ਘਰੇਲੂ ਗੈਸ ਸਲੰਡਰਾਂ ਦੀ ਵਪਾਰਕ ਸਲੰਡਰਾਂ ਵਾਂਗ ਵਰਤੋਂ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ-ਜ਼ਿਲਾ ਮੈਜਿਸਟੇ੍ਰਟ
ਪਟਿਆਲਾ: 21 ਫਰਵਰੀ (ਪੀ.ਐਸ.ਗਰੇਵਾਲ) -ਜ਼ਿਲਾ ਮੈਜਿਸਟ੍ਰੇਟ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਇਹ ਆਦੇਸ਼ ਜਾਰੀ ਕੀਤੇ ਹਨ ਕਿ ਜਰੂਰੀ ਵਸਤਾਂ ਦੇ ਐਕਟ 1955 ਦੀ ਧਾਰਾ 3 ਹੇਠ ਜਾਰੀ (ਰੈਗੂਲੇਸ਼ਨ ਆਫ ਸਪਲਾਈ ਡਿਸਟ੍ਰੀਬਿਊਸ਼ਨ ਕੰਟਰੋਲਰ ਆਰਡ 2000) ਅਨੁਸਾਰ ਘਰੇਲੂ ਗੈਸ ਦਾ ਗੈਰ ਘਰੇਲੂ ਉਦੇਸ਼ਾਂ ਲਈ ਵਰਤੋਂ ਕਰਨ ਦੀ ਮਨਾਹੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜਰੂਰੀ ਵਸਤਾਂ ਦੇ ਐਕਟ ਦੀ ਧਾਰਾ 7 ਹੇਠ ਦੰਡਯੋਗ ਪੁਲਿਸ ਕੇਸ ਦਰਜ਼ ਕੀਤਾ ਜਾ ਸਕਦਾ ਹੈ ਤੇ ਇਸ ਅਪਰਾਧ ਲਈ ਘੱਟ ਤੋਂ ਘੱਟ ਤਿੰਨ ਮਹੀਨੇ ਅਤੇ ਵੱਧ ਤੋਂ ਵੱਧ 7 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸੇ ਐਕਟ ਦੀ ... Read Full Story
|
ਹਾਲੇ ਤਕ ਔਰਤਾਂ ਲਈ ਬਹੁਤਾ ਕੁਝ ਨਹੀਂ ਕਰ ਸਕਿਆ ਘਰੇਲੂ ਹਿੰਸਾ ਰੋਕੂ ਐਕਟ
ਨਵੀਂ ਦਿੱਲੀ, ਘਰੇਲੂ ਹਿੰਸਾ ਤੋਂ ਔਰਤਾਂ ਦੀ ਰਾਖੀ ਸਬੰਧੀ ਐਕਟ ਨੂੰ ਲਾਗੂ ਹੋਇਆਂ ਭਾਵੇਂ ਛੇ ਸਾਲ ਬੀਤ ਗਏ ਹਨ ਪਰ ਇਹ ਹਾਲੇ ਤਕ ਔਰਤਾਂ ਦੀ ਰੱਖਿਆ ਅਤੇ ਲੋਕਾਂ ਤੇ ਅਧਿਕਾਰੀਆਂ ਦੀ ਸੋਚ ਬਦਲਣ ਸਬੰਧੀ ਕੁਝ ਵੀ ਨਹੀਂ ਕਰ ਸਕਿਆ। ਇਸ ਤਰ੍ਹਾਂ ਹਾਲੇ ਇਸ ਐਕਟ ਦਾ ਔਰਤਾਂ ਨੂੰ ਬਹੁਤਾ ਫਾਇਦਾ ਨਹੀਂ ਹੋਇਆ।
ਇਸ ਕਾਨੂੰਨ ਵਿਚ ਪੋ੍ਰਟੈਕਸ਼ਨ ਅਫਸਰ (ਪੀ.ਓ’ਜ਼) ਨੂੰ ਅਜਿਹੇ ਵਿਅਕਤੀਆਂ ਵਜੋਂ ਚਿਤਵਿਆ ਗਿਆ ਸੀ ਜੋ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਨੂੰ ਨਿਆਂ ਹਾਸਲ ਕਰਨ ਸਬੰਧੀ ਸੇਧ ਦੇਣਗੇ ਅਤੇ ਉਨ੍ਹਾਂ ਲਈ ਘਰੇਲੂ ਘਟਨਾ ਰਿਪੋਰਟਾਂ ਤਿਆਰ ਕਰਨਗੇ। ਇਨ੍ਹਾਂ ਪੀ.ਓਜ਼. ਦਾ ਲਗਾਤਾਰ ਇਹੋ ਖਿਆਲ ਹੈ ... Read Full Story
|
ਪਾਕਿਸਤਾਨੀ ਸਿਨੇਮਾਘਰ 'ਚ ਵਿਸਫੋਟ, 15 ਫੱਟੜ
