E-Paper

|
| Tag Search for "ਜੀਂਦ" |
ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਹਾਰ ਯਕੀਨੀ: ਚੌਟਾਲਾ
ਜੀਂਦ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਹੈ ਕਿ 5 ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਕਾਂਗਰਸ ਦੇ ਖ਼ਿਲਾਫ਼ ਆਵੇਗਾ। ਸ੍ਰੀ ਚੌਟਾਲਾ ਇਸ ਮੌਕੇ ਜ਼ਿਲ੍ਹੇ ਦੇ ਪਿੰਡ ਐਂਚਰਾ ਖੁਰਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬਾ ਕਰਜ਼ੇ ਦੇ ਭਾਰ ਹੇਠਾਂ ਦੱਬਦਾ ਜਾ ਰਿਹਾ ਹੈ। ਮੌਜੂਦਾ ਸਮੇਂ ਸੂਬੇ ਸਿਰ 52,702 ਕਰੋੜ ਰੁਪਏ ਦਾ ਕਰਜ਼ਾ ਹੈ। ਸਰਕਾਰ ਵਿਕਾਸ ਦੇ ਨਾਂ ‘ਤੇ ਝੂਠੀ ਵਾਹ-ਵਾਹ ਲੁੱਟ ਰਹੀ ਹੈ ਜਦੋਂ ਕਿ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਤੋਂ ਆਮ ... Read Full Story
|
ਅੱਖਾਂ 'ਚ ਮਿਰਚਾਂ ਪਾ ਕੇ 17 ਲੱਖ ਰੁਪਏ ਲੁੱਟੇ
ਜੀਂਦ, ਹਰਿਆਣਾ ਦੇ ਜੀਂਦ ਜ਼ਿਲੇ ਵਿਚ ਨਿਡਾਨੀ ਪਿੰਡ ਵਿਚ ਸ਼ਨੀਵਾਰ ਰਾਤ ਦੇਰ ਗਏ 3 ਬਾਈਕ ਸਵਾਰ ਨੌਜਵਾਨ ਇਕ ਕੈਂਟਰ ਚਾਲਕ ਤੇ ਕਲੀਨਰ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਪਿਸਤੌਲ ਦੀ ਨੋਕ 'ਤੇ 17 ਲੱਖ 95 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਕੈਂਟਰ ਚਾਲਕ ਦਿੱਲੀ ਤੋਂ ਇਹ ਰਕਮ ਲੈ ਕੇ ਜੀਂਦ ਆ ਰਿਹਾ ਸੀ। ਪੁਲਸ ਨੇ ਸੂਚਨਾ ਮਿਲਣ 'ਤੇ ਇਲਾਕੇ ਦੀ ਨਾਕਾਬੰਦੀ ਕੀਤੀ ਪਰ ਲੁਟੇਰਿਆਂ ਦਾ ਕੋਈ ਪਤਾ ਨਹੀਂ ਲੱਗਾ। ਖਬਰਾਂ ਮੁਤਾਬਕ ਭਿਵਾਨੀ ਰੋਡ ਦੇ ਸ਼ਰਮਾ ਨਗਰ ਦੇ ਵਾਸੀ ਸੰਜੇ ਦਿੱਲੀ ਤੋਂ 20 ਲੱਖ ਰੁਪਏ ਦੀ ਰਕਮ ਲੈ ਕੇ ਤੁਰਿਆ ਸੀ। ਰਾਹ ਵਿਚ ਦੋ ਲੱਖ ਰੁਪਏ ਕਿਸੇ ਜਾਣਕਾਰ ਨੂੰ ਦਿੱਤੇ ਸਨ। ... Read Full Story
|
