Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਛੱਤੀਸਗੜ"
ਅਗਵਾ ਨਾਲ ਸਰਕਾਰੀ ਸਰਗਰਮੀ ਰੁਕੇਗੀ ਨਹੀਂ : ਜੈਰਾਮ

ਨਵੀਂ ਦਿੱਲੀ, ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਅੱਜ ਕਬਾਇਲੀ ਬਹੁਲ ਖੇਤਰਾਂ ਦੇ ਵਿਕਾਸ ਅਤੇ ਸੁਰੱਖਿਆ (ਪੀ. ਡੀ. ਐੱਸ.) ਪਹੁੰਚ ਲਈ ਜ਼ੋਰ ਦਿੰਦੇ ਹੋਏ ਕਿਹਾ ਕਿ ਛੱਤੀਸਗੜ੍ਹ ਦੇ ਕੁਲੈਕਟਰ ਅਲੈਕਸ ਪਾਲ ਮੈਨਨ ਦਾ ਮਾਓਵਾਦੀਆਂ ਵਲੋਂ ਅਗਵਾ ਸਰਕਾਰ ਨੂੰ ਆਪਣੇ ਰਸਤਿਓਂ ਰੋਕੇਗਾ ਨਹੀਂ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਨੇ ਕਿਹਾ, ''ਸਰਕਾਰ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦੇਵੇਗੀ। ਇਹ ਮੁਸ਼ਕਲ ਇਲਾਕੇ ਹਨ ਪਰ ਅਸੀਂ ਕਬਾਇਲੀ ਲੋਕਾਂ ਨੂੰ ਸਿਆਸੀ ਤੌਰ 'ਤੇ ਮਨਾਉਣ ਅਤੇ ਮਹਿਸੂਸ ਕਰਾਉਣ ਕਿ ਸਰਕਾਰ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰੇਗੀ, ਲਈ ਸਿਵਲ ਸੁਸਾਇਟੀਆਂ ਅਤੇ ਐੱਨ. ਜੀ. ਓ'ਜ਼ ਨੂੰ ...
Read Full Story


ਛੱਤੀਸਗੜ੍ਹ 'ਚ ਮਾਓਵਾਦੀ ਵਿਰੋਧੀ ਕਾਰਵਾਈਆਂ ਰੋਕੀਆਂ

ਰਾਏਪੁਰ, ਛੱਤੀਸਗੜ੍ਹ ਦੀ ਸਰਕਾਰ ਨੇ ਓਨੀ ਦੇਰ ਮਾਓਵਾਦੀਆਂ ਨੂੰ ਫੜਨ ਤੇ ਘੇਰਨ ਦੀਆਂ ਕਾਰਵਾਈਆਂ ਮੁਅੱਤਲ ਕਰ ਦਿੱਤੀਆਂ ਹਨ ਜਿੰਨੀ ਦੇਰ ਸੁਕਮਾ ਦੇ ਜ਼ਿਲਾ ਕੁਲੈਕਟਰ ਨੂੰ ਆਜ਼ਾਦ ਨਹੀਂ ਕਰਾ ਲਿਆ ਜਾਂਦਾ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਸਾਰਾ ਧਿਆਨ ਕੁਲੈਕਟਰ ਸ਼੍ਰੀ ਅਲੈਕਸ ਪਾਲ ਮੈਨਨ ਦੀ ਸੁਰੱਖਿਆ ਤੇ ਫੌਰੀ ਰਿਹਾਈ 'ਤੇ ਕੇਂਦਰਿਤ ਹੈ। ਮਾਓਵਾਦੀ ਵਿਰੋਧੀ ਕਾਰਵਾਈ ਬਾਅਦ ਵਿਚ ਦੇਖੀ ਜਾਂਦੀ ...
Read Full Story


