Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਜ਼ਰਦਾਰੀ"
ਇਕ ਅਰਬ ਡਾਲਰ ਦਾ ਹਰਜਾਨਾ ਮੰਗਣਗੇ ਜ਼ਰਦਾਰੀ

ਰਸਦ ਸਪਲਾਈ 'ਤੇ ਟਕਰਾਅ ਜਾਰੀ ਵਾਸ਼ਿੰਗਟਨ, ਪਾਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅੱਤਵਾਦ ਖਿਲਾਫ ਜੰਗ ਅਤੇ ਇਸ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਨੁਕਸਾਨ ਲਈ ਨਾਟੋ ਤੋਂ ਇਕ ਅਰਬ ਡਾਲਰ ਦਾ ਹਰਜਾਨਾ ਮੰਗਣਗੇ। ਰਾਸ਼ਟਰਪਤੀ ਦੇ ਬੁਲਾਰੇ ਫਰਹਤੁੱਲਾ ਬਾਬਰ ਨੇ ਕਿਹਾ ਕਿ ਜ਼ਰਦਾਰੀ ਸ਼ਿਕਾਗੋ ਵਿਚ ਨਾਟੋ ਸੰਮੇਲਨ ਦੌਰਾਨ ਇਹ ਮੰਗ ਰੱਖਣਗੇ। ਉਨ੍ਹਾਂ ਕਿਹਾ ਕਿ ਅੱਤਵਾਦ ਖਿਲਾਫ ਲੜਾਈ ਵਿਚ ਜਿੱਤ ਸਿਰਫ ਫੌਜੀ ਤਾਕਤ ਨਾਲ ਹਾਸਲ ਨਹੀਂ ਕੀਤੀ ਜਾ ਸਕਦੀ । ਸ਼ਾਂਤੀ ਸਥਾਪਤ ਕਰਨ ਲਈ ਲੋਕਾਂ ਦਾ ਦਿਲ ਜਿੱਤਣਾ ਜ਼ਰੂਰੀ ਹੈ। ਜ਼ਰਦਾਰੀ ਨਾਟੋ ਸੰਮੇਲਨ ਵਿਚ ਹਿੱਸਾ ਲੈਣ ਲਈ ਸ਼ਿਕਾਗੋ ਵਿਚ ਹਨ। ...
Read Full Story


ਭਾਰਤ ਨੂੰ ਤਰਜੀਹੀ ਦੇਸ਼ ਦਾ ਦਰਜਾ ਵਿਦੇਸ਼ ਨੀਤੀ 'ਚ ਵੱਡਾ ਬਦਲਾਅ : ਜ਼ਰਦਾਰੀ

ਇਸਲਾਮਾਬਾਦ, ਪਾਕਿ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਭਾਰਤ ਨੂੰ ਸਭ ਤੋਂ ਜ਼ਿਆਦਾ ਤਰਜੀਹੀ ਦੇਸ਼ (ਐੱਮ. ਐੱਫ. ਐੱਨ.) ਦਾ ਦਰਜਾ ਦੇਣਾ ਵਿਦੇਸ਼ ਨੀਤੀ 'ਚ ਵੱਡਾ ਬਦਲਾਅ ਹੈ, ਜੋ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਖੇਤਰੀ ਅਰਥ ਵਿਵਸਥਾ ਦਾ ਦੁਬਾਰਾ ਗਠਨ ਹੋਵੇਗਾ ਤੇ ਸਥਿਰਤਾ ਵਧੇਗੀ। ਪਾਕਿ ਨੇ ਭਾਰਤ ਨਾਲ ਵਪਾਰ ਨੂੰ ਉਤਸ਼ਾਹ ਦੇਣ ਦੇ ਮੰਤਵ ਨਾਲ ਨੈਗੇਟਿਵ ਸੂਚੀ ਤਿਆਰ ਕੀਤੀ ਹੈ, ਜਿਸ ਨਾਲ ਭਾਰਤ ਨੂੰ ਤਰਜੀਹੀ ਰਾਸ਼ਟਰ ਦਾ ਦਰਜਾ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ। ਨਵੀਂ ਵਿਵਸਥਾ ਤਹਿਤ ਪਾਕਿ ਨੇ 1209 ...
Read Full Story


'ਜ਼ਰਦਾਰੀ ਦੀ ਅਜਮੇਰ ਦਰਗਾਹ ਨੂੰ 10 ਲੱਖ ਡਾਲਰ ਦੀ ਪੇਸ਼ਕਸ਼ ਸਟੰਟ'

