ਡ੍ਰੋਨ ਹਵਾਈ ਜਹਾਜ਼ ਭਾਰਤ ਨੂੰ ਵੇਚਣ 'ਤੇ ਵਿਚਾਰ ਕਰ ਰਿਹੈ ਅਮਰੀਕਾ
ਵਾਸ਼ਿੰਗਟਨ, ਅਮਰੀਕਾ ਅੱਤਵਾਦੀਆਂ ਵਿਰੁੱਧ ਫੌਜੀ ਮੁਹਿੰਮ ਵਿਚ ਸਫਲ ਸਾਬਿਤ ਹੋ ਚੁੱਕੇ ਪਾਇਲਟ ਰਹਿਤ ਹਥਿਆਰਾਂ ਨਾਲ ਲੈਸ ਡ੍ਰੋਨ ਹਵਾਈ ਜਹਾਜ਼ਾਂ ਦੀ ਵਿਕਰੀ ਭਾਰਤ ਸਮੇਤ ਆਪਣੇ ਸਹਿਯੋਗੀ ਦੇਸ਼ਾਂ ਨੂੰ ਕਰਨ ਬਾਰੇ ਵਿਚਾਰ ਕਰ ਰਿਹਾ ਹੈ ਪਰ ਇਸ ਪ੍ਰਸਤਾਵ ਦਾ ਦੇਸ਼ ਦੇ ਸੰਸਦ ਮੈਂਬਰ ਵਿਰੋਧ ਕਰ ਰਹੇ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਇਸ ਦੀ ਟੈਕਨਾਲੋਜੀ ਹੋਰਨਾਂ ਦੇਸ਼ਾਂ ਨੂੰ ਦਿੱਤੀ ਜਾਵੇ।
ਅਖਬਾਰ 'ਦਿ ਵਾਲ ਸਟ੍ਰੀਟ ਜਰਨਲ' ਨੇ ਓਬਾਮਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਅਫਗਾਨਿਸਤਾਨ 'ਚ ਅਮਰੀਕਾ 'ਤੇ ਦਬਾਅ ਘੱਟ ਕਰਨ ਅਤੇ ਇਸ ਸਾਲ ਲੀਬੀਆ 'ਚ ਨਾਟੋ ਦੇ ਹਵਾਈ ਹਮਲਿਆਂ ਵਰਗੀ ... Read Full Story
|
ਤੁਰਕੀ ਦਾ ਜਹਾਜ਼ ਹਵਾਈ ਪੱਟੀ ‘ਤੇ ਤਿਲਕਿਆ
ਮੁੰਬਈ,ਤੁਰਕੀ ਏਅਰਲਾਈਨਜ਼ ਦਾ ਹਵਾਈ ਜਹਾਜ਼ ਇੱਥੇ ਹਵਾਈ ਪੱਟੀ ‘ਤੇ ਤਿਲਕ ਗਿਆ। ਪਰ ਇਸ ਵਿਚ ਸਵਾਰ 104 ਯਾਤਰੀ ਵਾਲ-ਵਾਲ ਬਚ ਗਏ। ਇਸ ਹਾਦਸੇ ਕਾਰਨ ਹਵਾਈ ਉਡਾਣਾਂ ‘ਤੇ ਮਾੜਾ ਅਸਰ ਪਿਆ। ਕਈ ਉਡਾਣਾਂ ਪਛੜ ਗਈਆਂ। ਇਸੇ ਹਫ਼ਤੇ ਵਾਪਰਨ ਵਾਲੀ ਇਹ ਦੂਜੀ ਘਟਨਾ ਸੀ। ਇਸ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ... Read Full Story
|
ਚੀਨ ਵੱਲੋਂ ਤੂਫਾਨ ਤੋਂ ਬਚਾਅ ਲਈ ਤਿਆਰੀਆਂ
ਪੇਇਚਿੰਗ,ਚੀਨ ਦੇ ਦੱਖਣ ਪੂਰਬੀ ਸਮੁੰਦਰੀ ਖੇਤਰਾਂ ਵਿਚ ਸਮੁੰਦਰੀ ਤੂਫਾਨ ਨਾਨਮਦੌਲ ਤੋਂ ਨੁਕਸਾਨ ਦੀ ਵੱਡੀ ਸੰਭਾਵਨਾ ਕਰਕੇ 18,000 ਚੀਨੀ ਸਮੁੰਦਰੀ ਜਹਾਜ਼ ਬੰਦਰਗਾਹਾਂ ‘ਤੇ ਆ ਗਏ ਹਨ। ਫੂਜੀਆਨ ਸੂਬੇ ਸਮੁੰਦਰੀ ਮਾਮਲਿਆਂ ਬਾਰੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੂਜ਼ੋ, ਪੂਤੀਆਨ, ਕੁਆਂਗਜ਼ੂ, ਸੀਆਮਨ ਅਤੇ ਜ਼ਿਆਂਗਜ਼ੂ ਦੇ ਸਮੁੰਦਰੀ ਮਾਮਲਿਆਂ ਬਾਰੇ ਬਿਊਰੋ ਨੇ ਸਾਂਝੇ ਤੌਰ ‘ਤੇ ਵੱਡੇ ਖਤਰੇ ਦੀ ਚਿਤਾਵਨੀ ਦਿੰਦਿਆਂ ਸਾਰੇ ਸਮੁੰਦਰੀ ਜਹਾਜ਼ਾਂ ਨੂੰ ਬੰਦਰਗਾਹ ‘ਤੇ ਬੁਲਾਉਣ ਲਈ ਕਿਹਾ ਹੈ। ਵਿਭਾਗ ਵੱਲੋਂ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਲਈ ਬੰਦਰਗਾਹ ‘ਤੇ ਕੜੇ ਇੰਤਜ਼ਾਮ ਕੀਤੇ ਗਏ ... Read Full Story
|
ਸ਼ਾਕਾਹਾਰੀ ਭਾਰਤੀ ਔਰਤ ਨੂੰ ਜਹਾਜ਼ ’ਚ ਮੀਟ ਛਕਾਇਆ
ਮੈਲਬਰਨ,ਸਿੰਗਾਪੁਰ ਏਅਰਲਾਈਨਜ਼ ਦੇ ਇਕ ਜਹਾਜ਼ ’ਚ ਸ਼ਾਕਾਹਾਰੀ ਭਾਰਤੀ ਹਿੰਦੂ ਔਰਤ ਨੂੰ ਭੁਲੇਖੇ ਨਾਲ ਖਾਣੇ ’ਚ ਮੀਟ ਦੇ ਦਿੱਤਾ ਗਿਆ। ਜਿਸ ਨੂੰ ਖਾ ਕੇ ਉਹ ਬਿਮਾਰ ਹੋ ਗਈ। ਇਹ ਔਰਤ ਨਿਊਜ਼ੀਲੈਂਡ ਤੋਂ ਭਾਰਤ ਆ ਰਹੀ ਸੀ।
ਨਿਊਜ਼ੀਲੈਂਡ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ 56 ਸਾਲਾ ਭਾਰਤੀ ਔਰਤ ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਨਿਊਜ਼ੀਲੈਂਡ ਤੋਂ ਭਾਰਤ ਆ ਰਹੀ ਸੀ। ਉਹ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਸਾਰੀ ਉਮਰ ਮੀਟ ਤੇ ਅੰਡੇ ਨੂੰ ਹੱਥ ਤਕ ਨਹੀਂ ਲਾਇਆ, ਪਰ ਜਹਾਜ਼ ’ਚ ਉਸ ਨੂੰ ਖਾਣੇ ’ਚ ਮੀਟ ਦੇ ਦਿੱਤਾ ਗਿਆ। ਪੁਸ਼ਪ ਲਤਾ ਸ਼ਰਮਾ ਨੇ ਇਸ ਨੂੰ ਪਨੀਰ ਸਮਝ ਕੇ ਮੂੰਹ ’ਚ ਪਾ ਲਿਆ ਤੇ ... Read Full Story
|
ਤਿੰਨ ਸਾਲ ਵਿਚ 26 ਲੜਾਕੂ ਹਵਾਈ ਜਹਾਜ਼ ਹਾਦਸਾਗ੍ਰਸਤ
ਨਵੀਂ ਦਿੱਲੀ,ਕੇਂਦਰੀ ਰੱਖਿਆ ਮੰਤਰੀ ਏ.ਕੇ. ਐਂਟਨੀ ਵੱਲੋਂ ਅੱਜ ਰਾਜ ਸਭਾ ਵਿਚ ਦਿੱਤੇ ਗਏ ਇਕ ਜੁਆਬ ਦੌਰਾਨ ਕਿਹਾ ਗਿਆ ਹੈ ਕਿ ਬੀਤੇ ਤਿੰਨ ਸਾਲਾਂ ਵਿਚ ਦੇਸ਼ ਵਿਚ ਹਵਾਈ ਸੈਨਾ ਦੇ 26 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਏ ਹਨ ਜਿਸ ਕਾਰਨ 12 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 25 ਨਾਗਰਿਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿਚ ਹਵਾਈ ਸੈਨਾ ਦੇ 6 ਅਧਿਕਾਰੀ ਸ਼ਾਮਲ ਹਨ। ਵੇਰਵਿਆਂ ਅਨੁਸਾਰ 2009-10 ਵਿਚ 10 