ਸ਼੍ਰੋਮਣੀ ਅਕਾਲੀ ਦਲ ਲੋਗੋਂਵਾਲ ਦੀ ਪਟਿਆਲਾ ਵਿੱਚ 27 ਮਾਰਚ ਨੂੰ ਹੋਏਗੀ ਵਿਸ਼ਾਲ ਕਾਨਫਰੰਸ
ਪਟਿਆਲਾ,17 ਮਾਰਚ 2010 ( ਪੀ ਐਸ ਗਰੇਵਾਲ) – ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਵਲੋਂ 27 ਮਾਰਚ ਨੂੰ ਪਟਿਆਲਾ ਵਿਖੇ ਇੱਕ ਵਿਸ਼ਾਲ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਸਬੰਧੀ ਸਰਕਟ ਹਾਊਸ ਪਟਿਆਲਾ ਵਿੱਚ ਮੀਟਿੰਗ ਰੱਖੀ ਗਈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਦੇ ਜਨਰਲ ਸਕੱਤਰ ਬਲਦੇਵ ਸਿੰਘ ਮਾਨ, ਕਰਨੈਲ ਸਿੰਘ ਮਾਜਰੀ, ਆਲ ਇੰਡੀਆ ਯੂਥ ਅਕਾਲੀ ਦਲ ਲੋਗੋਂਵਾਲ ਦੇ ਪ੍ਰਧਾਨ ਰਣਜੀਤ ਸਿੰਘ ਨਿੱਕਡ਼ਾ ਸਮੇਤ ਜਿਲਾ ਜਥੇਦਾਰ ਅਤੇ ਹੇਰ ਬਹੁਤ ਸਾਰੇ ਅਹੁਦੇਦਾਰ ਹਾਜਿਰ ਸਨ। ਇਸ ਮੀਟਿੰਗ ਵਿੱਚ ਸਾਰੇ ਆਗੂਆਂ ਨੂੰ ਕਾਨਫਰੰਸ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਬਾਰੇ ਕਿਹਾ ਗਿਆ। ... Read Full Story
|
ਨੌਜਵਾਨ ਆਪਣੀ ਸ਼ਕਤੀ ਉਸਾਰੂ ਪਾਸੇ ਲਗਾਉਣ-ਜਥੇ. ਗਾਬੜੀਆ
ਲੁਧਿਆਣਾ-ਜੇਲ੍ਹ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਨੌਜਵਾਨਾਂ ਨੂੰ ਕਿਹਾ ਹੈ ਕਿ ਉਹ ਆਪਣੀ ਸ਼ਕਤੀ ਉਸਾਰੂ ਪਾਸੇ ਲਗਾਉਣ। ਸ਼ਿਮਲਾਪੁਰੀ ਵਿਖੇ ਸ਼ਹੀਦ ਭਗਤ ਸਿੰਘ ਯੂਥ ਫੈਡਰੇਸ਼ਨ ਦੀ ਮੀਟਿੰਗ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਉਸਾਰੂ ਸੇਧ ਦੇਣ ਲਈ ਅੱਗੇ ਹੋ ਕੇ ਕੰਮ ਕਰਨ, ਕਿਉਂਕਿ ਅੱਜੋਕਾ ਨੌਜਵਾਨ ਗਲਤ ਪਾਸੇ ਤੁਰ ਕੇ ਭਟਕ ਰਿਹਾ ਹੈ। ਜਥੇਦਾਰ ਗਾਬੜੀਆ ਨੇ ਸ: ਲਖਬੀਰ ਸਿੰਘ ਸੰਧੂ ਨੂੰ ਚੌਥੀ ਵਾਰ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ ਅਤੇ ਸਰਗਰਮੀਆਂ ਲਈ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਬਾਬਾ ਅਜੀਤ ਸਿੰਘ ਅਤੇ ... Read Full Story
|
ਮੁੱਖ ਮੰਤਰੀ ਦਾ ਸ਼ਾਹਕੋਟ ਦੌਰਾ ਮੁਲਤਵੀ
