ਮੋਦੀ ਨੇ ਦੰਗਿਆਂ 'ਤੇ ਕੰਟਰੋਲ ਲਈ ਕੀਤੇ ਸਨ ਹਰ ਸੰਭਵ ਉਪਾਅ : ਐੱਸ. ਆਈ. ਟੀ
ਅਹਿਮਦਾਬਾਦ, ਸੁਪਰੀਮ ਕੋਰਟ ਵਲੋਂ ਨਿਯੁਕਤ ਵਿਸ਼ੇਸ਼ ਜਾਂਚ ਦਲ ਐੱਸ. ਆਈ. ਟੀ. ਨੇ ਕਿਹਾ ਹੈ ਕਿ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੇ 2002 ਵਿਚ ਗੋਦਰਾ ਕਾਂਡ ਤੋਂ ਬਾਅਦ ਭੜਕੇ ਦੰਗਿਆਂ 'ਤੇ ਲਗਾਮ ਕੱਸਣ ਲਈ ਹਰ ਸੰਭਵ ਕਦਮ ਚੁੱਕੇ ਸਨ। ਐੱਸ. ਆਈ. ਟੀ. ਨੇ ਦੁਨੀਆ ਦੇ 4 ਸਾਲ ਬਾਅਦ ਇਕ ਦੰਗਾਪੀੜਤ ਵਲੋਂ ਮੋਦੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਦੇ ਮਕਸਦ 'ਤੇ ਵੀ ਸਵਾਲ ਖੜ੍ਹਾ ਕੀਤਾ। ਜਾਤੀਆ ਜਾਫਰੀ ਦੀ ਸ਼ਿਕਾਇਤ 'ਤੇ ਹੇਠਲੀ ਅਦਾਲਤ ਵਿਚ ਪੇਸ਼ ਆਪਣੀ ਰਿਪੋਰਟ ਵਿਚ ਐੱਸ. ਆਈ. ਟੀ. ਨੇ ਕਿਹਾ ਕਿ ਦੰਗਿਆਂ ਦੌਰਾਨ ਮਾਰੇ ਗਏ ਕਾਂਗਰਸ ਦੇ ਸਾਬਕਾ ਐੱਮ. ਪੀ. ਅਹਿਸਾਨ ਜਾਫਰੀ ਦੀ ਵਿਧਵਾ ਜਾਕੀਆ ਜਾਫਰੀ ... Read Full Story
|
ਗੁਜਰਾਤ ਨਹਿਰੂ ਦੇ ਸਾਹਮਣੇ ਨਹੀਂ ਝੁਕਿਆ ਤਾਂ ਸੋਨੀਆ ਦੀ ਕੀ ਹਸਤੀ ਹੈ : ਮੋਦੀ
ਅਹਿਮਦਾਬਾਦ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਨੀਆ ਗਾਂਧੀ 'ਤੇ ਤਿੱਖਾ ਵਿਅੰਗ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸੂਬਾ ਜਵਾਹਰ ਲਾਲ ਨਹਿਰੂ ਅੱਗੇ ਨਹੀਂ ਝੁਕਿਆ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੀ ਹਸਤੀ ਹੈ। ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਵਿਅੰਗ ਕੀਤਾ ਤੇ ਕਿਹਾ ਕਿ ਮਨਮੋਹਨ ਸਿੰਘ ਦੀ ਰਿਹਾਇਸ਼ ਜਨਰੇਟਰਾਂ ਨਾਲ ਚਲਦੀ ਹੈ, ਜਦਕਿ ਗੁਜਰਾਤ ਵਾਧੂ ਬਿਜਲੀ ਵਾਲਾ ਸੂਬਾ ਹੈ। ਉਹ ਇਥੋਂ ਕਰੀਬ 120 ਕਿਲੋਮੀਟਰ ਭਾਵ ਨਗਰ ਜ਼ਿਲੇ ਦੇ ਬੋਟਾਡ ਵਿਚ ਨਵਾਦਾ ਤੋਂ ਬੋਟਾਡ ਤੱਕ ਦੀ 32 ਕਿਲੋਮੀਟਰ ਲੰਮੀ ਨਰਮਦਾ ਪਾਈਪਲਾਈਨ ਨੂੰ ਸੂਬੇ ਨੂੰ ਸਮਰਪਿਤ ਕਰਨ ਦੇ ... Read Full Story
|
ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਜਰਾਤ ਦੇ ਹਰ ਪਿੰਡ 'ਚ ਬਿਜਲੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਖੁਦ ਦੇ ਘਰ 'ਚ ਤਾਂ ਜਨਰੇਟਰ ਰਾਹੀਂ ਬਿਜਲੀ ਪੁੱਜਦੀ ਹੈ ਉਹ ਪਹਿਲਾਂ ਆਪਣੇ ਘਰ ਨੂੰ ਤਾਂ ਬਿਜਲੀ ਦਿਵਾ ਦੇਣ ਬਾਅਦ 'ਚ ਗੁਜਰਾਤ ਵੱਲ ਉਂਗਲ ਉਠਾਉਣ। ਉਨ੍ਹਾਂ ਕਿਹਾ ਕਿ ਗੁਜਰਾਤ ਵਿਕਾਸ ਦੀਆਂ ਲੀਹਾਂ 'ਤੇ ਹੈ ਅਤੇ ਇਥੋਂ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀਆਂ ... Read Full Story
|
ਸੰਜੀਵ ਭੱਟ ਵਿਰੁੱਧ ਇਕ ਹੋਰ ਕੇਸ ਦਰਜ
ਜਾਮਨਗਰ, ਗੁਜਰਾਤ ਦੇ ਮੁਅੱਤਲ ਕੀਤੇ ਪੁਲਸ ਅਫਸਰ ਸੰਜੀਵ ਭੱਟ ਵਿਰੁੱਧ ਹਿਰਾਸਤ ਵਿਚ ਤਸੀਹੇ ਦੇਣ ਦੇ ਦੋਸ਼ ਵਿਚ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। 1990 ਵਿਚ ਹੋਈ ਇਕ ਘਟਨਾ ਵਿਚ ਪੁਲਸ ਹਿਰਾਸਤ ਵਿਚ ਕੁੱਟਮਾਰ ਤੋਂ ਬਾਅਦ ਇਸ ਵਿਅਕਤੀ ਦੀ ਕਿਡਨੀ ਖਰਾਬ ਹੋ ਗਈ ਸੀ। ਜ਼ਿਲੇ ਦੇ ਜਾਮ ਥੰਡਾਲਿਆ ਵਿਖੇ ਫਿਰਕੂ ਦੰਗੇ ਭੜਕ ਜਾਣ ਤੋਂ ਬਾਅਦ ਪੁਲਸ ਹਿਰਾਸਤ ਵਿਚ ਕੁੱਟਮਾਰ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਭੱਟ 'ਤੇ ਪਹਿਲਾਂ ਹੀ ਅੱਤਿਆਚਾਰ ਦਾ ਦੋਸ਼ ਹੈ। ਪੋਰਬੰਦਰ ਜ਼ਿਲੇ ਵਿਚ ਵੀ ਭੱਟ 'ਤੇ ਇਕ ਕੇਸ ਦਰਜ ... Read Full Story
|
ਏਸ਼ੀਆ ਦਾ ਪਹਿਲਾ ਅਤੇ ਸਭ ਤੋਂ ਵੱਡਾ ਸੌਰ ਪਾਰਕ ਸ਼ੁਰੂ
ਅਹਿਮਦਾਬਾਦ, ਦੇਸ਼ 'ਚ ਕਾਰਬਨ ਗੈਸ ਨੂੰ ਘੱਟ ਕਰਨ ਦੀ ਕਵਾਇਦ 'ਤੇ ਗੁਜਰਾਤ ਦੇ ਪਾਟਣ ਜ਼ਿਲੇ 'ਚ ਬਣਾਇਆ ਗਿਆ ਏਸ਼ੀਆ ਦਾ ਪਹਿਲਾ ਅਤੇ ਸਭ ਤੋਂ ਵੱਡਾ ਸੌਰ ਪਾਰਕ ਅੱਜ ਤੋਂ ਸ਼ੁਰੂ ਹੋ ਗਿਆ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਮਾਇਕਰੋ ਬਲਾਗਿੰਗ ਸਾਈਟ ਟਵਿਟਰ 'ਤੇ ਇਸਦੀ ਜਾਣਕਾਰੀ ਦਿੰਦੇਂ ਹੋਏ ਕਿਹਾ ਕਿ ਗੁਜਰਾਤ 600 ਮੈਗਾਵਾਟ ਦੀ ਸਮੱਰਥਾ ਵਾਲੇ ਸੌਰ ਪਾਰਕ ਨੂੰ ਅੱਜ ਰਾਸ਼ਟਰ ਨੂੰ ਸਮਰਪਿਤ ਕਰਦਾ ਹੈ। ਅਸੀਂ ਅਗਨੀ-5 ਮਿਸਾਇਲ ਦੇ ਪ੍ਰੀਖਣ ਅਤੇ ਸੌਰ ਪਾਰਕ ਦੇ ਸ਼ੁਰੂ ਹੋਣ 'ਤੇ ਬੇਹੱਦ ਖੁਸ਼ ਹਾਂ।
ਗੁਜਰਾਤ ਸਰਕਾਰ ਅਨੁਸਾਰ ਇਸ ਸੋਲਰ ਪਾਰਕ ਨਾਲ ਦੇਸ਼ 'ਚ ਕਾਰਬਨਡਾਈ ਆਕਸਾਈਡ ਦੀ ... Read Full Story
|
ਗੁਜਰਾਤ ਦੰਗਿਆਂ 'ਚ ਮੋਦੀ ਨੇ ਨਿਭਾਇਆ ਰਾਜ ਧਰਮ- ਸੰਘ
