Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਜੇ"
ਰਾਹੁਲ ਗਾਂਧੀ ਤੇ ਦਿਗਵਿਜੇ ਨੂੰ ਨੋਟਿਸ

ਇੰਦੌਰ, ਕਾਂਗਰਸ ਦੇ ਵਿਦਿਆਰਥੀ ਸੰਗਠਨ ਭਾਰਤੀ ਰਾਸ਼ਟਰੀ ਵਿਦਿਆਰਥੀ ਸੰਗਠਨ (ਐੱਨ. ਐੱਸ. ਯੂ. ਆਈ.) ਦੀਆਂ ਬੀਤੇ ਦਿਨੀਂ ਹੋਈਆਂ ਸੂਬਾਈ ਚੋਣਾਂ ਨੂੰ ਲੈ ਕੇ ਇੰਦੌਰ ਦੀ ਅਦਾਲਤ ਨੂੰ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਅਤੇ ਦਿਗਵਿਜੇ ਸਿੰਘ ਨੂੰ ਨੋਟਿਸ ਜਾਰੀ ਕਰਕੇ 26 ਜੂਨ ਤਕ ਅਦਾਲਤ 'ਚ ਆਪਣਾ ਪੱਖ ਰੱਖਣ ਲਈ ਕਿਹਾ ਹੈ। ਬੀਤੀ ਮਾਰਚ 'ਚ ਐੱਨ. ਐੱਸ. ਯੂ. ਆਈ. ਦੇ ਸੂਬਾ ਪ੍ਰਧਾਨ ਦੇ ਅਹੁਦੇ 'ਤੇ ਵਿਪਿਨ ਵਾਨਖੇੜੇ ਦੀ ਚੋਣ ਹੋਈ ਸੀ। ਇਨ੍ਹਾਂ ਦੀ ਚੋਣ ਪ੍ਰਕਿਰਿਆ 'ਤੇ ਉਸ ਸਮੇਂ ਵੀ ਵਿਵੇਕ ਤੰਵਰ ਅਤੇ ਸ਼ਿਵਮਣੀ ਨਾਂ ਦੇ ਵਿਦਿਆਰਥੀ ਨੇਤਾਵਾਂ ਨੇ ਇਤਰਾਜ਼ ਪ੍ਰਗਟਾਇਆ ਸੀ। ਇਸ ਸੰਬੰਧੀ ਰਾਹੁਲ ਅਤੇ ...
Read Full Story


ਵਸੁੰਧਰਾ ਦੇ ਬਾਗੀ ਤੇਵਰ ਬਰਕਰਾਰ, ਹਾਈ ਕਮਾਂਡ ਦੀਆਂ ਮੁਸੀਬਤਾਂ ਵਧੀਆ

ਜੈਪੁਰ, ਰਾਜਸਥਾਨ ਭਾਜਪਾ ਵਿਚ ਜਾਰੀ ਉਥਲ-ਪੁਥਲ ਦਰਮਿਆਨ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦੇ ਬਾਗੀ ਤੇਵਰ ਬਰਕਰਾਰ ਹਨ। ਵਸੁੰਧਰਾ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਹੁਣ ਨਵੀਆਂ ਮੰਗਾਂ ਰੱਖਦਿਆਂ ਪਾਰਟੀ ਹਾਈ ਕਮਾਨ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਪਾਰਟੀ ਹਾਈ ਕਮਾਨ ਨੇ ਗੱਲਬਾਤ ਲਈ ਵਸੁੰਧਰਾ ਰਾਜੇ ਨੂੰ ਦਿੱਲੀ ਬੁਲਾਇਆ ਸੀ ਪਰ ਖਬਰ ਹੈ ਕਿ ਸਾਬਕਾ ਸੀ. ਐੱਮ. ਨੇ ਹਾਈ ਕਮਾਨ ਦੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਹੈ ਉਥੇ ਹੀ ਸੂਬਾ ਸੰਗਠਨ ਵਿਚ ਫੇਰਬਦਲ ਕੀਤੇ ਜਾਣ ਦੀ ਮੰਗ ਕਰਦਿਆਂ ਵਸੁੰਧਰਾ ਹਮਾਇਤੀਆਂ ਨੇ ਕਿਹਾ ਹੈ ਕਿ ਸੂਬਾ ਭਾਜਪਾ ਪ੍ਰਧਾਨ ਅਰੁਣ ...
Read Full Story