ਲੋਹੀਆਂ, 23 ਜਨਵਰੀ (ਕੇਵਲ ਕ੍ਰਿਸ਼ਨ ਮੱਟੂ)-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ 25 ਜਨਵਰੀ ਦਾ ਸ਼ਾਹਕੋਟ ਦਾ ਦੌਰਾ ਮੁਲਤਵੀ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਸ: ਜਸਬੀਰ ਸਿੰਘ ਨੇ ਦੱਸਿਆ ਕਿ 24 ਜਨਵਰੀ ਨੂੰ ਮੁੱਖ ਮੰਤਰੀ ਦਿੱਲੀ ਹੋਣ ਕਾਰਨ ਮੌਸਮ ਵਿਭਾਗ ਨੇ ਉਨ੍ਹਾਂ ਨੂੰ ਹਵਾਈ ਉਡਾਨ ਕਰਨ ਤੋਂ ਮਨਾਹੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 25 ਜਨਵਰੀ ਨੂੰ ਸ਼ਾਹਕੋਟ ਵਿਖੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਦੇ ਸਬੰਧ ਵਿਚ ਹੋਣ ਵਾਲਾ ਸਮਾਰੋਹ ਵੀ ਇਸ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ ਜਿਸ ਦੀ ... Read Full Story
|
ਨਾਨਕਸ਼ਾਹੀ ਕੈਲੰਡਰ ਦੀ ਕੀਤੀ ਗਈ ਸੋਧ ਤੇ ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ. ਵੱਲੋਂ ਇਤਰਾਜ
ਬਰਮਿੰਘਮ, 13 ਜਨਵਰੀ (ਬੇਅੰਤ ਸਿੰਘ) ਇੰਗਲੈਂਡ ਦੇ ਸਭ ਤੋਂ ਦੂਜੇ ਵੱਡੇ ਸ਼ਹਿਰ ਬਰਮਿੰਘਮ ਵਿੱਚ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਥ ਵਿੰਗ ਯੂ.ਕੇ ਨੇ ਇੱਕ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਕਿਹਾ ਗਿਆ ਕਿ ਮਜੂਦਾ ਸ਼੍ਰੋਮਣੀ ਗੁਰਦੁਵਾਰਾ ਪ੍ਰੰਬਧਕ ਕਮੇਟੀ ਦੀ ਮਿਆਦ 30 ਅਗਸਤ 2009 ਨੂੰ ਪੂਰੀ ਹੋ ਚੁੱਕੀ ਹੈ। ਇਸ ਲਈ ਇਸਨੂੰ ਨਾਨਕਸ਼ਾਹੀ ਕੈਲੰਡਰ ਸਮੇਤ ਕੋਈ ਵੀ ਅਹਿਮ ਫੈਸਲਾ ਲੈਣ ਦਾ ਹੱਕ ਨਹੀ ਹੈ। ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਇਸ ਸਬੰਦੀ ਰਿੱਟ ਕੀਤੀ ਗਈ ਹੈ, ਜਿਸ ਦੀ 20 ਜਨਵਰੀ 2010 ਨੂੰ ਸੁਨਵਾਈ ਹੋਣੀ ਹੈ। ਪਰ ਉਸ ਤੋਂ ਪਹਿਲਾਂ ਹੀ ਗੈਰ ਵਿਧਾਨਿਕ ਤੌਰ ਤੇ ਜਥੇਦਾਰ ਸ਼੍ਰੀ ਅਕਾਲ ਤਖਤ ... Read Full Story
|
ਨਾਨਕਸ਼ਾਹੀ ਕੈਲੰਡਰ ਦੀ ਕੀਤੀ ਗਈ ਸੋਧ ਤੇ ਇੰਗਲੈਂਡ ਦੀਆਂ ਪੰਥਕ ਜਥੇਬੰਦੀਆਂ ਵਲੋਂ ਡੱਟ ਕੇ ਵਿਰੋਧ
ਬਰਮਿੰਘਮ, 12 ਜਨਵਰੀ (ਬੇਅੰਤ ਸਿੰਘ) ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਹਿਬਾਨ ਵਲੋਂ ਪ੍ਰਵਾਨ ਕਰਕੇ ਨਾਨਕਸ਼ਾਹੀ ਕੈਲੰਡਰ 2003 ਵਿੱਚ ਜਾਰੀ ਕੀਤਾ ਗਿਆ ਸੀ। ਕਰੀਬ 6 ਸਾਲ ਤੋਂ ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤਾਂ ਇਸ ਮੁਤਾਬਿਕ ਚਲਦੀਆਂ ਆ ਰਹੀਆਂ ਹਨ। ਸ਼੍ਰੋਮਣੀ ਕਮੇਟੀ ਜਿਸਨੂੰ ਕੈਲੰਡਰ ਦੇ ਵਿਧੀ ਵਿਧਾਨ ਵਾਰੇ ਕੋਈ ਜਾਣਕਾਰੀ ਨਹੀਂ ਹੈ, ਸਿਰਫ ਸ੍ਰ. ਪ੍ਰਕਾਸ਼ ਸਿੰਘ ਬਾਦਲ (ਜੋ ਖੁਦ ਆਰ.