Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਜਨ"
ਭਲਕੇ ਪੰਜਾਬ ਭਰ 'ਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ

ਮੁੱਲਾਂਪੁਰ ਦਾਖਾ, ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਭਾਰਤ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪੁਤਲੇ ਫੂਕੇ ਜਾਣਗੇ। ਪੰਜਾਬ ਅੰਦਰ ਵੀ ਜ਼ਿਲਾ ਪੱਧਰ 'ਤੇ 17 ਮਈ ਨੂੰ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਕਿਸਾਨ ਮੋਰਚਾ ਪੰਜਾਬ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਦਿੱਲੀ ਵਿਖੇ ਹੋਈ ਕਿਸਾਨ ਮੋਰਚਾ ਦੀ ਦੇਸ਼ ਪੱਧਰੀ ਮੀਟਿੰਗ ਤੋਂ ਬਾਅਦ ਪਾਰਟੀ ਵਲੋਂ ਮਿਲੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ...
Read Full Story


‘ਮੈਂ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ‘ਚ ਸ਼ਾਮਿਲ ਨਹੀਂ’ : ਗਡਕਰੀ

ਗੁਹਾਟੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਸਾਫ ਤੌਰ ‘ਤੇ ਕਿਹਾ ਤਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਸ਼ਾਮਿਲ ਨਹੀਂ ਹਨ। ਗਡਕਰੀ ਨੇ ਕਿਹਾ, “ਮੈਨੂੰ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ ਅਤੇ ਨਾ ਹੀ ਕੋਈ ਮੈਨੂੰ ਇਸ ਲਈ ਪ੍ਰੇਰਿਤ ਕਰ ਰਿਹਾ ਹੈ।” ਉਨ੍ਹਾਂ ਕਿਹਾ ਕਿ “ਉਹ ਰਾਜਨੀਤੀ ਨੂੰ ਸਮਾਜਿਕ ਤਬਦੀਲੀ ਦੇ ਇਕ ਹਥਿਆਰ ਦੇ ਰੂਪ ਵਿਚ ਦੇਖਦੇ ਹਨ ਅਤੇ ਆਪਣੀ ਪੂਰੀ ਸਮਰੱਥਾ ਨਾਲ ਪਾਰਟੀ ਦੀ ਸੇਵਾ ਕਰਦੇ ...
Read Full Story


ਸੰਵਿਧਾਨ ਨਹੀਂ ਬਾਦਲ ਦੀ ਸੱਤਾ ਬਦਲਣ ਦੀ ਲੋੜ

ਜਲੰਧਰ, ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਐੱਮ. ਪੀ. ਰਾਜ ਸਭਾ ਸ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿਚ ਸੱਤਾ ਪਰਿਵਰਤਨ ਦੀ ਜ਼ਰੂਰਤ ਹੈ ਨਾ ਕਿ ਸੰਵਿਧਾਨਿਕ ਸਮੀਖਿਆ ਦੀ। ਪ੍ਰਕਾਸ਼ ਸਿੰਘ ਬਾਦਲ ਵਲੋਂ ਪਿਛਲੇ ਦਿਨੀਂ ਨਵੇਂ ਸੰਵਿਧਾਨ ਸਭਾ ਦੇ ਗਠਨ ਦੇ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਵਲੋਂ ਬਣਾਇਆ ਗਿਆ ਸੰਵਿਧਾਨ ਵਿਸ਼ਵ ਭਰ ਦੇ ਸੰਵਿਧਾਨਿਕ ਢਾਂਚੇ ਨੂੰ ਮਜ਼ਬੂਤ ਕਰਨ ਵਾਲਾ ਸੰਵਿਧਾਨ ਹੈ, ਜਿਸ ਵਿਚ ਹਰ ਵਰਗ, ਹਰ ਧਰਮ ਨੂੰ ਪੂਰਾ ਮਾਣ-ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਵਿਚ ...
Read Full Story


