸਿਲ ਅਤੇ ਟੈਕਨੋਲਾਜੀ, ਚੰਡੀਗੜ ਦੁਆਰਾ ਸਪੋਨਸਰ ਕੀਤਾ ਗਿਆ। ਇਸ ਮੇਲੇ ਵਿੱਚ ਲਗਭੱਗ 30 ਸਿੱਖਿਆ ਸੰਸਥਾਵਾਂ ਨੇ ਭਾਗ ਲਿਆ। ਇਹ ਯਾਦਗਾਰ ਦਿਵਸ ਸਵੇਰੇ 10.00 ਵਜੇ ਦੀਪ-ਜੋਤ ਨਾਲ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਡਾ. ਐਸ.ਐਸ.ਬੀਰ, ਪ੍ਰੋਫੈਸਰ ਅਮੈਰਿਟਸ, ਪੰਜਾਬੀ ਯੂਨੀਵਰਸਿਟੀ, ...
Read Full Story


ਖੁਦਕੁਸ਼ੀਆਂ ’ਚ ਰੂਸ ਨੇ ਤੋੜਿਆ ਰਿਕਾਰਡ !

ਮਾਸਕੋ, ਰੂਸ ਨੇ ਦੇਸ਼ ਵਿਚ ਹਾਲ ਹੀ ਵਧ ਰਹੀ ਖੁਦਕੁਸ਼ੀਆਂ ਦੀ ਦਰ ’ਤੇ ਚਿੰਤਾ ਜਤਾਈ ਹੈ। ਦੇਸ਼ ਦੀ ਇਕ ਖੋਜ ਏਜੰਸੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਦੁਨੀਆਂ ਵਿਚ ਖੁਦਕੁਸ਼ੀਆਂ ਦੀ ਦਰ ਵਿਚ ਰੂਸ ਦੂਸਰੇ ਨੰਬਰ ’ਤੇ ਆਉਂਦਾ ਹੈ। ਉਹ ਕੇਵਲ ਸਾਬਕਾ ਸੋਵੀਅਤ ਯੂਨੀਅਨ ਲਿਥੂਆਨੀਆ ਤੋਂ ਪਿੱਛੇ ਹੈ। ਮਨੋਵਿਗਿਆਨੀਆਂ ਦੇ ਅਨੁਸਾਰ ਜੇਕਰ ਰੂਸ ਸਰਕਾਰ ਖੁਦਕੁਸ਼ੀਆਂ ਦੀ ਵਧ ਰਹੀ ਗਿਣਤੀ ਉਤੇ ਰੋਕ ਲਗਾਉਣਾ ਚਾਹੁੰਦੀ ਹੇ ਤਾਂ ਉਸ ਨੂੰ ਸਖਤ ਕਦਮ ਉਠਾਉਣੇ ਪੈਣਗੇ। ਮਨੋਵਿਗਿਆਨ ਵਿਭਾਗ ਦੇ ਮੁੱਖੀ ਬੋਰਿਸ ਪੋਲੋਜੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ 1990 ਤੋਂ ਲੈ ਕੇ 2010 ਤੱਕ 8,00,000 ਰੂਸੀ ਨਾਗਰਿਕਾਂ ਨੇ ਆਪਣੇ ...
Read Full Story


ਪਾਕਿਸਤਾਨ ’ਚ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ 80 ਹੋਈ

ਲਾਹੌਰ,ਪਾਕਿਸਤਾਨ ਦੇ ਸੂਬਾ ਪੰਜਾਬ ਵਿਚ ਪਿਛਲੇ ਦੋ ਦਿਨਾਂ ਦੌਰਾਨ ਡੇਂਗੂ ਨਾਲ 25 ਹੋਰ ਮੌਤਾਂ ਹੋ ਗਈਆਂ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 80 ਤਕ ਪੁੱਜ ਗਈ ਹੈ। ਮਰਨ ਵਾਲਿਆਂ ਵਿਚ ਸਾਬਕਾ ਕੈਬਨਿਟ ਸਕੱਤਰ ਤੇ ਇਕ ਕਾਲਜ ਪ੍ਰੋਫੈਸਰ ਵੀ ਸ਼ਾਮਲ ਹਨ। ਸਾਬਕਾ ਕੈਬਨਿਟ ਸਕੱਤਰ ਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਗਿਆਸੂਦੀਨ ਅਹਿਮਦ ਦੀ ਸ਼ੇਖ ਜ਼ਿਆਦ ਹਸਪਤਾਲ ਵਿਚ ਮੌਤ ਹੋ ਗਈ ਜਦ ਕਿ ਸਰਕਾਰੀ ਇਸਲਾਮੀਆ ਕਾਲਜ ਵਿਚ ਪ੍ਰੋਫੈਸਰ ਸ਼ਕਰਾ ਬਟੂਲ ਨੇ ਸਰਵਿਸਿਜ਼ ਹਸਪਤਾਲ ਵਿਚ ਦਮ ਤੋੜਿਆ। ਡੇਂਗੂ ਕਾਰਨ ਦੋਵਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਤੇ ਇਨ੍ਹਾਂ ਦੇ ਸਰੀਰ ਅੰਦਰ ਖੂਨ ਦਾ ...
Read Full Story


