Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਜਨਰਲ"
ਈਰਾਨ 'ਤੇ ਹਮਲੇ ਨਾਲ ਮੱਧ ਪੂਰਬ ਜੰਗ ਦਾ ਖਤਰਾ

ਯੇਰੂਸ਼ਲਮ, ਇਸਰਾਈਲੀ ਫੌਜ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਅਮਨੋਨ ਲਿਪਕਿਨ ਸ਼ਾਹਾਕ ਨੇ ਇਸਰਾਈਲ ਵਲੋਂ ਈਰਾਨ ਉਪਰ ਹਮਲੇ ਵਿਰੁੱਧ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸਰਾਈਲੀ ਫੌਜ ਅਤੇ ਸੁਰੱਖਿਆ ਦੇ ਸਾਰੇ ਉੱਚ ਅਧਿਕਾਰੀਆਂ ਨੇ ਚੇਤਾਵਨੀ ਦਿਤੀ ਹੈ ਕਿ ਤਹਿਰਾਨ ਉਪਰ ਹਮਲੇ ਨਾਲ ਸਮੁੱਚੇ ਮੱਧ ਪੂਰਬ ਵਿਚ ਜੰਗ ਫੈਲ ਜਾਵੇਗੀ। ਰੱਖਿਆ ਮੰਤਰੀ ਏਹੂਦ ਬਾਰਾਕ ਦੇ ਨੇੜੇ ਸਮਝੇ ਜਾਂਦੇ ਲੈਫਟੀਨੈਂਟ ਜਨਰਲ ਸ਼ਾਹਾਕ ਨੇ ਕਿਹਾ ਹੈ ਕਿ ਈਰਾਨ 'ਤੇ ਹਮਲੇ ਨਾਲ ਵਿਦੇਸ਼ੀ ਹਮਲਾਵਰ ਵਿਰੁੱਧ ਗੁੱਸੇ ਹੋਏ ਲੋਕ ਈਰਾਨ ਦੇ ਰਾਸ਼ਟਰਪਤੀ ਦੀ ਹਮਾਇਤ 'ਤੇ ਆ ਜਾਣਗੇ ਜਿਸ ਦਾ ਉਨ੍ਹਾਂ ਨੂੰ ਲਾਭ ...
Read Full Story


ਪਾਕਿ ਨੇ ਪਰਮਾਣੂ ਹਥਿਆਰ ਬਣਾਉਣ ਲਈ ਪੁੱਠੇ-ਸਿੱਧੇ ਰਾਹ ਅਪਣਾਏ

ਆਈ.ਐਸ.ਆਈ. ਦੀ ਰਿਪੋਰਟ ਦਾ ਅਮਰੀਕੀ ਚੈਨਲ ‘ਫੌਕਸ ਨਿਊਜ਼’ ਵੱਲੋਂ ਖੁਲਾਸਾ ਵਾਸ਼ਿੰਗਟਨ,ਪਾਕਿਸਤਾਨ ਨੇ ਸਾਰੇ ਸਿੱਧੇ-ਪੁੱਠੇ ਤਰੀਕੇ ਵਰਤ ਕੇ ਇਰਾਨ ਤੇ ਲਿਬੀਆ ਨਾਲ ਗੁਪਤ ਪਰਮਾਣੂ ਤਕਨੀਕ ਤੇ ਸਾਜ਼ੋ-ਸਾਮਾਨ ਸਾਂਝਾ ਕੀਤਾ। ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐਸ.ਆਈ. ਦੀ ਰਿਪੋਰਟ ਵਿੱਚ ਪਰਮਾਣੂ ਤਸਕਰੀ ਲਈ ਬਦਨਾਮ ਵਿਗਿਆਨੀ ਏ.ਕਿਊ. ਖ਼ਾਨ ਤੋਂ ਪੁੱਛ-ਪੜਤਾਲ ਦੇ ਹਵਾਲੇ ਨਾਲ ਇਹ ਕਿਹਾ ਗਿਆ ਹੈ। ਸਮਾਚਾਰ ਚੈਨਲ ‘ਫੌਕਸ ਨਿਊਜ਼’ ਦੇ ਹੱਥ ਆਈ.ਐਸ.ਆਈ. ਦੀ ਇਹ ਰਿਪੋਰਟ ਲੱਗੀ ਹੈ। ਇਸ ਰਿਪੋਰਟ ਵਿੱਚ ਕਿਸੇ ਵੀ ਤਰੀਕ ਦਾ ਜ਼ਿਕਰ ਨਹੀਂ ਹੈ, ਪਰ ਕਿਹਾ ਗਿਆ ਹੈ, ‘‘ਇਹ ਸਭ ਤੋਂ ਮੰਦਭਾਗੀ ਗੱਲ ਹੈ ਕਿ ਪਰਮਾਣੂ ...
Read Full Story


