ਐੱਨ. ਸੀ. ਟੀ. ਸੀ. ਨੂੰ ਮੁਲਤਵੀ ਰੱਖਿਆ ਜਾਵੇ : ਜੈਲਲਿਤਾ
ਚੇਨਈ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਤਿੱਖੇ ਵਿਰੋਧ ਤੋਂ ਬਾਅਦ ਹੁਣ ਤਾਮਿਲਨਾਡੂ ਵਿਚ ਉਨ੍ਹਾਂ ਦੀ ਹਮ-ਅਹੁਦਾ ਜੈਲਲਿਤਾ ਨੇ ਅੱਜ ਕੇਂਦਰ ਨੂੰ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਟੀ. ਸੀ.) ਦਾ ਗਠਨ ਮੁਲਤਵੀ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭੇਜੀ ਇਕ ਚਿੱਠੀ ਵਿਚ ਜੈਲਲਿਤਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਐੱਨ. ਸੀ. ਟੀ. ਸੀ. ਸਮੇਤ ਅੰਦਰੂਨੀ ਸੁਰੱਖਿਆ ਨਾਲ ਜੁ²ੜੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ 16 ਅਪ੍ਰੈਲ ਨੂੰ ਮੁੱਖ ਮੰਤਰੀਆਂ ਦੀ ਬੈਠਕ ਬੁਲਾਈ ਗਈ ਹੈ। ਉਨ੍ਹਾਂ ਇਸ ਮੁੱਦੇ 'ਤੇ ਵਿਚਾਰ-ਵਟਾਂਦਰੇ ਲਈ ਮੁੱਖ ... Read Full Story
|
ਅੱਧਨੰਗਾ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਪ੍ਰਭਾਕਰਨ ਦੇ ਬੇਟੇ ਨੂੰ
ਚੇਨਈ, ਤਾਮਿਲ ਬਾਗੀ ਸੰਗਠਨ ਲਿੱਟੇ ਦੇ ਨੇਤਾ ਪ੍ਰਭਾਕਰਨ ਦੇ 12 ਸਾਲ ਦੇ ਪੁੱਤਰ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੀ ਨੀਂਦ ਸੁਆਉਂਦੇ ਹੋਏ ਦਿਖਾਉਣ ਵਾਲੇ ਫੁਟੇਜ ਕਾਰਨ ਸ਼੍ਰੀਲੰਕਾ ਸਰਕਾਰ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਵੀਡੀਓ ਫੁਟੇਜ ਚੈਨਲ 4 ਦੀ ਇਕ ਡਾਕੂਮੈਂਟਰੀ ਦਾ ਹਿੱਸਾ ਹੈ ਜਿਸ ਦਾ ਪ੍ਰਸਾਰਨ 14 ਮਾਰਚ ਬੁੱਧਵਾਰ ਨੂੰ ਕੀਤਾ ਜਾਵੇਗਾ। ਇਸ ਡਾਕੂਮੈਂਟਰੀ ਨੂੰ ਤਿਆਰ ਕਰਨ ਵਾਲੇ ਇਕ ਬਰਤਾਨਵੀ ਪੱਤਰਕਾਰ ਦਾ ਦਾਅਵਾ ਹੈ ਕਿ ਪ੍ਰਭਾਕਰਨ ਦੇ ਪੁੱਤਰ ਨੂੰ ਅੱਧਨੰਗਾ ਕਰਨ ਪਿੱਛੋਂ ਗੋਲੀਆਂ ਮਾਰ ਦਿੱਤੀਆਂ ... Read Full Story
|