ਮਾਇਆਵਤੀ ਦੀ ਸੁਰੱਖਿਆ ਨਹੀਂ ਵਧਾਈ ਜਾਏਗੀ

ਲਖਨਊ, ਉੱਤਰ ਪ੍ਰਦੇਸ਼ ਦੇ ਜੇਲ ਮੰਤਰੀ ਰਘੁਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਨੇ ਬੁੱਧਵਾਰ ਨੂੰ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਮੌਜੂਦਾ ਸਮੇਂ 'ਚ ਜਿੰਨੀ ਸੁਰੱਖਿਆ ਮਿਲੀ ਹੋਈ ਹੈ ਉਹ ਲੋੜੀਂਦੀ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ। ਵਾਰਾਣਸੀ 'ਚ ਮੀਡੀਆਕਰਮੀਆਂ ਨਾਲ ਗੱਲਬਾਤ ਦੌਰਾਨ ਰਾਜਾ ਭਈਆ ਨੇ ਕਿਹਾ ਕਿ ਮਾਇਆਵਤੀ ਨੂੰ ਪਹਿਲਾਂ ਤੋਂ ਹੀ ਲੋੜੀਂਦੀ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਦੇਣ ਦਾ ਸਵਾਲ ਹੀ ਨਹੀਂ ਉਠਦਾ। ਉਨ੍ਹਾਂ ਨੇ ਕਿਹਾ ਕਿ ...
Read Full Story


500 ਰੁਪਏ ਜਾਂ ਸ਼ਰਾਬ ਦੀ ਬੋਤਲ ਨਾਲ ਵੋਟ ਖਰੀਦੀ ਜਾਂਦੀ ਹੈ

ਨਵੀਂ ਦਿੱਲੀ, ਜਨ ਲੋਕਪਾਲ ਕਾਨੂੰਨ ਲਾਗੂ ਕਰਵਾਉਣ ਲਈ ਅੰਦੋਲਨ ਚਲਾਉਣ ਵਾਲੀ ਟੀਮ ਅੰਨਾ ਅੱਜ ਇਕ ਚੌਰਾਹੇ 'ਤੇ ਖੜ੍ਹੀ ਦਿਖਾਈ ਦੇ ਰਹੀ ਹੈ। ਹਰ ਮੈਂਬਰ ਆਪਣੇ-ਆਪਣੇ ਰਸਤੇ ਚਲਣਾ ਚਾਹੁੰਦਾ ਹੈ। ਇਸ ਦਾ ਅਸਰ ਕਿਤੇ ਨਾ ਕਿਤੇ ਅੰਦੋਲਨ ਦੀ ਤਾਕਤ 'ਤੇ ਵੀ ਪੈ ਰਿਹਾ ਹੈ। ਹੁਣ ਟੀਮ ਅੰਨਾ ਦਾ ਇਕ ਨਵਾਂ ਮਤਭੇਦ ਸਾਹਮਣੇ ਆਇਆ ਹੈ। ਟੀਮ ਅੰਨਾ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਜੇਕਰ ਵਿਵਸਥਾ ਬਦਲਣੀ ਹੈ ਤਾਂ ਸਾਨੂੰ ਚੋਣਾਂ ਦੀ ਸਿਆਸਤ ਕਰਨੀ ਪਵੇਗੀ, ਉਥੇ ਹੀ ਅੰਨਾ ਨੇ ਦੋ-ਟੁੱਕ ਬਿਆਨ ਦਿੱਤਾ ਹੈ ਕਿ ਉਹ ਚੋਣ ਨਹੀ ਲੜਨਾ ਚਾਹੁੰਦੇ। ਅੰਨਾ ਦਾ ਮੰਨਣਾ ਹੈ ਕਿ ਅੱਜ ਵੀ ਪਿੰਡਾਂ ਵਿਚ ਸ਼ਰਾਬ ਅਤੇ ਨੋਟ ਦੇ ...
Read Full Story