ਦੈਵੀ ਸ਼ਕਤੀ ਲਈ ਤਾਂਤਰਿਕ ਨੇ ਬੱਚੇ ਦਾ ਸਿਰ ਕੱਟਿਆ

ਰਾਏਪੁਲ, ਛੱਤੀਸਗੜ੍ਹ 'ਚ ਦੈਵੀ ਸ਼ਕਤੀ ਪ੍ਰਾਪਤ ਕਰਨ ਲਈ ਕਥਿਤ ਤੌਰ 'ਤੇ 10 ਸਾਲਾ ਬੱਚੇ ਦਾ ਸਿਰ ਕੱਟਣ ਵਾਲੇ ਤਾਂਤਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿਲੀਪ ਰਤਿਆ ਨਾਂ ਦੇ ਇਸ ਵਿਅਕਤੀ ਨੂੰ ਪ੍ਰਵੀਣ ਦੀ ਹੱਤਿਆ ਦੇ ਦੋਸ਼ ਗ੍ਰਿਫਤਾਰ ਕੀਤਾ ਹੈ। ਪ੍ਰਵੀਣ 5 ਫਰਵਰੀ ਤੋਂ ਲਾਪਤਾ ਸੀ ਅਤੇ 20 ਫਰਵਰੀ ਨੂੰ ਉਸੀ ਬਿਨ੍ਹਾਂ ਸਿਰ ਵਾਲੀ ਲਾਸ਼ ਰਾਏਗੜ੍ਹ ਜਿਲ੍ਹੇ ਦੇ ਪੁੰਜਿਪਥਰਾ 'ਚੋਂ ਮਿਲੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਲੜਕੇ ਦੀ ਹੱਤਿਆ ਕਰਨ ਦੀ ਗੱਲ ਮਨ ਲਈ ਹੈ। ਉਸ ਨੇ ਇਹ ਹੱਤਿਆ ਇਸ ਲਈ ਕੀਤੀ ਕਿਉਂਕਿ ਉਸ ਦੇ ਸੁਪਨੇ 'ਚ ਆਕੇ ਇਕ ਦੇਵਤਾ ਨੇ ਉਸ ਨੂੰ ...
Read Full Story


ਕਤਲ ਕਰਕੇ ਘਰ 'ਚ ਕੀਤਾ ਦਫਨ

ਰਾਏਪੁਰ, ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਪੁਲਸ ਨੇ ਪਤਨੀ, ਸਾਲੇ ਅਤੇ ਉਸਦੀ ਪਤਨੀ ਅਤੇ ਮਾਲਕ ਦੀ ਹੱਤਿਆ ਕਰਕੇ ਉਨ੍ਹਾਂ ਨੂੰ ਘਰ 'ਚ ਦਫਨਾਉਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਨੀਅਰ ਪੁਲਸ ਅਧਿਕਾਰੀ ਦੀਪਾਂਸ਼ੂ ਕਾਬਰਾ ਨੇ ਦੱਸਿਆ ਕਿ ਸਰਸਵਤੀ ਨਗਰ ਥਾਣਾ ਖੇਤਰ ਦੇ ਕੁਕੁਰਬੇੜਾ ਇਲਾਕੇ 'ਚ ਲਗਭਗ ਇਕ ਸਾਲ ਪਹਿਲਾਂ ਦੋ ਮਹਿਲਾਵਾਂ ਅਤੇ ਇਕ ਪੁਰਸ਼ ਗਾਇਬ ਹੋਇਆ ਸੀ ਜਿਸ ਮਾਮਲੇ ਦੀ ਜਾਂਚ ਚੱਲ ਰਹੀ ਸੀ। ਇਸ ਮਾਮਲੇ ਨੂੰ ਪਹਿਲਾਂ ਤਾਂ ਪੁਲਸ ਗੁਮਸ਼ੁਦਗੀ ਮੰਨ ਰਹ ਸੀ ਬਾਅਦ 'ਚ ਉਨ੍ਹਾਂ ਨੂੰ ਕਤਲ ਦਾ ਸ਼ੱਕ ਹੋਇਆ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਅਰੁਣ ਚੰਦਰਕਰ ਨਾਮਕ ...
Read Full Story