ਨਵੀਂ ਦਿੱਲੀ, ਲੱਗਦਾ ਹੈ ਕਿ ਅਗਲੀਆਂ ਆਮ ਚੋਣਾਂ ਲਈ ਰਾਸ਼ਟਰੀ ਸਵੰਸੇਵਕ ਸੰਘ ਨੇ ਨਰਿੰਦਰ ਮੋਦੀ ਬਾਰੇ ਮਨ ਬਣਾ ਲਿਆ ਹੈ। ਸੰਘ ਪਹਿਲਾਂ ਹੀ ਕੌਮੀ ਰਾਜਨੀਤੀ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਦੇ ਇਸ਼ਾਰੇ ਦੇ ਚੁੱਕਿਆ ਹੈ। ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਸਭ ਤੋਂ ਕਾਬਿਲ ਉਮੀਦਵਾਰ ਦੱਸਣ ਵਾਲੇ ਸੰਘ ਨੇ ਹੁਣ ਕਿਹਾ ਹੈ ਕਿ 2002 ਵਿਚ ਗੁਜਰਾਤ ਦੰਗਿਆਂ ਦੌਰਾਨ ਉਨ੍ਹਾਂ ਨੇ ਰਾਜ ਧਰਮ ਨਿਭਾਇਆ।
ਮੋਦੀ ਦੀ ਇਹ ਤਾਰੀਫ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਮੋਦੀ ਨੂੰ ਦਿੱਤੀ ਗਈ ਚਿਤਾਵਨੀ ਦੇ ਬਿਲਕੁਲ ਉਲਟ ਹੈ। ਉਸ ਸਮੇਂ ਵਾਜਪਈ ਨੇ ਮੋਦੀ ਨੂੰ ... Read Full Story
|
ਵਿਸ਼ੇਸ਼ ਜਾਂਚ ਟੀਮ ਵੱਲੋਂ ਮੋਦੀ ਬੇਦਾਗ਼ ਕਰਾਰ
ਅਹਿਮਦਾਬਾਦ, ਗੁਜਰਾਤ ਦੰਗਿਆਂ ਦੀ ਜਾਂਚ ਸਬੰਧੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਵਿਸ਼ੇਸ਼ ਟੀਮ ਨੂੰ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ 57 ਹੋਰਨਾਂ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ। ਇਨ੍ਹਾਂ ਵਿਰੁੱਧ ਸ਼ਿਕਾਇਤ ਜ਼ਕੀਆ ਜਾਫਰੀ ਵੱਲੋਂ ਕੀਤੀ ਗਈ ਸੀ। ਇਹ ਜਾਣਕਾਰੀ ਮੈਟਰੋਪੋਲਿਟਨ ਮੈਜਿਸਟਰੇਟ ਐਮ.ਐਸ. ਭੱਟ ਦੀ ਅਦਾਲਤ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਬੰਧਤ ਰਿਪੋਰਟ ਦੀਆਂ ਕਾਪੀਆਂ 30 ਦਿਨ ਦੇ ਅੰਦਰ ਜ਼ਕੀਆ ਜਾਫਰੀ ਨੂੰ ਵੀ ਮੁਹੱਈਆ ਕਰਾਈਆਂ ਜਾਣ ਜਿਸ ਦੇ ਪਤੀ ਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫਰੀ ਗੁਲਬਰਗ ਸੁਸਾਇਟੀ ਵਿਚ ਮਾਰੇ ਗਏ ਵਿਅਕਤੀਆਂ ਵਿਚ ... Read Full Story
|
ਹਾਈ ਕੋਰਟ ਦੇ ਜੱਜ 'ਤੇ ਸੁੱਟੀ ਜੁੱਤੀ
ਅਹਿਮਦਾਬਾਦ, ਜਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੇ ਜਾਣ ਤੋਂ ਨਾਰਾਜ਼ ਇਕ ਵਿਅਕਤੀ ਨੇ ਗੁਜਰਾਤ ਹਾਈ ਕੋਰਟ ਦੇ ਜੱਜ ਐਮ ਡੀ ਸ਼ਾਹ 'ਤੇ ਅੱਜ ਕਥਿਤ ਤੌਰ 'ਤੇ ਜੁੱਟੀ ਸੁੱਟ ਦਿੱਤੀ। ਹਾਲਾਂਕਿ ਜੁੱਤੀ ਉਨ੍ਹਾਂ ਦੇ ਨਹੀਂ ਲੱਗੀ ਅਤੇ ਉਨ੍ਹਾਂ ਤੋਂ ਕੁਝ ਦੂਰ ਜਾ ਕੇ ਡਿੱਗ ਗਈ।
ਪੁਲਸ ਨੇ ਦੱਸਿਆ ਕਿ ਜੁੱਤੀ ਸੁੱਟਣ ਵਾਲੇ ਵਿਅਕਤੀ ਦਾ ਪਛਾਣ ਰਾਮਜੀ ਠਾਕੁਰ ਦੇ ਤੌਰ 'ਤੇ ਹੋਈ ਹੈ। ਆਪਣੀ ਜ਼ਮਾਨਤ ਅਰਜ਼ੀ ਦੇ ਖਾਰਜ ਹੋਣ ਕਾਰਨ ਉਹ ਕਾਫੀ ਨਾਰਾਜ਼ ਸੀ।