61 ਵਿਧਾਇਕਾਂ ਵਲੋਂ ਅਸਤੀਫੇ

ਜੈਪੁਰ, ਅੰਦਰੂਨੀ ਕਲੇਸ਼ ਉਭਰ ਕੇ ਸਾਹਮਣੇ ਆਉਣ ਨਾਲ ਰਾਜਸਥਾਨ ਭਾਜਪਾ ਵਿਚ ਭੂਚਾਲ ਆ ਗਿਆ ਹੈ। ਲੋਕ ਜਾਗਰਣ ਯਾਤਰਾ ਦੇ ਮਾਧਿਅਮ ਰਾਹੀਂ ਪਾਰਟੀ ਨੂੰ ਮਜ਼ਬੂਤੀ ਦੇਣ ਅਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ਨੂੰ ਜਨਤਾ ਦੇ ਸਾਹਮਣੇ ਲਿਜਾਣ ਦਾ ਸੁਪਨਾ ਦੇਖਣ ਵਾਲੇ ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਗੁਲਾਬ ਚੰਦ ਕਟਾਰੀਆ ਦੇ ਸੁਪਨਿਆਂ ਨੂੰ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਨੇ ਹੀ ਚਕਨਾਚੂਰ ਕਰ ਦਿੱਤਾ ਹੈ। ਕਟਾਰੀਆ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਬਗਾਵਤ ਤੋਂ ਇਨਕਾਰ ਕੀਤਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਰੁਣ ਚਤੁਰਵੇਦੀ ਨੂੰ ਲੋਕ ...
Read Full Story


ਜੇ. ਪੀ. ਕੰਪਨੀ ਨੂੰ ' 100 ਕਰੋੜ ਦਾ ਜੁਰਮਾਨਾ

ਸ਼ਿਮਲਾ, ਹਿਮਾਚਲ ਹਾਈਕੋਰਟ ਨੇ ਇਕ ਇਤਿਹਾਸਕ ਫੈਸਲੇ ਅਧੀਨ ਜੈ ਪ੍ਰਕਾਸ਼ (ਜੇ. ਪੀ.) ਐਸੋਸੀਏਟ ਲਿਮਟਿਡ ਕੰਪਨੀ ਦੇ ਸੋਲਨ ਸਥਿਤ ਥਰਮਲ ਪਲਾਂਟ ਨੂੰ ਨਸ਼ਟ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਕਤ ਕੰਪਨੀ ਨੂੰ ਅਦਾਲਤ ਨੇ 100 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਮਾਨਯੋਗ ਜੱਜ ਦੀਪਕ ਗੁਪਤਾ ਅਤੇ ਜਸਟਿਸ ਸੰਜੇ ਕਰੋਲ ਉੱਤੇ ਆਧਾਰਿਤ ਇਕ ਬੈਂਚ ਨੇ ਆਪਣੇ ਫੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਸੋਲਨ ਜ਼ਿਲੇ ਦੇ ਬਘੇਰੀ ਪਿੰਡ 'ਚ ਸੀਮੈਂਟ ਪਲਾਂਟ ਝੂਠੇ ਦਸਤਾਵੇਜ਼ਾਂ ਦੇ ਆਧਾਰ 'ਤੇ ਲਾਇਆ ਹੈ। ਅਦਾਲਤ ਨੇ ਨੋਟ ਕੀਤਾ ਕਿ ਝੂਠੇ ਬਿਆਨ ਦੇ ਕੇ ਚੌਗਿਰਦੇ ਸੰਬੰਧੀ ਪ੍ਰਵਾਨਗੀ ਹਾਸਲ ਕੀਤੀ ਗਈ। ...
Read Full Story


ਢੋਂਗ ਕਰ ਰਹੇ ਰਾਮਦੇਵ- ਦਿਗਵਿਜੇ

ਕਾਂਗਰਸ ਸਕੱਤਰ ਜਨਰਲ ਦਿਗਵਿਜੇ ਸਿੰਘ ਨੇ ਇਕ ਵਾਰ ਫਿਰ ਤੋਂ ਯੋਗ ਗੁਰੂ ਬਾਬਾ ਰਾਮਦੇਵ ਖਿਲਾਫ ਮੋਰਚਾ ਖੋਲ ਲਿਆ ਹੈ। ਦਿਗਵਿਜੇ ਨੇ ਕਿਹਾ ਕਿ ਬਾਬਾ ਰਾਮਦੇਵ ਕਾਲੇ ਧਨ ਦੀ ਵਾਪਸੀ ਦੇ ਮਾਮਲੇ ਵਿਚ ਸਿਰਫ ਢੋਂਗ ਕਰਦੇ ਹਨ। ਦਿਗਵਿਜੇ ਨੇ ਕਿਹਾ ਕਿ ਰਾਮਦੇਵ ਕਿਹਾ ਕਿ ਉਹ ਬਾਬਾ ਰਾਮਦੇਵ ਦੇ ਕਾਲੇ ਕਾਰਨਾਮਿਆਂ ਬਾਰੇ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਨ ਪਰ ਉਸ ਸਮੇਂ ਉਨ੍ਹਾਂ ਦੀਆਂ ਗੱਲਾਂ 'ਤੇ ਯਕੀਨ ਨਹੀਂ ਕੀਤਾ ਗਿਆ। ਦਿਗਵਿਜੇ ਨੇ ਪੁੱਛਿਆ ਕਿ ਬਾਬਾ ਰਾਮਦੇਵ ਦੱਸਣ ਕਿ ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲੇ ਵਿਚ 100 ਏਕੜ ਜ਼ਮੀਨ ਕਿੰਨੇ ਵਿਚ ਖਰੀਦੀ ਅਤੇ ਇਸ ਦੀ ਕਿੰਨੇ ਮੁੱਲ ਦੀ ਰਜਿਸਟਰੀ ...
Read Full Story


ਲੋਕਪਾਲ ਨਾਲ ਖਤਮ ਨਹੀਂ ਹੋਵੇਗਾ ਭ੍ਰਿਸ਼ਟਾਚਾਰ

ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਨੇ ਲੋਕਪਾਲ ਬਿਲ ਬਾਰੇ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਪਾਲ ਕਾਨੂੰਨ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ, ਸਗੋਂ ਸਿਰਫ ਜੇਲਾਂ ਹੀ ਭਰਨਗੀਆਂ। ਮੰਗਲਵਾਰ ਨੂੰ ਰਾਂਚੀ ਵਿਚ ਇਕ ਪ੍ਰੋਗਰਾਮ ਦੌਰਾਨ ਕਲਾਮ ਤੋਂ ਪੁੱਛਿਆ ਗਿਆ ਕਿ ਕੀ ਸਿਰਫ ਲੋਕਪਾਲ ਕਾਨੂੰਨ ਨਾਲ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਇਸ 'ਤੇ ਆਪਣੀ ਰਾਏ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੋਕਪਾਲ ਕਾਨੂੰਨ ਨਾਲ ਸਿਰਫ ਜੇਲਾਂ ਹੀ ਭਰਨਗੀਆਂ, ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ...
Read Full Story


ਰਾਸ਼ਟਰਪਤੀ ਚੋਣਾਂ : ਕਲਾਮ ਦੇ ਨਾਂ 'ਤੇ ਐੱਨ. ਡੀ. ਏ. 'ਚ ਫੁੱਟ

ਨਵੀਂ ਦਿੱਲੀ, ਰਾਸ਼ਟਰਪਤੀ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਮੁੱਖ ਸਿਆਸੀ ਪਾਰਟੀਆਂ ਨੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਪਰ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਉਹ ਕਾਫੀ ਸਰਗਰਮ ਹੋ ਗਏ ਹਨ। ਕਾਂਗਰਸ ਵਾਲੀ ਯੂ. ਪੀ. ਏ. ਇਸ ਉੱਚ ਅਹੁਦੇ ਲਈ ਉਮੀਦਵਾਰ ਦੇ ਨਾਂ 'ਤੇ ਆਮ ਸਹਿਮਤੀ ਬਣਾਉਣ ਵਿਚ ਲੱਗੀ ਹੈ ਜਦਕਿ ਭਾਜਪਾ ਵਾਲੀ ਐੱਨ. ਡੀ. ਏ. 'ਚ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦੇ ਨਾਂ ਨੂੰ ਲੈ ਕੇ ਮਤਭੇਦ ਸਾਹਮਣੇ ਆਏ ਹਨ। ਯੂ. ਪੀ. ਏ. ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੇ ਸਮਰਥਨ ਵਿਚ ਅੱਗੇ ਆਇਆ ਹੈ ਤੇ ਉਧਰ ਸਪਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਰਾਸ਼ਟਰਪਤੀ ਅਹੁਦੇ ਲਈ ਕਿਸੇ ...
Read Full Story


ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਪ੍ਰਣਬ, ਮੁਲਾਇਮ ਤੇ ਕਲਾਮ!

ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਅਤੇ ਪ੍ਰਣਬ ਮੁਖਰਜੀ ਦੇਸ਼ ਦੇ ਅਗਲੇ ਰਾਸ਼ਟਰਪਤੀ ਲਈ ਤਗੜੇ ਉਮੀਦਵਾਰ ਵਜੋਂ ਉਭਰ ਰਹੇ ਹਨ। ਰੇਸ 'ਚ ਮੁਲਾਇਮ ਸਿੰਘ, ਸ਼ਿਵਰਾਜ ਪਾਟਿਲ ਅਤੇ ਹਾਮਿਦ ਅੰਸਾਰੀ ਵੀ ਹਨ। ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਸਰਕਾਰ ਕੋਲ ਗਿਣਤੀ ਦੀ ਘੱਟ ਕਮੀ ਕਾਰਨ ਉਭਰ ਰਹੇ ਸਮੀਕਰਨਾਂ ਨਾਲ ਇਹ ਤੈਅ ਲੱਗ ਰਿਹਾ ਹੈ ਕਿ ਇਸ ਵਾਰ ਕੋਈ ਗੈਰ ਰਾਜਨੀਤਿਕ ਉਮੀਦਵਾਰ ਹੀ ਦੇਸ਼ ਦਾ ਅਗਲਾ ਰਾਸ਼ਟਰਪਤੀ ਹੋਵੇਗਾ। ਨਵੇਂ ਰਾਸ਼ਟਰਪਤੀ ਦੀ ਚੋਣ ਜੂਨ 'ਚ ਹੋਣੀ ਹੈ। ਕਾਂਗਰਸ ਪਾਰਟੀ ਨੇ ਅਗਲੇ ਰਾਸ਼ਟਰਪਤੀ ਬਣਨ ਲਈ ਨਵੇਂ ਚੇਹਰੇ ਦੀ ਭਾਲ ਤੇਜ਼ ਕਰ ਦਿੱਤੀ ...
Read Full Story


