Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਚੱਢਾ"
ਪੌਂਟੀ ਦੇ ਹਾਊਸਿੰਗ ਪ੍ਰਾਜੈਕਟ 'ਤੇ ਰੋਕ

ਲਖਨਊ, ਨੋਇਡਾ ਅਥਾਰਿਟੀ ਨੇ ਪੌਂਟੀ ਚੱਢਾ ਦੀ ਕੰਪਨੀ ਵੈੱਬਸਿਟੀ ਹਾਊਸਿੰਗ ਦੇ ਨੋਇਡਾ ਸੈਕਟਰ 25 ਏ ਅਤੇ ਸੈਕਟਰ 32 ਸਥਿਤ ਹਾਊਸਿੰਗ ਪ੍ਰਾਜੈਕਟਾਂ 'ਤੇ ਰੋਕ ਲਗਾ ਦਿੱਤੀ ਹੈ। ਦੱਸਿਆ ਗਿਆ ਹੈ ਕਿ ਇਥੇ ਬਿਨਾਂ ਲੇ-ਆਊਟ ਪਲਾਨ ਦੇ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਨਾਲ ਇਥੇ ਪ੍ਰਦੂਸ਼ਣ ਫੈਲਣ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਨੋਇਡਾ ਅਥਾਰਿਟੀ ਨੇ ਵੈੱਬਸਿਟੀ ਕੰਪਨੀ ਨੂੰ ਪੂਰੇ ਕੰਮ ਦਾ ਵੇਰਵਾ 3 ਦਿਨਾਂ ਅੰਦਰ ਸੌਂਪਣ ਦੇ ਹੁਕਮ ਦਿੱਤੇ ਹਨ। ਅਥਾਰਿਟੀ ਨੇ ਕੰਪਨੀ ਨੂੰ ਪੁੱਛਿਆ ਹੈ ਕਿ ਉਹ ਬਿਨਾਂ ਨਕਸ਼ਾ ਪਾਸ ਕਰਵਾਏ ਇਥੇ ਕਿਵੇਂ ਕੰਮ ਕਰ ਰਹੀ ...
Read Full Story


ਪੌਂਟੀ ਚੱਢਾ ਨੇ ਭਰਿਆ 54 ਕਰੋੜ ਰੁਪਏ ਦਾ ਟੈਕਸ

ਨਵੀਂ ਦਿੱਲੀ, ਸ਼ਰਾਬ ਵਪਾਰੀ ਪੌਂਟੀ ਚੱਢਾ ਦੇ ਗਰੁੱਪ ਨੇ ਚੱਢਾ ਦੇ ਕੰਪਲੈਕਸਾਂ ਵਿਚ ਇਨਕਮ ਟੈਕਸ ਵਿਭਾਗ ਵਲੋਂ ਛਾਪੇ ਮਾਰੇ ਜਾਣ ਦੇ 3 ਮਹੀਨਿਆਂ ਬਾਅਦ ਵਿਭਾਗ ਨੂੰ 175 ਕਰੋੜ ਰੁਪਏ ਦੀ ਅਣ-ਐਲਾਨੀ ਆਮਦਨ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਉਸ 'ਤੇ 54 ਕਰੋੜ ਰੁਪਏ ਦੇ ਟੈਕਸ ਦਾ ਭੁਗਤਾਨ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਵਪਾਰਕ ਗਰੁੱਪ ਨੇ 175 ਕਰੋੜ ਰੁਪਏ ਦੀ ਅਣ ਐਲਾਨੀ ਆਮਦਨ ਹੋਣਾ ਮੰਨਿਆ ਹੈ ਅਤੇ ਟੈਕਸ ਸੰਬੰਧੀ ਅੱਗੋਂ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਗਰੁੱਪ ਨੇ 54 ਕਰੋੜ ਰੁਪਏ ਟੈਕਸ ਦੇ ਰੂਪ ਵਿਚ ਭਰੇ ਹਨ ਅਤੇ ਜੁਰਮਾਨੇ ਦੀ ਕਾਰਵਾਈ ਵੀ ਜਾਰੀ ...
Read Full Story