ਹੀਰੇ ਤੋਂ ਬਣੇ ਨਵੇਂ ਗ੍ਰਹਿ ਦੀ ਖੋਜ

ਵਿਗਿਆਨੀਆਂ ਨੂੰ ਨਵਾਂ ਗ੍ਰਹਿ ਖੋਜਿਆ ਹੈ । ਮਿਲਕੀ ਵੇ ਨਛੱਤਰ ਤੋਂ ਮਿਲੇ ਇਸ ਗ੍ਰਹਿ ਬਾਰੇ ਵਿਗਿਆਨੀਆਂ ਦਾ ਕਹਿਣਾ ਇਹ ਧਰਤੀ ਤੋਂ ਚਾਰ ਹਜ਼ਾਰ ਪ੍ਰਕਾਸ਼ ਵਰ੍ਹਾ ਦੂਰ ਸਥਿਤ ਹੈ। ਇਹ ਗ੍ਰਹਿ ਸੌਰ ਮੰਡਲ ਨੂੰ ਸ਼ਾਮਿਲ ਕਰਨ ਵਾਲੀ ਆਕਾਸ਼ ਗੰਗਾ ਦੇ ਵਿੱਚ ਸਥਿਤ ਨਛੱਤਰ ‘ਮਿਲਕੀ ਵੇ’ ਵਿੱਚੋਂ ਮਿਲਿਆ ਹੈ। ਇਸ ਗ੍ਰਹਿ ਦਾ ਨਾਂਮ ਹਾਲੇ ਰੱਖਿਆ ਨਹੀਂ ਗਿਆ। ਵਿਗਿਆਨਕ ਇਸਦੀ ਸਪੱਸ਼ਟ ਤਸਵੀਰਾਂ ਪ੍ਰਾਪਤ ਕਰਨ ਦੀ ਕੋਸਿ਼ਸ਼ ਕਰ ਰਹੇ ਹਨ। ਨਵੇਂ ਗ੍ਰਹਿ ਦੀ ਖੋਜ਼ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਇੱਕ ਟੀਮ ਨੇ ਕੀਤੀ ਜਿਸ ਵਿੱਚ ਆਸਟਰੇਲੀਆ, ਜਰਮਨੀ , ਇਟਲੀ ,ਅਮਰੀਕਾ ਅਤੇ ਬ੍ਰਿਟੇਨ ਦੇ ...
Read Full Story