ਉਸ ਨੇ ਦਾਅਵਾ ਕੀਤਾ ਕਿ ਉਚਿਤ ਸੁਣਵਾਈ ਦੇ ਬਿਨਾ ਹੀ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ। ਫਿਲਹਾਲ ਰਾਮਜੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ... Read Full Story
|
ਇਸ਼ਤਿਹਾਰ 'ਚ ਮੋਦੀ ਨੂੰ ਦਿਖਾਇਆ ਭਗਵਾਨ ਕ੍ਰਿਸ਼ਨ ਦੇ ਰੂਪ 'ਚ
ਰਾਜਕੋਟ, ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇਕ ਸਥਾਨਕ ਅਖਬਾਰ ਵਿਚ ਪ੍ਰਕਾਸ਼ਿਤ ਭਾਜਪਾ ਦੇ ਇਸ਼ਤਿਹਾਰ ਵਿਚ ਭਗਵਾਨ ਕ੍ਰਿਸ਼ਨ ਦੇ ਰੂਪ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ। ਭਾਜਪਾ ਦੇ ਅਮਰੇਲੀ ਜ਼ਿਲਾ ਇਕਾਈ ਦੇ ਪ੍ਰਧਾਨ ਭਰਤ ਨੇ ਇਸ਼ਤਿਹਾਰ ਦਿੱਤਾ ਹੈ, ਜਿਸ 'ਤੇ ਵਿਵਾਦ ਉਠਣਾ ਯਕੀਨੀ ਮੰਨਿਆ ਜਾ ਰਿਹਾ ਹੈ।
ਇਸ਼ਤਿਹਾਰ ਵਿਚ ਗੁਜਰਾਤ ਭਾਜਪਾ ਦੇ ਪ੍ਰਧਾਨ ਆਰ. ਸੀ. ਫਲਦੂ ਨੂੰ ਅਰਜੁਨ ਦੇ ਤੌਰ 'ਤੇ ਅਤੇ ਪਾਰਟੀ ਨੇਤਾਵਾਂ ਵਿਜੈ ਰੁਪਾਨੀ, ਪੁਰਸ਼ੋਤਮ ਰੁਪਾਲਾ ਅਤੇ ਆਈ. ਕੇ. ਜਡੇਜਾ ਨੂੰ ਹੋਰ ਪਾਂਡਵਾਂ ਦੇ ਤੌਰ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਭਾਜਪਾ ਦੀ ਕਿਸਾਨ ਯਾਤਰਾ ਦੇ ... Read Full Story
|
ਅਮਰੀਕੀ ਸਿਟੀ ਕੌਂਸਲ ਵੱਲੋਂ ਗੁਜਰਾਤ ਦੰਗਿਆਂ ਦੀ ਨਿੰਦਾ ਦਾ ਮਤਾ ਪਾਸ
ਵਾਸ਼ਿੰਗਟਨ, ਅਮਰੀਕੀ ਸਿਟੀ ਕੌਂਸਲ ਨੇ ਮਤਾ ਪਾਸ ਕਰਦਿਆਂ ਗੁਜਰਾਤ ਵਿਚ 2002 ਵਿਚ ਵਾਪਰੇ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਦੀ ਸਖਤ ਨਿੰਦਾ ਦਾ ਮਤਾ ਪਾਸ ਕੀਤਾ ਹੈ। ਕੌਂਸਲ ਨੇ ਪੀੜਤਾਂ ਨੂੰ ਨਿਆਂ ਦੇਣ ਵਿਚ ਹੋ ਰਹੀ ਦੇਰੀ ’ਤੇ ਫਿਕਰ ਵੀ ਜ਼ਾਹਰ ਕੀਤਾ ਹੈ।
ਟਿਲੀਨੋਇਸ ਸੂਬੇ ਦੇ ਸ਼ਹਿਰ ਹਾਰਵੇ ਦੀ ਸਿਟੀ ਕੌਂਸਲ ਨੇ ਇਸ ਹਫਤੇ ਮਤਾ ਪਾਸ ਕਰਦਿਆਂ ਦੰਗਿਆਂ ਦੇ ਪੀੜਤਾਂ ਸਮੇਤ 27 ਫਰਵਰੀ, 2002 ਨੂੰ ਗੋਧਰਾ ਰੇਲ ਗੱਡੀ ਵਿਚ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਇਨ੍ਹਾਂ ਦੰਗਿਆਂ ਦੀ ਨਿੰਦਾ ਕਰਦਿਆਂ ਹਾਰਵੇ ਸਿਟੀ ਕੌਂਸਲ ਨੇ ਇਸ ਘਟਨਾ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ... Read Full Story