ਖੁਫੀਆ ਸਰਵਿਸ ਦੀ ਸਖਤ ਜਾਂਚ ਹੋਵੇ : ਓਬਾਮਾ

ਕਾਰਟਾਜੇਨਾ, ਕੋਲੰਬੀਆ 'ਚ ਅਮਰੀਕੀ ਉਪ ਮਹਾਦੀਪ ਦੇ ਦੇਸ਼ਾਂ ਦੇ ਸੰਮੇਲਨ ਵਾਂਗ ਖੁਫੀਆ ਸਰਵਿਸ ਦੇ ਜਾਸੂਸਾਂ ਦੇ ਸੈਕਸ ਸਕੈਂਡਲ 'ਚ ਫਸਣ ਦੇ ਮਾਮਲੇ 'ਚ ਓਬਾਮਾ ਨੇ ਸਖਤ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਇਹ ਦੋਸ਼ ਸਹੀ ਸਾਬਤ ਹੋਏ ਤਾਂ ਉਨ੍ਹਾਂ ਨੂੰ ਬਹੁਤ ਗੁੱਸਾ ਆਵੇਗਾ। ਅਮਰੀਕੀ ਸੀਕ੍ਰੇਟ ਏਜੰਸੀ ਦੇ 11 ਅਤੇ ਮਿਲਟਰੀ ਸਰਵਿਸ ਦੇ 5 ਫੌਜੀਆਂ 'ਤੇ ਇਹ ਦੋਸ਼ ਹੈ ਕਿ ਉਹ ਬੁੱਧਵਾਰ ਰਾਤ ਕਾਰਟਾਜੇਨਾ ਸਥਿਤ ਆਪਣੇ ਹੋਟਲ ਦੇ ਕਮਰਿਆਂ 'ਚ ਸੈਕਸ ਵਰਕਰਾਂ ਨੂੰ ਲੈ ਕੇ ਆਏ। ਇਨ੍ਹਾਂ 'ਚੋਂ ਇਕ ਔਰਤ ਨਾਲ ਪੈਸਿਆਂ ਨੂੰ ਲੈ ਕੇ ਉਨ੍ਹਾਂ ਦਾ ਵਿਵਾਦ ਹੋ ਗਿਆ। ਇਸ ਘਟਨਾ ਨਾਲ ਸੰਮੇਲਨ 'ਚ ...
Read Full Story


ਸਹਾਇਕ ਸੁਪਰਡੈਂਟ ਜੇਲ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦਾ ਸ਼ਰੀਰਕ ਕੁਸ਼ਲਤਾ ਟੈਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਕੰਪਲੈਕਸ ਵਿਖੇ 5 ਅਪ੍ਰੈਲ ਤੋਂ 9 ਅਪ੍ਰੈਲ ਤੱਕ ਹੋਵੇਗਾ-ਡਾ: ਜੈਨ

ਪਟਿਆਲਾ:3 ਅਪ੍ਰੈਲ (ਪੀ.ਐਸ.ਗਰੇਵਾਲ) - ਆਈ.ਜੀ.ਕਮਾਂਡੋ-ਕਮ-ਚੇਅਰਮੈਨ (ਕਮੇਟੀ-1) ਭਰਤੀ ਕਮੇਟੀ ਜੇਲ ਵਿਭਾਗ ਪੰਜਾਬ ਡਾ: ਜਤਿੰਦਰ ਜੈਨ ਨੇ ਜਾਣਕਾਰੀ ਦਿੰਦਆਂ ਦੱਸਿਆ ਕਿ ਜੇਲ ਵਿਭਾਗ ਵਿੱਚ ਸਹਾਇਕ ਸੁਪਰਡੈਂਟ ਜੇਲ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦਾ ਸ਼ਰੀਰਕ ਕੁਸ਼ਲਤਾ ਟੈਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਕੰਪਲੈਕਸ ਵਿਖੇ 5 ਅਪ੍ਰੈਲ ਤੋਂ 9 ਅਪ੍ਰੈਲ 2012 ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਟੈਸਟ ਹਰ ਰੋਜ਼ ਸਵੇਰੇ 8:00 ਵਜੇ ਸ਼ੁਰੂ ਹੋਵੇਗਾ ਅਤੇ ਉਮੀਦਵਾਰ ਲਈ ਟੈਸਟ ਸ਼ੁਰੂ ਹੋਣ ਤੋਂ 45 ਮਿੰਟ ਪਹਿਲਾਂ ਰਿਪੋਰਟ ਕਰਨਾਂ ਜਰੂਰੀ ਹੈ। ਡਾ: ਜੈਨ ਨੇ ਦੱਸਿਆ ਕਿ ਇਹਨਾਂ ਅਸਾਮੀਆਂ ਲਈ ...
Read Full Story