ਭਾਜਪਾ ਵਲੋਂ ਬੋਫੋਰਸ ਮਾਮਲੇ 'ਚ ਸੋਨੀਆ 'ਤੇ ਨਿਸ਼ਾਨਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੋਫੋਰਸ ਤੋਪ ਸੌਦੇ 'ਚ ਇਟਲੀ ਦੇ ਵਪਾਰੀ ਓਤਾਵੀਓ ਕਵੋਤ੍ਰੋਚੀ ਵਲੋਂ ਦਲਾਲੀ ਲਏ ਜਾਣ ਬਾਰੇ ਹੋਏ ਨਵੇਂ ਖੁਲਾਸੇ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸੰਸਦ ਦੇ ਦੋਵੇਂ ਸਦਨਾਂ 'ਚ ਬੋਫੋਰਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਪਾਰਟੀ ਦੀ ਪ੍ਰੈੱਸ ਬ੍ਰੀਫਿੰਗ 'ਚ ਅੱਜ ਕਿਹਾ ਕਿ ਸ਼੍ਰੀਮਤੀ ਗਾਂਧੀ ਨੇ ਵਾਰ-ਵਾਰ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਸਰਕਾਰ ਈਮਾਨਦਾਰ ...
Read Full Story


ਆਖ਼ਰ ਭਾਜਪਾ ਨੇ ਆਹਲੂਵਾਲੀਆ ਨੂੰ ਰਾਜ ਸਭਾ ਟਿਕਟ ਦਿੱਤੀ

ਨਵੀਂ ਦਿੱਲੀ, ਆਖਰ ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਵਿਚ ਪਾਰਟੀ ਦੇ ਸਾਬਕਾ ਉਪ ਨੇਤਾ ਤੇ ਚਾਰ ਵਾਰ ਰਾਜ ਸਭਾ ਦੇ ਮੈਂਬਰ ਰਹੇ ਐਸ.ਐਸ. ਆਹਲੂਵਾਲੀਆ ਨੂੰ ਝਾਰਖੰਡ ਤੋਂ ਰਾਜ ਸਭਾ ਲਈ ਟਿਕਟ ਦੇ ਹੀ ਦਿਤੀ। ਇਸ ਤੋਂ ਪਹਿਲਾਂ ਪਾਰਟੀ ਨੇ ਝਾਰਖੰਡ ਵਿਚ ਆਪਣੇ ਹਮਾਇਤੀ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ ਉਮੀਦਵਾਰ ਦੀ ਹਮਾਇਤ ਦਾ ਐਲਾਨ ਕੀਤਾ ਸੀ ਪਰ ਹੁਣ ਪਾਰਟੀ ਨੇ ਫੈਸਲਾ ਬਦਲ ਲਿਆ ਹੈ। ਸੂਤਰਾਂ ਮੁਤਾਬਕ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਭਾਜਪਾ ਦੇ ਕੌਮੀ ਅਹੁਦੇਦਾਰਾਂ ਨਾਲ ਦੋ ਦਿਨ ਪਹਿਲਾਂ ਮੀਟਿੰਗ ਕਰ ਕੇ ਉਨ੍ਹਾਂ ਨੂੰ ਹਦਾਇਤ ਦਿੱਤੀ ਸੀ ਕਿ ਉਹ ਲੋਕਾਂ ਦੀ ਆਵਾਜ਼ ਸੁਨਣ ...
Read Full Story


ਮੇਰੀ ਜਾਨ ਨੂੰ ਖਤਰਾ : ਮਾਇਆਵਤੀ

ਆਗਰਾ, ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਆਪਣੀ ਜਾਨ 'ਤੇ ਖਤਰੇ ਦਾ ਖਦਸ਼ਾ ਜ਼ਾਹਿਰ ਕਰਦੇ ਹੋਏ ਅੱਜ ਇਥੇ ਕਿਹਾ ਕਿ ਉਨ੍ਹਾਂ ਦੇ ਨਾਲ ਕੋਈ ਅਣਹੋਣੀ ਹੋਣ 'ਤੇ ਉਸ ਦੇ ਲਈ ਕੇਂਦਰੀ ਯੂ. ਪੀ. ਏ. ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀਆਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਡਾ. ਭੀਮ ਰਾਓ ਅੰਬੇਦਕਰ ਦੀ ਜਯੰਤੀ ਦੇ ਮੌਕੇ 'ਤੇ ਆਗਰੇ ਤੋਂ 10 ਕਿੱਲੋਮੀਟਰ ਦੂਰ ਧਨੌਲੀ ਵਿਚ ਅੱਜ ਰਾਤ ਆਯੋਜਿਤ ਭੀਮ ਨਗਰੀ ਮਹਾਉਤਸਵ ਦੇ ਉਦਘਾਟਨ 'ਤੇ ਕੁਮਾਰੀ ਮਾਇਆਵਤੀ ਨੇ ਸਪਾ 'ਤੇ ਤਿੱਖੇ ਦੋਸ਼ਾਂ ਦੀ ਝੜੀ ਲਾਉਂਦੇ ਹੋਏ ਕਿਹਾ ਕਿ ਸਪਾ ...
Read Full Story