ਰਾਮਦੇਵ ਦੇ ਟਰੱਸਟ ਵੀ ਕਾਲੇ ਧਨ ਦੀ ਖੇਡ ‘ਚ ਸ਼ਾਮਲ: ਦਿਗਵਿਜੈ ਸਿੰਘ

ਭੋਪਾਲ - ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਲੇ ਧਨ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਚਲਾਏ ਜਾ ਰਹੇ ਟਰੱਸਟ ਵੀ ਕਾਲੇ ਧਨ ਦੀ ਇਸ ਖੇਡ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਯੋਗ ਗੁਰੂ ਨੂੰ ਟਰੱਸਟ ਨੂੰ ਦਾਨ ਵਜੋਂ ਰਾਸ਼ੀ ਦੇਣ ਵਾਲਿਆਂ ਦੇ ਨਾਂ ਜਨਤਕ ਕਰ ਦੇਣੇ ਚਾਹੀਦੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸਿੰਘ ਨੇ ਕਿਹਾ, ”ਯੋਗ ਗੁਰੂ ਆਪਣੀ ਨਿਗਰਾਨੀ ‘ਚ ਚਲ ਰਹੇ ਟਰੱਸਟਾਂ ਦੇ ਨਾਂ ‘ਤੇ ਰਾਸ਼ੀ ਲੈ ਕੇ ਉਨ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਹੈ ਜਿਹੜੇ ਕਾਲੇ ਧਨ ਦੇ ਨਾਂ ਹੇਠ ਪੈਸਾ ਇਕੱਠਾ ਕਰਦੇ ਹਨ ਤੇ ...
Read Full Story


ਫੌਜ ਵਿੱਚ ਭਰਤੀ ਹੋ ਕੇ ਸਾਡੇ ਨੌਜਵਾਨ ਦੇਸ਼ ਦੀ ਗੌਰਮਮਈ ਸੇਵਾ ਨਿਭਾ ਸਕਦੇ ਹਨ: ਮੇਜਰ ਜਨਰਲ ਸ਼ਾਹੀ

ਪਟਿਆਲਾ: 4 ਦਸੰਬਰ(ਪੀ.ਐਸ.ਗਰੇਵਾਲ) -ਸਾਡੇ ਦੇਸ਼ ’ਤੇ ਜਦੋਂ ਵੀ ਕਿਸੇ ਦੁਸ਼ਮਣ ਨੇ ਹਮਲਾ ਕੀਤਾ ਤਾਂ ਭਾਰਤੀ ਫੌਜ ਨੇ ਉਸ ਦਾ ਮੂੰਹ ਤੋੜ ਜਵਾਬ ਦੇ ਕੇ ਦੁਸ਼ਮਣ ਦੇ ਦੰਦ ਖੱਟੇ ਕੀਤੇ ਹਨ। ਦੇਸ਼ ਵਿੱਚ ਕਿਸੇ ਵੀ ਤਰਾਂ ਦੀ ਸੰਕਟ ਦੀ ਸਥਿਤੀ ਵਿੱਚ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਹਮੇਸ਼ਾਂ ਆਪਣੀ ਮਾਤ ਭੂਮੀ ਦੀ ਰੱਖਿਆ ਕੀਤੀ ਗਈ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਛਾਊਣੀ ਵਿਖੇ ਭਾਰਤੀ ਫੌਜ ਵੱਲੋਂ ਲਗਾਏ ਮੇਲੇ ਦੌਰਾਨ ਮੇਜਰ ਜਨਰਲ ਰਵਿੰਦਰ ਪ੍ਰਤਾਪ ਸਿੰਘ ਸ਼ਾਹੀ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਕੀਤਾ। ਉਹਨਾਂ ਕਿਹਾ ਕਿ ਭਾਰਤੀ ਫੌਜ ਵੱਲੋਂ ...
Read Full Story