ਟੀਮ ਅੰਨਾ ਦੇ ਮੈਂਬਰ 'ਸੱਤਾ ਦੇ ਦਲਾਲ' ਬਣਨਾ ਚਾਹੁੰਦੇ ਹਨ : ਦਿਗਵਿਜੇ

ਭੋਪਾਲ, ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅੱਜ ਸਮਾਜਿਕ ਵਰਕਰ ਅੰਨਾ ਹਜ਼ਾਰੇ ਦੀ ਟੀਮ ਦੇ ਮੈਂਬਰਾਂ 'ਤੇ ਦੋਸ਼ ਲਗਾਇਆ ਹੈ ਕਿ ਲੋਕਤੰਤਰ ਵਿਚ ਵਿਸ਼ਵਾਸ ਰੱਖੇ ਬਿਨਾਂ ਉਹ 'ਸੱਤਾ ਦੇ ਦਲਾਲ' ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਦਿਗਵਿਜੇ ਨੇ ਆਪਣੇ ਘਰ ਪੱਤਰਕਾਰਾਂ ਨੂੰ ਕਿਹਾ ਕਿ ਕਈ ਵਾਰ ਮੈਨੂੰ ਲੱਗਦਾ ਹੈ ਕਿ ਟੀਮ ਅੰਨਾ ਦੇ ਮੈਂਬਰਾਂ ਦੀ ਲੋਕਤੰਤਰ ਅਤੇ ਲੋਕਤੰਤਰਿਕ ਸੰਸਥਾਵਾਂ ਵਿਚ ਕੋਈ ਆਸਥਾ ਨਹੀਂ ਹੈ ਅਤੇ ਉਹ ਚੋਣਾਂ ਦਾ ਸਾਹਮਣਾ ਕੀਤੇ ਬਿਨਾਂ 'ਸੱਤਾ ਦੇ ਦਲਾਲ' ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਟੀਮ ਅੰਨਾ ਦੇ ਜ਼ਿਆਦਾਤਰ ਮੈਂਬਰਾਂ ਕੋਲ ਕੁਝ ਵੀ ਕਹਿਣ ਦਾ ਕੋਈ ਨੈਤਿਕ ...
Read Full Story


ਜੇਤਲੀ ਨੇ ਅੰਸ਼ੁਮਨ ਨੂੰ 100 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ

ਨਵੀਂ ਦਿੱਲੀ, ਰਾਜਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਪ੍ਰਵਾਸੀ ਭਾਰਤੀ ਵਪਾਰੀ ਅੰਸ਼ੁਮਨ ਮਿਸ਼ਰਾ ਨੂੰ ਉਨ੍ਹਾਂ ਵਿਰੁੱਧ ਕਥਿਤ ਝੂਠਾ ਦੋਸ਼ ਲਾਉਣ ਲਈ 100 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਜੇਤਲੀ ਨੇ ਉਨ੍ਹਾਂ ਨੂੰ ਇਹ ਨੋਟਿਸ ਸੋਮਵਾਰ ਭੇਜਿਆ। ਅੰਸ਼ੁਮਨ ਨੇ ਜੇਤਲੀ ਅਤੇ ਮੁਰਲੀ ਮਨੋਹਰ ਜੋਸ਼ੀ ਸਮੇਤ ਕਈ ਆਗੂਆਂ 'ਤੇ ਦੋਸ਼ ਲਾਏ ਹਨ। ਮਿਸ਼ਰ ਨੇ ਝਾਰਖੰਡ ਤੋਂ ਰਾਜਸਭਾ ਲਈ ਨਾਮਜ਼ਦਗੀ ਦਾਖਲ ਕੀਤੀ ਸੀ ਪਰ ਐਨ ਮੌਕੇ 'ਤੇ ਯਸ਼ਵੰਤ ਸਿਨ੍ਹਾ ਅਤੇ ਸ਼ਾਂਤਾ ਕੁਮਾਰ ਵਲੋਂ ਟਿਕਟਾਂ ਦੀ ਖਰੀਦ ਦਾ ਦੋਸ਼ ਲਾਏ ਜਾਣ ...
Read Full Story