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ, ਵਰ੍ਹਾ 2008-09 ਵਿਚ 8 ਅਤੇ 2010-11 ਵਿਚ 6 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਏ। ਇਸ ਸਾਲ ਅਗਸਤ ਤਕ ਹਵਾਈ ਸੈਨਾ ਦੇ ਦੋ ਜਹਾਜ਼ ਹੋਰ ਹਾਦਸਾਗ੍ਰਸਤ ਹੋ ਚੁੱਕੇ ... Read Full Story
|
ਏਅਰ ਇੰਡੀਆ ਦੇ ਜਹਾਜ਼ ਦਾ ਟਾਇਰ ਫਟਿਆ, ਹਾਦਸਾ ਟਲਿਆ
ਲਖਨਊ,ਅਮੌਸੀ ਹਵਾਈ ਅੱਡੇ ਤੇ ਉਤਰਨ ਸਮੇਂ ਏਅਰ ਇੰਡੀਆ ਦੇ ਇਕ ਜਹਾਜ਼ ਦਾ ਟਾਇਰ ਫਟ ਗਿਆ ਪਰ ਖੁਸ਼ਕਿਸਮਤੀ ਨਾਲ ਸਾਰੇ ਯਾਤਰੀ ਵਾਲ-ਵਾਲ ਬਚ ਗਏ। ਇਸ ਜਹਾਜ਼ ਵਿਚ 100 ਯਾਤਰੀ ਸਵਾਰ ਸਨ। ਏਅਰ ਪੋਰਟ ਡਾਇਰੈਕਟਰ ਅਤੁਲ ਦੀਕਸ਼ਿਤ ਨੇ ਦੱਸਿਆ ਕਿ ਜਿਵੇਂ ਹੀ ਜਹਾਜ਼ ਨੇ ਰਨਵੇਅ ਨੂੰ ਛੂਹਿਆ ਤਾਂ ਇਸ ਦਾ ਟਾਇਰ ਫਟ ਗਿਆ। ਜਹਾਜ਼ ਚ ਸਵਾਰ ਸਾਰੇ ਯਾਤਰੀ ਤੇ ਅਮਲਾ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ... Read Full Story
|
ਸਮੁੰਦਰੀ ਮੰਤਰਾਲੇ ਦੇ 4120 ਕਰੋੜ ਦੀ ਲਾਗਤ ਵਾਲੇ 4 ਪ੍ਰਾਜੈਕਟ ਮਨਜ਼ੂਰ
ਨਵੀਂ ਦਿੱਲੀ, 3 ਫਰਵਰੀ (ਪੀ. ਆਈ. ਬੀ.)- ਵਿੱਤ ਸਕੱਤਰ ਦੀ ਪ੍ਰਧਾਨਗੀ ਹੇਠ 30ਵੀਂ ਪੀ. ਪੀ. ਪੀ. ਏ. ਸੀ. ਬੈਠਕ ਵਿੱਚ ਸਮੁੰਦਰੀ ਜਹਾਜ਼ ਮਹਿਕਮੇ ਦੇ ਚਾਰ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਇਹ ਤਿੰਨ ਸੂਬਿਆਂ ਨਾਲ ਸਬੰਧਤ ਹਨ। ਇਨ੍ਹਾਂ ਪ੍ਰਾਜੈਕਟਾਂ ਉਤੇ 4120 ਕਰੋੜ 29 ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। 2006 ਵਿੱਚ ਇਸ ਕਮੇਟੀ ਦਾ ਗਠਨ ਕੀਤਾ ਗਿਆ। ਉਸ ਸਮੇਂ ਤੋਂ ਪੀ. ਪੀ. ਪੀ. ਏ. ਸੀ. 141 ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਜਿਨ੍ਹਾਂ ਉਤੇ ਕੁੱਲ ਖ਼ਰਚ 148,807,56 ਕਰੋੜ ਰੁਪਏ ਆਉਣ ਦਾ ਅਨੁਮਾਨ ਹੈ। ਇਨ੍ਹਾਂ ਵਿੱਚ 122 ਕੌਮੀ ਰਾਜ ਮਾਰਗ 15 ਬੰਦਰਗਾਹ, 2 ਹਵਾਈ ਅੱਡਿਆਂ ਅਤੇ ਇੱਕ ਇੱਕ ਪ੍ਰਾਜੈਕਟ ਸੈਰ ... Read Full Story
|
ਜਦੋਂ ਜਹਾਜ਼ ’ਤੇ ਚੜ੍ਹਿਆ ਜਹਾਜ਼!
