ਵਸੁੰਧਰਾ ਦੇ ਬਾਗੀ ਤੇਵਰ ਬਰਕਰਾਰ, ਹਾਈ ਕਮਾਂਡ ਦੀਆਂ ਮੁਸੀਬਤਾਂ ਵਧੀਆ
ਜੈਪੁਰ, ਰਾਜਸਥਾਨ ਭਾਜਪਾ ਵਿਚ ਜਾਰੀ ਉਥਲ-ਪੁਥਲ ਦਰਮਿਆਨ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦੇ ਬਾਗੀ ਤੇਵਰ ਬਰਕਰਾਰ ਹਨ। ਵਸੁੰਧਰਾ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਹੁਣ ਨਵੀਆਂ ਮੰਗਾਂ ਰੱਖਦਿਆਂ ਪਾਰਟੀ ਹਾਈ ਕਮਾਨ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਪਾਰਟੀ ਹਾਈ ਕਮਾਨ ਨੇ ਗੱਲਬਾਤ ਲਈ ਵਸੁੰਧਰਾ ਰਾਜੇ ਨੂੰ ਦਿੱਲੀ ਬੁਲਾਇਆ ਸੀ ਪਰ ਖਬਰ ਹੈ ਕਿ ਸਾਬਕਾ ਸੀ. ਐੱਮ. ਨੇ ਹਾਈ ਕਮਾਨ ਦੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਹੈ ਉਥੇ ਹੀ ਸੂਬਾ ਸੰਗਠਨ ਵਿਚ ਫੇਰਬਦਲ ਕੀਤੇ ਜਾਣ ਦੀ ਮੰਗ ਕਰਦਿਆਂ ਵਸੁੰਧਰਾ ਹਮਾਇਤੀਆਂ ਨੇ ਕਿਹਾ ਹੈ ਕਿ ਸੂਬਾ ਭਾਜਪਾ ਪ੍ਰਧਾਨ ਅਰੁਣ ... Read Full Story
|
61 ਵਿਧਾਇਕਾਂ ਵਲੋਂ ਅਸਤੀਫੇ
ਜੈਪੁਰ, ਅੰਦਰੂਨੀ ਕਲੇਸ਼ ਉਭਰ ਕੇ ਸਾਹਮਣੇ ਆਉਣ ਨਾਲ ਰਾਜਸਥਾਨ ਭਾਜਪਾ ਵਿਚ ਭੂਚਾਲ ਆ ਗਿਆ ਹੈ। ਲੋਕ ਜਾਗਰਣ ਯਾਤਰਾ ਦੇ ਮਾਧਿਅਮ ਰਾਹੀਂ ਪਾਰਟੀ ਨੂੰ ਮਜ਼ਬੂਤੀ ਦੇਣ ਅਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ਨੂੰ ਜਨਤਾ ਦੇ ਸਾਹਮਣੇ ਲਿਜਾਣ ਦਾ ਸੁਪਨਾ ਦੇਖਣ ਵਾਲੇ ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਗੁਲਾਬ ਚੰਦ ਕਟਾਰੀਆ ਦੇ ਸੁਪਨਿਆਂ ਨੂੰ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਨੇ ਹੀ ਚਕਨਾਚੂਰ ਕਰ ਦਿੱਤਾ ਹੈ। ਕਟਾਰੀਆ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਬਗਾਵਤ ਤੋਂ ਇਨਕਾਰ ਕੀਤਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਰੁਣ ਚਤੁਰਵੇਦੀ ਨੂੰ ਲੋਕ ... Read Full Story
|
ਭੰਵਰੀ ਕਾਂਡ : ਸੀ. ਬੀ. ਆਈ. ਦੀ ਉਂਗਲ ਵਿਧਾਇਕ ਦੀ ਭੈਣ ਵੱਲ
