Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਜਿੰਦਲ"
ਬੌਬੀ ਜਿੰਦਲ ਹੋ ਸਕਦੇ ਹਨ ਕਿ ਅਮਰੀਕੀ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਰੀਪਬਲਿਕਨ ਉਮੀਦਵਾਰ

ਵਾਸ਼ਿੰਗਟਨ ਡੀ ਸੀ, ਲੂਸੀਆਨਾ ਸੂਬੇ ਦੇ ਗਵਰਨਰ ਸ੍ਰੀ ਬੌਬੀ ਜਿੰਦਲ ਰੀਪਬਲਿਕਨ ਪਾਰਟੀ ਵੱਲੋਂ ਅਮਰੀਕੀ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹੋ ਸਕਦੇ ਹਨ। ਇਸੇ ਪਾਰਟੀ ਦੇ ਸ੍ਰੀ ਮਿਟ ਰੋਮਨੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ। ਰੈਡ-ਕਲੀਅਰ ਪਾੱਲਿਟਿਕਸ ਡਾੱਟ ਕਾੱਮ ਦੀ ਰਿਪੋਰਟ ਮੁਤਾਬਕ ਭਾਰਤੀ ਮੂਲ ਦੇ ਸ੍ਰੀ ਬੌਬੀ ਜਿੰਦਲ ਦੇ ਮੁਕਾਬਲੇ ਹੋਰ ਕਿਸੇ ਉਮੀਦਵਾਰ ਦੇ ਟਿਕਣ ਦੀ ਕੋਈ ਸੰਭਾਵਨਾ ਨਹੀਂ ਹੈ। ਯੂਟਾਹ ਦੇ ਗਵਰਨਰ ਗੈਰੀ ਹਰਬਰਟ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਬੌਬੀ ਜਿੰਦਲ ਦਾ ਨਾਂਅ ਸੰਭਾਵੀ ਤੇ ਯੋਗ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ ਅਤੇ ...
Read Full Story


ਸਾਬਕਾ ਰਾਸ਼ਟਰਪਤੀ ਕਲਾਮ ਤੇ ਜਸਟਿਸ ਸੰਤੋਸ਼ ਹੇਗੜੇ ਨੂੰ ਜਿੰਦਲ ਪੁਰਸਕਾਰ

ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਅਤੇ ਕਰਨਾਟਕ ਦੇ ਸਾਬਕਾ ਲੋਕ ਆਯੁਕਤ ਸੰਤੋਸ਼ ਹੇਗੜੇ ਸਮੇਤ 27 ਲੋਕਾਂ ਨੂੰ ਵੱਖ-ਵੱਖ ਖੇਤਰਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਕੰਮਾਂ ਲਈ ਐੱਸ. ਆਰ. ਜਿੰਦਲ ਪੁਰਸਕਾਰ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ 23 ਫਰਵਰੀ ਨੂੰ ਸੀਤਾਰਾਮ ਜਿੰਦਲ ਨੂੰ ਫਾਊਂਡੇਸ਼ਨ ਵਲੋਂ ਦਿੱਤੇ ਜਾਣਗੇ। ਸੀਤਾਰਾਮ ਜਿੰਦਲ ਫਾਊਂਡੇਸ਼ਨ ਵਲੋਂ ਜਾਰੀ ਬਿਆਨ ਮੁਤਾਬਕ ਕਲਾਮ ਨੂੰ ਵਿਗਿਆਨ ਦੇ ਖੇਤਰ 'ਚ ਅਤੇ ਹੇਗੜੇ ਨੂੰ ਸਮਾਜਿਕ ਵਿਕਾਸ ਦੇ ਖੇਤਰ 'ਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਪੁਰਸਕਾਰ ਸਰੂਪ ...
Read Full Story


ਮਹਿੰਗਾਈ ਤੇ ਘੁਟਾਲਿਆਂ ਨੇ ਭਾਰਤ ਦੇ ਅਮੀਰ ਕੀਤੇ ‘ਗ਼ਰੀਬ’

