ਜਗਰਾਉਂ ਸ਼ਹਿਰ ਦੀਆਂ ਸੜਕਾਂ ਦੇ ਨਿਰਮਾਣ ਲਈ ਕਰੋੜ ਤੋਂ ਵੱਧ ਖਰਚੇ ਜਾਣਗੇ-ਅਪਾਰ ਸਿੰਘ
ਜਗਰਾਉਂ - ਜਗਰਾਉਂ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਆਉਣ ਵਾਲੇ ਦਿਨਾਂ ’ਚ 1 ਕਰੋੜ 15 ਲੱਖ ਰੁਪਏ ਖ਼ਰਚੇ ਜਾਣਗੇ। ਇਹ ਜਾਣਕਾਰੀ ਦਾ ਖੁਲਾਸਾ ਅੱਜ ਇਥੇ ਸੱਤਾਧਾਰੀ ਧਿਰ ਦੇ ਕੌਂਸਲਰ ਅਤੇ ਸੀਨੀਅਰ ਯੂਥ ਆਗੂ ਅਪਾਰ ਸਿੰਘ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇਸੇ ਕੜੀ ਤਹਿਤ ਹੀ ਵੱਖ-ਵੱਖ ਸ਼ਹਿਰਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਯੂਥ ਆਗੂ ਅਪਾਰ ਸਿੰਘ ਨੇ ਦਾਅਵਾ ਕੀਤਾ ਕਿ ਅਕਾਲੀ ਸਰਕਾਰਾਂ ਦੇ ਸਮੇਂ ਦੌਰਾਨ ਹਮੇਸ਼ਾ ਜਗਰਾਉਂ ਸ਼ਹਿਰ ਦਾ ਵੱਡੀ ਪੱਧਰ ’ਤੇ ਵਿਕਾਸ ਹੋਇਆ ਹੈ ਅਤੇ ਮੌਜੂਦਾ ਅਕਾਲੀ ਸਰਕਾਰ ... Read Full Story
|
ਸੰਤ ਬਾਬਾ ਮੱਘਰ ਸਿੰਘ ਯਾਦਗਾਰੀ ਖੇਡ ਮੇਲਾ
ਜਗਰਾਉਂ, 29 ਜਨਵਰੀ (ਅਸ਼ੋਕ)-ਸੰਤ ਬਾਬਾ ਮੱਘਰ ਸਿੰਘ ਯਾਦਗਾਰੀ ਪਿੰਡ ਰਾਮਗੜ੍ਹ ਭੁੱਲਰ ਦੇ ਖੇਡ ਮੇਲੇ ਦੇ ਅੱਜ ਦੂਸਰੇ ਦਿਨ ਕਬੱਡੀ 58 ਕਿਲੋ ਅਤੇ ਕਬੱਡੀ 65 ਕਿਲੋ ਦੇ ਫਸਵੇਂ ਮੁਕਾਬਲੇ ਹੋਏ, ਇਨ੍ਹਾਂ ਫਸਵੇਂ ਮੁਕਾਬਲਿਆਂ ’ਚ ਕਬੱਡੀ 58 ਕਿਲੋ ਦਾ ਫਾਇਨਲ ਮੁਕਾਬਲਾ ਮੇਜ਼ਬਾਨ ਪਿੰਡ ਰਾਮਗੜ੍ਹ ਭੁੱਲਰ ਦੀ ਟੀਮ ਨੇ ਜਿੱਤਿਆ ਅਤੇ ਇਸ ਮੁਕਾਬਲੇ ’ਚ ਪਿੰਡ ਝੋਰੜਾਂ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਇਸ ਤੋਂ ਬਾਅਦ ਵਾਲੀਬਾਲ ’ਚ ਪਿੰਡ ਖੰਜਰਵਾਲ ਦੀ ਟੀਮ ਪਹਿਲੇ ਅਤੇ ਪਿੰਡ ਮਲਕ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਅੱਜ ਖੇਡ ਮੇਲੇ ਦੇ ਦੂਸਰੇ ਦਿਨ ਦੀ ਪ੍ਰਧਾਨਗੀ ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ... Read Full Story
|
ਵਿਰੋਧਤਾ ਨੂੰ ਦੇਖਦਿਆਂ ਠੇਕੇਦਾਰ ਨੂੰ ਲੈ ਕੇ ਆਏ ਲੋਕਾਂ ਦੀ ਕਚਿਹਰੀ ’ਚ ਰਾਜਨੀਤਕ ਆਗੂ