ਬਾਦਲ ਨੇ ਜੈਲਲਿਤਾ ਨੂੰ ਦਿੱਤਾ ਸਹੂੰ ਚੁੱਕ ਸਮਾਗਮ 'ਚ ਆਉਣ ਦਾ ਸੱਦਾ
ਚੇਨਈ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 14 ਮਾਰਚ ਨੂੰ ਆਪਣੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਲਈ ਅੱਜ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਸੱਦਾ ਦਿੱਤਾ ਹੈ। ਅੰਨਾਦ੍ਰਮੁਕ ਮੁਖੀ ਨੇ ਹਾਲਾਂਕਿ ਸਮਾਰੋਹ 'ਚ ਹਿੱਸਾ ਲੈਣ 'ਚ ਅਸਮਰੱਥਤਾ ਜਤਾਈ ਹੈ ਕਿਉਂਕਿ ਉਨ੍ਹਾਂ ਉਸ ਦਿਨ ਸਨਾਕਰਨਕੋਇਲ ਵਿਧਾਨ ਸਭਾ ਉਪ ਚੋਣਾਂ ਲਈ ਚੋਣ ਪ੍ਰਚਾਰ ਕਰਨਾ ਹੈ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਜੈਲਲਿਤਾ ਨੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ 'ਚ ਆਪਣੀ ਅਸਮਰੱਥਤਾ ਜਤਾਉਂਦਿਆਂ ਕਿਹਾ ਕਿ ਉਹ ਆਪਣੇ ਵਲੋਂ ਪਾਰਟੀ ਦੇ ਸਾਂਸਦਾਂ ਵੀ ਮੈਤਰੇਯਨ ਅਤੇ ਐਮ ਤੰਬੀਦੁਰਈ ਨੂੰ ਇਸ ... Read Full Story
|
ਜੈਲਲਿਤਾ ਦੇ ਘਰ ਬੰਬ ਦੀ ਅਫਵਾਹ ਨਾਲ ਮਚੀ ਭਾਜੜ
ਚੇਨਈ, ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਕੱਲ ਸਵੇਰੇ ਸੂਬੇ ਦੀ ਮੁੱਖ ਮੰਤਰੀ ਜੈਲਲਿਤਾ ਦੇ ਘਰ'ਚ ਬੰਬ ਹੋਣ ਦੀ ਝੂਠੀ ਅਫਵਾਹ ਨਾਲ ਭਾਜੜਾਂ ਮਚ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਿਲਸਿਲੇ 'ਚ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਦੋਸ਼ੀ ਜਾਨ ਕੇਨੇਡੀ ਪੇਸ਼ੇ ਤੋਂ ਮੋਟਰ ਮਕੈਨਿਕ ਹੈ। ਉਹ ਆਪਣੀ ਪਤਨੀ ਅਰੂਲ ਉਦਯਾ ਨਾਲ ਝਗੜੇ ਤੋਂ ਬਾਅਦ ਤ੍ਰਿਵਾਤਰੀਯੁਰ ਤੋਂ ਤੰਜੌਰ ਚਲਾ ਗਿਆ, ਜਿੱਥੋਂ ਉਸਨੇ ਪੁਲਸ ਨੂੰ ਫੋਨ 'ਤੇ ਝੂਠੀ ਸੂਚਨਾ ਦਿੱਤੀ। ਕੈਨੇਡੀ ਨੇ ਕਿਹਾ ਕਿ ਉਦਯਾ ਨੇ ਵੀ ਬੰਬ ਬਾਰੇ ਫੋਨ ਕਰਨ 'ਚ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਪੁਲਸ ਨੇ ਉਦਯਾ ਨੂੰ ਵੀ ... Read Full Story