ਫੋਰਬਸ ਦਾ ਖੁਲਾਸਾ ਨਵੀਂ ਦਿੱਲੀ, ਫੋਰਬਸ ਪੱਤਰਿਕਾ ਅਨੁਸਾਰ ਮਹਿੰਗਾਈ, ਭ੍ਰਿਸ਼ਟਾਚਾਰ ਤੇ ਸਕੈਂਡਲਾਂ ਕਾਰਨ ਭਾਰਤ ਦੇ ਸਭ ਤੋਂ ਵੱਧ ਅਮੀਰਾਂ ਦੀ ਦੌਲਤ ਨੂੰ ਵੀ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਇਸ ਪੱਤ੍ਰਿਕਾ ਦਾ ਕਹਿਣਾ ਹੈ ਕਿ ਦੇਸ਼ ਦੇ 100 ਸਭ ਤੋਂ ਵੱਧ ਅਮੀਰ ਵਿਅਕਤੀਆਂ ਦੀ ਕੁੱਲ ਦੌਲਤ ਪਿਛਲੇ ਸਾਲ ਨਾਲੋਂ 20 ਫੀਸਦੀ ਘਟ ਗਈ ਹੈ। ਭਾਰਤ ਦੇ ਸਭ ਤੋਂ ਵੱਧ ਅਮੀਰਾਂ ਦੀ ਫੋਰਬਸ ਦੀ ਸਾਲਾਨਾ ਸੂਚੀ ਅਨੁਸਾਰ ਦੇਸ਼ ਦੇ ਸਭ ਤੋਂ ਵੱਧ ਅਮੀਰ 100 ਵਿਅਕਤੀਆਂ ਦੀ ਕੁੱਲ ਦੌਲਤ 241 ਅਰਬ ਡਾਲਰ ਰਹਿ ਗਈ ਹੈ, ਜੋ 20 ਫੀਸਦੀ ਘਟ (60 ਅਰਬ ਡਾਲਰ) ਗਈ ਹੈ। ਪੱਤਰਿਕਾ ਦਾ ਕਹਿਣਾ ਹੈ ਕਿ ਅਰਬਪਤੀਆਂ ਦੀ ਗਿਣਤੀ ਦਰਜਨ ਘਟ ...
Read Full Story


ਬੌਬੀ ਜਿੰਦਲ ਨੇ ਲੁਸੀਆਨਾ ਦੇ ਗਵਰਨਰ ਦੀ ਚੋਣ ਮੁੜ ਜਿੱਤੀ

ਨਿਊ ਓਰਲੀਅੰਸ, ਅਮਰੀਕਾ ਵਿਚ ਵਿਰੋਧੀ ਧਿਰ ਰਿਪਬਲਿਕਨ ਪਾਰਟੀ ਦੇ ਨਵੇਂ ਸਿਤਾਰੇ ਭਾਰਤੀ ਮੂਲ ਦੇ ਨੇਤਾ ਲੁਸੀਆਣਾ ਦੇ ਗਵਰਨਰ ਬੌਬੀ ਜਿੰਦਲ ਨੇ 8 ਉਮੀਦਵਾਰਾਂ ਨੂੰ ਹਰਾ ਕੇ ਅੱਜ ਦੁਬਾਰਾ ਇਸੇ ਸੂਬੇ ਦੇ ਗਵਰਨਰ ਦੇ ਅਹੁਦੇ ਦੀ ਚੋਣ ਜਿੱਤ ਕੇ ਦੇਸ਼ ਦੀ ਸਿਆਸਤ ਵਿਚ ਆਪਣਾ ਲੋਹਾ ਮੰਨਵਾ ਲਿਆ ਹੈ। ਜਿੰਦਲ ਨੇ ਪੋਲਿੰਗ ਖਤਮ ਹੋਣ ਦੇ ਲਗਭਗ 1 ਘੰਟੇ ਬਾਅਦ ਬੈਟਨਰੋਗ ਸਥਿਤ ਚੋਣ ਹੈੱਡ ਕੁਆਰਟਰ 'ਚ ਆਪਣੇ ਹਮਾਇਤੀਆਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਆਪਣੇ ਗਵਰਨਰ ਦੇ ਰੂਪ ਵਿਚ ਮੈਨੂੰ 4 ਸਾਲ ਹੋਰ ਕੰਮ ਕਰਨ ਲਈ ਚੁਣ ਲਿਆ ਹੈ। ਇਨ੍ਹਾਂ ਚਾਰ ਸਾਲਾਂ ਵਿਚ ਸਾਨੂੰ ਬਹੁਤ ਸਾਰੇ ਹੋਰ ...
Read Full Story