ਨਕਸਲੀਆਂ ਨੇ ਉਡਾਇਆ ਨਵਾਂ ਬਣਿਆ ਥਾਣਾ

ਦਾਂਤੇਵਾੜਾ, ਛੱਤੀਸਗੜ੍ਹ ਵਿਚ ਦਾਂਤੇਵਾੜਾ ਜ਼ਿਲੇ ਵਿਚ ਗਿਦਮ ਵਿਚ ਨਕਸਲੀਆਂ ਨੇ ਇਕ ਨਵੇਂ ਬਣੇ ਥਾਣੇ ਦੀ ਇਮਾਰਤ ਨੂੰ ਧਮਾਕੇ ਰਾਹੀਂ ਉਡਾ ਦਿੱਤਾ । ਪੁਲਸ ਅਨੁਸਾਰ ਕੱਲ ਦੇਰ ਰਾਤ ਹੋਈ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਨੀਅਰ ਅਧਿਕਾਰੀ ਅੱਜ ਇਥੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਨੂੰ ਉਡਾਉਣ ਲਈ ਨਕਸਲੀਆਂ ਨੇ ਨਵੀਂ ਤਕਨੀਕ ਨਾਲ ਬਾਰੂਦੀ ਸੁਰੰਗ ਧਮਾਕਾ ਕੀਤਾ। ਇਸ ਇਮਾਰਤ ਦਾ ਉਦਘਾਟਨ 26 ਜਨਵਰੀ ਨੂੰ ਹੋਣਾ ਸੀ। ਜ਼ਿਕਰਯੋਗ ਹੈ ਕਿ 13 ਸਤੰਬਰ 2003 ਨੂੰ ਨਕਸਲੀਆਂ ਨੇ ਗਿਦਮ ਥਾਣੇ 'ਤੇ ਹਮਲਾ ਕਰਕੇ ਉਥੋਂ 30 ਰਾਈਫਲਾਂ ਅਤੇ 700 ਕਾਰਤੂਸ ਲੁੱਟ ਲਏ ਸਨ। ਇਸ ਹਮਲੇ ਵਿਚ 3 ਪੁਲਸ ...
Read Full Story


ਫੌਜ ਦੇ ਹੈਲੀਕਾਪਟਰ 'ਤੇ ਫਾਇਰਿੰਗ

ਜਗਦਲਪੁਰ, ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ਵਿਚ ਭੇਜੀ ਥਾਣਾ ਖੇਤਰ ਵਿਚ ਆਂਧਰਾ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਉਕਤ ਖੇਤਰ ਵਿਚ ਨਕਸਲੀਆਂ ਵਲੋਂ ਫੌਜ ਦੇ ਇਕ ਹੈਲੀਕਾਪਟਰ 'ਤੇ ਫਾਇਰਿੰਗ ਕਰਨ ਦੀ ਖ਼ਬਰ ਹੈ। ਸੂਤਰਾਂ ਮੁਤਾਬਿਕ ਭੇਜੀ ਥਾਣਾ ਖੇਤਰ ਵਿਚ ਆਂਧਰਾ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਸੰਘਣੇ ਜੰਗਲਾਂ ਵਿਚ ਜਵਾਨਾਂ ਵਲੋਂ ਹੈਲੀਕਾਪਟਰ 'ਤੇ ਪੈਦਲ ਘੇਰਾਬੰਦੀ ਕਰਕੇ ਨਕਸਲੀਆਂ ਵਿਰੁੱਧ ਸੋਮਵਾਰ ਤੋਂ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਫੌਜ ਦੇ ਇਕ ਹੈਲੀਕਾਪਟਰ 'ਤੇ ਨਕਸਲੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਹੈਲੀਕਾਪਟਰ ਵਿਚ ਬੈਠੇ ਸ਼ੂਟਰ ਜਵਾਨਾਂ ਨੇ ਵੀ ਜਵਾਬੀ ...
Read Full Story