|
ਰਾਜਾਂ ਦੀ ਭਾਈਵਾਲੀ ਤੋਂ ਬਗੈਰ ਐੱਨ. ਸੀ. ਟੀ. ਸੀ. ਹੋਵੇਗਾ ਅਸਫਲ : ਜੈਲਲਿਤਾ
ਚੇਨਈ, ਤਾਮਿਲਨਾਡੂ ਦੀ ਮੁਖ ਮੰਤਰੀ ਜੈਲਲਿਤਾ ਨੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਸਤਾਵਿਤ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਟੀ. ਸੀ.) ਰਾਜਾਂ ਦੀ ਭਾਈਵਾਲੀ ਤੋਂ ਬਿਨਾਂ ਅਸਫਲ ਸਾਬਤ ਹੋਵੇਗਾ। ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਮੁਖ ਮੰਤਰੀਆਂ ਦੀ ਬੈਠਕ ਬੁਲਾਉਣ ਕਿਉਂਕਿ 12 ਮਾਰਚ ਨੂੰ ਹੋਣ ਵਾਲੀ ਅਧਿਕਾਰੀਆਂ ਦੀ ਬੈਠਕ ਵਿਚ ਉਦੇਸ਼ ਦੀ ਪੂਰਤੀ ਨਹੀਂ ਹੋਵੇਗੀ। ਜੈਲਲਿਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਉਪਰੋਕਤ ਕੇਂਦਰ ਦੀ ਸਥਾਪਨਾ ਰਾਜ ਸਰਕਾਰਾਂ ਨੂੰ ਸ਼ਾਮਲ ਕੀਤੇ ਬਿਨਾਂ ਅਸਫਲ ਸਿੱਧ ਹੋਵੇਗੀ। ਸਾਰੀਆਂ ਰਾਜ ... Read Full Story
|
ਇਟਲੀ 'ਚ 12 ਹੈਲੀਕਾਪਟਰਾਂ ਦੀ ਖਰੀਦ 'ਚ ਸਰਕਾਰ ਨੇ ਲਈ ਭਾਰੀ ਰਿਸ਼ਵਤ : ਸਵਾਮੀ
ਚੇਨਈ, ਜਨਤਾ ਪਾਰਟੀ ਮੁਖੀ ਸੁਬਰਾਮਣੀਅਮ ਸਵਾਮੀ ਨੇ ਕੇਂਦਰ ਵਿਚ ਸੱਤਾਧਾਰੀ ਯੂ. ਪੀ. ਏ. ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੇ ਬੇਟੇ ਵਿਦੇਸ਼ਾਂ ਵਿਚ ਕਈ ਕੰਪਨੀਆਂ ਚਲਾ ਰਹੇ ਹਨ ਅਤੇ ਉਹ ਇਸ ਸਿਲਸਿਲੇ ਵਿਚ ਤੱਥ ਇਕੱਠੇ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਇਟਲੀ ਤੋਂ 12 ਹੈਲੀਕਾਪਟਰਾਂ ਦੀ ਖਰੀਦ ਵਿਚ ਭਾਰੀ ਰਿਸ਼ਵਤ ਲਈ ਗਈ ਹੈ। ਉਨ੍ਹਾਂ ਹਾਲ ਹੀ ਵਿਚ ਫਰਾਂਸ ਤੋਂ ਲੜਾਕੂ, ਜੈੱਟ ਜਹਾਜ਼ ਰਾਫੇਲ ਦੀ ਖਰੀਦ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਕੁਡਨਕੁਲਮ ਵਿਰੋਧੀ ਅੰਦੋਲਨਕਾਰੀਆਂ ਨੂੰ ਵਿਦੇਸ਼ੀ ਧਨ ... Read Full Story
