ਭਲਕੇ ਪੰਜਾਬ ਭਰ 'ਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ
ਮੁੱਲਾਂਪੁਰ ਦਾਖਾ, ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਭਾਰਤ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪੁਤਲੇ ਫੂਕੇ ਜਾਣਗੇ। ਪੰਜਾਬ ਅੰਦਰ ਵੀ ਜ਼ਿਲਾ ਪੱਧਰ 'ਤੇ 17 ਮਈ ਨੂੰ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਕਿਸਾਨ ਮੋਰਚਾ ਪੰਜਾਬ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਦਿੱਲੀ ਵਿਖੇ ਹੋਈ ਕਿਸਾਨ ਮੋਰਚਾ ਦੀ ਦੇਸ਼ ਪੱਧਰੀ ਮੀਟਿੰਗ ਤੋਂ ਬਾਅਦ ਪਾਰਟੀ ਵਲੋਂ ਮਿਲੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ... Read Full Story
|
‘ਮੈਂ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ‘ਚ ਸ਼ਾਮਿਲ ਨਹੀਂ’ : ਗਡਕਰੀ
ਗੁਹਾਟੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਸਾਫ ਤੌਰ ‘ਤੇ ਕਿਹਾ ਤਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਸ਼ਾਮਿਲ ਨਹੀਂ ਹਨ। ਗਡਕਰੀ ਨੇ ਕਿਹਾ, “ਮੈਨੂੰ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ ਅਤੇ ਨਾ ਹੀ ਕੋਈ ਮੈਨੂੰ ਇਸ ਲਈ ਪ੍ਰੇਰਿਤ ਕਰ ਰਿਹਾ ਹੈ।” ਉਨ੍ਹਾਂ ਕਿਹਾ ਕਿ “ਉਹ ਰਾਜਨੀਤੀ ਨੂੰ ਸਮਾਜਿਕ ਤਬਦੀਲੀ ਦੇ ਇਕ ਹਥਿਆਰ ਦੇ ਰੂਪ ਵਿਚ ਦੇਖਦੇ ਹਨ ਅਤੇ ਆਪਣੀ ਪੂਰੀ ਸਮਰੱਥਾ ਨਾਲ ਪਾਰਟੀ ਦੀ ਸੇਵਾ ਕਰਦੇ ... Read Full Story
|
ਭਾਜਪਾ ਵਲੋਂ ਬੋਫੋਰਸ ਮਾਮਲੇ 'ਚ ਸੋਨੀਆ 'ਤੇ ਨਿਸ਼ਾਨਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੋਫੋਰਸ ਤੋਪ ਸੌਦੇ 'ਚ ਇਟਲੀ ਦੇ ਵਪਾਰੀ ਓਤਾਵੀਓ ਕਵੋਤ੍ਰੋਚੀ ਵਲੋਂ ਦਲਾਲੀ ਲਏ ਜਾਣ ਬਾਰੇ ਹੋਏ ਨਵੇਂ ਖੁਲਾਸੇ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸੰਸਦ ਦੇ ਦੋਵੇਂ ਸਦਨਾਂ 'ਚ ਬੋਫੋਰਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਪਾਰਟੀ ਦੀ ਪ੍ਰੈੱਸ ਬ੍ਰੀਫਿੰਗ 'ਚ ਅੱਜ ਕਿਹਾ ਕਿ ਸ਼੍ਰੀਮਤੀ ਗਾਂਧੀ ਨੇ ਵਾਰ-ਵਾਰ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਸਰਕਾਰ ਈਮਾਨਦਾਰ ... Read Full Story