ਬੱਚਿਆਂ ਨੂੰ ਸਿਖਾਓ ਘੁੱਲਣਾ-ਮਿਲਣਾ

ਬੱਚੇ ਕਿਸੇ ਵੀ ਘਰ ਦੀ ਸ਼ਾਨ, ਮਾਂ-ਬਾਪ ਦਾ ਮਾਣ ਅਤੇ ਘਰ ਦੀ ਰੌਣਕ ਹੁੰਦੇ ਹਨ ਪਰ ਸੋਚੋ ਜੇਕਰ ਬੱਚੇ ਗੁੰਮਸੁੰਮ ਰਹਿਣ, ਉਦਾਸ ਰਹਿਣ ਜਾਂ ਚੁੱਪਚਾਪ ਰਹਿਣ ਤਾਂ ਮਾਂ-ਬਾਪ ਦਾ ਦਿਲ ਕਿੰਨਾ ਦੁਖਦਾ ਹੈ। ਜੇਕਰ ਤੁਹਾਡੇ ਬੱਚੇ ਨਾਲ ਵੀ ਅਜਿਹਾ ਵਾਪਰਦਾ ਹੈ ਤਾਂ ਸਮੱਸਿਆ ਦੀ ਤਹਿ ਤੱਕ ਜਾਣ ਦੀ ਲੋੜ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਬੱਚੇ ਦਾ ਅੰਤਰਮੁਖੀ ਹੋਣਾ ਕੋਈ ਵੱਡੀ ਗੱਲ ਨਹੀਂ, ਇਹ ਜ਼ਰੂਰੀ ਨਹੀਂ ਕਿ ਹਰ ਬੱਚਾ ਦੂਜਿਆਂ ਨਾਲ ਘੁਲ-ਮਿਲ ਜਾਵੇ ਪਰ ਬੱਚਿਆਂ ਦੇ ਅਜਿਹੇ ਦੋ-ਚਾਰ ਦੋਸਤ ਜ਼ਰੂਰ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਬੱਚੇ ਗੱਲ ਕਰ ਸਕਣ। ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਦੇ ...
Read Full Story


ਏਅਰ ਇੰਡੀਆ ਦੇ ਜਹਾਜ਼ ਦਾ ਟਾਇਰ ਫਟਿਆ, ਹਾਦਸਾ ਟਲਿਆ

ਲਖਨਊ,ਅਮੌਸੀ ਹਵਾਈ ਅੱਡੇ ਤੇ ਉਤਰਨ ਸਮੇਂ ਏਅਰ ਇੰਡੀਆ ਦੇ ਇਕ ਜਹਾਜ਼ ਦਾ ਟਾਇਰ ਫਟ ਗਿਆ ਪਰ ਖੁਸ਼ਕਿਸਮਤੀ ਨਾਲ ਸਾਰੇ ਯਾਤਰੀ ਵਾਲ-ਵਾਲ ਬਚ ਗਏ। ਇਸ ਜਹਾਜ਼ ਵਿਚ 100 ਯਾਤਰੀ ਸਵਾਰ ਸਨ। ਏਅਰ ਪੋਰਟ ਡਾਇਰੈਕਟਰ ਅਤੁਲ ਦੀਕਸ਼ਿਤ ਨੇ ਦੱਸਿਆ ਕਿ ਜਿਵੇਂ ਹੀ ਜਹਾਜ਼ ਨੇ ਰਨਵੇਅ ਨੂੰ ਛੂਹਿਆ ਤਾਂ ਇਸ ਦਾ ਟਾਇਰ ਫਟ ਗਿਆ। ਜਹਾਜ਼ ਚ ਸਵਾਰ ਸਾਰੇ ਯਾਤਰੀ ਤੇ ਅਮਲਾ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ...
Read Full Story


ਗ੍ਰੰਥੀ ਨੇ ਭੋਲੇ ਭਾਲੇ ਲੋਕਾਂ ਨੂੰ ਸਮਾਧ ਦੀ ਆੜ ਹੇਠ ਅੰਧ ਵਿਸ਼ਵਾਸ ਨਾਲ ਜੋੜ ਦਿਤਾ।

ਜੋਗਾ, 19 ਅਗੱਸਤ ਪਿੰਡ ਭਾਈ ਦੇਸਾ ਵਿਖੇ ਪੰਜਾਹ ਸਾਲ ਪੁਰਾਣਾ ਗੁਰਦਵਾਰਾ ਬਣਿਆ ਹੋਇਆ ਹੈ। ਇਸ ਗੁਰਦਵਾਰੇ ’ਤੇ ਗ੍ਰੰਥੀ ਅਮਰਜੀਤ ਸਿੰਘ ਨੇ ਕਬਜ਼ਾ ਕਰ ਲਿਆ ਸੀ। ਗੁਰਦਵਾਰੇ ’ਚ ਸਾਧ ਪ੍ਰੇਮਦਾਸ ਦੀ ਸਮਾਧ ਬਣੀ ਹੋਈ ਹੈ। ਗ੍ਰੰਥੀ ਨੇ ਭੋਲੇ ਭਾਲੇ ਲੋਕਾਂ ਨੂੰ ਸਮਾਧ ਦੀ ਆੜ ਹੇਠ ਅੰਧ ਵਿਸ਼ਵਾਸ ਨਾਲ ਜੋੜ ਦਿਤਾ। ਗ੍ਰੰਥੀ ਬੀਬੀਆਂ ਨੂੰ ਧਾਗੇ ਤਵੀਤ ਦੇਣ ਲੱਗ ਪਿਆ। ਇਸ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਪੈਸੇ ਇਕੱਠੇ ਕਰ ਕੇ ਨਵਾਂ ਗੁਰਦਵਾਰਾ ਬਣਾ ਦਿਤਾ। ਇਸ ਦੀ ਜਾਣਕਾਰੀ ਦਿੰਦਿਆਂ ਗੁਰਦਵਾਰਾ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਨੇ ਦਸਿਆ ਕਿ ਪਹਿਲਾਂ ਬਣੇ ਗੁਰਦਵਾਰੇ ਦੇ ਕਮਰੇ ਪੁਰਾਣੇ ...
Read Full Story