ਇਸਲਾਮਾਬਾਦ, ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਐਤਵਾਰ ਰਾਤ ਨੂੰ ਇਕ ਸਿਨੇਮਾਘਰ 'ਚ ਹੋਏ ਵਿਸਫੋਟ 'ਚ 15 ਲੋਕ ਫੱਟੜ ਹੋ ਗਏ। ਇਹ ਵਿਸਫੋਟ ਐਤਵਾਰ ਰਾਤ ਨੂੰ ਲੀ ਮਾਰਕੀਟ 'ਚ ਕੁਮਹਾਰ ਸਿਨੇਮਾਘਰ 'ਚ ਕਰੀਬ 10.30 ਵਜੇ ਹੋਇਆ। ਸਮਾਚਾਰ ਚੈਨਲ ਜਿਓ ਟੀ. ਵੀ. ਮੁਤਾਬਕ ਜ਼ਖਮੀਆਂ ਦੀ ਗਿਣਤੀ 6 ਦੱਸੀ ਜਾ ਰਹੀ ਹੈ ਪਰ ਪੁਲਸ ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਹਾਦਸੇ 'ਚ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ ਹਨ। ਪੁਲਸ ਦਾ ਕਹਿਣਾ ਹੈ ਕਿ ਸਿਨੇਮਾਘਰ 'ਚ ਇਕ ਸੀਟ ਹੇਠਾਂ ਬੰਬ ਲਗਾਇਆ ਗਿਆ ਸੀ। ਵਿਸਫੋਟ ਤੋਂ ਬਾਅਦ ਦਰਸ਼ਕਾਂ 'ਚ ਖਲਬਲੀ ਮਚ ਗਈ। ਫਿਲਮ ਦੇ ਇੰਟਰਵਲ ਦੌਰਾਨ ਬੰਬ ਵਿਸਫੋਟ ਹੋਇਆ ਜਿਸ ਕਾਰਨ ... Read Full Story
|
ਚੀਨੀ ਦੂਤਘਰ ਵਿਚ ਵੜ ਰਹੇ 13 ਤਿੱਬਤੀ ਵਿਦਿਆਰਥੀ ਗ੍ਰਿਫਤਾਰ
ਨਵੀਂ ਦਿੱਲੀ, ਰਾਜਧਾਨੀ ਵਿਚ ਸਥਿਤ ਚੀਨ ਦੇ ਦੂਤਘਰ ਵਿਚ ਦਾਖਲ ਹੋਣ ਵਾਲੀਆਂ 7 ਲੜਕੀਆਂ ਸਣੇ 13 ਤਿੱਬਤੀ ਵਿਦਿਆਰਥੀਆਂ ਨੂੰ ਅੱਜ ਹਿਰਾਸਤ ਵਿਚ ਲੈ ਲਿਆ ਗਿਆ। ਇਹ ਲੋਕ ਤਿੱਬਤ ਦੀ ਅਜ਼ਾਦੀ ਦੀ ਮੰਗ ਕਰ ਰਹੇ ਸਨ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਖਾਵਾਕਾਰੀ ਤਿੱਬਤ ਦੀ ਜਲਾਵਤਨ ਸਰਕਾਰ ਦੇ ਕੇਂਦਰ ਧਰਮਸ਼ਾਲਾ ਦੇ ਵਿਦਿਆਰਥੀ ... Read Full Story
|
ਪੰਜ ਭਾਰਤੀ ਕਲਾਕਾਰ ਸਿੰਗਾਪੁਰ ਦੇ ਪੁਰਸਕਾਰ ਲਈ ਨਾਮਜ਼ਦ
ਨਵੀਂ ਦਿੱਲੀ,ਭਾਰਤ ਦੇ ਪੰਜ ਕਲਾਕਾਰਾਂ ਅਤੁਲ ਭੱਲਾ, ਪ੍ਰਭਾਵਤੀ ਮੇਪਾਇਲ, ਰਵੀ ਸ਼ਾਹ, ਸ਼ੇਬਾ ਛਾਛੀ ਅਤੇ ਸ਼੍ਰੇਅਸ ਕਾਰਲੇ ਨੂੰ ਸਿੰਗਾਪੁਰ ਦੇ ਅਜਾਇਬਘਰ ਨੇ 45 ਹਜ਼ਾਰ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਕਲਾ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਏਸ਼ੀਆ ਪ੍ਰਸ਼ਾਤ ਖਿੱਤੇ ਵਿਚ ਸਮਕਾਲੀ ਕਲਾ ਦੇ ਖੇਤਰ ਵਿਚ ਵਡਮੁੱਲੇ ਯੋਗਦਾਨ ਲਈ ਦਿੱਤਾ ਜਾਂਦਾ ਇਹ ਪੁਰਸਕਾਰ 2008 ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਲਈ ਸੁਮਨ ਗੋਪੀਨਾਥ ਅਤੇ ਪੂਜਾ ਸੂਦ ਨੇ ਕਲਾਕਾਰਾਂ ਨੂੰ ਨਾਮਜ਼ਦ ਕੀਤਾ। ਇਨ੍ਹਾਂ ਵਿਚ ਪ੍ਰਿੰਟ ਮੀਡੀਆ, ਫੋਟੋਗ੍ਰਾਫੀ ਵਰਗੇ ਵਿਸ਼ੇ ਸ਼ਾਮਲ ਹਨ ਅਤੇ ਇਸ ਲਈ ਵਾਤਾਵਰਣਕ ਸਰੋਕਾਰਾਂ ਵਰਗੇ ਮੁੱਦਿਆਂ ‘ਤੇ ... Read Full Story
|
ਪਾਕਿਸਤਾਨ ਵਿੱਚ ਬੋਧੀ ਮੱਠ ਲੱਭਿਆ