ਤੇਲ ਕੀਮਤਾਂ 'ਤੇ ਕਾਬੂ ਪਾਉਣ ਲਈ ਕਦਮ ਚੁੱਕੇ ਜਾਣ-ਸਿੱਧੂ

ਭਾਜਪਾ ਦੇ ਕੌਮੀ ਜਨਰਲ ਸਕੱਤਰ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ 3 ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਹੋਈ ਆਮਦਨ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਵਰਤਿਆ ਜਾਣਾ ਚਾਹੀਦਾ ਹੈ। ਇਥੇ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੇ ਮਹਿੰਗਾਈ ਖਿਲਾਫ ਅੰਦੋਲਨ ਦੇ ਇਕ ਹਿੱਸੇ ਵਜੋਂ 5 ਜੁਲਾਈ ਨੂੰ ਭਾਰਤ ਬੰਦ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 3 ਜੀ ਸਪੈਕਟ੍ਰਮ ਤੋਂ ਇਕ ਲੱਖ ਕਰੋੜ ਰੁਪਏ ਕਮਾਏ ...
Read Full Story


ਪਟਿਆਲਾ ਵਿਖੇ ਫੌਜ ਵਿੱਚ ਭਰਤੀ ਰੈਲੀ 3 ਫਰਵਰੀ ਤੋਂ 10 ਫਰਵਰੀ ਤੱਕ

ਜਲੰਧਰ, 3 ਫਰਵਰੀ (ਪੀ. ਆਈ. ਬੀ.)- ਭਾਰਤੀ ਫੌਜ ਦੇ ਡਾਇਰੈਕਟਰ ਭਰਤੀ ਕਰਨਲ ਆਰ.ਸੀ. ਕਟੋਚ ਨੇ ਦੱਸਿਆ ਕਿ ਭਾਰਤੀ ਫੌਜ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ ਡਿਊਟੀ, ਸਿਪਾਹੀ ਕਲਰਕ, ਸਟੋਰ ਕੀਪਰ ਤਕਨੀਕੀ ਅਤੇ ਸਿਪਾਹੀ ਨਰਸਿੰਗ ਸਹਾਇਕ ਦੀਆਂ ਅਸਾਮੀਆਂ ਲਈ ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਖੁੱਲੀ ਭਰਤੀ ਰੈਲੀ 3 ਫਰਵਰੀ ਤੋਂ 10 ਫਰਵਰੀ ਤੱਕ ਪਟਿਆਲਾ ਵਿਖੇ (ਸਾਹਮਣੇ ਫਲਾਇੰਗ ਕਲੱਬ) ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਵਾਸਤੇ ਉਮੀਦਵਾਰ ਦੀ ਵਿਦਿਅਕ ਯੋਗਤਾ 45 ਫੀਸਦੀ ਅੰਕਾਂ ਨਾਲ 10ਵੀਂ ਪਾਸ, ਉਮਰ ਸਾਢੇ 17 ...
Read Full Story


ਪ੍ਰਧਾਨ ਮੰਤਰੀ ਵੱਲੋਂ ਅੱਤਵਾਦ ਤੇ ਕੱਟੜਪੁਣੇ ਦਾ ਸਖ਼ਤੀ ਨਾਲ ਟਾਕਰਾ ਕੀਤੇ ਜਾਣ ਦੀ ਲੋੜ ’ਤੇ ਜ਼ੋਰ

ਨਵੀਂ ਦਿੱਲੀ, 2 ਫਰਵਰੀ (ਪੀ. ਆਈ. ਬੀ.)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਦਿੱਲੀ ਵਿੱਚ ਐਨ.ਸੀ.ਸੀ. ਕੈਡਿਟਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੁਝ ਬਾਹਰੀ ਤੇ ਅੰਦਰੂਨੀ ਤਾਕਤਾਂ ਸਾਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਰਸਤੇ ਤੋਂ ਅੱਗੇ ਵਧਣ ਲਈ ਰੋਕਣਾ ਚਾਹੁੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਤੇ ਫਿਰਕੂ ਕੱਟੜਪੁਣੇ ਦਾ ਡੱਟ ਕੇ ਟਾਕਰਾ ਕੀਤਾ ਜਾਣਾ ਹੈ ਤੇ ਅਜਿਹੇ ਮਾਹੌਲ ਵਿੱਚ ਐਨ.ਸੀ.ਸੀ. ਵਰਗੇ ਸੰਗਠਨਾਂ ਦੀ ਅਹਿਮੀਅਤ ਵੱਧ ਜਾਂਦੀ ਹੈ ਜਿਹੜੇ ਸਾਡੇ ਯੁਵਕਾਂ ਨੂੰ ...
Read Full Story