|
ਤਾਮਿਲਨਾਡੂ 'ਚ ਮੁਕਾਬਲੇ ਦੌਰਾਨ 5 ਬੈਂਕ ਲੁਟੇਰੇ ਮਾਰੇ ਗਏ
ਚੇਨਈ, ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ ਇਕ ਰਿਹਾਇਸ਼ੀ ਖੇਤਰ 'ਚ ਬੁੱਧਵਾਰ ਰਾਤ ਦੇਰ ਗਏ ਪੁਲਸ ਨਾਲ ਹੋਏ ਇਕ ਮੁਕਾਬਲੇ ਦੌਰਾਨ 5 ਲੁਟੇਰੇ ਮਾਰੇ ਗਏ। ਪੁਲਸ ਨੇ ਦੱਸਿਆ ਕਿ ਬੈਂਕ ਲੁਟੇਰਿਆਂ ਦੇ ਲੁਕੇ ਹੋਣ ਬਾਰੇ ਇਕ ਖੁਫੀਆ ਸੂਚਨਾ ਮਿਲਣ 'ਤੇ ਪੁਲਸ ਦੀ ਵਿਸ਼ੇਸ਼ ਟੀਮ ਨੇ ਸ਼ਹਿਰ ਦੇ ਇਕ ਰਿਹਾਇਸ਼ੀ ਖੇਤਰ ਨੂੰ ਘੇਰ ਲਿਆ। ਪੁਲਸ ਨੇ ਲੁਟੇਰਿਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ ਅਤੇ ਉਲਟਾ ਪੁਲਸ 'ਤੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ 5 ਲੁਟੇਰੇ ਮਾਰੇ ਗਏ। ਮਾਰੇ ਗਏ ਲੁਟੇਰਿਆਂ 'ਤੇ ਬੈਂਕ ਲੁੱਟਣ ਦੀਆਂ 2 ਵਾਰਦਾਤਾਂ 'ਚ ਸ਼ਾਮਲ ... Read Full Story
|
14 ਲੱਖ ਰੁਪਏ ਦੀ ਲੁੱਟ
ਚੇਨਈ, ਤਾਮਿਲਨਾਡੂ ਦੇ ਕੀਲਕਾਟਲਈ ਉਪਨਗਰ ਵਿਖੇ ਇੰਡੀਅਨ ਓਵਰਸੀਜ਼ ਬੈਂਕ ਦੀ ਇਕ ਸ਼ਾਖਾ ਵਿਚੋਂ ਲੁਟੇਰਿਆਂ ਨੇ ਸੋਮਵਾਰ ਬਾਅਦ ਦੁਪਹਿਰ 14 ਲੱਖ ਰੁਪਏ ਲੁੱਟ ਲਏ। ਪੁਲਸ ਸੂਤਰਾਂ ਮੁਤਾਬਕ 4 ਲੁਟੇਰਿਆਂ ਦਾ ਗਿਰੋਹ ਬੈਂਕ ਅੰਦਰ ਗਿਆ ਅਤੇ ਬੰਦੂਕ ਦੀ ਨੋਕ 'ਤੇ ਮੁਲਾਜ਼ਮਾਂ ਦੇ ਗਾਹਕਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਫਿਰ ਘੱਟੋ-ਘੱਟ 14 ਲੱਖ ਦੀ ਨਕਦੀ ਲੈ ਕੇ ਫਰਾਰ ਹੋ ... Read Full Story
|
ਤਾਮਿਲਨਾਡੂ 'ਚ ਕਿਸ਼ਤੀ ਡੁੱਬੀ, 22 ਦੀ ਮੌਤ
ਚੇਨਈ, ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਨੇੜਲੇ ਤਿਰੁਵਲੂਰ ਜ਼ਿਲੇ ਦੀ ਪੁਲੀਕਟ ਝੀਲ 'ਚ ਐਤਵਾਰ ਨੂੰ ਇਕ ਕਿਸ਼ਤੀ ਡੁੱਬ ਜਾਣ ਨਾਲ 22 ਲੋਕਾਂ ਦੀ ਮੌਤ ਹੋ ਗਈ। ਪਿੰਡ 'ਚ 25 ਲੋਕ ਸਵਾਰ ਸਨ। ਅਜੇ ਤੱਕ 15 