ਇਸਲਾਮਾਬਾਦ,ਕਰੀਬ ਇਕ ਸ਼ਤਾਬਦੀ ਪਹਿਲਾਂ ਕੀਤੀ ਖੁਦਾਈ ਤੋਂ ਬਾਅਦ ਅਣਗੌਲਿਆ ਕੀਤੇ ਜਾਣ ਕਾਰਨ ਗੁੰਮ ਹੋਇਆ ਗੰਧਾਰ ਬੋਧੀ ਮੱਠ ਹੁਣ ਫਿਰ ਪਾਕਿਸਤਾਨ ਦੇ ਉੱਤਰ ਪੱਛਮੀ ਸ਼ਹਿਰ ਪੇਸ਼ਾਵਰ ਵਿਚ ਲੱਭ ਗਿਆ ਹੈ।
ਸਥਾਨਕ ਮੀਡੀਆ ਅਨੁਸਾਰ ਖੈਬਰ-ਪਖਤੂਨਖਵਾ ਸੂਬੇ ਦੇ ਅਜਾਇਬਘਰ ਅਤੇ ਪੁਰਾਤਤਵ ਡਾਇਰੈਕਟੋਰੇਟ ਦੇ ਅਧਿਕਾਰੀਆਂ ਅਤੇ ਸੈਰ-ਸਪਾਟਾ ਕਾਰਪੋਰੇਸ਼ਨ ਨੂੰ ਮਸ਼ਹੂਰ ਸ਼ਾਹਜ਼ਿਕੀ-ਡੇਰੀ ਗੰਧਾਰਨ ਬੋਧੀ ਮੱਠ ਲੱਭਣ ਵਿਚ ਸਫਲਤਾ ਪ੍ਰਾਪਤ ਹੋਈ ਹੈ।
ਅਧਿਕਾਰੀਆਂ ਅਨੁਸਾਰ ਪੁਰਾਣੇ ਪੇਸ਼ਾਵਰ ਸ਼ਹਿਰ ਦੇ ਗੰਜ ਗੇਟ ਦੇ ਬਾਹਰ ਸਥਿਤ ਇਸ ਜਗ੍ਹਾ ਪੁਰਾਤਤਵ ਮਹੱਤਤਾ ਦੀ ਹੈ। ਇਹ ਜਗ੍ਹਾ ’ਤੇ ਕਿਸੇ ਸਮੇਂ ... Read Full Story
|
ਮੈਕਸੀਕੋ ਦੇ ਜੂਆ ਘਰ ‘ਤੇ ਹਮਲਾ, 53 ਮਰੇ
ਮੋਨਟਵੇਰੀ,ਉੱਤਰੀ ਮੈਕਸੀਕੋ ਵਿਚ ਇਕ ਜੂਆ ਘਰ ਵਿਖੇ ਵੀਰਵਾਰ ਰਾਤ ਦੇਰ ਗਏ ਕੁਝ ਹਥਿਆਰਬੰਦ ਵਿਅਕਤੀਆਂ ਵਲੋਂ ਕੀਤੇ ਗਏ ਇਕ ਹਮਲੇ ਵਿਚ ਘੱਟੋ-ਘੱਟ 53 ਵਿਅਕਤੀ ਮਾਰੇ ਗਏ। ਖ਼ਬਰਾਂ ਮੁਤਾਬਿਕ ਨਕਾਬਪੋਸ਼ ਬੰਦੂਕਧਾਰੀਆਂ ਨੇ ਜੂਆ ਘਰ ਅੰਦਰ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਤੇ ਨਾਲ ਹੀ ਉਨ੍ਹਾਂ ਕਈ ਧਮਾਕੇ ਵੀ ਕੀਤੇ। ਅੱਖੀਂ ਵੇਖਣ ਵਾਲਿਆਂ ਮੁਤਾਬਿਕ ਬੰਦੂਕਧਾਰੀਆਂ ਨੇ ਜੂਆ ਘਰ ਅੰਦਰ ਅੱਗ ਵੀ ਲਗਾਈ। ਟੀ.ਵੀ. ਖ਼ਬਰਾਂ ਮੁਤਾਬਿਕ ਅੱਗ ਲੱਗਣ ਤੇ ਧਮਾਕਿਆਂ ਕਾਰਨ ਜੂਆ ਘਰ ਦੀ ਇਮਾਰਤ ਨੂੰ ਨੁਕਸਾਨ ਪੁੱਜਾ ਅਤੇ ਡਰ ਹੈ ਕਿ ਉਸ ਦੇ ਮਲਬੇ ਹੇਠ ਵੀ ਕਈ ਵਿਅਕਤੀ ਦੱਬੇ ਹੋ ਸਕਦੇ ... Read Full Story
|
ਭੁੱਖ ਹੜਤਾਲ ‘ਤੇ ਬੈਠੇ ਯੂਥ ਕਾਂਗਰਸੀਆਂ ‘ਚੋਂ ਇਕ ਦੀ ਹਾਲਤ ਗੰਭੀਰ
ਅੰਮ੍ਰਿਤਸਰ,ਕੇਂਦਰੀ ਜੇਲ ਗੁੰਮਟਾਲਾ ਵਿਚ ਭੁੱਖ ਹੜਤਾਲ ‘ਤੇ ਬੈਠੇ ਯੂਥ ਕਾਂਗਰਸੀਆਂ ਵਿਚੋਂ ਜਿਥੇ ਇਕ ਦੀ ਹਾਲਤ ਵਿਗੜ ਗਈ, ਉਥੇ ਹੀ ਮੇਅਰ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੀ ਯੂਥ ਸੰਘਰਸ਼ ਕਮੇਟੀ ਨੂੰ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੀ ਪੂਰੀ ਜਥੇਬੰਦੀ ਵਲੋਂ ਸਮਰਥਨ ਹੀ ਨਹੀਂ ਦਿੱਤਾ ਗਿਆ ਸਗੋਂ ਦੇਰ ਸ਼ਾਮ ਤਕ ਧਰਨੇ ‘ਚ ਬੈਠ ਕੇ ਐਲਾਨ ਕੀਤਾ ਗਿਆ ਕਿ ਜੇਕਰ ਯੂਥ ਕਾਂਗਰਸੀਆਂ ‘ਤੇ ਦਰਜ ਕੀਤੇ ਗਏ ਪਰਚੇ ਰੱਦ ਨਾ ਕੀਤੇ ਗਏ ਤਾਂ ਉਹ ਦਿਹਾਤ ਵਿਚੋਂ ਵੱਡੀ ਗਿਣਤੀ ‘ਚ ਪਹੁੰਚ ਕੇ ਨਗਰ ਨਿਗਮ ਤੇ ਮੇਅਰ ਵਿਰੁੱਧ ਸੰਘਰਸ਼ ਤੇਜ਼ ਕਰਨਗੇ। ਯੂਥ ਕਾਂਗਰਸ ਸੰਘਰਸ਼ ਕਮੇਟੀ ਨੂੰ ਆਪਣਾ ਸਮਰਥਨ ਦੇਣ ਲਈ ਜ਼ਿਲਾ ... Read Full Story