ਲੈਫਟੀਨੈਂਟ ਜਨਰਲ ਵੀ.ਕੇ. ਸਿੰਘ ਭਾਰਤੀ ਫੌਜ ਦੇ ਨਵੇਂ ਮੁਖੀ ਨਿਯੁਕਤ

ਨਵੀਂ ਦਿੱਲੀ, 27 ਜਨਵਰੀ (ਪੀ. ਆਈ. ਬੀ.)- ਲੈਫਟੀਨੈਂਟ ਜਨਰਲ ਵੀ. ਕੇ. ਸਿੰਘ ਭਾਰਤੀ ਫੌਜ ਦੇ ਨਵੇਂ ਮੁਖੀ ਨਿਯੁਕਤ ਕੀਤੇ ਗਏ ਹਨ। ਉਹ ਆਪਣਾ ਨਵਾਂ ਅਹੁਦਾ ਇਸ ਸਾਲ 31 ਮਾਰਚ ਨੂੰ ਸੰਭਾਲਣਗੇ। ਉਸੇ ਦਿਨ ਭਾਰਤੀ ਫੌਜ ਦੇ ਮੌਜੂਦਾ ਮੁਖੀ ਜਨਰਲ ਦੀਪਕ ਕਪੂਰ ਸੇਵਾ ਮੁਕਤ ਹੋ ਰਹੇ ਹਨ। ਲੈਫਟੀਨੈਂਟ ਜਨਰਲ ਵੀ.ਕੇ. ਸਿੰਘ ਇਸ ਵੇਲੇ ਪੂਰਵੀ ਕਮਾਂਡ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ ਜੂਨ, 1970 ਵਿੱਚ ਰਾਜਪੂਤ ਰੈਜੀਮੈਂਟ ਵਿੱਚ ਕਮਿਸ਼ਨਡ ਹਾਸਿਲ ਕੀਤਾ। ਲੈਫਟੀਨੈਂਟ ਜਨਰਲ ਵੀ. ਕੇ. ਸਿੰਘ ਨੂੰ ਆਪਣੀ ਬਹਾਦਰੀ ਤੇ ਸ਼ਾਨਦਾਰ ਕਾਰਗੁਜ਼ਾਰੀ ਵਾਸਤੇ ਪਰਮ ਵਸ਼ਿਸ਼ਟ ਸੇਵਾ ਮੈਡਲ, ਅਤਿ ਵਸ਼ਿਸ਼ਟ ਸੇਵਾ ...
Read Full Story


ਪੰਚਾਇਤੀ ਜ਼ਿਮਨੀ ਚੋਣਾਂ 3 ਸੀਟਾਂ ਲਈ 6 ਉਮੀਦਵਾਰ ਚੋਣ ਮੈਦਾਨ ’ਚ

ਜਲੰਧਰ, 16 ਜਨਵਰੀ (ਜਸਪਾਲ)-ਜ਼ਿਲ੍ਹੇ ਦੀਆਂ 16 ਸੀਟਾਂ ਲਈ 19 ਜਨਵਰੀ ਨੂੰ ਪੈਣ ਜਾ ਰਹੀਆਂ ਪੰਚਾਇਤੀ ਉਪ-ਚੋਣਾਂ ਦੇ ਮੱਦੇਨਜ਼ਰ ਅੱਜ 6 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ, ਜਦਕਿ ਬਾਕੀ ਰਹਿੰਦੀਆਂ 3 ਸੀਟਾਂ ਲਈ ਕੁੱਲ 6 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ। ਇਥੇ ਦੱਸਣਯੋਗ ਹੈ ਕਿ ਪਰਸਰਾਮਪੁਰ ਤੋਂ ਕਿਸੇ ਵੀ ਉਮੀਦਵਾਰ ਵਲੋਂ ਕਾਗਜ਼ ਦਾਖਲ ਨਾ ਕੀਤੇ ਜਾਣ ਕਾਰਨ ਇਸ ਪੰਚਾਇਤ ਦੀਆਂ 7 ਸੀਟਾਂ ਲਈ ਵੋਟਾਂ ਨਹੀਂ ਪਾਈਆਂ ਜਾ ਸਕਣਗੀਆਂ। ਅੱਜ ਸਰਬਸੰਮਤੀ ਨਾਲ ਜੇਤੂ ਰਹਿਣ ਵਾਲੇ ਉਮੀਦਵਾਰਾਂ ’ਚ ਬਲਾਕ ਆਦਮਪੁਰ ਦੇ ਪਿੰਡ ਧੋਗੜੀ ਤੋਂ ਸ੍ਰੀ ਸੁਰਿੰਦਰ, ਕਾਲੜਾ ਤੋਂ ਸ੍ਰੀ ਦਵਿੰਦਰ ਸਿੰਘ ਅਤੇ ...
Read Full Story


1

Loading...

© 2012 punjabinfoline.com

punjab infoline arash info