ਗੁਰਦਾਸਪੁਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ
ਪੰਜ ਜੇਲ੍ਹ ਵਾਰਡਨ ਮੁੱਅਤਲ
ਗੁਰਦਾਸਪੁਰ, ਕੇਂਦਰੀ ਜ਼ਿਲ੍ਹਾ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਕੇ ਜੇਲ੍ਹ ’ਚ ਬੰਦ ਦੋ ਕੈਦੀ ਫ਼ਰਾਰ ਹੋ ਗਏ। ਕੈਦੀਆਂ ਦੇ ਫ਼ਰਾਰ ਹੋਣ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਉਦੋਂ ਲੱਗਾ ਜਦੋਂ ਰਾਤ ਸਮੇਂ ਕੈਦੀਆਂ ਦੀ ਗਿਣਤੀ ਕੀਤੀ ਗਈ। ਕੈਦੀਆਂ ਦੇ ਭੱਜ ਜਾਣ ਦਾ ਪਤਾ ਲੱਗਦਿਆਂ ਹੀ ਜੇਲ੍ਹ ਪ੍ਰਬੰਧਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਤੁਰੰਤ ਥਾਣਾ ਸਿਟੀ (ਗੁਰਦਾਸਪੁਰ) ਨੂੰ ਸੂਚਿਤ ਕੀਤਾ ਗਿਆ। ਡਿਊਟੀ ਵਿੱਚ ਲਾਪਰਵਾਹੀ ਦੇ ਦੋਸ਼ਾਂ ਹੇਠ ਕੇਂਦਰੀ ਜੇਲ੍ਹ ਦੇ ਪੰਜ ਵਾਰਡਨਾਂ ਨੂੰ ਮੁੱਅਤਲ ਕਰ ਦਿੱਤਾ ਗਿਆ ਹੈ। ਥਾਣਾ ... Read Full Story
|
ਅੰਮ੍ਰਿਤਸਰ ਜੇਲ੍ਹ ਵਿਚੋਂ ਕੈਦੀ ਫ਼ਰਾਰ
ਅੰਮ੍ਰਿਤਸਰ, ਇਕ ਨਾਮੀਂ ਤਸਕਰ ਵਧੇਰੇ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਵਿਚੋਂ ਭੱਜਣ ਵਿਚ ਸਫਲ ਹੋ ਗਿਆ। ਇਸ ਸਬੰਧ ਵਿਚ ਜੇਲ ਪ੍ਰਸ਼ਾਸਨ ਵੱਲੋਂ ਪੰਜ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਕੱਲ੍ਹ ਜੇਲ੍ਹ ’ਚੋਂ ਫਰਾਰ ਹੋਏ ਕੈਦੀ ਦੀ ਪਛਾਣ ਸੁਖਬੀਰ ਸਿੰਘ ਉਰਫ ਸੁੱਖਾ ਦੱਸੀ ਗਈ ਹੈ। ਉਸ ਨੂੰ ਪਿਛਲੇ ਸਾਲ ਐਨ.ਡੀ.ਪੀ.ਐਸ. ਐਕਟ ਹੇਠ ਕਾਬੂ ਕੀਤਾ ਗਿਆ ਸੀ। ਉਸ ਕੋਲੋਂ 14 ਕਿਲੋ ਹੈਰੋਇਨ ਕਾਬੂ ਕੀਤੀ ਸੀ। ਉਹ ਥਾਣਾ ਸਰਾਏਂ ਅਮਾਨਤ ਖਾਂ ਹੇਠ ਆਉਂਦੇ ਸਰਹੱਦੀ ਪਿੰਡ ਭੂਸੇ ਦਾ ਵਾਸੀ ਹੈ। ਕੱਲ੍ਹ ਸਵੇਰ ਸਮੇਂ ਲਗਪਗ 8 ਵਜੇ ਇਹ ਤਸਕਰ ਜੇਲ੍ਹ ਮੁਲਾਜ਼ਮਾਂ ਨੂੰ ਚਕਮਾ ਦੇ ਅਤੇ ਸੰਘਣੀ ਧੁੰਦ ਦਾ ... Read Full Story