ਟੈਕਸਾਸ ’ਵਰਸਿਟੀ ਨੇ ਨਵੀਨ ਜਿੰਦਲ ਦੇ ਨਾਂ ’ਤੇ ਰੱਖਿਆ ਮੈਨੇਜਮੈਂਟ ਸਕੂਲ ਦਾ ਨਾਮ

ਨਵੀਂ ਦਿੱਲੀ, ਅਮਰੀਕਾ ਦੀ ਯੂਨੀਵਰਸਿਟੀ ਆਫ ਟੈਕਸਾਸ ਨੇ ਆਪਣੇ ਸਕੂਲ ਆਫ ਮੈਨੇਜਮੈਂਟ ਦਾ ਨਾਮ ਭਾਰਤੀ ਸੰਸਦ ਮੈਂਬਰ ਤੇ ਸਨਅਤਕਾਰ ਨਵੀਨ ਜਿੰਦਲ ਦੇ ਨਾਮ ’ਤੇ ਰੱਖਿਆ ਹੈ ਤੇ ਉਹ ਦੀਆਂ ਉਦਮ ਤੇ ਜਨਤਕ ਸੇਵਾ ਖੇਤਰ ਵਿਚਲੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ ਹੈ। ਇਕ ਪ੍ਰੈਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ’ਵਰਸਿਟੀ ਵੱਲੋਂ ਨਵੀਨ ਜਿੰਦਲ ਇੰਸਟੀਚਿਊਟ ਫਾਰ ਇੰਡੋ-ਅਮਰੀਕਨ ਬਿਜ਼ਨਸ ਸਟੱਡੀਜ਼ ਕਾਇਮ ਕੀਤਾ ਜਾ ਰਿਹਾ ਹੈ। ਜਿੰਦਲ ਨੇ 1992 ’ਚ ਡੱਲਾਸ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤੀ ਸੀ। ਉਹ ਯੂਨੀਵਰਸਿਟੀ ਸਟੂਡੈਂਟ ਗਵਰਨਮੈਂਟ ਪ੍ਰੈਜ਼ੀਡੈਂਟ ਵੀ ਸੀ ਤੇ ਉਥੇ ਪੜ੍ਹਦਿਆਂ ਸਾਲ ਦੇ ਵਿਦਿਆਰਥੀ ...
Read Full Story


ਮੁੜ ਚੋਣਾਂ 'ਚ ਉੱਤਰੇ ਬੌਬੀ ਜਿੰਦਲ

ਵਾਸ਼ਿੰਗਟਨ, ਅਮਰੀਕਾ 'ਚ ਪਹਿਲੀ ਵਾਰ ਗਵਰਨਰ ਬਣਨ ਵਾਲੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਪਿਊਸ਼ ਬੌਬੀ ਜਿੰਦਲ ਮੁੜ ਤੋਂ ਚੋਣ ਮੈਦਾਨ 'ਚ ਕਿਸਮਤ ਅਜ਼ਮਾ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬੌਬੀ ਨੂੰ ਇਨ੍ਹਾਂ ਚੋਣਾਂ 'ਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਲੱਗਦਾ ਹੈ ਕਿ ਉਹ ਮੁੜ ਤੋਂ ਲੂਸੀਆਨਾ ਦੇ ਗਵਰਨਰ ਚੁਣ ਲਏ ਜਾਣਗੇ। ਬੈਟਨ ਰੂਜ ਵਿਖੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੌਬੀ ਜਿੰਦਲ ਨੇ ਕਿਹਾ ਕਿ ਗਵਰਨਰ ਦੇ ਅਹੁਦੇ 'ਤੇ ਮੁੜ ਤੋਂ ਚੋਣ ਲੜਨ ਦਾ ਮੌਕਾ ਮਿਲਣ 'ਤੇ ਬਹੁਤ ਮਾਣ ਭਰਿਆ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ...
Read Full Story


ਬੌਬੀ ਜਿੰਦਲ ਵੱਲੋਂ ਰਿਕ ਪੈਰੀ ਦੀ ਹਮਾਇਤ

ਵਾਸ਼ਿੰਗਟਨ,ਟੈਕਸਾਸ ਦੇ ਗਵਰਨਰ ਰਿਕ ਪੈਰੀ ਦੀਆਂ ਰਾਸ਼ਟਰਪਤੀ ਦੇ ਅਹੁਦੇ ਲਈ ਖਾਹਸ਼ਾਂ ਨੂੰ ਅੱਜ ਉਦੋਂ ਬਲ ਮਿਲਿਆ ਜਦੋਂ ਲੂਸੀਆਨਾ ਦੇ ਗਵਰਨਰ ਬੌਬੀ ਜਿੰਦਲ ਨੇ 2012 ਦੀ ਚੋਣ ਵਿਚ ਬਰਾਕ ਓਬਾਮਾ ਦੇ ਮੁਕਾਬਲੇ ਲਈ ਪੈਰੀ ਦੀ ਰਿਪਬਲਿਕਨ ਉਮੀਦਵਾਰ ਵਜੋਂ ਹਮਾਇਤ ਕੀਤੀ। ਰਾਸ਼ਟਰਪਤੀ ਦੀ ਚੋਣ ਲਈ ਇਸ ਵੇਲੇ ਕਈ ਰਿਪਬਲਿਕਨ ਆਗੂ ਦਾਅਵਾ ਕਰ ਰਹੇ ਹਨ। ਜਿੰਦਲ ਨੇ ਇਕ ਬਿਆਨ ਵਿਚ ਕਿਹਾ ਕਿ ਰਿਕ ਪੈਰੀ 2012 ਵਿਚ ਪਾਰਟੀ ਨੂੰ ਜਿੱਤ ਦਿਵਾ ਸਕਦੇ ...
Read Full Story