|
ਆਖ਼ਰ ਭਾਜਪਾ ਨੇ ਆਹਲੂਵਾਲੀਆ ਨੂੰ ਰਾਜ ਸਭਾ ਟਿਕਟ ਦਿੱਤੀ
ਨਵੀਂ ਦਿੱਲੀ, ਆਖਰ ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਵਿਚ ਪਾਰਟੀ ਦੇ ਸਾਬਕਾ ਉਪ ਨੇਤਾ ਤੇ ਚਾਰ ਵਾਰ ਰਾਜ ਸਭਾ ਦੇ ਮੈਂਬਰ ਰਹੇ ਐਸ.ਐਸ. ਆਹਲੂਵਾਲੀਆ ਨੂੰ ਝਾਰਖੰਡ ਤੋਂ ਰਾਜ ਸਭਾ ਲਈ ਟਿਕਟ ਦੇ ਹੀ ਦਿਤੀ। ਇਸ ਤੋਂ ਪਹਿਲਾਂ ਪਾਰਟੀ ਨੇ ਝਾਰਖੰਡ ਵਿਚ ਆਪਣੇ ਹਮਾਇਤੀ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ ਉਮੀਦਵਾਰ ਦੀ ਹਮਾਇਤ ਦਾ ਐਲਾਨ ਕੀਤਾ ਸੀ ਪਰ ਹੁਣ ਪਾਰਟੀ ਨੇ ਫੈਸਲਾ ਬਦਲ ਲਿਆ ਹੈ। ਸੂਤਰਾਂ ਮੁਤਾਬਕ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਭਾਜਪਾ ਦੇ ਕੌਮੀ ਅਹੁਦੇਦਾਰਾਂ ਨਾਲ ਦੋ ਦਿਨ ਪਹਿਲਾਂ ਮੀਟਿੰਗ ਕਰ ਕੇ ਉਨ੍ਹਾਂ ਨੂੰ ਹਦਾਇਤ ਦਿੱਤੀ ਸੀ ਕਿ ਉਹ ਲੋਕਾਂ ਦੀ ਆਵਾਜ਼ ਸੁਨਣ ... Read Full Story
|
ਕਾਂਗਰਸ ਨੂੰ ਵੋਟ ਮੰਗਣ ਦਾ ਨੈਤਿਕ ਅਧਿਕਾਰ ਨਹੀਂ : ਭਾਜਪਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਕਿ ਕਾਂਗਰਸ ਦੇਸ਼ ਦੀ ਜਨਤਾ ਦਾ ਵਿਸ਼ਵਾਸ ਗਵਾ ਚੁੱਕੀ ਹੈ ਅਤੇ ਉਸ ਨੂੰ ਵੋਟ ਮੰਗਣ ਦਾ ਨੈਤਿਕ ਅਧਿਕਾਰ ਨਹੀਂ ਹੈ। ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦੀਆਂ 15 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਪ੍ਰਦੇਸ਼ ਭਾਜਪਾ ਦਫਤਰ 'ਚ ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੂਬਾ ਪ੍ਰਧਾਨ ਵੈਂਕਇਆ ਨਾਇਡੂ, ਇਕਾਈ ਪ੍ਰਧਾਨ ਵਜਿੰਦਰ ਗੁਪਤਾ ਅਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਿਜੇ ਕੁਮਾਰ ਮਲਹੋਤਰਾ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸੰਪ੍ਰਗ) ਸਰਕਾਰ ... Read Full Story
|
ਜੇਤਲੀ ਨੇ ਅੰਸ਼ੁਮਨ ਨੂੰ 100 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ
ਨਵੀਂ ਦਿੱਲੀ, ਰਾਜਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਪ੍ਰਵਾਸੀ ਭਾਰਤੀ ਵਪਾਰੀ ਅੰਸ਼ੁਮਨ ਮਿਸ਼ਰਾ ਨੂੰ ਉਨ੍ਹਾਂ ਵਿਰੁੱਧ ਕਥਿਤ ਝੂਠਾ ਦੋਸ਼ ਲਾਉਣ ਲਈ 100 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਜੇਤਲੀ ਨੇ ਉਨ੍ਹਾਂ ਨੂੰ ਇਹ ਨੋਟਿਸ ਸੋਮਵਾਰ ਭੇਜਿਆ। ਅੰਸ਼ੁਮਨ ਨੇ ਜੇਤਲੀ ਅਤੇ ਮੁਰਲੀ ਮਨੋਹਰ ਜੋਸ਼ੀ ਸਮੇਤ ਕਈ ਆਗੂਆਂ 'ਤੇ ਦੋਸ਼ ਲਾਏ ਹਨ। ਮਿਸ਼ਰ ਨੇ ਝਾਰਖੰਡ ਤੋਂ ਰਾਜਸਭਾ ਲਈ ਨਾਮਜ਼ਦਗੀ ਦਾਖਲ ਕੀਤੀ ਸੀ ਪਰ ਐਨ ਮੌਕੇ 'ਤੇ ਯਸ਼ਵੰਤ ਸਿਨ੍ਹਾ ਅਤੇ ਸ਼ਾਂਤਾ ਕੁਮਾਰ ਵਲੋਂ ਟਿਕਟਾਂ ਦੀ ਖਰੀਦ ਦਾ ਦੋਸ਼ ਲਾਏ ਜਾਣ ... Read Full Story
|
ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਚੋਣ ਲੜ ਕੇ ਦੇਖ ਲੈਣ, ਅਸਲੀਅਤ ਲੱਗ ਜਾਵੇਗੀ ਪਤਾ : ਦਿਗਵਿਜੇ
ਗੁਨਾ, ਭਾਰਤੀ ਜਨਤਾ ਪਾਰਟੀ ਦੇ ਮੱਧ ਪ੍ਰਦੇਸ਼ ਦੇ ਸੂਬਾਈ ਪ੍ਰਧਾਨ ਪ੍ਰਭਾਤ ਝਾਅ ਨੂੰ ਚੋਣ ਲੜਣ ਦੀ ਚੁਣੌਤੀ ਦਿੰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਉਹ ਇਕ ਵਾਰ ਖੁਦ ਚੋਣ ਲੜ ਕੇ ਦੇਖ ਲੈਣ ਤਾਂ ਉਨ੍ਹਾਂ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇਗਾ। ਪ੍ਰਭਾਤ ਝਾਅ ਵਲੋਂ ਉਨ੍ਹਾਂ ਨੂੰ ਚੋਣ ਲੜਣ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਉਹ ਉਨ੍ਹਾਂ ਦੇ ਬਿਆਨ 'ਤੇ ਕੁਝ ਟਿੱਪਣੀ ਨਹੀਂ ਕਰਨਗੇ ਪਰ ਇਕ ਵਾਰ ਉਹ ਖੁਦ ਚੋਣ ਲੜ ਕੇ ਦੇਖ ਲੈਣ। ਉਨ੍ਹਾਂ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇਗਾ। ਸਰਕਾਰ 'ਤੇ ਖਣਿਜ ਮਾਫੀਆ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਉਂਦਿਆਂ ... Read Full Story
|
ਕੋਇਲਾ ਘੁਟਾਲਾ: ਭਾਜਪਾ ਨੇ ਕੀਤੇ ਪੰਜ ਸਵਾਲ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਦੋ ਜਨਰਲ ਸਕੱਤਰਾਂ ਪ੍ਰਕਾਸ਼ ਜਾਵੜੇਕਰ ਅਤੇ ਹੰਸ ਰਾਜ ਅਹੀਰ ਨੇ ਕਥਿਤ ਕੋਇਲਾ ਸਕੈਂਡਲ ਬਾਰੇ ਪ੍ਰਧਾਨ ਮੰਤਰੀ ਨੂੰ ਪੰਜ ਸੁਆਲ ਕੀਤੇ ਹਨ ਪਰ ਨਾਲ ਹੀ ਕਿਹਾ ਕਿ ਪਾਰਟੀ ਉਸ ਸਮੇਂ ਹੀ ਇਸ ਰਿਪੋਰਟ ਬਾਰੇ ਪ੍ਰਤੀਕਰਮ ਦੇਵੇਗੀ ਜਦੋਂ ਕੈਗ ਅਧਿਕਾਰਤ ਤੌਰ ‘ਤੇ ਰਿਪੋਰਟ ਪੇਸ਼ ਕਰੇਗੀ।