|
ਕੈਦੀ ਦੀ ਧੀ ਦੇ ਵਿਆਹ ਲਈ ਮਾਲੀ ਸਹਾਇਤਾ ਦੇਣ ਤੋਂ ਨਾਂਹ
ਨਵੀਂ ਦਿੱਲੀ, ਅਗਵਾ ਅਤੇ ਕਤਲ ਦੇ ਮਾਮਲੇ ‘ਚ ਤਿਹਾੜ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਦੋਸ਼ੀ ਵੱਲੋਂ ਆਪਣੀ ਬੇਟੀ ਦੇ ਵਿਆਹ ਲਈ ‘ਜੇਲ੍ਹ ਭਲਾਈ ਫੰਡ’ ‘ਚ ਮਾਲੀ ਸਹਾਇਤਾ ਮੁਹੱਈਆ ਕਰਵਾਉਣ ਲਈ ਦਿੱਤੀ ਗਈ ਅਰਜ਼ੀ ਦਿੱਲੀ ਦੀ ਇਕ ਅਦਾਲਤ ਨੇ ਰੱਦ ਕਰ ਦਿੱਤੀ।
ਵਿਸ਼ੇਸ਼ ਜੱਜ ਵੀ.ਕੇ. ਮਹੇਸ਼ਵਰੀ ਨੇ ਦੋਸ਼ੀ ਦੀ ਅਰਜ਼ੀ ਤਿਹਾੜ ਜੇਲ੍ਹ ਅਧਿਕਾਰੀਆਂ ਦੇ ਵਿਰੋਧ ਕਾਰਨ ਰੱਦ ਕੀਤੀ ਹੈ। ਜੇਲ੍ਹ ਅਧਿਕਾਰੀਆਂ ਮੁਤਾਬਕ ਇਹ ਫੰਡ ਅਪਰਾਧਾਂ ਤੋਂ ਪੀਤੜ ਵਿਅਕਤੀਆਂ ਦੇ ਪਰਿਵਾਰਾਂ ਲਈ ਹੈ ਨਾ ਕਿ ਅਪਰਾਧੀਆਂ ਲਈ। ਉਨ੍ਹਾਂ ਦੋਸ਼ੀ ਰਾਜ ਕੁਮਾਰ ਵੱਲੋਂ ਦਿੱਤੀ ਇਸ ਅਰਜ਼ੀ ਦਾ ਵਿਰੋਧ ਇਸ ਲਈ ਵੀ ... Read Full Story
|
ਕੈਦੀਆਂ ਲਈ ਗੁਰਬਾਣੀ ਦੇ ਗੁਟਕੇ ਦਿੱਤੇ
ਨਵੀਂ ਦਿੱਲੀ, ਤਿਹਾੜ ਜੇਲ੍ਹ ਦੀਆਂ ਮਹਿਲਾ ਕੈਦੀਆਂ ਵੱਲੋਂ ਜੇਲ੍ਹ ਵਿੱਚ ਗੁਰਬਾਣੀ ਦਾ ਪਾਠ ਕਰਨ ਲਈ ਲੋੜੀਂਦੇ ਗੁਟਕਿਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਜਸਵੰਤ ਸਿੰਘ ਬਾਬੀ ਅਤੇ ਘੱਟ-ਗਿਣਤੀ ਕਮਿਸ਼ਨ ਦੇ ਮੈਂਬਰ ਪੁਸ਼ਪਿੰਦਰ ਸਿੰਘ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਹਿੰਦੀ ਅਤੇ ਪੰਜਾਬੀ ਗੁਟਕੇ, ਉਨ੍ਹਾਂ ਦੇ ਪੋਸ਼ਾਕੇ ਅਤੇ ਅਲਮਾਰੀ ਸਹਿਤ ਤਿਹਾੜ ਜੇਲ੍ਹ ਪੁੱਜੇ।