ਜਗਰਾਉਂ, 25 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਤਹਿਸੀਲ ਰੋਡ ’ਤੇ ਸਥਿਤ ਰੇਲਵੇ ਫਾਟਕਾਂ ’ਤੇ ਬਣ ਰਹੇ ਪੁਲ ਦੇ ਨਿਰਮਾਣ ’ਚ ਰੇਲਵੇ ਵਿਭਾਗ ਦੇ ਠੇਕੇਦਾਰ ਵੱਲੋਂ ਜਾਣਬੁੱਝ ਕੇ ਕੀਤੀ ਜਾ ਰਹੀ ਦੇਰੀ ਕਾਰਨ ਇਲਾਕਾਂ ਨਿਵਾਸੀਆਂ ’ਚ ਪਾਏ ਜਾਂਦੇ ਵਿਰੋਧ ਨੂੰ ਦੇਖਦਿਆਂ ਲੁਧਿਆਣਾ ਲੋਕ ਸਭਾ ਦੇ ਮੈਂਬਰ ਮੁਨੀਸ਼ ਤਿਵਾੜੀ ਵੱਲੋਂ ਪਾਏ ਦਬਾਅ ’ਤੇ ਠੇਕੇਦਾਰ ਸਫ਼ਾਈ ਦੇਣ ਜਗਰਾਉਂ ’ਚ ਪਹੁੰਚੇ। ਇਸ ਮੌਕੇ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਹਰਿੰਦਰ ਸਿੰਘ ਚਾਹਲ ਅਤੇ ਸ਼ਹਿਰ ਦੇ ਪਤਵੰਤੇ ਵੀ ਹਾਜ਼ਰ ਸਨ। ਠੇਕੇਦਾਰ ਵੀ.ਪੀ.ਐਸ. ਵਾਲੀਆ ਨੂੰ ਪੁਲਿਸ ਕਪਤਾਨ ਸ: ਚਾਹਲ ਨੇ ਦੱਸਿਆ ਕਿ ... Read Full Story
|
ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾਹੀਆਂ
ਜਗਰਾਉਂ, 18 ਜਨਵਰੀ (ਅਸ਼ੋਕ ਮੌਦਗਿਲ)-ਸਥਾਨਕ ਝਾਂਸੀ ਚੌਕ ’ਚ ਪਹਿਲਾਂ ਤੋਂ ਖੜ੍ਹੇ ਕਾਰ ਸਵਾਰਾਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਸਨ ਵੱਲੋਂ ਨੇੜਲੇ ਪਿੰਡ ਬੰਗਸੀਪੁਰਾ ਦੀ ਇਕ ਔਰਤ ਜੋ ਆਪਣੇ ਪਤੀ ਸਮੇਤ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਨੂੰ ਆਪਣੀ ਕਾਰ ’ਚ ਲਿਫਟ ਦੇਣ ਦੀ ਪੇਸ਼ਕਸ਼ ਕੀਤੀ।
ਇੰਤਜ਼ਾਰ ’ਚ ਖੜ੍ਹੀ ਔਰਤ ਦੇ ਪਤੀ ਨੇ ਆਪਣੀ ਪ੍ਰਵਾਸੀ ਪਤਨੀ ਨੂੰ ਕਾਰ ’ਚ ਬਿਠਾ ਕੇ ਬੱਸੀਆਂ ਜਾਣ ਲਈ ਰਵਾਨਾ ਕਰ ਦਿੱਤਾ। ਪਤਾ ਲੱਗਾ ਹੈ ਕਿ ਰਸਤੇ ਵਿਚ ਸਥਾਨਕ ਸਰਕਾਰੀ ਸਾਇੰਸ ਕਾਲਜ ਨੇੜੇ ਕਾਰ ’ਚ ਬੈਠਣ ’ਚ ਔਖਿਆਈ ਆ ਰਹੀ ਹੈ, ਦੀ ਗੱਲ ਕਰ ਕੇ ਉਕਤ ਕਾਰ ਸਵਾਰ ਔਰਤਾਂ ਨੇ ਪੀੜਤ ਔਰਤ ਨੂੰ ਇਹ ਕਹਿ ਕੇ ਉਤਾਰ ... Read Full Story
|
ਨੰਬਰਦਾਰਾਂ ਨੇ ਜਸਵਿੰਦਰ ਭੱਲੇ ਦਾ ਪੁਤਲਾ ਸਾੜਿਆ