ਇਮੈਜਨ ਟੀ. ਵੀ. ਪ੍ਰਸਾਰਣ ਬੰਦ

ਨਵੀਂ ਦਿੱਲੀ, ਦੇਸ਼ ਵਿਚ ਇਮੈਜਨ ਟੀ. ਵੀ. ਦਾ ਪ੍ਰਸਾਰਣ ਅੱਜ ਤੋਂ ਬੰਦ ਹੋ ਗਿਆ ਹੈ। ਟਰਨਰ ਪ੍ਰਸਾਰਣ ਕੰਪਨੀ ਨੇ ਇਸ ਕੰਪਨੀ ਦੇ ਹਿੱਸੇ 2010 ਵਿਚ ਖਰੀਦੇ ਸਨ ਪਰ ਹੁਣ ਉਸਨੇ ਆਪਣਾ ਹੱਥ ਪਿੱਛੇ ਖਿੱਚਣ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਇਸ ਚੈਨਲ ਦਾ ਪ੍ਰਸਾਰਣ ਬੰਦ ਹੋ ਗਿਆ ...
Read Full Story


ਕਾਂਗਰਸ ਨੂੰ ਵੋਟ ਮੰਗਣ ਦਾ ਨੈਤਿਕ ਅਧਿਕਾਰ ਨਹੀਂ : ਭਾਜਪਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਕਿ ਕਾਂਗਰਸ ਦੇਸ਼ ਦੀ ਜਨਤਾ ਦਾ ਵਿਸ਼ਵਾਸ ਗਵਾ ਚੁੱਕੀ ਹੈ ਅਤੇ ਉਸ ਨੂੰ ਵੋਟ ਮੰਗਣ ਦਾ ਨੈਤਿਕ ਅਧਿਕਾਰ ਨਹੀਂ ਹੈ। ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦੀਆਂ 15 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਪ੍ਰਦੇਸ਼ ਭਾਜਪਾ ਦਫਤਰ 'ਚ ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੂਬਾ ਪ੍ਰਧਾਨ ਵੈਂਕਇਆ ਨਾਇਡੂ, ਇਕਾਈ ਪ੍ਰਧਾਨ ਵਜਿੰਦਰ ਗੁਪਤਾ ਅਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਿਜੇ ਕੁਮਾਰ ਮਲਹੋਤਰਾ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸੰਪ੍ਰਗ) ਸਰਕਾਰ ...
Read Full Story


ਮਜ਼ਬੂਤ ਲੋਕਪਾਲ ਲਈ ਸੁਸ਼ਾਂਤ ਨੇ ਰੱਖੀ ਭੁੱਖ ਹੜਤਾਲ

ਸ਼ਿਮਲਾ, ਭਾਜਪਾ ਦੇ ਮੁਅੱਤਲ ਐੱਮ. ਪੀ. ਰਾਜਨ ਸੁਸ਼ਾਂਤ ਨੇ ਸਰਕਾਰ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਹੈ ਕਿ ਜੇ ਸੂਬਾ ਸਰਕਾਰ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਰੱਤੀ ਭਰ ਵੀ ਇੱਛਾ ਹੈ ਤਾਂ ਉਹ ਕਰਨਾਟਕ ਅਤੇ ਉਤਰਾਖੰਡ ਵਾਂਗ ਅਤੇ ਟੀਮ ਅੰਨਾ ਮੁਤਾਬਕ ਲੋਕ ਆਯੁਕਤ ਬਣਾਏ ਨਹੀਂ ਤਾਂ ਸੂਬੇ ਦੇ ਲੋਕਾਂ ਦੇ ਅੰਦੋਲਨ ਨੂੰ ਸਹਿਣ ਲਈ ਤਿਆਰ ਰਹੇ। ਸੂਬਾ ਸਰਕਾਰ ਵਲੋਂ ਵਿਧਾਨ ਸਭਾ ਵਿਚ ਪੇਸ਼ ਲੋਕ ਆਯੁਕਤ ਬਿੱਲ ਦੇ ਖਰੜੇ 'ਤੇ ਸੁਸ਼ਾਂਤ ਨੇ ਕਿਹਾ ਕਿ ਜੇ ਇਹ ਬਿੱਲ ਪਾਸ ਹੋਇਆ ਤਾਂ ਇਸ ਨਾਲ ਸੂਬੇ ਵਿਚੋਂ ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ ਸਗੋਂ ਇਸ ਨਾਲ ਭ੍ਰਿਸ਼ਟਾਚਾਰੀਆਂ ਨੂੰ ਵਧੇਰੇ ...
Read Full Story