ਸਿਲੰਡਰ ਨੂੰ ਅੱਗ ਲੱਗਣ ਨਾਲ ਤਿੰਨ ਲੜਕਿਆਂ ਦੀ ਮੌਤ
ਜੀਂਦ, ਇੱਥੇ ਅੱਜ ਸਵੇਰੇ ਇਕ ਦੁਕਾਨ ਵਿਚ ਰੱਖੇ ਗੈਸ ਦੇ ਸਿਲੰਡਰ ਨੂੰ ਅੱਗ ਲੱਗਣ ਕਾਰਨ ਉਥੇ ਸੌਂ ਰਹੇ ਤਿੰਨ ਬੱਚੇ ਮੌਤ ਦੇ ਮੂੰਹ ਜਾ ਪਏ ਤੇ ਦੁਕਾਨ ਵਿਚ ਰੱਖਿਆ ਸਾਮਾਨ ਅੱਗ ਨਾਲ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਡਾ. ਯੁੱਧਵੀਰ ਸਿੰਘ ਖਿਆਲੀਆ ਤੇ ਪੁਲੀਸ ਪ੍ਰਸ਼ਾਸਨ ਘਟਨਾ ਸਥਾਨ ਉਤੇ ਪੁੱਜਿਆ ਤੇ ਸਥਿਤੀ ਦਾ ਜਾਇਜਾ ਲਿਆ। ਤਿਨੋਂ ਲੜਕਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪ੍ਰੰਤੂ ਉਸ ਤੋਂ ਪਹਿਲਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਸਿਲੰਡਰ ਦੀ ਅੱਗ ਕਾਰਨ ਦਮ ਘੁਟਣ ਨਾਲ ਮਰਨ ਵਾਲੇ ਇਹ ਤਿੰਨੇ ਲੜਕੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੌਂਡਾ ਦੇ ਰਹਿਣ ... Read Full Story
|
ਤਿਰੰਗੇ ਦਾ ਅਪਮਾਨ ਰੋਕਣ ਲਈ ਹਦਾਇਤਾਂ
ਜੀਂਦ,ਜੀਂਦ ਜ਼ਿਲ੍ਹੇ ਵਿਚ ਰਾਸ਼ਟਰੀ ਤਿਰੰਗੇ ਦਾ ਅਪਮਾਨ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਯੁਧਵੀਰ ਸਿੰਘ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਮੌਕਿਆਂ ਉੱਤੇ ਕੇਵਲ ਕਾਗਜ਼ ਦੇ ਕੌਮੀ ਝੰਡਿਆਂ ਦਾ ਪ੍ਰਯੋਗ ਕੀਤਾ ਜਾਵੇ ਤੇ ਬਾਅਦ ਵਿਚ ਉਨ੍ਹਾਂ ਝੰਡਿਆਂ ਦਾ ਨਿਪਟਾਰਾ ਮਰਿਆਦਾ ਅਨੁਸਾਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਕਿਸੇ ਸਮਾਰੋਹਾਂ ਵਿਚ ਲੋਕਾਂ ਵੱਲੋਂ ਕਾਗਜ਼ ਦੇ ਝੰਡੇ ਹੱਥਾਂ ਵਿਚ ਲੈ ਕੇ ਹਿਲਾਇਆ ਜਾਂਦਾ ਹੈ ਤਾਂ ਕੌਮੀ ਝੰਡਾ ਪ੍ਰਯੋਗ ਕਰਨ ਮਗਰੋਂ ਨਾ ਤਾਂ ਉਨ੍ਹਾਂ ਝੰਡਿਆਂ ਨੂੰ ਵੇਚਿਆ ਜਾਵੇ ਤੇ ਨਾ ਹੀ ਉਨ੍ਹਾਂ ਨੂੰ ਜ਼ਮੀਨ ਉੱਤੇ ਸੁੱਟਿਆ ਜਾਵੇ। ਉਨ੍ਹਾਂ ਨੇ ... Read Full Story
|
