Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਚਿਦੰਬਰਮ"
ਅਗਵਾ ਦੀਆਂ ਵਾਰਦਾਤਾਂ ਵੇਲੇ ਕੰਮ ਆ ਸਕਦਾ ਹੈ ਐਨ.ਸੀ.ਟੀ.ਸੀ.: ਚਿਦੰਬਰਮ

ਨਵੀਂ ਦਿੱਲੀ, ਕੇਂਦਰ ਨੇ ਅੱਜ ਕਿਹਾ ਕਿ ਜੇ ਵਿਵਾਦ ’ਚ ਘਿਰਿਆ ਕੌਮੀ ਅਤਿਵਾਦ ਰੋਕੂ ਕੇਂਦਰ (ਐਨ.ਸੀ.ਟੀ.ਸੀ.) ਹੋਂਦ ਵਿਚ ਆ ਜਾਂਦਾ ਹੈ ਤਾਂ ਇਸ ਨਾਲ ਅਗਵਾ ਦੀਆਂ ਵਾਰਦਾਤਾਂ ਕਾਰਨ ਪੈਦਾ ਹੋਣ ਵਾਲੀ ਸਥਿਤੀ ਨਾਲ ਵਧੇਰੇ ਚੰਗੀ ਤਰ੍ਹਾਂ ਸਿੱਝਣ ਵਿਚ ਮਦਦ ਮਿਲ ਸਕਦੀ ਹੈ। ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਉਹ ਐਨ.ਸੀ.ਟੀ.ਸੀ. ਦੇ ਭਵਿੱਖ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ ਪਰ ਜੇ ਅਤਿਵਾਦ ਵਿਰੋਧੀ ਇਹ ਤਜਵੀਜ਼ ਕੇਂਦਰ ਹੋਂਦ ਵਿਚ ਆਉਂਦਾ ਹੈ ਤਾਂ ਇਸ ਨੂੰ ਅਜਿਹੇ ਮਾਮਲਿਆਂ ਨਾਲ ਸਿੱਝਣ ਦੇ ਸਮਰੱਥ ਬਣਾਇਆ ਜਾਣਾ ਚਾਹੀਦਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ...
Read Full Story


ਸਰਕਾਰ ਨੇ ਚਿਦੰਬਰਮ ਖ਼ਿਲਾਫ਼ ਸਵਾਮੀ ਦੇ ਦੋਸ਼ ਨਕਾਰੇ

ਨਵੀਂ ਦਿੱਲੀ, ਸਰਕਾਰ ਨੇ ਏਅਰਸੈੱਲ-ਮੈਕਸਿਸ ਹਿੱਸਾ-ਪੱਤੀ ਮਾਮਲੇ ’ਚ ਜਨਤਾ ਪਾਰਟੀ ਦੇ ਮੁਖੀ ਸੁਬਰਾਮਨੀਅਮ ਸਵਾਮੀ ਵੱਲੋਂ ਗ੍ਰਹਿ ਮੰਤਰੀ ਪੀ. ਚਿਦੰਬਰਮ ਖ਼ਿਲਾਫ਼ ਲਾਏ ਦੋਸ਼ਾਂ ਨੂੰ ਅੱਜ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ੀ ਨਿਵੇਸ਼ ਪ੍ਰੋਮੋਸ਼ਨ ਬੋਰਡ (ਐਫ.ਆਈ.ਪੀ.ਬੀ.) ਦਾ ਰਿਕਾਰਡ ਵਾਚਣ ਤੋਂ ਬਾਅਦ ਜਾਰੀ ਕੀਤੇ ਇਕ ਸਰਕਾਰੀ ਬਿਆਨ ’ਚ ਕਿਹਾ ਗਿਆ, ‘‘ਇਹ ਬਿਲਕੁਲ ਸਾਫ਼ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਦੇਰੀ ਨਹੀਂ ਕੀਤੀ ਗਈ। ਇਹ ਅਫ਼ਸੋਸਨਾਕ ਗੱਲ ਹੈ ਕਿ ਤੱਥਾਂ ਦੀ ਤਸਦੀਕ ਤੋਂ ਬਿਨਾਂ ਹੀ ਬੇਥਵੇ ਦੋਸ਼ ਲਾਏ ਗਏ ਹਨ।’’ ਦੋ ਦਿਨ ਪਹਿਲਾਂ ਸ੍ਰੀ ਸਵਾਮੀ ਨੇ ਦੋਸ਼ ...
Read Full Story