ਅਮਰਿੰਦਰ 'ਤੇ ਚੋਣਾਂ 'ਚ 500 ਕਰੋੜ ਰੁਪਏ ਇਕੱਠੇ ਕਰਨ ਦਾ ਦੋਸ਼ ਮੈਂ ਨਹੀਂ, ਅਖਬਾਰਾਂ ਨੇ ਲਾਇਆ : ਭੱਠਲ

ਚੰਡੀਗੜ੍ਹ, ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਰਜਿੰਦਰ ਕੌਰ ਭੱਠਲ ਨੇ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਉਸ ਬਿਆਨ 'ਤੇ ਸਖਤ ਇਤਰਾਜ਼ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮੋਟੀ ਰਕਮ ਇਕੱਠਾ ਕਰਨ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਹੈ। ਇਥੇ ਜਾਰੀ ਇਕ ਬਿਆਨ 'ਚ ਭੱਠਲ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਤੋਂ ਪਹਿਲਾਂ ਕਾਲੀਆ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ, ਕਿਉਂਕਿ ਕਾਲੀਆ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰਨ ਕਾਰਨ ਬਾਦਲ ਮੰਤਰੀ ਮੰਡਲ ...
Read Full Story


ਜੇਤਲੀ ਨੇ ਅੰਸ਼ੁਮਨ ਨੂੰ 100 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ

ਨਵੀਂ ਦਿੱਲੀ, ਰਾਜਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਪ੍ਰਵਾਸੀ ਭਾਰਤੀ ਵਪਾਰੀ ਅੰਸ਼ੁਮਨ ਮਿਸ਼ਰਾ ਨੂੰ ਉਨ੍ਹਾਂ ਵਿਰੁੱਧ ਕਥਿਤ ਝੂਠਾ ਦੋਸ਼ ਲਾਉਣ ਲਈ 100 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਜੇਤਲੀ ਨੇ ਉਨ੍ਹਾਂ ਨੂੰ ਇਹ ਨੋਟਿਸ ਸੋਮਵਾਰ ਭੇਜਿਆ। ਅੰਸ਼ੁਮਨ ਨੇ ਜੇਤਲੀ ਅਤੇ ਮੁਰਲੀ ਮਨੋਹਰ ਜੋਸ਼ੀ ਸਮੇਤ ਕਈ ਆਗੂਆਂ 'ਤੇ ਦੋਸ਼ ਲਾਏ ਹਨ। ਮਿਸ਼ਰ ਨੇ ਝਾਰਖੰਡ ਤੋਂ ਰਾਜਸਭਾ ਲਈ ਨਾਮਜ਼ਦਗੀ ਦਾਖਲ ਕੀਤੀ ਸੀ ਪਰ ਐਨ ਮੌਕੇ 'ਤੇ ਯਸ਼ਵੰਤ ਸਿਨ੍ਹਾ ਅਤੇ ਸ਼ਾਂਤਾ ਕੁਮਾਰ ਵਲੋਂ ਟਿਕਟਾਂ ਦੀ ਖਰੀਦ ਦਾ ਦੋਸ਼ ਲਾਏ ਜਾਣ ...
Read Full Story


ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਚੋਣ ਲੜ ਕੇ ਦੇਖ ਲੈਣ, ਅਸਲੀਅਤ ਲੱਗ ਜਾਵੇਗੀ ਪਤਾ : ਦਿਗਵਿਜੇ