ਨਵੀਂ ਦਿੱਲੀ, ਪਾਕਿਸਤਾਨ ਦੇ ਵਿਸ਼ਵ ਪ੍ਰਸਿੱਧ ਖੱਬੇ-ਪੱਖੀ ਵਿਚਾਰਧਾਰਕ, ਲੇਖਕ ਅਤੇ ਪੱਤਰਕਾਰ ਤਾਰਿਕ ਅਲੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਸ਼ਾਸਕ ਵਰਗ ਨੂੰ ਜਨਤਾ ਦੀਆਂ ਤਕਨੀਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਸਿਰਫ ਪੈਸਾ ਚਾਹੀਦਾ ਹੈ। ਲੰਦਨ ਵਿਚ ਕਈ ਦਹਾਕਿਆਂ ਤੋਂ ਰਹਿ ਰਹੇ ਅਲੀ ਨੇ ਬੀਤੀ ਰਾਤ ਇਥੇ ਮਹਾਨ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਜੀਵਨੀ ਦੀ ਘੁੰਡ ਚੁਕਾਈ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਜ਼ਰਦਾਰੀ ਨੂੰ ਪੈਸਾ ਚਾਹੀਦਾ ਹੈ ਅਤੇ ਉਹ ਇਸ ਨੂੰ ਬਣਾਉਣ ਵਿਚ ਲੱਗੇ ਹੋਏ ਹਨ। ...
Read Full Story


ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਹਟਾਈ ਜਾ ਸਕਦੀ ਹੈ ਹਿਨਾ ਰੱਬਾਨੀ

ਇਸਲਾਮਾਬਾਦ, ਅਮਰੀਕਾ ਦੇ ਇਕ ਡਿਪਲੋਮੈਟ ਨਾਲ ਮੁਲਾਕਾਤ ਦੌਰਾਨ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਆਪਾਵਿਰੋਧੀ ਬਿਆਨ ਦੇਣ ਵਾਲੀ ਪਾਕਿਸਤਾਨੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਬਾਰੇ ਅਟਕਲਾਂ ਹਨ ਕਿ ਉਨ੍ਹਾਂ ਦਾ ਅਹੁਦਾ ਬਦਲਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਵਲੋਂ ਦਿੱਤੇ ਗਏ ਬਿਆਨ ਨਾਲ ਹਿਨਾ ਰੱਬਾਨੀ ਨੂੰ ਵਿਦੇਸ਼ ਮੰਤਰੀ ਅਹੁਦੇ ਤੋਂ ਹਟਾਉਣ ਦੀ ਅਟਕਲ ਸ਼ੁਰੂ ਹੋਈ। ਗਿਲਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਭਾਰਤ ਨਾਲ ਕਸ਼ਮੀਰ ਵਰਗੇ ਮੁੱਦੇ ਨੂੰ ਹੱਲ ਕਰਨ ਲਈ 'ਫ੍ਰੇਸ ਟੀਮ' ਗੱਲਬਾਤ ਕਰੇਗੀ। ਉਥੇ ...
Read Full Story


ਕਾਟਜੂ ਨੇ ਜ਼ਰਦਾਰੀ ਨੂੰ ਕੀਤੀ ਸਰਬਜੀਤ ਨੂੰ ਰਿਹਾਅ ਕਰਨ ਦੀ ਅਪੀਲ

ਨਵੀਂ ਦਿੱਲੀ, ਭਾਰਤੀ ਪ੍ਰੈੱਸ ਪ੍ਰੀਸ਼ਦ ਦੇ ਮੁੱਖ ਜਸਟਿਸ ਮਾਰਕੰਡੇ ਕਾਟਜੂ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੀ ਜੇਲ ਵਿਚ ਸਾਲਾਂ ਤੋਂ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਨੂੰ ਮਨੁੱਖੀ ਆਧਾਰ 'ਤੇ ਰਿਹਾਅ ਕਰ ਦੇਣਾ ਚਾਹੀਦਾ ਹੈ। ਕਾਟਜੂ ਨੇ ਇਸ ਸੰਬੰਧੀ ਜ਼ਰਦਾਰੀ ਦੇ ਨਾਂ ਚਿੱਠੀ ਲਿਖੀ ਹੈ ਜਿਸ ਨੂੰ ਉਨ੍ਹਾਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਜ਼ਰੀਏ ਭੇਜਿਆ। ਉਸ ਵਿਚ ਉਨ੍ਹਾਂ ਕਿਹਾ ਕਿ ਜ਼ਰਦਾਰੀ ਦੇ ਹਾਲ ਹੀ ਦੇ ਦਿੱਲੀ ਅਤੇ ਅਜਮੇਰ ਦੌਰੇ ਨਾਲ ਦੋਵਾਂ ਮੁਲਕਾਂ ਦਰਮਿਆਨ ਚੰਗੇ ਰਿਸ਼ਤਿਆਂ ਦਾ ਮਾਹੌਲ ਬਣਿਆ ਹੈ। ਉਨ੍ਹਾਂ ਕਿਹਾ ...
Read Full Story