ਅੱਜ ਇਥੇ ਜਾਰੀ ਬਿਆਨ ਵਿਚ ਦੋਵਾਂ ਆਗੁਆਂ ਨੇ ਕਿਹਾ ਕਿ ਭਾਵੇਂ ਅਜੇ ਰਿਪੋਰਟ ਆਉਣੀ ਹੈ ਪਰ ਜੋ ਤੱਥ ਸਾਹਮਣੇ ਆਏ ਹਨ,ਉਸ ਅਨੁਸਾਰ 51 ਲੱਖ ਕਰੋੜ ਰੁਪਏ ਕੀਮਤ ਦੇ 90 ਕੋਇਲਾ ਬਲਾਕ 140 ਨਿਜੀ ਕੰਪਨੀਆਂ ਨੂੰ ਅਲਾਟ ਕੀਤੇ ਗਏ ਸਨ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਡਾ.ਮਨਮੋਹਨ ... Read Full Story
|
ਯੇਦੀਯੁਰੱਪਾ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨ ਨੂੰ ਕਿਹਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਕਰਨਾਟਕ 'ਚ ਮੁੱਖ ਮੰਤਰੀ ਅਹੁਦੇ 'ਤੇ ਦੁਬਾਰਾ ਜਾਣ ਲਈ ਦਬਾਅ ਬਣਾ ਰਹੇ ਸ਼੍ਰੀ ਬੀ. ਐਸ. ਯੇਦੀਯੁਰੱਪਾ ਦੀ ਮੰਗ ਨੂੰ ਮੰਨਣ ਲਈ ਤਿਆਰ ਹੋ ਗਈ ਹੈ ਪਰ ਸ਼੍ਰੀ ਯੇਦੀਯੁਰੱਪਾ ਨੂੰ ਅਜੇ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸ਼੍ਰੀ ਯੇਦੀਯੁਰੱਪਾ ਅਤੇ ਮੁੱਖ ਮੰਤਰੀ ਸਦਾਨੰਦ ਗੌੜਾ ਭਾਜਪਾ ਹਾਈ ਕਮਾਨ ਦੇ ਬੁਲਾਵੇ 'ਤੇ ਇਥੇ ਆਏ ਹੋਏ ਹਨ। ਦੋਵਾਂ ਨੇ ਪਾਰਟੀ ਲਈ ਕੌਮੀ ਪ੍ਰਧਾਨ ਨਿਤਿਨ ਗਡਕਰੀ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਹਾਈ ਕਮਾਨ ਨੇ ਸ਼੍ਰੀ ਯੇਦੀਯੁਰੱਪਾ ਨੂੰ ਹੋਰ ਕੁਝ ਦੇਰ ਇੰਤਜ਼ਾਰ ਕਰਨ ਨੂੰ ... Read Full Story
|
ਆਮ ਆਦਮੀ ਨੂੰ ਚਲਾਕੀ ਨਾਲ ਮਾਰਿਆ ਹੈ ਰੇਲ ਮੰਤਰੀ ਨੇ : ਭਾਜਪਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਨੇ ਰੇਲ ਬਜਟ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵਿਚ ਆਮ ਆਦਮੀ 'ਤੇ ਚਲਾਕੀ ਨਾਲ ਮਾਰ ਕਰਕੇ ਮਹਿੰਗੇ ਸਫਰ ਦਾ ਜਾਲ ਵਿਛਾਇਆ ਗਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਆਨੰਤ ਕੁਮਾਰ ਨੇ ਕਿਹਾ ਕਿ ਇਸ ਬਜਟ ਵਿਚ ਨਾ ਤਾਂ ਕੋਈ ਐਕਸ਼ਨ ਹੈ ਅਤੇ ਨਾ ਹੀ ਵਿਜ਼ਨ, ਬਜਟ ਵਿਚ ਕਿਰਾਇਆ ਵਧਾ ਦਿੱਤਾ ਗਿਆ ਹੈ ਜਿਸ ਨਾਲ ਆਮ ਆਦਮੀ ਲਈ ਆਫਤ ਬਣੀ ਮਹਿੰਗਾਈ ਹੋਰ ਵਧ ਜਾਵੇਗੀ। ਗੋਪੀਨਾਥ ਮੁੰਡੇ ਨੇ ਕਿਹਾ ਕਿ ਰੇਲ ਮੰਤਰੀ ਨੇ ਬੇਹੱਦ ਚਲਾਕੀ ਨਾਲ ਕਿਰਾਏ ਦੀ ਅਜਿਹੀ ਮਾਰ ਮਾਰੀ ਹੈ ਕਿ ਆਮ ਆਦਮੀ ਇਸ ਤੋਂ ਕਦੇ ਵੀ ਉੱਭਰ ਨਹੀਂ ਸਕੇਗਾ। ਯਸ਼ਵੰਤ ਸਿਨ੍ਹਾ ਨੇ ਕਿਹਾ ਕਿ ਰੇਲ ... Read Full Story