ਜੈਪੁਰ, ਦਲਿਤ ਦਾਈਨਰਸ ਭੰਵਰੀ ਦੇਵੀ ਦੇ ਅਗਵਾ ਤੇ ਹੱਤਿਆ ਦੇ ਕੇਸ ਨੇ ਇਕ ਗੁੰਝਲਦਾਰ ਮੋੜ ਲੈ ਲਿਆ ਹੈ। ਸੀ. ਬੀ. ਆਈ. ਨੇ ਕੱਲ ਜੋਧਪੁਰ ਅਦਾਲਤ ਅੱਗੇ ਦਾਇਰ ਆਪਣੀ ਦੂਜੀ ਪੂਰਕ ਚਾਰਜਸ਼ੀਟ ਵਿਚ ਕਿਹਾ ਹੈ ਕਿ ਅਪਰਾਧ ਦੀ ਸਾਜ਼ਿਸ਼ ਕਾਂਗਰਸੀ ਵਿਧਾਇਕ ਮਲਖਾਨ ਸਿੰਘ ਬਿਸ਼ਨੋਈ ਦੀ ਭੈਣ ਇੰਦਰਾ ਬਿਸ਼ਨੋਈ ਤੇ ਇਕ ਹੋਰ ਮੁਲਜ਼ਮ ਨੇ ਰਚੀ ਸੀ, ਜਿਹੜੀ ਭਗੌੜੀ ਐਲਾਨੀ ਗਈ ਹੈ। ਕੇਸ ਵਿਚ ਹੁਣ ਤਕ ਤੀਜਾ ਦੋਸ਼ ਪੱਤਰ ਇੰਦਰਾ, ਉਸ ਦੀ ਪੱਕੀ ਸਹੇਲੀ ਰੇਸ਼ਮ ਰਾਮ ਬਿਸ਼ਨੋਈ (ਇਕ ਟੀਚਰ) ਪੁਖਰਾਜ ਬਿਸ਼ਨੋਈ, ਜਿਹੜਾ ਉਸ ਦੇ ਚਚੇਰੇ ਭਰਾ ਸੋਹਨ ਲਾਲ ਦਾ ਪੁੱਤਰ ਹੈ ਤੇ ਪੁਖਰਾਜ ਦੇ ਚਚੇਰੇ ਭਰਾ ਦਿਨੇਸ਼ ਬਿਸ਼ਨੋਈ ... Read Full Story
|
ਹਵਾਈ ਅੱਡੇ 'ਤੇ ਯਾਤਰੀ ਦੇ ਬੈਗ ਤੋਂ ਜ਼ਿੰਦਾ ਕਾਰਤੂਸ ਮਿਲੇ
ਜੈਪੁਰ, ਜੈਪੁਰ ਦੇ ਸਾਂਗਾਨੇਰ ਹਵਾਈ ਅੱਡੇ 'ਤੇ ਸੀਆਈਐੱਸਐੱਫ ਨੇ ਇਕ ਯਾਤਰੀ ਦੇ ਬੈਗ 'ਚੋਂ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਪੂਲਸ ਸੂਤਰਾਂ ਅਨੁਸਾਰ ਇਕ ਨਿਜੀ ਵਿਮਾਨ ਸੇਵਾ ਤੋਂ ਜੈਪੁਰ ਤੋਂ ਚੰਡੀਗੜ੍ਹ ਜਾ ਰਹੇ ਯਾਤਰੀ ਜਸਵਿੰਦਰ ਦੇ ਬੈਗ ਦੀ ਚੇਕ-ਇਨ ਕਰਦੇ ਸਮੇਂ ਬੈਗ 'ਚ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਗੱਲਬਾਤ 'ਚ ਯਾਤਰੀ ਨੇ ਦੱਸਿਆ ਕਿ ਇਹ ਕਾਰਤੂਸ ਉਸ ਦੇ ਲਾਈਸੇਂਸੀ ਰਿਵਾਲਵਰ ਦੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ... Read Full Story
|
ਸ਼੍ਰੀ ਸ਼੍ਰੀ ਰਵੀਸੰਕਰ ਪਾਗਲ ਹੋ ਗਏ ਹਨ : ਸਿੱਬਲ
ਨਵੀ ਦਿੱਲੀ, ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਗੁਲਾਬੀ ਸ਼ਹਿਰ ਜੈਪੁਰ 'ਚ ਅਪਣੇ ਇਕ ਬਿਆਨ ਦੇ ਬਾਅਦ ਵਿਵਾਦਾਂ 'ਚ ਆ ਗਏ ਹਨ।
ਸ਼੍ਰੀ ਸ਼੍ਰੀ ਰਵੀਸੰਕਰ ਦੇ ਬਿਆਨ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਿਹਾ ਹੈ ਕਿ ਸ਼੍ਰੀ ਸ਼੍ਰੀ ਰਵੀਸੰਕਰ ਅਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ।
ਉਧਰ ਭਾਜਪਾ ਨੇ ਵੀ ਸ਼੍ਰੀ ਸ਼੍ਰੀ ਰਵੀਸੰਕਰ ਦੇ ਬਿਆਨ ਦੀ ਅਲੋਚਨਾ ਕੀਤੀ ਹੈ। ਬੀ.ਜੇ.ਪੀ. ਦੇ ਬੁਲਾਰੇ ਸੈਯਦ ਸ਼ਾਹਨਵਾਜ ਹੁਸੈਨ ਨੇ ਵੀ ਕਿਹਾ ਕਿ ਗਰੀਬ ਬੱਚੇ ਸਰਕਾਰੀ ਸਕੂਲਾਂ 'ਚ ਹੀ ਪੜਦੇ ਹਨ। ਸਰਕਾਰੀ ਸਕੂਲ ਦੇਸ਼ ਦੀ ਨੀਂਹ ਹਨ। ਇਨ੍ਹਾਂ ... Read Full Story
|
ਹਿੰਸਕ ਹੁੰਦੇ ਨੇ ਸਰਕਾਰੀ ਸਕੂਲਾਂ ਦੇ ਬੱਚੇ- ਰਵੀਸ਼ੰਕਰ