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬਾਕੀ ਲੋਕਾਂ ਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਬਾਅਦ ਕ੍ਰਿਸਮਸ ਦੀ ਛੁੱਟੀ ਮਨਾ ਕੇ ਚੇਨਈ ਅਤੇ ਗੁੰਮੂਡੀਪੁੰਡੀ ਤੋਂ ਪਰਤ ਰਹੇ ਲੋਕਾਂ ਦਾ ਇਕ ਗਰੁੱਪ ਝੀਲ 'ਚ ਕਿਸ਼ਤੀ 'ਤੇ ਸਵਾਰ ਸੀ। ਗਰੁੱਪ ਦੇ ਲੋਕ ਆਪਸ 'ਚ ਰਿਸ਼ਤੇਦਾਰ ਸਨ। ਫਾਈਬਰ ਨਾਲ ਬਣੀ ਇਸ ਕਿਸ਼ਤੀ ਦਾ ਇਸਤੇਮਾਲ ਮੱਛੀ ਫੜਨ ਲਈ ਕੀਤਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਕਿਸ਼ਤੀ ... Read Full Story
|
ਚੇਨਈ 'ਚ ਬਹੁਮੰਜ਼ਿਲਾ ਇਮਾਰਤ ਨੂੰ ਅੱਗ
ਚੇਨਈ, ਚੇਨਈ ਦੇ ਬਾਹਰੀ ਇਲਾਕੇ ਵਿਚ ਇਕ ਬਹੁਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ। ਇਥੇ ਸੂਚਨਾ ਅਤੇ ਟੈਕਨਾਲੋਜੀ ਕੰਪਨੀਆਂ ਦੇ ਦਫਤਰ ਹਨ। ਅੱਗ ਸਵੇਰੇ 10.30 ਵਜੇ ਦੇ ਲਗਭਗ ਲੱਗੀ ਅਤੇ ਫਾਇਰ ਬ੍ਰਿਗੇਡ ਦੀਆਂ ਪੰਜ ਮੋਟਰਗੱਡੀਆਂ ਭੇਜੀਆਂ ਗਈਆਂ। ... Read Full Story
|
ਅੰਨਾ ਹਜ਼ਾਰੇ ਦੇ ਪ੍ਰੋਗਰਾਮ 'ਚ ਤਬਦੀਲ
ਨਵੀਂ ਦਿੱਲੀ, ਅੰਨਾ ਹਜ਼ਾਰੇ ਦੇ ਪ੍ਰੋਗਰਾਮ ਵਿਚ ਸੋਮਵਾਰ ਅਚਾਨਕ ਤਬਦੀਲੀ ਹੋ ਗਈ। ਇਸ ਨਵੇਂ ਪ੍ਰੋਗਰਾਮ ਮੁਤਾਬਿਕ ਅੰਨਾ ਹਜ਼ਾਰੇ ਨੇ ਚੇਨਈ ਤੋਂ ਦਿੱਲੀ ਆਉਣ ਦਾ ਆਪਣਾ ਪ੍ਰੋਗਰਾਮ ਬਦਲ ਦਿੱਤਾ ਹੈ ਅਤੇ ਉਹ ਚੇਨਈ ਤੋਂ ਸਿੱਧੇ ਪੁਣੇ ਚਲੇ ਗਏ ਹਨ। ਉਥੋਂ ਉਹ ਆਪਣੇ ਪਿੰਡ ਰਾਲੇਗਣ ਸਿੱਧੀ ਪਹੁੰਚਣਗੇ। ਪਹਿਲਾਂ ਬਣਾਏ ਗਏ ਪ੍ਰੋਗਰਾਮ ਮੁਤਾਬਿਕ ਅੰਨਾ ਨੇ ਦਿੱਲੀ ਆਉਣਾ ਸੀ। ਅੰਨਾ ਦੇ ਇਕ ਸਹਿਯੋਗੀ ਨੇ ਦੱਸਿਆ ਕਿ ਅੰਨਾ ਅਜੇ ਤਿੰਨ-ਚਾਰ ਦਿਨ ਤਕ ਆਪਣੇ ਪਿੰਡ ਆਰਾਮ ਕਰਨਗੇ। ਉਨ੍ਹਾਂ ਦੇ ਇਸ ਪ੍ਰੋਗਰਾਮ ਵਿਚ ਹੋਈ ਤਬਦੀਲੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ... Read Full Story
|
ਔਰਤਾਂ ਲਈ ਦੇਸ਼ ਦੀ ਰਾਜਧਾਨੀ ਸਭ ਤੋਂ ਵੱਧ ਅਸੁਰੱਖਿਅਤ