|
ਪਾਰੀਕਰ ਨੇ ਗੋਆ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਪਣਜੀ, ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨੋਹਰ ਪਾਰੀਕਰ ਨੇ ਅੱਜ ਗੋਆ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਹ ਤੀਜੀ ਵਾਰ ਰਾਜ ਦੇ ਮੁੱਖ ਮੰਤਰੀ ਬਣੇ। ਰਾਜਪਾਲ ਦੇ ਸੱਤਿਆ ਨਾਰਾਇਣਨ ਨੇ ਕੰਪਲੈਕਸ ਦੇ ਸਪੋਰਟਸ ਅਥਾਰਟੀ ਆਫ ਇੰਡੀਆ ਮੈਦਾਨ ਵਿਚ ਆਯੋਜਿਤ ਸਮਾਰੋਹ ਵਿਚ ਸ਼੍ਰੀ ਪਾਰੀਕਰ ਦੇ ਨਾਲ ਹੀ ਉਨ੍ਹਾਂ ਦੇ ਮੰਤਰੀ ਮੰਡਲ ਦੇ 5 ਹੋਰ ਮੈਂਬਰਾਂ ਫਰਾਂਸਿਸ ਡਿਸੂਜ਼ਾ, ਲਕਸ਼ਮੀ ਕਾਂਤ ਪਾਰਸੇਕਰ, ਰਾਮ ਕ੍ਰਿਸ਼ਨ ਦਵਲੀਕਰ, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ ਦਯਾਨੰਦ ਮਾਡ੍ਰੇਕਰ ਅਤੇ ਮਾਤਨਹੀ ਸਲਦਾਨਹਾ ਨੂੰ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਰਾਜ ਦੇ ਇਤਿਹਾਸ ਵਿਚ ... Read Full Story
|
ਯੂ. ਪੀ. 'ਚ ਸਰਕਾਰ ਬਣਾਉਣ ਲਈ ਕਿਸੇ ਨੂੰ ਹਮਾਇਤ ਨਹੀਂ : ਰਾਜਨਾਥ
ਲਖਨਊ, ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ 'ਚ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਨੂੰ ਹਮਾਇਤ ਦੇਣ ਦੀ ਗੱਲ ਤੋਂ ਸਪੱਸ਼ਟ ਨਾਂਹ ਕਰ ਦਿੱਤੀ ਹੈ। ਭਾਸ਼ਾ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ 'ਚ ਸਰਕਾਰ ਦੇ ਗਠਨ 'ਚ ਪਾਰਟੀ ਦਾ ਕਿਸੇ ਵੀ ਹੋਰ ਸਿਆਸੀ ਪਾਰਟੀ ਨਾਲ ਹੱਥ ਮਿਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਸਵਾਲ 'ਤੇ ਕੀ ਕਿ ਹਾਲਾਤ ਬਣਨ 'ਤੇ ਭਾਜਪਾ ਸਰਕਾਰ ਬਣਾਉਣ 'ਚ ਕਿਸੇ ਪਾਰਟੀ ਨੂੰ ਸਹਿਯੋਗ ਦੇਵੇਗੀ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਸਭ ਨੇਤਾ ਇਹ ਕਹਿੰਦੇ ਰਹੇ ਹਨ ਕਿ ਅਸੀਂ ਸਰਕਾਰ ਬਣਾਉਣ ਜਾਂ ... Read Full Story
|
ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਲਈ ਖ਼ਤਰੇ ਦੀ ਘੰਟੀ: ਗਡਕਰੀ
* ਭਾਜਪਾ ਦੇ ਹੌਸਲੇ ਬੁਲੰਦ