ਆਰਟ ਆਫ ਲਿਵਿੰਗ ਵਾਲੇ ਅਧਿਆਤਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਜੈਪੁਰ ਵਿਚ ਦਿੱਤੇ ਗਏ ਆਪਣੇ ਇਕ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਫਸ ਗਏ ਹਨ।
ਰਵੀਸ਼ੰਕਰ ਨੇ ਕਿਹਾ, ''ਸਰਕਾਰ ਨੂੰ ਕੋਈ ਸਕੂਲ ਨਹੀਂ ਚਲਾਉਣਾ ਚਾਹੀਦਾ। ਅਜਿਹੇ ਸਕੂਲਾਂ ਵਿਚ ਬੱਚੇ ਹਿੰਸਕ ਅਤੇ ਨਕਸਲੀ ਸੁਭਾਅ ਦੇ ਹੁੰਦੇ ਹਨ। ਸਰਕਾਰੀ ਸਕੂਲਾਂ ਵਿਚ ਬਚਿਆਂ ਵਿਚ ਆਦਰਸ਼ਾਂ ਦੀ ਘਾਟ ਹੈ। ਸਰਕਾਰੀ ਸਕੂਲ ਬੰਦ ਕਰ ਦੇਣੇ ਚਾਹੀਦੇ ਹਨ।''
ਜਾਹਿਰ ਹੈ ਕਿ ਰਵੀਸ਼ੰਕਰ ਨੇ ਜੋ ਬਿਆਨ ਦਿੱਤਾ ਹੈ ਉਹ ਆਉਣ ਵਾਲੇ ਦਿਨਾਂ ਬਵਾਲ ਤਾਂ ਜ਼ਰੂਰ ਪੈਦਾ ਕਰੇਗਾ ਅਤੇ ਉਸ ਤੋਂ ਵੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਇਹ ਬਿਆਨ ਆਰ. ਐਸ. ਐਸ. ਦੇ ਇਕ ... Read Full Story
|
ਮੋਦੀ ਵਿਰੁੱਧ ਅੱਜ ਸੁਣਾਇਆ ਜਾਵੇਗਾ ਫੈਸਲਾ
ਜੈਪੁਰ, ਰਾਜਸਥਾਨ ਹਾਈ ਕੋਰਟ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ 'ਤੇ ਟਿੱਪਣੀ ਦੇ ਮਾਮਲੇ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਦਾਇਰ ਮਾਮਲੇ 'ਤੇ ਸੋਮਵਾਰ ਫੈਸਲਾ ਸੁਣਾਏਗਾ।
ਜਸਟਿਸ ਮਹੇਸ਼ ਚੰਦਰ ਸ਼ਰਮਾ 'ਤੇ ਆਧਾਰਿਤ ਸਿੰਗਲ ਬੈਂਚ ਨੇ ਇਸ ਮਾਮਲੇ ਵਿਚ 14 ਮਾਰਚ ਨੂੰ ਆਪਣਾ ਫੈਸਲਾ 19 ਮਾਰਚ ਤਕ ਲਈ ਰਾਖਵਾਂ ਰੱਖ ਲਿਆ ਹੈ। ਨਰਿੰਦਰ ਮੋਦੀ ਨੇ 5 ਜੂਨ 2010 ਨੂੰ ਇਕ ਰੈਲੀ ਦੌਰਾਨ ਕਿਹਾ ਸੀ ਕਿ ਪੰਡਿਤ ਨਹਿਰੂ ਨੇ ਬੱਚਿਆਂ ਲਈ ਕੁਝ ਵੀ ਨਹੀਂ ਕੀਤਾ ... Read Full Story
|
ਸਲਮਾਨ ਰਸ਼ਦੀ ਨੇ ਕਾਂਗਰਸ 'ਤੇ ਲਾਇਆ ਨਿਸ਼ਾਨਾ
ਨਵੀਂ ਦਿੱਲੀ, ਜੈਪੁਰ ਵਿਚ ਸਾਹਿਤਕ ਉਤਸਵ ਤੋਂ ਦੂਰ ਰਹਿਣ ਲਈ ਮਜਬੂਰ ਕੀਤੇ ਜਾਣ ਦੇ ਦੋ ਮਹੀਨੇ ਬਾਅਦ ਵਿਵਾਦ ਗ੍ਰਸਤ ਲੇਖਕ ਸਲਮਾਨ ਰਸ਼ਦੀ ਨੇ ਅੱਜ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤੀ ਵੋਟਰ ਇਨ੍ਹਾਂ ਆਗੂਆਂ ਨਾਲੋਂ ਕਿਤੇ ਜ਼ਿਆਦਾ ਸਿਆਣੇ ਹਨ. ਲੋਕਾਂ ਨੂੰ ਕੱਢਿਆ ਜਾ ਸਕਦਾ ਹੈ ਜਿਵੇਂ ਕਿ ਜੈਪੁਰ ਸਾਹਿਤਕ ਉਤਸਵ ਹੈ। ਉਨ੍ਹਾਂ ਕਿਹਾ ਕਿ 95 ਫੀਸਦੀ ਮੁਸਲਮਾਨਾਂ ਨੂੰ ਹਿੰਸਾ ਵਿਚ ਕੋਈ ਦਿਲਚਸਪੀ ਨਹੀਂ ਤੇ ਹਿੰਦੂਆਂ ਲਈ ਵੀ ਅਜਿਹਾ ਹੀ ਹੋਵੇਗਾ। 'ਸੁਤੰਤਰਤਾ ਬਨਾਮ.. .ਮੈਂ ਜੋ ਵੀ ਹਾਂ, ਜਿਹਾ ਹਾਂ ਤੇ ਮੈਂ ਅਜਿਹਾ ਹੀ ਹਾਂ' ਵਿਸ਼ੇ 'ਤੇ ਆਧਾਰਤ ਸੈਸ਼ਨ ਵਿਚ ਉਨ੍ਹਾਂ ਨੇ ਕਿਹਾ ... Read Full Story
