ਮੀਰਾ ਕੁਮਾਰ ਵੱਲ 1.98 ਕਰੋੜ ਰੁਪਏ ਦਾ ਕਿਰਾਇਆ ਬਕਾਇਆ
ਨਵੀਂ ਦਿੱਲੀ, ਸ਼ਹਿਰੀ ਵਿਕਾਸ ਮੰਤਰਾਲਾ ਦੇ ਜਾਇਦਾਦ ਵਿਭਾਗ ਨੇ ਕ੍ਰਿਸ਼ਨਾ ਮੈਨਨ ਮਾਰਗ 'ਤੇ 6 ਨੰਬਰ ਦੇ ਬੰਗਲੇ ਨੂੰ 1986 ਤੋਂ ਆਪਣੇ ਕਬਜ਼ੇ ਹੇਠ ਰੱਖਣ ਦੇ ਮਾਮਲੇ ਵਿਚ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੂੰ 1.98 ਕਰੋੜ ਰੁਪਏ ਦੇ ਬਕਾਇਆ ਕਿਰਾਏ ਦਾ ਬਿੱਲ ਭੇਜਿਆ ਹੈ। ਉਨ੍ਹਾਂ 1986 ਵਿਚ ਆਪਣੇ ਪਿਤਾ ਜਗਜੀਵਨ ਰਾਮ ਦੇ ਦਿਹਾਂਤ ਪਿੱਛੋਂ ਵੀ ਇਸ ਬੰਗਲੇ ਨੂੰ ਖਾਲੀ ਨਹੀਂ ਕੀਤਾ। ਇਸ ਆਰ. ਟੀ. ਆਈ. ਦੇ ਜਵਾਬ ਵਿਚ ਦੱਸਿਆ ਗਿਆ ਹੈ ਕਿ ਜਾਇਦਾਦ ਵਿਭਾਗ ਨੂੰ 10 ਵਿਅਕਤੀਆਂ ਦੀ ਸੂਚੀ ਸੌਂਪੀ ਗਈ, ਜਿਨ੍ਹਾਂ ਨੇ ਕਿਰਾਏ ਦਾ ਭੁਗਤਾਨ ਨਹੀਂ ਕੀਤਾ। ਸੂਤਰਾਂ ਮੁਤਾਬਕ ਮੀਰਾ ਵੱਲ ਕੁਲ 198,22,723 ਦੀ ਰਕਮ ਬਕਾਇਆ ਪਈ ... Read Full Story
|
ਇੱਕ ਫ਼ੈਕਟਰੀ ਦੀ ਦੀਵਾਰ ਡਿੱਗੀ, ਫੋਰਵੀਲ੍ਹਰ ਨੁਕਸਾਨਿਆ, ਲੱਖਾਂ ਦਾ ਹੋਇਆ ਨੁਕਸਾਨ
ਗੁਰਾਇਆ,ਬੀਤੇ ਦਿਨ ਮੀਂਹ ਦੇ ਪਾਣੀ ਨਾਲ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ, ਉਥੇ ਜੀ.ਟੀ.ਰੋਡ ਸਥਿਤ ਕਾਰਖ਼ਾਨਿਆਂ ਵਿੱਚ ਵੀ ਪਾਣੀ ਭਰ ਗਿਆ।।ਗੁਆਂਢੀ ਦੀ ਫੈਕਟਰੀ ਦੀ ਕੰਧ ਅਮ੍ਰਿੰਤ ਫਾਸਟਨਰ ਇੰਡਸਟਰੀ ਵੱਲ ਡਿੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਅਮ੍ਰਿੰਤ ਫਾਸਟਨਰ ਅੰਦਰ ਖੜ੍ਹਾ ਫੋਰਵੀਲਰ ਨੰਬਰ ਪੀ. ਬੀ. 08ਬੀ. ਕਿਊ. 9575 ਕੰਧ ਹੇਠਾਂ ਆ ਕੇ ਪੂਰੀ ਤਰ੍ਹਾਂ ਨਕਾਰਾ ਹੋ ਗਿਆ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।।ਅਮ੍ਰਿੰਤ ਫਾਸਟਨਰ ਦੇ ਮਾਲਕ ਹਰਜੀਵਨ ਜੈਨ ਨੇ ਦੱਸਿਆ ਕਿ ਦੀਵਾਰ ਖਸਤਾ ਹਾਲਤ ਵਿੱਚ ਹੋਣ ਕਾਰਨ ਹੀ ਡਿੱਗੀ ਹੈ, ਜਿਸ ਨਾਲ ਸਾਡਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ... Read Full Story