|
ਗੁਜਰਾਤ ਦੀ ਰਾਜਪਾਲ ਨੂੰ ਹਟਾਉਣ ਬਾਰੇ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ
ਨਵੀਂ ਦਿੱਲੀ, ਅੱਜ ਸੁਪਰੀਮ ਕੋਰਟ ‘ਚ ਉਦੋਂ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਸੁਰੱਖਿਆ ਮੁਲਾਜ਼ਮਾਂ ਨੂੰ ਇੱਕ ਵਕੀਲ ਨੂੰ ਧੱਕੇ ਨਾਲ ਅਦਾਲਤ ਦੇ ਕਮਰੇ ਵਿੱਚੋਂ ਬਾਹਰ ਲਿਜਾਣਾ ਪਿਆ। ਇਸ ਵਕੀਲ ਦੀ ਗੁਜਰਾਤ ਦੀ ਰਾਜਪਾਲ ਕਮਲਾ ਬੈਨੀਪਾਲ ਨੂੰ ਹਟਾਏ ਜਾਣ ਦੀ ਜਨਹਿੱਤ ਪਟੀਸ਼ਨ ਸਰਵਉੱਚ ਅਦਾਲਤ ਵੱਲੋਂ ਖਾਰਜ ਕੀਤੇ ਜਾਣ ਦੇ ਬਾਵਜੂਦ ਉਹ ਦਲੀਲਬਾਜ਼ੀ ਕਰਨ ਤੋਂ ਨਹੀਂ ਹਟ ਰਿਹਾ ਸੀ। ਅਸਲ ‘ਚ ਜਸਟਿਸ ਐਚ.ਐਲ. ਦਾਤੂ ਤੇ ਏ.ਕੇ. ਦਵੇ ਆਧਾਰਤ ਬੈਂਚ ਨੇ ਪਹਿਲਾਂ ਹੀ ਐਡਵੋਕੇਟ ਅਸ਼ੋਕ ਪਾਂਡੇ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਇਹ ਪਟੀਸ਼ਨ ”ਤੁੱਛ ਤੇ ਸਾਰਹੀਣ” ਹੈ ਤੇ ਜੇਕਰ ਉਹ (ਵਕੀਲ) ... Read Full Story
|
ਮਨਮੋਹਨ ਸਿੰਘ ਨੂੰ ਐਕਟਿੰਗ ਲਈ ਆਸਕਰ ਐਵਾਰਡ : ਮੋਦੀ ਦੀ ਟਿੱਚਰ
ਪੁਣੇ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਮਾਖੌਲ ਉਡਾਉਂਦੇ ਹੋਏ ਇਕ ਸਮਾਰੋਹ ਵਿਚ ਬੋਲਦਿਆਂ ਕਿਹਾ,''ਹੁਣੇ ਹੁਣੇ ਮੈਨੂੰ ਇਕ ਐੱਸ. ਐੱਮ. ਐੱਸ. ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਆਸਕਰ ਐਵਾਰਡ ਦਿਤਾ ਗਿਆ ਹੈ, ਜਦੋਂ ਮੈਂ ਇਸ ਬਾਰੇ ਪਤਾ ਲਾਇਆ ਤਾਂ ਮਾਲੂਮ ਹੋਇਆ ਕਿ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਨਹੀਂ ਸਗੋਂ ਐਕਟਿੰਗ ਲਈ ਆਸਕਰ ਐਵਾਰਡ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਭਾਜਪਾ ਹਮੇਸ਼ਾ ਹੀ ਡਾ. ਮਨਮੋਹਨ ਸਿੰਘ ਨੂੰ ਸਭ ਤੋਂ ਕਮਜ਼ੋਰ ਰੀਮੋਟ ਨਾਲ ਚੱਲਣ ਵਾਲਾ ਪ੍ਰਧਾਨ ਮੰਤਰੀ ... Read Full Story
|
ਮੋਦੀ ਨੇ ਉਡਾਇਆ ਪ੍ਰਧਾਨ ਮੰਤਰੀ ਦਾ ਮਜ਼ਾਕ