ਜੇਲ੍ਹ ਦੇ ਕਾਨੂੰਨ ਅਧਿਕਾਰੀ ਤੇ ਪੀ.ਆਰ.ਓ. ਸੁਨੀਲ ਕੁਮਾਰ ਗੁਪਤਾ, ਜੇਲ੍ਹ ਸੁਪਰਡੈਂਟ ਪੀ.ਐਲ. ਵਿਨਾਇਕ ਅਤੇ ਸਹਾਇਕ ਸੁਪਰਡੈਂਟ ਕੁਮਾਰੀ ਸੁਨੀਤਾ ਨੇ ਜਸਵੰਤ ਸਿੰਘ ਵੱਲੋਂ ਲਿਆਂਦੇ ਗਏ ਗੁਟਕਿਆਂ ਨੂੰ ... Read Full Story
|
2ਜੀ ਸਪੈਕਟ੍ਰਮ: ਸੁਣਵਾਈ ਹੁਣ ਤਿਹਾੜ ਜੇਲ੍ਹ ‘ਚ ਹੋਵੇਗੀ
ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਦੇ ਨੋਟੀਫਿਕੇਸ਼ਨ ਦੇ ਆਧਾਰ ‘ਤੇ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਨੇ 2ਜੀ ਸਪੈਕਟ੍ਰਮ ਘੁਟਾਲੇ ਦੀ ਸੁਣਵਾਈ ਪਟਿਆਲਾ ਹਾਊਸ ਅਦਾਲਤੀ ਕੰਪਲੈਕਸ ਤੋਂ ਬਦਲ ਕੇ ਤਿਹਾੜ ਜੇਲ੍ਹ ਵਿੱਚ ਕਰਨ ਦੇ ਆਦੇਸ਼ ਦਿੱਤੇ।
ਇਸ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਓ.ਪੀ. ਸੈਣੀ ਨੇ ਇਹ ਆਦੇਸ਼ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਹੀ ਹਾਈ ਕੋਰਟ ਦਾ ਨੋਟੀਫਿਕੇਸ਼ਨ ਪ੍ਰਾਪਤ ਹੋਇਆ ਹੈ, ਜਿਸ ਦੇ ਆਧਾਰ ‘ਤੇ ਇਸ ਕੇਸ ਦੀ ਸੁਣਵਾਈ ਵਾਲੀ ਥਾਂ ਬਦਲੀ ਜਾ ਰਹੀ ਹੈ ਹਾਲਾਂਕਿ ਭਲਕੇ ਇਸ ਮਾਮਲੇ ਦੀ ਸੁਣਵਾਈ ਪਟਿਆਲਾ ਹਾਊਸ ਅਦਾਲਤੀ ਕੰਪਲੈਕਸ ਵਿੱਚ ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ... Read Full Story
|
ਕਪੂਰਥਲਾ ਜੇਲ੍ਹ ’ਚ ਪੁਲੀਸ ਗੋਲੀਬਾਰੀ ਦੌਰਾਨ ਦੋ ਕੈਦੀ ਮਰੇ, 22 ਜ਼ਖ਼ਮੀ
* ਕੈਦੀ ਦੀ ਮੌਤ ਹੋਣ ਕਾਰਨ ਹੋਈ ਹਿੰਸਾ
* ਕੈਦੀਆਂ ਨੇ ਹਸਪਤਾਲ ਤੇ ਕੰਟੀਨ ਸਾੜੀ
ਜਲੰਧਰ/ਕਪੂਰਥਲਾ, ਮਾਡਰਨ ਜੇਲ੍ਹ ਥੇਹ ਕਾਂਜਲਾ ਕਪੂਰਥਲਾ ਵਿੱਚ ਐਤਵਾਰ ਨੂੰ ਕੈਦੀਆਂ ਤੇ ਪੁਲੀਸ ਦੀ ਹੋਈ ਝੜਪ ਦੌਰਾਨ ਦੋ ਕੈਦੀਆਂ ਦੀ ਮੌਤ ਹੋ ਗਈ ਅਤੇ 22 ਕੈਦੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਨੇ ਬੈਰਕ ਵਿੱਚ ਬੰਦ ਔਰਤ ਕੈਦੀਆਂ ’ਤੇ ਵੀ ਗੋਲੀ ਚਲਾਈ ਜਿਸ ਵਿੱਚ ਇੱਕ ਮਹਿਲਾ ਕੈਦੀ ਵੀ ਜ਼ਖ਼ਮੀ ਹੋ ਗਈ।