ਜ਼ਰਦਾਰੀ ਨੇ ਮੰਗੀ ਅਮਨ ਸ਼ਾਂਤੀ ਦੀ ਦੁਆ

ਦਰਗਾਹ ਨੂੰ ਪੰਜ ਕਰੋੜ ਦਾ ਦਾਨ—ਬਿਲਾਵਲ ਅਤੇ ਪ੍ਰਧਾਨ ਮੰਤਰੀ ਵਲੋਂ ਵੀ ਚਾਦਰ ਚੜ੍ਹਾਈ ਗਈ ਅਜਮੇਰ, ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅੱਜ ਇਥੇ ਹਜ਼ਰਤ ਨਿਜਾਮੂਦੀਨ ਦੀ ਦਰਗਾਹ 'ਤੇ ਚਾਦਰ ਚੜ੍ਹਾਈ ਅਤੇ ਅਮਨ ਚੈਨ ਅਤੇ ਸ਼ਾਂਤੀ ਦੀ ਦੁਆ ਮੰਗੀ। ਜ਼ਰਦਾਰੀ ਨੇ ਦਰਗਾਹ ਲਈ ਪੰਜ ਕਰੋੜ ਰੁਪਏ ਦਾ ਦਾਨ ਦਿੱਤਾ। ਉਨ੍ਹਾਂ ਕਿਹਾ ਕਿ ਦਰਗਾਹ ਦੀ ਜ਼ਿਆਰਤ ਕਰਕੇ ਉਨ੍ਹਾਂ ਨੂੰ ਰੂਹਾਨੀ ਖੁਸ਼ੀ ਪ੍ਰਾਪਤ ਹੋਈ ਹੈ। ਉਨ੍ਹਾਂ ਨਾਲ ਆਏ ਉਨ੍ਹਾਂ ਦੇ ਪੁੱਤਰ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਨੇ ਵੀ ਦਰਗਾਹ 'ਤੇ ਚਾਦਰ ਚੜ੍ਹਾਈ ਅਤੇ ਉਸ ਤੋਂ ਬਾਅਦ ਉਥੇ ਨਮਾਜ਼ ...
Read Full Story


ਅਜਮੇਰ ਸ਼ਰੀਫ ਪਹੁੰਚਣ ਵਾਲੇ ਚੌਥੇ ਪਾਕਿਸਤਾਨੀ ਨੇਤਾ ਹੋਣਗੇ ਜ਼ਰਦਾਰੀ

ਅਜਮੇਰ, ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਜਮੇਰ ਸ਼ਰੀਫ ਵਿਚ ਸੂਫੀ ਸੰਤ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਸਜਦੇ ਲਈ ਪਿਛਲੇ ਇਕ ਦਹਾਕੇ ਤੋਂ ਪਹੁੰਚਣ ਵਾਲੇ ਪਾਕਿਸਤਾਨ ਸਰਕਾਰ ਦੇ ਚੌਥੇ ਮੁਖੀ ਹਨ। ਜ਼ਰਦਾਰੀ ਦੀ ਬੇਗਮ, ਪਾਕਿਸਤਾਨ ਦੀ ਪਹਿਲੀ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ, ਰਾਸ਼ਟਰਪਤੀ ਜ਼ਿਆ-ਉਲ-ਹਕ ਅਤੇ ਪ੍ਰਵੇਜ਼ ਮੁਸ਼ੱਰਫ ਨੇ ਇਸ ਤੋਂ ਪਹਿਲਾਂ ਦਰਗਾਹ ਵਿਚ ਇਬਾਦਤ ਕੀਤੀ ਹੈ ਜਿਥੇ ਰੋਜ਼ਾਨਾ ਹਜ਼ਾਰਾਂ ਲੋਕ ਮੱਥਾ ਟੇਕਦੇ ਹਨ। ਇਥੇ ਹਰ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਹੈ। 12ਵੀਂ ਸਦੀ ਦੀ ਇਸ ਦਰਗਾਹ ਵਿਚ ਅਮਰੀਕਾ, ਯੂਰਪ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ...
Read Full Story


