ਗੁਰਦਾਸਪੁਰ ਹਿੰਸਾ ‘ਚ 1 ਦੀ ਮੌਤ ਦੇ ਬਾਅਦ ਅਣਮਿੱਥੇ ਸਮੇਂ ਦਾ ਕਰਫਿਊ
ਚੰਡੀਗੜ੍ਹ, ਇੱਥੇ ਹਿੰਦੂ ਅਤੇ ਸਿੱਖ ਜੱਥੇਬੰਦੀਆਂ ਦੇ ਕਾਰਕੁੰਨਾਂ ਵਿਚਾਲ਼ੇ ਹੋਈਆਂ ਹਿੰਸਕ ਝੜਪਾਂ ’ਚ ਪੁਲਿਸ ਦੀ ਗੋਲ਼ੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਸਥਿਤੀ ਹੋਰ ਤਣਾਅਪੂਰਣ ਹੋ ਗਈ ਅਤੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਪ੍ਰਸ਼ਾਸਨ ਨੂੰ ਪੂਰੇ ਇਲਾਕੇ ਵਿੱਚ ਅਣਮਿੱਥੇ ਸਮੇਂ ਲਈ ਕਰਫ਼ਿਊ ਲਾਉਣਾ ਪਿਆ। ਇੱਥੇ ਵਰਣਨਯੋਗ ਹੈ ਕਿ ਝਗੜੇ ਤੋਂ ਬਾਅਦ ਪੁਲਿਸ ਨੇ ਕਥਿਤ ਤੌਰ ਉਤੇ ਇੱਕਤਰਫ਼ਾ ਕਾਰਵਾਈ ਕਰਦਿਆਂ ਹਿੰਦੂ ਕਾਰਕੁੰਨਾਂ ਖ਼ਿਲਾਫ਼ ਹੀ ਮਾਮਲਾ ਦਰਜ ਕਰ ਦਿੱਤਾ। ਇਸ ਦੇ ਵਿਰੋਧ ਵਿੱਚ ਅੱਜ ਹਿੰਦੂ ਜੱਥੇਬੰਦੀਆਂ ਨੇ ਸ਼ਹਿਰ ਬੰਦ ਦਾ ਸੱਦਾ ਦਿੱਤਾ ... Read Full Story
|
ਗੁਰਦਾਸਪੁਰ ਹਿੰਸਾ 'ਚ 2 ਦੀ ਮੌਤ ਦੇ ਬਾਅਦ ਕਰਫਿਊ
ਗੁਰਦਾਸਪੁਰ- ਪੰਜਾਬ ਵਿਚ ਕੱਲ ਬੰਦ ਦੌਰਾਨ ਪੈਦਾ ਹੋਏ ਆਪਸੀ ਤਣਾਅ ਦੇ ਬਾਅਦ ਪੁਲਸ ਕੇਸ ਦਰਜ ਕਰਵਾਉਣ ਜਿਹੀ ਘਟਨਾ ਹੋਈ ਸੀ, ਜਿਸ ਤੋਂ ਨਾਰਾਜ਼ ਹੋ ਕੇ ਹਿੰਦੂ ਸੰਗਠਨਾਂ ਨੇ ਅੱਜ ਬਜ਼ਾਰ ਬੰਦ ਕਰ ਦਿੱਤਾ। ਇਸ ਗੱਲ 'ਤੇ ਵਿਵਾਦ ਵੱਧ ਗਿਆ, ਜਿਸ 'ਤੇ ਕਾਬੂ ਕਰਨ ਲਈ ਪੁਲਸ ਨੂੰ ਗੋਲੀ ਚਲਾਉਣੀ ਪਈ, ਜਿਸ ਦੇ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। । ਪ੍ਰਸ਼ਾਸਨ ਨੇ ਮਮਾਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਦਾਸਪੁਰ ਵਿਚ ਕਰਫਿਊ ਲੱਗਾ ਦਿੱਤਾ ਹੈ।
ਬੰਦ ਕਾਰਨ ਦੁਕਾਨਦਾਰਾਂ ਨੇ ... Read Full Story
|
ਗੁਰਦਾਸਪੁਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ
ਪੰਜ ਜੇਲ੍ਹ ਵਾਰਡਨ ਮੁੱਅਤਲ
ਗੁਰਦਾਸਪੁਰ, ਕੇਂਦਰੀ ਜ਼ਿਲ੍ਹਾ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਕੇ ਜੇਲ੍ਹ ’ਚ ਬੰਦ ਦੋ ਕੈਦੀ ਫ਼ਰਾਰ ਹੋ ਗਏ। ਕੈਦੀਆਂ ਦੇ ਫ਼ਰਾਰ ਹੋਣ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਉਦੋਂ ਲੱਗਾ ਜਦੋਂ ਰਾਤ ਸਮੇਂ ਕੈਦੀਆਂ ਦੀ ਗਿਣਤੀ ਕੀਤੀ ਗਈ। ਕੈਦੀਆਂ ਦੇ ਭੱਜ ਜਾਣ ਦਾ ਪਤਾ ਲੱਗਦਿਆਂ ਹੀ ਜੇਲ੍ਹ ਪ੍ਰਬੰਧਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਤੁਰੰਤ ਥਾਣਾ ਸਿਟੀ (ਗੁਰਦਾਸਪੁਰ) ਨੂੰ ਸੂਚਿਤ ਕੀਤਾ ਗਿਆ। ਡਿਊਟੀ ਵਿੱਚ ਲਾਪਰਵਾਹੀ ਦੇ ਦੋਸ਼ਾਂ ਹੇਠ ਕੇਂਦਰੀ ਜੇਲ੍ਹ ਦੇ ਪੰਜ ਵਾਰਡਨਾਂ ਨੂੰ ਮੁੱਅਤਲ ਕਰ ਦਿੱਤਾ ਗਿਆ ਹੈ। ਥਾਣਾ ... Read Full Story
|
ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ, ਹਰ ਫਿਕਰ ਕੋ ਧੂਏਂ ਮੇਂ ਉਡਾਤਾ....
ਨਹੀਂ ਰਹੇ ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ
ਨਵੀਂ ਦਿੱਲੀ, ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੀ ਲੰਡਨ 'ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ 88 ਸਾਲ ਦੇ ਸਨ। ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ ਅਤੇ 35 ਤੋਂ ਵੱਧ ਫਿਲਮਾਂ ਬਣਾਈਆਂ ਸਨ। ਦੇਵ ਆਨੰਦ ਨੇ 1946 'ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਹਮ ਏਕ ਹੈਂ' ਫਿਲਮ ਤੋਂ ਕੀਤੀ ਸੀ। 1947 'ਚ ਉਹ ਫਿਲਮ 'ਜਿੱਦੀ' ਤੋਂ ਸੁਪਰ ਸਟਾਰ ਬਣੇ।
ਦੇਵ ਆਨੰਦ ਦਾ ਅਸਲੀ ਨਾਂ ਧਰਮ ਦੇਵ ਆਨੰਦ ਸੀ। ਉਨ੍ਹਾਂ ਦਾ ਜਨਮ 26 ਸਤੰਬਰ 1923 ਨੂੰ ਗੁਰਦਾਸਪੁਰ (ਪਾਕਿਸਤਾਨ) 'ਚ ਹੋਇਆ ਸੀ। ਉਹ ਭਾਰਤੀ ਸਿਨੇਮਾ ... Read Full Story
|
ਵਿਸ਼ਵ ਕਬੱਡੀ ਕੱਪ 'ਚ ਨਾਰਵੇ, ਇਟਲੀ ਤੇ ਅਮਰੀਕਾ ਜਿੱਤੇ
ਗੁਰਦਾਸਪੁਰ, ਅੱਜ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੇ ਨਵੇਂ ਬਣੇ ਤੇਜ਼ ਰੌਸ਼ਨੀ ਵਾਲੇ ਸਟੇਡੀਅਮ ਵਿਚ ਦੂਸਰੇ ਵਿਸ਼ਵ ਕਬੱਡੀ ਕੱਪ ਦੇ ਪੂਲ-ਬੀ ਦੇ ਮੈਚਾਂ ਦੀ ਸ਼ੁਰੂਆਤ ਹੋਈ ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਏ। ਇਸ ਮੌਕੇ 'ਤੇ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਭਰ ਵਿਚ ਪੰਜਾਬ ਹੀ ਇਕ ਅਜਿਹਾ ਰਾਜ ਹੈ ਜਿਸ ਵਿਚ ਖਿਡਾਰੀਆਂ ਨੂੰ ਪੂਰਾ ਸਨਮਾਨ ਦਿੱਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਖਿਡਾਰੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਬਾਅਦ ਨਾਰਵੇ ਤੇ ... Read Full Story
|
ਪੇਡੂ ਖੇਡ ਦੋਰਾਨ ਸਖਤ ਮੁਕਾਬਲੇ ਵੇਖਣ ਨੂੰ ਮਿਲੇ
ਫਿਰੋਜਪੁਰ (ਅਨੁਜ ਕੱਕੜ)
ਇੱਥੇ ਸਹੀਦ ਭਗਤ ਸਿੰਘ ਸਟੇਡੀਅਮ ਵਿਖੇ ਚੱਲ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂਸ਼ਲੜਕੇ (16 ਸਾਲ ਉਮਰ ਵਰਗ ਤੋਂ ਘੱਟ) ਵਿੱਚ ਸੰਗਰੂਰ ਜਿਲੇ ਨੇ ਜਿਮਨਾਸਟਿਕਸ ਵਿੱਚ ਆਪਣਾ ਦਬਦਬਾ ਬਣਾਉਂਦੇ ਹੋਏ ਟੀਮ ਈਵੈਂਟ, ਇੰਡੀਵਿਜੁਅਲ ਈਵੈਂਟ ਅਤੇ ਟਰਾਇਓ ਈਵੈਂਟਸ ਵਿੱਚ ਸੋਨੇ ਦੇ ਤਗਮੇ ਜਿੱਤੇ। ਸੰਗਰੂਰ ਨੇ 17.0 ਅੰਕ ਪ੍ਰਾਪਤ ਕਰਕੇ ਟੀਮ ਈਵੈਟ ਵਿੱਚ, ਟਰਾਇਓ ਈਵੈਟਸ ਵਿੱਚ 17.50 ਅੰਕ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ। ਜਦਕਿ ਸੰਗਰੂਰ ਦੇ ਹੀ ਜਤਿੰਦਰ ਸਿੰਘ ਨੇ 11.30 ਅੰਕ ਜਿੱਤ ਕੇ ਐਰੋਬਿਕ ਜਿਮਨਾਸਟਿਕਸ ਦੇ ਇੰਡੀਵਿਜੂਅਲ ਈਵੈਂਟ ਵਿੱਚ ਸੋਨੇ ਦਾ ਤਗਮਾ ਜਿੱਤਿਆ। ਟੀਮ ... Read Full Story
|
ਸਟੋਵ ਤੋਂ ਅੱਗ ਲੱਗਣ ਨਾਲ ਲੜਕੀ ਝੁਲਸੀ
ਗੁਰਦਾਸਪੁਰ, 1 ਫਰਵਰੀ (ਸਿੱਧੂ)-ਪੁਲਿਸ ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਮਾਹਦੇਵ ਵਿਖੇ ਇਕ ਲੜਕੀ ਦੇ ਸਟੋਵ ਤੋਂ ਲੱਗੀ ਅੱਗ ਨਾਲ ਗੰਭੀਰ ਰੂਪ ਵਿਚ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਝੁਲਸੀ ਹੋਈ ਨੌਜਵਾਨ ਲੜਕੀ ਨੇ ਦੱਸਿਆ ਕਿ ਉਹ ਸਵੇਰੇ ਸਟੋਵ ’ਤੇ ਚਾਹ ਬਣਾਉਣ ਲੱਗੀ ਸੀ ਜਦੋਂ ਉਸ ਨੇ ਸਟੋਵ ਵਿਚ ਪਿੰਨ ਮਾਰ ਕੇ ਸਟੋਵ ਨੂੰ ਬਾਲਣ ਲੱਗੀ ਤਾਂ ਉਸ ਤੋਂ ਅੱਗ ਦੇ ਭਬਾਕੇ ਨਾਲ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਉਸ ਦੇ ਸਰੀਰ ਦਾ ਕਾਫੀ ਹਿੱਸਾ ਸੜ ਗਿਆ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ... Read Full Story