ਪੁਣੇ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਜ਼ੋਰਦਾਰ ਪ੍ਰਹਾਰ ਕੀਤਾ ਹੈ। ਐਤਵਾਰ ਨੂੰ ਇਕ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਕਿਹਾ ਕਿ ਹਾਲ ਹੀ 'ਚ ਮੇਰੇ ਕੋਲ ਇਕ ਐਸ. ਐਮ. ਐਸ. ਆਇਆ, ਜਿਸ 'ਚ ਲਿਖਿਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ 'ਆਸਕਰ' ਨਾਲ ਨਿਵਾਜਿਆ ਗਿਆ ਹੈ ਜਦੋਂ ਮੈਂ ਇਸ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਉਨ੍ਹਾਂ ਨੂੰ (ਮਨਮੋਹਨ ਸਿੰਘ) ਪ੍ਰਧਾਨ ਮੰਤਰੀ ਵਜੋਂ ਐਕਟਿੰਗ ਕਰਨ ਲਈ ਆਸਕਰ ਐਵਾਰਡ ਨਾਲ ਨਿਵਾਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਹਮੇਸ਼ਾ ਹੀ ਪ੍ਰਧਾਨ ਮੰਤਰੀ ਮਨਮੋਹਨ ... Read Full Story
|
ਮੋਦੀ 'ਤੇ ਕਵਰ ਸਟੋਰੀ ਤੋਂ ਭੜਕੇ ਮੁਸਲਿਮ ਸੰਗਠਨ
ਵਾਸ਼ਿੰਗਟਨ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ 'ਟਾਇਮ ਮੈਗਜ਼ੀਨ' ਦੀ ਕਵਰ ਸਟੋਰੀ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਭਾਰਤੀ ਮੂਲ ਦੇ ਅਮਰੀਕੀ ਮੁਸਲਮਾਨਾਂ ਦੇ ਇਕ ਸੰਗਠਨ ਨੇ ਇਸ ਸਪਤਾਹਿਕ ਦੇ ਵਿਰੁੱਧ ਈ-ਮੇਲ, ਚਿੱਠੀਆਂ, ਟਵਿੱਟਰ ਅਤੇ ਫੇਸਬੁੱਕ ਦੇ ਰਾਹੀਂ ਅੰਤਰਰਾਸ਼ਟਰੀ ਮੁਹਿੰਮ ਦਾ ਸੱਦਾ ਦਿੱਤਾ। ਮੁਸਲਿਮ ਪੀਸ ਕੁਲੈਸ਼ਨ ਦੇ ਬੁਲਾਰੇ ਸ਼ੈਕਸਾਦ ਨੇ ਕਿਹਾ, : ਇਹ ਇਕ ਅਨੈਤਿਕ ਅਲੇਖ ਹੈ। ਅਸੀਂ ਕਿਸੇ ਅਜਿਹੇ ਵਿਅਕਤੀ ਦੀ ਅਜਿਹੀ ਮਹਿਮਾ ਮੰਡਲ ਦੀ ਉਮੀਦ ਨਹੀਂ ਕਰਦੇ ਜੋ 10 ਸਾਲ ਪਹਿਲਾਂ ਗੁਜਰਾਤ 'ਚ ਮੁਸਲਮਾਨਾਂ ਦੇ ਕਤਲੇਆਮ ਸ਼ਾਮਲ ਰਿਹਾ ... Read Full Story
|
ਅਮਰੀਕਾ ਵਿੱਚ ਨਰੇਂਦਰ ਮੋਦੀ ਖ਼ਿਲਾਫ਼ ਪ੍ਰਦਰਸ਼ਨ
ਨਿਊਯਾਰਕ, ਗੁਜਰਾਤ ਦੰਗਿਆਂ ਦੀ ਦਸਵੀਂ ਵਰ੍ਹੇਗੰਢ ਦੇ ਮੌਕੇ ਇਥੇ ਭਾਰਤੀ ਮੂਲ ਦੇ 100 ਤੋਂ ਵੱਧ ਨਾਗਰਿਕਾਂ ਨੇ ਇਥੇ ਰੋਸ ਪ੍ਰਦਰਸ਼ਨ ਤੇ ਮੋਮਬੱਤੀ ਮਾਰਚ ਕਰਕੇ ਮੁੱਖ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਬੀਤੇ ਦਿਨ ਮੰਗ ਕੀਤੀ ਕਿ ਦੰਗਿਆਂ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਮੋਦੀ ਨੂੰ ਸਜ਼ਾ ਦੇ ਕੇ ਇਨਸਾਫ ਦਿਵਾਇਆ ਜਾਵੇ। ਇਸ ਪ੍ਰਦਰਸ਼ਨ ਵਿਚ 40 ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ।
ਮੈਨਹੱਟਨ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਕੋਲ ਇਕੱਤਰ ਹੋ ਕੇ ਉਨ੍ਹਾਂ ਕਿਹਾ ਕਿ ਦਸ ਸਾਲ ਬੀਤ ਜਾਣ ’ਤੇ ਵੀ ਦੰਗਾ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ... Read Full Story