ਮਸਲਾ ਹੱਲ ਹੁੰਦਾ ਹੈ ਤਾਂ ਅਸਤੀਫਾ ਦੇਣ ਲਈ ਤਿਆਰ ਹਾਂ : ਗਿਲਾਨੀ

ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਸਵਿਸ ਸਰਕਾਰ ਨੂੰ ਚਿੱਠੀ ਲਿਖਣ ਤੋਂ ਨਾਂਹ ਕਰ ਦਿਤੀ ਹੈ। ਗਿਲਾਨੀ ਨੇ ਇਹ ਵੀ ਕਿਹਾ ਹੈ ਕਿ ਜੇ ਉਨ੍ਹਾਂ ਦੇ ਅਸਤੀਫਾ ਦੇਣ ਨਾਲ ਇਸ ਮਸਲੇ ਦਾ ਹੱਲ ਹੁੰਦਾ ਹੈ ਤਾਂ ਉਹ ਇਸ ਲਈ ਤਿਆਰ ਹਨ। ਸੁਪਰੀਮ ਕੋਰਟ ਨੇ ਜ਼ਰਦਾਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਮੁੜ ਤੋਂ ਖੋਲ੍ਹਣ ਲਈ ਸਵਿਸ ਸਰਕਾਰ ਨੂੰ ਚਿੱਠੀ ਲਿਖਣ ਤੋਂ ਨਾਂਹ ਕਰ ਦਿਤੀ ਹੈ। ਸੁਪਰੀਮ ਕੋਰਟ ਤੋਂ ਪੈ ਰਹੇ ਭਾਰੀ ਦਬਾਅ ਦਰਮਿਆਨ ਗਿਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਮੁਕੱਦਮੇ ਤੋਂ ਛੋਟ ਦੇ ਮੁੱਦੇ 'ਤੇ ਸੰਸਦ ...
Read Full Story


ਜ਼ਰਦਾਰੀ ਵੱਲੋਂ ਭਾਰਤ-ਪਾਕਿ ਮਸਲੇ ਹੱਲ ਕਰਨ ਦਾ ਸੱਦਾ

ਇਸਲਾਮਾਬਾਦ, ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਭਾਰਤ ਨਾਲ ਕਸ਼ਮੀਰ ਸਮੇਤ ਸਾਰੇ ਵਿਵਾਦਮਈ ਮਸਲੇ ਹੱਲ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕੌਮੀ ਅਸੈਂਬਲੀ ਅਤੇ ਸੈਨੇਟ ਦੇ ਸਾਂਝੇ ਸੈਸ਼ਨ ਨੂੰ ਪੰਜਵੀਂ ਵਾਰ ਸੰਬੋਧਨ ਕਰਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਨੇ ਭਾਰਤ ਨਾਲ ਸੁਖਾਵੇਂ ਸਬੰਧ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਸ੍ਰੀ ਜ਼ਰਦਾਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਵਿਵਾਦ ਵਰਗੇ ‘ਮੁਸ਼ਕਲ ਮੁੱਦਿਆਂ’ ਦੇ ਹੱਲ ਲਈ ਸਾਰਥਿਕ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਦੋਵਾਂ ਦੇਸ਼ਾਂ ਵਿਚ ਵਪਾਰਕ ...
Read Full Story


ਪਾਕਿ ’ਚ ਹਿੰਦੂ ਲੜਕੀ ਦੇ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਅਮਰੀਕਾ ਵੱਲੋਂ ਜ਼ਰਦਾਰੀ ਨੂੰ ਪੱਤਰ

ਵਾਸ਼ਿੰਗਟਨ, ਅਮਰੀਕੀ ਕਾਂਗਰਸ ਦੇ ਇਕ ਮੈਂਬਰ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਲਿਖਿਆ ਹੈ ਕਿ ਉਹ ਇਕ ਹਿੰਦੂ ਲੜਕੀ ਦਾ ‘ਜਬਰੀ ਧਰਮ ਪਰਿਵਰਤਨ’ ਕੀਤੇ ਜਾਣ ਦੇ ਮਾਮਲੇ ਵਿਚ ਦਖ਼ਲ ਦੇ ਕੇ ਲੜਕੀ ਦੀ ਉਸ ਦੇ ਪਰਿਵਾਰ ਵਿੱਚ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ। ਇਸ ਸਬੰਧੀ 12 ਮਾਰਚ ਨੂੰ ਲਿਖੀ ਸਖ਼ਤ ਸ਼ਬਦਾਂ ਵਾਲੀ ਚਿੱਠੀ ਵਿਚ ਅਮਰੀਕੀ ਕਾਨੂੰਨਸਾਜ਼ ਬਰੈਡ ਸ਼ੇਰਮੈਨ ਨੇ ਸ੍ਰੀ ਜ਼ਰਦਾਰੀ ਨੂੰ ਕਿਹਾ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਢੁਕਵੀਂ ਕਾਰਵਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਕੈਲੀਫੋਰਨੀਆ ਤੋਂ ਚੁਣੇ ਗਏ ਸ੍ਰੀ ਸ਼ੇਰਮੈਨ ਨੇ ਆਪਣੀ ...
Read Full Story


ਜ਼ਰਦਾਰੀ ਖ਼ਿਲਾਫ਼ ਕਾਰਵਾਈ ਲਈ ਸੁਪਰੀਮ ਕੋਰਟ ਵੱਲੋਂ ਗਿਲਾਨੀ ਨੂੰ ਅਲਟੀਮੇਟਮ

ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੂੰ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਖੋਲ੍ਹਣ ਬਾਰੇ ਅਲਟੀਮੇਟਮ ਦੇਣ ਨਾਲ ਸਰਕਾਰ ਤੇ ਜੁਡੀਸ਼ਰੀ ਵਿਚਾਲੇ ਤਣਾਅ ਡੂੰਘਾ ਹੋ ਗਿਆ ਹੈ। ਜਸਟਿਸ ਨਿਸਾਰ ਉੱਲ ਮੁਲਕ ਦੀ ਅਗਵਾਈ ਵਾਲੇ ਸੱਤ ਮੈਂਬਰੀ ਬੈਂਚ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨੂੰ ਹੁਕਮ ਦਿੱਤਾ ਹੈ ਕਿ ਉਹ ਕਾਨੂੰਨੀ ਸਲਾਹਕਾਰਾਂ ਦੀ ਰਾਏ ਦਾ ਇੰਤਜ਼ਾਰ ਕੀਤੇ ਬਗੈਰ ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੂੰ ਤੁਰੰਤ ਇਕ ਚਿੱਠੀ ਭੇਜਣ ਤੇ ਇਸ ਸਾਰੀ ਕਾਰਵਾਈ ਬਾਰੇ 21 ਮਾਰਚ ਨੂੰ ਹੋ ਰਹੀ ਅਗਲੀ ਸੁਣਵਾਈ ...
Read Full Story


ਓਸਾਮਾ 'ਤੇ ਹਮਲਾ

ਜ਼ਰਦਾਰੀ ਤੇ ਕਿਆਨੀ ਨੇ ਏਜਾਜ਼ ਦਾ ਦਾਅਵਾ ਕੀਤਾ ਰੱਦ ਇਸਲਾਮਾਬਾਦ, ਪਾਕਿਸਤਾਨ ਦੇ ਫੌਜੀ ਅਤੇ ਸਿਵਲ ਅਧਿਕਾਰੀਆਂ ਨੇ ਪਾਕਿਸਤਾਨੀ ਮੂਲ ਦੇ ਅਮਰੀਕਨ ਵਪਾਰੀ ਮਨਸੂਰ ਏਜਾਜ਼ ਇਸ ਦਾਅਵੇ ਨੂੰ ਗਲਤ ਕਰਾਰ ਦਿਤਾ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਆਰਮੀ ਚੀਫ ਜਨਰਲ ਕਿਆਨੀ ਨੂੰ ਦਸਿਆ ਸੀ ਕਿ ਓਸਾਮਾ ਬਿਨ ਲਾਦੇਨ ਵਿਰੁੱਧ ਅਮਰੀਕਾ ਦਾ ਖੁਫੀਆ ਆਪਰੇਸ਼ਨ ਉਨ੍ਹਾਂ ਦੀ ਮਨਜ਼ੂਰੀ ਨਾਲ ਹੋਇਆ ਸੀ। ਰਾਸ਼ਟਰਪਤੀ ਦਫਤਰ ਦੇ ਇਕ ਬੁਲਾਰੇ ਫਰਹਤ ਅੱਲਾ ਬਾਬਰ ਨੇ ਏਜਾਜ਼ ਦੇ ਇਸ ਦਾਅਵੇ ਨੂੰ ਮੁੱਢੋਂ ਰੱਦ ਕਰ ਦਿਤਾ ਕਿ ਬਿਨ ਲਾਦੇਨ ਉਪਰ ਅਮਰੀਕੀ ਹਮਲੇ ਦੀ ਜਾਣਕਾਰੀ ...
Read Full Story