ਰੋਹਤਕ, ਬਠਿੰਡਾ, ਲਹਿਰਾਮੁਹੱਬਤ ਰੇਲ ਲਾਈਨ ਦਾ ਬਿਜਲੀਕਰਨ ਕੀਤੇ ਜਾਣ ਨੂੰ ਮਨਜ਼ੂਰੀ
ਨਵੀਂ ਦਿੱਲੀ, 27 ਜਨਵਰੀ (ਪੀ. ਆਈ. ਬੀ.)- ਮੁੱਢਲੇ ਢਾਂਚੇ ਬਾਰੇ ਮੰਤਰੀ ਮੰਡਲ ਕਮੇਟੀ ਨੇ ਉਤਰੀ ਰੇਲਵੇ ਦੇ ਸ਼ੈਕਸ਼ਨ ਰੋਹਤਕ, ਬਠਿੰਡਾ, ਲਹਿਰਾਮੁਹੱਬਤ ਰੇਲ ਲਾਈਨ ਦਾ ਬਿਜਲੀਕਰਨ ਕੀਤੇ ਜਾਣ ਨੂੰ ਆਪਣੀ ਮਨਜੂਰੀ ਦੇ ਦਿੱਤੀ ਹੈ। ਇਸ ਉਪਰ 215 ਕਰੋੜ 93 ਲੱਖ ਰੁਪਏ ਦੀ ਲਾਗਤ ਆਵੇਗੀ। 11ਵੀਂ ਪੰਜ ਸਾਲਾ ਯੋਜਨਾ ਦੌਰਾਨ ਇਸ ਉਤੇ 32 ਕਰੋੜ 39 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ 12ਵੀਂ ਯੋਜਨਾ ਦੇ ਅੰਤਰਗਤ 183 ਕਰੋੜ 54 ਲੱਖ ਰੁਪਏ ਰੱਖੇ ਗਏ ਹਨ। ਇਹ ਸੈਕਸ਼ਨ ਯਾਤਰੀਆਂ ਅਤੇ ਮਾਲ ਢੋਆ ਢੁਆਈ ਲਈ ਇੱਕ ਮਹੱਤਵਪੂਰਨ ਸੈਕਸ਼ਨ ਹੈ। ਇਸ ਸੈਕਸ਼ਨ ਦੇ ਬਿਜਲੀਕਰਨ ਨਾਲ ਮੁਸਾਫਿਰਾਂ ਦੀ ਆਵਾਜਾਈ ਵਿੱਚ ਤੇ ਮਾਲ ਦੀ ਢੋਆ ਢੁਆਈ ... Read Full Story
|
ਪ੍ਰਵਾਸੀ ਭਾਰਤੀਆਂ ਛੱਪੜ ਦੀ ਸਫਾਈ ਕਰਵਾਈ
ਬੰਗਾ, 7 ਜਨਵਰੀ (ਪ. ਪ.)-ਪਿੰਡ ਜੀਂਦੋਵਾਲ ਮੁਹੱਲਾ ਆਦਿਧਰਮੀ ਵਿਖੇ ਗੰਦਗੀ ਨਾਲ ਭਰੇ ਪਏ ਛੱਪੜ ਦੀ ਸਫਾਈ ਪੰਚਾਇਤ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਈ ਗਈ। ਟਰਾਂਟੋ (ਕੈਨੇਡਾ) ਵਸਦੇ ਹਰਮੇਸ਼ ਲਾਲ, ਰਤਨ ਲਾਲ, ਕੁਲਵੀਰ ਸਿੰਘ, ਜਗਦੀਸ਼, ਸੁੱਚਾ ਸਿੰਘ, ਹਰਜਿੰਦਰਪਾਲ ਯੂ.ਐਸ.ਏ., ਜੋਗਾ ਸਿੰਘ ਯੂ.ਕੇ. ਤੇ ਪਿੰਡ ਵਾਸੀਆਂ ਦੇ ਲਗਭਗ 2 ਲੱਖ ਨਾਲ ਕਰਵਾਈ ਗਈ ਸਫਾਈ ਨਾਲ ਪ੍ਰਾਇਮਰੀ ਸਕੂਲ ਨੂੰ ਜਾਂਦੇ ਵਿਦਿਆਰਥੀਆਂ ਤੇ ਗੁਰਦੁਆਰਾ ਚਰਨ ਕੰਵਲ ਸਾਹਿਬ ਨੂੰ ਜਾਂਦੀਆਂ ਸੰਗਤਾਂ ਨੇ ਇਕ ਨੇਕ ਕਾਰਜ ਨੂੰ ਸਲਾਹਿਆ । ਅੱਜ ਸਫਾਈ ਮੁਹਿੰਮ ਸਮੇਂ ਪਿੰਡ ਦੀ ਸਰਪੰਚ ਸ੍ਰੀਮਤੀ ਜਸਵੀਰ ਕੌਰ, ਪੰਚ ... Read Full Story
|
1 |
 Loading...
|
|
|