5 ਸਾਲਾਂ 'ਚ ਮਾਓਵਾਦੀਆਂ ਨੇ ਨਸ਼ਟ ਕੀਤੇ 260 ਸਕੂਲ

ਨਵੀਂ ਦਿੱਲੀ, ਮਾਓਵਾਦੀਆਂ ਨੇ ਪਿਛਲੇ 5 ਸਾਲਾਂ ਵਿਚ ਲਗਭਗ 260 ਸਕੂਲ ਨਸ਼ਟ ਕਰ ਦਿੱਤੇ। ਗ੍ਰਹਿ ਮੰਤਰਾਲਾ ਨੇ ਇਕ ਰਿਪੋਰਟ ਵਿਚ ਕਿਹਾ ਕਿ 2006 ਤੋਂ ਇਸ ਸਾਲ ਨਵੰਬਰ ਦਰਮਿਆਨ ਨਕਸਲ ਹਿੰਸਾ ਦੌਰਾਨ ਸਭ ਤੋਂ ਵੱਧ 131 ਸਕੂਲ ਛੱਤੀਸਗੜ੍ਹ ਵਿਚ ਨਸ਼ਟ ਹੋਏ। ਝਾਰਖੰਡ ਵਿਚ 63 ਅਤੇ ਬਿਹਾਰ ਵਿਚ 46 ਸਕੂਲ ਮਾਓਵਾਦੀਆਂ ਨੇ ਨਸ਼ਟ ਕੀਤੇ। ਨਕਸਲ ਪ੍ਰਭਾਵਿਤ 6 ਸੂਬਿਆਂ ਛੱਤੀਸਗੜ੍ਹ, ਬਿਹਾਰ, ਝਾਰਖੰਡ, ਓੜੀਸਾ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿਚ 2006 ਵਿਚ ਨਕਸਲੀਆਂ ਨੇ 59 ਸਕੂਲ ਨਸ਼ਟ ਕੀਤੇ। 2007 ਵਿਚ 43, 2008 ਵਿਚ 25, 2009 ਵਿਚ 71, 2010 ਵਿਚ 39 ਅਤੇ 2011 ਵਿਚ (ਨਵੰਬਰ ਤਕ) 21 ਸਕੂਲ ਮਾਓਵਾਦੀਆਂ ਨੇ ਨਸ਼ਟ ਕਰ ਦਿੱਤੇ। ਯੂਨੈਸਕੋ ਵਲੋਂ ...
Read Full Story


ਨਕਸਲ ਵਿਰੋਧੀ ਮੁਹਿੰਮ 'ਚ ਲੱਗੇ ਜਵਾਨਾਂ ਲਈ ਭੱਤਿਆਂ 'ਚ 30 ਫੀਸਦੀ ਦਾ ਵਾਧਾ

ਨਵੀਂ ਦਿੱਲੀ, ਮਾਓਵਾਦੀਆਂ ਵਿਰੁੱਧ ਮੁਹਿੰਮ ਵਿਚ ਲੱਗੀ ਸੀ. ਆਰ. ਪੀ. ਐੱਫ. ਅਤੇ ਹੋਰਨਾਂ ਕੇਂਦਰੀ ਫੋਰਸਾਂ ਦੇ ਅਧਿਕਾਰੀਆਂ ਤੇ ਜਵਾਨਾਂ ਲਈ ਸਰਕਾਰ ਨੇ ਭੱਤਿਆਂ ਵਿਚ 30 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਹ ਭੱਤਾ ਫੌਜੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਖਤਰੇ ਭੱਤੇ ਦੇ ਬਰਾਬਰ ਹੋਵੇਗਾ। ਗ੍ਰਹਿ ਮੰਤਰਾਲਾ ਨੇ ਸੀ. ਆਰ. ਪੀ. ਐੈੱਫ. , ਬੀ.ਐੱਸ.ਐੱਫ., ਇੰਡੋ ਤਿੱਬਤ ਬਾਰਡਰ ਪੁਲਸ ਆਦਿ ਦੇ ਜਵਾਨਾਂ ਲਈ ਅੱਤਵਾਦ ਵਿਰੋਧੀ ਮੁਹਿੰਮ ਭੱਤਾ ਪ੍ਰਵਾਨ ਕਰ ਲਿਆ ਹੈ। ਕੁੱਲ 35 ਜ਼ਿਲਿਆਂ ਵਿਚ ਤਾਇਨਾਤ ਇਹ ਭੱਤਾ ਮਿਲੇਗਾ। ਇਨ੍ਹਾਂ ਵਿਚੋਂ ਸਭ ਤੋਂ ਵੱਧ ਜ਼ਿਲੇ ਛੱਤੀਸਗੜ੍ਹ ਵਿਚ ਹਨ ਜਿਨ੍ਹਾਂ ਦੀ ਗਿਣਤੀ 7 ...
Read Full Story