ਲਾਦੇਨ ਦੀ ਮੌਤ ਪਿਛੋਂ ਪਾਕਿ 'ਚ ਰਾਜਪਲਟਾ ਤੈਅ ਸੀ

ਇਸਲਾਮਾਬਾਦ, ਪਾਕਿਸਤਾਨ ਦੀ ਸਿਆਸਤ ਵਿਚ ਤਰਥਲੀ ਮਚਾ ਦੇਣ ਵਾਲੇ ਮੀਮੋਗੇਟ ਕਾਂਡ ਦੇ ਮੁੱਖ ਕਿਰਦਾਰ ਏਜਾਜ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਇਸ ਗੱਲ ਦੀ ਪੱਕੀ ਖੁਫੀਆ ਜਾਣਕਾਰੀ ਸੀ ਕਿ ਲਾਦੇਨ ਦੀ ਮੌਤ ਪਿਛੋਂ ਦੇਸ਼ ਵਿਚ ਤਖਤਾ ਪਲਟਣ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਅਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਇਸ ਬਾਰੇ ਜਾਣਕਾਰੀ ਸੀ। ਏਜਾਜ ਨੇ ਕਿਹਾ ਕਿ ਅਮਰੀਕਾ ਸਥਿਤ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੱਕਾਨੀ ਦੇ ਕਥਿਤ ਮੀਮੋ ਸਾਬਕਾ ਅਮਰੀਕੀ ਫੌਜ ਨੂੰ ਸੌਂਪ ਕੇ ਉਸ ਨੇ ਹੱਕਾਨੀ ਦੀ ਮਦਦ ਕੀਤੀ ਸੀ। ਪਾਕਿਸਤਾਨੀ ਮੂਲ ਦੇ ਅਮਰੀਕੀ ਕਾਰੋਬਾਰੀ ਏਜਾਜ ਨੇ ਮੀਮੋਗੇਟ ਮਾਮਲੇ ਦੀ ਜਾਂਚ ...
Read Full Story


ਸਾਡੀ ਫੌਜ ਤਾਲਿਬਾਨ ਦੀ ਮਦਦ ਨਹੀਂ ਕਰ ਰਹੀ: ਜ਼ਰਦਾਰੀ

ਇਸਲਾਮਾਬਾਦ, ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਦੇਸ਼ ਦੀ ਫੌਜ ਅਫ਼ਗਾਨਿਸਤਾਨ ਵਿਚ ਅਤਿਵਾਦੀਆਂ ਨੂੰ ਸਮਰਥਨ ਦੇ ਕੇ ਦੋਹਰੀ ਖੇਡ ਨਹੀਂ ਖੇਡ ਰਹੀ, ਪਰ ਪਾਕਿ ਦੇ ਜੇਹਾਦੀ ਧੜਿਆਂ ਦਾ ਤਾਲਿਬਾਨ ਨਾਲ ਤਾਲਮੇਲ ਹੋ ਸਕਦਾ ਹੈ। ਇੱਥੇ ਤਿੰਨ ਦੇਸ਼ੀ ਸਿਖ਼ਰ ਸੰਮੇਲਨ ਤੋਂ ਬਾਅਦ ਅਫ਼ਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਤੇ ਇਰਾਨ ਦੇ ਰਾਸ਼ਟਰਪਤੀ ਮੁਹਿਮੂਦ ਅਹਿਮਦੀਨੇਜਾਦ ਦੀ ਹਾਜ਼ਰੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ, ‘‘ਮੈਂ ਸਾਫ ਤੌਰ ’ਤੇ ਕਹਿੰਦਾ ਹਾਂ ਕਿ ਸਾਡੀ ਫੌਜ ਵੱਲੋਂ ਅਫ਼ਗਾਨਿਸਤਾਨ ਵਿਚ ਅਤਿਵਾਦੀਆਂ ਨੂੰ ਸਿੱਧੀ ਜਾਂ ਅਸਿੱਧੀ ਕਿਸੇ ...
Read Full Story


ਬੇਟੀਆਂ ਨੇ ਕੀਤਾ ਪਿਤਾ ਜ਼ਰਦਾਰੀ ਦਾ ਬਚਾਅ

ਇਸਲਾਮਾਬਾਦ, ਮਾਈਕ੍ਰੋ ਬਲਾਗਿੰਗ ਸਾਈਟ 'ਤੇ ਲੋ-ਪ੍ਰੋਫਾਈਲ ਰਹਿਣ ਪਿੱਛੋਂ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀਆਂ ਬੇਟੀਆਂ ਅਜਿਹਾ ਸਮੇਂ ਆਪਣੇ ਪਿਤਾ ਦੇ ਜ਼ੋਰਦਾਰ ਬਚਾਅ ਵਿਚ ਆਈਆਂ ਹਨ ਜਦੋਂ ਪਾਕਿਸਤਾਨ ਪੀਪਲਜ਼ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨਿਆਂ ਪਾਲਿਕਾ ਤੇ ਫੌਜ ਤੋਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਬਖਤਾਵਰ ਅਤੇ ਆਸਿਫਾ ਭੁੱਟੋ ਜ਼ਰਦਾਰੀ ਹੁਣ ਤਕ 'ਸੁਰੱਖਿਅਤ ਟਵੀਟ' ਕਰਦੀਆਂ ਰਹੀਆਂ ਹਨ ਪਰ ਹੁਣ ਉਹ ਖੁੱਲ੍ਹ ਕੇ ਸਾਹਮਣੇ ਆਈਆਂ ਹਨ ਅਤੇ ਟਵੀਟ ਕੀਤਾ ਹੈ ਕਿ ਪੀ. ਪੀ. ਪੀ. ਬੁਜ਼ਦਿਲਾਂ ਦੀ ਪਾਰਟੀ ਨਹੀਂ ਹੈ। ਲੋਕ ਛੋਟ ਮਿਲਣ ਉਤੇ ਰੌਲਾ ਪਾਉਂਦੇ ਹਨ ਪਰ ਇਹ ਭੁੱਲ ਜਾਂਦੇ ...
Read Full Story