ਜ਼ਿਕਰਯੋਗ ਹੈ ਕਿ ਮਾਡਰਨ ਜੇਲ੍ਹ ਥੇਹ ਕਾਂਜਲਾ ਵਿੱਚ ਇੱਕ ਕੈਦੀ ਦਾ ਠੀਕ ਢੰਗ ਨਾਲ ਇਲਾਜ਼ ਨਾ ਹੋਣ ਕਾਰਨ ਉਸਦੀ ਮੌਤ ਹੋ ਜਾਣ ਤੋਂ ਬਾਅਦ ਬਾਕੀ ਕੈਦੀਆਂ ਵੱਲੋਂ ਹਾਹਾਕਾਰ ਮਚਾਉਣ ’ਤੇ ਜੇਲ੍ਹ ... Read Full Story
|
ਕੈਦੀਆਂ ਦੇ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਸਬੰਧੀ ਅੱਜ ਹੋਵੇਗਾ ਕਿਤਾਬਚਾ ਰਿਲੀਜ਼
ਨਵੀਂ ਦਿੱਲੀ, ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ 5 ਨਵੰਬਰ ਨੂੰ 32 ਪੰਨਿਆਂ ਦੇ ਇਕ ਕਿਤਾਬਚੇ ਨੂੰ ਰਿਲੀਜ਼ ਕੀਤਾ ਜਾਵੇਗਾ, ਜਿਸ ਵਿੱਚ ਕੈਦੀਆਂ ਦੇ ਜੇਲ੍ਹ ਵਿੱਚ ਠਹਿਰਾਅ ਸਮੇਂ ਅਧਿਕਾਰਾਂ ਅਤੇ ਡਿਊਟੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਿਤਾਬਚੇ ’ਚ ਕੈਦੀਆਂ ਦੇ ਸੁਧਾਰ ਅਤੇ ਮੁੜ ਵਸੇਬੇ ਸਬੰਧੀ ਸਹੂਲਤਾਂ ਜਿਵੇਂ ਪੈਰੋਲ, ਟੈਲੀਫੋਨ ਸੁਵਿਧਾ, ਸਾਖਰਤਾ ਮੁਹਿੰਮ ‘ਪੜ੍ਹੋ ਔਰ ਪੜ੍ਹਾਓ’ ਸਕੀਮ, ਕੈਂਪਸ ਪਲੇਸਮੈਂਟ ਸਬੰਧੀ ਜਾਣਕਾਰੀ ਉਪਲਬਧ ਹੈ। ਇਹ ਜਾਣਕਾਰੀ ਤਿਹਾੜ ਜੇਲ੍ਹ ਦੇ ਡੀ.ਆਈ.ਜੀ. ਆਰ.ਐਨ. ਸ਼ਰਮਾ ਨੇ ਦਿੱਤੀ। ਦਿੱਲੀ ਹਾਈ ਕੋਰਟ ਦੇ ਐਕਟਿੰਗ ਚੀਫ਼ ਜਸਟਿਸ ਏ.ਕੇ. ਸੀਕਰੀ ਇਸ ... Read Full Story
|
17 ਭਾਰਤੀਆਂ ਦੀ ਰਿਹਾਈ ਵਿੱਚ ਦੋ ਪਾਕਿਸਤਾਨੀ ਭਰਾਵਾਂ ਨੇ ਰੋਕ ਲਵਾਈ