ਜਗਰਾਉਂ, 9 ਜਨਵਰੀ (ਹਰਵਿੰਦਰ)-ਨੰਬਰਦਾਰ ਯੂਨੀਅਨ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਮਿੰਦਰ ਸਿੰਘ ਸਵੱਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜਿਥੇ ਨੰਬਰਦਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਪ੍ਰਤੀ ਵਿਚਾਰਾਂ ਹੋਈਆਂ, ਉਥੇ ਕਲਾਕਾਰ ਜਸਵਿੰਦਰ ਭੱਲਾ ਵੱਲੋਂ ਆਪਣੀ ਕੈਸਿਟ ’ਚ ਨੰਬਰਦਾਰਾਂ ’ਤੇ ਲਗਾਏ ਦੋਸ਼ਾਂ ਦਾ ਨਿੰਦਾ ਕੀਤੀ ਅਤੇ ਜਸਵਿੰਦਰ ਭੱਲੇ ਦਾ ਪੁਤਲਾ ਸਾੜ੍ਹਿਆ। ਇਸ ਮੌਕੇ ਪ੍ਰਧਾਨ ਸਵੱਦੀ ਨੇ ਕਿਹਾ ਕਿ ਜੇਕਰ ਕਲਾਕਾਰ ਭੱਲੇ ਨੇ ਕੈਸਿਟ ’ਚ ਨੰਬਰਦਾਰਾਂ ਵਿਰੁੱਧ ਜੋ ਫ਼ਿਲਮਾਇਆ ਗਿਆ, ਨੂੰ ਨਾ ਕੱਢਿਆ ਅਤੇ ਨੰਬਰਦਾਰਾਂ ਤੋਂ ਮੁਆਫ਼ੀ ਨਾ ਮੰਗੀ ਤਾਂ ਪੂਰੇ ਪੰਜਾਬ ’ਚ ... Read Full Story
|
ਸਿਮਰਨ ਦੇ ਨਾਲ-ਨਾਲ ਸੇਵਾ ਜ਼ਰੂਰੀ-ਸੰਤ ਲੱਖਾ ਸਿੰਘ
ਜਗਰਾਉਂ, 2 ਜਨਵਰੀ (ਹਰਵਿੰਦਰ)-ਨਾਨਕਸਰ ਹਸਪਤਾਲ ’ਚ ਪੂਰਨਮਾਸ਼ੀ ਦੇ ਦਿਹਾੜੇ ’ਤੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ’ਚ ਵੱਖ-ਵੱਖ ਬਿਮਾਰੀਆਂ ਦੇ 320 ਮਰੀਜ਼ਾਂ ਨੂੰ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਇਸ ਕੈਂਪ ਦਾ ਉਦਘਾਟਨ ਕਰਨ ਉਪਰੰਤ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਤੰਦਰੁਸਤ ਸਮਾਜ ਲਈ ਚੰਗੀ ਸਿਹਤ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਸੰਦੇਸ਼ ’ਚ ਸਿਮਰਨ ਦੇ ਨਾਲ-ਨਾਲ ਸੇਵਾ ਵੀ ਜ਼ਰੂਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਖੇਤਰ ’ਚ ਸਮਾਜ ਦੀ ... Read Full Story
|
ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਦੇ ਸਲਾਹਕਾਰ ਬੋਰਡ ਦਾ ਐਲਾਨ
ਜਗਰਾਉਂ, 31 ਦਸੰਬਰ (ਜੋਗਿੰਦਰ ਸਿੰਘ)-ਅੰਤਰਰਾਸ਼ਟਰੀ ਖੇਡ ਸੱਭਿਆਚਾਰ ’ਚ ਵਡਮੁੱਲਾ ਯੋਗਦਾਨ ਪਾ ਰਹੀ ਅੰਤਰਰਾਸ਼ਟਰੀ ਸੰਸਥਾ ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਦੇ ਡਾਇਰੈਕਟਰ ਦਵਿੰਦਰ ਸਿੰਘ ਛੀਨਾ, ਸਰਪ੍ਰਸਤ ਮੰਗਲ ਸਿੰਘ ਢਿੱਲੋਂ ਫ਼ਿਲਮ ਅਭਿਨੇਤਾ, ਸਰਪ੍ਰਸਤ ਰਜਿੰਦਰ ਸਿੰਘ ਸੋਹਲੇ ਅਤੇ ਸਕੱਤਰ ਜਨਰਲ ਪ੍ਰੋ: ਬਲਵਿੰਦਰਪਾਲ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕੌਂਸਲ ਦੇ ਸੱਦੇ ’ਤੇ ਅੰਤਰਰਾਸ਼ਟਰੀ ਫੋਕ ਆਰਟਿਸਟਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦੋ ਡੈਲੀਗੇਸ਼ਨ ਜਨਵਰੀ ਦੇ ਆਖ਼ਰੀ ਹਫ਼ਤੇ ਤੋਂ 7 ਫਰਵਰੀ 2010 ਤੱਕ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ। ਇਸ ਮੌਕੇ ਸ: ਛੀਨਾ ਵੱਲੋਂ ਕੌਂਸਲ ਦੇ ... Read Full Story
|
ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕਾ ਨਿਵਾਸੀਆਂ ਵੱਲੋਂ ਧਰਨਾ
ਜਗਰਾਉਂ, 22 ਦਸੰਬਰ (ਖ਼ਾਲਸਾ)-ਸਥਾਨਕ ਵਾਰਡ ਨੰਬਰ ਸੱਤ ਅਤੇ ਅੱਠ ਦੇ ਵਸਨੀਕਾਂ ਵੱਲੋਂ ਗੰਦੇ ਪਾਣੀ ਵਾਲੇ ਨਾਲੇ ਦੀ ਨਿਕਾਸੀ ਨਾ ਹੋਣ ਕਾਰਨ ਕਾਉਂਕੇ ਰੋਡ ’ਤੇ ਅਗਵਾੜ ਲੋਪੋਂ ਦੀ ਚੂੰਗੀ ਅੱਗੇ ਧਰਨਾ ਲਗਾ ਕੇ ਆਵਾਜਾਈ ਬੰਦ ਕੀਤੀ ਅਤੇ ਨਗਰ ਕੌਂਸਲ ਵਿਰੁੱਧ ਭਾਈ ਨਾਅਰੇਬਾਜੀ ਕੀਤੀ। ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਨਾਲੇ ਦੀ ਸਫ਼ਾਈ ਜਲਦੀ ਕਰਨ ਦਾ ਭਰੋਸਾ ਦੇ ਕੇ ਧਰਨਾ ਉਠਾਇਆ ਗਿਆ। ਵਾਰਡ ਨੰਬਰ 7 ਦੀ ਮਹਿਲਾ ਕੌਂਸਲਰ ਦਲਜੀਤ ਕੌਰ ਸਿਵੀਆ ਨੇ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੱਢਿਆ ਤਾਂ ਪੀੜਤ ਲੋਕ ਡਾਲੇ ਅਗਵਾੜ ਨੇੜੇ ਨਾਲਾ ਬੰਦ ਕਰਕੇ ਪਾਣੀ ਦੀ ਨਿਕਾਸੀ ਅੱਗੇ ਨਹੀਂ ਹੋਣ ... Read Full Story
|
ਪੁਲਿਸ ਵੱਲੋਂ ਭਗੌੜਾ ਕਾਬੂ
ਜਗਰਾਉਂ, 21 ਦਸੰਬਰ (ਮੌਦਗਿਲ)-ਪੁਲਿਸ ਥਾਣਾ ਸਿਟੀ ਜਗਰਾਉਂ ਦੀ ਪੁਲਿਸ ਵੱਲੋਂ ਚੋਰੀ ਦੇ ਇਕ ਮਾਮਲੇ ’ਚ ਲੋੜੀਂਦੇ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਹੌਲਦਾਰ ਕੁਲਦੀਪ ਸਿੰਘ ਦੀ ਅਗਵਾਈ ’ਚ ਸਥਾਨਕ ਪੰਜ ਨੰਬਰ ਚੂੰਗੀ ਨੇੜਿਓਂ ਕਾਬੂ ਕੀਤੇ ਇਸ ਭਗੌੜੇ ਵਿਅਕਤੀ ਦੀ ਥਾਣਾ ਜਗਰਾਉਂ ’ਚ ਦਰਜ ਇਕ ਮੁਕੱਦਮਾ ਨੰਬਰ 275 ਮਿਤੀ 11 ਨਵੰਬਰ 2008 ਨੂੰ 379, 411, 420, 473 ਆਈ.