ਸਰਹੱਦ ਤੇ ਅੱਜ ਵੀ ਗੂੰਜਦੀਆਂ ਹਨ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀਆਂ ਯਾਦਾਂ

ਅੰਮ੍ਰਿਤਸਰ/02ਅਗਸਤ/ਸਰਵਨ ਸਿੰਘ ਰੰਧਾਵਾ/9780618097(ਮ) ਅੰਮ੍ਰਿਤਸਰ ਦੀ ਅਟਾਰੀ ਵਾਹਗਾ ਸਰਹੱਦ ਤੇ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਨੂੰ ਆਪਣੇ ਸੀਨੇ ਵਿੱਚ ਸਾਂਭੀ ਬੈਠੇ ਪੁਰਾਣੇ ਖੰਡਰਾਂ ਦੇ ਦਰਸ਼ਨ ਕਰਕੇ ਉਸ ਮਹਾਂਨ ਸਿੱਖ ਜਰਨੈਲ ਦੀ ਯਾਦ ਵਿੱਚ ਹਰੇਕ ਦੀਆਂ ਅੱਖਾਂ ਵਿੱਚ ਖਾਰਾ ਪਾਣੀ ਸਹਿਜੇ ਹੀ ਭਰ ਜਾਂਦਾ ਹੈ। ਸ਼ੇਰੇ ਪੰਜਾਬ ਉਹ ਮਹਾਂਨ ਸਿੱਖ ਜਰਨੈਲ ਸੀ ਜਿਸ ਨੇ ਸਿੱਖ ਧਰਮ ਨੂੰ ਪੂਰੀ ਦੁਨੀਆਂ ਅੰਦਰ ਇੱਕ ਵਿਸ਼ੇਸ ਪ੍ਰਸਿੱਧੀ ਦੁਆ ਕੇ ਇਸ ਨੂੰ ਇੱਕ ਵੱਖਰੀ ਪਹਿਚਾਂਣ ਦਿੱਤੀ। ਅਟਾਰੀ ਸਰਹੱਦ ਦੇ ਬਿਲਕੁੱਲ ਉੱਤੇ ਸਥਿੱਤ ਪਿੰਡ ਧਨੋਏਂ ਕਲਾਂ ਅੱਜ ਵੀ ਆਂਪਣੇ ਸੀਨੇ ਵਿੱਚ ...
Read Full Story


ਕੀ ਮਹਿਲਾਵਾਂ ਦੀ ਛੋਟੇ ਪਰਦੇ ’ਤੇ ‘‘ਖਲਨਾਇਕੀ’’ ਵਾਲੀ ਛਵੀ ਦੀ ਪੇਸ਼ਕਾਰੀ ਜਾਇਜ਼ ਹੈ?