|
ਗੁਜਰਾਤ ਹਾਈਕੋਰਟ ਨੇ ਸੰਜੀਵ ਭੱਟ ਖਿਲਾਫ ਮੁਕੱਦਮਾ ਕੀਤਾ ਰੱਦ
ਅਹਿਮਦਾਬਾਦ, ਮੁਅੱਤਲ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਰਾਹਤ ਦਿੰਦੇ ਹੋਏ ਗੁਜਰਾਤ ਹਾਈਕੋਰਟ ਨੇ ਉਨ੍ਹਾਂ ਖਿਲਾਫ ਦਾਇਰ ਉਸ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਉਨ੍ਹਾਂ ਉੱਤੇ ਇਕ ਪੁਲਸ ਕਾਂਸਟੇਬਲ ਦੇ ਨਾਜਾਇਜ਼ ਕੈਦ ਨਾਲ ਸਬੰਧਿਤ ਮਾਮਲੇ ਵਿਚ ਸੰਮਨ ਤੋਂ ਬਚਣ ਲਈ ਝੂਠੀ ਸੂਚਨਾ ਦੇਣ ਦਾ ਦੋਸ਼ ਲਗਾਇਆ ਗਿਆ ਸੀ।
ਅਦਾਲਤ ਨੇ ਮੈਜਿਸਟਰੇਟ ਵਲੋਂ ਭੱਟ ਖਿਲਾਫ ਸ਼ੁਰੂ ਕੀਤੀ ਗਈ ਸਾਰੀ ਕਾਰਵਾਈ ਨੂੰ ਰੱਦ ਕਰਦੇ ਹੋਏ ਇਸ ਨੂੰ ਕਾਨੂੰਨ ਦੀ ਦੁਰਵਰਤੋਂ ... Read Full Story
|
5 ਹਜ਼ਾਰ ਰੁਪਏ ਵਿਚ ਬੱਚਾ ਖਰੀਦਦੇ 4 ਸਮੱਗਲਰ ਗ੍ਰਿਫਤਾਰ
ਸੂਰਤ, ਗੁਜਰਾਤ ਪੁਲਸ ਨੇ ਬੱਚਿਆਂ ਦੀ ਤਸਕਰੀ ਕਰਨ ਦੇ ਦੋਸ਼ ਵਿਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇਕ ਵਿਅਕਤੀ ਜੋ ਉਨ੍ਹਾਂ ਦਾ ਲੀਡਰ ਦੱਸਿਆ ਜਾਂਦਾ ਹੈ, ਫਰਾਰ ਹੋਣ ਵਿਚ ਸਫਲ ਹੋ ਗਿਆ। ਪੁਲਸ ਅਧਿਕਾਰੀਆਂ ਅਨੁਸਾਰ ਇਸ ਗਿਰੋਹ ਵਲੋਂ ਇਕ ਦੋ ਸਾਲਾ ਬੱਚੇ ਨੂੰ ਪੰਜ ਹਜ਼ਾਰ ਰੁਪਏ ਵਿਚ ਖਰੀਦਿਆ ਜਾ ਰਿਹਾ ਸੀ ਅਤੇ ਪੁਲਸ ਨੂੰ ਸੂਚਨਾ ਮਿਲਣ 'ਤੇ ਛਾਪਾਮਾਰੀ ਕਰਕੇ 4 ਵਿਅਕਤੀਆਂ ਨੂੰ ਰੰਗੇ ਹੱਥੀਂ ਫੜ ਲਿਆ ਗਿਆ। ਪੁਲਸ ਅਧਿਕਾਰੀਆਂ ਅਨੁਸਾਰ ਬੱਚੇ ਦੇ ਮਾਂ-ਬਾਪ ਗਰੀਬ ਹੋਣ ਕਾਰਨ ਬੱਚੇ ਦੀ ਦੇਖਭਾਲ ਅਤੇ ਸਾਂਭ ਸੰਭਾਲ ਤੋਂ ਅਸਮਰਥ ... Read Full Story
|
ਗਡਕਰੀ-ਮੋਦੀ 'ਚ ਰੁਤਬੇ ਦੀ ਲੜਾਈ ਤੇਜ਼
ਨਵੀਂ ਦਿੱਲੀ, ਭਾਜਪਾ 'ਚ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਰਮਿਆਨ ਰੁਤਬੇ ਦੀ ਲੜਾਈ ਤੇਜ਼ ਹੁੰਦੀ ਜਾ ਰਹੀ ਹੈ। ਇਸ ਲੜਾਈ ਦਾ ਨਤੀਜਾ ਹੈ ਕਿ ਮੋਦੀ ਹੁਣ ਤਕ ਉੱਤਰ ਪ੍ਰਦੇਸ਼ ਦੇ ਚੋਣ ਪ੍ਰਚਾਰ ਤੋਂ ਦੂਰ ਹਨ। ਇਸ ਰੁਤਬੇ ਦੀ ਲੜਾਈ ਨਾਲ ਜੁੜੇ ਕਾਰਨਾਂ ਨੂੰ ਲੱਭਣ ਲਈ ਜਦੋਂ ਗਡਕਰੀ ਤੋਂ ਮੋਦੀ ਨਾਲ ਜੁੜੇ ਸਵਾਲ ਕੀਤੇ ਗਏ ਤਾਂ ਪਹਿਲਾਂ ਉਹ ਇਨ੍ਹਾਂ ਤੋਂ ਬਚਣ ਲਈ ਟਾਲਾ ਵੱਟਦੇ ਰਹੇ ਪਰ ਅਖੀਰ 'ਚ ਉਹ ਨਰਿੰਦਰ ਮੋਦੀ ਨਾਲ ਆਪਣੀ ਨਾਰਾਜ਼ਗੀ ਛੁਪਾ ਨਾ ਸਕੇ। ਦੂਜੇ ਪਾਸੇ ਮੋਦੀ ਆਪਣੀ ਨਾਰਾਜ਼ਗੀ ਦੇ ਮੁੱਦੇ 'ਤੇ ਚੁੱਪ ਹਨ। ਹੁਣ ਤਕ ਉਨ੍ਹਾਂ ਇਕ ਵਾਰ ਵੀ ... Read Full Story