ਪੌਂਟੀ ਨਾਲ 'ਸੰਬੰਧਾਂ' ਕਾਰਨ ਮਾਇਆ ਸਰਕਾਰ ਨੂੰ ਝਟਕਾ

ਲਖਨਊ¸ ਯੂ. ਪੀ. ਸ਼ੂਗਰ ਕਾਰਪੋਰੇਸ਼ਨ ਦੀਆਂ 11 ਸ਼ੂਗਰ ਮਿੱਲਾਂ ਵਿਚੋਂ ਆਪਣਾ ਹੱਕ ਛੱਡਣ-ਵੇਚਣ ਵਿਚ ਕੀਤੀਆਂ ਬੇਨਿਯਮੀਆਂ ਨੂੰ ਲੈ ਕੇ ਕੈਗ ਵਲੋਂ ਮਾਇਆਵਤੀ ਦੀ ਸਰਕਾਰ ਨੂੰ ਝਟਕਾ ਦਿਤਾ ਗਿਆ ਹੈ। ਇਸ ਸੌਦੇ, ਜਿਸ ਵਿਚ ਮੁਖ ਲਾਭਕਾਰੀ ਸ਼ਰਾਬ ਦਾ ਠੇਕੇਦਾਰ ਗੁਰਪ੍ਰੀਤ ਸਿੰਘ ਚੱਢਾ ਉਰਫ ਪੌਂਟੀ ਚੱਢਾ ਹੈ, ਨਾਲ ਸੂਬਾ ਸਰਕਾਰ ਦੇ ਖਜ਼ਾਨੇ ਨੂੰ 2000 ਕਰੋੜ ਰੁਪਏ ਦਾ ਘਾਟਾ ਪਿਆ ਹੈ। ਕੈਗ ਦੀ 26 ਸਫਿਆਂ 'ਤੇ ਆਧਾਰਤ ਰਿਪੋਰਟ ਵਿਚ ਵੇਵ ਇੰਡਸਟਰੀਜ਼ ਅਤੇ ਪੀ. ਬੀ. ਐੱਸ. ਫੂਡਜ਼ 'ਤੇ ਟਿੱਪਣੀ ਕੀਤੀ ਗਈ ਹੈ। ਇਹ ਦੋਵੇਂ ਅਦਾਰੇ ਪੌਂਟੀ ਚੱਢਾ ਦੇ ਹਨ। ਦੋਹਾਂ ਕੰਪਨੀਆਂ ਦੇ ਟੈਂਡਰ ਦਸਤਾਵੇਜ਼ ਖਰੀਦਣ ਲਈ ...
Read Full Story