|
ਜਾਟ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਹਿਸਾਰ, ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਜਾਟਾਂ ਵਲੋਂ ਸ਼ੁਰੂ ਕੀਤੇ ਗਏ ਅੰਦੋਲਨ ਕਾਰਨ ਰੇਲ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਕਾਰਨ ਕਈ ਰੇਲ ਗੱਡੀਆਂ ਦੇ ਰੂਟ ਬਦਲੇ ਗਏ ਹਨ ਅਤੇ ਕਈ ਗੱਡੀਆਂ ਰੱਦ ਹੋਈਆਂ ਹਨ। ਇਸੇ ਸਿਲਸਿਲੇ ਵਿਚ ਹਰੇਕ ਵੀਰਵਾਰ ਨੂੰ ਅੰਮ੍ਰਿਤਸਰ ਅਤੇ ਜੈਪੁਰ ਵਿਚਾਲੇ ਚਲਣ ਵਾਲੀ ਗੱਡੀ ਨੰ. 19781/19782 ਨੂੰ ਰੱਦ ਕਰਨਾ ਪਿਆ, ਜਦ ਕਿ ਬਠਿੰਡਾ ਅਤੇ ਦਿੱਲੀ ਵਿਚਾਲੇ ਚੱਲਣ ਵਾਲੀ ਕਿਸਾਨ ਐਕਸਪ੍ਰੈਸ ਦਾ ਰਾਹ ਤਬਦੀਲ ਕੀਤਾ ਗਿਆ। ਨਾਲ ਹੀ ਹਿਸਾਰ-ਭਿਵਾਨੀ ਰੇਲਵੇ ਟਰੈਕ ਵੀਰਵਾਰ ਨੂੰ ਵੀ ਪੂਰਾ ਦਿਨ ਠੱਪ ਰਿਹਾ। ਉਧਰ ਜਾਟ ਰਿਜ਼ਰਵੇਸ਼ਨ ਅੰਦੋਲਨ ਨੂੰ ਲੈ ਕੇ ਸਰਕਾਰ ... Read Full Story
|
ਹਰਿਆਣਾ 'ਚ ਜਾਟਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਜੈਪੁਰ, ਹਰਿਆਣਾ ਵਿਚ ਰਿਜ਼ਰਵੇਸ਼ਨ ਲਈ ਜਾਟ ਭਾਈਚਾਰੇ ਦੇ ਲੋਕਾਂ ਵਲੋਂ ਚਲਾਏ ਜਾ ਰਹੇ ਅੰਦੋਲਨ ਕਾਰਨ ਉਤਰੀ ਪੱਛਮੀ ਰੇਲਵੇ ਦੇ ਬੀਕਾਨੇਰ ਖੇਤਰ ਵਿਚ ਆਵਾਜਾਈ ਪ੍ਰਭਾਵਿਤ ਹੋਈ ਹੈ। ਭਵਾਨੀ-ਹਿਸਾਰ ਰੇਲ ਸੈਕਸ਼ਨ 'ਤੇ ਇਹ ਆਵਾਜਾਈ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਈ ਹੈ। ਉਤਰੀ ਪੱਛਮੀ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਨੇ ਬੁੱਧਵਾਰ ਇਥੇ ਦੱਸਿਆ ਕਿ ਜਾਟ ਭਾਈਚਾਰੇ ਦੇ ਅੰਦੋਲਨ ਕਾਰਨ ਕਈ ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ ਹੈ ਅਤੇ ਕਈਆਂ ਦੇ ਰਸਤੇ ਬਦਲਣੇ ਪਏ ਹਨ। ਜੈਪੁਰ ਤੋਂ ਅੰਮ੍ਰਿਤਸਰ ਚੱਲਣ ਵਾਲੀ ਟ੍ਰੇਨ ਨੂੰ ਵੀ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਫਾਜ਼ਿਲਕਾ ਤੋਂ ਰਵਾੜੀ ... Read Full Story
|
ਸਲਮਾਨ ਰਸ਼ਦੀ ਨੂੰ ਮਿਲੀ ਵੀਡੀਓ ਕਾਨਫਰੰਸਿੰਗ ਦੀ ਇਜਾਜ਼ਤ