ਗੁਨਾ, ਭਾਰਤੀ ਜਨਤਾ ਪਾਰਟੀ ਦੇ ਮੱਧ ਪ੍ਰਦੇਸ਼ ਦੇ ਸੂਬਾਈ ਪ੍ਰਧਾਨ ਪ੍ਰਭਾਤ ਝਾਅ ਨੂੰ ਚੋਣ ਲੜਣ ਦੀ ਚੁਣੌਤੀ ਦਿੰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਉਹ ਇਕ ਵਾਰ ਖੁਦ ਚੋਣ ਲੜ ਕੇ ਦੇਖ ਲੈਣ ਤਾਂ ਉਨ੍ਹਾਂ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇਗਾ। ਪ੍ਰਭਾਤ ਝਾਅ ਵਲੋਂ ਉਨ੍ਹਾਂ ਨੂੰ ਚੋਣ ਲੜਣ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਉਹ ਉਨ੍ਹਾਂ ਦੇ ਬਿਆਨ 'ਤੇ ਕੁਝ ਟਿੱਪਣੀ ਨਹੀਂ ਕਰਨਗੇ ਪਰ ਇਕ ਵਾਰ ਉਹ ਖੁਦ ਚੋਣ ਲੜ ਕੇ ਦੇਖ ਲੈਣ। ਉਨ੍ਹਾਂ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇਗਾ। ਸਰਕਾਰ 'ਤੇ ਖਣਿਜ ਮਾਫੀਆ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਉਂਦਿਆਂ ...
Read Full Story


ਕੋਇਲਾ ਘੁਟਾਲਾ: ਭਾਜਪਾ ਨੇ ਕੀਤੇ ਪੰਜ ਸਵਾਲ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਦੋ ਜਨਰਲ ਸਕੱਤਰਾਂ ਪ੍ਰਕਾਸ਼ ਜਾਵੜੇਕਰ ਅਤੇ ਹੰਸ ਰਾਜ ਅਹੀਰ ਨੇ ਕਥਿਤ ਕੋਇਲਾ ਸਕੈਂਡਲ ਬਾਰੇ ਪ੍ਰਧਾਨ ਮੰਤਰੀ ਨੂੰ ਪੰਜ ਸੁਆਲ ਕੀਤੇ ਹਨ ਪਰ ਨਾਲ ਹੀ ਕਿਹਾ ਕਿ ਪਾਰਟੀ ਉਸ ਸਮੇਂ ਹੀ ਇਸ ਰਿਪੋਰਟ ਬਾਰੇ ਪ੍ਰਤੀਕਰਮ ਦੇਵੇਗੀ ਜਦੋਂ ਕੈਗ ਅਧਿਕਾਰਤ ਤੌਰ ‘ਤੇ ਰਿਪੋਰਟ ਪੇਸ਼ ਕਰੇਗੀ। ਅੱਜ ਇਥੇ ਜਾਰੀ ਬਿਆਨ ਵਿਚ ਦੋਵਾਂ ਆਗੁਆਂ ਨੇ ਕਿਹਾ ਕਿ ਭਾਵੇਂ ਅਜੇ ਰਿਪੋਰਟ ਆਉਣੀ ਹੈ ਪਰ ਜੋ ਤੱਥ ਸਾਹਮਣੇ ਆਏ ਹਨ,ਉਸ ਅਨੁਸਾਰ 51 ਲੱਖ ਕਰੋੜ ਰੁਪਏ ਕੀਮਤ ਦੇ 90 ਕੋਇਲਾ ਬਲਾਕ 140 ਨਿਜੀ ਕੰਪਨੀਆਂ ਨੂੰ ਅਲਾਟ ਕੀਤੇ ਗਏ ਸਨ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਡਾ.ਮਨਮੋਹਨ ...
Read Full Story