ਪੌਂਟੀ ਚੱਢਾ ਕੋਲੋਂ 11 ਕਰੋੜ ਰੁਪਏ ਦੀ ਨਕਦੀ, ਗਹਿਣੇ ਮਿਲੇ

ਨਵੀਂ ਦਿੱਲੀ, ਸ਼ਰਾਬ ਦੇ ਕਾਰੋਬਾਰੀ ਪੌਂਟੀ ਚੱਢਾ ਕੋਲੋਂ ਇਸ ਮਹੀਨੇ ਦੇ ਸ਼ੁਰੂ 'ਚ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਵਲੋਂ ਮਾਰੇ ਗਏ ਛਾਪਿਆਂ ਦੌਰਾਨ 11 ਕਰੋੜ ਰੁਪਏ ਦੀ ਨਕਦੀ, ਗਹਿਣੇ ਅਤੇ ਫਿਕਸ ਡਿਪਾਜਿਟ ਰਸੀਦਾਂ ਸ਼ਾਮਲ ਹਨ। ਇਸ ਵਿਚੋਂ 2.03 ਕਰੋੜ ਰੁਪਏ ਨਕਦ ਹਨ। ਇਸ ਤੋਂ ਇਲਾਵਾ 5.18 ਕਰੋੜ ਦੇ ਗਹਿਣੇ ਅਤੇ 4.4 ਕਰੋੜ ਰੁਪਏ ਦੇ ਬੈਂਕਾਂ 'ਚ ਫਿਕਸਡ ਡਿਪਾਜ਼ਿਟ ਦੇ ਨਾਲ ਹੀ ਭਾਰੀ ਗਿਣਤੀ 'ਚ ਹੋਰ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਸਨ। ਵਿੱਤ ਮੰਤਰਾਲਾ ਨੇ ਇਸ ਸਬੰਧੀ ਵੀਰਵਾਰ ਜਾਰੀ ਇਕ ਬਿਆਨ 'ਚ ਇਹ ਸਪੱਸ਼ਟੀਕਰਨ ਦਿੰਦੇ ਹੋਏ ਦੱਸਿਆ ਕਿ ਇਸ ਕਾਰਵਾਈ ਦੌਰਾਨ 13 ਬੈਂਕ ਲਾਕਰ ਅਤੇ ਦੋ ਕੰਪਲੈਕਸ ...
Read Full Story


ਖੋਦਿਆ ਪਹਾੜ ਨਿਕਲਿਆ ਚੂਹਾ

ਪੌਂਟੀ ਦੀ ਸੇਫ 'ਚੋਂ ਮਿਲੇ ਸਿਰਫ 100 ਰੁਪਏ ਨਵੀਂ ਦਿੱਲੀ, ਇਨਕਮ ਟੈਕਸ ਅਧਿਕਾਰੀਆਂ ਨੇ ਪੌਂਟੀ ਚੱਢਾ ਦੇ 19 ਟਿਕਾਣਿਆਂ 'ਤੇ ਜੋ ਰੇਡ ਕੀਤੀ ਸੀ, ਉਸ ਵਿਚ ਸਿਰਫ 100 ਰੁਪਏ ਨਕਦ ਮਿਲੇ ਹਨ। ਰੀਅਲ ਅਸਟੇਟ, ਸ਼ੂਗਰ ਕਿੰਗ ਅਤੇ ਲੀਕਰ ਕਿੰਗ ਦੇ ਨੋਇਡਾ ਸਥਿਤ ਟਿਕਾਣਿਆਂ 'ਤੇ ਬੜੇ ਜ਼ੋਰ ਨਾਲ ਇਨਕਮ ਟੈਕਸ ਦੇ ਅਧਿਕਾਰੀ ਛਾਪੇਮਾਰੀ ਲਈ ਗਏ ਸਨ ਅਤੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਉਸਦੀ 6 ਫੁੱਟ ਦੀ ਸੇਫ ਵਿਚੋਂ ਲਗਭਗ 100 ਕਰੋੜ ਰੁਪਏ ਬਰਾਮਦ ਹੋ ਸਕਦੇ ਹਨ। ਨੋਟ ਗਿਣਨ ਦੀਆਂ ਮਸ਼ੀਨਾਂ ਲਿਜਾਈਆਂ ਗਈਆਂ ਅਤੇ ਸੇਫ ਨੂੰ ਕੱਟਣ ਲਈ ਕਟਰ ਮਸ਼ੀਨਾਂ ਵੀ ਪਰ ਹੁਣ ਇਹ ਸੱਚ ਸਾਹਮਣੇ ਆਇਆ ਹੈ ਕਿ ਖੋਦਿਆ ਪਹਾੜ ...
Read Full Story