ਰੱਖਿਆ ਮੰਤਰਾਲਾ ਨੇ ਫੌਜ ਮੁਖੀ ਦੇ ਦਾਅਵਿਆਂ ਨੂੰ ਨਕਾਰਿਆ

ਨਵੀਂ ਦਿੱਲੀ, ਰੱਖਿਆ ਮੰਤਰੀ ਏ. ਕੇ. ਐਟੋਨੀ ਨੇ ਜ਼ਮੀਨੀ ਫੌਜ ਦੇ ਮੁਖੀ ਵਿਜੇ ਕੁਮਾਰ ਸਿੰਘ ਵਲੋਂ ਉਨ੍ਹਾਂ ਨੂੰ ਕਿਸੇ ਸੌਦਾਗਰ ਕੋਲੋਂ 14 ਕਰੋੜ ਰੁਪਏ ਦੀ ਰਿਸ਼ਵਤ ਦਿੱਤੇ ਜਾਣ ਦੀ ਪੇਸ਼ਕਸ਼ ਦੇ ਮਾਮਲੇ 'ਚ ਸੀ. ਬੀ. ਆਈ. ਵਲੋਂ ਜਾਂਚ ਕਰਵਾਉਣ ਦੇ ਸੋਮਵਾਰ ਹੁਕਮ ਜਾਰੀ ਕੀਤੇ। ਰੱੱਖਿਆ ਮੰਤਰਾਲਾ ਦੇ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਐਟੋਨੀ ਨੇ ਜ਼ਮੀਨੀ ਫੌਜ ਦੇ ਮੁਖੀ ਨੂੰ ਰਿਸ਼ਵਤ ਦਿੱਤੇ ਜਾਣ ਦੀ ਪੇਸ਼ਕਸ਼ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਦੋਸ਼ਾਂ ਦੀ ਤਹਿ ਤਕ ਜਾਣ ਲਈ ਸੀ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਜਨਰਲ ਵੀ. ਕੇ. ਸਿੰਘ ਨੇ ਖੁਲਾਸਾ ਕੀਤਾ ਸੀ ਕਿ ਇਕ ...
Read Full Story


ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਚੋਣ ਲੜ ਕੇ ਦੇਖ ਲੈਣ, ਅਸਲੀਅਤ ਲੱਗ ਜਾਵੇਗੀ ਪਤਾ : ਦਿਗਵਿਜੇ

ਗੁਨਾ, ਭਾਰਤੀ ਜਨਤਾ ਪਾਰਟੀ ਦੇ ਮੱਧ ਪ੍ਰਦੇਸ਼ ਦੇ ਸੂਬਾਈ ਪ੍ਰਧਾਨ ਪ੍ਰਭਾਤ ਝਾਅ ਨੂੰ ਚੋਣ ਲੜਣ ਦੀ ਚੁਣੌਤੀ ਦਿੰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਉਹ ਇਕ ਵਾਰ ਖੁਦ ਚੋਣ ਲੜ ਕੇ ਦੇਖ ਲੈਣ ਤਾਂ ਉਨ੍ਹਾਂ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇਗਾ। ਪ੍ਰਭਾਤ ਝਾਅ ਵਲੋਂ ਉਨ੍ਹਾਂ ਨੂੰ ਚੋਣ ਲੜਣ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਉਹ ਉਨ੍ਹਾਂ ਦੇ ਬਿਆਨ 'ਤੇ ਕੁਝ ਟਿੱਪਣੀ ਨਹੀਂ ਕਰਨਗੇ ਪਰ ਇਕ ਵਾਰ ਉਹ ਖੁਦ ਚੋਣ ਲੜ ਕੇ ਦੇਖ ਲੈਣ। ਉਨ੍ਹਾਂ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇਗਾ। ਸਰਕਾਰ 'ਤੇ ਖਣਿਜ ਮਾਫੀਆ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਉਂਦਿਆਂ ...
Read Full Story


ਬਹੁਗੁਣਾ ਸਰਕਾਰ ਨੂੰ ਅਸਥਿਰ ਕਰਨ ਦਾ ਕੋਈ ਇਰਾਦਾ ਨਹੀਂ: ਰਾਵਤ

ਨਵੀਂ ਦਿੱਲੀ, ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਅੱਜ ਕਿਹਾ ਕਿ ਉਤਰਾਖੰਡ ਵਿੱਚ ਪੈਦਾ ਹੋਈ ਸਥਿਤੀ ਦੇ ਹੱਲ ਲਈ ਉਨ੍ਹਾਂ ਕੋਲ ਕਾਂਗਰਸ ਹਾਈ ਕਮਾਂਡ ਵੱਲੋਂ ਕੋਈ ‘ਠੋਸ ਪ੍ਰਸਤਾਵ’ ਨਹੀਂ ਆਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਵਿਜੇ ਬਹੁਗੁਣਾ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਉਨ੍ਹਾਂ ਦੀ ਕੋਈ ਮਨਸ਼ਾ ਨਹੀਂ ਹੈ। ਸ੍ਰੀ ਰਾਵਤ ਨੇ ਕਿਹਾ ਕਿ ਹਾਲੇ ਤਕ ਉਨ੍ਹਾਂ ਕੋਲ ਹਾਈ ਕਮਾਂਡ ਵੱਲੋਂ ਕੋਈ ਠੋਸ ਪ੍ਰਸਤਾਵ ਨਹੀਂ ਆਇਆ। ਜੇਕਰ ਅਜਿਹਾ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਉਹ ਆਪਣੇ ਸਮਰਥਕਾਂ ਨਾਲ ਵਿਚਾਰ ਕਰਨਗੇ। ਵਿਜੇ ਬਹੁਗੁਣਾ ਵੱਲੋਂ ਉਤਰਾਖੰਡ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ...
Read Full Story