|
ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਜੀਵਨ ਸਫ਼ਲ ਬਣਾਓ-ਦਾਰਾ ਟਾਂਕ
ਲੁਧਿਆਣਾ, 1 ਫਰਵਰੀ (ਪੱਤਰ ਪ੍ਰੇਰਕ)-ਸ਼ਹੀਦ ਭਗਤ ਸਿੰਘ ਨਗਰ ਨਿਊ ਵਾਲਮੀਕਿ ਕਲੋਨੀ ਵਿਖੇ ਵਾਲਮੀਕਿ ਯੂਥ ਫੈਡਰੇਸ਼ਨ ਦੀ ਇਕ ਹੰਗਾਮੀ ਮੀਟਿੰਗ ਫੈਡਰੇਸ਼ਨ ਸੰਚਾਲਕ ਦਾਰਾ ਟਾਂਕ ਦੀ ਅਗਵਾਈ ਵਿਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਟਾਂਕ ਨੇ ਪੰਜਾਬ ਵਾਸੀਆਂ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂਆਂ ਪੀਰਾਂ ਦੇ ਦਿੱਤੇ ਉਪਦੇਸ਼ਾਂ ਤੇ ਚੱਲ ਕੇ ਜੀਵਨ ਨਿਰਵਾਹ ਕਰਨਾ ਚਾਹੀਦਾ ਹੈ ਤਾਂ ਹੀ ਆਪਾ ਨੂੰ ਮਿਲੇ ਮਨੁੱਖੀ ਜੀਵਨ ਦੇ ਤੱਤ ਗਿਆਨ ਨੂੰ ਸਮਝਿਆ ਜਾ ਸਕਦਾ ਹੈ ਅਤੇ ਇਸ ਜੀਵਨ ਨੂੰ ਸਹੀ ਢੰਗ ਨਾਲ ਮਾਨਿਆ ਜਾ ਸਕਦਾ ਹੈ। ... Read Full Story
|
ਵਿਗਿਆਨ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਕੇਂਦਰ ਵੱਲੋਂ ਹਰ ਵਰ੍ਹੇ 4 ਲੱਖ ਵਜ਼ੀਫੇ ਦਿੱਤੇ ਜਾਣਗੇ
ਨਵੀਂ ਦਿੱਲੀ, 26 ਜਨਵਰੀ (ਪੀ. ਆਈ. ਬੀ.)- ਵਿਗਿਆਨ ਤੇ ਤਕਨਾਲੌਜੀ ਮੰਤਰੀ ਸ਼੍ਰੀ ਪ੍ਰਿਥਵੀ ਰਾਜ ਚੌਹਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਆਮ ਆਦਮੀ ਦੇ ਜੀਵਨ ਦੇ ਮਿਆਰ ਵਿੱਚ ਬਿਹਤਰੀ ਲਿਆਉਣ ਵਾਸਤੇ ਉਚੇ ਮਿਆਰ ਵਾਲੀ ਸ਼੍ਰਮ ਸ਼ਕਤੀ ਲੋੜੀਂਦੀ ਸਿਹਤ ਸੰਭਾਲ, ਖੁਰਾਕ ਸੁਰੱਖਿਆ, ਪਾਣੀ ਸੁਰੱਖਿਆ, ਰਾਸ਼ਟਰੀ ਸੁਰੱਖਿਆ ਤੇ ਸਮੁੱਚੀ ਤਕਨਾਲੌਜੀ ਦੇ ਵਿਕਾਸ ਵੱਲ ਵਧੇਰੇ ਧਿਆਨ ਦੇ ਰਿਹਾ ਹੈ। ਨਵੀਂ ਦਿੱਲੀ ਵਿੱਚ ਸਮਾਜਿਕ ਮੁੱਦਿਆਂ ਬਾਰੇ ਸੰਪਾਦਕਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਵਿਗਿਆਨਿਕ ਪ੍ਰਕਾਸ਼ਨਾਂ ਦੀ ਵਿਕਾਸ ਦਰ 12 ... Read Full Story