ਪੌਂਟੀ ਚੱਢਾ ਦੇ 11 ਬੈਂਕ ਲਾਕਰ ਸੀਲ

ਨਵੀਂ ਦਿੱਲੀ, ਸ਼ਰਾਬ ਵਪਾਰੀ ਪੌਂਟੀ ਚੱਢਾ ਦੇ 11 ਬੈਂਕਰ ਲਾਕਰਾਂ ਨੂੰ ਇਨਕਮ ਟੈਕਸ ਵਿਭਾਗ ਨੇ ਅੱਜ ਸੀਲ ਕਰ ਦਿੱਤਾ। ਵਿਭਾਗ ਨੇ ਦਾਅਵਾ ਕੀਤਾ ਕਿ ਉਤਰ ਪ੍ਰਦੇਸ਼ ਅਤੇ ਦਿੱਲੀ ’ਚ ਉਨ੍ਹਾਂ ਦੇ ਕੰਪਲੈਕਸਾਂ ’ਤੇ ਛਾਪੇਮਾਰੀ ਦੌਰਾਨ 15 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਬਰਾਮਦ ਹੋਏ। ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਛਾਪੇਮਾਰੀ ’ਚ 5 ਕਰੋੜ ਰੁਪਏ ਨਕਦ ਅਤੇ 10 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਗਏ। ਅਧਿਕਾਰੀਆਂ ਨੇ 2 ਲੈਪਟਾਪ ਵੀ ਜ਼ਬਤ ਕੀਤੇ ...
Read Full Story


ਪੌਟੀ ਚੱਢਾ ਦੇ ਨਜ਼ਦੀਕੀ ਸਣੇ 19 ਟਿਕਾਣਿਆਂ 'ਤੇ ਛਾਪੇ, 1.50 ਕਰੋੜ ਦੀ ਨਕਦੀ ਤੇ ਹਥਿਆਰ ਮਿਲੇ

ਜਾਲੌਨ, ਉੱਤਰ ਪ੍ਰਦੇਸ਼ ਦੇ ਜਲੌਨ ਜ਼ਿਲਾ ਹੈੱਡ ਕੁਆਰਟਰ ਦੇ ਉੇਰਈ ਵਿਖੇ ਵੀਰਵਾਰ ਜ਼ਿਲਾ ਪ੍ਰਸ਼ਾਸਨ ਨੇ ਸੂਬੇ ਦੇ ਸਭ ਤੋਂ ਵੱਡੇ ਸ਼ਰਾਬ ਦੇ ਕਾਰੋਬਾਰੀ ਪੌਂਟੀ ਚੱਢਾ ਦੇ ਨਜ਼ਦੀਕੀ ਸੁਖਦੇਵ ਸਿੰਘ ਦੇ ਘਰ ਸਣੇ 19 ਟਿਕਾਣਿਆਂ 'ਤੇ ਛਾਪੇ ਮਾਰ ਕੇ 1.50 ਕਰੋੜ ਰੁਪਏ ਦੀ ਨਕਦੀ ਅਤੇ ਨੋਟ ਗਿਣਨ ਵਾਲੀਆਂ ਦੋ ਮਸ਼ੀਨਾਂ ਤੇ ਹਥਿਆਰ ਬਰਾਮਦ ਕੀਤੇ। ਪੁਲਸ ਸੂਤਰਾਂ ਮੁਤਾਬਕ ਸੁਖਦੇਵ ਸਿੰਘ ਦੇ ਜਿਸ ਘਰ 'ਤੇ ਇਹ ਛਾਪਾ ਮਾਰਿਆ ਗਿਆ, ਉਹ ਕਿਰਾਏ ਦਾ ਮਕਾਨ ਹੈ। ਮੁਰਾਦਾਬਾਦ ਵਾਸੀ ਸੁਖਦੇਵ ਸਿੰਘ ਪੌਂਟੀ ਚੱਢਾ ਦਾ ਨਜ਼ਦੀਕੀ ਹੈ ਅਤੇ ਰੇਤ ਦੇ ਕਾਰੋਬਾਰ ਵਿਚ ਉਹ ਸ਼ਾਮਲ ਹੈ। ਉਹ ਸਥਾਨਕ ਵਿਵੇਕਾਨੰਦ ...
Read Full Story