ਪੀ.ਸੀ. ਤਹਿਤ ਤਲਾਸ਼ ਸੀ। ਕਾਬੂ ਕੀਤਾ ਇਹ ਵਿਅਕਤੀ ਧੀਰਜ ਕੁਮਾਰ ਇਸ ਮਾਮਲੇ ’ਚ ਚੋਰੀ ਦਾ ਮੋਟਰਸਾਈਕਲ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ ... Read Full Story
|
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਜਗਰਾਉਂ, 20 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪਿੰਡ ਕਾਉਂਕੇ ਕਲਾਂ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਨਗਰ ਕੀਰਤਨ ’ਚ ਸ੍ਰੀ ਗੁਰੂ ਸਾਹਿਬ ਜੀ ਦੇ ਸਰੂਪ ਬੱਸ ਨਾਮੀ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ’ਚ ਸੁਸ਼ੋਭਿਤ ਕੀਤੇ ਗਏ ਸਨ। ਪਾਲਕੀ ਸਾਹਿਬ ਦੇ ਅੱਗੇ-ਅੱਗੇ ਬੈਂਡ ਬਾਜਿਆਂ ਦੀਆਂ ਧਾਰਮਿਕ ਧੁੰਨਾ ਨਾਲ ਫਿਜਾ ਨੂੰ ਧਾਰਮਿਕ ਰੰਗਤ ਦੇ ਰਹੀਆਂ ਸਨ। ਨਗਰ ਕੀਰਤਨ ਦੇ ਸਵਾਗਤ ਲਈ ਥਾਂ-ਥਾਂ ’ਤੇ ਸਵਾਗਤੀ ਗੇਟ ਅਤੇ ... Read Full Story
|
ਐਡਵੋਕੇਟ ਸਿੱਧਵਾਂ ਪ੍ਰਧਾਨ ਬਣੇ
ਜਗਰਾਉਂ, 20 ਦਸੰਬਰ (ਖ਼ਾਲਸਾ)-ਸਥਾਨਕ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਦਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਲੀਗਲ ਸੈ¤ਲ ਦਾ ਕੌਮੀ ਮੀਤ ਪ੍ਰਧਾਨ ਬਣਨ ’ਤੇ ਖੁਸ਼ੀ ਦੀ ਲਹਿਰ ਦੌੜ ਪਈ। ਇਸ ਮੌਕੇ ਬਾਰ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਐਡਵੋਕੇਟ ਰਘਬੀਰ ਸਿੰਘ ਤੂਰ ਦੀ ਅਗਵਾਈ ’ਚ ਵਕੀਲਾਂ ਨੇ ਐਡਵੋਕੇਟ ਸਿੱਧਵਾਂ ਨੂੰ ਹਾਰ ਪਾ ਕੇ ਲੱਡੂ ਵੰਡੇ। ਐਡਵੋਕੇਟ ਰਘਬੀਰ ਸਿੰਘ ਤੂਰ, ਐਡਵੋਕੇਟ ਅਮਰਜੀਤ ਸਿੰਘ ਲਾਂਬਾ, ਐਡਵੋਕੇਟ ਜਰਨੈਲ ਸਿੰਘ ਖਹਿਰਾ ਆਦਿ ਨੇ ਦੱਸਿਆ ਕਿ ਐਡਵੋਕੇਟ ਸਿੱਧਵਾਂ ਜ਼ਮੀਨ ਨਾਲ ਜੁੜੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਨ। ਇਸ ਮੌਕੇ ... Read Full Story