ਜੈਪੁਰ, ਜੈਪੁਰ ਸਾਹਿਤ ਉਤਸਵ ਦੇ ਆਖਰੀ ਦਿਨ ਅੱਜ ਨਾਵਲਕਾਰ ਸਲਮਾਨ ਰਸ਼ਦੀ ਵੀਡੀਓ ਕਾਨਫਰੰਸਿੰਗ ਰਾਹੀਂ ਲੇਖਕਾਂ, ਸਾਹਿਤਕਾਰਾਂ ਅਤੇ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਜੈਪੁਰ ਪੁਲਸ ਨੇ ਆਯੋਜਕਾਂ ਨੂੰ ਸਖਤ ਸ਼ਰਤਾਂ ਨਾਲ ਵੀਡੀਓ ਕਾਨਫਰੰਸਿੰਗ ਦੀ ਮਨਜ਼ੂਰੀ ਦਿੱਤੀ ਹੈ। ਜੈਪੁਰ ਸਾਹਿਤ ਸੰਮੇਲਨ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਰਸ਼ਦੀ ਪੌਣੇ 5 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਪੁਸਤਕ 'ਮਿਡਨਾਈਟ ਚਿਲਡ੍ਰਨ' 'ਤੇ ਆਪਣੇ ਵਿਚਾਰ ਰੱਖਣਗੇ ਅਤੇ ਦਰਸ਼ਕਾਂ ਦੇ ਪੁੱਛੇ ਸਵਾਲਾਂ ਦੇ ਜਵਾਬ ਵੀ ਦੇ ਸਕਦੇ ਹਨ। ਇਹ ਪ੍ਰੋਗਰਾਮ ਇਕ ਘੰਟੇ ਦਾ ਹੋਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ... Read Full Story
|
ਭਾਈਚਾਰਕ ਵਿਕਾਸ ’ਚ ਯੋਗਦਾਨ ਲਈ ਸੱਤ ਭਾਰਤੀਆਂ ਨੂੰ ਪੁਰਸਕਾਰ
ਵਾਸ਼ਿੰਗਟਨ, ਭਾਰਤੀ ਮੂਲ ਦੇ ਲੋਕਾਂ ਦੇ ਵਿਕਾਸ ਲਈ ਪਾਏ ਯੋਗਦਾਨ ਬਦਲੇ ਇਸ ਹਫਤੇ ਦੇ ਅਖੀਰ ਵਿਚ ਜੈਪੁਰ ਵਿਖੇ ਸੱਤ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ।
ਗੈਰ-ਸਰਕਾਰੀ ਸੰਸਥਾ ਨੇ ਅੱਜ ਦੱਸਿਆ ਕਿ ਦਾ ਗਲੋਬਲ ਆਰਗੇਨਾਈਜ਼ੇਸ਼ਨ ਆਫ ਪੀਪਲ ਆਫ ਇੰਡੀਅਨ ਵੱਲੋਂ ਆਪਣੇ ਭਾਈਚਾਰੇ ਲਈ ਸੇਵਾ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਇਹ ਪੁਰਸਕਾਰ ਫੈਸਲ ਕੋਟੀਕੁਲਨ (ਬਹਿਰੀਨ), ਰਘੂਨਾਥ ਮਾਨਿਤ (ਫਰਾਂਸ), ਪ੍ਰੋ. ਵੇਦ ਪ੍ਰਕਾਸ਼ ਨੰਦਾ (ਅਮਰੀਕਾ), ਡਾ. ਰਾਮੀ ਰੰਗੇਰ (ਬਰਤਾਨੀਆ), ਡਾ. ਅਜੀਤ ਸਿੰਘਵੀ (ਅਮਰੀਕਾ), ਦਾਤੂਕ ਏ. ਵੈਥੀਲਿੰਗਮ (ਮਲੇਸ਼ੀਆ) ਅਤੇ ਹੈਂਡਰੀ ਐਚ. ਵਿਕਰਮਸਿੰਘੇ (ਸ੍ਰੀਲੰਕਾ) ਨੂੰ ਦਿੱਤੇ ... Read Full Story
|
51 ਮਰੀਜ਼ ਮਰੇ ਪਰ ਡਾਕਟਰ ਅਜੇ ਵੀ ਹੜਤਾਲ 'ਤੇ ਅੜੇ
ਜੈਪੁਰ, ਰਾਜਸਥਾਨ 'ਚ ਸਰਕਾਰੀ ਡਾਕਟਰਾਂ ਦੀ ਹੜਤਾਲ ਦੇ ਚੱਲਦੇ ਹੁਣ ਤੱਕ 51 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਧਰ, ਸਰਕਾਰ ਦੇ ਸਖਤ ਰਵੱਈਏ ਤੋਂ ਬਾਅਦ ਵੀ ਡਾਕਟਰ ਵੇਤਨ ਵਾਧੇ ਦੀ ਮੰਗ ਸਣੇ ਆਪਣੀਆਂ ਦੂਜੀਆਂ ਮੰਗਾਂ 'ਤੇ ਅੜੇ ਹਨ। ਹੜਤਾਲ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਉਣਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਇਲਾਜ ਲਈ ਲੋਕਾਂ ਨੂੰ ਜ਼ਮੀਨ ਵੇਚਣ ਦੀ ਨੌਬਤ ਆ ਗਈ ਹੈ।
ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ 'ਚ 9 ਦਸੰਬਰ ਤੋਂ ਭਰਤੀ ਛੋਗਾਰਾਮ ਨੇ ਦੱਸਿਆ ਕਿ ਉਹ ਮੂੰਹ ਦੇ ਕੈਂਸਰ ਤੋਂ ਪੀੜਤ ਹੈ ਅਤੇ ਉਨ੍ਹਾਂ ਦਾ ਆਪ੍ਰੇਸ਼ਨ ਹੋਣਾ ਹੈ। ਪਰ ਡਾਕਟਰਾਂ ਦੀ ਹੜਤਾਲ ਕਾਰਨ ਉਸਦਾ ... Read Full Story
|
ਭੰਵਰੀ ਦੇਵੀ ਸਮੇਤ ਕਈ ਮਾਮਲਿਆਂ 'ਚ ਸੀ. ਬੀ. ਆਈ. ਨੂੰ ਰਾਜਸਥਾਨ 'ਚ ਨਹੀਂ ਮਿਲ ਰਹੀ ਸਫਲਤਾ
ਜੈਪੁਰ, ਕੇਂਦਰੀ ਜਾਂਚ ਬਿਊਰੋ ਨੂੰ ਰਾਜਸਥਾਨ 'ਚ ਸ਼ੱਕੀ ਹਾਲਾਤ 'ਚ ਲਾਪਤਾ ਹੋਈ ਨਰਸ ਭੰਵਰੀ ਦੇਵੀ ਮਾਮਲੇ ਦਾ ਖੁਲਾਸਾ ਕਰਨ, ਜੈਪੁਰ ਦੇ ਦਾਰਾ ਉਰਫ ਦਾਰੀਆ ਫਰਜ਼ੀ ਮੁਕਾਬਲੇ 'ਚ ਭਗੌੜੇ ਐਡੀਸ਼ਨਲ ਪੁਲਸ ਮੁਖੀ ਅਰਵਿੰਦ ਜੈਨ ਸਮੇਤ 5 ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਸਵਾਈ ਮਾਧੋਪੁਰ ਜ਼ਿਲੇ ਦੇ ਸੁਖਾਲ ਥਾਣਾ ਅਧਿਕਾਰੀ ਫੂਲ ਮੁਹੰਮਦ ਨੂੰ ਜ਼ਿੰਦਾ ਸਾੜਨ ਦੇ ਕਾਂਡ 'ਚ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਕੋਈ ਸਫਲਤਾ ਨਹੀਂ ਮਿਲ ਰਹੀ। ਜਾਂਚ ਦੀ ਮੱਠੀ ਰਫਤਾਰ ਕਾਰਨ ਸੁਪਰੀਮ ਕੋਰਟ ਨੇ ਦਾਰੀਆ ਫਰਜ਼ੀ ਮੁਕਾਬਲਾ ਕਾਂਡ ਅਤੇ ਰਾਜਸਥਾਨ ਹਾਈਕੋਰਟ ਨੇ ਭੰਵਰੀ ਦੇਵੀ ਮਾਮਲੇ ਵਿਚ ਸੀ. ਬੀ. ਆਈ. ਨੂੰ ਝਾੜ ਪਾਈ ... Read Full Story
|
ਗੋਲਡ ਸੁੱਖ ਦੇ ਡਾਇਰੈਕਟਰਸ ਲਈ ਲੁਕਆਊਟ ਨੋਟਿਸ ਜਾਰੀ
ਜੈਪੁਰ, ਸੋਨੇ 'ਚ ਨਿਵੇਸ਼ ਦਾ ਸੁਨਹਿਰਾ ਸੁਪਨਾ ਦਿਖਾ ਕੇ ਕਰੀਬ ਡੇਢ ਲੱਖ ਲੋਕਾਂ ਨਾਲ ਕਰੋੜਾਂ ਦੀ ਠੱਕੀ ਕਰਨ ਵਾਲੀ ਗੋਲਡ ਸੁੱਖ ਕੰਪਨੀ ਦੇ ਫਰਾਰ ਨਿਵੇਸ਼ਕਾਂ ਲਈ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਕੰਪਨੀ ਦੇ ਚਾਰ ਨਿਦੇਸ਼ਕ ਨਾਟਕੀ ਢੰਗ ਨਾਲ ਫਰਾਰ ਹੋਏ ਹਨ ਪੁਲਸ ਨੂੰ ਸ਼ੱਕ ਹੈ ਕਿ ਇਸ ਕੰਪਨੀ ਦੇ ਨਿਦੇਸ਼ਕ ਦੇਸ਼ ਛੱਡ ਕੇ ਭੱਜ ਸਕਦੇ ਹਨ। ਪੁਲਸ ਨੇ ਜੈਪੁਰ ਸਣੇ ਪੂਰੇ ਦੇਸ਼ ਦੇ ਏਅਰਪੋਰਟਸ ਨੂੰ ਐਲਰਟ ਕਰ ਦਿੱਤਾ ਗਿਆ ਹੈ। ਗੋਲਡ ਸੁੱਖ ਕੰਪਨੀ ਦੇ ਨਿਦੇਸ਼ਕਾਂ ਦਾ ਫੋਟੋ ਵੀ ਜਾਰੀ ਕੀਤਾ ਗਿਆ ਹੈ। ਪੁਲਸ ਨੇ ਰਾਤ ਭਰ ਗੋਲਡ ਸੁੱਖ ਦਫਤਰ ਦੀ ਤਲਾਸ਼ੀ ਲਈ। ਪੁਲਸ ਨੂੰ ਛਾਪੇਮਾਰੀ 'ਚ 30 ਕੰਪਿਊਟਰ ਅਤੇ ... Read Full Story