ਪ੍ਰੋ.ਐੱਚ.ਐੱਸ.ਡਿੰਪਲ ਟੈਲੀਵੀਜ਼ਨ ਅੱਜ ਦੇ ਜ਼ਮਾਨੇ ਵਿਚ ਸਮਾਜ ਸੁਧਾਰ ਅਤੇ ਸਮਾਜ ਵਿਗਾੜ ਦਾ ਇਕ ਸ਼ਕਤੀਸ਼ਾਲੀ ਸਾਧਨ ਹੈ। ਟੀ.ਵੀ ਤੇ ਵਿਖਾਏ ਜਾਂਦੇ ਵਧੇਰੇ ਲੜੀਵਾਰ ਲੋਕਾਂ ਦਾ ਸਿਹਤਮੰਦ ਮਨੋਰੰਜਨ ਕਰਨ ਦੇ ਨਾਂ ਤੇ ਵਿਖਾਏ ਜਾਂਦੇ ਹਨ, ਪਰ ਵੱਧ ਤੋਂ ਵੱਧ ਦਰਸ਼ਕਾਂ ਨੂੰ ਆਪਣੇ ਨਾਲ ਜੋੜਣ ਲਈ ਇਹ ਕਈ ਵਾਰ ‘‘ਨੈਗੇਟਿਵਟੀ ਦਾ ਪ੍ਰਚਾਰ-ਪ੍ਰਸਾਰ ਕਰਦੇ ਵੀ ਨਜ਼ਰ ਆਉਂਦੇ ਹਨ। ਟੀ ਵੀ ਦੇ ਵਧੇਰੇ ਦਰਸ਼ਕ ਬੱਚੇ, ਜਵਾਨ ਅਤੇ ਮਹਿਲਾਵਾਂ ਹੁੰਦੀਆਂ ਹਨ। ਹਰ ਇਨਸਾਨ ਸਮਝਦਾਰ ਨਹੀਂ ਹੁੰਦਾ, ਅਤੇ ਜਿਸ ਤਰ੍ਹਾਂ ਨਸ਼ੇ ਇਨਸਾਨ ਨੂੰ ਛੇਤੀ ਮਗਰ ਲਗਾ ਲੈਂਦੇ ਹਨ, ਉਸੇ ਤਰ੍ਹਾਂ ਕਈ ਵਾਰ ਟੀ.ਵੀ ਤੇ ...
Read Full Story


ਭਗਤ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਖਰੜ, 1 ਫਰਵਰੀ (ਜੰਡਪੁਰੀ)-ਭਗਤ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਖਰੜ ਸ਼ਹਿਰ ਤੇ ਇਸਦੇ ਆਸ-ਪਾਸ ਦੇ ਪਿੰਡਾਂ ’ਚ ਸ਼ਰਧਾ ਮਨਾਇਆ ਗਿਆ। ਪਿੰਡ ਜੰਡਪੁਰ ਵਿਖੇ ਵੀ ਭਗਤ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਜਿਥੇ ਮੋਰਿੰਡਾ ਹਲਕੇ ਦੇ ਵਿਧਾਇਕ ਤੇ ਖਰੜ ਦੇ ਇੰਚਾਰਜ ਨੇ ਪਿੰਡ ਨਿਵਾਸੀਆਂ ਨੂੰ ਭਗਤ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਇਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਗੋਲਡ ਮੈਡਲਿਸਟ ਗਿਆਨੀ ਮਲਕੀਤ ਸਿੰਘ ਪਪਰਾਲੀ ਵਾਲਿਆਂ ਦੇ ਜਥੇ, ਕਾਕਾ ਪਵਨਪ੍ਰੀਤ ਸਿੰਘ ਕੁਰਾਲੀ ਵਾਲੇ ਦੇ ਕਵੀਸ਼ਰੀ ਜਥੇ ਤੇ ਬਾਲ ਢਾਡੀ ਗੁਰਿੰਦਰ ਸਿੰਘ, ਗਿਆਨੀ ...
Read Full Story


ਮਾਤਾ ਅਵਤਾਰ ਕੌਰ ਨੂੰ ਅੰਤਿਮ ਵਿਦਾਈ

ਦਸੂਹਾ, 1 ਫਰਵਰੀ (ਭੁੱਲਰ)-ਗੁਰੂ ਨਾਨਕ ਮਿਸ਼ਨ ਹਸਪਤਾਲ ਦਸੂਹਾ ਦੇ ਟਰੱਸਟ ਮੈਂਬਰ ਸੇਵਾ ਮੁਕਤ ਹੈਡਮਾਸਟਰ ਦਲਵੀਰ ਸਿੰਘ ਨਈਅਰ ਅਤੇ ਮੈਨੇਜਰ ਸੁਖਵੀਰ ਸਿੰਘ ਨਈਅਰ ਦੀ ਮਾਤਾ ਅਵਤਾਰ ਕੌਰ ਦਾ ਅੱਜ ਇੱਥੇ ਸਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸਾਬਕਾ ਐਸ. ਐਮ. ਓ. ਅਮਰੀਕ ਸਿੰਘ ਬਸਰਾ, ਜਗਦੀਸ਼ ਸਿੰਘ ਸੋਈ , ਫੁੱਲ ਕਮਲਜੀਤ ਸਿੰਘ ਚੇਅਰਮੈਨ ਗੁਰੂ ਨਾਨਕ ਮਿਸ਼ਨ ਟਰੱਸਟ, ਗਿਆਨੀ ਜੁਗਿੰਦਰ ਸਿੰਘ, ਜਸਬੀਰ ਸਿੰਘ ਸੇਠੀ, ਅਮਰੀਕ ਸਿੰਘ ਗੱਗੀ, ਤਰਲੋਚਨ ਸਿੰਘ, ਹੈਡਮਾਸਟਰ ਦਿਲਬਾਗ ਸਿੰਘ, ਸੋਮਨਾਥ, ਮਲਕੀਤ ਸਿੰਘ, ਗੁਰਦੀਪ ਸਿੰਘ, ਦੀਦਾਰ ਸਿੰਘ ਸਰਹਾਲਾ, ...
Read Full Story