ਸੰਯੁਕਤ ਰਾਸ਼ਟਰ ਸੰਸਥਾ ਵਲੋਂ ਸ਼੍ਰੀਲੰਕਾ ਵਿਰੁੱਧ ਮਤਾ ਪ੍ਰਵਾਨ

ਜਨੇਵਾ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਇਕ ਮਤਾ ਪਾਸ ਕਰਕੇ ਸ਼੍ਰੀਲੰਕਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤਾਮਿਲ ਟਾਈਗਰਾਂ ਨਾਲ ਚੱਲੇ 26 ਸਾਲ ਲੰਮੇ ਝਗੜੇ ਦੌਰਾਨ ਹੋਏ ਜੰਗੀ ਜੁਰਮਾਂ ਦੀ ਯੋਗ ਢੰਗ ਨਾਲ ਪੜਤਾਲ ਕਰੇ। ਭਾਰਤ ਨੇ ਮਤੇ ਦੇ ਹੱਕ ਵਿਚ ਅਤੇ ਚੀਨ ਨੇ ਮਤੇ ਦੇ ਵਿਰੋਧ ਵਿਚ ਵੋਟ ਪਾਈ। ਇਹ ਮਤਾ ਅਮਰੀਕਾ, ਨਾਰਵੇ ਅਤੇ ਫਰਾਂਸ ਵਲੋਂ ਰੱਖਿਆ ਗਿਆ, ਜਿਸਦੇ ਹੱਕ ਵਿਚ 24 ਦੇਸ਼ਾਂ ਨੇ ਤੇ ਵਿਰੋਧ ਵਿਚ 15 ਦੇਸ਼ਾਂ ਨੇ ਵੋਟ ਪਾਈ, ਜਦੋਂ ਕਿ 8 ਦੇਸ਼ਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਮਤੇ ਵਿਚ ਸ਼੍ਰੀਲੰਕਾ ਸਰਕਾਰ ਅਤੇ ਤਾਮਿਲ ਟਾਈਗਰਾਂ 'ਤੇ ਜਬਰ-ਜ਼ੁਲਮ ਦਾ ਇਲਜ਼ਾਮ ਲਾਇਆ ...
Read Full Story


ਯੇਦੀਯੁਰੱਪਾ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨ ਨੂੰ ਕਿਹਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਕਰਨਾਟਕ 'ਚ ਮੁੱਖ ਮੰਤਰੀ ਅਹੁਦੇ 'ਤੇ ਦੁਬਾਰਾ ਜਾਣ ਲਈ ਦਬਾਅ ਬਣਾ ਰਹੇ ਸ਼੍ਰੀ ਬੀ. ਐਸ. ਯੇਦੀਯੁਰੱਪਾ ਦੀ ਮੰਗ ਨੂੰ ਮੰਨਣ ਲਈ ਤਿਆਰ ਹੋ ਗਈ ਹੈ ਪਰ ਸ਼੍ਰੀ ਯੇਦੀਯੁਰੱਪਾ ਨੂੰ ਅਜੇ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸ਼੍ਰੀ ਯੇਦੀਯੁਰੱਪਾ ਅਤੇ ਮੁੱਖ ਮੰਤਰੀ ਸਦਾਨੰਦ ਗੌੜਾ ਭਾਜਪਾ ਹਾਈ ਕਮਾਨ ਦੇ ਬੁਲਾਵੇ 'ਤੇ ਇਥੇ ਆਏ ਹੋਏ ਹਨ। ਦੋਵਾਂ ਨੇ ਪਾਰਟੀ ਲਈ ਕੌਮੀ ਪ੍ਰਧਾਨ ਨਿਤਿਨ ਗਡਕਰੀ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਹਾਈ ਕਮਾਨ ਨੇ ਸ਼੍ਰੀ ਯੇਦੀਯੁਰੱਪਾ ਨੂੰ ਹੋਰ ਕੁਝ ਦੇਰ ਇੰਤਜ਼ਾਰ ਕਰਨ ਨੂੰ ...
Read Full Story