ਚਿਦੰਬਰਮ ਨੂੰ ਰਾਹਤ, ਸਵਾਮੀ ਦੀ ਪਟੀਸ਼ਨ ਖਾਰਜ

ਨਵੀਂ ਦਿੱਲੀ, ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਵਿਸ਼ੇਸ਼ ਅਦਾਲਤ ਨੇ ਅੱਜ ਇਕ ਮਹੱਤਵਪੂਰਣ ਫੈਸਲੇ 'ਚ ਟੂ-ਜੀ ਸਪੈਕਟ੍ਰਮ ਵੰਡ ਘੋਟਾਲੇ 'ਚ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸਹਿ ਦੋਸ਼ੀ ਬਣਾਉਣ ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ। ਵਿਸ਼ੇਸ਼ ਜੱਜ ਓ. ਪੀ. ਸੈਨੀ ਨੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਸ਼੍ਰੀ ਚਿਦੰਬਰਮ ਨੂੰ ਇਸ ਮਾਮਲੇ 'ਚ ਸਹਿ ਦੋਸ਼ੀ ਬਣਾਉਣ ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ। ਇਸ ਫੈਸਲੇ ਨਾਲ ਸ਼੍ਰੀ ਚਿਦੰਬਰਮ ਨੂੰ ਵੱਡੀ ਰਾਹਤ ਮਿਲੀ ਹੈ। ਹਾਲਾਂਕਿ ਸਾਵੀ ਨੇ ਕੋਰਟ ਦੇ ਇਸ ਫੈਸਲੇ 'ਤੇ ਹੈਰਾਨੀ ਜਤਾਉਂਦੇ ਹੋਏ ਉਪਰੀ ਅਦਾਲਤ 'ਚ ਅਪੀਲ ...
Read Full Story


2-ਜੀ ਮਾਮਲੇ 'ਤੇ ਸੋਨੀਆ ਚੁੱਪ ਕਿਉਂ : ਬਾਲ ਠਾਕਰੇ

ਮੁੰਬਈ, ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ 2 ਜੀ ਸਪੈਕਟ੍ਰਮ ਘੋਟਾਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਇਸ ਮਾਮਲੇ 'ਤੇ 'ਚੁੱਪੀ ਧਾਰਨ' ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਆਲੋਚਨਾ ਕੀਤੀ ਹੈ। ਪਾਰਟੀ ਦੇ ਅਖਬਾਰ 'ਸਾਮਨਾ' ਲਈ ਲਿਖੇ ਸੰਪਦਕੀ 'ਚ ਠਾਕਰੇ ਨੇ ਕਿਹਾ ਕਿ ਕਾਂਗਰਸ ਦੇ ਯੁਵਰਾਜ (ਰਾਹੁਲ ਗਾਂਧੀ) ਮਾਇਆਵਤੀ ਦੇ ਭ੍ਰਿਸ਼ਟਾਚਾਰ ਖਿਲਾਫ ਖੂਬ ਬੋਲਦੇ ਹਨ। ਪਰ ਉਹ ਆਪਣੀ ਖੁਦ ਦੀ ਸਰਕਾਰ ਦੇ ਭ੍ਰਿਸ਼ਟਾਚਾਰ 'ਤੇ ਕੁਝ ਨਹੀਂ ਕਹਿੰਦੇ। ਸ਼ਿਵ ਸੈਨਾ ਨੇ ਕਿਹਾ ਕਿ ਜੇਕਰ ਕਾਂਗਰਸ ਸੁਪਰੀਮ ਕੋਰਟ ਦੇ ਫੈਸਲੇ ਦਾ ਸਹੀ ਅਰਥਾਂ 'ਚ ਸਵਾਗਤ ...
Read Full Story


2 ਜੀ ਮਾਮਲਾ- ਚਿਦੰਬਰਮ 'ਤੇ ਫੈਸਲਾ 4 ਨੂੰ

ਨਵੀਂ ਦਿੱਲੀ, ਪਟਿਆਲਾ ਹਾਊਸ ਕੋਰਟ 'ਚ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸਹਿ-ਦੋਸ਼ੀ ਬਣਾਉਣ ਦੇ ਮਾਮਲੇ 'ਚ ਸੁਣਵਾਈ ਪੂਰੀ ਹੋ ਚੁੱਕੀ ਹੈ। ਇਸ 'ਤੇ ਫੈਸਲਾ ਹੁਣ 4 ਫਰਵਰੀ ਨੂੰ ਸੁਣਾਇਆ ਜਾਏਗਾ। ਕੋਰਟ ਤੋਂ ਬਾਹਰ ਆਉਣ ਤੋਂ ਬਾਅਦ ਸਵਾਮੀ ਨੇ ਕਿਹਾ ਕਿ ਚਿਦੰਬਰਮ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਅਤੇ ਏ. ਰਾਜਾ ਨੂੰ ਨਾਲ ਮਿਲ ਕੇ ਸਪੈਕਟ੍ਰਮ ਦੀਆਂ ਕੀਮਤਾਂ ਤੈਅ ਕਰਨੀਆਂ ਹਨ। ਉਨ੍ਹਾਂ ਕਿਹਾ ਕਿ ਚਿਦੰਬਰਮ ਨੂੰ ਪਤਾ ਸੀ ਕਿ ਐਲਾਨ ਤੋਂ ਪਹਿਲਾਂ ਹੀ ਰਾਜਾ 1 ਹਜ਼ਾਰ 650 ਕਰੋੜ ਰੁਪਏ ਦੀ ਐਂਟਰੀ ਫੀਸ ਚਾਰਜ ਕਰਨ ਵਾਲਾ ਹੈ। ਅਧਿਕਾਰੀਆਂ ਨੇ ਚਿਦੰਬਰਮ ਨੂੰ ਕਿਹਾ ਕਿ ਤੁਸੀਂ ਦਖਲ ਦਿਓ ਨਹੀਂ ਤਾਂ ਦੇਸ਼ ...
Read Full Story


ਮੁਖਰਜੀ ਨੇ 2-ਜੀ ਨੋਟ ਦੇਖਿਆ ਸੀ, ਮੰਜੂਰੀ ਨਹੀਂ ਦਿੱਤੀ ਸੀ : ਜੇ. ਪੀ. ਸੀ.