|
ਚਾਲੀ ਫ਼ੀਸਦੀ ਔਰਤਾਂ ਨੂੰ ਸਹਿਣੀ ਪੈ ਰਹੀ ਹੈ ਸਰੀਰਕ ਤੇ ਜਿਨਸੀ ਮਾਰ
ਨਵੀਂ ਦਿੱਲੀ,ਇਸਤਰੀ ਅਤੇ ਬਾਲ ਵਿਕਾਸ ਮੰਤਰੀ ਕ੍ਰਿਸ਼ਨ ਤੀਰਥ ਸਿੰਘ ਨੇ ਦੱਸਿਆ ਕਿ ਦੇਸ਼ ਵਿੱਚ ਕੁੱਲ ਔਰਤਾਂ ਵਿੱਚੋਂ 35 ਫ਼ੀਸਦੀ ਅਤੇ ਵਿਆਹੁਤਾ ਔਰਤਾਂ ਵਿੱਚੋਂ 40 ਫ਼ੀਸਦੀ ਔਰਤਾਂ ਸਰੀਰਕ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਪੇਂਡੂ ਖੇਤਰਾਂ ਵਿੱਚ ਇਹ ਅੰਕੜੇ ਹੋਰ ਵੀ ਜ਼ਿਆਦਾ ਹਨ। ਇਹ ਜਾਣਕਾਰੀ ਉਨ੍ਹਾਂ ਕੌਮੀ ਪਰਿਵਾਰ ਸਿਹਤ ਸਰਵੇਖਣ-3 (2005-06) ਦੇ ਆਧਾਰ ’ਤੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਕੌਮੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ 2007 ਵਿੱਚ ਘਰੇਲੂ ਹਿੰਸਾ ਰੋਕੂ ਐਕਟ ਤਹਿਤ 5,788 ਮਾਮਲੇ ਦਰਜ ਹੋਏ।
ਉਨ੍ਹਾਂ ਦੱਸਿਆ ਕਿ ਘਰੇਲੂ ਹਿੰਸਾ ਕਾਨੂੰਨ 2005 ... Read Full Story
|
ਬੂਥ ਲੈਵਲ ਅਫਸਰਾਂ ਨੂੰ ਆਪਣੇ ਆਪਣੇ ਪੋਲਿੰਗ ਖੇਤਰਾਂ ਵਿੱਚ ਘਰ ਘਰ ਜਾ ਕੇ ਸਰਵੇ ਕਰਨ ਦੀਆਂ ਹਦਾਇਤਾਂ ਜਾਰੀ: ਡੀ.ਸੀ
ਪਟਿਆਲਾ, 28 ਜੁਲਾਈ (ਪੀ.ਐਸ.ਗਰੇਵਾਲ) -‘‘ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਮੂਹ ਬੂਥ ਲੈਵਲ ਅਫਸਰਾਂ (ਬੀ.ਐਲ.ਓ) ਨੂੰ ਆਪਣੇ ਆਪਣੇ ਪੋਲਿੰਗ ਖੇਤਰਾਂ ਵਿੱਚ ਘਰ ਘਰ ਜਾ ਕੇ ਸਰਵੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਜੇ ਇਸ ਸਰਵੇ ਦੌਰਾਨ ਬੂਥ ਲੈਵਲ ਅਫਸਰਾਂ ਦੇ ਧਿਆਨ ਵਿੱਚ ਵੋਟਾਂ ਸਬੰਧੀ ਕੋਈ ਡੁਪਲੀਕੇਸ਼ਨ ਅਤੇ ਤਰੁਟੀ ਆਉਂਦੀ ਹੈ ਤਾਂ ਉਸ ਵਿੱਚ ਲੋੜੀਂਦੀ ਸੋਧ ਕਰਵਾਉਣ ਲਈ ਉਹ 2 ਅਗਸਤ ਤੱਕ ਆਪਣੀ ਰਿਪੋਰਟ ਜ਼ਿਲਾ ਚੋਣ ਦਫਤਰ ਨੰੂ ਭੇਜਣੀ ਯਕੀਨੀ ਬਣਾਉਣਗੇ । ’’ ਇਹ ਜਾਣਕਾਰੀ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਨੇ ਮਿੰਨੀ ... Read Full Story
|
ਭਾਰਤ ਤੁਹੱਵਰ ਰਾਣਾ ਦਾ ਦੂਜਾ ਘਰ ਹੈ - ਸਮਰਾਜ