|
ਅੱਧਾ ਕਿਲੋ ਅਫ਼ੀਮ ਬਰਾਮਦ-ਤਿੰਨ ਗ੍ਰਿਫ਼ਤਾਰ
ਜਗਰਾਉਂ, 13 ਦਸੰਬਰ (ਨਿ. ਪ. ਪ.)- ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ’ਚ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਅੱਧਾ ਕਿਲੋ ਅਫ਼ੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਡੀ. ਐਸ. ਪੀ. ਜਗਰਾਉਂ ਭੁਪਿੰਦਰ ਸਿੰਘ ਨੇ ਪ੍ਰੈਸ ਨੂੰ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ ਰਾਤ ਪੁਲਿਸ ਵੱਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਅੰਦਰ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋ 250 ਗ੍ਰਾਮ ਅਫ਼ੀਮ ਬਰਾਮਦ ਹੋਈ। ਇਸ ਕਥਿਤ ਦੋਸ਼ੀ ਚਰਨਜੀਤ ਸਿੰਘ ਉਰਫ਼ ਪੱਪੀ ਗਰੇਵਾਲ ਪੁੱਤਰ ਅਜੈਬ ਸਿੰਘ ਵਾਸੀ ਜਗਰਾਉਂ ਨੂੰ ਕਾਬੂ ... Read Full Story
|
ਰੋਡਵੇਜ਼ ਕਾਮਿਆਂ ਵੱਲੋਂ ਗੇਟ ਰੈਲੀ
ਜਗਰਾਉਂ, 5 ਦਸੰਬਰ (ਨਿ.ਪ.ਪ.)-ਪੰਜਾਬ ਰੋਡਵੇਜ਼ ਕਰਮਚਾਰੀ ਦਲ ਨੇ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ’ਤੇ ਸਰਕਾਰ ਦਾ ਧੰਨਵਾਦ ਕਰਨ ਲਈ ਗੇਟ ਰੈਲੀ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਦਲ ਦੇ ਸੂਬਾ ਜਨਰਲ ਸਕੱਤਰ ਬੰਤਾ ਸਿੰਘ ਬੁਜਰਗ ਨੇ ਕਿਹਾ ਕਿ 29 ਨਵੰਬਰ 2009 ਨੂੰ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਰੋਡਵੇਜ਼ ਮੁਲਾਜ਼ਮਾਂ ਦੀਆਂ ਮੁੱਖ ਚਾਰ ਮੰਗਾਂ ਮੰਨ ਲਈਆਂ, ਜਿਨ੍ਹਾਂ ਵਿਚੋਂ ਪਨਬਸ ਦੀਆਂ 360 ਬੱਸਾਂ ਤੁਰੰਤ ਰੋਡਵੇਜ਼ ਦੇ ਬੇੜੇ ਸ਼ਾਮਿਲ ਕਰਨਾ, ਭਰਤੀ 50 ਫ਼ੀਸਦੀ ਹਰਿਆਣਾ ਪੈਟਰਨ ’ਤੇ ਕਰਨਾ, ਡਰਾਈਵਰਾਂ ਨੂੰ ਮੁਆਵਜ਼ਾ ਨਾ ਪਾਉਣਾ ਅਤੇ ਉਸਾਰੀ ਸੈ¤ਲ ਦੇ ਕਾਮਿਆਂ ਨੂੰ ਪੱਕੇ ਕਰਨਾ ... Read Full Story
|
ਤਰਕਸ਼ੀਲ ਸੁਸਾਇਟੀ ਦੀ ਮੀਟਿੰਗ