ਨਵੀਂ ਦਿੱਲੀ, 2-ਜੀ ਸਪੈਕਟ੍ਰਮ ਵੰਡ ਘੋਟਾਲੇ 'ਚ ਪੀ. ਚਿਦੰਬਰਮ ਦੀ ਭੂਮਿਕਾ 'ਤੇ ਸਵਾਲ ਉਠਾਉਣ ਵਾਲੇ ਨੋਟ ਨੂੰ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸਿਰਫ ਦੇਖਿਆ ਸੀ, ਉਸ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਇਹ ਗੱਲ ਇਕ ਚੋਟੀ ਦੇ ਅਧਿਕਾਰੀ ਨੇ ਵੀਰਵਾਰ ਨੂੰ ਕਹੀ। ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਆਰ. ਗੋਪਾਲਨ ਨੇ ਦੂਰਸੰਚਾਰ ਖੇਤਰ 'ਚ ਕੀਮਤ ਨਿਰਧਾਰਤ ਨੀਤੀ ਦੀ ਜਾਂਚ ਕਰ ਰਹੀ ਸੰਯੁਕਤ ਸੰਸਦੀ ਕਮੇਟੀ ਨੂੰ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਲੋਂ ਬਣਾਏ ਗਏ ਵਿਵਾਦਿਤ ਨੋਟ ਨੂੰ ਮੁਖਰਜੀ ਨੇ ਤਿਆਰ ਨਹੀਂ ਕੀਤਾ ਸੀ। ਗੋਪਾਲਨ ਨੇ ਕਥਿਤ ਤੌਰ 'ਤੇ ਕਮੇਟੀ ਨੂੰ ਕਿਹਾ ਕਿ ਕਿਸੇ ...
Read Full Story


ਬਾਟਲਾ ਹਾਊਸ ਪੁਲੀਸ ਮੁਕਾਬਲਾ ਫਰਜ਼ੀ ਨਹੀਂ ਸੀ: ਚਿਦੰਬਰਮ

ਨਵੀਂ ਦਿੱਲੀ, ਕਾਂਗਰਸੀ ਆਗੂ ਦਿਗਵਿਜੈ ਸਿੰਘ ਦੇ ‘ਬਾਟਲਾ ਹਾਊਸ’ ਪੁਲੀਸ ਮੁਕਾਬਲੇ ਨੂੰ ਝੂਠਾ ਕਰਾਰ ਦੇਣ ਦੇ ਦਾਅਵੇ ਨੂੰ ਗਲਤ ਦੱਸਦਿਆਂ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ 2008 ਵਿਚ ਫੌਜੀ ਜਵਾਨਾਂ ਤੇ ਅਤਿਵਾਦੀਆਂ ਵਿਚਕਾਰ ਦਿੱਲੀ ਵਿਖੇ ਹੋਇਆ ਮੁਕਾਬਲਾ ਫਰਜ਼ੀ ਨਹੀਂ ਸੀ ਅਤੇ ਇਸ ਕੇਸ ਨੂੰ ਮੁੜ ਖੋਲ੍ਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸ੍ਰੀ ਦਿਗਵਿਜੈ ਸਿੰਘ ਨੇ ਕੱਲ੍ਹ ਆਜ਼ਮਗੜ੍ਹ ਵਿਖੇ ਕਿਹਾ ਸੀ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਮੰਨਣਾ ਹੈ ਕਿ ‘ਬਾਟਲਾ ਹਾਊਸ’ ਪੁਲੀਸ ਮੁਕਾਬਲਾ ਫਰਜ਼ੀ ਸੀ ਤੇ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਅਤੇ ਕੇਂਦਰ ਸਰਕਾਰ ਨੂੰ ਇਸ ਦੀ ਜਾਂਚ ...
Read Full Story