* ਕੇਂਦਰ ਵਿੱਚ ਮੱਧਕਾਲੀ ਚੋਣਾਂ ਦੀ ਸੰਭਾਵਨਾ: ਸੁਸ਼ਮਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਪਾਰਟੀ ਲਈ ਖਤਰੇ ਦੀ ਘੰਟੀ ਹਨ ਤੇ 2014 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਹੋਰ ਹੌਸਲੇ ਤੇ ਸ਼ਕਤੀ ਨਾਲ ਚੋਣ ਮੈਦਾਨ ਵਿੱਚ ਉਤਰੇਗੀ। ਭਾਜਪਾ ਪ੍ਰਧਾਨ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਨਾਲ ਕੇਂਦਰ ਵਿੱਚ ਵੀ ਸਮੀਕਰਨ ਬਦਲਣਗੇ ਅਤੇ ਮੱਧਕਾਲੀ ਚੋਣਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇੱਥੇ ਅੱਜ ਭਾਜਪਾ ਦੇ ... Read Full Story
|
ਗੋਆ ਚੋਣਾਂ : ਕਾਂਗਰਸ ਦੀ ਹਾਰ, ਭਾਜਪਾ ਦੀ ਸਰਕਾਰ
ਪਣਜੀ, ਗੋਆ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਨਤੀਜਿਆਂ ਅਨੁਸਾਰ ਸੂਬੇ 'ਚ ਭਾਰਤੀ ਜਨਤਾ ਪਾਰਟੀ 20, ਇੰਡੀਅਨ ਨੈਸ਼ਨਲ ਕਾਂਗਰਸ 9, ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਨੂੰ 3 ਅਤੇ ਹੋਰਨਾਂ ਨੂੰ 7 ਸੀਟਾਂ ਮਿਲੀਆਂ ਹਨ। ਸੂਬਾਈ ਮੰਤਰੀਮੰਡਲ ਦੇ 11 ਮੰਤਰੀਆਂ 'ਚੋਂ 8 ਚੋਣਾਂ ਹਾਰ ਗਏ ਹਨ। ਸੂਬੇ ਦੀ ਸੱਤਾਧਾਰੀ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ. ਸੀ. ਪੀ.) ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਹਾਰੇ ਮੰਤਰੀਆਂ 'ਚ ਗ੍ਰਹਿ ਮੰਤਰੀ ਰਵੀ ਨਾਇਕ (ਪੋਂਡਾ), ਲੋਕਨਿਰਮਾਣ ਵਿਭਾਗ ਮੰਤਰੀ ਚਰਚਿਲ ਅਲਮਾਓ (ਨਾਵੇਲਿਮ), ਬਿਜਲੀ ਮੰਤਰੀ ਅਲੈਕਜੀਓ ਸੇਕਵੀਰਾ (ਨੁਵੇਮ), ਸ਼ਹਿਰੀ ਵਿਕਾਸ ਮੰਤਰੀ ... Read Full Story
|
ਮੋਦੀ ਦੇ ਕੌਮੀ ਸਿਆਸਤ 'ਚ ਆਉਣ ਲਈ ਗਡਕਰੀ ਵਲੋਂ ਹਰੀ ਝੰਡੀ
ਲਖਨਊ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਇਕ ਬਿਆਨ ਵਿਚ ਕਿਹਾ ਹੈ ਕਿ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਜਦੋਂ ਚਾਹੁਣ ਕੌਮੀ ਸਿਆਸਤ ਵਿਚ ਆ ਸਕਦੇ ਹਨ। ਗਡਕਰੀ ਦੇ ਇਸ ਬਿਆਨ ਨੂੰ ਰਾਜਸੀ ਹਲਕਿਆਂ ਵਿਚ ਸ਼੍ਰੀ ਨਰਿੰਦਰ ਮੋਦੀ ਲਈ ਕੌਮੀ ਰਾਜਨੀਤੀ ਵਿਚ ਪ੍ਰਵੇਸ਼ ਕਰਨ ਲਈ ਹਰੀ ਝੰਡੀ ਸਮਝਿਆ ਜਾ ਰਿਹਾ ਹੈ।