ਨਵੀਂ ਦਿੱਲੀ, ਦੇਸ਼ ਦੀਆਂ ਸੜਕਾਂ ’ਤੇ ਸਫ਼ਰ ਕਰਦੇ ਸਮੇਂ 50 ਫੀਸਦ ਤੋਂ ਵੱਧ ਔਰਤਾਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ ਜਦਕਿ ਰਾਜਧਾਨੀ ਨੂੰ ਸਾਰੇ ਮਹਾਂਨਗਰਾਂ ’ਚੋਂ ਵੱਧ ਅਸੁਰੱਖਿਅਤ ਮੰਨਿਆ ਜਾਂਦਾ ਹੈ।
ਸਰਵੇਖਣ ਅਨੁਸਾਰ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ ਕੁੱਲ 51 ਫੀਸਦ ਔਰਤਾਂ ਸੜਕ ’ਤੇ ਸਫ਼ਰ ਕਰਦੇ ਸਮੇਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ ਜਦਕਿ 73 ਫੀਸਦ ਔਰਤਾਂ ਨੂੰ ਰਾਤ ਵੇਲੇ ਇਕੱਲਿਆਂ ਸਫ਼ਰ ਕਰਦਿਆਂ ਡਰ ਲੱਗਦਾ ਹੈ।
ਸਮੁੰਦਰੀ ਆਵਾਜਾਈ ਲਈ ਨਕਸ਼ੇ ਬਣਾਉਣ ਵਾਲੀ ਕੰਪਨੀ ਨਵਟੇਕ ਅਤੇ ਟੀ.ਐਨ.ਐਸ. ਮਾਰਕੀਟ ਰਿਸਰਚ ਵੱਲੋਂ ਕਰਵਾਏ ਅਧਿਐਨ ਅਨੁਸਾਰ 87 ਫੀਸਦ ਔਰਤਾਂ ਦਿੱਲੀ ... Read Full Story
|
ਰਹਿਣ-ਸਹਿਣ ਪੱਖੋਂ ਬੰਗਲੌਰ ਭਾਰਤ ਦਾ ਸਰਵੋਤਮ ਸ਼ਹਿਰ
ਨਵੀਂ ਦਿੱਲੀ, ਨਵੀਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਨੂੰ ਪਛਾੜ ਕੇ ਬੰਗਲੌਰ ਰਹਿਣ-ਸਹਿਣ ਪੱਖੋਂ ਭਾਰਤ ਦਾ ਸਭ ਤੋਂ ਵਧੀਆ ਸ਼ਹਿਰ ਬਣ ਕੇ ਨਿੱਤਰਿਆ ਹੈ।
ਆਲਮੀ ਪੱਧਰ ਦੀ ਮਨੁੱਖੀ ਸਰੋਤ ਕੰਸਲਟੈਂਸੀ ਫਰਮ ‘ਮਰਸਰ’ ਵੱਲੋਂ ਕਰਵਾਏ ‘ਰਹਿਣ ਸਹਿਣ ਦੀ ਗੁਣਵੱਤਾ ਦੀ ਆਲਮੀ ਦਰਜਾਬੰਦੀ 2011′ ਸਰਵੇਖਣ ਮੁਤਾਬਕ ਭਾਵੇਂ ਬੰਗਲੌਰ ਦੀ ਭਾਰਤੀ ਦਰਜਾਬੰਦੀ ਚੋਟੀ ‘ਤੇ ਹੈ ਪਰ ਇਸ ਮਾਮਲੇ ‘ਚ ਦੁਨੀਆਂ ਦੇ 221 ਸ਼ਹਿਰਾਂ ‘ਚ ਇਸ ਦਾ ਮੁਕਾਮ 141ਵੇਂ ਨੰਬਰ ‘ਤੇ ਆਉਂਦਾ ਹੈ। ਆਲਮੀ ਸੂਚੀ ਮੁਤਾਬਕ ਵੀਏਨਾ ਦੁਨੀਆਂ ਦਾ ਸਭ ਤੋਂ ਵਧੀਆ ਸ਼ਹਿਰ ਹੈ ਅਤੇ ਇਸ ਸੂਚੀ ਵਿਚ ਪੰਜ ਭਾਰਤੀ ਸ਼ਹਿਰ ਬੰਗਲੌਰ (141ਵਾਂ ਸਥਾਨ) ਨਵੀਂ ... Read Full Story
|
ਬਿਹਾਰ-ਚੇਨਈ ਤੋਂ 6 ਅੱਤਵਾਦੀ ਗ੍ਰਿਫਤਾਰ!