|
ਰਿਸ਼ਵਤ ਦੇ ਦੋਸ਼ ‘ਚ ਫਸੇ ਥਾਣੇਦਾਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
ਜੈਪੁਰ, ਰਿਸ਼ਵਤ ਕੇਸ ‘ਚ ਗ੍ਰਿਫਤਾਰੀ ਦੇ ਡਰੋਂ ਇੱਥੇ ਇਕ ਥਾਣੇਦਾਰ ਵੱਲੋਂ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਜੈਪੁਰ ਜ਼ਿਲ੍ਹੇ ਦੇ ਖੁਸ਼ਖੇੜਾ ਕਸਬੇ ‘ਚ ਥਾਣੇਦਾਰ ਮੰਨੂ ਸਿੰਘ ਨੇ ਆਪਣੇ-ਆਪ ਨੂੰ ਗੋਲੀ ਮਾਰ ਲਈ ਜੋ ਹੁਣ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਬੀਤੇ ਦਿਨ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਥਾਣੇਦਾਰ ਦੀ ਬਿਨਾਹ ‘ਤੇ 1.20 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਮੈਡੀਕਲ ਸਟੋਰ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਸੀ। ਇਸ ਗ੍ਰਿਫਤਾਰੀ ਤੋਂ ਬਾਅਦ ਥਾਣੇਦਾਰ ਮੰਨੂ ਸਿੰਘ ਘਬਰਾ ਗਿਆ ਤੇ ਉਸ ਨੇ ਆਪਣੇ ਘਰ ‘ਚ ਹੀ ਆਪਣੇ ਸਰਕਾਰੀ ... Read Full Story
|
ਟ੍ਰੈਫਿਕ ਪੁਲਸ ਨੇ ਗੁਰਮੀਤ ਰਾਮ ਰਹੀਮ ਦੀਆਂ 5 ਕਾਰਾਂ 'ਤੇ ਜੁਰਮਾਨਾ ਠੋਕਿਆ
ਜੈਪੁਰ, ਜੈਪੁਰ ਪੁਲਸ ਦੇ ਡਿਪਟੀ ਕਮਿਸ਼ਨਰ (ਟਰੈਫਿਕ) ਰੋਹਿਤ ਮਹਾਜਨ ਨੇ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਦੇ ਕਾਫਲੇ ਵਿਚ ਸ਼ਾਮਲ 6 ਵਾਹਨਾਂ ਦਾ ਇਕ ਹੀ ਨੰਬਰ ਹੋਣ 'ਤੇ 5 ਵਾਹਨਾਂ 'ਤੇ 100-100 ਰੁਪਏ ਦਾ ਜੁਰਮਾਨਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਲ ਗੁਰਮੀਤ ਰਾਮ ਰਹੀਮ ਦੀ ਜੈਪੁਰ ਯਾਤਰਾ ਦੌਰਾਨ ਉਨ੍ਹਾਂ ਦੇ ਕਾਫਲੇ ਵਿਚ ਸ਼ਾਮਲ ਇਕ ਹੀ ਕੰਪਨੀ ਦੀਆਂ ਇਕ ਹੀ ਰੰਗ ਦੀਆਂ 6 ਕਾਰਾਂ ਦੇ ਨੰਬਰ ਇਕ ਹੀ ... Read Full Story
|
ਦਿੱਲੀ ਅਜਮੇਰ ਸ਼ਤਾਬਦੀ ਟ੍ਰੇਨ ਦੇ ਇੰਜਨ 'ਚ ਲੱਗੀ ਅੱਗ
ਜੈਪੁਰ,ਰਾਜਸਥਾਨ 'ਚ ਜੈਪੁਰ ਤੋਂ ਕਰੀਬ 50 ਕਿਲੋਮੀਟਰ ਦੂਰ ਭਾਕਰੀ ਦੇ ਕੋਲ ਦਿੱਲੀ ਅਜਮੇਰ ਸ਼ਤਾਬਦੀ ਟ੍ਰੇਨ ਦੇ ਇੰਜਨ 'ਚ ਐਤਵਾਰ ਸਵੇਰੇ ਮਾਮੂਲੀ ਅੱਗ ਲੱਗ ਗਈ। ਚਾਲਕ ਨੇ ਧੂਆਂ ਉੱਠਦਾ ਦੇਖ ਕੇ ਟ੍ਰੇਨ ਸਮੇਂ ਰਹਿੰਦੇ ਰੋਕ ਦਿੱਤੀ ਅਤੇ ਅੱਗ ਬੁਝਾ ਦਿੱਤੀ ਗਈ। ਉਤਰ ਪੱਛਮ ਰੇਲਵੇ ਦੇ ਇਕ ਉਘੇ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਤੋਂ ਜੈਪੁਰ ਹੁੰਦੀ ਹੋਈ ਅਜਮੇਰ ਜਾਣ ਵਾਲੀ ਸ਼ਤਾਬਦੀ ਟ੍ਰੇਨ ਦੇ ਚਾਲਕ ਨੂੰ ਬਾਦੀਕੁਈ ਅਤੇ ਦੌਸਾ ਰੇਲਵੇ ਸਟੇਸ਼ਨ ਦੇ ਵਿਚ ਭਾਕਰੀ ਦੇ ਕੋਲ ਇੰਜਨ 'ਚੋਂ ਧੂਆਂ ਉਠਦਾ ਦਿਖਾਈ ਦਿੱਤਾ। ਚਾਲਕ ਨੇ ਜਲਦੀ ਨਾਲ ਟ੍ਰੇਨ ਰੋਕ ਕੇ ਅੱਗ ਬੁਝਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ... Read Full Story
|
ਗੁੱਜਰਾਂ ਨੇ ਕੱਲ੍ਹ ਆਪਣੇ ਖਿਲਾਫ਼ ਆਏ ਅਦਾਲਤ ਦੇ ਫੈਸਲੇ ਤੋਂ ਬਾਅਦ ਅੰਦੋਲਨ ਤੇਜ਼ ਕਰ ਦਿੱਤਾ।
ਜੈਪੁਰ - ਗੁੱਜਰਾਂ ਨੇ ਕੱਲ੍ਹ ਆਪਣੇ ਖਿਲਾਫ਼ ਆਏ ਅਦਾਲਤ ਦੇ ਫੈਸਲੇ ਤੋਂ ਬਾਅਦ ਅੰਦੋਲਨ ਤੇਜ਼ ਕਰ ਦਿੱਤਾ ਹੈ। ਅੱਜ ਸਵੇਰੇ ਰੇਲਵੇ ਲਾਈਨ ਉਤੇ ਬੈਠੇ ਗੁੱਜਰ ਅਚਾਨਕ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਦੋ ਓਬੀ ਵੈਨ ਤੇ ਕਾਰ ਦੇ ਸ਼ੀਸ਼ੇ ਭੰਨ ਦਿੱਤੇ। ਹਾਲਾਂਕਿ ਇਸ ਹਾਦਸੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਦੂਸਰੇ ਪਾਸੇ ਗੁੱਜਰ ਆਗੂ ਕੇ.ਐਸ. ਬੈਂਸਲਾ ਨੇ ਘਟਨਾ ਨੂੰ ਕੁਝ ਸ਼ਰਾਰਤੀ ਤੱਤਾਂ ਦਾ ਕਾਰਨਾਮਾਂ ਦੱਸਿਆ ਹੈ।
ਇਸ ਤੋਂ ਇਲਾਵਾ ਬੈਂਸਲਾ ਦੇ ਸੱਦੇ ਉਤੇ ਗੁੱਜਰਾਂ ਨੇ ਦੁੱਧ ਦੀ ਸਪਲਾਈ ਬੰਦ ਕਰ ਦਿੱਤੀ ਹੈ ਤੇ ਸੂਬੇ ਦੇ ਵੱਖ-ਵੱਖ ... Read Full Story
|
33 ਲੱਖ ਮੈਂਬਰਾਂ ਦੀ ਭਰਤੀ ਕਰਕੇ ਪੰਜਾਬ ਕਾਂਗਰਸ ਦੇਸ਼ ’ਚੋਂ ਮੋਹਰੀ ਬਣੀ
ਚੰਡੀਗੜ੍ਹ, 16 ਜਨਵਰੀ (ਹਰਕਵਲਜੀਤ ਸਿੰਘ)-ਦੇਸ਼ ਵਿਚ ਕਾਂਗਰਸ ਦੀ ਮੈਂਬਰਸ਼ਿਪ ਸਬੰਧੀ ਚੱਲ ਰਹੀ ਭਰਤੀ ਮੁਹਿੰਮ ਦੇ ਆਖਰੀ ਦਿਨ ਅੱਜ ਇਥੇ ਪੰਜਾਬ ਕਾਂਗਰਸ ਵੱਲੋਂ 33 ਲੱਖ ਮੈਂਬਰ ਭਰਤੀ ਕਰਕੇ ਪਾਰਟੀ ਮੈਂਬਰਸ਼ਿਪ ਪੱਖੋਂ ਦੇਸ਼ ਦਾ ਮੋਹਰੀ ਰਾਜ ਬਣਨ ਦਾ ਦਾਅਵਾ ਕੀਤਾ ਗਿਆ। ਆਲ ਇੰਡੀਆ ਕਾਂਗਰਸ ਵੱਲੋਂ ਕੇਂਦਰੀ ਚੋਣ ਅਥਾਰਟੀ ਦੇ ਚੇਅਰਮੈਨ ਸ੍ਰੀ ਆਸਕਰ ਫਰਨਾਂਡੇਜ਼, ਜੋ ਅੱਜ ਇੱਥੇ ਪਾਰਟੀ ਮੈਂਬਰਸ਼ਿਪ ਅਤੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ, ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਵੱਡੇ ਰਾਜਾਂ ਨੂੰ ਵੀ ਪਾਰਟੀ ਮੈਂਬਰਸ਼ਿਪ ਪੱਖੋਂ ਮਾਤ ਦੇ ਦਿੱਤੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਰਾਜ ਵਿਚ ... Read Full Story
|