ਜਗਰਾਉਂ, 30 ਨਵੰਬਰ (ਖ਼ਾਲਸਾ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਜਗਰਾਉਂ ਦੀ ਮੀਟਿੰਗ ਇਕਾਈ ਦੇ ਜਥੇਬੰਦਕ ਮੁਖੀ ਪੂਰਨ ਕਾਉਂਕੇ ਦੀ ਪ੍ਰਧਾਨਗੀ ਹੇਠ ਗੁਲਾਬੀ ਬਾਗ ਜਗਰਾਉਂ ਵਿਖੇ ਹੋਈ, ਜਿਸ ਵਿਚ ਸਭ ਤੋਂ ਪਹਿਲਾਂ ਐਸ.ਐਸ.ਪੀ. ਹਰਿੰਦਰ ਸਿੰਘ ਚਾਹਲ ਦੀਆਂ ਹਦਾਇਤਾ ’ਤੇ ਅੱਡਾ ਰਾਏਕੋਟ ਪੁਲਿਸ ਚੌਂਕੀ ਇੰਚਾਰਜ ਬਲਵੰਤ ਸਿੰਘ ਦੁਆਰਾ ਸ਼ਹਿਰ ਦੇ ਤਾਂਤਰਿਕਾਂ ਨੂੰ ਇਕੱਠੇ ਕਰਕੇ ਚੇਤਾਵਨੀ ਦੇਣ ਦੇ ਕੰਮ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਸੰਸਥਾ ਵੱਲੋਂ ਜੋਤਸ਼ੀ, ਤਾਂਤਰਿਕ ਅਤੇ ਪਾਖੰਡੀ ਸਾਧਾਂ ਨੂੰ ਖੁੱਲ੍ਹਾ ਚੈਲੰਿਜ ਕੀਤਾ ਹੈ ਕਿ ਜੇ ਕਿਸੇ ਕੋਲ ਵੀ ਕਿਸੇ ਵੀ ਕਿਸਮ ਦੀ ਗੈਬੀ ਸ਼ਕਤੀ ਜਾਂ ... Read Full Story
|
ਰੋਡਵੇਜ਼ ਮੁਲਾਜ਼ਮਾਂ ਵੱਲੋਂ ਅਰਥੀ ਫੂਕ ਮੁਜ਼ਾਹਰਾ
ਜਗਰਾਉਂ, 29 ਨਵੰਬਰ (ਅਸ਼ੋਕ ਮੌਦਗਿਲ)-ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੰਜਾਬ ਰੋਡਵੇਜ਼ ਜਗਰਾਉਂ ਡਿਪੂ ਦੇ ਵਰਕਰਾਂ ਵੱਲੋਂ ਰੋਸ ਰੈਲੀ ਕਰਕੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਦਾ ਪੁਤਲਾ ਫੂਕਿਆ ਗਿਆ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਸੰਘਰਸ਼ ਕਮੇਟੀ ਦੀਆਂ ਅਨੇਕਾਂ ਮੀਟਿੰਗਾਂ ਵਿਚ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਤੇ ਉਲਟਾ ਵਰਕਰਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਅਤੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹੱਥਕੰਡੇ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਕਮੇਂ ਦੇ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਜ਼ੋਰਾਂ ’ਤੇ ਕਰਨ ਲਈ ਆਪਣੇ ਏਜੰਟ ਰੱਖੇ ਹੋਏ ਹਨ, ਪੈਸੇ ਤੋਂ ਬਗੈਰ ... Read Full Story
|