|
ਬਾਜਵਾ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਦੀ ਮੰਗ ਨੇ ਜ਼ੋਰ ਫੜਿਆ
ਗੁਰਦਾਸਪੁਰ, 1 ਫਰਵਰੀ (ਹਰਜੀਤ ਸਿੰਘ ਆਲਮ)-ਮਾਝੇ ਦੇ ਨਿਧੱੜਕ ਜਰਨੈਲ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ ਦਿਨ ਪ੍ਰਤੀ ਦਿਨ ਜ਼ੋਰ ਫੜ੍ਹਦੀ ਜਾ ਰਹੀ ਹੈ। ਇਸ ਮਾਮਲੇ ਵਿਚ ਮਾਝੇ ਦੇ ਸੀਨੀਅਰ ਕਾਂਗਰਸੀ ਆਗੂਆਂ ਤੋਂ ਇਲਾਵਾ ਸਧਾਰਨ ਕਾਂਗਰਸੀ ਵਰਕਰਾਂ ਵੱਲੋਂ ਵੀ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਜਦੋਂ ‘ਅਜੀਤ’ ਦੇ ਇਸ ਪ੍ਰਤੀਨਿਧ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਬਕਾਇਦਾ ਪੰਜਾਬ ਕਾਂਗਰਸ ਦੇ ਅਹੁਦੇ ਦੀ ਦੌੜ ਵਿਚ ਸ਼ਾਮਿਲ ਹਨ। ਇਥੇ ... Read Full Story
|
ਸੀ. ਡੀ. ਪੀ. ਓ. ਰਿਸ਼ਵਤ ਲੈਂਦਿਆਂ ਰੰਗੀ ਹੱਥੇ ਕਾਬੂ
ਗੁਰਦਾਸਪੁਰ, 1 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਵਿਜੀਂਲੈਂਸ ਵਿਭਾਗ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਪਾਰਟੀ ਵੱਲੋਂ ਅੱਜ ਧਾਰਕਲਾਂ ਵਿਖੇ ਤਾਇਨਾਤ ਸੀ. ਡੀ. ਪੀ. ਓ. ਬਿਮਲਾ ਦੇਵੀ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਤਹਿਸੀਲ ਪਠਾਨਕੋਟ ਅਧੀਨ ਪੈਂਦੇ ਪਿੰਡ ਬੜੋਅ ਦੀ ਪੰਚਾਇਤ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਕ੍ਰਿਸ਼ਨਾ ਦੇਵੀ ਪੁੱਤਰੀ ਬਿਧੀ ਸਿੰਘ ਨੂੰ ਆਂਗਣਵਾੜੀ ਭਰਤੀ ਕਰਨ ਦੇ ਸਬੰਧੀ ਵਿਚ ਬਕਾਇਦਾ ਮਤਾ ਪਾਸ ਕੀਤਾ ਗਿਆ ਸੀ। ਇਸ ਅਸਾਮੀ ਲਈ ਬਿਨੈਕਾਰ ਕ੍ਰਿਸ਼ਨਾ ਦੇਵੀ ਦਾ ਨਾਂਅ ਮੈਰਿਟ ਵਿਚ ਪਹਿਲੇ ਸਥਾਨ ’ਤੇ ਆਇਆ ... Read Full Story
|
26 ਜਨਵਰੀ
ਮਾਂ! ਇਹ ਕੀ ਹੋ ਰਿਹਾ ਏ
ਏਨਾ ਭੀੜ-ਭੜੱਕਾ ਕਿਉਂ ਏ ਮਾਂ
ਅੱਜ ਸੜਕਾਂ ਬੜੀਆਂ ਸਾਫ-ਸੂਫ ਨੇ
ਸੜਕਾਂ ’ਤੇ ਚੂਨਾ ਕਿਉਂ ਖਿੱਲਰਿਆ ਹੋਇਆ ਏ
ਪੁਲਿਸ ਵਾਲੇ ਚਾਰ-ਚੁਫੇਰੇ ਕਿਉਂ ਹਨ, ਮਾਂ
ਪੁਲਿਸ ਵਾਲੇ ਕਿੰਨੇ ਚੰਗੇ ਲੱਗ ਰਹੇ ਹਨ