ਮਾਇਆਵਤੀ ਦੀਆਂ ਯਾਦਗਾਰਾਂ ਤੇ ਪਾਰਕਾਂ ਦੀ ਜਾਂਚ ਦੇ ਹੁਕਮ

ਲਖਨਊ, ਬਹੁਜਨ ਸਮਾਜ ਪਾਰਟੀ ਦੀ ਮੁਖੀ ਅਤੇ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਵਲੋਂ ਰਾਜਧਾਨੀ ਲਖਨਊ ਅਤੇ ਨੋਇਡਾ ਵਿਖੇ ਬਣਾਈਆਂ ਗਈਆਂ ਪਾਰਕਾਂ ਅਤੇ ਮੂਰਤੀਆਂ 'ਤੇ ਹੋਏ ਹਜ਼ਾਰਾਂ ਕਰੋੜ ਰੁਪਏ ਦੇ ਖਰਚ ਦੀ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਜਾਂਚ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਹੁਕਮ ਸੋਮਵਾਰ ਜਾਰੀ ਕੀਤੇ ਗਏ। ਉਤਰ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਸ਼ਿਵਪਾਲ ਸਿੰਘ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਖਰਚ ਕਰਨ ਸੰਬੰਧੀ ਰਿਪੋਰਟ ਮੰਗੀ ਗਈ ਹੈ। ਰਿਪੋਰਟ ਇਕ ਹਫਤੇ ਅੰਦਰ ਦੇਣ ਲਈ ਕਿਹਾ ਗਿਆ ...
Read Full Story


ਐੱਨ. ਸੀ. ਟੀ. ਸੀ. 'ਤੇ ਸਰਕਾਰ ਜਿੱਤੀ, 'ਮਮਤਾਗਿਰੀ' ਅੱਗੇ ਹਾਰੀ

ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤਾ ਪਾਸ, ਬਸਪਾ ਤੇ ਤ੍ਰਿਣਮੂਲ ਕਾਂਗਰਸ ਨੇ ਕੀਤਾ ਵਾਕ ਆਊਟ ਨਵੀਂ ਦਿੱਲੀ, ਲੋਕ ਸਭਾ ਨੇ ਸਰਕਾਰ ਵਿਚ ਸ਼ਾਮਲ ਤ੍ਰਿਣਮੂਲ ਕਾਂਗਰਸ ਅਤੇ ਹਮਾਇਤੀ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਮੈਂਬਰਾਂ ਦੇ ਬਾਈਕਾਟ ਦਰਮਿਆਨ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਨੂੰ ਪਾਸ ਕਰ ਦਿਤਾ ਹੈ। ਪਹਿਲਾਂ ਸਰਕਾਰ ਨੂੰ ਉਸ ਸਮੇਂ ਜਿੱਤ ਹਾਸਲ ਹੋਈ, ਜਦੋਂ ਹਾਊਸ ਨੇ ਕੌਮੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਪੀ. ਸੀ.) ਦੀ ਸਥਾਪਨਾ ਦਾ ਜ਼ਿਕਰ ਹਟਾਉਣ ਲਈ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ, ਮਾਰਕਸੀ ਮੈਂਬਰ ਵਾਸੂ ਦੇਵ ਆਚਾਰੀਆ ਅਤੇ ਬੀਜੂ ਜਨਤਾ ਦਲ ਦੇ ਮਹਿਤਾਬ ...
Read Full Story


ਵਿਰੋਧੀਆਂ ਦਾ ਮੂੰਹ ਤੋੜ ਜਵਾਬ ਦਿਓ : ਮਾਇਆਵਤੀ

ਜਾਲੋਨ, ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਉਤਰ ਪ੍ਰਦੇਸ਼ ਦੇ ਲੋਕ ਜੇ ਭ੍ਰਿਸ਼ਟਾਚਾਰ ਅਤੇ ਗੁੰਡਾਰਾਜ ਤੋਂ ਦੂਰ ਰਹਿਣਾ ਚਾਹੁੰਦੇ ਹਨ ਅਤੇ ਵਿਕਾਸ ਚਾਹੁੰਦੇ ਹਨ ਤਾਂ ਇਕ ਵਾਰ ਮੁੜ ਤੋਂ ਬਸਪਾ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦੇਣਾ ਹੋਵੇਗਾ। ਸ਼ਨੀਵਾਰ ਇਥੇ ਇਕ ਚੋਣ ਜਲਸੇ ਵਿਚ ਬੋਲਦਿਆਂ ਮਾਇਆਵਤੀ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਅਸੀਂ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਟਿਕਟਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਤੁਸੀਂ ਜਿਤਾ ਕੇ ਲਖਨਊ ਭੇਜਿਆ। ਬਾਅਦ ਵਿਚ ਕੁਝ ਆਗੂਆਂ ਦੀਆਂ ਗਲਤ ਸਰਗਰਮੀਆਂ ਕਾਰਨ ਉਨ੍ਹਾਂ ਨੂੰ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info