ਤੁਹੱਵਰ ਰਾਣਾ ਦੀ ਪਤਨੀ ਸਮਰਾਜ ਨੇ ਕਿਹਾ ਕਿ ਭਾਰਤ ਉਸ ਦਾ ਦੂਜਾ ਘਰ ਹੈ ਤੇ ਉਸ ਦੇ ਪਤੀ ਕੋਲ ਉਥੇ ਹਮਲੇ ਕਰਨ ਦੀ ਕੋਈ ਵਜ੍ਹਾ ਨਹੀਂ ਹੈ। ਡੈਵਿਡ ਹੈਡਲੀ ਵੱਲੋਂ ਰਾਣਾ ਨਾਲ ਸਬੰਧਾਂ ਦੇ ਕੀਤੇ ਦਾਅਵੇ ਨੂੰ ਨਕਾਰਦਿਆਂ ਸਮਰਾਜ ਨੇ ਕਿਹਾ ਕਿ ਹੈਡਲੀ ਉਨ੍ਹਾਂ ਦਾ ਪਰਿਵਾਰ ਦਾ ਸਿਰਫ਼ ਉਰਦੂ ਬੋਲਣ ਵਾਲਾ ਅਮਰੀਕੀ ਮਿੱਤਰ ਸੀ। ਉਸ ਨੇ ਕਿਹਾ ਸੀ ਕਿ ਗ੍ਰਿਫ਼ਤਾਰੀਆਂ ਮਗਰੋਂ ਉਸ ਨੇ ਆਪਣੀ ਨਸ਼ੇ ਦੀ ਲਤ ਛੱਡ ਦਿੱਤੀ ਹੈ।
ਸਮਰਾਜ ਨੇ ਕਿਹਾ, ‘ਭਾਰਤ ਮੇਰਾ ਦੂਜਾ ਘਰ ਹੈ ਤੇ ਮੇਰੀ ਮਾਂ ਭਾਰਤ ਤੋਂ ਹੈ। ਮੇਰੇ ਸਾਰੇ ਰਿਸ਼ਤੇਦਾਰ ਭਾਰਤ ਵਿੱਚ ਹਨ, ਜੋ ਮੇਰਠ, ਗਾਜ਼ੀਆਬਾਦ ਤੇ ਦਿੱਲੀ ਵਿੱਚ ਰਹਿੰਦੇ ਹਨ। ... Read Full Story
|
60 ਬੇਗੁਨਾਹ ਸਿੱਖਾਂ ਦਾ ਕਤਲੇਆਮ ਦੇਸ਼ ਦੀ ਜਮਹੂਰੀਅਤ ’ਤੇ ਕਾਲਾ ਧੱਬਾ ਸਾੜੇ ਗਏ ਘਰਾਂ ਨੂੰ ਸ਼ਹੀਦੀ ਵਿਰਾਸਤ ਦੇ ਰੂਪ ਵਿੱਚ ਸੰਭਾਲਾਂਗੇ - ਸੇਖਵਾਂ
ਪਟਿਆਲਾ: 19 ਫਰਵਰੀ (ਪੀ.ਐਸ.ਗਰੇਵਾਲ) -‘‘ 31 ਮਾਰਚ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਪੁਰ ਕਰ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਦਾ ਕੋਈ ਸਕੂਲ ਬਿਨਾਂ ਅਧਿਆਪਕ ਤੋਂ ਨਹੀਂ ਰਹੇਗਾ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ: ਸੇਵਾ ਸਿੰਘ ਸੇਖਵਾਂ ਨੇ ਗੁਰਦੁਆਰਾ ਸ਼੍ਰੀ ਦੁਖ ਨਿਵਾਰਣ ਸਾਹਿਬ ਵਿਖੇ ਘੱਟ ਗਿਣਤੀਆਂ ਅਤੇ ਦਲਿੱਤ ਫਰੰਟ ਦੀ ਜ਼ਿਲਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ 7654 ਅਧਿਆਪਕਾਂ ਦੀ ਭਰਤੀ ਸਬੰਧੀ ... Read Full Story
|
ਬਿਜਲੀ ਮੁਲਾਜਿਮ ਮ੍ਰਿਤਕਾਂ ਦੇ ਆਸ਼ਿਰਤਾਂ ਨੇ ਕੀਤੀ ਤਰਸ ਦੇ ਆਧਾਰ ਤੇ ਨੋਕਰੀ ਦੀ ਮੰਗ
ਪਟਿਆਲਾ, ( ਪੀ ਐਸ ਗਰੇਵਾਲ ) – ਬਿਜਲੀ ਮੁਲਾਜਿਮਾਂ ਮ੍ਰਿਤਕਾਂ ਦੇ ਆਸ਼ਿਰਤਾਂ ਨੇ ਸਥਾਨਿਕ ਬਾਰਾਂਦਰੀ ਗਾਰਡਨ ਨੇਡ਼ੇ ਸ਼ੇਰਾਂਵਾਲਾ ਗੇਟ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਤਰਸ ਦੇ ਆਧਾਰ ਤੇ ਨੋਕਰੀ ਦੇਣ ਬਾਰੇ ਵਿਸ਼ੇ ਤੇ ਵਿਚਾਰ ਕੀਤਾ ਗਿਆ। ਮੀਟਿੰਗ ਦੋਰਾਨ ਪ੍ਰਧਾਨ ਬਲਬੀਰ ਸਿੰਘ ਅਤੇ ਮੀਤ ਪ੍ਰਧਾਨ ਦਿਲਬਾਗ ਸਿੰਘ ਨੇ ਦਸਿੱਆ ਕਿ ਬਿਜਲੀ ਵਿਭਾਗ ਦੇ ਮ੍ਰਿਤਕ ਮੁਲਾਜਿਮਾਂ ਦੇ ਆਸ਼ਿਰਤ ਤਰਸ ਦੇ ਆਧਾਰ ਤੇ ਨੋਕਰੀ ਪ੍ਰਾਪਤ ਕਰਨ ਲਈ ਕਾਫੀ ਦੇਰ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਇਸ 10-12 ਸਾਲਾਂ ਦੇ ਸੰਘਰਸ਼ ਸਮੇਂ ਦੋਰਾਨ ਆਸ਼ਰਿਤਾਂ ਦੀ ਆਰਥਿਕ ਹਾਲਤ ਕਾਫੀ ਕਮਜੋਰ ਹੋ ਚੁੱਕੀ ਹੈ। ਉਹਨਾਂ ਦਸਿੱਆ ... Read Full Story
|
ਘਰ ਦੀਆਂ ਛੱਤਾਂ ਨਾਲ ਬਿੱਲਕੁਲ ਖਹਿ ਕੇ ਲੰਗਦੀਆਂ ਹਨ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ
ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ
ਛੇਹਰਟਾ ਅੰਮ੍ਰਿਤਸਰ ਦਾ ਇਤਹਾਸਿੱਕ ਨਗਰ ਹੈ,ਜਿਸ ਦਾ ਅੰਮ੍ਰਿਤਸਰ ਦੇ ਇਤਹਾਸ ਵਿੱਚ ਬਹੁਤ ਮਹਤੱਵ ਹੈ। 1 ਲੱਖ ਤੋਂ ਵੱਧ ਅਬਾਦੀ ਵਾਲਾ ਇਹ ਨਗਰ ਅਜੇ ਤੱਕ ਵੀ ਕਈ ਸਹੂਲਤਾਂ ਤੋਂ ਸੱਖਣਾ ਹੀ ਪਿਆ ਹੈ।ਵੱਖ ਵੱਖ ਵਿਭਾਗਾਂ ਵੱਲੋਂ ਵਰਤੀਆਂ ਜਾਂਣ ਵਾਲੀਆਂ ਕਈ ਲਾਪਰਵਾਹੀਆਂ ਦੀ ਮਿਸਾਲ ਇੱਥੇ ਬੜੀ ਹੀ ਅਸਾਨੀ ਨਾਲ ਮਿੱਲ ਜਾਂਦੀ ਹੈ।ਅਜਿਹੀ ਹੀ ਇੱਕ ਉਦਾਹਰਨ ਹੈ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਵਰਤੀ ਜਾ ਰਹੀ ਲਾ ਪਰਵਾਹੀ ਦੀ ਜੋ ਕਿਸੇ ਵੇਲੇ ਵੀ ਕਿਸੇ ਵੱਡੇ ਹਾਦਸੇ ਦਾ ਸਬੱਬ ਬਣ ਕੇ ਕਈ ਇਨਸਾਨੀ ਜਾਨਾਂ ਨੂੰ ਆਂਪਣੀ ਬੁੱਕਲ ਵਿਚ ਲੈ ਕੇ ਮੋਤ ਦੀ ... Read Full Story
|
'ਮਾਈ ਨੇਮ ਇਜ਼ ਖਾਨ' ਦੀ ਅਡਵਾਂਸ ਬੁਕਿੰਗ ਬੰਦ
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚਵਾਣ ਅਤੇ ਮੁੰਬਈ ਪੁਲਿਸ ਫੇਲ ਹੋ ਗਏ ਹਨ। ਮੁੱਖ ਮੰਤਰੀ ਅਤੇ ਮੁੰਬਈ ਪੁਲਿਸ ਇੱਕ ਫਿਲਮ ਨੂੰ ਸੁਰੱਖਿਆ ਨਹੀਂ ਦੇ ਸਕੇ, ਹਾਲਤ ਇਹ ਹਨ ਕਿ ਮੁੰਬਈ ਦੇ ਤਿੰਨ ਵੱਡੇ ਮਲਟੀਪਲੈਕਸ ਚੈਨ ਨੇ ਸ਼ਾਹਰੁਖ ਖਾਨ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਦੀ ਅਡਵਾਂਸ ਬੁਕਿੰਗ ਬੰਦ ਕਰ ਦਿੱਤੀ ਹੈ।
ਮਲਟੀਪਲੈਕਸ ਮਾਲਿਕਾਂ ਦਾ ਕਹਿਣਾ ਹੈ ਕਿ ਉਹ ਮੁੰਬਈ ਪੁਲਿਸ ਦੀ ਸੁਰੱਖਿਆ ਤੋਂ ਸੰਤੁਸ਼ਟ ਨਹੀਂ ਹਨ। ਇਸ ਦੌਰਾਨ ਪਿਛਲੇ ਵੀਰਵਾਰ ਸ਼ਿਵਸੈਨਿਕਾਂ ਨੇ ਬ੍ਰਾਡਵੇ ਥਿਏਟਰ ਵਿੱਚ ਤੋੜ ਫੋੜ ਕੀਤੀ ਅਤੇ ਮਾਈ ਨੇਮ ਇਜ਼ ਖਾਨ ਦੇ ਪੋਸਟਰ ਫਾੜ ਦਿੱਤੇ।
ਇਸ ਹੰਗਾਮੇ ਦੇ ਦੌਰਾਨ ... Read Full Story