ਸ਼੍ਰੀ ਗਡਕਰੀ ਨੇ ਸਵਾਲਾਂ ਦਾ ਉਤਰ ਦਿੰਦੇ ਹੋਏ ਕਿਹਾ ਕਿ ਵਿਚੋਲਿਆਂ ਕਾਰਨ ਉਨ੍ਹਾਂ ਦੀ ਗੱਲ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਤਕ ਨਹੀਂ ਪਹੁੰਚਦੀ ਜਿਸ ਦਾ ਉਨ੍ਹਾਂ ਨੂੰ ਅਫਸੋਸ ਹੈ। ਇਕ ਹੋਰ ਸਵਾਲ ਦੇ ਉਤਰ 'ਚ ਗਡਕਰੀ ਨੇ ਕਿਹਾ ਕਿ ਕਰਨਾਟਕਾ ਦੇ ਸਾਬਕਾ ... Read Full Story
|
ਕਾਂਗਰਸ ਮੇਰੇ 'ਤੇ ਵੀ ਲਿਖਵਾਉਣਾ ਚਾਹੁੰਦੀ ਹੈ ਰਿਪੋਰਟ : ਉਮਾ ਭਾਰਤੀ
ਮਹੋਬਾ, ਭਾਰਤੀ ਜਨਤਾ ਪਾਰਟੀ ਦੀ ਤੇਜ਼ਤਰਾਰ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਚਰਖਾੜੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਉਮਾ ਭਾਰਤੀ ਨੇ ਕਿਹਾ ਹੈ ਕਿ ਕਾਂਗਰਸ ਰਾਹੁਲ ਗਾਂਧੀ ਵਾਂਗ ਮੇਰੇ ਵਿਰੁੱਧ ਵੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਰਿਪੋਰਟ ਦਰਜ ਕਰਵਾਉਣਾ ਚਾਹੁੰਦੀ ਹੈ।
ਉਮਾ ਭਾਰਤੀ ਨੇ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਆਪਣਾ ਧਰਨਾ ਖਤਮ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਜਿਸ ਤਰ੍ਹਾਂ ਉਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ 'ਤੇ ਮੁਕੱਦਮਾ ਦਰਜ ਹੋ ਚੁੱਕਾ ਹੈ, ਉਸੇ ਤਰ੍ਹਾਂ ਉਨ੍ਹਾਂ (ਉਮਾ) ਵਿਰੁੱਧ ਵੀ ... Read Full Story
|
ਯੇਦੀਯੁਰੱਪਾ ਦੀ ਤਤਕਾਲ ਬਹਾਲੀ ਦੀ ਮੰਗ ਖਾਰਜ
ਬੰਗਲੌਰ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਨੀਤਿਨ ਗਡਕਰੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਦੀ ਉਹ ਮੰਗ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ, ਜਿਸ 'ਚ ਉਨ੍ਹਾਂ ਨੇ ਮੁੱਖ ਮੰਤਰੀ ਅਹੁਦੇ 'ਤੇ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਪਰ ਗਡਕਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਸਨਮਾਨਜਨਕ ਅਹੁਦਾ ਦਿੱਤਾ ਜਾ ਸਕਦਾ ਹੈ।
ਗਡਕਰੀ ਨੇ ਬੰਗਲੌਰ ਤੋਂ ਬਾਹਰ ਇਕ ਰਿਸੋਰਟ 'ਚ ਸੂਬੇ ਦੇ ਮੰਤਰੀਆਂ, ਵਿਧਾਇਕਾਂ ਤੇ ਸੰਸਦਾਂ ਦੀ ਇਕ ਬੈਠਕ ਨੂੰ ਸੰਬੋਧਿਤ ਕਰਨ ਤੋਂ ... Read Full Story
|