|
ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਕਮਲਜੀਤ ਨੂੰ ਸ਼ਰਧਾਂਜਲੀਆਂ ਭੇਟ
ਜਾਡਲਾ, 20 ਜਨਵਰੀ (ਪੱਤਰ ਪ੍ਰੇਰਕ)-ਜੀਵਨ ਸਾਥੀ ਦੇ ਵਿਛੜ ਜਾਣ ਦਾ ਦੁੱਖ ਅਸਹਿ ਅਤੇ ਅਕਹਿ ਹੁੰਦਾ ਹੈ ਪਰ ਇਸਨੂੰ ਸਬਰ ਨਾਲ ਜਰਨ ਨਾਲ ਹੀ ਜੀਵਨ ਨੂੰ ਮੁੜ ਲੀਹ ’ਤੇ ਲਿਆਇਆ ਜਾ ਸਕਦਾ ਹੈ। ਇਹ ਵਿਚਾਰ ਐਡਵੋਕੇਟ ਬੀ.ਕੇ. ਬਾਲੀ ਡਾ: ਰਾਜੇਸ਼ ਭਾਟੀਆ, ਡਾ: ਹਰਵਿੰਦਰ ਸਿੰਘ ਅਤੇ ਵਸੀਕਾ ਨਵੀਸ ਸਰਬਣ ਸਿੰਘ ਭਾਰਾਪੁਰੀ ਨੇ ਪਿੰਡ ਉਸਮਾਨਪੁਰ ਖਿਵੇ ਮਨਿਸਟਰੀਅਲ ਸਟਾਫ਼ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਆਗੂ ਸ੍ਰੀ ਆਤਮਾ ਰਾਮ ਮਾਹੀ ਦੀ ਸੁਪਤਨੀ ਸ੍ਰੀਮਤੀ ਕਮਲਜੀਤ ਦੇ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਉਪਰੰਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਪ੍ਰਗਟਾਏ। ਇਸ ਮੌਕੇ ਡਾ: ਹਰਪਾਲ ਸਿੰਘ ... Read Full Story
|
ਆਧੁਨਿਕ ਯੁੱਗ ਦੀ ਨਵੀਂ ਬਿਮਾਰੀ-ਸੀ. ਵੀ. ਐਸ.
ਆਧੁਨਿਕ ਜੀਵਨ ਵਿਚ ਸਕੂਲ-ਕਾਲਜ ਤੋਂ ਲੈ ਕੇ ਘਰ ਤੱਕ ਕੰਪਿਊਟਰ ਨੇ ਘੁਸਪੈਠ ਕਰ ਲਈ ਹੈ। ਹਰ ਥਾਂ ਇਸ ਦੀ ਵੱਧ ਤੋਂ ਵੱਧ ਵਰਤੋਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਬੱਚੇ ਸਕੂਲ-ਕਾਲਜ ਤੋਂ ਇਲਾਵਾ ਘਰ ਵਿਚ ਕੰਪਿਊਟਰ ਦੇ ਜਾਦੂ ਵਿਚ ਬੱਝੇ ਰਹਿੰਦੇ ਹਨ। ਕੰਪਿਊਟਰ ਗੇਮ ਖੇਡਣ ਜਾਂ ਉਸ ਦੀ ਹੋਰ ਵਰਤੋਂ ਕਰਦਿਆਂ ਅੱਖਾਂ ਮੋਨੀਟਰ ’ਤੇ ਟਿਕੀਆਂ ਰਹਿੰਦੀਆਂ ਹਨ। ਹੱਥਾਂ ਦੀਆਂ ਉਂਗਲੀਆਂ ਮਾਊਸ ’ਤੇ ਰਹਿੰਦੀਆਂ ਹਨ, ਇਸ ਦੀ ਅਧਿਕ ਵਰਤੋਂ ਕਾਰਨ ਜੋ ਬਿਮਾਰੀ ਇਸ ’ਤੇ ਕੰਮ ਕਰਨ ਵਾਲਿਆਂ ਨੂੰ ਲਗਦੀ ਹੈ, ਉਸ ਨੂੰ ਕੰਪਿਊਟਰ ਵਿਯਨ ਸਿੰਡਰੋਮ (ਸੀ. ਵੀ. ਐਸ.) ਕਹਿੰਦੇ ਹਨ।