ਐਸ.ਐਸ. ਦੀ ਮੁਠੀ ਵਿੱਚ ਹੈ) ਦੇ ਇਸ਼ਾਰੇ ਤੇ ਇਸਨੂੰ ਬਦਲਣ ਦਾ ਕੋਈ ਅਧਿਕਾਰ ਨਹੀਂ ਹੈ। ਕਲੈਂਡਰ ਬਾਰੇ ਸ੍ਰ. ਪਾਲ ਸਿੰਘ ਪੁਰੇਵਾਲ, ਭੂਗੋਲ, ਖਗੋਲ, ਸੂਰਜ, ਚੰਦਰਮਾ ਅਤੇ ਪ੍ਰਕ੍ਰਿਤੀ ਦੇ ਵਿਗਿਆਨੀਆਂ ਤੇ ... Read Full Story
|
700 ਸਾਲਾ ਪੁਰਾਣੀ ਮਾਂ ਬੋਲੀ ਪੰਜਾਬੀ ਹੁਣ ਦਸਵੇਂ ਸਥਾਨ ’ਤੇ-ਜਸਬੀਰ ਸੰਧੂ
ਜੰਡਿਆਲਾ ਮੰਜਕੀ, 28 ਦਸੰਬਰ (ਸੁਰਜੀਤ ਸਿੰਘ)-ਸਰਕਾਰੀ ਹਾਈ ਸਕੂਲ ਦੀਵਾਲੀ ਵਿਖੇ ਬੱਚਿਆਂ ਵਿਚ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕਰਵਾਏ ਸਮਾਗਮ ਮੁੱਖ ਮਹਿਮਾਨ ਰਾਸ਼ਟਰੀ ਪੁਰਸਕਾਰ ਵਿਜੇਤਾ ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਬਾਬਾ ਫਰੀਦ ਤੇ ਬੁੱਲੇਸ਼ਾਹ ਦੀ ਪੰਜਾਬੀ ਅੰਮ੍ਰਿਤਵਰਖਾ ਨੇ ਵਿਸ਼ਵ ਦੀਆਂ ਬਹੁਤ ਸਾਰੀਆਂ ਬੋਲੀਆਂ ਨੂੰ ਪਛਾੜਦੇ ਹੋਏ ਦਸਵਾਂ ਸਥਾਨ ਹਾਸਲ ਕਰ ਲਿਆ ਹੈ। ਉਨ੍ਹਾਂ ਵਿਦੇਸ਼ਾਂ ਵਿਚ ਵੀ ਮਾਂ ਬੋਲੀ ਦਾ ਦੀਵਾ ਜਗਾਉਣ ਵਾਲੇ ਵਿਦਵਾਨਾਂ ਤੇ ਗਾਇਕਾਂ ਦੀ ਸ਼ਲਾਘਾ ਕੀਤੀ। ਦਰਪਣ ਮੈਗਜ਼ੀਨ ਦੇ ਸੰਪਾਦਕ ਸੁਮਨ ਸ਼ਾਮਪੁਰੀ ਨੇ ਕਿਹਾ ਕਿ ਮਾਂ ਬੋਲੀ ਦੇ ਵਧੇਰੇ ... Read Full Story
|
ਅਚਨਚੇਤ ਨਿਰੀਖਣ ਵੇਲੇ ਪਸ਼ੂ ਹਸਪਤਾਲ ਦਾ ਡਾਕਟਰ ਗ਼ੈਰ-ਹਾਜ਼ਰ
ਲੋਹੀਆਂ ਖਾਸ, 8 ਦਸੰਬਰ (ਜੰਮੂ)-ਇਥੋਂ 4 ਕਿਲੋਮੀਟਰ ਦੂਰ ਪਿੰਡ ਨੱਲ੍ਹ ਦੇ ਪਸ਼ੂ ਲੋਹੀਆਂ ਦੇ ਇੰਚਾਰਜ ਡਾਕਟਰ ਨੂੰ ਅਚਨਚੇਤ ਕੀਤੀ ਗਈ ਚੈਕਿੰਗ ਦੌਰਾਨ ਗ਼ੈਰ-ਹਾਜ਼ਰ ਹੋਣ ਦੀ ਸੂਚਨਾ ਹੈ, ਜਦਕਿ ਫਾਰਮਾਸਿਸਟ ਤੇ ਹੈਲਪਰ ਵੀ 20 ਮਿੰਟ ਲੇਟ ਹੀ ਪਹੁੰਚੇ। ਜਥੇਦਾਰ ਮਾਹਲਾ ਸਿੰਘ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜ¦ਧਰ ਵੱਲੋਂ ਦੱਸਿਆ ਗਿਆ ਹੈ ਕਿ ਇਸ ਹਸਪਤਾਲ ਦੇ ਨੇੜਲੇ ਇਲਾਕੇ ਦੇ ਲੋਕਾਂ ਵੱਲੋਂ ਡਾਕਟਰ ਦੇ ਗ਼ੈਰ-ਹਾਜ਼ਰ ਰਹਿਣ ਦੀਆਂ ਲਾਗਤਾਰ ਸ਼ਿਕਾਇਤਾਂ ਲਈ ਇਲਾਕੇ ਦੇ ਮੋਹਤਬਰ ਲੋਕਾਂ ਵੱਲੋਂ ਕਈ ਵਾਰ ਬੇਨਤੀਆਂ ਕੀਤੀਆਂ ਗਈਆਂ ਸਨ ਪ੍ਰੰਤੂ ਉਸ ਵੱਲੋਂ ਕੋਈ ਸੁਧਾਰ ਨਹੀਂ ਕੀਤਾ ਗਿਆ। ਇਥੋਂ ਤਕ ਵੀ ਪਤਾ ... Read Full Story
|