ਵਿਜੇ ਬਹੂਗੁਣਾ ਨੇ ਉਤਰਾਖੰਡ ਦੇ ਮੁਖ ਮੰਤਰੀ ਵਜੋਂ ਚੁੱਕੀ ਸਹੁੰ

ਦੇਹਰਾਦੂਨ, ਉਤਰਾਖੰਡ ਦੇ ਟੀਹਰੀ ਖੇਤਰ ਤੋਂ ਐੱਮ. ਪੀ. ਵਿਜੇ ਬਹੂਗੁਣਾ ਨੂੰ ਮੰਗਲਵਾਰ ਸ਼ਾਮ ਵੇਲੇ ਰਾਜਪਾਲ ਮਾਰਗਰੇਟ ਅਲਵਾ ਨੇ ਸੂਬੇ ਦੇ ਨਵੇਂ ਮੁਖ ਮੰਤਰੀ ਵਜੋਂ ਸਹੁੰ ਚੁਕਾਈ। ਵਿਜੇ ਬਹੂਗੁਣਾ ਨੇ ਇਕੱਲਿਆਂ ਹੀ ਸਹੁੰ ਚੁੱਕੀ। ਉਹ ਸਹੁੰ ਚੁਕ ਸਮਾਰੋਹ ਤੋਂ 15 ਮਿੰਟ ਪਹਿਲਾਂ ਹੀ ਸਮਾਰੋਹ ਵਾਲੀ ਥਾਂ 'ਤੇ ਪੁੱਜੇ। ਇਸ ਪ੍ਰੋਗਰਾਮ ਵਿਚ ਕਾਂਗਰਸ ਦੇ ਸੂਬਾਈ ਪ੍ਰਧਾਨ ਯਸ਼ਪਾਲ ਆਰੀਆ, ਉਪ ਪ੍ਰਧਾਨ ਸੁਬੋਧ ਅਤੇ ਹੋਰ ਵਿਧਾਇਕ ਮੌਜੂਦ ...
Read Full Story


ਕਾਂਗਰਸੀ ਰਾਵਤ ਨੇ ਭਾਜਪਾ ਤੋਂ ਮੰਗੀ ਮਦਦ

ਕੇਂਦਰੀ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਦੇ ਅਹੁਦੇ ਤੋਂ ਵੀ ਦਿੱਤਾ ਅਸਤੀਫਾ ਨਵੀਂ ਦਿੱਲੀ, ਉਤਰਾਖੰਡ ਵਿਚ ਕਾਂਗਰਸ ਦੋਫਾੜ ਹੁੰਦੀ ਨਜ਼ਰ ਆ ਰਹੀ ਹੈ। ਭਵਿੱਖ ਦੇ ਮੁਖ ਮੰਤਰੀ ਵਜੋਂ ਵਿਜੇ ਬਹੂਗੁਣਾ ਦੇ ਨਾਂ ਦਾ ਐਲਾਨ ਹੋਣ ਦੇ ਤੁਰੰਤ ਬਾਅਦ ਹੀ ਸੋਮਵਾਰ ਰਾਤ ਤੋਂ ਕੇਂਦਰੀ ਮੰਤਰੀ ਹਰੀਸ਼ ਰਾਵਤ ਨੇ ਬਗਾਵਤੀ ਰੁਖ਼ ਅਪਣਾ ਲਿਆ ਹੈ। ਉਨ੍ਹਾਂ ਦੀ ਬਗਾਵਤ ਨੂੰ ਦੇਖਦੇ ਹੋਏ ਕਾਂਗਰਸ ਕੋਰ ਗਰੁੱਪ ਦੀ ਇਕ ਬੈਠਕ ਮੰਗਲਵਾਰ ਹੋਈ ਪਰ ਇਸ ਬੈਠਕ ਪਿੱਛੋਂ ਸਪੱਸ਼ਟ ਕੀਤਾ ਗਿਆ ਕਿ ਵਿਜੇ ਬਹੂਗੁਣਾ ਹੀ ਉਤਰਾਖੰਡ ਦੇ ਅਗਲੇ ਮੁਖ ਮੰਤਰੀ ਹੋਣਗੇ। ਹਰੀਸ਼ ਰਾਵਤ ਪਾਰਟੀ ਹਾਈ ਕਮਾਨ ਤੋਂ ਇੰਨਾ ...
Read Full Story


ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਨਾਰਾਜ਼ ਹਰੀਸ਼ ਨੇ ਪ੍ਰਧਾਨ ਮੰਤਰੀ ਨੂੰ ਭੇਜਿਆ ਅਸਤੀਫਾ