ਸੀ. ਵੀ. ਐਸ. ਦਾ ਪ੍ਰਭਾਵ : ਕੰਪਿਊਟਰ ... Read Full Story
|
ਠੰਢ ਨੇ ਕੱਢੇ ਵੱਟ
ਫਾਜ਼ਿਲਕਾ, 7 ਜਨਵਰੀ (ਸੰਜੀਵ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਕਾਰਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪ੍ਰੇਸ਼ਾਨ ਵਿਖਾਈ ਦੇ ਰਿਹਾ ਹੈ। ਅਜਿਹੇ ’ਚ ਕਿਹਾ ਜਾਵੇ ਤਾਂ ਠੰਡ ਨੇ ਸਭ ਦੇ ਵੱਟ ਕੱਢੇ ਹੋਏ ਹਨ। ਅੱਜ ਵੀ ਠੰਡ ਦੌਰਾਨ ਪੂਰੇ ਦਿਨ ਆਸਮਾਨ ’ਚ ਭਾਰੀ ਧੁੰਦ ਛਾਈ ਰਹੀ ਅਤੇ ਪੂਰੇ ਦਿਨ ਸੂਰਜ ਦੇ ਦਰਸ਼ਨ ਨਹੀਂ ਹੋਏ। ਭਾਰੀ ਧੁੰਦ ਹੋਣ ਕਾਰਨ ਸਥਾਨਕ ਰੇਲਵੇ ਸਟੇਸ਼ਨ ’ਤੇ ਰੇਲਗੱਡੀਆਂ ਵੀ ਆਪਣੇ ਸਮੇਂ ਤੋਂ ਕਾਫ਼ੀ ਦੇਰ ਨਾਲ ਪੁੱਜੀਆਂ ਜਿਸ ਕਾਰਨ ਮੁਸਾਫਿਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧੁੰਦ ਕਾਰਨ ਸੜਕਾਂ ’ਤੇ ਵਾਹਨ ਕਾਫੀ ਹੋਲੀ-ਹੋਲੀ ਚੱਲਦੇ ਹੋਏ ਵਿਖਾਈ ... Read Full Story
|
‘ਬੇਇੱਜ਼ਤੀ’ ਨਾ ਸਹਾਰਦੇ ਪ੍ਰੇਮੀ ਨੇ ਕੀਤੀ ਖੁਦਕੁਸ਼ੀ
ਮੁਹਾਲੀ, 11 ਦਸੰਬਰ (ਪੱਤਰ ਪ੍ਰੇਰਕ)-ਪ੍ਰੇਮਿਕਾ ਸਾਹਮਣੇ ਹੋਈ ਕੁੱਟਮਾਰ ਨੂੰ ਨਾ ਸਹਾਰਦਿਆਂ ਪ੍ਰੇਮੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸੈਕਟਰ 66 ’ਚ ਸਥਿਤ ਮਕਾਨ ਨੰ: 2685 ਦੀ ਤੀਜੀ ਮੰਜ਼ਿਲ ’ਤੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਪ੍ਰਵੇਸ਼ ਬਧਵਾਂ ਵਸਨੀਕ ਇਸਲਾਮਾਬਾਦ ਕੁਰੂਕਸ਼ੇਤਰ ਹਰਿਆਣਾ ਨੇ ਅੱਜ ਸਵੇਰੇ ਖੁਦਕੁਸ਼ੀ ਕਰ ਲਈ। ਮ੍ਰਿਤਕ ਪਾਸਂੋ ਆਤਮਘਾਤੀ ਨੋਟ ਵੀ ਮਿਲਿਆ ਜਿਸ ਵਿਚ ਉਸ ਨੇ ਆਪਣੀ ਮੌਤ ਦਾ ਦੋਸ਼ੀ ਮਕਾਨ ਮਾਲਕ ਨੂੰ ਦੱਸਿਆ। ਪ੍ਰਵੇਸ਼ ਫੇਜ਼ 10 ’ਚ ਪੀ. ਜੀ. ਵਿਚ ਰਹਿੰਦੀ ਇੱਕ ਲੜਕੀ ਨਾਲ ਪਿਆਰ ਕਰਦਾ ਸੀ ’ਤੇ ਰਾਤ ਕਿਸੇ ਕਾਰਨ ਪ੍ਰੇਮਿਕਾ ਨੇ ਆਪਣਾ ਫੋਨ ਬੰਦ ਕਰ ... Read Full Story
|