ਕਿਸ਼ਨਜੀ ਨੂੰ ਆਤਮ-ਸਮਰਪਣ ਲਈ 3 ਦਿਨ ਦਾ ਸਮਾਂ ਦਿੱਤਾ ਸੀ: ਮਮਤਾ

ਕੋਲਕਾਤਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਕਿਹਾ ਹੈ ਕਿ ਪੁਲਸ ਨੇ ਕਿਸ਼ਨਜੀ ਨੂੰ ਆਤਮ-ਸਮਰਪਣ ਲਈ 3 ਦਿਨ ਦਾ ਸਮਾਂ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ 3 ਦਿਨ ਦਾ ਸਮਾਂ ਦੇਣ ਦੇ ਬਾਅਦ ਪੁਲਸ ਉਸਦੇ ਆਤਮ-ਸਮਰਪਣ ਦਾ ਇੰਤਜ਼ਾਰ ਕਰਦੀ ਰਹੀ ਪਰ ਤੀਸਰੇ ਦਿਨ ਵੀ ਕਿਸ਼ਨਜੀ ਦੇ ਸਾਥੀਆਂ ਨੇ ਪੁਲਸ ਉੱਤੇ ਗੋਲੀ ਚਲਾਈ, ਜਿਸ ਦੇ ਬਾਅਦ ਹੋਏ ਮੁਕਾਬਲੇ ਵਿਚ ਕਿਸ਼ਨਜੀ ਮਾਰਿਆ ਗਿਆ। ਉਥੇ ਹੀ ਸੂਤਰਾਂ ਨੇ ਦੱਸਿਆ ਕਿ ਕਿਸ਼ਨਜੀ ਦੇ ਸਿਰ ਉੱਤੇ ਆਂਧਰ ਪ੍ਰਦੇਸ਼ ਸਰਕਾਰ ਵਲੋਂ 12 ਲੱਖ ਅਤੇ ਛੱਤੀਸਗੜ ਸਰਕਾਰ ਵਲੋਂ ਐਲਾਨਿਆ 5 ਲੱਖ ਰੁਪਏ ਦਾ ਇਨਾਮ ਸੰਭਵ ਤੌਰ 'ਤੇ ਉਸ ਵਿਅਕਤੀ ਨੂੰ ਦਿੱਤਾ ਜਾਵੇਗਾ, ...
Read Full Story