ਸਾਰਜਾਹ,ਬੀਤੇ ਵੀਰਵਾਰ ਸ਼ਾਮ ਨੂੰ ਡਿਪੋਰਟ ਜੇਲ੍ਹ ਵਿੱਚੋ 17 ਭਾਰਤੀਆਂ ਨੂੰ ਉਦੋਂ ਵਾਪਸ ਲਿਜਾ ਕੇ ਫਿਰ ਸੈਟਰਲ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਜਦੋਂ ਉਹ ਵਤਨ ਵਾਪਸ ਪਰਤਣ ਦੀ ਤਿਆਰੀ ਵਿੱਚ ਸਨ ।ਇਸ ਕੇਸ ਸਬੰਧੀ ਕੱਲ੍ਹ ਇਹ ਗੱਲ ਸਾਹਮਣੇ ਆਈ ਕਿ ਇਸ ਵਿੱਚ ਦੋ ਪਾਕਿਸਤਾਨੀ ਭਰਾਵਾਂ ਮੁਸਤਾਕ ਅਹਿਮਦ ਅਤੇ ਸ਼ਾਹਿਦ ਇਕਬਾਲ ਨੇ ਸਿਵਲ ਅਦਾਲਤ ਵਿੱਚ ਕੇਸ ਕੀਤਾ ਹੈ।
ਜਿਸ ਕਤਲ ਕੇਸ ਵਿੱਚ ਇਹ 17 ਭਾਰਤੀ ਮੁੰਡਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਦੋ ਇਹ ਪਾਕਿਸਤਾਨੀ ਵਿਅਕਤੀ ਜ਼ਖ਼ਮੀ ਹੋਏ ਸਨ । ਇਸ ਕਾਰਨ ਉਹਨਾਂ ਨੇ ਆਪਣੇ ਵਕੀਲ ਰਾਹੀ ਮੁਆਵਜੇ਼ ਦੀ ਮੰਗ ਕੀਤੀ ਸੀ । ਲੜਾਈ ਵਿੱਚ੍ਹੋ ... Read Full Story
|
ਅਮਰ ਸਿੰਘ ਤਿਹਾੜ ਜੇਲ੍ਹ ਤੋਂ ਬਾਹਰ ਆਏ
ਨਵੀਂ ਦਿੱਲੀ,ਨੋਟ ਬਦਲੇ ਵੋਟ ਕਾਂਡ ‘ਚ ਰਾਜ ਸਭਾ ਮੈਂਬਰ ਅਮਰ ਸਿੰਘ ਨੂੰ ਸਿਹਤ ਕਾਰਨਾਂ ਦੇ ਆਧਾਰ ‘ਤੇ 19 ਸਤੰਬਰ ਤੱਕ ਜ਼ਮਾਨਤ ਮਿਲ ਗਈ ਹੈ। ਸਮਾਜਵਾਦੀ ਪਾਰਟੀ ਦੇ ਸਾਬਕਾ ਆਗੂ ਅਮਰ ਸਿੰਘ ਨੂੰ ਵਿਸ਼ੇਸ਼ ਜੱਜ ਸੰਗੀਤਾ ਢੀਂਗਰਾ ਸਹਿਗਲ ਦੀ ਅਦਾਲਤ ਵੱਲੋਂ ਅੰਤ੍ਰਿਮ ਜ਼ਮਾਨਤ ਦਿੱਤੀ ਗਈ। ਉਹ ਪਿਛਲੇ 9 ਦਿਨਾਂ ਤੋਂ ਨਿਆਂਇਕ ਹਿਰਾਸਤ ‘ਚ ਸਨ। ਜ਼ਮਾਨਤ ਮਿਲਣ ਮਗਰੋਂ ਉਨ੍ਹਾਂ ਦੀ ਸਿਹਤ ‘ਚ ਸੁਧਾਰ ਦੇ ਸੰਕੇਤ ਵੀ ਸਾਹਮਣੇ ਆਉਣ ਲੱਗੇ ਹਨ। ਡਾਕਟਰਾਂ ਮੁਤਾਬਕ ਹੁਣ ਸ੍ਰੀ ਸਿੰਘ ਨੂੰ ਬੁਖ਼ਾਰ ਨਹੀਂ ਹੈ ਤੇ ਉਨ੍ਹਾਂ ਦਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਏਮਜ਼ ... Read Full Story
|
ਰਾਜੀਵ ਹੱਤਿਆ ਕੇਸ ਦੀ ਦੋਸ਼ੀ ਨਲਿਨੀ ਆਪਣੇ ਪਤੀ ਨੂੰ ਮਿਲੀ
ਵੈਲੋਰ,ਰਾਜੀਵ ਗਾਂਧੀ ਹੱਤਿਆ ਕੇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਨਲਿਨੀ ਅੱਜ ਆਪਣੇ ਪਤੀ ਮੁਰੂਗਨ, ਜਿਸ ਨੂੰ ਇਸ ਕੇਸ ਵਿਚ ਫਾਂਸੀ ਦਿੱਤੀ ਜਾਣੀ ਹੈ, ਨੂੰ ਵੈਲੋਰ ਜੇਲ੍ਹ ਵਿਚ ਮਿਲੀ।
ਜੇਲ੍ਹ ਦੇ ਸੂਤਰਾਂ ਅਨੁਸਾਰ ਇਹ ਮੁਲਾਕਾਤ 20 ਮਿੰਟ ਚੱਲੀ। ਰਾਸ਼ਟਰਪਤੀ ਵੱਲੋਂ ਪਿਛਲੇ ਮਹੀਨੇ ਮੁਰੂਗਨ ਦੀ ਰਹਿਮ ਦੀ ਅਪੀਲ ਰੱਦ ਕੀਤੇ ਜਾਣ ਤੋਂ ਬਾਅਦ ਇਹ ਇਸ ਜੋੜੇ ਦੀ ਪਹਿਲੀ ਮੁਲਾਕਾਤ ਸੀ।
ਨਲਿਨੀ ਨੂੰ ਬੀਤੇ ਬੁੱਧਵਾਰ ਚੇਨਈ ਦੀ ਪੁਜ਼ਲ ਜੇਲ੍ਹ ਵਿਚੋਂ ਕਰੜੀ ਸੁਰੱਖਿਆ ਵਾਲੀ ਵੈਲੋਰ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਸੀ।
ਤਾਮਿਲਨਾਡੂ ਵਿਧਾਨ ਸਭਾ ਨੇ ਬੀਤੀ 30 ਅਗਸਤ ਨੂੰ ‘ਸਰਬਸੰਮਤੀ’ ਨਾਲ ਮਤਾ ਪਾ ... Read Full Story
|
ਦਲਬੀਰ ਕੌਰ ਨੇ ਕੋਟ ਲਖਪਤ ਜੇਲ੍ਹ ਵਿੱਚ ਸਰਬਜੀਤ ਨਾਲ ਮੁਲਾਕਾਤ ਕੀਤੀ
ਲਾਹੌਰ - ਭਾਰਤੀ ਨਾਗਰਿਕ ਸਰਬਜੀਤ ਸਿੰਘ, ਜਿਸ ਨੂੰ ਪਾਕਿਸਤਾਨ ’ਚ ਪੰਜਾਬ ਸੂਬੇ ਵਿੱਚ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਦੀ ਭੈਣ ਆਪਣੇ ਭਰਾ ਦੀ ਛੇਤੀ ਰਿਹਾਈ ਲਈ ਆਸਵੰਦ ਹੈ।
ਦਲਬੀਰ ਕੌਰ, ਜਿਸ ਨੇ ਕੱਲ੍ਹ ਇਥੇ ਕੋਟ ਲਖਪਤ ਜੇਲ੍ਹ ਵਿੱਚ ਸਰਬਜੀਤ ਨਾਲ ਮੁਲਾਕਾਤ ਕੀਤੀ ਸੀ, ਨੇ ਕਿਹਾ ਕਿ ਉਹ ਉਸ ਦੀ ਰਿਹਾਈ ਲਈ ਪਾਕਿਸਤਾਨ ਸਰਕਾਰ ਨੂੰ ਅਪੀਲ ਕਰੇਗੀ। ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਦਲਬੀਰ ਕੌਰ ਨੇ ਕਿਹਾ ਸੀ, ‘‘ਮੈਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੀ। ਉਹ ਰਾਸ਼ਟਰਪਤੀ ਆਸਿਫ ਅਲੀ ... Read Full Story
|
ਨੌਜਵਾਨ ਆਪਣੀ ਸ਼ਕਤੀ ਉਸਾਰੂ ਪਾਸੇ ਲਗਾਉਣ-ਜਥੇ. ਗਾਬੜੀਆ