ਨਵੀਂ ਦਿੱਲੀ, ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਨੇ ਬਿਹਾਰ ਅਤੇ ਚੇਨਈ ਤੋਂ ਇੰਡੀਅਨ ਮੁਜ਼ਾਹੁਦੀਨ ਦੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸ਼ੱਕੀ ਅੱਤਵਾਦੀਆਂ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀ ਜੁਆਇੰਟ ਟੀਮ ਨੇ ਫੜਿਆ ਹੈ।
ਇਨ੍ਹਾਂ ਦੋਸ਼ੀਆਂ 'ਤੇ ਜਰਮਨੀ ਬੇਕਰੀ ਬਲਾਸਟ, ਚੇਨਈ ਸਟੇਡੀਅਮ ਬਲਾਸਟ ਅਤੇ ਦਿੱਲੀ ਦੇ ਜਾਮਾ ਮਸਜਿਦ ਸ਼ੂਟਆਊਟ ਕੇਸ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਗ੍ਰਿਫਤਾਰ ਅੱਤਵਾਦੀਆਂ ਤੋਂ ਇਕ ਪਾਕਿਸਤਾਨੀ ਨਾਗਰਿਕ ਹਨ। ਜ਼ਿਕਰਯੋਗ ਹੈ ਕਿ 13 ਫਰਵਰੀ 2010 ਨੂੰ ਮਹਾਰਾਸ਼ਟਰ ਦੇ ਪੁਣੇ 'ਚ ਇਕ ਜਰਮਨ ਬੇਕਰੀ 'ਚ ਵਿਸਫੋਟ ਹੋਇਆ ... Read Full Story
|
ਰਾਜੀਵ ਦੇ ਹੱਤਿਆਰੇ ਦੀ ਪਟੀਸ਼ਨ 'ਤੇ ਸੁਣਵਾਈ ਟਲੀ
ਚੇਨਈ, ਮਦਰਾਸ ਹਾਈ ਕੋਰਟ ਨੇ ਸ਼ੁਕੱਰਵਾਰ ਨੂੰ ਰਾਜੀਵ ਗਾਂਧੀ ਹੱਤਿਆ ਮਾਮਲੇ 'ਚ ਮੌਤ ਦੀ ਸਜਾ ਪਾਏ ਦੋਸ਼ੀਆਂ ਦੀ ਪਟੀਸ਼ਨ 'ਤੇ ਸੁਣਵਾਈ ਨੂੰ 29 ਨਵੰਬਰ ਤੱਕ ਦੇ ਲਈ ਟਾਲ ਦਿੱਤਾ ਹੈ। ਮੌਤ ਦੀ ਸਜਾ ਨੂੰ ਬਦਲਣ ਲਈ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਤਿੰਨਾਂ ਦੀ ਪਟੀਸ਼ਨ ਜਦੋਂ ਸੁਣਵਾਈ ਦੇ ਲਈ ਆਇਆ ਤਾਂ ਉਸੇ ਸਮੇਂ ਐਮ.ਡੀ.ਐਮ.ਕੇ ਨੇਤਾ ਵਾਈਕੋ ਨੇ ਅਦਾਲਤ ਨੂੰ ਕਿਹਾ ਕਿ ਸੁਪਰੀਮ ਕੋਰਟ ਦੇ ਸਾਹਮਣੇ ਪਹਿਲਾ ਤੋਂ ਹੀ ਇਸ ਮਾਮਲੇ ਨੂੰ ਚੇਨਈ ਤੋਂ ਬਾਹਰ ਕਿਸੇ ਹੋਰ ਹਾਈ ਕੋਰਟ 'ਚ ਭੇਜਣ ਦੀ ਪਟੀਸ਼ਨ ਵਿਚਾਰਾਧੀਨ ਹੈ। ਮਦਰਾਸ ਹਾਈ ਕੋਰਟ ਬੈਂਚ ਨੇ ਮਾਮਲੇ ਦੀ ਸੁਣਵਾਈ 29 ਨਵੰਬਰ ਤੱਕ ਲਈ ਟਾਲ ਦਿੱਤੀ ... Read Full Story
|