ਵਿਗਿਆਨ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਕੇਂਦਰ ਵੱਲੋਂ ਹਰ ਵਰ੍ਹੇ 4 ਲੱਖ ਵਜ਼ੀਫੇ ਦਿੱਤੇ ਜਾਣਗੇ

ਨਵੀਂ ਦਿੱਲੀ, 26 ਜਨਵਰੀ (ਪੀ. ਆਈ. ਬੀ.)- ਵਿਗਿਆਨ ਤੇ ਤਕਨਾਲੌਜੀ ਮੰਤਰੀ ਸ਼੍ਰੀ ਪ੍ਰਿਥਵੀ ਰਾਜ ਚੌਹਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਆਮ ਆਦਮੀ ਦੇ ਜੀਵਨ ਦੇ ਮਿਆਰ ਵਿੱਚ ਬਿਹਤਰੀ ਲਿਆਉਣ ਵਾਸਤੇ ਉਚੇ ਮਿਆਰ ਵਾਲੀ ਸ਼੍ਰਮ ਸ਼ਕਤੀ ਲੋੜੀਂਦੀ ਸਿਹਤ ਸੰਭਾਲ, ਖੁਰਾਕ ਸੁਰੱਖਿਆ, ਪਾਣੀ ਸੁਰੱਖਿਆ, ਰਾਸ਼ਟਰੀ ਸੁਰੱਖਿਆ ਤੇ ਸਮੁੱਚੀ ਤਕਨਾਲੌਜੀ ਦੇ ਵਿਕਾਸ ਵੱਲ ਵਧੇਰੇ ਧਿਆਨ ਦੇ ਰਿਹਾ ਹੈ। ਨਵੀਂ ਦਿੱਲੀ ਵਿੱਚ ਸਮਾਜਿਕ ਮੁੱਦਿਆਂ ਬਾਰੇ ਸੰਪਾਦਕਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਵਿਗਿਆਨਿਕ ਪ੍ਰਕਾਸ਼ਨਾਂ ਦੀ ਵਿਕਾਸ ਦਰ 12 ...
Read Full Story


ਆਸਟ੍ਰੇਲੀਆ ’ਚ ਭਾਰਤੀਆਂ ’ਤੇ ਨਸਲਵਾਦੀ ਹਮਲੇ ਮੰਦਭਾਗੀ ਘਟਨਾ-ਜਥੇ: ਚੰਗਿਆੜਾ

ਨਵਾਂਸ਼ਹਿਰ, 20 ਜਨਵਰੀ (ਵਿ. ਪ੍ਰ.)-ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉ੍ਯ¤ਤਰੀ ਅਮਰੀਕਾ ਦੇ ਜਨਰਲ ਸਕੱਤਰ ਜਥੇਦਾਰ ਬਲਵੀਰ ਸਿੰਘ ਚੰਗਿਆੜਾ ਨੇ ਆਸਟ੍ਰੇਲੀਆ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੱਗ ਲਾਉਣ ਅਤੇ ਭਾਰਤੀਆਂ ’ਤੇ ਨਸਲਵਾਦੀ ਹਮਲੇ ਕਰਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਆਸਟ੍ਰੇਲੀਆ ਦੀ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਢਿੱਲ ਮੱਠ ਵਾਲੀ ਨੀਤੀ ਤਿਆਗ ਕੇ ਇਸ ਪ੍ਰਤੀ ਜ਼ਿੰਮੇਵਾਰੀ ਵਾਲੀ ਪਹੁੰਚ ਅਪਣਾਏ। ਜਥੇਦਾਰ ...
Read Full Story