ਗਿਲਾਨੀ 'ਤੇ ਦੋਸ਼ ਤੈਅ

ਪ੍ਰਧਾਨ ਮੰਤਰੀ ਨੇ ਖੁਦ ਨੂੰ ਦੱਸਿਆ ਨਿਰਦੋਸ਼, ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਯੁਸੁਫ ਰਜ਼ਾ ਗਿਲਾਨੀ ਉਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਮੁੜ ਤੋਂ ਖੋਲ੍ਹਣ ਤੋਂ ਇਨਕਾਰ ਕਰਨ 'ਤੇ ਵੀਰਵਾਰ ਉਨ੍ਹਾਂ ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਪਰ ਸੰਕਟਾਂ ਨਾਲ ਘਿਰੇ ਹੋਏ ਗਿਲਾਨੀ ਨੇ ਖੁਦ ਨੂੰ ਬੇਕਸੂਰ ਦੱਸਿਆ। ਸਜ਼ਾ ਵਜੋਂ ਗਿਲਾਨੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਸਕਦਾ ਹੈ। ਸੁਣਵਾਈ 22 ਫਰਵਰੀ ਤਕ ਮੁਲਤਵੀ : ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 22 ਫਰਵਰੀ ਤਕ ਮੁਲਤਵੀ ਕਰ ਦਿੱਤੀ ...
Read Full Story


ਗਿਲਾਨੀ ਨੂੰ 13 ਨੂੰ ਸੁਪਰੀਮ ਕੋਰਟ ਸਾਹਮਣੇ ਪੇਸ਼ ਹੋਣ ਦਾ ਹੁਕਮ

ਮਾਣਹਾਨੀ ਮਾਮਲੇ 'ਚ ਦੋਸ਼ੀ ਕਰਾਰ ਦੇਣ 'ਤੇ 5 ਸਾਲ ਲਈ ਕੋਈ ਵੀ ਜਨਤਕ ਅਹੁਦਾ ਨਹੀਂ ਹਾਸਲ ਕਰ ਸਕਣਗੇ ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੂੰ ਆਪਣੇ ਸਾਹਮਣੇ 13 ਫਰਵਰੀ ਨੂੰ ਪੇਸ਼ ਹੋਣ ਲਈ ਵੀਰਵਾਰ ਨੂੰ ਸੰਮਨ ਜਾਰੀ ਕੀਤੇ। ਗਿਲਾਨੀ 13 ਫਰਵਰੀ ਨੂੰ ਜਦੋਂ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਹੋਣਗੇ ਤਾਂ ਉਨ੍ਹਾਂ ਵਿਰੁੱਧ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਮੁੜ ਤੋਂ ਖੋਲ੍ਹਣ ਦੇ ਅਦਾਲਤ ਦੇ ਹੁਕਮ 'ਤੇ ਕਾਰਵਾਈ ਕਰਨ 'ਚ ਨਾਕਾਮ ਰਹਿਣ ਲਈ ਰਸਮੀ ਤੌਰ 'ਤੇ ਦੋਸ਼ ਤੈਅ ਕੀਤੇ ਜਾਣਗੇ। ...
Read Full Story