ਬੌਬੀ ਜਿੰਦਲ ਨੇ ਦੂਜੀ ਵਾਰ ਚੋਣ ਲਈ ਕਾਗਜ਼ ਭਰੇ

ਵਾਸ਼ਿੰਗਟਨ,ਪਿਊਸ਼ ਬੌਬੀ ਜਿੰਦਲ, ਜੋ ਅਮਰੀਕਾ ਦੇ ਕਿਸੇ ਸੂਬੇ ਦਾ ਪਹਿਲਾ ਭਾਰਤੀ-ਅਮਰੀਕੀ ਗਵਰਨਰ ਚੁਣਿਆ ਗਿਆ ਸੀ, ਨੇ ਇਸ ਅਹੁਦੇ ਲਈ ਮੁੜ ਚੁਣੇ ਜਾਣ ਲਈ ਕਾਗਜ਼ ਭਰੇ ਹਨ। ਵਿਸ਼ਲੇਸ਼ਣਕਾਰਾਂ ਦਾ ਕਹਿਣਾ ਹੈ ਕਿ ਉਹਦਾ ਕੋਈ ਵਿਰੋਧ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਲੁਜ਼ੀਆਨਾ ਦੇ ਮੁੱਖ ਕਾਰਜਕਾਰਨੀ ਵਜੋਂ ਦੂਜੀ ਵਾਰ ਉਨ੍ਹਾਂ ਦਾ ਅਹੁਦੇ ’ਤੇ ਆਉਣਾ ਤੈਅ ਜਾਪਦਾ ਹੈ। ਆਪਣੇ ਕਾਗਜ਼ ਭਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੰਦਲ ਨੇ ਕਿਹਾ ਕਿ ਦੂਜੀ ਵਾਰ ਗਵਰਨਰ ਦੇ ਅਹੁਦੇ ਦੀ ਚੋਣ ਲੜਨ ਲਈ ਯੋਗ ਪਾਏ ਜਾਣ ’ਤੇ ਉਹ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ...
Read Full Story


ਅੰਨਾ ਹਜ਼ਾਰੇ ਦੇ ਸਮਰਥਕਾਂ ਵੱਲੋਂ ਸੰਸਦ ਮੈਂਬਰ ਦੇ ਘਰ ਅੱਗੇ ਪ੍ਰਦਰਸ਼ਨ

ਸ਼ਾਹਬਾਦ ਮਾਰਕੰਡਾ,ਅੰਨਾ ਹਜ਼ਾਰੇ ਦੇ ਅੰਦੋਲਨ ਦੇ 10ਵੇਂ ਦਿਨ ਵੀ ਕੁਰੂਕਸ਼ੇਤਰ ਦੇ ਮੈਂਬਰ ਪਾਰਲੀਮੈਂਟ ਨਵੀਨ ਜਿੰਦਲ ਦੇ ਨਿਵਾਸ ’ਤੇ ਸੈਂਕੜੇ ਸਕੂਲੀ ਬੱਚਿਆਂ ਤੇ ਸਮਾਜਿਕ ਸੰਗਠਨਾਂ ਦੇ ਕਾਰਕੁਨਾਂ ਨੇ ਟੀਮ ਅੰਨਾ ਕੁਰੂਕਸ਼ੇਤਰ ਦੀ ਅਗਵਾਈ ’ਚ ਧਰਨਾ ਦਿੱਤਾ। ਨੁੱਕੜ ਨਾਟਕ ਰਾਹੀਂ ਕਲਾਕਾਰਾਂ ਨੇ ਦੇਸ਼ ’ਚ ਫੈਲੇ ਭ੍ਰਿਸ਼ਟਾਚਾਰ ’ਤੇ ਨਾਟਕ ਦਿਖਾ ਕੇ ਅੰਨੇ ਹਜ਼ਾਰੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਨੌਜਵਾਨਾਂ ਦੀਆਂ ਟੋਲੀਆਂ ਸ਼ਹਿਰ ’ਚ ਘੁੰਮ-ਘੁੰਮ ਕੇ ਲੋਕਾਂ ਕੋਲੋਂ ਅੰਨਾ ਹਜ਼ਾਰੇ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਜਨ ਲੋਕਪਾਲ ਬਿਲ ਦੇ ਹੱਕ ’ਚ ਦਸਤਖਤ ਕਰਾਉਣ ’ਚ ਜੁਟੀਆਂ ਹੋਈਆਂ ਹਨ। ਸ਼ਿਵ ...
Read Full Story


1

Loading...

© 2012 punjabinfoline.com

punjab infoline arash info