3 ਪ੍ਰਮੁੱਖ ਸਿੱਖਾਂ ਨੂੰ ਮਿਲਿਆ ਪੁਰਸਕਾਰ

ਨਿਊਯਾਰਕ,ਸੀਨੀਅਰ ਭਾਰਤੀ ਡਿਪਲੋਮੈਟ ਅਤੇ ਲੇਖਕ ਨਵਤੇਜ ਸਰਨਾ ਸਮੇਤ 3 ਪ੍ਰਮੁੱਖ ਸਿੱਖਾਂ ਦੀ ਭਲਾਈ ਲਈ ਉਨ੍ਹਾਂ ਦੀ ਅਹਿਮ ਭੂਮਿਕਾ ਲਈ 'ਸਿੱਖ ਵਿਰਾਸਤ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ। ਸਰਨਾ ਨੂੰ ਸ਼ਨੀਵਾਰ ਇਥੇ ਸਿੱਖ ਆਰਟ ਐਂਡ ਫਿਲਮ ਫਾਊਂਡੇਸ਼ਨ ਵਲੋਂ ਇਕ ਸ਼ਾਨਦਾਰ ਪ੍ਰੋਗਰਾਮ ਵਿਚ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਸਮੇਂ ਇਸਰਾਇਲ ਵਿਚ ਭਾਰਤ ਦੇ ਰਾਜਦੂਤ ਸਰਨਾ 2 ਨਾਵਲਾਂ ਦੇ ਲੇਖਕ ਵੀ ਹਨ। ਇਹ ਦੋਵੇਂ ਨਾਵਲ ਉਨ੍ਹਾਂ ਅੰਗ੍ਰੇਜ਼ੀ ਵਿਚ ਲਿਖੇ ਹਨ ਅਤੇ ਇਨ੍ਹਾਂ ਦਾ ਹਿੰਦੀ 'ਚ ਅਨੁਵਾਦ ਕੀਤਾ ਗਿਆ ਹੈ। ਸਰਨਾ ਦੇ ਨਾਲ-ਨਾਲ ਸਟੈਂਡਰਡ ਚਾਰਟਰਡ ਦੇ ਮੁਖ ਕਾਰਜਕਾਰੀ ਜਸਪਾਲ ...
Read Full Story


ਨਾਜਾਇਜ਼ ਤੌਰ ’ਤੇ ਮੰਦਿਰ ’ਚ ਬੈਠੇ ਲੋਕਾਂ ਨੂੰ ਬਾਹਰ ਕੱਢਣ ਲਈ ਦਿੱਤਾ ਮੰਗ ਪੱਤਰ

ਜਲੰਧਰ, 18 ਜਨਵਰੀ (ਸ਼ਿਵ)-ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਮੰਦਿਰ ਵਿਚੋਂ 146 ਧਾਰਾ ਖ਼ਤਮ ਕਰਨ ਤੋਂ ਇਲਾਵਾ ਮੰਦਿਰ ਵਿਚ ਜਿਹੜੇ ਲੋਕ ਨਾਜਾਇਜ਼ ਤੌਰ ’ਤੇ ਰਹਿ ਕੇ ਕੰਮ ਕਰਵਾ ਰਹੇ, ਉਨ੍ਹਾਂ ਨੂੰ ਬੰਦ ਕਰਵਾਇਆ ਜਾਏ। ਟਰੱਸਟ ਨੇ ਇਸ ਮਾਮਲੇ ਵਿਚ ਮੰਗ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਤੋਂ ਇਲਾਵਾ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਭੇਜੀ ਹੈ। ਮੰਗ ਪੱਤਰ ਵਿਚ ਟਰਸੱਟ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰ ਚੱਢਾ ਨੇ ਕਿਹਾ ਹੈ ਕਿ ਜਦ ਮੰਦਿਰ ਵਿਚੋਂ ਧਾਰਾ 145 ਖ਼ਤਮ ਕਰ ਦਿੱਤੀ ਗਈ ਹੈ ਤਾਂ 146 ਧਾਰਾ ਕਿਉਂ ਨਹੀਂ ਖਤਮ ਕੀਤੀ ਜਾ ਰਹੀ ...
Read Full Story


1

Loading...

© 2012 punjabinfoline.com

punjab infoline arash info