ਨੌਜਵਾਨ ਦੇ ਪੇਟ ਤੋਂ ਨਿਕਲੇ 6 ਕਿੱਲੋ ਸਿੱਕੇ ਅਤੇ ਚਾਬੀਆਂ

*ਇਲਾਜ ਦੇ ਦੌਰਾਨ ਹੋਈ ਮੌਤ ਰਾਏਪੁਰ, ਛੱਤੀਸਗੜ ਦੇ ਕੋਰਬਾ ਜ਼ਿਲ੍ਹੇ ਦੇ ਕੋਰਕੋਮਾ ਪਿੰਡ ਦੇ ਨਿਵਾਸੀ ਆਦਿਵਾਸੀ ਨੌਜਵਾਨ ਕਮਲੇਸ਼ਵਰ (25) ਦੇ ਪੇਟ ਦਾ ਆਪ੍ਰੇਸ਼ਨ ਕਰ ਕੇ 6 ਕਿੱਲੋ ਲੋਹਾ ਕੱਢਿਆ ਗਿਆ ਹੈ। ਇਲਾਜ ਦੌਰਾਨ ਅੱਜ ਉਸਦੀ ਮੌਤ ਹੋ ਗਈ। ਕੋਰਬਾ ਸ਼ਹਿਰ ਦੇ ਸਰਜਨ ਡਾਕਟਰ ਐਸ.ਐਨ. ਯਾਦਵ ਨੇ ਦੱਸਿਆ ਕਿ ਕੁਝ ਦਿਨਾਂ ਪਹਿਲਾਂ ਕਮਲੇਸ਼ਵਰ ਨੂੰ ਪੇਟ ਦਰਦ ਦੀ ਸ਼ਿਕਾਇਤ ਹੋਣ ਉੱਤੇ ਉਨ੍ਹਾਂ ਦੇ ਸੈਂਟਰ ਵਿਚ ਲਿਆਇਆ ਗਿਆ। ਉਸਦੇ ਢਿੱਡ ਦਾ ਸੋਨੋਗ੍ਰਾਫੀ ਅਤੇ ਐਕਸਰੇ ਕਰਨ ਦੇ ਬਾਅਦ ਪਤਾ ਲੱਗਿਆ ਕਿ ਉਸਦੇ ਪੇਟ ਵਿਚ ਕੋਈ ਭਾਰੀ ਚੀਜ਼ ਹੈ। ਉਸਨੂੰ ਮਲ ਤਿਆਗ ਕਰਨ ਵਿਚ ਵੀ ਪ੍ਰੇਸ਼ਾਨੀ ਹੋ ਰਹੀ ਸੀ। ਉਸਦਾ ...
Read Full Story


ਸਰਕਾਰੀ ਕੈਂਪ ਵਿਚ ਆਪ੍ਰੇਸ਼ਨ ਪਿੱਛੋਂ 11 ਬਜ਼ੁਰਗ ਹੋਏ ਨੇਤਰਹੀਣ

ਰਾਏਪੁਰ, ਛੱਤੀਸਗੜ੍ਹ ਦੇ ਦੁਰਗ ਜ਼ਿਲੇ ਦੇ ਬਲੋਡ ਕਸਬੇ ਵਿਚ ਇਕ ਸਰਕਾਰੀ ਮੈਡੀਕਲ ਕੈਂਪ ਵਿਚ ਮੋਤੀਆਬਿੰਦ ਦੇ ਆਪ੍ਰੇਸ਼ਨ ਕਰਵਾਉਣ ਕਾਰਨ ਘੱਟੋ-ਘੱਟ 11 ਬਜ਼ੁਰਗ ਨੇਤਰਹੀਣ ਹੋ ਗਏ। ਇਨ੍ਹਾਂ ਨੂੰ ਰਾਏਪੁਰ ਸਥਿਤ ਡਾ. ਭੀਮ ਰਾਓ ਅੰਬੇਡਕਰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਕੈਂਪ ਬੀਤੇ ਮਹੀਨੇ ਲੱਗਾ ਸੀ। ਦੁਰਗ ਦੇ ਜ਼ਿਲਾ ਅਧਿਕਾਰੀ ਨੇ ਸਰਕਾਰੀ ਕੈਂਪ ਵਿਚ ਲਾਪ੍ਰਵਾਹੀ ਦੀ ਗੱਲ ਮੰਨਦਿਆਂ ਕਿਹਾ ਕਿ ਪ੍ਰਸ਼ਾਸਨ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰੇਗਾ। ਸਿਹਤ ਮੰਤਰੀ ਨੇ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ...
Read Full Story


1

Loading...

© 2012 punjabinfoline.com

punjab infoline arash info