ਮੋਦੀ ਪਾਰਟੀ ਨਾਲ ਨਾਰਾਜ਼ ਨਹੀਂ : ਗਡਕਰੀ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਨਿਤਿਨ ਗਡਕਰੀ ਨੇ ਇਸ ਗੱਲ ਦੀ ਤਰਦੀਦ ਕੀਤੀ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਹਨ ਤੇ ਉਦਾਸ ਹਨ। ਇਕ ਟੀ. ਵੀ. ਚੈਨਲ ਨਾਲ ਭੇਟਵਾਰਤਾ ਵਿਚ ਸ਼੍ਰੀ ਗਡਕਰੀ ਨੇ ਕਿਹਾ ਕਿ ਸ਼੍ਰੀ ਮੋਦੀ ਗੁਜਰਾਤ ਵਿਚ ਸਦਭਾਵਨਾ ਮਿਸ਼ਨ ਵਿਚ ਵਿਅਸਤ ਹਨ। ਅਸੀਂ ਉਨ੍ਹਾਂ ਨੂੰ ਯੂ. ਪੀ. ਚੋਣਾਂ ਵਿਚ ਭਾਗ ਲੈਣ ਲਈ ਕਿਹਾ ਸੀ ਕਿ ਗੁਜਰਾਤ ਵਿਚ ਮਸ਼ਰੂਫੀਅਤ ਕਾਰਨ ਉਹ ਉੱਤਰ ਪ੍ਰਦੇਸ਼ ਆ ਨਹੀਂ ਸਕੇ। ਇਕ ਹੋਰ ਸਵਾਲ ਦੇ ਜਵਾਬ ਵਿਚ ਭਾਜਪਾ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ... Read Full Story
|
ਖੁਰਸ਼ੀਦ ਨੂੰ ਤੁਰੰਤ ਹਟਾਉਣ ਪੀ. ਐੱਮ . : ਸੁਸ਼ਮਾ
ਵਾਰਾਨਸੀ, ਭਾਰਤੀ ਜਨਤਾ ਪਾਰਟੀ ਨੇ ਘੱਟ ਗਿਣਤੀ ਭਾਈਚਾਰੇ ਲਈ 9 ਫੀਸਦੀ ਰਿਜ਼ਰਵੇਸ਼ਨ ਦੀ ਵਕਾਲਤ ਕਰਕੇ ਚੋਣ ਕਮਿਸ਼ਨ ਦੇ ਨਿਸ਼ਾਨੇ 'ਤੇ ਆਏ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੂੰ ਤੁਰੰਤ ਮੰਤਰੀ ਮੰਡਲ ਤੋਂ ਹਟਾਏ ਜਾਣ ਦੀ ਮੰਗ ਕੀਤੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਨੇ ਪਹਿਲੀ ਵਾਰ ਕਿਸੇ ਕੇਂਦਰੀ ਮੰਤਰੀ ਦੀ ਰਾਸ਼ਟਰਪਤੀ ਕੋਲ ਸ਼ਿਕਾਇਤ ਕੀਤੀ ਹੈ। ਇਨ੍ਹਾਂ ਹੋਣ ਦੇ ਬਾਵਜੂਦ ਖੁਰਸ਼ੀਦ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹਨ। ਚੋਣ ਕਮਿਸ਼ਨ ਦੀ ਸਿਫਾਰਸ਼ੀ ਚਿੱਠੀ ... Read Full Story
|
..ਤਾਂ ਗੰਗਾ 'ਚ ਕੁੱਦ ਜਾਵਾਂਗੀ— ਉਮਾ
ਜਾਲੌਨ, ਭਾਰਤੀ ਜਨਤਾ ਪਾਰਟੀ ਦੀ ਫਾਇਰ ਬ੍ਰਾਂਡ ਨੇਤਾ ਉਮਾ ਭਾਰਤੀ ਨੇ ਚੇਤਾਵਨੀ ਦਿੱਤੀ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਜੇ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਸਮਰਥਨ ਦਿੱਤਾ ਤਾਂ ਉਹ ਗੰਗਾ 'ਚ ਕੁੱਦ ਜਾਵੇਗੀ। ਉਮਾ ਭਾਰਤੀ ਨੇ ਚੋਣ ਸਭਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਨੇਤਾ ਬਸਪਾ ਨੂੰ ਕਿਸੇ ਵੀ ਤਰ੍ਹਾਂ ਸਮਰਥਨ ਨਹੀਂ ਦੇਣ ਦੀ ਗੱਲ ਕਰ ਰਹੇ ਹਨ ਪਰ ਜੇ ਚੋਣਾਂ ਤੋਂ ਬਾਅਦ ਪਾਰਟੀ ਦੁਆਰਾ ਉਸ ਨੂੰ ਸਮਰਥਨ ਦਿੱਤਾ ਗਿਆ ਤਾਂ ਉਹ ਗੰਗਾ 'ਚ ਕੁੱਦ ... Read Full Story
|