ਵਿਦਿਆਰਥੀਆਂ ਨੇ ਵੇਖਿਆ ਸੂਰਜ ਗ੍ਰਹਿਣ ਦਾ ਨਜ਼ਾਰਾ

ਜਲੰਧਰ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਇਸ ਸਦੀ ਦੇ ਸਭ ਤੋਂ ਲੰਬੇ ਸੂਰਜ ਗ੍ਰਹਿਣ ਦਾ ਨਜ਼ਾਰਾ ਵੇਖਣ ਲਈ ਵਿਦਿਆਰਥੀ ਵਰਗ ਦੇ ਵਿਚ ਕਾਫੀ ਉਤਸ਼ਾਹ ਵੇਖਿਆ ਗਿਆ। ਇੱਕ ਦਿਨ ਪਹਿਲਾਂ ਹੀ ਕਈ ਸਕੂਲਾਂ-ਕਾਲਜਾਂ ਵਿਚ ਇਸ ਸਬੰਧੀ ਤਿਆਰੀ ਕਰ ਲਈ ਗਈ ਸੀ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਦੱਸ ਦਿੱਤਾ ਗਿਆ ਸੀ ਕਿ ਸੂਰਜ ਗ੍ਰਹਿਣ ਨੂੰ ਵੇਖਣ ਵੇਲੇ ਕਿਸ ਤਰ੍ਹਾਂ ਦੇ ਪਰਹੇਜ਼ ਕਰਨੇ ਚਾਹੀਦੇ ਹਨ। ਐਚ. ਐਮ. ਵੀ. ਕਾਲਜ ਵਿਖੇ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਵਲੋਂ ਸੂਰਜ ਗ੍ਰਹਿਣ ਨੂੰ ਵੇਕਣ ਦੇ ਲਈ ਪੂਰਾ ਇੰਤਜ਼ਾਮ ਕੀਤਾ ਗਿਆ ਸੀ। ਕਾਲਜ ਵਿਚ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਰੇਨੂਕਾ ਭੱਟੀ ਦੇ ...
Read Full Story


ਸੁੰਨੜ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ

ਨੂਰਮਹਿਲ, 21 ਦਸੰਬਰ (ਸੋਢੀ ਨੂਰਮਹਿਲੀਆ) ਜਿਲ੍ਹਾ ਪੱਧਰੀ ਵਿਗਿਆਨ ਮੇਲੇ ਵਿੱਚ ਸਰਕਾਰੀ ਹਾਈ ਸਕੂਲ ਸੁੰਨੜ ਕਲਾਂ ਦੇ ਬੱਚਿਆਂ ਗੁਰਜੀਤ ਕੌਰ, ਹਰਪ੍ਰੀਤ ਕੌਰ ਅਤੇ ਸੁਰੇਖਾਂ ਬੱਸਣ ਤੇ ਅਧਾਰਿਤ ਟੀਮ ਨੇ ਥੀਮ ਚਾਰ ਵਿੱਚ ਸੂਚਨਾਂ ਅਤੇ ਸੰਚਾਰ ਤਕਨਾਲੌਜੀ ਵਿੱਚ ਪਹਿਲਾ ਸਥਾਨ ਹਸਿਲ ਕੀਤਾ। ਇਸੇ ਸਕੂਲ ਦੇ ਬੱਚਿਆਂ ਨੇਹਾ ਕਲੇਰ, ਕਮਲਜੀਤ ’ਤੇ ਅਧਾਰਿਤ ਟੀਮ ਨੇ ਥੀਮ ਨੰਬਰ ਪੰਜ ਅਨੁਸਾਰ ਦੈਨਿਕ ਜੀਵਨ ਅਤੇ ਗਣਿਤ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਕੀ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਸਕੂਲ ਦੀਆਂ ਟੀਮਾਂ ਨੇ ਤਹਿਸੀਲ ਪੱਧਰੀ ਵਿਗਿਆਨ ਮੇਲੇ ਵਿੱਚ ਵੀ ਜਿੱਤ ਦਰਜ ਕੀਤੀਆ ਸਨ। ...
Read Full Story


1 2 > >>

Loading...

© 2013 punjabinfoline.com

punjab infoline arash info