ਮਾਂ, ਏਨੇ ਸਾਰੇ ਬੱਚੇ ਲਾਈਨਾਂ ਵਿਚ ਕਿਧਰ ਜਾ ਰਹੇ ਹਨ
ਮਾਂ, ਕਿੰਨੇ ਸੋਹਣੇ ਲਗਦੇ ਹਨ ਬੱਚੇ
.... ਸੜਕ ਪਾਰ ਕਰਦਿਆਂ
ਇਕ ਮਜ਼ਦੂਰ ਮਾਂ ਦੇ ਅਸਿੱਖਿਅਕ ਬੱਚੇ ਨੇ ਕਿਹਾ,
ਮਾਂ ਨੇ ਕਿਹਾ :- ਚੱਲ ਜਲਦੀ ਚੱਲ
ਸਮੇਂ ਸਿਰ ਨਾ ਪਹੁੰਚੇ ਤਾਂ
ਠੇਕੇਦਾਰ ਗਾਲੀਆਂ ਦੇਵੇਗਾ
ਜਲਦੀ ਜਲਦੀ ਚਲਦਿਆਂ
ਸੜਕ ਪਾਰ ਕਰਨ ਲੱਗੇ
ਤਾਂ ਇਕ ਪੁਲਿਸ ਵਾਲੇ ਨੇ
ਜੋਸ਼ ਵਿਚ ਰੋਕਦੇ ਹੋਏ ਉਨ੍ਹਾਂ ਨੂੰ ... Read Full Story
|
ਕਾਹਲੋਂ ਮਾਮਲੇ ਦੀ ਅਗਲੀ ਸੁਣਵਾਈ 17 ਫਰਵਰੀ ਨੂੰ
ਮੁਹਾਲੀ, 19 ਜਨਵਰੀ (ਸੈਣੀ) -ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਮੁਹਾਲੀ ਦੀ ਮਾਨਯੋਗ ਅਦਾਲਤ ਵਿਚ ਆਪਣੇ ਵਕੀਲ ਹਰਮੋਹਣ ਸਿੰਘ ਪਾਲ, ਐਡਵੋਕੇਟ ਪ੍ਰਭਜੋਤ ਸਿੰਘ ਵਾਲੀਆ ਅਤੇ ਐਡਵੋਕੇਟ ਐਸ. ਐਸ. ਕਲੇਰ ਨਾਲ ਪੇਸ਼ ਹੋਏ। ਇਸ ਮਾਮਲੇ ਵਿਚ ਦੋ ਸਰਕਾਰੀ ਗਵਾਹ ਸੁਖਵੰਤ ਕੌਰ ਪ੍ਰਿੰਸੀਪਲ ਮਾਡਲ ਸਕੂਲ ਗੁਰਦਾਸਪੁਰ ਅਤੇ ਜਸਵੰਤ ਸਿੰਘ ਗੁਰਦਾਸਪੁਰ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਵਿਜੀਲੈਂਸ ਵਿਭਾਗ ਕੋਲ ਉਨ੍ਹਾਂ ਕੋਈ ਬਿਆਨ ਦਰਜ ਨਹੀਂ ਸੀ ਕਰਵਾਏ, ਵਿਜੀਲੈਂਸ ਵਲੋਂ ਆਪਣੇ ਆਪੇ ਹੀ ਬਿਆਨ ਲਿਖੇ ਸਨ। ਮਾਨਯੋਗ ਵਧੀਕ ਜ਼ਿਲ੍ਹਾ ... Read Full Story
|
33 ਲੱਖ ਮੈਂਬਰਾਂ ਦੀ ਭਰਤੀ ਕਰਕੇ ਪੰਜਾਬ ਕਾਂਗਰਸ ਦੇਸ਼ ’ਚੋਂ ਮੋਹਰੀ ਬਣੀ
ਚੰਡੀਗੜ੍ਹ, 16 ਜਨਵਰੀ (ਹਰਕਵਲਜੀਤ ਸਿੰਘ)-ਦੇਸ਼ ਵਿਚ ਕਾਂਗਰਸ ਦੀ ਮੈਂਬਰਸ਼ਿਪ ਸਬੰਧੀ ਚੱਲ ਰਹੀ ਭਰਤੀ ਮੁਹਿੰਮ ਦੇ ਆਖਰੀ ਦਿਨ ਅੱਜ ਇਥੇ ਪੰਜਾਬ ਕਾਂਗਰਸ ਵੱਲੋਂ 33 ਲੱਖ ਮੈਂਬਰ ਭਰਤੀ ਕਰਕੇ ਪਾਰਟੀ ਮੈਂਬਰਸ਼ਿਪ ਪੱਖੋਂ ਦੇਸ਼ ਦਾ ਮੋਹਰੀ ਰਾਜ ਬਣਨ ਦਾ ਦਾਅਵਾ ਕੀਤਾ ਗਿਆ। ਆਲ ਇੰਡੀਆ ਕਾਂਗਰਸ ਵੱਲੋਂ ਕੇਂਦਰੀ ਚੋਣ ਅਥਾਰਟੀ ਦੇ ਚੇਅਰਮੈਨ ਸ੍ਰੀ ਆਸਕਰ ਫਰਨਾਂਡੇਜ਼, ਜੋ ਅੱਜ ਇੱਥੇ ਪਾਰਟੀ ਮੈਂਬਰਸ਼ਿਪ ਅਤੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ, ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਵੱਡੇ ਰਾਜਾਂ ਨੂੰ ਵੀ ਪਾਰਟੀ ਮੈਂਬਰਸ਼ਿਪ ਪੱਖੋਂ ਮਾਤ ਦੇ ਦਿੱਤੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਰਾਜ ਵਿਚ ... Read Full Story