ਲੁਧਿਆਣਾ-ਜੇਲ੍ਹ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਨੌਜਵਾਨਾਂ ਨੂੰ ਕਿਹਾ ਹੈ ਕਿ ਉਹ ਆਪਣੀ ਸ਼ਕਤੀ ਉਸਾਰੂ ਪਾਸੇ ਲਗਾਉਣ। ਸ਼ਿਮਲਾਪੁਰੀ ਵਿਖੇ ਸ਼ਹੀਦ ਭਗਤ ਸਿੰਘ ਯੂਥ ਫੈਡਰੇਸ਼ਨ ਦੀ ਮੀਟਿੰਗ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਉਸਾਰੂ ਸੇਧ ਦੇਣ ਲਈ ਅੱਗੇ ਹੋ ਕੇ ਕੰਮ ਕਰਨ, ਕਿਉਂਕਿ ਅੱਜੋਕਾ ਨੌਜਵਾਨ ਗਲਤ ਪਾਸੇ ਤੁਰ ਕੇ ਭਟਕ ਰਿਹਾ ਹੈ। ਜਥੇਦਾਰ ਗਾਬੜੀਆ ਨੇ ਸ: ਲਖਬੀਰ ਸਿੰਘ ਸੰਧੂ ਨੂੰ ਚੌਥੀ ਵਾਰ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ ਅਤੇ ਸਰਗਰਮੀਆਂ ਲਈ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਬਾਬਾ ਅਜੀਤ ਸਿੰਘ ਅਤੇ ... Read Full Story
|
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਦੌਰਾ
ਹੁਸ਼ਿਆਰਪੁਰ, 5 ਦਸੰਬਰ (ਹਰਪ੍ਰੀਤ ਕੌਰ)-ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਐਕਟਿੰਗ ਚੇਅਰਪਰਸਨ ਜਸਟਿਸ ਜੀ.ਪੀ. ਮਾਥੁਰ, ਜਨਰਲ ਸਕੱਤਰ ਸ਼੍ਰੀ ਏ. ਕੇ. ਜੈਨ ਅਤੇ ਡਾਇਰੈਕਟਰ (ਪ੍ਰਬੰਧਕ) ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਡਾ. ਸੰਜੇ ਦੂਬੇ ਨੇ ਅੱਜ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਜੇਲ੍ਹ, ਬਾਲ ਸੁਧਾਰ ਘਰ ਅਤੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ, ਡੀ ਐਫ ਓ ਸ: ਸਤਨਾਮ ਸਿੰਘ, ਉਪ ਮੰਡਲ ਮੈਜਿਸਟਰੇਟ ਕੈਪਟਨ ਕਰਨੈਲ ਸਿੰਘ, ਡੀ ਐਸ ਪੀ ਜਸਬੀਰ ਸਿੰਘ, ਜ਼ਿਲ੍ਹਾ ਬੱਚਤ ਅਫ਼ਸਰ ਰਾਜੀਵ ਕੌਸ਼ਕ ਅਤੇ ਐਕਸ਼ੀਅਨ ਪੀ. ਡਬਲਯੂ. ਡੀ ਸ਼੍ਰੀ ਟੀ ਆਰ ਕਤਨੋਰੀਆ ਵੀ ਇਸ ਮੌਕੇ ਉਨ੍ਹਾਂ ਨਾਲ ਸਨ। ... Read Full Story
|