ਸੰਸਦ ਗਰਮ : ਚਿਦੰਬਰਮ ਨੂੰ ਲੈ ਕੇ ਜ਼ੋਰਦਾਰ ਹੰਗਾਮਾ

ਨਵੀਂ ਦਿੱਲੀ, ਚਿਦੰਬਰਮ 'ਤੇ ਕਾਨਫਿਲਕਟ ਆਫ ਇੰਟਰੈਸਟ ਦੇ ਦੋਸ਼ ਨੂੰ ਲੈ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਫਾਈ ਦੀ ਮੰਗ ਕਰਦੇ ਹੋਏ ਵਿਰੋਧੀ ਧਿਰ ਨੇ ਲੋਕ ਸਭਾ 'ਚ ਹੰਗਾਮਾ ਜਾਰੀ ਰੱਖਿਆ। ਉਧਰ, ਬੀ. ਜੇ. ਪੀ. ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਇਸ ਮਾਮਲੇ 'ਤੇ ਸੰਸਦ ਦੀ ਉਲੰਘਣਾ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਾਈਵੇਟ ਕੰਪਨੀ ਦੇ ਬਚਾਅ 'ਚ ਸੰਸਦ ਦੇ ਬਾਹਰ ਚਿਦੰਬਰਮ ਨੇ ਜੋ ਸਫਾਈ ਦਿੱਤੀ ਸੀ ਉਸ ਤੋਂ ਸੰਸਦ ਦੀ ਉਲੰਘਣਾ ਹੋਈ ਹੈ। ਨਾਲ ਹੀ ਪ੍ਰਧਾਨ ਮੰਤਰੀ ਨੇ ਜੋ ਬਿਆਨ ਦਿੱਤਾ ਹੈ ਉਹ ਵੀ ਸੰਸਦ ਦੀ ਉਲੰਘਣਾ ਹੈ। ਯਸ਼ਵੰਤ ਸਿਨਹਾ ਮੁਤਾਬਕ ਸੰਸਦ ਚੱਲ ਰਹੀ ਹੈ। ...
Read Full Story


ਚਿਦੰਬਰਮ ਦਾ ਘੋਟਾਲੇ 'ਚ ਕੋਈ ਹੱਥ ਨਹੀਂ : ਸਿੱਬਲ

ਨਵੀਂ ਦਿੱਲੀ, ਵਿਰੋਧੀ ਧਿਰ ਦੇ ਲਗਾਤਾਰ ਹਮਲਿਆਂ ਤੋਂ ਪ੍ਰੇਸ਼ਾਨ ਸਰਕਾਰ ਹੁਣ ਖੁੱਲ੍ਹ ਕੇ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਬਚਾਅ 'ਚ ਉਤਰ ਆਈ ਹੈ। ਟੈਲੀਕਾਮ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਚਿਦੰਬਰਮ ਦੀ ਟੈਲੀਕਾਮ ਘੋਟਾਲੇ 'ਚ ਕੋਈ ਭੂਮਿਕਾ ਨਹੀਂ ਹੈ। ਸਿੱਬਲ ਨੇ ਕਿਹਾ ਕਿ ਟੀ ਜੂ ਸਪੈਕਟ੍ਰਮ ਲਾਇਸੰਸ ਪੂਰੀ ਤਰ੍ਹਾਂ ਟ੍ਰਾਈ ਦੀਆਂ ਸਿਫਾਰਸ਼ਾਂ ਤਹਿਤ ਪਹਿਲੇ ਆਓ, ਪਹਿਲਾਂ ਪਾਓ ਨਿਯਮ ਨਾਲ ਵੰਡੇ ਗਏ ਸਨ। ਸਿੱਬਲ ਨੇ ਕਿਹਾ ਕਿ ਵਿਰੋਧੀ ਧਿਰ ਚਿਦੰਬਰਮ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟੂ ਜੀ ਸਪੈਕਟ੍ਰਮ ਦੇ ਸਿਲਸਿਲੇ 'ਚ ਚਿਦੰਬਰਮ ਅਤੇ ਰਾਜਾ ਦੀ ਕੋਈ ...
Read Full Story


ਚਿਦੰਬਰਮ ਦੇ ਅਸਤੀਫੇ ਨੂੰ ਲੈ ਕੇ ਸੰਸਦ 'ਚ ਹੰਗਾਮਾ

ਨਵੀਂ ਦਿੱਲੀ, ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ) ਦੇ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਅੱਜ ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਸਭ ਤੋਂ ਪਹਿਲਾਂ ਸਪੀਕਰ ਮੀਰਾ ਕੁਮਾਰ ਨੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੇ ਦੇਹਾਂਤ 'ਤੇ ਸ਼ੋਕ ਸੰਦੇਸ਼ ਪੜ੍ਹਿਆ ਅਤੇ ਉਸ ਤੋਂ ਬਾਅਦ ਮੈਂਬਰਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਰੱਖ ਕੇ ਸਦਾਬਹਾਰ ਅਭਿਨੇਤਾ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਜਿਵੇਂ ਹੀ ਪ੍ਰਸ਼ਨ ਕਾਲ ਸ਼ੁਰੂ ਹੋਣ ਦਾ ਐਲਾਨ ਕੀਤਾ ...
Read Full Story