|
ਨਾਜਾਇਜ਼ ਸ਼ਰਾਬ ਤੇ ਭ¤ਠੀਆਂ ਸਮੇਤ ਤਿੰਨ ਔਰਤਾਂ ਕਾਬੂ
ਗੁਰਦਾਸਪੁਰ, 2 ਜਨਵਰੀ (ਪ.ਪ.)-ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵ¤ਲੋਂ ਨਸ਼ਿਆਂ ਅਤੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਤੇ ਹੋਰ ਮਾੜੇ ਅਨਸਰਾਂ ਖਿਲਾਫ ਅਰੰਭ ਕੀਤੀ ਮੁਹਿੰਮ ਤਹਿਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਨਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ 3 ਨੂੰ ਆਬਕਾਰੀ ਐਕਟ ਅਤੇ 2 ਨੂੰ ਪਿਛਲੇ ਕੇਸਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਐਸ. ਐਸ. ਪੀ. ਗੁਰਦਾਸਪੁਰ ਸ੍ਰੀ ਲੋਕ ਨਾਥ ਆਂਗਰਾ ਨੇ ਦ¤ਸਿਆ ਕਿ ਥਾਣਾ ਦੀਨਾਨਗਰ ਦੀ ਪੁਲਿਸ ਨੇ ਰਾਣੀ ਪਤਨੀ ਕੁਲਵੰਤ ਵਾਸੀ ਪੁਰਾਣੀ ਅਬਾਦੀ ਅਵਾਂਖਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 5250 ਮਿਲੀ ਲੀਟਰ ਨਜਾਇਜ਼ ਸ਼ਰਾਬ ਅਤੇ ਚਾਲੂ ਭ¤ਠੀ ... Read Full Story
|
ਅਧਿਆਪਕ ਜਥੇਬੰਦੀਆਂ ਨੇ 5 ਨੂੰ ਜਲੰਧਰ ’ਚ ਮੀਟਿੰਗ ਸੱਦੀ
ਚੰਡੀਗੜ੍ਹ, 31 ਦਸੰਬਰ (ਸਟਾਫ ਰਿਪੋਰਟਰ)-ਈ.ਟੀ.ਟੀ. ਐਕਸ਼ਨ ਕਮੇਟੀ ਪੰਜਾਬ ਨੇ ਸਰਕਾਰ ਦੇ ਵਾਅਦਿਆਂ, ਲਾਰਿਆਂ ਨੂੰ ਰੱਦ ਕਰਦਿਆਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਈ. ਟੀ. ਟੀ. ਐਕਸ਼ਨ ਕਮੇਟੀ ਪੰਜਾਬ ਦੇ ਕਨਵੀਨਰ ਜਗਸੀਰ ਸਹੋਤਾ, ਮੁੱਖ ਬੁਲਾਰੇ ਜਸਵਿੰਦਰ ਜਹਾਂਗੀਰ, ਕੋ-ਕਨਵੀਨਰ ਰਮੇਸ਼ ਹੁਸ਼ਿਆਰਪੁਰ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ 5 ਜਨਵਰੀ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਸੱਦੀ ਹੈ। ਇਸ ਸਮੇਂ ਸੁਧੀਰ, ਰਜੇਸ਼ ਬੱਬੀ, ਹੀਰਾ ਸਿੰਘ ਗੁਰਦਾਸਪੁਰ, ਵਰਿੰਦਰਜੀਤ ਬੇਦੀ, ਗੁਰਵੇਲ ਪੱਟੀ, ਧਰਮਿੰਦਰ ਜਰਪਾਲ ਪੱਟੀ ਤਰਨਤਾਰਨ, ਗੁਰਪ੍ਰੀਤ ਰੋਪੜ, ਅਜੀਤ ਦਿਵੇਦੀ ... Read Full Story