ਆਈ. ਐੱਸ. ਆਈ. ਵਲੋਂ ਅਗਵਾ ਕੀਤੇ ਜਾਣ ਦੇ ਡਰ ਕਾਰਨ ਛੱਡਿਆ ਦੇਸ਼ : ਫਰਾਹਨਾਜ਼

ਇਸਲਾਮਾਬਾਦ, ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਮੀਡੀਆ ਸਲਾਹਕਾਰ ਅਤੇ ਅਮਰੀਕਾ 'ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਦੀ ਪਤਨੀ ਫਰਾਹਨਾਜ਼ ਨੇ ਕਿਹਾ ਹੈ ਕਿ ਖੁਫੀਆ ਏਜੰਸੀ ਆਈ. ਐੱਸ. ਆਈ. ਵਲੋਂ ਉਨ੍ਹਾਂ ਨੂੰ ਅਗਵਾ ਕੀਤੇ ਜਾਣ ਦੇ ਡਰ ਕਾਰਨ ਉਨ੍ਹਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਜਿਓ ਨਿਊਜ਼ ਨੇ ਸ਼੍ਰੀਮਤੀ ਫਰਾਹਨਾਜ਼ ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਨੂੰ ਡਰ ਸੀ ਕਿ ਆਈ. ਐੱਸ. ਆਈ. ਉਨ੍ਹਾਂ ਨੂੰ ਅਗਵਾ ਕਰਕੇ ਉਨ੍ਹਾਂ ਦੇ ਪਤੀ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗੀ ਤਾਂ ਜੋ ਉਹ ਮੀਮੋ ਗੇਟ ਮਾਮਲੇ 'ਚ ਜ਼ਰਦਾਰੀ ਦੀ ਸ਼ਮੂਲੀਅਤ ਮੰਨ ਲਏ। ...
Read Full Story


ਸੁਪਰੀਮ ਕੋਰਟ ਦੀ ਅਣਸੁਣੀ ਕਰਨ ਵਿਰੁੱਧ ਇਮਰਾਨ ਵੱਲੋਂ ਚਿਤਾਵਨੀ

ਲਹੌਰ, ਪਾਕਿਸਤਾਨੀ ਕ੍ਰਿਕਟ ਸਟਾਰ ਤੋਂ ਰਾਜਨੀਤੀ ਵਿੱਚ ਆਏ ਇਮਰਾਨ ਖਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਰਕਾਰ ਨੇ ਅਣਦੇਖੀ ਕੀਤੀ ਤਾਂ ਉਸ ਦੀ ਪਾਰਟੀ ਦੇ ਕਾਰਕੁਨ ਅੰਦੋਲਨ ਆਰੰਭ ਦੇਣਗੇ। ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਗੂ ਇਮਰਾਨ ਖਾਨ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਦੀ ਸਰਬਉੱਚ ਅਦਾਲਤ ਵੱਲੋਂ ਲਏ ਜਾਣ ਵਾਲੇ ਫੈਸਲੇ ਦੀ ਪਾਬੰਦ ਹੈ। ਉਨ੍ਹਾਂ ਕਿਹਾ ਕਿ 16 ਜਨਵਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਅਦਾਲਤ ਵੱਲੋਂ ਸੁਣਾਏ ਜਾਣ ਵਾਲੇ ਫੈਸਲੇ ਨੂੰ ਜੇ ...
Read Full Story


ਪਾਕਿ 'ਚ ਨਿਆਂਪਾਲਿਕਾ ਤੇ ਸਰਕਾਰ 'ਚ ਟਕਰਾਅ

ਈਮਾਨਦਾਰ ਨਹੀਂ ਹਨ ਗਿਲਾਨੀ : ਕਿਹਾ ਸੁਪਰੀਮ ਕੋਰਟ ਨੇ ਸੰਵਿਧਾਨ ਦੀ ਬਜਾਏ ਆਪਣੀ ਸਿਆਸੀ ਪਾਰਟੀ ਪ੍ਰਤੀ ਦਿਖਾਈ ਵਫਾਦਾਰੀ, ਚੋਣ ਲੜਨ 'ਤੇ ਲੱਗ ਸਕਦੀ ਹੈ ਪਾਬੰਦੀ ਇਸਲਾਮਾਬਾਦ, ਪਾਕਿਸਤਾਨ 'ਚ ਸਰਕਾਰ ਤੇ ਨਿਆਂਪਾਲਿਕਾ ਵਿਚਾਲੇ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ ਹੈ ਅਤੇ ਦੇਸ਼ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਖੋਲ੍ਹਣ ਸੰਬੰਧੀ ਰਾਸ਼ਟਰੀ ਸਦਭਾਵਨਾ ਆਰਡੀਨੈਂਸ ਨੂੰ ਲਾਗੂ ਨਾ ਕਰਨ ਲਈ ਸਰਕਾਰ ਵਿਰੁੱਧ ਤਿੱਖਾ ਰੁਖ਼ ਅਪਣਾਉਂਦਿਆਂ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ 'ਤੇ ਚੋਣ ਲੜਨ ਲਈ 10 ਸਾਲ ਦੀ ਪਾਬੰਦੀ ਲਾਉਣ ਅਤੇ ...
Read Full Story


1 2 > >>

Loading...

© 2012 punjabinfoline.com

punjab infoline arash info