|
'ਮਾਈ ਨੇਮ ਇਜ਼ ਖਾਨ' ਦੀ ਅਡਵਾਂਸ ਬੁਕਿੰਗ ਬੰਦ
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚਵਾਣ ਅਤੇ ਮੁੰਬਈ ਪੁਲਿਸ ਫੇਲ ਹੋ ਗਏ ਹਨ। ਮੁੱਖ ਮੰਤਰੀ ਅਤੇ ਮੁੰਬਈ ਪੁਲਿਸ ਇੱਕ ਫਿਲਮ ਨੂੰ ਸੁਰੱਖਿਆ ਨਹੀਂ ਦੇ ਸਕੇ, ਹਾਲਤ ਇਹ ਹਨ ਕਿ ਮੁੰਬਈ ਦੇ ਤਿੰਨ ਵੱਡੇ ਮਲਟੀਪਲੈਕਸ ਚੈਨ ਨੇ ਸ਼ਾਹਰੁਖ ਖਾਨ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਦੀ ਅਡਵਾਂਸ ਬੁਕਿੰਗ ਬੰਦ ਕਰ ਦਿੱਤੀ ਹੈ।
ਮਲਟੀਪਲੈਕਸ ਮਾਲਿਕਾਂ ਦਾ ਕਹਿਣਾ ਹੈ ਕਿ ਉਹ ਮੁੰਬਈ ਪੁਲਿਸ ਦੀ ਸੁਰੱਖਿਆ ਤੋਂ ਸੰਤੁਸ਼ਟ ਨਹੀਂ ਹਨ। ਇਸ ਦੌਰਾਨ ਪਿਛਲੇ ਵੀਰਵਾਰ ਸ਼ਿਵਸੈਨਿਕਾਂ ਨੇ ਬ੍ਰਾਡਵੇ ਥਿਏਟਰ ਵਿੱਚ ਤੋੜ ਫੋੜ ਕੀਤੀ ਅਤੇ ਮਾਈ ਨੇਮ ਇਜ਼ ਖਾਨ ਦੇ ਪੋਸਟਰ ਫਾੜ ਦਿੱਤੇ।
ਇਸ ਹੰਗਾਮੇ ਦੇ ਦੌਰਾਨ ... Read Full Story
|
ਡਾਕਘਰ ਦੇ ਗੇਟ ਮੂਹਰੇ ਖੜ੍ਹਦੀਆਂ ਹਨ ਬੱਸਾਂ, ਲੋਕਾਂ ਨੂੰ ਹੁੰਦੀ ਹੈ ਪ੍ਰੇਸ਼ਾਨੀ
ਨੂਰਪੁਰ ਬੇਦੀ, 1 ਫਰਵਰੀ (ਰਾਮ ਕੁਮਾਰ ਮਣਕੂ)-ਨੂਰਪੁਰ ਬੇਦੀ ਦੇ ਮੁੱਖ ਡਾਕਘਰ ਮੂਹਰੇ ਮਿੰਨੀ ਬੱਸਾਂ ਖੜ੍ਹਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਘਰ ਅੰਦਰ ਪ੍ਰਵੇਸ਼ ਕਰਨ ਲਈ ਭਾਵੇਂ ਦੋ ਪ੍ਰਵੇਸ਼ ਦੁਆਰ ਹਨ ਪਰ ਇਕ ਗੇਟ ਪੱਕੇ ਤੌਰ ’ਤੇ ਬੰਦ ਕੀਤਾ ਹੋਇਆ ਹੈ ਜਦ ਕਿ ਜਿਹੜਾ ਗੇਟ ਖੁੱਲਦਾ ਹੈ ਉਸ ਮੂਹਰੇ ਮਿੰਨੀ ਬੱਸਾਂ ਖੜ੍ਹਦੀਆਂ ਹਨ ਜਿਸ ਕਰਕੇ ਡਾਕਘਰ ਵਿਖੇ ਜਾਣ ਵਾਲੇ ਲੋਕਾਂ ਨੂੰ ਜਿਥੇ ਆਪਣੇ ਵਾਹਨ ਖੜ੍ਹੇ ਕਰਨ ’ਚ ਮੁਸ਼ਕਿਲ ਆਉਂਦੀ ਹੈ ਉਥੇ ਕਈ ਅਣਜਾਣ ਲੋਕਾਂ ਨੂੰ ਤਾਂ ਡਾਕਖਾਨੇ ਦਾ ਗੇਟ ਹੀ ਨਹੀਂ ਲੱਭਦਾ। ਇਸ ਸਬੰਧੀ ਵੱਖ-ਵੱਖ ਲੋਕਾਂ ਦਾ ਕਹਿਣਾ ... Read Full Story
|
ਨਾਲੇ ’ਚ ਡਿੱਗ ਕੇ ਬੱਚੀ ਦੀ ਮੌਤ
ਲੁਧਿਆਣਾ, 1 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਢੰਡਾਰੀ ਕਲਾਂ ’ਚ ਨਾਲੇ ’ਚ ਡਿੱਗਣ ਕਾਰਨ ਇਕ ਦੋ ਸਾਲਾ ਬੱਚੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੀ ਦੀ ਸ਼ਨਾਖਤ ਅਨੁਸ਼ੀਕਾ ਪੁੱਤਰੀ ਰਵੀ ਕੁਮਾਰ ਵਜੋਂ ਕੀਤੀ ਗਈ ਹੈ। ਬੀਤੀ ਰਾਤ ਉਹ ਘਰ ਦੇ ਨੇੜੇ ਖੇਡ ਰਹੀ ਸੀ, ਕਿ ਅਚਾਨਕ ਲਾਪਤਾ ਹੋ ਗਈ। ਉਸਦੇ ਪਿਤਾ ਨੇ ਉਸਦੀ ਜਦੋਂ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਸ ਦੇ ਰੋਣ ਦੀ ਅਵਾਜ਼ ਘਰ ਦੇ ਨੇੜੇ ਜਾਂਦੇ ਛੋਟੇ ਨਾਲੇ ਵਿਚੋਂ ਆ ਰਹੀ ਸੀ। ਗੰਭੀਰ ਹਾਲਤ ’ਚ ਉਸ ਨੂੰ ਅਪੋਲੋ ਹਸਪਤਾਲ ਲਿਆਂਦਾ ਗਿਆ, ਜਿਥੇ ਅੱਜ ਸਵੇਰੇ ਉਸਦੀ ਮੌਤ ਹੋ ਗਈ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ... Read Full Story
|
ਸੰਤ ਬਾਬਾ ਮੱਘਰ ਸਿੰਘ ਯਾਦਗਾਰੀ ਖੇਡ ਮੇਲਾ
ਜਗਰਾਉਂ, 29 ਜਨਵਰੀ (ਅਸ਼ੋਕ)-ਸੰਤ ਬਾਬਾ ਮੱਘਰ ਸਿੰਘ ਯਾਦਗਾਰੀ ਪਿੰਡ ਰਾਮਗੜ੍ਹ ਭੁੱਲਰ ਦੇ ਖੇਡ ਮੇਲੇ ਦੇ ਅੱਜ ਦੂਸਰੇ ਦਿਨ ਕਬੱਡੀ 58 ਕਿਲੋ ਅਤੇ ਕਬੱਡੀ 65 ਕਿਲੋ ਦੇ ਫਸਵੇਂ ਮੁਕਾਬਲੇ ਹੋਏ, ਇਨ੍ਹਾਂ ਫਸਵੇਂ ਮੁਕਾਬਲਿਆਂ ’ਚ ਕਬੱਡੀ 58 ਕਿਲੋ ਦਾ ਫਾਇਨਲ ਮੁਕਾਬਲਾ ਮੇਜ਼ਬਾਨ ਪਿੰਡ ਰਾਮਗੜ੍ਹ ਭੁੱਲਰ ਦੀ ਟੀਮ ਨੇ ਜਿੱਤਿਆ ਅਤੇ ਇਸ ਮੁਕਾਬਲੇ ’ਚ ਪਿੰਡ ਝੋਰੜਾਂ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਇਸ ਤੋਂ ਬਾਅਦ ਵਾਲੀਬਾਲ ’ਚ ਪਿੰਡ ਖੰਜਰਵਾਲ ਦੀ ਟੀਮ ਪਹਿਲੇ ਅਤੇ ਪਿੰਡ ਮਲਕ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਅੱਜ ਖੇਡ ਮੇਲੇ ਦੇ ਦੂਸਰੇ ਦਿਨ ਦੀ ਪ੍ਰਧਾਨਗੀ ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ... Read Full Story
|
ਘਰ ਮੋਹਰਿਓਂ ਘੜੁੱਕਾ ਚੋਰੀ
ਸੁਲਤਾਨਪੁਰ ਲੋਧੀ, 25 ਜਨਵਰੀ (ਸੋਨੀਆ)-ਪਿੰਡ ਡਡਵਿੰਡੀ ਵਿਖੇ ਬੀਤੀ ਰਾਤ ਸ੍ਰੀ ਗਿਆਨ ਚੰਦ ਦੇ ਘਰ ਮੋਹਰਿਓ ਘੜੁੱਕਾ (ਪੀਟਰ ਰੇਹੜਾ) ਚੋਰੀ ਹੋ ਗਿਆ। ਗਿਆਨ ਚੰਦ ਨੇ ਥਾਣਾ ਸੁਲਤਾਨਪੁਰ ਲੋਧੀ ਵਿੱਚ ਲਿਖਵਾਈ ਰਪਟ ਵਿੱਚ ਦੱਸਿਆ ਕਿ ਰਾਤ ਨੂੰ ਘਰ ਦੇ ਮੋਹਰੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਉਠਕੇ ਪਤਾ ਲੱਗਾ ਕਿ ਘੜੁੱਕਾ ਚੋਰੀ ਹੋ ਚੁੱਕਾ ਹੈ। ਅੰਦਾਜ਼ਾ ਲਗਾਇਆ ਗਿਆ, ਕਿ ਚੋਰ ਪਹਿਲਾ ਘੜੁੱਕਾ ਲਗਭਗ ਇਕ ਕਿਲੋਮੀਟਰ ਤੱਕ ਬਗੈਰ ਸਟਾਰਟ ਕੀਤੇ ਧੱਕਾ ਲਗਾਕੇ ਲੈ ਗਏ ਅਤੇ ਘੜੁੱਕੇ ਨੂੰ ਕੱਚੇ ਰਸਤੇ ਪਿੰਡ ਕੋਟਲੇ ਦੇ ਸਾਹਮਣੇ ਪੱਕੀ ਸੜਕ ਤੇ ਚੜ੍ਹਾ ਕੇ ਸਟਾਰਟ ਕਰਕੇ ਲੈ ਗਏ। ਸ: ਗੁਰਮੀਤ ਸਿੰਘ ਡੀ. ਐਸ. ... Read Full Story
|