|
ਪੈਨਸ਼ਨਰ ਦਿਵਸ ਮੌਕੇ ਵੱਡੀ ਗਿਣਤੀ ’ਚ ਪੈਨਸ਼ਨਰ ਪੁੱਜੇ
ਗੁਰਦਾਸਪੁਰ, 20 ਦਸੰਬਰ (ਆਲਮ)-ਸਥਾਨਿਕ ਰਾਮ ਸਿੰਘ ਦੱਤ ਹਾਲ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਰਜਿ. ਵੱਲੋਂ ਸੂਬਾ ਪੱਧਰੀ ਪੈਨਸ਼ਨਰਜ਼ ਦਿਵਸ ਸੂਬਾਈ ਪ੍ਰਧਾਨ ਸ੍ਰੀ ਬਲਬੀਰ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਮਨਾਇਆ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋ ਵੀ ਪੈਨਸ਼ਨਰ ਪੁੱਜੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਕਰਮਜੀਤ ਸਿੰਘ ਸਰਾ ਨੇ ਆਪਣੇ ਸੰਖੇਪ ਭਾਸ਼ਣ ਵਿਚ ਕਿਹਾ ਕਿ ਉਹ ਜਿਥੇ ਪੈਨਸ਼ਨਰਾਂ ਦਾ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਣਗੇ ਉਥੇ ਉਹ ਉਨ੍ਹਾਂ ਦੇ ਪੱਧਰ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨਗੇ। ਜ਼ਿਲ੍ਹਾ ਸਕੱਤਰ ... Read Full Story
|
ਪੰਜਾਬ ਦੇ 10 ਸੀਨੀਅਰ ਆਈ. ਏ. ਐ¤ਸ. ਬਦਲੇ
ਚੰਡੀਗੜ੍ਹ, 15 ਦਸੰਬਰ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵੱਲੋਂ ਅੱਜ ਪ੍ਰਸ਼ਾਸਨਿਕ ਢਾਂਚੇ ’ਚ ਇਕ ਅਹਿਮ ਰੱਦੋ ਬਦਲ ਕਰਦਿਆਂ 10 ਸੀਨੀਅਰ ਆਈ. ਏ. ਐ¤ਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ। ਨਵੇਂ ਤਬਾਦਲਿਆਂ ’ਚ ਸ੍ਰੀ ਸੁਰੇਸ਼ ਕੁਮਾਰ ਪ੍ਰਮੁੱਖ ਸਕੱਤਰ ਬਿਜਲੀ ਅਤੇ ਸਿੰਜਾਈ ਨੂੰ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ, ਸ੍ਰੀ ਅਰੁਣ ਗੋਇਲ ਨੂੰ ਸਕੱਤਰ ਬਿਜਲੀ ਤੇ ਸਿੰਚਾਈ ਅਤੇ ਸ: ਸੁਖਬੀਰ ਸਿੰਘ ਸੰਧੂ ਨੂੰ ਸਕੱਤਰ ਸ਼ਹਿਰੀ ਵਿਕਾਸ ਮਕਾਨ ਉਸਾਰੀ ਵਿਸ਼ੇਸ਼ ਸਕੱਤਰ ਮੁੱਖ ਮੰਤਰੀ ਅਤੇ ਐ¤ਮ. ਡੀ. ਪੰਜਾਬ ਮੁੱਢਲਾ ਢਾਂਚਾ ਵਿਕਾਸ ਬੋਰਡ ਨਿਯੁਕਤ ਕੀਤਾ ਗਿਆ ਹੈ। ਸ੍ਰੀ ਸੀ. ਰਾਉਲ ਜੋ ਭਾਰਤ ਸਰਕਾਰ ਦੇ ... Read Full Story
|