ਨਵੀਂ ਦੇਵਾਂਗਾ ਅਸਤੀਫਾ : ਚਿਦੰਬਰਮ

ਨਵੀਂ ਦਿੱਲੀ, 2 ਜੀ ਮਾਮਲੇ 'ਚ ਵੀਰਵਾਰ ਨੂੰ ਦਿੱਤੇ ਗਏ ਕੋਰਟ ਦੇ ਫੈਸਲੇ 'ਤੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਉਹ ਅਸਤੀਫਾ ਨਹੀਂ ਦੇਣਗੇ। ਉਨ੍ਹਾਂ ਦੱਸਿਆ ਕਿ ਕੋਰਟ ਨੇ ਮੇਰੇ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਲਈ ਅਸਤੀਫਾ ਦੇਣ ਦੀ ਲੋੜ ਨਹੀਂ ਹੈ। ਇਸ ਦੌਰਾਨ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੀਰਵਾਰ ਨੂੰ 2 ਜੀ ਮਾਮਲੇ 'ਚ ਕੋਰਟ ਦੇ ਫੈਸਲੇ ਨੂੰ ਚਿਦੰਬਰਮ ਲਈ ਵੱਡਾ ਝਟਕਾ ਨਹੀਂ ਮੰਨਦੀ। ਇਸ ਲਈ ਉਹ ਚਿਦੰਬਰਮ ਦੇ ਅਸਤੀਫੇ ਦੀ ਮੰਗ ਨੂੰ ਖਾਰਿਜ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਖੁਦ ਦਾ ਅਤੇ ਕਾਂਗਰਸ ...
Read Full Story


ਨਕਸਲੀਆਂ ਖ਼ਿਲਾਫ਼ ਖ਼ੁਫੀਆ ਜਾਣਕਾਰੀ ਆਧਾਰਤ ਅਪਰੇਸ਼ਨਾਂ ਦੀ ਲੋੜ: ਚਿਦੰਬਰਮ

ਨਵੀਂ ਦਿੱਲੀ,ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਨਕਸਲ ਪ੍ਰਭਾਵਿਤ ਸੂਬਿਆਂ ਵਿਚ ਮਹੱਤਵਪੂਰਨ ਅਤੇ ਖੁਫੀਆ ਸੂਚਨਾ ਆਧਾਰਤ ਅਪਰੇਸ਼ਨ ਜਾਰੀ ਰੱਖਣ ‘ਤੇ ਜ਼ੋਰ ਦਿੰਦਿਆਂ ਸਰਹੱਦੀ ਸੁਰੱਖਿਆ ਫੌਜ (ਬੀ.ਐਸ.ਐਫ.) ਦੀ ਇਕ ਮਹੱਤਵਪੂਰਨ ਇਕਾਈ ਲਈ 800 ਨਵੀਆਂ ਅਸਾਮੀਆਂ ਦਾ ਐਲਾਨ ਕੀਤਾ। ਉਨ੍ਹਾਂ ਫੌਜ ਨੂੰ ਨਕਸਲੀਆਂ ਖਿਲਾਫ ਮਾਓਵਾਦੀਆਂ ਵਿਰੋਧੀ ਮੁਹਿੰਮ ਲਈ ਬਣਾਈਆਂ ਗਈਆਂ ਤਕਨੀਕਾਂ ਤੇ ਨੀਤੀਆਂ ਵਰਤਣ ਦੀ ਸਲਾਹ ਦਿੱਤੀ। ਇਸ ਮੌਕੇ ਉਹ ਫੌਜ ਦੇ 46ਵੇਂ ਸਥਾਪਨਾ ਦਿਵਸ ਸਮਾਰੋਹ ਮੌਕੇ ਜਵਾਨਾਂ ਅਤੇ ਫੌਜੀ ਅਫਸਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸਮਾਰੋਹ ਦੌਰਾਨ ਬੀ.ਐਸ. ਐਫ. ਪਰੇਡ ਦਾ ਮੁਆਇਨਾ ...
Read Full Story


ਯੂ ਏ ਈ ਨਾਲ ਭਾਰਤੀ ਕੈਦੀਆਂ ਦੇ ਤਬਾਦਲੇ ਬਾਰੇ ਸਮਝੌਤਾ

1200 ਕੈਦੀ ਪੁੱਜ ਸਕਣਗੇ ਆਪਣੇ ਵਤਨ ਨਵੀਂ ਦਿੱਲੀ, ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਅੱਜ ਇਕ ਅਹਿਮ ਸਮਝੌਤਾ ਸਹੀਬੰਦ ਕੀਤਾ ਹੈ, ਜਿਸ ਤਹਿਤ ਅਮੀਰਾਤ ਦੀਆਂ ਜੇਲ੍ਹਾਂ ਵਿੱਚ ਬੰਦ 1200 ਭਾਰਤੀ ਕੈਦੀ ਆਪਣੀਆਂ ਬਾਕੀ ਸਜ਼ਾਵਾਂ ਆਪਣੇ ਵਤਨ ਜਾ ਕੇ ਭੁਗਤਣਗੇ। ਯੂ.ਏ.ਈ. ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਲੈਫਟੀਨੈਂਟ ਜਨਰਲ ਸ਼ੇਖ ਸੈਫ਼ ਬਿਨ ਜ਼ਾਇਦ ਅਲ ਨਾਹਿਆਨ ਅਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਸੁਰੱਖਿਆ ਸਹਿਯੋਗ ਅਤੇ ਕੈਦੀਆਂ ਦੇ ਤਬਾਦਲੇ ਬਾਬਤ ਸਮਝੌਤੇ ਸਹੀਬੰਦ ਕੀਤੇ ਹਨ। ਗ੍ਰਹਿ ਮੰਤਰਾਲੇ ਦੇ ਇਕ ਤਰਜਮਾਨ ਨੇ ਦੱਸਿਆ ਕਿ ਸਜ਼ਾਯਾਫ਼ਤਾ ਵਿਅਕਤੀਆਂ ਦੇ ਤਬਾਦਲੇ ਬਾਰੇ ਸਮਝੌਤੇ ...
Read Full Story


ਕੇਂਦਰ ਵੱਲੋਂ ਦਿੱਲੀ ਨਗਰ ਨਿਗਮ ਨੂੰ ਤਿੰਨ ਹਿੱਸਿਆਂ ‘ਚ ਵੰਡਣ ਲਈ ਹਰੀ ਝੰਡੀ

ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਅੱਜ ਦਿੱਲੀ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ‘ਤੇ ਸਹਿਮਤੀ ਪ੍ਰਗਟ ਕਰਦਿਆਂ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਸਬੰਧੀ ਮੁੱਦਾ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵੱਲੋਂ ਉਠਾਇਆ ਗਿਆ ਸੀ ਜਿਸ ‘ਤੇ ਪੰਜ ਮਹੀਨੇ ਪਹਿਲਾਂ ਕੇਂਦਰ ਸਰਕਾਰ ਨੇ ਕੋਈ ਫੈਸਲਾ ਨਹੀਂ ਸੀ ਲਿਆ। ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਦਿੱਲੀ ਨਗਰ ਨਿਗਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ਵਾਲੀ ਫਾਈਲ ‘ਤੇ ਦਸਤਖ਼ਤ ਕਰ ਕੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧ ਵਿੱਚ ਇੱਥੇ ਸ੍ਰੀ ਚਿਦੰਬਰਮ ਨਾਲ ਮੀਟਿੰਗ ਕਰਨ ਲਈ ਪਹੁੰਚੀ ਸ੍ਰੀਮਤੀ ਦੀਕਸ਼ਤ ਨੇ ਦੱਸਿਆ ...
Read Full Story


ਮਨੀਪੁਰ ’ਚ ਆਰਥਿਕ ਨਾਕਾਬੰਦੀ 94ਵੇਂ ਦਿਨ ਵੀ ਜਾਰੀ

ਨਾਗਿਆਂ ਵੱਲੋਂ ਰਾਜ ਨਾਲੋਂ ਨਾਤਾ ਤੋੜਨ ਦੀ ਚਿਤਾਵਨੀ ਇੰਫਾਲ, ਮਨੀਪੁਰ ’ਚ ਦੋ ਕੌਮੀ ਮਾਰਗਾਂ ’ਤੇ ਆਰਥਿਕ ਨਾਕਾਬੰਦੀ ਅੱਜ 94ਵੇਂ ਦਿਨ ’ਚ ਦਾਖਲ ਹੋ ਗਈ। ਇਸ ਨਾਕਾਬੰਦੀ ਦੀ ਅਗਵਾਈ ਕਰ ਰਹੀ ਯੂਨਾਈਟਿਡ ਨਾਗਾ ਕੌਂਸਲ (ਯੂ.ਐਨ.ਸੀ.) ਨੇ ਅੱਜ ਸਰਕਾਰ ਨੂੰ ਹਰ ਤਰ੍ਹਾਂ ਦੇ ਸਬੰਧ ਤੋੜਨ ਦੀ ਚਿਤਾਵਨੀ ਦਿੱਤੀ ਹੈ। ਯੂ.ਐਨ.ਸੀ. ਦੇ ਸੂਤਰਾਂ ਨੇ ਦੱਸਿਆ ਕਿ ਨਾਗਾ ਲੋਕ ਮਨੀਪੁਰ ਸਰਕਾਰ ਨਾਲ ਹਰ ਤਰ੍ਹਾਂ ਦਾ ਸਬੰਧ ਤੋੜ ਕੇ ਆਪਣੀ ਵੱਖ ਸਰਕਾਰ ਬਣਾਉਣਾ ਚਾਹੁੰਦੇ ਹਨ। ਯੂ.ਐਨ.ਸੀ. ਦਾ ਵਫਦ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਵੀ ਮਿਲਿਆ ਤੇ ਉਨ੍ਹਾਂ ਨੂੰ ਯਾਦ ਪੱਤਰ ਸੌਂਪਿਆ। ਰਾਜ ਸਰਕਾਰ ...
Read Full Story