|
ਐੱਨ. ਸੀ. ਟੀ. ਸੀ. ਮਗਰੋਂ ਮੋਦੀ ਨੇ ਹੁਣ ਆਰ. ਪੀ. ਐੱਫ. ਸੋਧ ਬਿੱਲ ਦਾ ਕੀਤਾ ਵਿਰੋਧ
ਨਵੀਂ ਦਿੱਲੀ, ਐੱਨ. ਸੀ. ਟੀ. ਸੀ. ਦੇ ਵਿਰੋਧ ਮਗਰੋਂ ਹੁਣ ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਨੂੰ ਪੁਲਸ ਦੇ ਅਧਿਕਾਰ ਦੇਣ ਦੇ ਮਾਮਲੇ 'ਤੇ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੇ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਨੂੰ ਸਖਤ ਸ਼ਬਦਾਂ ਵਿਚ ਪੱਤਰ ਲਿੱਖ ਕੇ ਆਰ. ਪੀ. ਐੱਫ. ਕਾਨੂੰਨ ਵਿਚ ਸੋਧ ਲਈ ਰੇਲ ਵਿਭਾਗ ਦੇ ਪ੍ਰਸਤਾਵ 'ਤੇ ਵਿਰੋਧ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਆਰ. ਪੀ. ਐੱਫ. ਨੂੰ ਰਾਜ ਪੁਲਸ ਅਧਿਕਾਰੀਆਂ ਦੇ ਅਧਿਕਾਰ ਦੇਣ ਦੇ ਮਕਸਦ ਨਾਲ ਪ੍ਰਸਤਾਵਿਤ ਸੋਧ ਬਿੱਲ ਲਿਆਉਣਾ ਅਣਉਚਿਤ ਹੈ। ਸੰਵਿਧਾਨਕ ਭਾਵਨਾਵਾਂ ਦੀ ਉਲੰਘਣਾ ਹੈ ਅਤੇ ਭਾਰਤ ਦੇ ... Read Full Story
|
ਤੀਸਤਾ ਖ਼ਿਲਾਫ਼ ਕੇਸ ਸੌ ਫੀਸਦੀ ਝੂਠਾ: ਸੁਪਰੀਮ ਕੋਰਟ
ਗੁਜਰਾਤ ਸਰਕਾਰ ਨੂੰ ਝਟਕਾ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਸਾਲ 2002 ਦੇ ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਸਮਾਜ ਸੇਵਿਕਾ ਤੀਸਤਾ ਸੀਤਲਵਾੜ ਖ਼ਿਲਾਫ਼ ਦਰਜ ਕੀਤੇ ਕੇਸ ਦੀ ਜਾਂਚ ਬਾਰੇ ਰਾਜ ਸਰਕਾਰ ਦੀ ਖਿਚਾਈ ਕਰਦਿਆਂ ਉਸ ਪਾਸੋਂ ਕਈ ਸੁਆਲ ਪੁੱਛੇ ਹਨ। ਅਦਾਲਤ ਨੇ ਕਿਹਾ ਕਿ ਤੀਮਤਾ ਨੂੰ ਫਸਾਉਣ ਲਈ ਝੂਠਾ ਕੇਸ ਬਣਾਇਆ ਗਿਆ ਹੈ।
ਜਸਟਿਸ ਆਫ਼ਤਾਬ ਆਲਮ ਤੇ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਦੇ ਬੈਂਚ ਨੇ ਕਿਹਾ, ‘‘ਪਟੀਸ਼ਨਰ ਤੀਸਤਾ ਨੂੰ ਫਸਾਉਣ ਲਈ ਇਹ ਸੌ ਫੀਸਦੀ ਝੂਠਾ ਕੇਸ ਹੈ।’’ ਸਮਾਜ ਸੇਵਿਕਾ ਖ਼ਿਲਾਫ਼ ਜਾਂਚ ਸ਼ੁਰੂ ਕਰਨ ਸਬੰਧੀ ਰਾਜ ਸਰਕਾਰ ਦੀ ਆਲੋਚਨਾ ਕਰਦਿਆਂ ਬੈਂਚ ਨੇ ਕਿਹਾ, ... Read Full Story
|