ਬਿਊਨਸ ਏਅਰਜ਼, 22 ਜਨਵਰੀ (ਏਜੰਸੀ)-ਅਰਜਨਟੀਨਾ ਦੇ ਸ਼ਹਿਰ ਜੁਨੀਨ ਵਿਚ ਫਸਲ ’ਤੇ ਕੀਟਨਾਸ਼ਕ ਛਿੜਕਣ ਦੇ ਲਈ ਇਸਤੇਮਾਲ ਕੀਤੇ ਜਾਣ ਵਾਲਾ ਇਕ ਜਹਾਜ਼ ਹਵਾਈ ਅੱਡੇ ’ਤੇ ਉ¤ਤਰ ਰਹੇ ਇਕ ਹੋਰ ਜਹਾਜ਼ ਦੇ ਉਪਰ ਉਤਰ ਗਿਆ। ਇਸ ਦੌਰਾਨ ਜਹਾਜ਼ ਦਾ ਪਾਈਲਟ ਜ਼ਖ਼ਮੀ ਹੋ ਗਿਆ। ਪਤਾ ਲੱਗਾ ਹੈ ਕਿ ਦੋ ਜਹਾਜ਼ ਇਕ ਹਵਾਈ ਅੱਡੇ ’ਤੇ ਉਤਰ ਰਹੇ ਸਨ ਕਿ ਇਕ ਜਹਾਜ਼ ਦੂਜੇ ਜਹਾਜ਼ ’ਤੇ ਚੜ੍ਹ ਗਿਆ। ਹਾਦਸੇ ਦੌਰਾਨ ਜ਼ਖ਼ਮੀ ਹੋਇਆ ਪਾਇਲਟ ਖਤਰੇ ਤੋਂ ਬਾਹਰ ... Read Full Story
|
ਹਵਾਈ ਪੱਟੀ ਤੋਂ ਜਹਾਜ਼ ਤਿਲਕਿਆ
ਲੰਦਨ, 24 ਦਸੰਬਰ (ਏਜੰਸੀਆਂ)-ਆਇਰਲੈਂਡ ਦੀ ਇਕ ਕੰਪਨੀ ਰਿਆਨਾਰ ਦਾ ਮੁਸਾਫਿਰ ਹਵਾਈ ਜਹਾਜ਼ ਅੱਜ ਗਲਾਸਗੋ (ਸਕਾਟਲੈਂਡ) ਨੇੜੇ ਇਕ ਹਵਾਈ ਅੱਡੇ ’ਤੇ ਸੁਰੱਖਿਅਤ ਉ¤ਤਰਨ ਉਪਰੰਤ ਹਵਾਈ ਪੱਟੀ ਤੋਂ ਤਿਲਕ ਕੇ ਘਾਹ ਵਾਲੀ ਥਾਂ ਚਲੇ ਗਿਆ। ਇਸ ਹਾਦਸੇ ’ਚ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ। ਇਹ ਹਾਦਸਾ ਬਰਫ਼ ਕਾਰਨ ਹਵਾਈ ਪੱਟੀ ਗਿੱਲੀ ਹੋਣ ਕਾਰਨ ਵਾਪਰਿਆ। ਇਸ ਜਹਾਜ਼ ’ਚ 123 ਮੁਸਾਫ਼ਿਰ ਅਤੇ ਅਮਲੇ ਦੇ 6 ਮੈਂਬਰ ਸਵਾਰ ... Read Full Story
|