ਸਵਾਮੀ ਵੱਲੋਂ ਚਿਦੰਬਰਮ ਨੂੰ ਸਹਿ ਮੁਲਜ਼ਮ ਬਣਾਉਣ ਦੀ ਮੰਗ

ਨਵੀਂ ਦਿੱਲੀ, ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਨੇ ਦਿੱਲੀ ਦੀ ਇਕ ਅਦਾਲਤ ਨੂੰ ਕਿਹਾ ਹੈ ਕਿ ਉਹ ਬਿਆਨ ਦਰਜ ਕਰਵਾਉਣਾ ਚਾਹੁੰਦੇ ਹਨ ਕਿ 2ਜੀ ਸਪੈਕਟ੍ਰਮ ਘੁਟਾਲੇ ’ਚ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸਹਿ-ਦੋਸ਼ੀ ਕਿਉਂ ਬਣਾਇਆ ਜਾਵੇ। ਸ੍ਰੀ ਸਵਾਮੀ ਨੇ ਵਿਸ਼ੇਸ਼ ਸੀ.ਬੀ.ਆਈ. ਜੱਜ ਓ.ਪੀ. ਸੈਨੀ ਦੀ ਅਦਾਲਤ ’ਚ ਪੇਸ਼ ਹੋ ਕੇ ਕਿਹਾ ਕਿ ਪੀ. ਚਿਦੰਬਰਮ ਨੂੰ 2ਜੀ ਸਪੈਕਟ੍ਰਮ ’ਚ ਸਹਿ ਮੁਲਜ਼ਮ ਬਣਾਇਆ ਜਾਣਾ ਚਾਹੀਦਾ ਹੈ। ਅਦਾਲਤ ਨੇ ਇਹ ਮਾਮਲਾ 24 ਅਕਤੂਬਰ ਤੱਕ ਟਾਲ ਦਿੱਤਾ ਹੈ। ਸ੍ਰੀ ਸਵਾਮੀ ਨੇ ਅਦਾਲਤ ਨੂੰ ਦੱਸਿਆ ਕਿ 2ਜੀ ਘੁਟਾਲੇ ’ਚ ਪੀ. ਚਿਦੰਬਰਮ ਦੀ ਭੂਮਿਕਾ ਦੀ ਜਾਂਚ ਲਈ ਉਨ੍ਹਾਂ ਦੀ ...
Read Full Story


ਸੰਜੀਵ ਭੱਟ ਦੀ ਪਤਨੀ ਨੇ ਚਿਦੰਬਰਮ ਨੂੰ ਲਿਖੀ ਚਿੱਠੀ

ਅਹਿਮਦਾਬਾਦ, ਗੁਜਰਾਤ ਦੰਗਿਆਂ ਨੂੰ ਲੈ ਕੇ ਨਰਿੰਦਰ ਮੋਦੀ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਦੀ ਪਤਨੀ ਸ਼ਵੇਤਾ ਭੱਟ ਨੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਚਿੱਠੀ ਲਿਖੀ ਹੈ। ਸ਼ਵੇਤਾ ਭੱਟ ਨੇ ਚਿਦੰਬਰਮ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਤੀ ਦੀ ਸੁਰੱਖਿਆ ਯਕੀਨੀ ਕੀਤੀ ਜਾਏ। ਸ਼ਵੇਤਾ ਨੇ ਗ੍ਰਹਿ ਮੰਤਰੀ ਤੋਂ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਵੀ ਕੀਤੀ ਹੈ। ਸ਼ਵੇਤਾ ਨੇ ਦੋਸ਼ ਲਗਾਇਆ ਕਿ ਅਹਿਮਦਾਬਾਦ ਦੇ ਪੁਲਸ ਕਮਿਸ਼ਨਰ ਸੁਧੀਰ ਸਿਨਹਾ ਨਰਿੰਦਰ ਮੋਦੀ ਦੇ ਇਸ਼ਾਰੇ 'ਤੇ ਸੰਜੀਵ ਭੱਟ ਨੂੰ ਫਸਾ ਰਹੇ ਹਨ। ਸ਼ਵੇਤਾ ਨੇ ਸ਼ੱਕ ਜਤਾਇਆ ਕਿ ਸੰਜੀਵ ਭੱਟ 'ਤੇ ਕੁਝ ਹੋਰ ...
Read Full Story


2ਜੀ ਬਾਰੇ ਚਿਦੰਬਰਮ ਨਹੀਂ ਬਦਲ ਸਕਦੇ ਸਨ ਕੈਬਨਿਟ ਦਾ ਫੈਸਲਾ: ਖੁਰਸ਼ੀਦ

ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਅਤੇ ਪੀ.ਚਿਦੰਬਰਮ ਵਿਚਾਲੇ ਵਿਵਾਦਗ੍ਰਸਤ 2ਜੀ ਨੋਟ ਦੇ ਮਾਮਲੇ ‘ਤੇ ‘ਕਾਫੀ ਮੱਤਭੇਦ’ ਹੋਏ ਸਵੀਕਾਰ ਕਰਦਿਆਂ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਗ੍ਰਹਿ ਮੰਤਰੀ ਦਾ ਬਚਾਓ ਕਰਨ ਦਾ ਯਤਨ ਕੀਤਾ ਹੈ। ਖੁਰਸ਼ੀਦ ਦਾ ਕਹਿਣਾ ਹੈ ਕਿ ਸਪੈਕਟਰਮ ਦੇ ਲਾਇਸੈਂਸ ਜਾਰੀ ਕਰਨ ਲਈ ‘ਪਹਿਲਾਂ ਆਓ, ਪਹਿਲਾਂ ਪਾਓ’ ਦੀ ਗ੍ਰਹਿ ਮੰਤਰੀ ਦੀ ਨੀਤੀ ਠੀਕ ਸੀ, ਕਿਉਂਕਿ ਉਹ ਮੰਤਰੀ ਮੰਡਲ ਦਾ ਫੈਸਲਾ ਨਹੀਂ ਬਦਲ ਸਕਦੇ ਸਨ। ਕਾਨੂੰਨ ਮੰਤਰੀ ਨੇ ਕਿਹਾ ਕਿ ” ਸ੍ਰੀ ਚਿਦੰਬਰਮ, ਕੈਬਨਿਟ ਦੇ ਫੈਸਲੇ ਮਗਰੋਂ ਵੀ, ਬੋਲੀ ਲਈ ਦਲੀਲਬਾਜ਼ੀ ਕਰਦੇ ਰਹੇ ਸਨ। ਉਸ ਵੇਲੇ ਦੇ ਵਿੱਤ ...
Read Full Story