ਨਵੀਂ ਦਿੱਲੀ, ਉਤਰਾਖੰਡ 'ਚ ਵਿਜੇ ਬਹੁਗੁਣਾ ਦੀ ਤਾਜਪੋਸ਼ੀ ਤੋਂ ਨਾਰਾਜ਼ ਕੇਂਦਰੀ ਮੰਤਰੀ ਹਰੀਸ਼ ਰਾਵਤ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਅਸਤੀਫਾ ਭੇਜਿਆ ਹੈ। ਪੀ. ਟੀ. ਆਈ. ਮੁਤਾਬਕ ਉਤਰਾਖੰਡ ਦਾ ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਨਾਰਾਜ਼ ਹਰੀਸ਼ ਰਾਵਤ ਨੇ ਅਸਤੀਫਾ ਦੇ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਰਾਵਤ ਨੇ ਅਸਤੀਫੇ 'ਚ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਦੇ ਹੰਗਾਮੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਮੁਕਤ ਕੀਤਾ ਜਾਏ। ਇਸ ਹਾਲਤ 'ਚ ਕੰਮ ਕਰਨਾ ਮੁਸ਼ਕਿਲ ਭਰਿਆ ਹੋਵੇਗਾ। ਫਿਲਹਾਲ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਇੰਤਜ਼ਾਰ ਹੈ। ਕੇਂਦਰੀ ਮੰਤਰੀ ਹਰੀਸ਼ ਰਾਵਤ ਦੇ ...
Read Full Story


ਵਿਜੇ ਬਹੂਗੁਣਾ ਹੋਣਗੇ ਉਤਰਾਖੰਡ ਦੇ ਸੀ. ਐੱਮ.

ਨਵੀਂ ਦਿੱਲੀ, ਕਾਂਗਰਸ ਨੇ ਆਖਿਰ ਉਤਰਾਖੰਡ ਦੇ ਨਵੇਂ ਮੁਖ ਮੰਤਰੀ ਦਾ ਫੈਸਲਾ ਸੋਮਵਾਰ ਰਾਤ ਕਰ ਹੀ ਲਿਆ। ਵਿਜੇ ਬਹੂਗੁਣਾ ਹੁਣ ਉਤਰਾਖੰਡ ਦੇ ਨਵੇਂ ਮੁਖ ਮੰਤਰੀ ਹੋਣਗੇ। ਉਹ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਅੱਜ ਸੀ. ਐੱਮ. ਵਜੋਂ ਸਹੁੰ ਚੁੱਕਣਗੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਵਿਚਾਲੇ ਹੋਈ ਬੈਠਕ ਦੌਰਾਨ ਬਹੂਗੁਣਾ ਦੇ ਨਾਂ ਬਾਰੇ ਫੈਸਲਾ ਹੋਇਆ ਸੀ। ਕੌਣ ਹਨ ਵਿਜੇ ਬਹੂਗੁਣਾ : ਵਿਜੇ ਬਹੂਗੁਣਾ ਉੱਤਰ ਪ੍ਰਦੇਸ਼ ਦੇ ਸਾਬਕਾ ਮੁਖ ਮੰਤਰੀ ਸਵਰਗੀ ਐੱਚ. ਐੱਨ. ਬਹੂਗੁਣਾ ਦੇ ਬੇਟੇ ਹਨ। ਉਹ ਟੀਹਰੀ ਗੜ੍ਹਵਾਲ ਤੋਂ ਲੋਕ ਸਭਾ ਦੇ ...
Read Full Story


ਕਲਾਮ ਨੇ ਰਾਸ਼ਟਰਪਤੀ ਚੋਣ ਲੜਣ ਤੋਂ ਕੀਤਾ ਇਨਕਾਰ

ਯੂ. ਪੀ. ਏ.-ਐੱਨ. ਡੀ. ਏ. ਵਿਚਾਲੇ ਹੋਵੇਗਾ ਰਾਜ ਸਭਾ ਦੇ ਡਿਪਟੀ ਸਪੀਕਰ ਦੀ ਸੀਟ ਲਈ ਘਮਾਸਾਨ ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਨੇ ਆਪਣੀਆਂ ਸਮਰਥਕ ਨਾਨ-ਯੂ. ਪੀ. ਏ. ਪਾਰਟੀਆਂ ਨੂੰ ਇਹ ਸਾਫ ਸੰਦੇਸ਼ ਦਿੱਤਾ ਹੈ ਕਿ ਉਹ ਅਗਲੀਆਂ ਰਾਸ਼ਟਰਪਤੀ ਚੋਣਾਂ ਲੜਣ ਦੇ ਚਾਹਵਾਨ ਨਹੀਂ ਹਨ। ਨਾਨ- ਯੂ. ਪੀ. ਏ. ਪਾਰਟੀਆਂ ਜਿਨ੍ਹਾਂ ਕੋਲ ਪਾਰਲੀਮੈਂਟ ਤੇ ਰਾਜ ਵਿਧਾਨ ਸਭਾ 'ਚ ਕਾਫੀ ਵੋਟਾਂ ਹਨ, ਨੇ ਸਰਕਾਰ ਨੂੰ ਰਾਸ਼ਟਰਪਤੀ ਚੋਣਾਂ 'ਚ ਘੇਰਣ ਦੀ ਤਿਆਰੀ ਕੀਤੀ ਹੈ। ਜੇ ਯੂ. ਪੀ. ਏ. ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਰਾਸ਼ਟਰਪਤੀ ਚੋਣ ਲਈ ਖੜ੍ਹਾ ਕਰਦੀ ਹੈ ਤਾਂ ਕਲਾਮ ਵਿਰੋਧੀ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info