2ਜੀ ਮੁੱਦੇ ਉਤੇ ਗ੍ਰਹਿ ਮੰਤਰੀ ਅਸਤੀਫ਼ਾ ਦੇਵੇ: ਸੀ.ਪੀ.ਐਮ.

ਵੱਖ ਵੱਖ ਮੰਤਰਾਲਿਆਂ ਦੇ ਨੋਟ ਤੋਂ ਚਿਦੰਬਰਮ ਦੀ ਘਪਲੇ ’ਚ ਭੂਮਿਕਾ ਜ਼ਾਹਰ: ਕਰਾਤ ਨਵੀਂ ਦਿੱਲੀ,ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਐਮ.) ਨੇ 2ਜੀ ਸਪੈਕਟਰਮ ਵੰਡ ਘੁਟਾਲੇ ਨੂੰ ਲੈ ਕੇ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਵੱਖ-ਵੱਖ ਮੰਤਰਾਲਿਆਂ ਵਲੋਂ ਤਿਆਰ ਕੀਤੇ ਨੋਟ ਮੁਤਾਬਕ ਇਸ ਸਬੰਧੀ ਤਤਕਾਲੀ ਵਿੱਤ ਮੰਤਰੀ ਦੀ ਭੂਮਿਕਾ ਸਪਸ਼ਟ ਸਾਹਮਣੇ ਆਉਂਦੀ ਹੈ ਤੇ ਇਸ ਲਈ ਉਨ੍ਹਾਂ ਦਾ ਅਹੁਦੇ ’ਤੇ ਬਣੇ ਰਹਿਣਾ ਵਾਜਬ ਨਹੀਂ ਹੈ। ਪਾਰਟੀ ਕੌਮੀ ਪੱਧਰ ਦੇ ਮੁੱਦਿਆਂ ਸਬੰਧੀ ਪਹਿਲੀ ਤੋਂ ਸੱਤ ਨਵੰਬਰ ਤਕ ਦੇਸ਼ ਭਰ ਵਿਚ ਅੰਦੋਲਨ ਕਰੇਗੀ। ਅੱਜ ...
Read Full Story


ਇਕ ਹਫਤੇ ਬਾਅਦ ਪ੍ਰਣਬ-ਚਿਦੰਬਰਮ 'ਚ ਸੁਲ੍ਹਾ

ਨਵੀਂ ਦਿੱਲੀ,ਵਿੱਤ ਮੰਤਰਾਲੇ ਦੇ ਇਕ 'ਨੋਟ' ਨਾਲ ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਵਿਚਾਲੇ ਪੈਦਾ ਹੋਏ ਕਥਿਤ ਤਣਾਅ ਨੂੰ ਖਤਮ ਕਰਨ ਦੀ ਕਵਾਇਦ 'ਚ ਪ੍ਰਣਬ ਮੁਖਰਜੀ ਨੇ ਅੱਜ ਐਲਾਨ ਕੀਤਾ ਕਿ ਉਸ ਨੋਟ 'ਚ ਜੋ ਵੀ ਹੈ, ਉਹ ਉਨ੍ਹਾਂ ਦਾ ਨਜ਼ਰੀਆ ਨਹੀਂ ਹੈ। ਚਿਦੰਬਰਮ ਨੇ ਇਸ 'ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਮਾਮਲਾ ਇਥੇ ਹੀ ਖਤਮ ਹੋ ਜਾਂਦਾ ਹੈ। ਵਿਰੋਧੀ ਧਿਰ ਨੇ ਹਾਲਾਂਕਿ ਕਿਹਾ ਕਿ ਮੁਖਰਜੀ ਦੇ ਬਿਆਨ ਨਾਲ ਸਹਿਮਤ ਹੋਣ ਅਤੇ ਮਾਮਲੇ ਨੂੰ ਖਤਮ ਕਰਨ ਦਾ ਐਲਾਨ ਕਰਨ ਵਾਲੇ ਚਿਦੰਬਰਮ ਕੌਣ ਹੁੰਦੇ ਹਨ। ਭਾਜਪਾ ਦੇ ਮੁੱਖ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਨੇ ਚਿਦੰਬਰਮ ਦੀ ਬਰਖਾਸਤਗੀ ਦੀ ਮੰਗ ਦੁਹਰਾਉਂਦਿਆਂ ...
Read Full Story


1 2 > >>

Loading...

© 2012 punjabinfoline.com

punjab infoline arash info